Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
Latest News From Punjab Live: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।
Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।
नवीनतम अद्यतन
ਤਲਵੰਡੀ ਸਾਬੋ ਦੇ ਪਾਵਰ ਪਲਾਂਟ ਦਾ ਯੂਨਿਟ ਤਕਨੀਕੀ ਖ਼ਰਾਬੀ ਕਾਰਨ ਬੰਦ
ਪੰਜਾਬ ਵਿੱਚ ਵੱਧ ਰਹੀ ਗਰਮੀ ਅਤੇ ਝੋਨੇ ਦੇ ਸੀਜ਼ਨ ਕਾਰਨ ਜਿੱਥੇ ਬਿਜਲੀ ਦੀ ਮੰਗ ਵੱਧ ਰਹੀ ਹੈ, ਉੱਥੇ ਹੀ ਮਾਨਸਾ ਜ਼ਿਲ੍ਹੇ ਵਿੱਚ ਤਲਵੰਡੀ ਸਾਬੋ ਪਾਵਰ ਲਿਮਟਿਡ ਦਾ 1980 ਮੈਗਾਵਾਟ ਦਾ ਇੱਕ ਯੂਨਿਟ ਤਕਨੀਕੀ ਖਰਾਬੀ ਕਾਰਨ ਬੰਦ ਹੋ ਗਿਆ ਹੈ। ਕੱਲ੍ਹ ਕਈ ਯੂਨਿਟ ਤਕਨੀਕੀ ਖਰਾਬੀ ਕਾਰਨ ਬੰਦ ਹੋ ਗਏ ਸਨ, ਜਿਨ੍ਹਾਂ ਨੂੰ ਚਾਲੂ ਕਰਨ ਲਈ ਤਕਨੀਕੀ ਟੀਮ ਕੰਮ ਕਰ ਰਹੀ ਹੈ ਅਤੇ ਅੱਜ ਸ਼ਾਮ ਤੱਕ ਇਹ ਯੂਨਿਟ ਚਾਲੂ ਹੋ ਜਾਵੇਗਾ।8 ਨਸ਼ਾ ਤਸਕਰ ਗ੍ਰਿਫਤਾਰ
ਅੰਮ੍ਰਿਤਸਰ ਪੁਲਿਸ ਨੇ 8 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਦੋ ਲੱਖ ਦੇ ਕਰੀਬ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਹਨ। ਫੜੇ ਗਏ ਵਿਅਕਤੀਆਂ ਕੋਲੋਂ ਲਗਜ਼ਰੀ ਕਾਰਾਂ ਅਤੇ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ, ਜੋ ਕਿ ਪਾਕਿਸਤਾਨ ਤੋਂ ਨਸ਼ਾ ਲਿਆ ਕੇ ਵੇਚਦੇ ਸਨ।ਲੁਧਿਆਣਾ ਇੱਕ ਫੈਕਟਰੀ ਵਿੱਚ ਇੱਕ ਵਿਅਕਤੀ ਉੱਤੇ ਡਿੱਗਿਆ ਲੋਹੇ ਦਾ ਭਾਰੀ ਗੇਟ, ਵਿਅਕਤੀ ਦੀ ਹੋਈ ਮੌਤ
