Punjab Breaking News Live Updates: ਜੰਮੂ ਕਸ਼ਮੀਰ ਵਿੱਚ18, 25 ਸਤੰਬਰ ਅਤੇ 1 ਅਕਤੂਬਰ ਨੂੰ ਹੋਵੇਗੀ ਵੋਟਿੰਗ

रिया बावा Aug 16, 2024, 15:43 PM IST

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।


#ਪੰਜਾਬ: ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਪੀ.ਸੀ.ਐਮ.ਐਸ.ਏ.) ਨੇ ਆਰ.ਜੀ.ਕਾਰ ਮੈਡੀਕਲ ਕਾਲਜ ਕੋਲਕਾਤਾ ਵਿੱਚ ਇੱਕ ਰੈਜ਼ੀਡੈਂਟ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੇ ਵਿਰੋਧ ਵਿੱਚ ਅੱਜ ਸਰਕਾਰੀ ਹਸਪਤਾਲਾਂ ਵਿੱਚ ਬਾਹਰੀ ਰੋਗੀ ਵਿਭਾਗ (ਓਪੀਡੀ) ਸੇਵਾਵਾਂ ਨੂੰ ਰਾਜ ਭਰ ਵਿੱਚ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਐਮਰਜੈਂਸੀ ਅਤੇ ਕਾਨੂੰਨੀ ਮੈਡੀਕਲ ਸੇਵਾਵਾਂ ਆਮ ਵਾਂਗ ਖੁੱਲ੍ਹੀਆਂ ਰਹਿਣਗੀਆਂ।


Punjab Breaking News Live Updates


 


 

नवीनतम अद्यतन

  • ਹਰਿਆਣ ਅਤੇ ਜੰਮੂ ਕਸ਼ਮੀਰ ਵਿੱਚ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ

    ਚੋਣ ਕਮਿਸ਼ਨ ਨੇ ਜੰਮੂ-ਕਸ਼ਮੀਰ ਅਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਜੰਮੂ-ਕਸ਼ਮੀਰ 'ਚ 3 ਪੜਾਵਾਂ 'ਚ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਵੋਟਿੰਗ ਹੋਵੇਗੀ। ਹਰਿਆਣਾ ਵਿੱਚ 1 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਦੋਵਾਂ ਰਾਜਾਂ ਦੇ ਨਤੀਜੇ 4 ਅਕਤੂਬਰ ਨੂੰ ਆਉਣਗੇ।

  • ਜੰਮੂ-ਕਸ਼ਮੀਰ 'ਚ ਤਿੰਨ ਪੜਾਵਾਂ 'ਚ ਚੋਣਾਂ, 6 ਅਕਤੂਬਰ ਨੂੰ ਨਤੀਜੇ

  • ਰਾਜੀਵ ਕੁਮਾਰ ਦਾ ਕਹਿਣਾ ਹੈ ਕਿ ਹਰਿਆਣਾ ਵਿੱਚ 2 ਕਰੋੜ ਤੋਂ ਵੱਧ ਵੋਟਰ ਹਨ। 90 ਵਿੱਚੋਂ 73 ਸੀਟਾਂ ਜਨਰਲ ਹਨ। ਹਰਿਆਣਾ ਵਿੱਚ 27 ਅਗਸਤ ਨੂੰ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ। ਹਰਿਆਣਾ ਵਿੱਚ 20 ਹਜ਼ਾਰ 269 ਪੋਲਿੰਗ ਸਟੇਸ਼ਨ ਹਨ।

  • ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਸ਼ੁਰੂ ਹੋ ਗਈ ਹੈ। ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਜਲਦੀ ਹੀ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ ਚੋਣ ਕਮਿਸ਼ਨ ਨੇ ਹਾਲ ਹੀ 'ਚ ਜੰਮੂ-ਕਸ਼ਮੀਰ ਅਤੇ ਹਰਿਆਣਾ ਦਾ ਦੌਰਾ ਕੀਤਾ ਸੀ।

