Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਮਨਪ੍ਰੀਤ ਸਿੰਘ Tue, 18 Jun 2024-7:42 am,

Latest News From Punjab Live: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ। 

नवीनतम अद्यतन

  • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਨਾਲ ਕਾਨੂੰਨ ਵਿਵਸਥਾ ਦੀ ਸਮੀਖਿਆ ਮੀਟਿੰਗ ਕਰਨਗੇ। ਇਹ ਮੀਟਿੰਗ ਸਿਵਲ ਸਕੱਤਰੇਤ ਵਿਖੇ ਸਵੇਰੇ 12 ਵਜੇ ਹੋਵੇਗੀ। ਮੂਨਕ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਕਰੋੜ ਸਾਹਿਬ ਵਿੱਚ ਘੱਗਰ ਨਦੀ ਦੇ ਖੇਤਰ ਦਾ ਦੌਰਾ ਕਰਨਗੇ, ਸੀਐਮ ਮਾਨ ਸਥਾਨਕ ਲੋਕਾਂ ਨਾਲ ਵੀ ਮੁਲਾਕਾਤ ਕਰਨਗੇ।

  • ਦਿੱਲੀ: ਸੁਪਰੀਮ ਕੋਰਟ ਪੰਜਾਬ ਦੇ 'ਆਪ' ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਦੀ ਪਟੀਸ਼ਨ 'ਤੇ ਸੁਣਵਾਈ ਕਰੇਗਾ, ਜਿਸ ਵਿੱਚ ਬੈਂਕ ਧੋਖਾਧੜੀ ਦੇ ਇੱਕ ਮਾਮਲੇ ਨਾਲ ਜੁੜੀ ਮਨੀ ਲਾਂਡਰਿੰਗ ਦੀ ਜਾਂਚ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੁਆਰਾ ਉਸਦੀ ਗ੍ਰਿਫਤਾਰੀ ਅਤੇ ਰਿਮਾਂਡ ਨੂੰ ਚੁਣੌਤੀ ਦਿੱਤੀ ਗਈ ਹੈ। 

  • #ਵਾਰਾਣਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਣਸੀ ਵਿਖੇ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੀ 17ਵੀਂ ਕਿਸ਼ਤ ਜਾਰੀ ਕਰਨਗੇ ਜਿਸ ਵਿੱਚ 9.26 ਕਰੋੜ ਤੋਂ ਵੱਧ ਕਿਸਾਨਾਂ ਨੂੰ 20,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਦਾ ਲਾਭ ਮਿਲੇਗਾ। ਪ੍ਰਧਾਨ ਮੰਤਰੀ ਪੈਰਾ ਐਕਸਟੈਂਸ਼ਨ ਵਰਕਰਾਂ ਵਜੋਂ ਕੰਮ ਕਰਨ ਲਈ ਕ੍ਰਿਸ਼ੀ ਸਾਖੀਆਂ ਵਜੋਂ ਸਿਖਲਾਈ ਪ੍ਰਾਪਤ 30,000 ਤੋਂ ਵੱਧ ਸਵੈ-ਸਹਾਇਤਾ ਸਮੂਹਾਂ ਨੂੰ ਸਰਟੀਫਿਕੇਟ ਵੀ ਵੰਡਣਗੇ। PM-KISAN ਸਕੀਮ 24 ਫਰਵਰੀ 2019 ਨੂੰ ਸ਼ੁਰੂ ਕੀਤੀ ਗਈ ਸੀ ਤਾਂ ਜੋ ਸਾਰੇ ਜ਼ਮੀਨੀ ਮਾਲਕ ਕਿਸਾਨਾਂ ਦੀਆਂ ਵਿੱਤੀ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ। ਉੱਚ ਆਮਦਨੀ ਦੀ ਸਥਿਤੀ. 6,000/- ਰੁਪਏ ਪ੍ਰਤੀ ਸਾਲ ਦਾ ਵਿੱਤੀ ਲਾਭ ਤਿੰਨ ਬਰਾਬਰ ਕਿਸ਼ਤਾਂ ਵਿੱਚ, ਹਰ ਚਾਰ ਮਹੀਨਿਆਂ ਵਿੱਚ, ਦੇਸ਼ ਭਰ ਵਿੱਚ ਕਿਸਾਨਾਂ ਦੇ ਪਰਿਵਾਰਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤਾ ਜਾਂਦਾ ਹੈ।