ਲੁਧਿਆਣਾ ਦੇ ਮੇਹਰਬਾਨ ਇਲਾਕੇ ਵਿੱਚ ਬਣੀ ਇੱਕ ਫੈਕਟਰੀ ਦੇ ਬਹਾਰ ਵੀਡੀਓ ਸਾਹਮਣੇ ਆਈ ਹੈ। ਲੋਹੇ ਦਾ ਭਾਰੀ ਗੇਟ ਇਕ ਵਿਅਕਤੀ ''ਤੇ ਡਿੱਗ ਪਿਆ। ਗੇਟ ਦੇ ਹੇਠਾਂ ਦੱਬ ਕੇ ਉਸ ਦੀ ਮੌਤ ਹੋ ਗਈ। ਜ਼ਖਮੀ ਹਾਲਤ ''ਚ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਫੈਕਟਰੀ ਤੋਂ ਸਾਮਾਨ ਲੈਣ ਆਇਆ ਸੀ। ਫੈਕਟਰੀ ਦਾ ਗੇਟ ਕਿਵੇਂ ਡਿੱਗਿਆ ਇਹ ਜਾਂਚ ਦਾ ਵਿਸ਼ਾ ਹੈ। ਹਾਦਸੇ ਤੋਂ ਤੁਰੰਤ ਬਾਅਦ ਫੈਕਟਰੀ ਮਾਲਕ ਨੇ ਗੇਟ ਨੂੰ ਦੁਬਾਰਾ ਵੈਲਡਿੰਗ ਕਰਵਾ ਕੇ ਗੇਟ ਲਗਵਾ ਦਿੱਤਾ
ਦਸਣਯੋਗ ਹੈ। ਕਿ ਇਹ ਘਟਨਾ ਮੇਹਰਬਾਨ ਥਾਣੇ ਦੇ ਲੱਡੂ ਕਾਲੋਨੀ ਇਲਾਕੇ ਵਿਚ ਵਾਪਰੀ ਹੈ। ਈ-ਰਿਕਸ਼ਾ ਚਾਲਕ ਰੋਹਿਤ ਰੋਜ਼ਾਨਾ ਆਰ ਵੀ ਫੈਬਰਿਕ ਫੈਕਟਰੀ ਵਿੱਚ ਸਾਮਾਨ ਲੈਣ ਆਉਂਦਾ ਸੀ। ਉਹ ਸਾਮਾਨ ਲੈ ਕੇ ਫੈਕਟਰੀ ''ਚੋਂ ਬਾਹਰ ਆ ਰਿਹਾ ਸੀ ਕਿ ਅਚਾਨਕ ਲੋਹੇ ਦਾ ਗੇਟ ਖੁੱਲ੍ਹ ਕੇ ਉਸ ''ਤੇ ਡਿੱਗ ਗਿਆ। ਉਸ ਨੇ ਗੇਟ ਤੋਂ ਆਪਣਾ ਬਚਾਅ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਭਾਰੀ ਭਾਰ ਹੋਣ ਕਾਰਨ ਗੇਟ ਉਸ ''ਤੇ ਡਿੱਗ ਪਿਆ।
ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦੇ ਆ ਕਿਹਾ ਕਿ ਜਲੰਧਰ ਪੱਛਮੀ ਵਿਧਾਨ ਸਭਾ ਦੀ ਉਹ ਚੋਣ ਲਈ ਬਸਪਾ ਦੇ ਉਮੀਦਵਾਰ ਸ਼੍ਰੀ ਬਿੰਦਰ ਲਾਖਾ ਜੀ ਹੋਣਗੇ। ਉਹਨਾਂ ਜਾਣਕਾਰੀ ਦਿੰਦੇ ਆ ਕਿਹਾ ਕਿ ਬਿੰਦਰ ਲਾਖਾ ਪਾਰਟੀ ਦੇ ਬੂਥ ਲੈਵਲ ਦੇ ਕੰਮ ਕਰਨ ਵਾਲੇ ਵਰਕਰ ਹਨ ਜੋ ਪਿਛਲੇ 25 ਸਾਲਾਂ ਤੋਂ ਵੱਖ-ਵੱਖ ਅਹੁਦਿਆਂ ਤੇ ਰਹਿੰਦੇ ਹੋਏ ਪਾਰਟੀ ਸੰਗਠਨ ਲਈ ਕੰਮ ਕਰ ਰਹੇ ਹਨ। ਸ ਗੜੀ ਨੇ ਕਿਹਾ ਕਿ ਬਸਪਾ ਉਮੀਦਵਾਰ ਵੱਲੋਂ ਨਾਮਜਦਗੀ ਪੱਤਰ ਅੱਜ ਮਿਤੀ 20 ਜੂਨ ਨੂੰ ਦਾਖਲ ਕੀਤੇ ਜਾਣਗੇ।
