Himachal Pradesh Assembly Election Results 2022: ਹਿਮਾਚਲ ਪ੍ਰਦੇਸ਼ `ਚ ਕਾਂਗਰਸ ਦੀ ਵਾਪਸੀ, ਹਾਰ ਨੂੰ ਕਬੂਲਦਿਆਂ ਜੈਰਾਮ ਠਾਕੁਰ ਦਾ ਅਸਤੀਫ਼ਾ
ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਨਤੀਜੇ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗੁਵਾਈ `ਚ ਭਾਜਪਾ ਮੁੜ ਹਿਮਾਚਲ ਪ੍ਰਦੇਸ਼ `ਚ ਸੱਤਾ ਬਣਾਉਣ ਲਈ ਤਿਆਰ ਨਜ਼ਰ ਆ ਰਹੀ ਹੈ।
Himachal Pradesh Vidhan Sabha Chunav Assembly Election Results 2022, BJP vs Congress: ਹਿਮਾਚਲ ਪ੍ਰਦੇਸ਼ ਵਿਧਾਨਸਭਾ ਦੀਆਂ ਚੋਣਾਂ 2022 ਦੇ ਨਤੀਜੇ ਅੱਜ ਵੀਰਵਾਰ ਨੂੰ ਐਲਾਨੇ ਗਏ ਅਤੇ ਭਾਰੀ ਬਹੁਮਤ ਨਾਲ ਕਾਂਗਰਸ ਨੇ ਮੁੜ ਸੱਤਾ 'ਚ ਵਾਪਸੀ ਕੀਤੀ ਹੈ। ਸ਼ੁਰੂਆਤ 'ਚ ਭਾਜਪਾ ਅਤੇ ਕਾਂਗਰਸ ਦੇ ਵਿਚਕਾਰ ਕਾਫ਼ੀ ਟੱਕਰ ਦਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਸੀ ਪਰ ਬਾਅਦ 'ਚ ਤਸਵੀਰ ਸਾਫ਼ ਹੋ ਗਈ ਸੀ। ਕਾਂਗਰਸ ਨੇ ਇੱਕੋ ਦਮ ਰਫਤਾਰ ਫੜੀ ਅਤੇ ਭਾਜਪਾ ਨੂੰ ਪਿੱਛੇ ਛੱਡ ਦਿੱਤਾ।
ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਲਈ ਕਿਸੇ ਵੀ ਪਾਰਟੀ ਨੂੰ ਬਹੁਮਤ ਲਈ 68 ਵਿਧਾਨਸਭਾ ਸੀਟਾਂ ਵਿਚੋਂ 35 ਸੀਟਾਂ 'ਤੇ ਜਿੱਤ ਦਰਜ ਕਰਨੀ ਸੀ ਅਤੇ ਕਾਂਗਰਸ ਨੇ ਭਾਰੀ ਬਹੁਮਤ ਹਾਸਿਲ ਕੀਤੀ ਹੈ।
2017 ਦੀਆਂ ਵਿਧਾਨਸਭਾ ਚੋਣਾਂ ਵਿੱਚ ਭਾਜਪਾ ਨੂੰ ਬਹੁਮਤ ਮਿਲਿਆ ਸੀ ਜਦਕਿ ਕਾਂਗਰਸ ਸਿਰਫ਼ 21 ਸੀਟਾਂ ਤੱਕ ਹੀ ਸੀਮਤ ਰਹਿ ਗਈ ਸੀ। ਮਿਲੀ ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਵਿੱਚ ਕੁੱਲ 55,92,828 ਵੋਟਰ ਸਨ ਜਿਨ੍ਹਾਂ ਵਿੱਚੋਂ 27,37,845 ਔਰਤਾਂ, 28,54,945 ਪੁਰਸ਼ ਅਤੇ 38 ਥਰਡ ਜੈਂਡਰ ਦੇ ਸਨ।
