Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

रिया बावा Thu, 13 Jun 2024-6:36 pm,

Latest News From Punjab Live: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਪਲ-ਪਲ ਦੀ ਅਪਡੇਟਸ ਮਿਲੇਗੀ। 


 ਪਾਰਟਨਰ ਸਟੇਟਾਂ ਦੀ ਪਾਣੀ ਦੀ ਡਿਮਾਂਡ ਨੂੰ ਦੇਖਦੇ ਹੋਏ ਅਤੇ ਝੋਨੇ ਦੀ ਲਵਾਈ ਦੇ ਸੀਜ਼ਨ ਨੂੰ ਦੇਖਦੇ ਹੋਏ ਟੈਕਨੀਕਲ ਕਮੇਟੀ ਦੀ 28/5/24 ਨੂੰ ਹੋਈ ਮੀਟਿੰਗ ਦੇ ਅਨੁਸਾਰ ਪਾਰਟਨਰ ਸਟੇਟਾਂ ਨੂੰ ਪਾਣੀ ਦੇਣ ਲਈ 13 ਜੂਨ 2024 ਨੂੰ ਭਾਖੜਾ ਡੈਮ ਤੋਂ 26500 ਕਿਉਸਿਕ ਪਾਣੀ ਸਵੇਰੇ 6 ਵਜੇ  ਛੱਡਿਆ ਜਾਵੇਗਾ ਤੇ ਨੰਗਲ ਡੈਮ ਰਾਹੀਂ ਕੇਵਲ 4500 ਕਿਊਸਿਕ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਜਾਵੇਗਾ। 


 

नवीनतम अद्यतन

  • ਲਾਲਜੀਤ ਭੁੱਲਰ ਨੇ ਇਬਾਦਤ ਦੇ ਇਲਾਜ ਲਈ 50 ਹਜ਼ਾਰ ਰੁਪਏ ਦਿੱਤੇ
    SMA ਜਿਹੀ ਭਿਆਨਕ ਬਿਮਾਰੀ ਦਾ ਸ਼ਿਕਾਰ ਮਾਸੂਮ ਇਬਾਦਤ ਲਈ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਹੱਥ ਅੱਗੇ ਵਧਾਇਆ ਹੈ। ਉਨ੍ਹਾਂ ਨੇ ਲਿਖਿਆ ਕਿ  ਇਹ ਸੁਣ ਕਿ ਬਹੁਤ ਦੁੱਖ ਹੋਇਆ ਕਿ ਪਿਆਰੀ ਬੱਚੀ ਇਬਾਦਤ ਕੌਰ ਨੂੰ SMA ਨਾਮ ਦੀ ਭਿਆਨਕ ਬਿਮਾਰੀ ਨੇ ਘੇਰ ਲਿਆ ਹੈ ,ਜਿਸ ਦੇ ਇਲਾਜ਼ ਲਈ 14.5 ਕਰੋੜ ਰੁਪਏ ਦਾ ਇੱਕ ਟੀਕਾ ਲੱਗਣਾ ਹੈ,ਪਰਿਵਾਰ ਮੋਗਾ ਦਾ ਰਹਿਣ ਵਾਲਾ ਹੈ ।ਮੈ ਇਸ ਪਰਿਵਾਰ ਨੂੰ ਨਿੱਜੀ ਤੌਰ ਤੇ ਤਾਂ ਨਹੀਂ ਜਾਣਦਾ ਪਰ ਇਨਸਾਨੀਅਤ ਦੇ ਤੌਰ ਤੇ ਦਾਸ ਆਪਣੀ ਤਨਖ਼ਾਹ ਵਿੱਚੋਂ ਪਰਿਵਾਰ ਨੂੰ 50 ਹਜ਼ਾਰ ਦੀ ਸਹਾਇਤਾ ਭੇਟ ਕਰ ਰਿਹਾ ਹਾਂ। ਮੇਰੀ ਸਾਰੇ ਸਰਦੇ ਵਰਦੇ ਲੋਕਾਂ ਨੂੰ ਅਪੀਲ਼ ਹੈ ਕਿ ਜਿਨ੍ਹਾਂ ਹੋ ਸਕਦਾ ਆਪਾਂ ਸਿੱਧੀ ਪਰਿਵਾਰ ਦੀ ਮਦਦ ਕਰੀਏ ਤਾਂ ਜੋ ਪਿਆਰੀ ਬੱਚੀ ਇਬਾਦਤ ਕੌਰ ਜਲਦੀ ਤੰਦਰੁਸਤ ਹੋ ਆਪਣੇ ਘਰ ਵਾਪਿਸ ਆਵੇ।