  • ਭਾਰਤੀ ਹਾਕੀ ਟੀਮ ਦੇ ਸਾਬਤ ਸੂਰਤ ਖਿਡਾਰੀ ਜਰਮਨਪ੍ਰੀਤ ਸਿੰਘ ਨੂੰ ਪੰਜ ਲੱਖ ਰੁਪਏ ਦਿੱਤੇ ਜਾਣਗੇ, ਕਿਉਂਕਿ ਉਸ ਗੁਰਸਿੱਖ ਨੇ ਦੇਸ਼ਾਂ ਵਿਦੇਸ਼ਾਂ ਚ ਸਿੱਖਾਂ ਦਾ ਮਾਣ ਵਧਾਇਆ ਹੈ

  • ਪੰਜਾਬ ਦੇ ਸੀਐਮ ਭਗਵੰਤ ਮਾਨ ਮਨੀਸ਼ ਸਿਸੋਦੀਆ ਦੇ ਘਰ ਪਹੁੰਚੇ ਪੰਜਾਬ ਦੇ ਸੀਐਮ ਭਗਵੰਤ ਮਾਨ ਮਨੀਸ਼ ਸਿਸੋਦੀਆ ਦੀ ਜੇਲ੍ਹ ਤੋਂ ਵਾਪਸੀ ਤੋਂ ਬਾਅਦ ਉਨ੍ਹਾਂ ਦੇ ਘਰ ਪਹੁੰਚੇ।

  • ਲੁਧਿਆਣਾ ਦੇ ਸਮਰਾਲਾ ਚੌਂਕ ਨੇੜੇ ਵਰਨਲ ਟਰੇਡਰ ਯਾਰਨ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਨਾਲ ਲੱਖਾਂ ਰੁਪਏ ਦਾ ਧਾਗਾ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਫੈਕਟਰੀ ਅੰਦਰ 6 ਟਨ ਤੋਂ ਵੱਧ ਧਾਗਾ ਸਟੋਰ ਕੀਤਾ ਹੋਇਆ ਸੀ। ਅੱਜ ਅਚਾਨਕ ਫੈਕਟਰੀ ਦੇ ਗੋਦਾਮ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਆਸ-ਪਾਸ ਰਹਿੰਦੇ ਲੋਕਾਂ ਨੇ ਫੈਕਟਰੀ ਮਾਲਕ ਨੂੰ ਸੂਚਿਤ ਕੀਤਾ।

    ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਜਾਪਦਾ ਹੈ। ਫੈਕਟਰੀ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜਾਣਕਾਰੀ ਦਿੰਦਿਆਂ ਫੈਕਟਰੀ ਮਾਲਕ ਨੇ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਦੂਰ ਦੂਰ ਤੱਕ ਦਿਖਾਈ ਦੇ ਰਹੀਆਂ ਸਨ।

  • ਮਾਨਸਾ, ਮੋਗਾ, ਮੁਕਤਸਰ, ਗੁਰਦਾਸਪੁਰ ਦੇ ਡੀ ਸੀ ਟਰਾਂਸਫਰ

  • ਜ਼ਿਲਾ ਹੁਸ਼ਿਆਰਪੁਰ ਦੇ ਬਲਾਕ ਉੜਮੁੜ ਟਾਂਡਾ ਅਧੀਨ ਪੈਂਦੇ ਪਿੰਡ ਕੁਰਾਲਾ ਵਿਖੇ ਬੀਤੀ ਦੇਰ ਰਾਤ ਇਕ ਗੱਡੀ ਸਵਾਰ 4 ਅਣਪਛਾਤੇ ਵਿਅਕਤੀਆਂ ਨੇ ਇਕ ਘਰ ਤੇ ਕੀਤਾ ਹਮਲਾ ਕਰੀਬ 18 ਰਾਊਂਡ ਘਰ ਦੇ ਗੇਟ ਵਿਚ ਗੋਲੀਆਂ ਚਲਾ ਕੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਪਿੰਡ ਦੇ ਲੋਕਾਂ ਨੇ ਬੀਤੀ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ

  • ਰਵਨੀਤ ਸਿੰਘ ਬਿੱਟੂ

    SSLV-D3 ਦੇ ਸਫਲ ਲਾਂਚ 'ਤੇ ਇਸਰੋ ਨੂੰ ਵਧਾਈ! ਇਹ ਤਰੱਕੀ ਵਾਤਾਵਰਣ ਦੀ ਨਿਗਰਾਨੀ ਅਤੇ ਆਫ਼ਤ ਪ੍ਰਬੰਧਨ ਵਿੱਚ ਸੁਧਾਰ ਕਰਕੇ ਧਰਤੀ ਦੀ ਸਥਿਰਤਾ ਵਿੱਚ ਮਹੱਤਵਪੂਰਨ ਵਾਧਾ ਕਰੇਗੀ। ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਦੁਆਰਾ ਮਾਰਗਦਰਸ਼ਨ, ਵਿਸ਼ਵ ਭਲਾਈ ਲਈ ਭਾਰਤ ਦੇ ਸਮਰਪਣ ਦੇ ਪ੍ਰਮਾਣ ਵਜੋਂ ਖੜ੍ਹਾ ਹੈ।

  • ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋ ਰਹੀ ਹੈ ਅੰਤ੍ਰਿੰਗ ਕਮੇਟੀ ਦੀ ਅੱਜ ਬੈਠਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਚ ਕੀਤੀ ਜਾ ਰਹੀ ਹੈ ਬੈਠਕ ਮੀਟਿੰਗ ਚ ਲਏ ਜਾ ਸਕਦੇ ਹਨ ਕਈ ਫੈਸਲੇ ਦੁਪਹਿਰ ਬਾਅਦ 2 ਵਜੇ ਹਰਜਿੰਦਰ ਸਿੰਘ ਧਾਮੀ ਮੀਡੀਆ ਨੂੰ ਕਰਨਗੇ ਸੰਬੋਧਨ

  • ਨਵੇਂ ਨਿਯੁਕਤ ਹੋਏ ਰਾਜ ਸੂਚਨਾ ਕਮਿਸ਼ਨਰ ਐਡਵੋਕੇਟ ਡਾ ਭੁਪਿੰਦਰ ਸਿੰਘ ਬਾਠ ਅੱਜ ਅਹੁਦੇ ਦੀ ਸਹੁੰ ਚੁੱਕਣ ਉਪਰੰਤ ਪੰਜਾਬ ਰਾਜ ਸੂਚਨਾ ਕਮਿਸ਼ਨ ਦਫ਼ਤਰ ਵਿਖੇ ਮੁੱਖ ਸੂਚਨਾ ਕਮਿਸ਼ਨਰ ਐਡਵੋਕੇਟ  ਸ ਇੰਦਰਪਾਲ ਸਿੰਘ ਧੰਨਾ ਤੇ ਲੋਕ ਸਭਾ ਮੈਂਬਰ ਸ ਗੁਰਮੀਤ ਸਿੰਘ ਮੀਤ ਹੇਅਰ ਦੀ ਹਾਜ਼ਰੀ ਵਿੱਚ ਰਾਜ ਸੂਚਨਾ ਕਮਿਸ਼ਨਰ ਦਾ ਅਹੁਦਾ ਸੰਭਾਲਦੇ ਹੋਏ।

     

  • ਸਿਵਲ ਹਸਪਤਾਲ ਦੀ ਓਪੀਡੀ ਬੰਦ ਹੋਣ ਕਾਰਨ ਲੋਕ ਹੋ ਰਹੇ ਨੇ ਖੱਜਲ ਖੁਆਰ
    ਕਲਕੱਤਾ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਮਹਿਲਾ ਡਾਕਟਰ ਨਾਲ ਹੋਏ ਬਲਾਤਕਾਰ ਤੇ ਕਤਲ ਦੀ ਵਾਰਦਾਤ ਤੋਂ ਬਾਅਦ ਡਾਕਟਰਾਂ ਵਿੱਚ ਭਾਰੀ ਰੋਸ
    ਬਠਿੰਡਾ ਵਿੱਚ ਡਾਕਟਰਾਂ ਨੇ ਓਪੀਡੀ ਬੰਦ ਕਰਕੇ ਕੀਤਾ ਜਾ ਰਿਹਾ ਹੈ ਰੋਸ ਪ੍ਰਦਰਸ਼ਨ
    OPD ਬੰਦ ਹੋਣ ਕਾਰਨ ਪਰੇਸ਼ਾਨ ਹੋ ਰਹੇ ਹਨ ਮਰੀਜ਼