ਹਾਲ ਹੀ ਦੇ ਵਿੱਚ Himachal Pradesh Vidhan Sabha Chunav 2022 ਦੇ exit polls ਦੇ results ਸਾਹਮਣੇ ਆਏ ਸਨ ਅਤੇ ਇਨ੍ਹਾਂ ਅੰਕੜਿਆਂ ਦੇ ਮੁਤਾਬਕ ਭਾਜਪਾ ਮੁੜ ਸੱਤਾ 'ਚ ਆਉਣ ਲਈ ਤਿਆਰ ਸੀ। Exit polls ਦੇ ਨਤੀਜੇ ਮੁਤਾਬਕ ਭਾਜਪਾ ਦੀ 35-40 ਸੀਟਾਂ 'ਤੇ ਜਿੱਤ ਦੀ ਭਵਿੱਖਬਾਣੀ ਕੀਤੀ ਗਈ ਸੀ ਪਰ ਕਾਂਗਰਸ ਨੇ ਇਨ੍ਹਾਂ ਅੰਕੜਿਆਂ ਨੂੰ ਗ਼ਲਤ ਸਾਬਿਤ ਕਰ ਦਿੱਤਾ।
Himachal Pradesh Vidhan Sabha Chunav Assembly Election Results 2022, BJP vs Congress:
नवीनतम अद्यतन
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਰਾਜਪਾਲ ਨੂੰ ਸੌੰਪੀਆਂ ਆਪਣਾ ਅਸਤੀਫ਼ਾ ਅਤੇ ਨਾਲ ਹੀ ਕਾਂਗਰਸ ਪਾਰਟੀ ਨੂੰ ਜਿੱਤ ਦੀ ਵਧਾਈ ਦਿੱਤੀ।
ਹਿਮਾਚਲ ਪ੍ਰਦੇਸ਼ ਦੇ ਭਾਜਪਾ ਦੀ ਹਾਰ ਤੋਂ ਬਾਅਦ ਰਾਜਪਾਲ ਨੂੰ ਅਸਤੀਫ਼ਾ ਦੇਣ ਪਹੁੰਚੇ ਮੁੱਖ ਮੰਤਰੀ ਜੈਰਾਮ ਠਾਕੁਰ ਅਤੇ ਹਿਮਾਚਲ ਪ੍ਰਦੇਸ਼ 'ਚ ਮਿਲੀ ਹਰ ਦੀ ਜਿੰਮੇਵਾਰੀ ਲਈ।
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਅਸਤੀਫ਼ੇ ਦਾ ਐਲਾਨ ਕਰਦਿਆਂ ਕਿਹਾ "ਮੈਂ ਲੋਕਾਂ ਦੇ ਫੈਸਲੇ ਦਾ ਸਨਮਾਨ ਕਰਦਾ ਹਾਂ ਅਤੇ ਮੈਂ ਪ੍ਰਧਾਨ ਮੰਤਰੀ ਅਤੇ ਹੋਰ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਅਸੀਂ ਰਾਜਨੀਤੀ ਦੀ ਪਰਵਾਹ ਕੀਤੇ ਬਿਨਾਂ ਸੂਬੇ ਦੇ ਵਿਕਾਸ ਲਈ ਖੜ੍ਹੇ ਰਹਾਂਗੇ। ਅਸੀਂ ਆਪਣੀਆਂ ਕਮੀਆਂ ਦਾ ਵਿਸ਼ਲੇਸ਼ਣ ਕਰਾਂਗੇ ਅਤੇ ਅਗਲੇ ਕਾਰਜਕਾਲ ਦੌਰਾਨ ਸੁਧਾਰ ਕਰਾਂਗੇ"