  • Dera Bassi Accident: ਡੇਰਾ ਬੱਸੀ 'ਚ ਦਰਦਨਾਕ ਹਾਦਸਾ, ਪ੍ਰਵਾਸੀ ਮਜ਼ਦੂਰ ਦੀ ਮੌਤ

    Dera Bassi Accident/ਕੁਲਦੀਪ ਸਿੰਘ: ਡੇਰਾ ਬੱਸੀ ਤੋਂ ਇੱਕ ਦਰਦਨਾਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਹਾਈਡਰਾ ਮਸ਼ੀਨ ਤੇ ਥੱਲੇ ਕੁਚਲੇ ਜਾਣ ਕਾਰਨ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਹੈ। ਘਟਨਾ ਨੂੰ ਲੈ ਕੇ ਡੇਰਾਬਸੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਹਾਦਸਾ ਡੇਰਾ ਬਸੀ - ਬਰਵਾਲਾ ਰੋਡ ਤੇ ਹੋਇਆ ਹੈ। ਜਿੱਥੇ ਇੱਕ ਪ੍ਰਵਾਸੀ ਮਜ਼ਦੂਰ ਹਾਈਡਰਾ ਦੀ ਫੇਟ ਲੱਗਣ ਕਾਰਨ ਹਾਈਡਰਾ ਥੱਲੇ ਕੁਚਲਿਆ ਗਿਆ ਅਤੇ ਮੌਕੇ ਤੇ ਹੀ ਮੌਤ ਹੋ ਗਈ।

  • ਕਿਸਾਨ ਆਗੂਆਂ ਨੇ ਤੋੜੀਆਂ ਹੱਦਾਂ ਨੌਜਵਾਨਾਂ ਨੂੰ ਬੰਨ ਕੇ ਕੁੱਟਿਆ ਵੀਡੀਓ ਵਾਇਰਲ
     ਪਿਛਲੇ ਦਿਨੀ ਸੰਗਰੂਰ ਦੇ ਨਾਲ ਲੱਗਦੇ ਪਿੰਡ ਘਾਬਦਾ ਨੇੜੇ ਕੁਛ ਨੌਜਵਾਨਾਂ ਦੀ ਕੁੱਟ ਦਾ ਮਾਮਲਾ ਸਾਹਮਣੇ ਆਇਆ ਸੀ। ਦੋ ਨੌਜਵਾਨਾਂ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਉਹਨਾਂ ਦੀਆਂ ਦੋਵੇਂ ਲੱਤਾਂ ਬਾਹਾਂ ਤੋੜ ਦਿੱਤੀਆਂ ਗਈਆਂ ਅਤੇ ਇਸ ਕੁਟਮ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਪੀੜਤ ਨੌਜਵਾਨਾਂ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਕੁਝ ਕੰਮ ਦੇ ਲਈ ਗਏ ਹੋਏ ਸਾਂ ਤਾਂ ਉੱਥੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਾਨੂੰ ਬੰਨ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਉਸ ਤੋਂ ਪਹਿਲਾਂ ਜੀਭ ਦੇ ਵਿੱਚ ਲਟਿਆ ਕੇ ਪਿੰਡਾਂ ਵਿੱਚ ਘੁਮਾਇਆ ਅਤੇ ਸਾਨੂੰ ਜੁੱਤਿਆਂ ਦੇ ਵਿੱਚ ਪਾਣੀ ਪਿਆਇਆ ਅੱਜ ਐਸਸੀ ਭਾਈਚਾਰੇ ਵੱਲੋਂ ਇੱਕ ਇਕੱਠ ਕੀਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਗਿਆ ਕਿ ਜੇਕਰ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਧਰਨਾ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹੋਵਾਂਗੇ।,

    ਪੀੜਤਾਂ ਦੇ ਪਰਿਵਾਰਿਕ ਮੈਂਬਰਾਂ ਨੇ ਆਰੋਪ ਲਾਉਂਦੇ ਹੋਏ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੇ ਇਸ ਘਨੋਨੀ ਹਰਕਤ ਨੂੰ ਅੰਜਾਮ ਦਿੱਤਾ। ਪੀੜਤ ਨੌਜਵਾਨ ਸਿਵਿਲ ਹੋਸਪੀਟਲ ਸੰਗਰੂਰ ਦੇ ਵਿੱਚ ਜੇਰੇ ਇਲਾਜ ਹਨ। 