  • ਗੁਰਮੀਤ ਸਿੰਘ ਮੀਤ ਹੇਅਰ ਭਲਕੇ ਵਿਧਾਨ ਸਭਾ ਮੈਂਬਰਸ਼ਿਪ ਤੋਂ ਦੇਣਗੇ ਅਸਤੀਫਾ

    ਪੰਜਾਬ ਦੇ ਕੈਬਨਿਟ ਮੰਤਰੀ ਅਤੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਸੰਗਰੂਰ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ ਭਲਕੇ ਵਿਧਾਨ ਸਭਾ ਮੈਂਬਰਸ਼ਿਪ ਤੋਂ ਅਸਤੀਫਾ ਦੇ ਦੇਣਗੇ।

  • ਮੁੱਖ ਮੰਤਰੀ ਤੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਦੀ ਭਲਕੇ ਹੋਵੇਗੀ ਮੀਟਿੰਗ

    ਭਲਕੇ ਮੁੱਖ ਮੰਤਰੀ ਵੱਲੋਂ ਅਹਿਮ ਮੀਟਿੰਗ ਕਰਨਗੇ। ਸਾਰੇ ਜ਼ਿਲ੍ਹਿਆਂ ਦੇ SSPs ਦੀ ਮੀਟਿੰਗ ਸੱਦ ਕੇ ਕਾਨੂੰਨ ਵਿਵਸਥਾ ਤੇ ਕਾਰਗੁਜ਼ਾਰੀ ਨੂੰ ਲੈਕੇ ਚਰਚਾ ਹੋਵੇਗੀ। ਇਹ ਮੀਟਿੰਗ ਸਿਵਲ ਸਕੱਤਰੇਤ ਵਿਖੇ ਦੁਪਹਿਰ 12 ਵਜੇ ਹੋਵੇਗੀ।

  • ਭਾਜਪਾ ਨੇ ਜਲੰਧਰ ਜ਼ਿਮਨੀ ਚੋਣ ਲਈ ਪ੍ਰਚਾਰਕਾਂ ਦੀ ਸੂਚੀ ਐਲਾਨੀ

    ਭਾਜਪਾ ਨੇ ਜਲੰਧਰ ਪੱਛਮੀ ਚੋਣ ਲਈ ਕਮਰਕੱਸ ਲਈ ਹੈ। ਭਾਜਪਾ ਵੱਲੋਂ ਜਲੰਧਰ ਵਿੱਚ ਚੋਣ ਪ੍ਰਚਾਰ ਲਈ ਸੂਚੀ ਦਾ ਐਲਾਨ ਕਰ ਦਿੱਤਾ ਹੈ।