Mohali Murder News: ਜੇਕਰ ਗੱਲ ਕੀਤੀ ਜਾਵੇ ਮੋਹਾਲੀ ਦੀ ਤਾਂ ਮੋਹਾਲੀ ਲਗਾਤਾਰ ਕਾਨੂੰਨ ਵਿਵਸਥਾ ਦੀ ਸਥਿਤੀ ਇਸ ਕਦਰ ਚਰਮਰਾਈ ਹੋਈ ਹੈ ਕਿ ਅਪਰਾਧੀਆਂ ਵੱਲੋਂ ਬੇਖੌਫ ਹੋ ਕੇ ਵੱਡੀ ਆ ਅਪਰਾਧਿਕ ਘਟਨਾਵਾਂ ਨੂੰ ਮੋਹਾਲੀ ਦੇ ਵਿੱਚ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹੀ ਹੀ ਇੱਕ ਘਟਨਾ ਅੱਜ ਮੋਹਾਲੀ ਦੇ ਫੇਸ ਇੱਕ ਸਥਿਤ ਇੱਕ ਨਿੱਜੀ ਹੋਟਲ ਤੋਂ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਮਹਿਲਾ ਦਾ ਬੇਰਹਿਮੀ ਨਾਲ ਗਲਾ ਘੋਟ ਕੇ ਕਤਲ ਕਰ ਦਿੱਤਾ ਗਿਆ ਹਾਲਾਂਕਿ ਕਤਲ ਦੇ ਕਾਰਨਾਂ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਗਈ ਹੈ।
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਕਿਸਾਨ ਆਗੂ ਰਵਨੀਤ ਬਰਾੜ ਨੇ ਕਿਹਾ ਕਿ ਜੋ ਸਰਕਾਰ ਵੱਲੋਂ ਐਮਐਸਪੀ ਦੇ ਵਿੱਚ ਵਾਧਾ ਕੀਤਾ ਗਿਆ ਇਸ ਤੇ ਦੁਬਾਰਾ ਵਿਚਾਰ ਕਰਨ ਦੀ ਲੋੜ ਹੈ ਸਾਨੂੰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਤੇ c2+50% ਦੇ ਫਾਰਮੂਲੇ ਦੇ ਨਾਲ ਐਮਐਸਪੀ ਦਿੱਤੀ ਜਾਵੇ।
ਪੁਲਿਸ ਦੇ ਮੁਲਾਜ਼ਮ ਦੀ ਪਿੰਡ ਅਤਾਲਾ ਵਿੱਚ ਕੁਝ ਵਿਅਕਤੀਆਂ ਨੇ ਕੀਤੀ ਕੁੱਟਮਾਰ, ਪੁਲਿਸ ਮੁਲਾਜ਼ਮ ਕਮਿਉਨਿਟੀ ਹੈਲਥ ਸੈਂਟਰ ਪਾਤੜਾਂ ਵਿੱਚ ਜੇਰੇ ਇਲਾਜ