    ਮਰੀਜ਼ਾਂ ਨੇ ਦੱਸਿਆ ਕਿ ਉਹ ਦੂਰ ਦੂਰ ਤੋਂ ਦਵਾਈ ਲੈਣ ਪੁੱਜੇ ਹਨ ਕਿਉਂਕਿ ਕੱਲ 15 ਅਗਸਤ ਹੋਣ ਕਾਰਨ ਛੁੱਟੀ ਸੀ ਤੇ ਅੱਜ ਵੀ ਉਹਨਾਂ ਨੂੰ ਡਾਕਟਰ ਨਹੀਂ ਮਿਲ ਰਹੇ ਜਿਸ ਕਰਕੇ ਉਹਨਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵਿੱਚ ਬਜ਼ੁਰਗ ਅਤੇ ਬਜ਼ੁਰਗ ਔਰਤਾਂ ਤੋਂ ਇਲਾਵਾ ਨੌਜਵਾਨ ਪੀੜੀ ਵੀ ਦਵਾਈ ਲੈਣ ਲਈ ਹੋਸਪਿਟਲ ਪੁੱਜੀ ਹੋਈ ਸੀ ਲੇਕਿਨ ਲੋਕਾਂ ਨੂੰ ਓਪੀਡੀ ਬੰਦ ਹੋਣ ਕਾਰਨ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇੱਕ ਮਹਿਲਾ ਦਾ ਕਹਿਣਾ ਸੀ ਕਿ ਮੈਂ ਬਰਨਾਲਾ ਜ਼ਿਲ੍ਹੇ ਦੇ ਧਨੌਲਾ ਮੰਡੀ ਤੋਂ ਆਈ ਹਾਂ ਮੈਂ ਐਮਆਰਆਈ ਕਰਵਾਉਣੀ ਸੀ ਅਗਰ ਡਾਕਟਰਾਂ ਨੇ ਹੜਤਾਲ ਤੇ ਹੀ ਜਾਣਾ ਸੀ ਤਾਂ ਪਹਿਲਾਂ ਜਰੂਰ ਦੱਸ ਦੇਣਾ ਚਾਹੀਦਾ ਤਾਂ ਕਿ ਲੋਕ ਖੱਜਲ ਖੁਆਰ ਨਾ ਹੋਣ

  • ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਵੱਲੋਂ ਅੱਜ ਪੰਜਾਬ ਭਰ ਵਿੱਚ ਓਪੀਡੀ ਸੇਵਾਵਾਂ ਬੰਦ ਰੱਖੀਆਂ ਗਈਆਂ।
    ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਵੱਲੋਂ ਅੱਜ ਪੰਜਾਬ ਭਰ ਵਿੱਚ ਓਪੀਡੀ ਸੇਵਾਵਾਂ ਬੰਦ ਰੱਖੀਆਂ ਗਈਆਂ।

    ਆਰਜੀ ਕਾਰ ਮੈਡੀਕਲ ਕਾਲਜ ਵਿੱਚ ਕੁਝ ਦਿਨ ਪਹਿਲਾਂ ਇੱਕ ਰੈਜ਼ੀਡੈਂਟ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੇ ਮੱਦੇਨਜ਼ਰ ਅੱਜ ਪੰਜਾਬ ਭਰ ਵਿੱਚ ਓਪੀਡੀ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।

    ਤੁਹਾਨੂੰ ਦੱਸ ਦੇਈਏ ਕਿ ਅੱਜ ਸਿਰਫ ਐਮਰਜੈਂਸੀ ਸੇਵਾਵਾਂ ਹੀ ਖੁੱਲ੍ਹੀਆਂ ਹਨ, ਜਦੋਂ ਕਿ ਕੱਲ੍ਹ 15 ਅਗਸਤ ਹੋਣ ਕਾਰਨ ਅੱਜ ਫਿਰ ਓਪੀਡੀ ਬੰਦ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