  • ਤਰਨਤਾਰਨ ਪੁਲਿਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਫੇਰਬਦਲ

    ਤਰਨਤਾਰਨ ਪੁਲਿਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਫੇਰਬਦਲ ਹੋਇਆ ਹੈ। ਐਸਐਸਪੀ ਅਸ਼ਵਨੀ ਕਪੂਰ ਨੇ 450 ਪੁਲੀਸ ਮੁਲਾਜ਼ਮਾਂ ਦਾ ਇੱਥੋਂ ਤਬਾਦਲਾ ਕਰ ਦਿੱਤਾ ਹੈ। ਕਈ ਸਾਲਾਂ ਤੋਂ ਇੱਕ ਹੀ ਥਾਣੇ, ਪੁਲਿਸ ਚੌਕੀ ਜਾਂ ਦਫ਼ਤਰ ਵਿੱਚ ਡਿਊਟੀ ਕਰਨ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਫੇਰਬਦਲ ਰਾਹੀਂ ਭ੍ਰਿਸ਼ਟਾਚਾਰ 'ਤੇ ਹਮਲਾ ਕਰਨ ਦੀ ਕੋਸ਼ਿਸ਼ ਹੈ। ਇੰਨਾ ਵੱਡਾ ਬਦਲਾਅ ਪਹਿਲੀ ਵਾਰ ਹੋਇਆ ਹੈ। ਇੰਸਪੈਕਟਰ, ਸਬ ਇੰਸਪੈਕਟਰ, ਏ.ਐਸ.ਆਈ., ਹੈੱਡ ਕਾਂਸਟੇਬਲ ਅਤੇ ਕਾਂਸਟੇਬਲ ਸ਼ਾਮਿਲ ਹਨ।

  • Jalandhar by-election: ਭਾਜਪਾ ਨੇ ਸ਼ੀਤਲ ਅੰਗੂਰਾਲ ਨੂੰ ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਐਲਾਨਿਆ ਉਮੀਦਵਾਰ

     ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਭਾਜਪਾ ਨੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ ਨੂੰ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਹੈ।

  •  ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਸਹੁਰੇ ਰਾਕੇਸ਼ ਕੁਮਾਰ ਯਾਦਵ ਦਾ ਹੋਇਆ ਦਿਹਾਂਤ

  • Nri couple Beat in Himachal: ਸੰਸਦ ਮੈਂਬਰ ਚਰਨਜੀਤ ਚੰਨੀ ਨੇ ਹਿਮਾਚਲ ਦੇ CM ਸੁੱਖੂ ਨਾਲ ਕੀਤੀ ਗੱਲ

    ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਨਵੇਂ ਚੁਣੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਵਿੱਚ NRI ਪਰਿਵਾਰ ਨਾਲ ਹੋਈ ਕੁੱਟਮਾਰ ਨੂੰ ਲੈ ਕੇ ਇਤਰਾਜ਼ ਜ਼ਾਹਰ ਕੀਤਾ ਹੈ। ਚਰਨਜੀਤ ਚੰਨੀ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਫੋਨ 'ਤੇ ਗੱਲ ਕੀਤੀ ਅਤੇ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁੱਖ ਮੰਤਰੀ ਹਿਮਾਚਲ ਨੂੰ ਬੇਨਤੀ ਕੀਤੀ ਹੈ ਕਿ ਕੰਗਨਾ ਵੱਲੋਂ ਦਿੱਤੇ ਗਏ ਬਿਆਨਾਂ ਦੇ ਚੱਲਦੇ ਇਹ ਸਭ ਕੁੱਝ ਵਾਪਰ ਰਿਹਾ ਹੈ।

     

  • Eid Ul Adha 2024: ਮੁੱਖ ਮੰਤਰੀ ਭਗਵੰਤ ਮਾਨ ਨੇ ਈਦ ਉੱਲ ਅਜ਼ਹਾ ਦੀ ਮੁਬਾਰਕਬਾਦ ਦਿੱਤੀ

    ਸਮੂਹ ਦੇਸ਼ ਵਾਸੀਆਂ ਨੂੰ ਈਦ ਉੱਲ ਅਜ਼ਹਾ (ਬਕਰੀਦ) ਦੀਆਂ ਬਹੁਤ-ਬਹੁਤ ਮੁਬਾਰਕਾਂ... ਆਓ ਏਕਤਾ ਦੇ ਪ੍ਰਤੀਕ ਇਸ ਪਵਿੱਤਰ ਤਿਓਹਾਰ ਮੌਕੇ ਆਪਸੀ ਭਾਈਚਾਰਕ ਸਾਂਝ ਨੂੰ ਹਮੇਸ਼ਾ ਕਾਇਮ ਰੱਖਣ ਦਾ ਪ੍ਰਣ ਕਰੀਏ... 

