ਚੰਡੀਗੜ: ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਵਿਚ ਨਵੀਂ ਆਬਕਾਰੀ ਨੀਤੀ 1 ਜੁਲਾਈ ਤੋਂ ਲਾਗੂ ਕਰ ਦਿੱਤੀ ਹੈ। ਇਸ ਕਾਰਨ ਪੰਜਾਬ 'ਚ ਸ਼ਰਾਬ ਚੰਡੀਗੜ ਨਾਲੋਂ ਸਸਤੀ ਹੋ ਗਈ ਹੈ ਅਤੇ ਇਸ ਦਾ ਅਸਰ ਚੰਡੀਗੜ ਦੇ ਸ਼ਰਾਬ ਕਾਰੋਬਾਰੀਆਂ 'ਤੇ ਵੀ ਦਿਖਾਈ ਦੇਣ ਲੱਗਾ ਹੈ।


COMMERCIAL BREAK
SCROLL TO CONTINUE READING

 


ਪੰਜਾਬ ਵਿਚ ਸਸਤੀ ਸ਼ਰਾਬ ਦਾ ਚੰਡੀਗੜ 'ਤੇ ਪਿਆ ਅਸਰ


ਪੰਜਾਬ ਵਿਚ ਸ਼ਰਾਬ ਸਸਤੀ ਹੋਣ ਕਾਰਨ ਚੰਡੀਗੜ ਵਿਚ ਸ਼ਰਾਬ ਦੀ ਵਿਕਰੀ ਵਿਚ ਕਮੀ ਆਈ ਹੈ। ਚੰਡੀਗੜ ਦੇ ਸ਼ਰਾਬ ਠੇਕੇਦਾਰਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਨਵੀਂ ਆਬਕਾਰੀ ਨੀਤੀ ਕਾਰਨ ਚੰਡੀਗੜ ਵਿਚ ਸ਼ਰਾਬ ਦੀ ਵਿਕਰੀ 60 ਤੋਂ 70 ਫੀਸਦੀ ਤੱਕ ਘੱਟ ਗਈ ਹੈ। ਪਹਿਲਾਂ ਚੰਡੀਗੜ ਵਿੱਚ ਸ਼ਰਾਬ ਸਸਤੀ ਹੋਣ ਕਾਰਨ ਗੁਆਂਢੀ ਰਾਜਾਂ ਦੇ ਲੋਕ ਸ਼ਰਾਬ ਖਰੀਦਣ ਲਈ ਆਉਂਦੇ ਸਨ ਪਰ ਹੁਣ ਚੰਡੀਗੜ ਵਿਚ ਗੁਆਂਢੀ ਰਾਜਾਂ ਦੀ ਸ਼ਰਾਬ ਸ਼ਹਿਰ ਨਾਲੋਂ ਸਸਤੀ ਹੋ ਗਈ ਹੈ। ਇਸ ਕਾਰਨ ਚੰਡੀਗੜ ਵਿਚ ਸ਼ਰਾਬ ਦੀ ਵਿਕਰੀ ਘਟੀ ਹੈ।


 


ਆਬਕਾਰੀ ਨੀਤੀ 'ਚ ਸੋਧ ਕਰਨ ਦੀ ਕੀਤੀ ਮੰਗ


ਅਜਿਹੇ 'ਚ ਸ਼ਰਾਬ ਦੇ ਠੇਕੇਦਾਰਾਂ ਨੇ ਚੰਡੀਗੜ ਦੀ ਆਬਕਾਰੀ ਨੀਤੀ 'ਚ ਸੋਧ ਕਰਨ ਦੀ ਮੰਗ ਉਠਾਈ ਹੈ ਤਾਂ ਜੋ ਚੰਡੀਗੜ੍ਹ 'ਚ ਸ਼ਰਾਬ ਦੀ ਕੀਮਤ ਗੁਆਂਢੀ ਸੂਬਿਆਂ ਦੇ ਬਰਾਬਰ ਕੀਤੀ ਜਾ ਸਕੇ ਅਤੇ ਇਸ ਦਾ ਅਸਰ ਸ਼ਹਿਰ 'ਚ ਸ਼ਰਾਬ ਦੀ ਵਿਕਰੀ 'ਤੇ ਵੀ ਪੈ ਸਕੇ। ਸੈਕਟਰ-9 ਦੇ ਸ਼ਰਾਬ ਦੇ ਠੇਕੇ ਦੇ ਮਾਲਕ ਕੁਨਾਲ ਨੇ ਦੱਸਿਆ ਕਿ ਚੰਡੀਗੜ ਪੰਜਾਬ ਅਤੇ ਚੰਡੀਗੜ ਦੇ ਗੁਆਂਢੀ ਰਾਜਾਂ ਵਿਚ ਸ਼ਰਾਬ ਦੇ ਇੱਕ ਡੱਬੇ ’ਤੇ ਦੋ ਤੋਂ ਤਿੰਨ ਹਜ਼ਾਰ ਰੁਪਏ ਦਾ ਫਰਕ ਆਇਆ ਹੈ। ਪੰਜਾਬ ਦੇ ਮੁਕਾਬਲੇ ਚੰਡੀਗੜ੍ਹ ਵਿੱਚ ਸ਼ਰਾਬ ਦਾ ਇਕ ਡੱਬਾ ਦੋ ਤੋਂ ਤਿੰਨ ਹਜ਼ਾਰ ਰੁਪਏ ਮਹਿੰਗਾ ਹੈ। ਅਜਿਹੇ 'ਚ ਲੋਕ ਚੰਡੀਗੜ ਤੋਂ ਸ਼ਰਾਬ ਖਰੀਦਣ ਦੀ ਬਜਾਏ ਪੰਜਾਬ ਦੇ ਨੇੜਲੇ ਸ਼ਹਿਰਾਂ ਤੋਂ ਸ਼ਰਾਬ ਖਰੀਦ ਰਹੇ ਹਨ।