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਵੱਲੋਂ ਅਸਤੀਫ਼ੇ ਦਾ ਐਲਾਨ, ਕਿਹਾ "ਮੈਂ ਰਾਜਪਾਲ ਨੂੰ ਅਸਤੀਫ਼ਾ ਦੇਣ ਜਾ ਰਿਹਾ ਹਾਂ"
ਹਿਮਾਚਲ ਪ੍ਰਦੇਸ਼ 'ਚ ਕੁੱਲੂ ਤੋਂ ਕਾਂਗਰਸ ਦੇ ਉਮੀਦਵਾਰ ਸੁੰਦਰ ਸਿੰਘ ਠਾਕੁਰ 4103 ਵੋਟਾਂ ਨਾਲ ਜੇਤੂ
ਹਿਮਾਚਲ ਪ੍ਰਦੇਸ਼ 'ਚ ਲਾਹੌਲ-ਸਪਿਤੀ ਤੋਂ ਕਾਂਗਰਸ ਦੇ ਉਮੀਦਵਾਰ ਰਵੀ ਠਾਕੁਰ 1616 ਵੋਟਾਂ ਨਾਲ ਜੇਤੂ
ਹਿਮਾਚਲ ਪ੍ਰਦੇਸ਼ 'ਚ ਚੰਬਾ ਤੋਂ ਕਾਂਗਰਸ ਦੇ ਉਮੀਦਵਾਰ ਨੀਰਜ ਨਾਯਰ 7782 ਵੋਟਾਂ ਨਾਲ ਜੇਤੂ
ਹਿਮਾਚਲ ਪ੍ਰਦੇਸ਼ 'ਚ ਭਰਮੌਰ ਤੋਂ ਭਾਜਪਾ ਦੇ ਉਮੀਦਵਾਰ ਡਾ. ਜਨਕ ਰਾਜ 5172 ਵੋਟਾਂ ਨਾਲ ਜੇਤੂ
ਹਿਮਾਚਲ ਪ੍ਰਦੇਸ਼ 'ਚ ਹਮੀਰਪੁਰ ਤੋਂ ਆਜ਼ਾਦ ਉਮੀਦਵਾਰ ਆਸ਼ੀਸ਼ ਸ਼ਰਮਾ 12899 ਵੋਟਾਂ ਨਾਲ ਜੇਤੂ
ਹਿਮਾਚਲ ਪ੍ਰਦੇਸ਼ 'ਚ ਕਿੰਨੌਰ ਤੋਂ ਕਾਂਗਰਸ ਦੇ ਜਗਤ ਸਿੰਘ ਨੇਗੀ 5069 ਵੋਟਾਂ ਨਾਲ ਜੇਤੂ
ਹਿਮਾਚਲ ਪ੍ਰਦੇਸ਼ 'ਚ ਜੁੱਬਲ-ਕੋਟਖਾਈ ਤੋਂ ਕਾਂਗਰਸ ਦੇ ਰੋਹਿਤ ਠਾਕੁਰ 5069 ਵੋਟਾਂ ਨਾਲ ਜੇਤੂ
ਹਿਮਾਚਲ ਪ੍ਰਦੇਸ਼ 'ਚ ਪਾਉਂਟਾ ਸਾਹਿਬ ਤੋਂ ਭਾਜਪਾ ਦੇ ਸੁਖਰਾਮ 8596 ਵੋਟਾਂ ਨਾਲ ਜੇਤੂ
ਹਿਮਾਚਲ ਪ੍ਰਦੇਸ਼ 'ਚ ਮੰਡੀ ਤੋਂ ਭਾਜਪਾ ਦੇ ਅਨਿਲ ਸ਼ਰਮਾ 10006 ਵੋਟਾਂ ਨਾਲ ਜੇਤੂ
ਹਿਮਾਚਲ ਪ੍ਰਦੇਸ਼ 'ਚ ਸ਼ਿਮਲਾ ਤੋਂ ਕਾਂਗਰਸ ਦੇ ਹਰੀਸ਼ ਜਨਾਰਥਾ 3037 ਵੋਟਾਂ ਨਾਲ ਜੇਤੂ
ਹਿਮਾਚਲ ਪ੍ਰਦੇਸ਼ 'ਚ ਨੂਰਪੁਰ ਤੋਂ ਭਾਜਪਾ ਦੇ ਰਣਬੀਰ ਸਿੰਘ 18752 ਵੋਟਾਂ ਨਾਲ ਜੇਤੂ
ਹਿਮਾਚਲ ਆ ਰਹੇ ਹਨ ਕਾਂਗਰਸ ਲੀਡਰ ਭੂਪੇਸ਼ ਬਘੇਲ, ਭੁਪਿੰਦਰ ਹੁੱਡਾ, ਅਤੇ ਰਾਜੀਵ ਸ਼ੁਕਲਾ। ਬਹੁਮਤ ਵੱਲ ਵਧ ਰਹੀ ਹੈ ਕਾਂਗਰਸ ਪਾਰਟੀ।