  • ਨਰਮਾ ਖਰਾਬ ਹੋਣ ਤੇ ਪੈਸਟੀਸਾਈਡ ਵੇਚਣ ਵਾਲੇ ਦੁਕਾਨਦਾਰ ਨੂੰ ਕਿਸਾਨਾਂ ਨੇ ਬਣਾਇਆ ਬੰਧਕ
    ਪਿੰਡ ਬਹਿਮਣ ਕੋਰ ਸਿੰਘ ਵਿਖ਼ੇ ਇੱਕ ਕਿਸਾਨ ਦੀ ਖਰਾਬ ਹੋਈ ਨਰਮੇ ਦੀ ਫਸਲ ਦੇਖਣ ਗਏ ਪੈਸਟੀਸਾਈਡ ਦੁਕਾਨਦਾਰ, ਪੈਸਟੀਸਾਈਡ ਐਸੋਸੀਏਸ਼ਨ ਦੇ ਪ੍ਰਧਾਨ ਸਮੇਤ ਕੁਝ ਲੋਕਾਂ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬੰਧਕ ਬਣਾ ਲਿਆ ਗਿਆ ਹੈ।

     

  • 1984 ਸਿੱਖ ਵਿਰੋਧੀ ਦੰਗਿਆਂ ਦਾ ਮਾਮਲਾ ਦਿੱਲੀ ਦੇ ਪੁਲਬੰਗਸ਼ ਇਲਾਕੇ ਵਿੱਚ ਸਿੱਖਾਂ ਦੇ ਕਤਲ ਨਾਲ ਸਬੰਧਤ ਮਾਮਲੇ ਵਿੱਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਦੋਸ਼ ਆਇਦ ਕਰਨ ਦਾ ਹੁਕਮ ਮੁਲਤਵੀ ਕਰ ਦਿੱਤਾ ਗਿਆ ਹੈ। ਅਦਾਲਤ ਹੁਣ ਇਸ 'ਤੇ 30 ਅਗਸਤ ਨੂੰ ਆਪਣਾ ਹੁਕਮ ਦੇਵੇਗੀ।

  • ਕੋਲਕਾਤਾ ਦੀ ਇੱਕ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੇ ਗੁੱਸੇ ਵਿੱਚ ਮੋਹਾਲੀ ਦੇ ਸਰਕਾਰੀ ਮੈਡੀਕਲ ਕਾਲਜ ਮੋਹਾਲੀ (ਏਮਜ਼) ਦੇ ਡਾਕਟਰਾਂ ਅਤੇ ਨਰਸਿੰਗ ਸਟਾਫ ਨੇ ਪੂਰੇ ਕਾਲਜ ਦੀ ਓਪੀਡੀ ਬੰਦ ਕਰਕੇ ਹੜਤਾਲ ਕਰ ਦਿੱਤੀ ਹੈ ਜਦਕਿ ਐਮਰਜੈਂਸੀ ਸੇਵਾਵਾਂ ਨੂੰ ਚਾਲੂ ਰੱਖਿਆ ਗਿਆ ਹੈ। ਓ.ਪੀ.ਡੀ ਵਿੱਚ ਆਉਣ ਵਾਲੇ ਮਰੀਜ਼ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵਾਪਸ ਪਰਤ ਰਹੇ ਸਨ ਅਤੇ ਅੱਜ ਉਨ੍ਹਾਂ ਨੂੰ ਬਿਨਾਂ ਇਲਾਜ ਕੀਤੇ ਵਾਪਸ ਪਰਤਣਾ ਪਿਆ। ਜੋ ਜ਼ਿਆਦਾ ਮੁਸੀਬਤ ਵਿੱਚ ਸਨ, ਉਨ੍ਹਾਂ ਨੂੰ ਐਮਰਜੈਂਸੀ ਵਿੱਚ ਦੇਖਿਆ ਜਾਵੇਗਾ।

    ਡਾਕਟਰਾਂ ਅਤੇ ਨਰਸਿੰਗ ਸਟਾਫ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਸਪਤਾਲਾਂ ਵਿੱਚ ਪੂਰੀ ਸੁਰੱਖਿਆ ਦਿੱਤੀ ਜਾਵੇ, ਔਰਤਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਅਤੇ ਕੇਂਦਰੀ ਸੁਰੱਖਿਆ ਕਾਨੂੰਨ ਨੂੰ ਮਨਜ਼ੂਰੀ ਦਿੱਤੀ ਜਾਵੇ।