  • NEET ਦੇ ਨਤੀਜਿਆਂ ਤੋਂ ਬਾਅਦ ਦਾਇਰ ਪਟੀਸ਼ਨਾਂ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ ਹੋ ਗਈ ਹੈ। ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਮਾਮਲੇ ਦੀ ਸੁਣਵਾਈ ਕਰ ਰਹੀ ਹੈ। SC ਨੇ ਇਕ ਵਾਰ ਫਿਰ ਕਾਉਂਸਲਿੰਗ 'ਤੇ ਪਾਬੰਦੀ ਲਗਾਉਣ ਤੋਂ ਕੀਤਾ ਇਨਕਾਰ

     

  • ਡੇਰਾ ਬੱਸੀ 'ਚ ਦਰਦਨਾਕ ਹਾਦਸਾ, ਹਾਈਡਰਾ ਥੱਲੇ ਕੁਚਲੇ ਜਾਣ ਕਾਰਨ ਪ੍ਰਵਾਸੀ ਮਜ਼ਦੂਰ ਦੀ ਮੌਤ।

    ਡੇਰਾ ਬੱਸੀ ਤੋਂ ਇੱਕ ਦਰਦਨਾਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਹਾਈਡਰਾ ਮਸ਼ੀਨ ਤੇ ਥੱਲੇ ਕੁਚਲੇ ਜਾਣ ਕਾਰਨ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਹੈ। ਘਟਨਾ ਨੂੰ ਲੈ ਕੇ ਡੇਰਾਬਸੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਹਾਦਸਾ ਡੇਰਾ ਬਸੀ - ਬਰਵਾਲਾ ਰੋਡ ਤੇ ਹੋਇਆ ਹੈ ਜਿੱਥੇ ਇੱਕ ਪ੍ਰਵਾਸੀ ਮਜ਼ਦੂਰ ਹਾਈਡਰਾ ਦੀ ਫੇਟ ਲੱਗਣ ਕਾਰਨ ਹਾਈਡਰਾ ਥੱਲੇ ਕੁਚਲਿਆ ਗਿਆ ਅਤੇ ਮੌਕੇ ਤੇ ਹੀ ਮੌਤ ਹੋ ਗਈ।

  • ਜਦੋਂ ਇੱਕ ਦਿਹਾੜੀਦਾਰ ਦਾ ਪੁੱਤ ਫੌਜੀ ਬਣ ਕੇ ਘਰ ਆਇਆ ਤਾਂ ਮਾਂ ਨੂੰ ਕੀਤਾ ਸਲੂਟ, ਫੁੱਲਾਂ ਦੀ ਵਰਖਾ ਕਰ ਕੀਤਾ ਫੌਜੀ ਪੁੱਤ ਦਾ ਸਵਾਗਤ
    ਕਹਿੰਦੇ ਨੇ ਕੇ ਮਾਪੇ ਆਪਣੇ ਪੁੱਤ ਦੀ ਕਾਮਯਾਬੀ ਲਈ ਦਿਨ ਰਾਤ ਮਿਹਨਤ ਕਰਦੇ ਨੇ ਤਾਂ ਜੋ ਉਨ੍ਹਾਂ ਦਾ ਭਵਿੱਖ ਉਜਵਲ ਹੋਏ ਅਤੇ ਜਦੋਂ ਉਨ੍ਹਾਂ ਦਾ ਇਹ ਸੁਪਨਾ ਸਾਕਾਰ ਹੁੰਦਾ ਹੈ ਤਾਂ ਸਭ ਤੋਂ ਜਿਆਦਾ ਖੂਸ਼ੀ ਉਸ ਵੇਲੇ ਮਾਪਿਆ ਨੂੰ ਹੁੰਦੀ ਆ।ਅਜਿਹੀ ਜੀ ਭਾਵਨਾਵਾਂ ਨਾਲ ਭਰੀ ਤਸਵੀਰ ਸਾਹਮਣੇ ਆਈ ਜਦੋ ਇੱਕ ਮਜ਼ਦੂਰ ਦਿਹਾੜੀਦਾਰ ਦਾ ਪੁੱਤ ਫੌਜੀ ਬਣ ਕੇ ਪਹਿਲੀ ਵਾਰ ਘਰ ਆਇਆ ਤਾਂ ਆਉਂਦੇ ਹੀ ਉਸਨੇ ਆਪਣੀ ਮਾਂ ਨੂੰ ਇੰਜ ਸਲੂਟ ਕੀਤਾ ਜਿਵੇ ਆਪਣੇ ਸੀਨੀਅਰ ਅਫਸਰ ਨੂੰ ਕਰਦਾ ਹੋਵੇ ਅਜਿਹਾ ਦੇਖ ਪਰਿਵਾਰ ਦਾ ਜਜ਼ਬਾਤੀ ਹੋਣਾ ਨਿਸ਼ਚਤ ਸੀ।