ਕਾਂਗਰਸੀ ਆਗੂ ਵਿਕਰਮਾਦਿਤਿਆ ਸਿੰਘ ਨੇ ਕਿਹਾ ਕਿ "ਅਸੀਂ ਪੂਰੀ ਬਹੁਮਤ ਨਾਲ ਸਰਕਾਰ ਬਣਾਵਾਂਗੇ ਅਤੇ ਸਾਡੀ ਸਰਕਾਰ 5 ਸਾਲ ਚੱਲੇਗੀ। ਉਹ (ਪ੍ਰਤਿਭਾ ਵੀਰਭੱਦਰ ਸਿੰਘ) ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰਾਂ ਵਿੱਚੋਂ ਇੱਕ ਹੈ"
ਹਿਮਾਚਲ ਪ੍ਰਦੇਸ਼ 'ਚ ਸਰਕਾਘਾਟ ਤੋਂ ਭਾਜਪਾ ਦੇ ਦਿਲੀਪ ਠਾਕੁਰ ਜੇਤੂ
ਹਿਮਾਚਲ ਪ੍ਰਦੇਸ਼ ਦੇ ਰੁਝਾਨਾਂ 'ਚ ਹੁਣ ਕਾਂਗਰਸ ਪਾਰਟੀ 37 ਸੀਟਾਂ 'ਤੇ ਅੱਗੇ ਅਤੇ ਭਾਜਪਾ 35 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਆਜ਼ਾਦ ਪਾਰਟੀਆਂ ਦੀ ਲੀਡ ਹੁਣ 3 ਸੀਟਾਂ 'ਤੇ ਹੋ ਗਈ ਹੈ। ਬਹੁਮਤ ਲਈ ਕਿਸੇ ਵੀ ਪਾਰਟੀ ਨੂੰ 35 ਸੀਟਾਂ 'ਤੇ ਜਿੱਤ ਹਾਸਲ ਕਰਨੀ ਹੋਵੇਗੀ।
ਹਿਮਾਚਲ ਪ੍ਰਦੇਸ਼ 'ਚ ਸੁੰਦਰਨਗਰ ਤੋਂ ਭਾਜਪਾ ਦੇ ਰਾਕੇਸ਼ ਕੁਮਾਰ 8125 ਵੋਟਾਂ ਨਾਲ ਜੇਤੂ
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਆਪਣੇ ਹਲਕੇ ਸੇਰਾਜ ਵਿੱਚ ਕੁੱਲ 24300 ਵੋਟਾਂ ਨਾਲ ਅੱਗੇ ਹਨ।
ਕਾਂਗਰਸੀ ਆਗੂ ਪਵਨ ਖੇੜਾ ਨੇ ਕਿਹਾ ਕਿ "ਕੋਈ ਟੱਕਰ ਦਾ ਮੁਕਾਬਲਾ ਨਹੀਂ ਹੈ, ਅਸੀਂ ਪੂਰਨ ਬਹੁਮਤ ਵੱਲ ਵਧ ਰਹੇ ਹਾਂ ਅਤੇ ਇੱਕ ਸਥਿਰ ਸਰਕਾਰ ਦੇਣ ਜਾ ਰਹੇ ਹਾਂ। ਕੋਈ ਆਪ੍ਰੇਸ਼ਨ ਕੰਮ ਨਹੀਂ ਕਰੇਗਾ ਅਤੇ ਨਾ ਹੀ ਅਸੀਂ ਇਸ ਦੀ ਇਜਾਜ਼ਤ ਦੇਵਾਂਗੇ"
ਹਿਮਾਚਲ ਪ੍ਰਦੇਸ਼ ਦੇ ਰੁਝਾਨਾਂ 'ਚ ਹੁਣ ਭਾਜਪਾ 35 ਸੀਟਾਂ 'ਤੇ ਅੱਗੇ ਅਤੇ ਕਾਂਗਰਸ ਪਾਰਟੀ 30 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਆਜ਼ਾਦ ਪਾਰਟੀਆਂ ਦੀ ਲੀਡ ਹੁਣ 3 ਸੀਟਾਂ 'ਤੇ ਹੋ ਗਈ ਹੈ। ਬਹੁਮਤ ਲਈ ਕਿਸੇ ਵੀ ਪਾਰਟੀ ਨੂੰ 35 ਸੀਟਾਂ 'ਤੇ ਜਿੱਤ ਹਾਸਲ ਕਰਨੀ ਹੋਵੇਗੀ।