  • ਆਸਟਰੇਲੀਆ 'ਚ ਧੀ ਨੂੰ ਮਿਲਣ ਗਏ ਵਿਅਕਤੀ ਦੀ ਦਿਲ ਦੇ ਦੌਰੇ ਨਾਲ ਮੌਤ

    ਆਸਟਰੇਲੀਆ ਦੇ ਮੈਲਬਰਨ ਵਿੱਚ ਧੀ ਨਵਜੋਤ ਕੌਰ ਸੇਖੋਂ ਰਹਿੰਦੀ ਹੈ। ਮ੍ਰਿਤਕ ਸੁਖਦਰਸ਼ਨ ਸਿੰਘ ਕੋਟਕਪੂਰਾ ਦੇ ਪਿੰਡ ਬਹਿਬਲ ਕਲਾਂ ਨਾਲ ਸਬੰਧ ਰੱਖਦਾ ਹੈ।  ਕੋਟਕਪੂਰਾ ਦੇ ਪਿੰਡ ਬਹਿਬਲ ਕਲਾਂ ਦੇ ਰਹਿਣ ਵਾਲੇ ਸੁਖਦਰਸ਼ਨ ਸਿੰਘ (58 ਸਾਲ) ਆਪਣੀ ਧੀ ਨੂੰ ਮਿਲਣ ਗਏ ਸਨ ਜੋ ਆਸਟਰੇਲੀਆ ਦੇ ਮੈਲਬਰਨ ਵਿੱਚ ਰਹਿੰਦੀ ਹੈ ਜਿਥੇ ਓਹਨਾਂ ਦੀ ਦਿਲ ਦੇ ਦੌਰੇ ਨਾਲ ਮੌਤ ਹੋ ਗਈ।

  • ਅੱਜ ਨਵ ਨਿਯੁਕਤ ਸੂਚਨਾ ਕਮਿਸ਼ਨਰਾਂ ਦਾ ਸਹੁੰ ਚੁੱਕ ਸਮਾਗਮ ਪੰਜਾਬ ਰਾਜਭਵਨ ਵਿਖੇ 10 ਵਜੇ ਹੋਵੇਗਾ ਸਮਾਗਮ ਮੁੱਖ ਮੰਤਰੀ ਭਗਵੰਤ ਮਾਨ ਵੀ ਹੋਣਗੇ ਸ਼ਾਮਿਲ ਪਿਛਲੇ ਦਿਨੀਂ 3 ਨਵੇਂ ਸੂਚਨਾ ਕਮਿਸ਼ਨਰ ਕੀਤੇ ਗਏ ਸੀ ਨਿਯੁਕਤ

  • ਭਾਰਤੀ ਚੋਣ ਕਮਿਸ਼ਨ ਅੱਜ ਵਿਧਾਨ ਸਭਾਵਾਂ ਦੀਆਂ ਆਮ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰੇਗਾ।

  • ਕੋਲਕਾਤਾ ਪੁਲਿਸ

    ਆਰਜੀ ਕਾਰ ਹਸਪਤਾਲ ਦੀ ਭੰਨਤੋੜ ਵਿੱਚ ਹੁਣ ਤੱਕ 19 ਗ੍ਰਿਫ਼ਤਾਰੀਆਂ ਉਨ੍ਹਾਂ ਵਿੱਚੋਂ ਪੰਜ ਦੀ ਪਛਾਣ ਸੋਸ਼ਲ ਮੀਡੀਆ ਫੀਡਬੈਕ ਦੁਆਰਾ ਕੀਤੀ ਗਈ ਸੀ। ਜੇਕਰ ਤੁਸੀਂ ਸਾਡੀਆਂ ਪਿਛਲੀਆਂ ਪੋਸਟਾਂ ਤੋਂ ਕਿਸੇ ਵੀ ਸ਼ੱਕੀ ਨੂੰ ਪਛਾਣਦੇ ਹੋ, ਤਾਂ ਕਿਰਪਾ ਕਰਕੇ ਸਾਨੂੰ ਸੂਚਿਤ ਕਰੋ। ਤੁਹਾਡੇ ਸਮਰਥਨ ਅਤੇ ਭਰੋਸੇ ਲਈ ਧੰਨਵਾਦ।