ਸਬ ਡਵੀਜਨ ਪਾਤੜਾਂ ਦੇ ਅਧੀਨ ਪੈਂਦੇ ਥਾਣਾ ਘੱਗਾ ਵਿੱਖੇ ਬਤੋਰ ਸਹਾਇਕ ਥਾਣੇਦਾਰ ਤਾਇਨਾਤ ਬਲਵਿੰਦਰ ਕੁਮਾਰ ਦੀ ਪਿੰਡ ਅਤਾਲਾ ਦੇ ਵਿਅਕਤੀਆਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਕਮਿਊਨਿਟੀ ਹੈਲਥ ਸੈਂਟਰ ਪਾਤੜਾਂ ਚ ਜੇਰੇ ਇਲਾਜ ਬਲਵਿੰਦਰ ਕੁਮਾਰ ਨੇ ਦੱਸੀਆ ਕਿ ਥਾਣਾ ਘੱਗਾ ਵਿਖੇ ਕੰਟਰੋਲ ਰੂਮ ਰਾਹੀ ਪਿੰਡ ਅਤਾਲਾਂ ਦੀ ਇੱਕ ਔਰਤ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਸਦਾ ਪਤੀ ਉਸਦੀ ਕੁੱਟਮਾਰ ਕਰਦਾ ਹੈ।ਜਿਸ ਸਬੰਧੀ ਅਮਨਦੀਪ ਕੌਰ ਦੇ ਘਰ ਪਿੰਡ ਅਤਾਲਾ ਪੁੱਜੇ ਤਾਂ ਘਰ ਚ ਮੌਜੂਦ ਨਾਨਕ ਸਿੰਘ ਨੂੰ ਉਸਦੀ ਪਤਨੀ ਵੱਲੋਂ ਕੀਤੀ ਸ਼ਿਕਾਇਤ ਸਬੰਧੀ ਨਾਨਕ ਸਿੰਘ ਨੂੰ ਕਿਹਾ ਕਿ ਤੇਰੀ ਪਤਨੀ ਅਮਨਦੀਪ ਕੌਰ ਨੇ ਤੇਰੇ ਵਿਰੁੱਧ ਕੰਟਰੋਲ ਰੂਮ ਪਰ ਕੰਪਲੇਟ ਕੀਤੀ ਹੈ ਤੁਹਾਡਾ ਪਤੀ ਪਤਨੀ ਦਾ ਘਰੇਲੂ ਝਗੜਾ ਹੈ, ਤੁਹਾਡਾ ਝਗੜਾ ਨਬੇੜ ਦੇਵਾਂਗੇ ਤਾਂ ਨਾਨਕ ਸਿੰਘ ਨੇ ਬਹਿਸ ਕਰਦੇ ਹੋਏ ਮੇਰੀ ਕੁੱਟਮਾਰ ਸ਼ੁਰੂ ਕਰ ਦਿੱਤੀ।
ਪੰਜਾਬ ਦੇ ਵੱਧਦਾ ਜਾ ਰਿਹਾ ਖੇਤੀ ਫਰੀ ਬਿਜਲੀ ਦਾ ਬੋਝ
ਕਿਸਾਨਾਂ ਨੂੰ ਮਿਲ ਰਹੀ ਹੈ 1997 ਤੋਂ ਫਰੀ ਬਿਜਲੀ
ਪੰਜਾਬ ਵਿੱਚ ਇਸ ਸਮੇਂ 13 ਲੱਖ 91000 ਮੋਟਰਾਂ ਦੇ ਕਨੈਕਸ਼ਨ
ਸਾਰਿਆਂ ਨੂੰ ਮਿਲ ਰਹੀ ਹੈ ਫ੍ਰੀ ਬਿਜਲੀ
202425 ਵਿੱਚ ਖੇਤੀ ਸੈਕਟਰ ਦੀ ਬਿਜਲੀ ਸਬਸਿਡੀ ਦਾ ਸਲਾਨਾ ਬਿੱਲ 10175 ਕਰੋੜ ਰੁਪਏ ਬਣੇਗਾ
ਔਸਤਨ ਹਰ ਕਨੈਕਸ਼ਨ ਦਾ 73,148 ਸਾਲਾਨਾ ਬਿਜਲੀ ਬਿੱਲ
ਇਕ ਲੱਖ 83 ਹਜਰ ਕਿਸਾਨਾਂ ਕੋਲ ਇਕ ਤੋਂ ਜਿਆਦਾ ਮੋਟਰਾਂ ਤੇ ਕਨੈਕਸ਼ਨ
ਪੰਜਾਬ ਵਿੱਚ 1500 ਕਰੋੜ ਰੁਪਆ ਉਨਾਂ ਕਿਸਾਨਾਂ ਨੂੰ ਮਿਲ ਰਿਹਾ ਹੈ ਜਿੰਨਾ ਕੋਲੇ ਦੋ ਦੋ ਮੋਟਰਾਂ ਦੇ ਕਨੈਕਸ਼ਨ ਹਨ