ਨਾਲਾਗੜ੍ਹ ਵਿਧਾਨਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਕੇਐੱਲ ਠਾਕੁਰ ਅਤੇ ਬੰਜਰ ਹਲਕੇ ਤੋਂ ਹਿਤੇਸ਼ਵਰ ਸਿੰਘ ਕ੍ਰਮਵਾਰ ਅੱਗੇ ਚੱਲ ਰਹੇ ਹਨ।
ਹਿਮਾਚਲ ਪ੍ਰਦੇਸ਼ ਦੇ ਰੁਝਾਨਾਂ ਮੁਤਾਬਕ ਭਾਜਪਾ 32 ਸੀਟਾਂ 'ਤੇ ਅੱਗੇ ਅਤੇ ਕਾਂਗਰਸ ਪਾਰਟੀ 31 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਆਜ਼ਾਦ ਪਾਰਟੀਆਂ ਨੇ 4 ਸੀਟਾਂ 'ਤੇ ਆਪਣੀ ਲੀਡ ਬਰਕਰਾਰ ਰੱਖੀ ਹੈ।
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਆਪਣੇ ਹਲਕੇ ਸੇਰਾਜ ਵਿੱਚ ਕੁੱਲ 14,921 ਵੋਟਾਂ ਨਾਲ ਅੱਗੇ ਹਨ।
Himachal Pradesh Assembly Election Results 2022 LIVE Updates: ਹਿਮਾਚਲ ਪ੍ਰਦੇਸ਼ ਦੇ ਰੁਝਾਨਾਂ ਵਿੱਚ ਹੁਣ ਕਾਂਗਰਸ ਪਾਰਟੀ 33 ਸੀਟਾਂ 'ਤੇ ਅੱਗੇ ਅਤੇ ਭਾਜਪਾ 32 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਆਜ਼ਾਦ ਪਾਰਟੀਆਂ ਨੇ 3 ਸੀਟਾਂ 'ਤੇ ਆਪਣੀ ਲੀਡ ਨੂੰ ਬਰਕਰਾਰ ਰੱਖਿਆ ਹੈ।
ਹਿਮਾਚਲ ਪ੍ਰਦੇਸ਼ ਦੇ ਸ਼ੁਰੂਆਤੀ ਰੁਝਾਨਾਂ ਵਿੱਚ ਮੁੜ ਬਦਲਾਅ। ਹੁਣ ਕਾਂਗਰਸ ਪਾਰਟੀ 34 ਸੀਟਾਂ 'ਤੇ ਅੱਗੇ ਅਤੇ ਭਾਜਪਾ 31 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਆਜ਼ਾਦ ਪਾਰਟੀਆਂ ਨੇ ਹੁਣ 3 ਸੀਟਾਂ 'ਤੇ ਲੀਡ ਬਣਾ ਲਈ ਹੈ
ਹਿਮਾਚਲ ਪ੍ਰਦੇਸ਼ ਦੇ ਸ਼ੁਰੂਆਤੀ ਰੁਝਾਨਾਂ ਵਿੱਚ ਹੁਣ ਕਾਂਗਰਸ ਪਾਰਟੀ 36 ਸੀਟਾਂ 'ਤੇ ਅੱਗੇ ਅਤੇ ਭਾਜਪਾ 30 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਇਸ ਦੌਰਾਨ ਆਜ਼ਾਦ ਪਾਰਟੀਆਂ ਨੇ ਹੁਣ 2 ਸੀਟਾਂ 'ਤੇ ਲੀਡ ਬਣਾ ਲਈ ਹੈ।