  • ਡੀਜੀਪੀ ਪੰਜਾਬ ਪੁਲਿਸ ਦਾ ਟਵੀਟ

  • CM ਭਗਵੰਤ ਮਾਨ ਦਾ ਟਵੀਟ 

  • ਦਿੱਲੀ | ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੀ ਬਰਸੀ 'ਤੇ ਉਨ੍ਹਾਂ ਦੀ ਯਾਦਗਾਰ 'ਸਦਾਇਵ ਅਟਲ' 'ਤੇ ਸ਼ਰਧਾਂਜਲੀ ਭੇਟ ਕੀਤੀ।

  • ਜੇਪੀ ਨੱਡਾ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਦਿੱਤੀ

    ਕੇਂਦਰੀ ਸਿਹਤ ਮੰਤਰੀ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਸ਼ੁੱਕਰਵਾਰ ਸਵੇਰੇ ਅਟਲ ਪਹੁੰਚੇ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਵਾਜਪਾਈ ਦੀ ਸਮਾਧ 'ਤੇ ਫੁੱਲ ਵੀ ਚੜ੍ਹਾਏ।

  • ਅੱਜ ਯਾਨੀ ਸ਼ੁੱਕਰਵਾਰ (16 ਅਗਸਤ) ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਦਿੱਗਜ ਨੇਤਾ ਅਟਲ ਬਿਹਾਰੀ ਵਾਜਪਾਈ ਦੀ ਬਰਸੀ ਹੈ। ਇਸ ਮੌਕੇ ਭਾਜਪਾ ਆਗੂ ਉਨ੍ਹਾਂ ਦੀ ਸਮਾਧੀ ਸਥਾਨ ਅਟੱਲ ਵਿਖੇ ਪੁੱਜਣੇ ਸ਼ੁਰੂ ਹੋ ਗਏ ਹਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਐਨਡੀਏ ਦੇ ਕਈ ਨੇਤਾ ਵੀ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਦੇਣ ਲਈ ਹਮੇਸ਼ਾ ਅਟਲ ਆਉਂਦੇ ਹਨ। 

  • #ਦਿੱਲੀ: ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ 16 ਅਗਸਤ ਨੂੰ ਦਿੱਲੀ ਵਿੱਚ ਆਪਣੀ ਪਦਯਾਤਰਾ (ਪੈਦਲ ਮਾਰਚ ਆਊਟਰੀਚ) ਦੀ ਸ਼ੁਰੂਆਤ ਕਰਨਗੇ। ਸਿਸੋਦੀਆ ਸ਼ੁੱਕਰਵਾਰ ਨੂੰ ਸ਼ਾਮ 5 ਵਜੇ ਗ੍ਰੇਟਰ ਕੈਲਾਸ਼ ਵਿਧਾਨ ਸਭਾ ਹਲਕੇ ਦੇ ਅਧੀਨ ਕਾਲਕਾਜੀ ਵਿੱਚ ਡੀਡੀਏ ਫਲੈਟਾਂ ਤੋਂ ਮਾਰਚ ਦੀ ਸ਼ੁਰੂਆਤ ਕਰਨਗੇ।

  • #ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੀ ਪੁੰਨਿਆਤਿਥੀ 'ਤੇ ਪੁਸ਼ਪਾਂਜਲੀ ਅਤੇ ਪ੍ਰਾਰਥਨਾ ਸਭਾ ਅੱਜ ਸਵੇਰੇ 8 ਵਜੇ, ਵਿਜੇ ਘਾਟ ਨੇੜੇ ਸਦੈਵ ਅਟਲ ਵਿਖੇ ਹੋਵੇਗੀ।

  • #ਮਾਨਸਾ: ਸਿੱਧੂ ਮੂਸੇਵਾਲਾ ਕਤਲ ਕੇਸ ਦੀ ਸੁਣਵਾਈ ਮਾਨਸਾ ਦੀ ਮਾਣਯੋਗ ਅਦਾਲਤ 'ਚ ਹੋਵੇਗੀ, ਕਤਲ ਸਮੇਂ ਮੌਜੂਦ ਦੋ ਨੌਜਵਾਨ ਕਰਨਗੇ ਗਵਾਹੀ।

     

  • ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੁਪਹਿਰ ਬਾਅਦ ਮੀਡੀਆ ਨੂੰ ਸੰਬੋਧਨ ਕਰਨਗੇ

ZEENEWS TRENDING STORIES

By continuing to use the site, you agree to the use of cookies. You can find out more by Tapping this link