ਦੋ ਜਾਂ ਦੋ ਤੋਂ ਜਿਆਦਾ ਮੋਟਰ ਕਨੈਕਸ਼ਨ ਵਾਲੇ ਕਿਸਾਨ ਬਿਜਲੀ ਸਬਸਿਡੀ ਦਾ 28% ਹਿੱਸਾ ਲੈ ਜਾਂਦੇ ਨੇਤਰਨਤਾਰਨ ਦੇ ਪਿੰਡ ਕੋਟ ਸਿਵੀਆਂ 'ਚ ਨਸ਼ੇ ਦਾ ਟੀਕਾ ਲੈਣ ਨਾਲ ਇਕ ਨੌਜਵਾਨ ਦੀ ਮੌਤ
ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਪਿੰਡ ਕੋਟ ਸਿਵੀਆਂ ਦੇ ਰਹਿਣ ਵਾਲੇ 28 ਸਾਲਾ ਹਰਜੀਤ ਸਿੰਘ ਦੀ ਨਸ਼ੇ ਦਾ ਟੀਕਾ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਕਸਬਾ ਝਬਾਲ ਵਿੱਚ ਨਸ਼ੇ ਤਾਂ ਅੰਨ੍ਹੇਵਾਹ ਵਿਕਦੇ ਹਨ ਪਰ ਕੋਈ ਕਾਰਵਾਈ ਨਹੀਂ ਹੁੰਦੀ। ਹਰਜੀਤ ਸਿੰਘ ਮੰਗਲਵਾਰ ਨੂੰ ਘਰੋਂ ਨਿਕਲਿਆ ਅਤੇ ਅਗਲੇ ਦਿਨ ਉਸ ਦੀ ਲਾਸ਼ ਨਜ਼ਦੀਕੀ ਨਹਿਰ ਦੇ ਕੰਢੇ ਮਿਲੀ। ਹਰਜੀਤ ਸਿੰਘ ਦੇ ਭਰਾ ਦੀ ਕੁਝ ਸਾਲ ਪਹਿਲਾਂ ਕੈਂਸਰ ਨਾਲ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ।
ਤੇਜ਼ ਹਨੇਰੀ ਕਾਰਨ ਬਿਜਲੀ ਦਾ ਖੰਭਾ ਟੁੱਟ ਕੇ ਵਿਅਕਤੀ 'ਤੇ ਡਿੱਗਿਆ, ਹੋਈ ਮੌਤ
ਫਤਿਹਗੜ੍ਹ ਸਾਹਿਬ ਵਿਖੇ ਚੱਲੀ ਤੇਜ ਹਨੇਰੀ ਦੇ ਕਾਰਨ ਇੱਕ ਦਰੱਖਤ ਦੇ ਨਾਲ ਬਿਜਲੀ ਦਾ ਖੰਭ ਟੁੱਟ ਗਿਆ ਜਿਸ ਦੇ ਥੱਲੇ ਆਕੇ ਇਕ ਵਿਅਕਤੀ ਦੀ ਮੌਤ ਹੋ ਗਈ। ਜਿਸ ਦੀ ਪਹਿਚਾਣ ਸਤਪਾਲ ਕੁਮਾਰ ਨਿਵਾਸੀ ਸਰਹਿੰਦ ਦੇ ਤੌਰ ਤੇ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਚਰਨਜੀਤ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਸਤਪਾਲ ਕੁਮਾਰ ਆਪਣੀ ਮਾਤਾ ਦੀ ਦਵਾਈ ਲੈਣ ਲਈ ਗਿਆ ਸੀ ਪਰ ਤੇਜ਼ ਹਨੇਰੀ ਦੇ ਕਾਰਨ ਸਰਹਿੰਦ ਰੇਲਵੇ ਸਟੇਸ਼ਨ ਦੇ ਨਜ਼ਦੀਕ ਇੱਕ ਦਰਖਤ ਬਿਜਲੀ ਦੇ ਖੰਬੇ ਤੇ ਡਿੱਗ ਗਿਆ ਅਤੇ ਇਹ ਖੰਭਾ ਉਸਦੇ ਭਰਾ ਤੇ ਡਿੱਗ ਗਿਆ ਜਿਸ ਕਾਰਨ ਉਹ ਬਿਜਲੀ ਦੇ ਖੰਭੇ ਹੇਠ ਉਸਦਾ ਭਰਾ ਦੱਬ ਗਿਆ। ਉਸਦੇ ਭਰਾ ਨੂੰ ਬਿਜਲੀ ਦੇ ਖੰਭੇ ਹੇਠਾਂ ਲੋਕਾਂ ਵੱਲੋਂ ਬਾਹਰ ਕੱਢਿਆ ਗਿਆ। ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਲਿਜਾਇਆ ਗਿਆ ਜਿੱਥੇ ਉਸਦੀ ਹਾਲਤ ਦੇਖਦੇ ਹੋਏ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ। ਜਿੱਥੇ ਉਸਦੀ ਰਸਤੇ ਵਿੱਚ ਮੌਤ ਹੋ ਗਈ ਮਿਰਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਐਬੂਲੈਂਸ ਜਲਦੀ ਨਾਲ ਆ ਜਾਂਦੀ ਤਾਂ ਉਹਨਾਂ ਦਾ ਭਰਾ ਬਚ ਸਕਦਾ ਸੀ।
ਖੰਨਾ ਨੇੜਲੇ ਪਿੰਡ ਬੇਗੋਵਾਲ ਵਿੱਚ ਦੋ ਧਿਰਾਂ ਵਿੱਚ ਹੋਈ ਲੜਾਈ ਨੂੰ ਰੋਕਣ ਗਈ ਪੁਲੀਸ ’ਤੇ ਹਮਲਾ ਕਰ ਦਿੱਤਾ ਗਿਆ। ਸ਼ਰਾਬ ਦੇ ਨਸ਼ੇ 'ਚ ਲੋਕ ਪੁਲਿਸ ਨਾਲ ਲੜ ਪਏ। ਔਰਤਾਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ। ਏ.ਐਸ.ਆਈ ਨੂੰ ਘੇਰ ਕੇ ਧੱਕਾ ਦਿੱਤਾ ਗਿਆ। ਗਰਦਨ ਤੋਂ ਵਰਦੀ ਫੜ ਕੇ ਪਾੜ ਦਿੱਤੀ ਗਈ। ਦੋਰਾਹਾ ਥਾਣੇ ਤੋਂ ਹੋਰ ਪੁਲੀਸ ਫੋਰਸ ਮੌਕੇ ’ਤੇ ਪੁੱਜ ਗਈ। ਇਸ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋ ਫਰਾਰ ਹਨ।
ਪਟਿਆਲਾ 'ਚ ਅੱਜ ਸਵੇਰ ਤੋਂ ਹੀ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਜਿਸ ਕਾਰਨ ਪੂਰੇ ਪੰਜਾਬ 'ਚ ਦੇਰ ਰਾਤ ਤੋਂ ਹੀ ਮੀਂਹ ਪੈ ਰਿਹਾ ਹੈ ਗਰਮੀ ਤੋਂ ਰਾਹਤ ਮਿਲੀ ਹੈ
ਬਿਜਲੀ ਨਾ ਆਉਣ 'ਤੇ ਲੋਕ ਹੋਏ ਪਰੇਸ਼ਾਨ, ਬਿਜਲੀ ਕੰਪਲੇਟ ਦਫਤਰ 'ਚ ਕੋਈ ਨਹੀ ਸੀ ਮੁਲਾਜ਼ਮ, ਲੋਕਾ ਨੇ ਬਿਜਲੀ ਬੋਰਡ ਦੇ ਖਿਲਾਫ ਲਾਏ ਨਾਰੇ