    ਗੱਲ ਕਰਦੇ ਹਾਂ ਫਰੀਦਕੋਟ ਦੇ ਪਿੰਡ ਕਿਲ੍ਹਾ ਨੌਂ ਦੀ ਜਿੱਥੇ ਇੱਕ ਗਰੀਬ ਦਿਹਾੜੀਦਾਰ ਜਗਸੀਰ ਸਿੰਘ ਜਿਸ ਨੇ ਮਜ਼ਦੂਰੀ ਕਰ ਅਤੇ ਦਿਹਾੜੀਆਂ ਕਰ ਆਪਣੇ ਪੁੱਤ ਨੂੰ ਪਹਿਲਾਂ ਪੜਾਇਆ ਅਤੇ ਫਿਰ ਫੌਜ ਦੀ ਭਰਤੀ ਲਈ ਟ੍ਰੇਨਿੰਗ ਦਿਲਾਈ ਜਿਸ ਦਾ ਸੁਪਨਾ ਸੀ ਕਿ ਉਸ ਦਾ ਪੁੱਤ ਫੌਜੀ ਬਣ ਕੇ ਦੇਸ਼ ਦੀ ਸੇਵਾ ਕਰੇ ਅਤੇ ਉਸਦੇ ਪੁੱਤ ਨੇ ਵੀ ਆਪਣੇ ਮਾਪਿਆਂ ਦੀ ਮਿਹਨਤ ਦਾ ਮੁੱਲ ਮੋੜਿਆ ਅਤੇ ਅੱਜ ਉਹ ਫੌਜੀ ਬਣ ਪਹਿਲੀ ਵਾਰ ਘਰ ਪਰਤਿਆ ਤਾਂ ਘਰ ਚ ਖੁਸ਼ੀ ਦਾ ਮਹੌਲ ਸੀ ਪੂਰਾ ਪਰਿਵਾਰ ਉਸਤੇ ਫੁਲਾਂ ਦੀ ਵਰਖਾ ਕਰ ਰਿਆ ਸੀ।ਇਸ ਮੌਕੇ ਗੁਰਪ੍ਰੀਤ ਦੇ ਪਿਤਾ ਜਗਸੀਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਦਿਹਾੜੀਆਂ ਕੀਤੀਆਂ,ਖੇਤਾਂ ਚ ਝੋਨਾ ਵੀ ਲਾਇਆ ਫਸਲਾਂ ਦੀ ਵਾਢੀ ਵੀ ਕਰਦੇ ਰਹੇ ਜਿਸ ਚ ਉਨ੍ਹਾਂ ਦਾ ਪੁੱਤ ਗੁਰਪ੍ਰੀਤ ਵੀ ਉਨ੍ਹਾਂ ਨਾਲ ਦਿਹਾੜੀਆਂ ਕਰਦਾ ਰਿਹਾ।

     

     