ਹਿਮਾਚਲ ਪ੍ਰਦੇਸ਼ ਦੇ ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਅਤੇ ਕਾਂਗਰਸ ਪਾਰਟੀ ਦਾ ਫਸਵਾਂ ਮੁਕਾਬਲਾ; ਕਾਂਗਰਸ ਨੇ 35 ਸੀਟਾਂ 'ਤੇ ਬਣਾਈ ਪਕੜ ਜਦਕਿ ਭਾਜਪਾ 32 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਇਸ ਦੌਰਾਨ ਹੋਰ ਪਾਰਟੀਆਂ ਨੇ ਇੱਕ ਸੀਟ 'ਤੇ ਲੀਡ ਬਣਾ ਲਈ ਹੈ।
ਹਿਮਾਚਲ ਪ੍ਰਦੇਸ਼ ਦੇ ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਅਤੇ ਕਾਂਗਰਸ ਪਾਰਟੀ ਦਾ ਫਸਵਾਂ ਮੁਕਾਬਲਾ
ਮੁੜ ਬਦਲੇ ਹਿਮਾਚਲ ਪ੍ਰਦੇਸ਼ ਦੇ ਰੁਝਾਨ ਅਤੇ ਹੁਣ ਭਾਜਪਾ ਨੇ 34 ਸੀਟਾਂ 'ਤੇ ਬਣਾਈ ਪਕੜ ਜਦਕਿ ਕਾਂਗਰਸ 33 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਇਸ ਦੌਰਾਨ ਹੋਰ ਪਾਰਟੀਆਂ ਨੇ ਇੱਕ ਸੀਟ 'ਤੇ ਲੀਡ ਬਣਾ ਲਈ ਹੈ।
ਮੁੜ ਬਦਲੇ ਹਿਮਾਚਲ ਪ੍ਰਦੇਸ਼ ਦੇ ਰੁਝਾਨ। ਕਾਂਗਰਸ ਨੇ 34 ਸੀਟਾਂ 'ਤੇ ਬਣਾਈ ਪਕੜ ਜਦਕਿ ਭਾਜਪਾ 33 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਇਸ ਦੌਰਾਨ ਹੋਰ ਪਾਰਟੀਆਂ ਨੇ ਇੱਕ ਸੀਟ 'ਤੇ ਲੀਡ ਬਣਾ ਲਈ ਹੈ।
ਹਿਮਾਚਲ ਪ੍ਰਦੇਸ਼ ਦੇ ਪਹਿਲੇ ਰੁਝਾਨ ਦੇ ਮੁਤਾਬਕ ਭਾਜਪਾ 35 ਸੀਟਾਂ 'ਤੇ ਅੱਗੇ, ਕਾਂਗਰਸ ਪਾਰਟੀ 33 ਸੀਟਾਂ 'ਤੇ ਅੱਗੇ
ਹਿਮਾਚਲ ਪ੍ਰਦੇਸ਼ ਦੇ ਪਹਿਲੇ ਰੁਝਾਨ ਦੇ ਮੁਤਾਬਕ ਭਾਜਪਾ ਨੇ ਬਹੁਮਤ ਦਾ ਅੰਕੜਾ ਕੀਤਾ ਪਾਰ, 36 ਸੀਟਾਂ 'ਤੇ ਅੱਗੇ ਭਾਰਤੀ ਜਨਤਾ ਪਾਰਟੀ। ਦੂਜੇ ਪਾਸੇ ਭਾਜਪਾ ਤੂੰ ਟੱਕਰ ਦੇ ਰਹੀ ਕਾਂਗਰਸ ਪਾਰਟੀ 32 ਸੀਟਾਂ 'ਤੇ ਅੱਗੇ ਚੱਲ ਰਹੀ ਹੈ।
ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਅਤੇ ਭਾਜਪਾ ਵਿਚਕਾਰ ਫਸਵਾਂ ਮੁਕਾਬਲਾ। ਕਾਂਗਰਸ 32 ਸੀਟਾਂ 'ਤੇ ਅੱਗੇ ਜਦਕਿ ਭਾਜਪਾ 30 ਸੀਟਾਂ 'ਤੇ ਅੱਗੇ ਚੱਲ ਰਹੀ ਹੈ।
ਹਿਮਾਚਲ ਪ੍ਰਦੇਸ਼ ਦੇ ਪਹਿਲੇ ਰੁਝਾਨਾਂ ਵਿੱਚ ਕਾਂਗਰਸ ਨੇ ਫੜੀ ਰਫ਼ਤਾਰ, 33 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਜਦਕਿ ਭਾਜਪਾ 27 ਸੀਟਾਂ 'ਤੇ ਅੱਗੇ ਚੱਲ ਰਹੀ ਹੈ।
ਹਿਮਾਚਲ ਪ੍ਰਦੇਸ਼ ਦੇ ਪਹਿਲੇ ਰੁਝਾਨਾਂ ਵਿੱਚ ਕਾਂਗਰਸ 27 ਸੀਟਾਂ 'ਤੇ ਅੱਗੇ ਭਾਜਪਾ ਨੇ 21 ਸੀਟਾਂ 'ਤੇ ਅੱਗੇ, ਆਮ ਆਦਮੀ ਪਾਰਟੀ ਦਾ ਖਾਤਾ ਹਾਲੇ ਵੀ ਖਾਲੀ।
ਹਿਮਾਚਲ ਪ੍ਰਦੇਸ਼ ਦੇ ਪਹਿਲੇ ਰੁਝਾਨਾਂ ਵਿੱਚ ਭਾਜਪਾ ਅਤੇ ਕਾਂਗਰਸ 18-18 ਸੀਟਾਂ 'ਤੇ ਅੱਗੇ, ਫਸਵਾਂ ਮੁਕਾਬਲਾ ਜਾਰੀ
ਹਿਮਾਚਲ ਪ੍ਰਦੇਸ਼ ਦੇ ਪਹਿਲੇ ਰੁਝਾਨਾਂ ਵਿੱਚ ਭਾਜਪਾ 6 ਸੀਟਾਂ 'ਤੇ ਅੱਗੇ ਅਤੇ ਕਾਂਗਰਸ 3 ਸੀਟਾਂ 'ਤੇ। ਆਮ ਆਦਮੀ ਪਾਰਟੀ ਦਾ ਖਾਤਾ ਹਾਲੇ ਵੀ ਖਾਲੀ।
ਹਿਮਾਚਲ ਪ੍ਰਦੇਸ਼ ਦੇ ਪਹਿਲੇ ਰੁਝਾਨ ਵਿੱਚ ਭਾਜਪਾ 4 ਸੀਟਾਂ 'ਤੇ ਅੱਗੇ ਅਤੇ ਕਾਂਗਰਸ 2 ਸੀਟਾਂ 'ਤੇ ਅੱਗੇ ਜਦਕਿ ਆਮ ਆਦਮੀ ਪਾਰਟੀ ਦਾ ਖਾਤਾ ਖਾਲੀ ਹੈ।
ਹਿਮਾਚਲ ਪ੍ਰਦੇਸ਼ ਦੀਆਂ ਵਿਧਾਨਸਭਾ ਚੋਣਾਂ 2022 ਲਈ ਵੋਟਾਂ ਦੀ ਗਿਣਤੀ ਸ਼ੁਰੂ। ਥੋੜੀ ਦੇਰ 'ਚ ਦੇਖਣ ਨੂੰ ਮਿਲਣਗੇ ਪਹਿਲੇ ਰੁਝਾਨ।
ਗੌਰਤਲਬ ਹੈ ਕਿ ਜੇਕਰ ਇਸ ਵਾਰ ਹਿਮਾਚਲ ਪ੍ਰਦੇਸ਼ 'ਚ ਭਾਜਪਾ ਮੁੜ ਸੱਤਾ 'ਚ ਵਾਪਸੀ ਕਰਦੀ ਹੈ ਤਾਂ ਉਹ ਨਾ ਸਿਰਫ਼ ਜਿੱਤ ਹੋਵੇਗੀ ਹੋਵੇਗੀ ਸਗੋਂ ਇਤਿਹਾਸ ਰਚਿਆ ਜਾਵੇਗਾ ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਸੱਤਾ 'ਚ ਲਗਾਤਾਰ ਦੂਜੀ ਵਾਰ ਵਾਪਸੀ ਨਹੀਂ ਕੀਤੀ ਹੈ।