ਪੰਜਾਬ ਸਰਕਾਰ ਦੇ ਦਾਅਵੇ ਸੀ ਕਿ ਪੰਜਾਬ ਨੂੰ ਬਿਜਲੀ ਪੱਖੋਂ ਨੰਬਰ ਇਕ ਸੂਬਾ ਬਣਾਈਆ ਜਾਵੇਗਾ ਅਤੇ ਲੋਕਾਂ ਨੂੰ ਮੁਫਤ ਬਿਜਲੀ ਦੀ ਸਹੁਲਤ ਸਰਕਾਰ ਨੇ ਦਿੱਤੀ ਹੋਈ ਹੈ ਪਰ ਸਰਕਾਰ ਦੇ ਦਾਵੇ ਖੋਖਲੇ ਨਜ਼ਰ ਆਏ ਕੁਰਾਲੀ ਵਿੱਚ ਤਕਰੀਬਨ 6 ਵਜੇ ਤੋ ਕੁਰਾਲੀ ਸ਼ਹਿਰ ਦੇ ਅਧੇ ਹਿੱਸੇ ਦੀ ਲਾਈ ਬੰਦ ਸੀ ਪਰ ਰਾਤ ਦੇ 11 ਵਜੇ ਤੋਂ ਬਾਅਦ ਵੀ ਜਦੋ ਮੁਲਾਜ਼ਮਾਂ ਨੇ ਨਾ ਤਾਂ ਕਿਸੇ ਦੇ ਫੋਨ ਚੁੱਕੇ ਅਤੇ ਨਾ ਹੀ ਕਪਲੈਂਟ ਦਫਤਰ ਚ ਕੋਈ ਬਿਜਲੀ ਬੋਰਡ ਦਾ ਮੁਲਾਜ਼ਮ ਸੀ ਰਾਤ ਦੇ 11-15 ਤੋਂ ਲੋਕ ਬਿਜਲੀ ਦਫਤਰ ਦੇ ਮੁਹਰੇ ਖੱਜਲ ਖੁਆਰ ਹੁੰਦੇ ਹੋਏ ਨਜ਼ਰ ਆਏ ਅਤੇ ਬਿਜਲੀ ਬੋਰਡ ਦੇ ਖਿਲਾਫ ਨਾਅਰੇ ਤੱਕ ਲੱਗਾ ਦਿਤੇ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਸਾਨੂੰ ਫ੍ਰੀ ਦੀ ਬਿਜਲੀ ਦਾ ਕਿ ਫਾਈਦਾ ਜਦੋ ਬਿਜਲੀ ਲੋਕਾ ਨੂੰ ਮਿਲਣੀ ਹੀ ਨਹੀ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਫ੍ਰੀ ਬਿਜਲੀ ਬੰਦ ਕੀਤੀ ਜਾਵੇ ਅਤੇ ਬਿਜਲੀ ਲੋਕਾ ਨੂੰ 24 ਘੰਟੇ ਮੁਹੱਈਆ ਕਰਵਾਈ ਜਾਵੇ ।
ਰੋਪੜ ਦੇ ਡਰਾਈਵਰ ਵੀਰ 'ਤੇ ਹਿਮਾਚਲ 'ਚ ਹਮਲਾ ਕਰਨ ਵਾਲੇ ਦੋਸ਼ੀਆਂ 'ਤੇ ਆਖਰਕਾਰ ਮਨਾਲੀ ਪੁਲਿਸ ਥਾਣੇ 'ਚ ਹਿਮਾਚਲ ਪੁਲਿਸ ਨੂੰ ਪਰਚਾ ਦਰਜ ਕਰਨਾ ਪਿਆ। ਹਮਲੇ ਤੋਂ ਬਾਅਦ ਪਰਚਾ ਨਾਂ ਕਰਨ ਲਈ ਸਮਝੌਤਾ ਹੋਣ ਦਾ ਝੂਠਾ ਬਹਾਨਾ ਹਿਮਾਚਲ ਪੁਲਿਸ ਲਾ ਰਹੀ ਸੀ।