  • ਭਗਵੰਤ ਮਾਨ ਨੇ ਕੀਤਾ ਟਵੀਟ
    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਲਿਖਿਆ ਹੈ ਕਿ ਕੁਵੈਤ ਦੇ ਮੰਗਾਫ ਖੇਤਰ ‘ਚ ਬਿਲਡਿੰਗ 'ਚ ਅੱਗ ਲੱਗਣ ਦੌਰਾਨ ਵਾਪਰੇ ਵੱਡੇ ਹਾਦਸੇ ਦੀ ਖ਼ਬਰ ਮਿਲੀ… ਜਿਸ ਵਿੱਚ ਭਾਰਤੀ ਮੂਲ ਦੇ ਮਜਦੂਰਾਂ ਦੀ ਦੁਖਦਾਈ ਮੌਤ ਦੀ ਖ਼ਬਰ ਮਿਲੀ ਹੈ ਅਤੇ ਕੁੱਝ ਲੋਕ ਜ਼ਖ਼ਮੀ ਦੱਸੇ ਜਾ ਰਹੇ ਨੇ… ਮੈਂ ਪਰਮਾਤਮਾ ਅੱਗੇ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀਆਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਦਾ ਹਾਂ…ਪੰਜਾਬ ਸਰਕਾਰ ਇਸ ਮੁਸ਼ਕਲ ਸਮੇਂ 'ਚ ਪੀੜਤ ਪਰਿਵਾਰਾਂ ਨਾਲ ਖੜ੍ਹੀ ਹੈ..

  • ਮਾਨਸਾ 'ਚ ਪਲਾਸਟਿਕ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਲੋਕ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।

  • ਡੀਐਫਓ ਵਾਈਲਡ ਲਾਈਫ਼ ਦਾ ਕਹਿਣਾ ਹੈ ਕਿ ਪਠਾਨਕੋਟ ਵਾਈਲਡ ਲਾਈਫ਼ ਸੈਂਚੂਰੀ ਦੇ 1 ਕਿਲੋਮੀਟਰ ਦੇ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੀ ਮਾਈਨਿੰਗ ਨਹੀਂ ਕੀਤੀ ਜਾ ਸਕਦੀ ਹੈ, ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਾਈਲਡ ਲਾਈਫ ਸੈਂਚੂਰੀ ਦੇ 1 ਕਿਲੋਮੀਟਰ ਦੇ ਘੇਰੇ ਵਿੱਚ ਕਿਸੇ ਵੀ ਤਰ੍ਹਾਂ ਦੀ ਮਾਈਨਿੰਗ ਨਹੀਂ ਕੀਤੀ ਜਾ ਸਕਦੀ ਹੈ, ਜਿਸ ਕਾਰਨ ਉਨ੍ਹਾਂ ਦੇ ਵਿਭਾਗ ਨੇ 1 ਕਿਲੋਮੀਟਰ ਦੇ ਘੇਰੇ ਵਿੱਚ ਪੈਂਦੇ ਕਰੱਸ਼ਰਾਂ ਨੂੰ ਨੋਟਿਸ ਜਾਰੀ ਕੀਤੇ ਹਨ।

  • ਭਾਰਤ-ਪਾਕਿ ਸਰਹੱਦ 'ਤੇ ਕਿਸਾਨਾਂ ਨਾਲ BSF ਦੀ ਮੀਟਿੰਗ: ਝੋਨੇ ਦੀ ਬਿਜਾਈ ਦੇ ਸੀਜ਼ਨ ਲਈ ਵਧਾਇਆ ਗਿਆ ਸਮਾਂ, ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹਣਗੇ ਕੰਡਿਆਲੀ ਤਾਰ

    ਅੱਜ ਫਾਜ਼ਿਲਕਾ ਦੀ ਭਾਰਤ-ਪਾਕਿ ਸਰਹੱਦ 'ਤੇ ਸਥਿਤ ਸਾਦਕੀ ਚੌਕੀ 'ਤੇ ਝੋਨੇ ਦੀ ਬਿਜਾਈ ਦੇ ਸੀਜ਼ਨ ਦੀ ਸ਼ੁਰੂਆਤ ਨੂੰ ਲੈ ਕੇ ਬੀ.ਐੱਸ.ਐੱਫ ਦੀ 55 ਬਟਾਲੀਅਨ ਵੱਲੋਂ ਕਿਸਾਨਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ 'ਚ ਜਿੱਥੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ, ਉੱਥੇ ਹੀ ਉਨ੍ਹਾਂ ਦਾ ਹੱਲ ਵੀ ਕੀਤਾ ਗਿਆ ਕਿਸਾਨਾਂ ਦੀਆਂ ਮੁੱਖ ਸਮੱਸਿਆਵਾਂ ਪਾਕਿਸਤਾਨ ਸਰਹੱਦ ਦੇ ਵਿਚਕਾਰ ਲੱਗੇ ਕੰਡਿਆਲੀ ਫਾਟਕ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਖੋਲ੍ਹਣ ਦੇ ਆਦੇਸ਼ ਦਿੱਤੇ ਗਏ ਤਾਂ ਜੋ ਕਿਸਾਨਾਂ ਨੂੰ ਸਰਹੱਦ ਪਾਰ ਖੇਤਾਂ ਵਿੱਚ ਫਸਲਾਂ ਦੀ ਬਿਜਾਈ ਕਰਨ ਸਮੇਂ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ।