  • Gurdaspur News:  ਪੁਲਿਸ ਮੁਲਾਜ਼ਮ ਦੀ ਕਾਰ ਖਾਈ 'ਚ ਡਿੱਗਣ ਕਾਰਨ ਹੋਈ ਮੌਤ 

    ਗੁਰਦਾਸਪੁਰ ਦੇ ਪੁਲਿਸ ਕੰਟਰੋਲ ਰੂਮ 'ਚ ਤਾਇਨਾਤ ਕਾਂਸਟੇਬਲ ਰਮਨ ਕੁਮਾਰ ਦੀ ਹਿਮਾਚਲ ਦੇ ਖਜਿਆਰ ਵਿੱਚ ਮੌਤ ਹੋ ਗਈ ਹੈ। ਰਮਨ ਕੁਮਾਰ ਆਪਣੇ ਪਰਿਵਾਰ ਸਮੇਤ ਡਲਹੌਜ਼ੀ ਖਜਿਆਰ  ਗਿਆ ਹੋਇਆ ਸੀ ਅਤੇ ਜਿਵੇਂ ਹੀ ਉਸ ਨੇ ਖਜਿਆਰ ਨੇੜੇ ਕਾਰ ਖੜ੍ਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਕਾਰ ਪਿੱਛੇ ਖਾਈ ਵਿਚ ਜਾ ਡਿੱਗੀ। ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

  • Bathinda News: ਨਸ਼ਾ ਕਰਦੇ ਨੌਜਵਾਨ ਦੀ ਵੀਡੀਓ ਹੋਈ ਵਾਇਰਲ

    ਬਠਿੰਡਾ ਦੀ ਬੀੜ ਤਾਲਾਬ ਬਸਤੀ ਦੇ ਰਾਮ ਬਾਗ ਵਿੱਚ ਇੱਕ ਨੌਜਵਾਨ ਦੀ ਨਸ਼ਾ ਕਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਨੌਜਵਾਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ। ਜਿਸ ਤੋਂ ਬਾਅਦ ਪੁਲਿਸ ਨੇ ਬੀੜ ਤਾਲਾਬ ਕਾਲੋਨੀ 'ਚ ਛਾਪਾ ਮਾਰ ਕੇ 5 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ।

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਦਰਾਸਨ ਦੀ ਵੀਡੀਓ ਕੀਤਾ ਸ਼ੇਅਰ

     ਪ੍ਰਧਾਨ ਮੰਤਰੀ ਨੇ ਆਪਣੇ ਐਕਸ ਅਕਾਊਂਟ 'ਤੇ ਭਦਰਾਸਨ ਆਸਣ ਦੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ... ਭਦਰਾਸਨ ਜੋੜਾਂ ਨੂੰ ਮਜ਼ਬੂਤ ​​ਕਰਨ ਅਤੇ ਗੋਡਿਆਂ ਦੇ ਦਰਦ ਨੂੰ ਘੱਟ ਕਰਨ ਵਿੱਚ ਲਾਭਕਾਰੀ ਹੈ। ਇਹ ਪੇਟ ਲਈ ਵੀ ਚੰਗਾ ਹੁੰਦਾ ਹੈ।

  •  

    Eid Ul Adha 2024: ਮਲੇਰਕੋਟਲ ਵਿੱਚ ਮਨਾਇਆ ਜਾ ਰਿਹਾ ਬਕਰੀਦ ਦਾ ਤਿਉਹਾਰ

    ਮਲੇਰਕੋਟਲਾ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਬਕਰੀਦ ਦਾ ਤਿਹਾਰ ਬੜੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਹਲਕੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। 