  • ਜਲਾਲਾਬਾਦ 'ਚ ਬੇਕਾਬੂ ਮੋਟਰਸਾਈਕਲ ਸਵਾਰ ਨੌਜਵਾਨ ਖੇਡ ਰਿਹਾ ਮੌਤ ਦੀ ਖੇਡ: ਵੀਡੀਓ ਵਾਇਰਲ

    ਜਲਾਲਾਬਾਦ 'ਚ ਇਕ ਬਾਈਕ ਸਵਾਰ ਨੌਜਵਾਨ ਕਿਸ ਤਰ੍ਹਾਂ ਮੌਤ ਦੀ ਖੇਡ ਖੇਡ ਰਿਹਾ ਹੈ, ਦੀ ਲਾਈਵ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਬਾਈਕ ਸਵਾਰ ਨੌਜਵਾਨ ਆਪਣਾ ਕੰਟਰੋਲ ਗੁਆ ਕੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਿਆ।  ਫਿਰ ਇੱਕ ਟਰੈਕਟਰ-ਟਰਾਲੀ ਅਤੇ ਫਿਰ ਮੋਟਰਸਾਈਕਲ ਸਵਾਰ ਸੜਕ ਕਿਨਾਰੇ ਝਾੜੀਆਂ ਵਿੱਚ ਡਿੱਗਣ ਦੀ ਲਾਈਵ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

  • ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ
    ਲੌਂਗੋਵਾਲ ਦੇ 17 ਸਾਲਾ ਨੌਜਵਾਨ ਦੀ ਨਸ਼ੇ ਦੇ ਟੀਕੇ ਲੱਗਣ ਕਾਰਨ ਮੌਤ ਹੋਣ ਦੀ ਪੁਸ਼ਟੀ ਪਰਿਵਾਰਕ ਮੈਂਬਰਾਂ ਨੇ ਕੀਤੀ ਹੈ। ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਮਿਰਤਕ ਦੇ ਦੋ ਦੋਸਤਾਂ 'ਤੇ ਲੱਗੇ ਦੋਸ਼

  • ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ 'ਚੋਂ ਮੋਬਾਇਲ ਫੋਨ ਬਰਾਮਦ ਕਰਨ ਦਾ ਸਿਲਸਿਲਾ ਜਾਰੀ, ਜੇਲ ਪ੍ਰਸ਼ਾਸਨ ਨੇ ਇਕ ਵਾਰ ਫਿਰ ਤਲਾਸ਼ੀ ਦੌਰਾਨ 3 ਲਾਕਅੱਪਾਂ 'ਚੋਂ 3 ਮੋਬਾਇਲ ਫੋਨ ਬਰਾਮਦ ਕੀਤੇ। ਸ਼ਿਕਾਇਤ ਤੋਂ ਬਾਅਦ ਤਿੰਨਾਂ ਕੈਦੀਆਂ ਖ਼ਿਲਾਫ਼ ਥਾਣਾ ਸਿਟੀ ਵਿੱਚ ਜੇਲ੍ਹ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।

  • ਭਾਖੜਾ ਅਤੇ ਪੌਂਗ ਡੈਮ 'ਚ ਔਸਤ ਤੋਂ ਜ਼ਿਆਦਾ ਵਧਿਆ ਪਾਣੀ ਦਾ ਪੱਧਰ 
    ਭਾਖੜਾ 'ਚ 1584 ਫੁੱਟ ਤੇ ਪੌਂਗ 'ਚ 1313 ਫੁੱਟ ਪਾਣੀ ਪੱਧਰ ਵਧਿਆ 
    ਮੌਨਸੂਨ ਦੇ ਆਉਣ ਤੋਂ ਪਹਿਲਾਂ ਡੈਮ 'ਚ ਵਧਿਆ ਪਾਣੀ ਦਾ ਪੱਧਰ 
    ਪਿਛਲੇ 60 ਸਾਲਾਂ ਦੇ ਮੁਕਾਬਲੇ 12 ਜੂਨ ਤੱਕ ਪਹਿਲੀ ਵਾਰ ਵਧਿਆ ਪਾਣੀ 
    ਹੀਟ ਵੇਵ ਕਰਕੇ ਪਿਘਲੇ ਗਲੇਸ਼ੀਅਰ ਸਦਕਾ ਵਧਿਆ ਪਾਣੀ ਦਾ ਪੱਧਰ 
    ਭਾਖੜਾ ਡੈਮ ਤੋਂ ਅੱਜ ਛੱਡਿਆ ਜਾ ਸਕਦਾ 26 ਹਜ਼ਾਰ ਕਿਉਸਿਕ ਪਾਣੀ 
    ਸਤਲੁਜ ਦੇ ਵਿੱਚ ਪਾਣੀ ਆਉਣ ਦੀ ਸੰਭਾਵਨਾ 
    ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ

  • ਫ਼ਿਰੋਜ਼ਪੁਰ ਦੇ ਪਿੰਡ ਲੂਥਰ ਨੇੜੇ ਬੀਕਾਨੇਰ ਨਹਿਰ ਟੁੱਟਣ ਕਾਰਨ ਪਿੰਡ ਦੀ ਸੈਂਕੜੇ ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ, ਜਿਸ ਕਾਰਨ ਪਿੰਡ ਲੂਥਰਾਂ ਦੇ ਘਰਾਂ ਵਿੱਚ ਵੀ ਪਾਣੀ ਵੜ ਗਿਆ।

    ਪੰਜਾਬ ਦੇ ਕਈ ਪਿੰਡਾਂ ਅਤੇ ਸ਼ਹਿਰਾਂ ਨੂੰ ਪਾਣੀ ਸਪਲਾਈ ਕਰਨ ਵਾਲੀ ਬੀਕਾਨੇਰ ਨਹਿਰ, ਜੋ ਕਿ ਫ਼ਿਰੋਜ਼ਪੁਰ ਤੋਂ ਨਿਕਲਦੀ ਹੈ, ਨਹਿਰਾਂ ਦੀ ਸਫ਼ਾਈ ਅਤੇ ਪਾਣੀ ਦੀ ਨਿਰਵਿਘਨ ਸਪਲਾਈ ਦੇਣ ਦੇ ਸਿੰਚਾਈ ਵਿਭਾਗ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਪਿੰਡ ਲੂਥਰ ਦੇ ਕੋਲ ਅੱਜ ਸਵੇਰੇ ਪਾਣੀ ਦਾ ਪ੍ਰੈਸ਼ਰ ਟੁੱਟ ਗਿਆ ਅਤੇ ਕਰੀਬ 15 ਤੋਂ 20 ਫੁੱਟ ਤੱਕ ਪਾਣੀ ਖੇਤਾਂ ਵਿੱਚ ਵੜ ਗਿਆ ਅਤੇ ਪਾਣੀ ਹੁਣ ਪਿੰਡ ਦੇ ਲੋਕਾਂ ਨੂੰ ਸੂਚਿਤ ਕੀਤਾ ਨਹਿਰ ਦੇ ਟੁੱਟਣ ਬਾਰੇ ਸਿੰਚਾਈ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

  • ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਵੇਗੀ। ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਬਾਅਦ ਦੁਪਹਿਰ 3 ਵਜੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਵਿੱਚ ਸਾਰੇ ਜ਼ਿਲ੍ਹਿਆਂ ਤੋਂ ਮੈਂਬਰ ਹਾਜ਼ਰ ਹੋਣਗੇ। ਚੋਣ ਨਤੀਜਿਆਂ ਤੋਂ ਬਾਅਦ ਪਾਰਟੀ ਦੀ ਇਹ ਪਹਿਲੀ ਮੀਟਿੰਗ ਹੈ। ਪਾਰਟੀ ਦੇ ਸੀਨੀਅਰ ਆਗੂ ਡਾ.ਦਲਜੀਤ ਸਿੰਘ ਸੀਮਾ ਨੇ ਦੱਸਿਆ ਕਿ ਮੀਟਿੰਗ ਵਿੱਚ ਚੋਣ ਨਤੀਜਿਆਂ ਬਾਰੇ ਚਰਚਾ ਕੀਤੀ ਜਾਵੇਗੀ। ਨਾਲ ਹੀ ਪਾਰਟੀ ਵੱਲੋਂ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਇਸ ਤੋਂ ਇਲਾਵਾ ਦੇਸ਼ 'ਚ ਚੱਲ ਰਹੇ ਸਿਆਸੀ ਹਾਲਾਤ 'ਤੇ ਵੀ ਚਰਚਾ ਹੋਵੇਗੀ। ਉਨ੍ਹਾਂ ਨੇ ਇਸ ਸਬੰਧੀ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਇਕ ਪੋਸਟ ਵੀ ਸ਼ੇਅਰ ਕੀਤੀ ਸੀ।