  • Muktsar News: ਪੁਲਿਸ ਨੇ ਟ੍ਰੈਪ ਲਗਾ ਕੇ ਮਹਿਲਾ ਨਸ਼ਾ ਤਸਕਰ ਨੂੰ ਕਾਬੂ ਕੀਤਾ

    ਮਲੋਟ ਦੇ ਛੱਜ ਘੜੀਏ ਮਹਲਾ ਜੋ ਕੇ ਨਸ਼ਿਆਂ ਦੇ ਮਾਮਲੇ ਵਿਚ ਕਾਫੀ ਬਦਨਾਮ ਹੈ। ਇੱਥੇ ਥਾਣਾ ਸਿਟੀ ਮਲੋਟ ਦੀ ਥਾਣਾ ਮੁਖੀ ਕਰਮਜੀਤ ਕੌਰ ਨੇ ਟ੍ਰੈਪ ਲਗਾ ਕੇ ਇੱਕ ਮਹਿਲਾ ਨਸ਼ਾ ਨੂੰ ਕਾਬੂ ਕੀਤਾ ਹੈ। ਜਦਕਿ ਦੂਜੀ ਔਰਤ ਭੱਜਣ ਵਿਚ ਸਫਲ ਹੋ ਗਈ। 

     

  • ਪਟਵਾਰ ਯੂਨੀਅਨ ਵੱਲੋਂ ਧੂਰੀ ਵਿੱਚ ਰੋਸ਼ ਪ੍ਰਦਰਸ਼ਨ

    ਨਹਿਰੀ ਪਟਵਾਰ ਯੂਨੀਅਨ ਵੱਲੋਂ ਧੂਰੀ ਵਿੱਚ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਨਹਿਰੀ ਪਟਵਾਰੀਆਂ ਨੂੰ ਮੁਅੱਤਲ ਕਰਨ, ਨਹਿਰੀ ਪਟਵਾਰੀਆਂ ਨੂੰ ਚਾਰਜਸ਼ੀਟ ਜਾਰੀ ਕਰਨ ਅਤੇ ਨਹਿਰੀ ਪਟਵਾਰੀਆਂ ਦੀਆਂ ਤਨਖਾਹਾਂ ਵਿੱਚੋਂ ਮੋਟੀ ਰਕਮ ਕੱਟਣ ਵਿਰੁੱਧ ਵਿਧਾਨ ਸਭਾ ਹਲਕਾ ਧੂਰੀ ਵਿਖੇ ਨਹਿਰੀ ਪਟਵਾਰ ਯੂਨੀਅਨ ਅਤੇ ਜਲ ਸਰੋਤ ਵਿਭਾਗ ਪੰਜਾਬ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਹਲਕਾ ਧੂਰੀ ਵਿਖੇ ਇੱਕ ਪੱਧਰੀ ਰੋਸ ਰੈਲੀ ਕੀਤੀ ਜਾ ਰਹੀ ਹੈ।

  • Eid Ul Adha 2024: ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਬਕਰੀਦ ਦਾ ਤਿਉਹਾਰ

    ਦੇਸ਼ ਭਰ 'ਚ ਬਕਰੀਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮੁਸਲਿਮ ਧਰਮ ਵਿੱਚ ਬਕਰੀਦ ਦੇ ਤਿਉਹਾਰ ਦਾ ਬਹੁਤ ਮਹੱਤਵ ਹੈ। ਇਸ ਤਿਉਹਾਰ ਨੂੰ ਈਦ-ਉਲ-ਅਜ਼ਹਾ ਜਾਂ ਕੁਰਬਾਨੀ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਬਕਰੀਦ ਦਾ ਤਿਉਹਾਰ ਰਮਜ਼ਾਨ (Ramajan) ਦੇ ਪਵਿੱਤਰ ਮਹੀਨੇ ਤੋਂ ਠੀਕ 70 ਦਿਨਾਂ ਬਾਅਦ ਮਨਾਇਆ ਜਾਂਦਾ ਹੈ।

ZEENEWS TRENDING STORIES

By continuing to use the site, you agree to the use of cookies. You can find out more by Tapping this link