  • ਹਰਿਆਣਾ, ਪੰਜਾਬ 'ਚ ਹੀਟਵੇਵ ਜਾਰੀ; ਨੂਹ 46.8 ਡਿਗਰੀ ਸੈਲਸੀਅਸ ਤਾਪਮਾਨ 'ਤੇ 

    ਹਰਿਆਣਾ ਅਤੇ ਪੰਜਾਬ ਨੂੰ ਹੂੰਝਾ ਫੇਰਨ ਵਾਲੀ ਹੀਟਵੇਵ ਦੇ ਹਾਲਾਤ ਬੁੱਧਵਾਰ ਨੂੰ ਬੇਰੋਕ ਜਾਰੀ ਰਹੇ, ਨੂਹ ਦਾ ਤਾਪਮਾਨ 46.8 ਡਿਗਰੀ ਸੈਲਸੀਅਸ ਰਿਹਾ। ਸਥਾਨਕ ਮੌਸਮ ਵਿਭਾਗ ਦੇ ਅਨੁਸਾਰ, ਚੰਡੀਗੜ੍ਹ, ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ, ਤੇਜ਼ ਗਰਮੀ ਦੇਖੀ ਗਈ, ਜਿੱਥੇ ਵੱਧ ਤੋਂ ਵੱਧ ਤਾਪਮਾਨ 44.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

  • ਜੰਮੂ-ਕਸ਼ਮੀਰ: ਡੋਡਾ ਪੁਲਿਸ ਨੇ ਚਾਰ ਅੱਤਵਾਦੀਆਂ ਦੇ ਸਕੈਚ ਜਾਰੀ ਕੀਤੇ ਹਨ ਜੋ ਭਦਰਵਾਹ, ਥਾਥਰੀ ਅਤੇ ਗੰਡੋਹ ਦੇ ਉੱਪਰਲੇ ਇਲਾਕਿਆਂ ਵਿੱਚ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹਨ, ਹਰ ਇੱਕ ਅੱਤਵਾਦੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ 5 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ

  • ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ! ਭਾਰਤ ਨੇ ਅਮਰੀਕਾ ਨੂੰ 7 ਵਿਕਟਾਂ ਨਾਲ ਹਰਾਇਆ

    IND vs USA Highlights T20 World Cup 2024: ਭਾਰਤ ਨੇ ਟੀ-20 ਵਿਸ਼ਵ ਕੱਪ 2024 ਵਿੱਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਨਿਊਯਾਰਕ 'ਚ ਖੇਡੇ ਗਏ ਇਸ ਮੈਚ 'ਚ ਟੀਮ ਇੰਡੀਆ ਨੇ ਅਮਰੀਕਾ ਨੂੰ 7 ਵਿਕਟਾਂ ਨਾਲ ਹਰਾ ਕੇ ਸੁਪਰ-8 'ਚ ਜਗ੍ਹਾ ਬਣਾ ਲਈ ਹੈ।   ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਨੇ ਕੁੱਲ 9 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਭਾਰਤ ਨੇ ਅਮਰੀਕਾ ਨੂੰ 7 ਵਿਕਟਾਂ ਨਾਲ ਹਰਾਇਆ ਹੈ। ਭਾਰਤ ਨੂੰ ਜਿੱਤ ਲਈ 111 ਦੌੜਾਂ ਦਾ ਟੀਚਾ ਸੀ। ਸੂਰਿਆਕੁਮਾਰ ਯਾਦਵ ਅਤੇ ਸ਼ਿਵਮ ਦੂਬੇ ਨੇ ਅਜੇਤੂ ਪਾਰੀ ਖੇਡ ਕੇ ਭਾਰਤ ਨੂੰ ਇਹ ਜਿੱਤ ਦਿਵਾਈ ਹੈ।

ZEENEWS TRENDING STORIES

By continuing to use the site, you agree to the use of cookies. You can find out more by Tapping this link