#ਪੰਜਾਬ/ਹਿਮਾਚਲ ਪ੍ਰਦੇਸ਼(ਮੌਸਮ ਅੱਪਡੇਟ): ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ, ਜਿਸ ਨਾਲ ਵਸਨੀਕਾਂ ਅਤੇ ਵਾਤਾਵਰਣ ਨੂੰ ਬਹੁਤ ਲੋੜੀਂਦੀ ਰਾਹਤ ਮਿਲ ਰਹੀ ਹੈ। ਮੌਸਮ, ਜੋ ਕਿ ਬਹੁਤ ਗਰਮ ਸੀ, ਇਸ ਖੇਤਰ ਵਿੱਚ ਮੀਂਹ ਦੇ ਕਾਰਨ ਕਾਫ਼ੀ ਠੰਡਾ ਹੋ ਗਿਆ ਹੈ।
#ਦਿੱਲੀ: ਕਥਿਤ ਪੇਪਰ ਲੀਕ ਨੂੰ ਲੈ ਕੇ NEET-UG 2024 ਪ੍ਰੀਖਿਆ ਨੂੰ ਰੱਦ ਕਰਨ ਦੀ ਮੰਗ ਕਰਨ ਵਾਲੀਆਂ ਤਾਜ਼ਾ ਪਟੀਸ਼ਨਾਂ 'ਤੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ।
#ਚੰਡੀਗੜ੍ਹ: ਅੱਜ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਿਸਾਨ ਭਵਨ ਚੰਡੀਗੜ੍ਹ ਵਿਖੇ ਦੁਪਹਿਰ 12 ਵਜੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ, ਜਿਸ ਵਿੱਚ ਕਿਸਾਨਾਂ ਦੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ।
#ਜਲੰਧਰ: ਜਲੰਧਰ ਪੱਛਮੀ ਸੀਟ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀ ਪ੍ਰਕਿਰਿਆ ਜਾਰੀ ਹੈ, ਬੁੱਧਵਾਰ ਨੂੰ 3 ਆਜ਼ਾਦ ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕੀਤੇ। ਆਮ ਆਦਮੀ ਪਾਰਟੀ (ਆਪ) ਨੇ ਜਲੰਧਰ ਪੱਛਮੀ (ਐਸ.ਸੀ.) ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪਾਰਟੀ ਦੇ ਹਲਕਾ ਇੰਚਾਰਜ ਮਹਿੰਦਰ ਭਗਤ ਨੂੰ ਉਮੀਦਵਾਰ ਐਲਾਨ ਦਿੱਤਾ ਹੈ, ਜਦਕਿ ਭਾਜਪਾ ਨੇ ਸ਼ੀਤਲ ਅੰਗੁਰਾਲ ਨੂੰ ਇਸੇ ਹਲਕੇ ਤੋਂ ਉਮੀਦਵਾਰ ਬਣਾਇਆ ਹੈ। ਸ਼ੀਤਲ ਦੇ ਅਸਤੀਫ਼ੇ ਤੋਂ ਬਾਅਦ ਇਹ ਜ਼ਿਮਨੀ ਚੋਣ ਕਰਵਾਉਣੀ ਪਈ ਸੀ। ਜਲੰਧਰ ਦੀ ਉਪ ਚੋਣ ਪੱਛਮੀ (SC) ਵਿਧਾਨ ਸਭਾ ਹਲਕੇ ਲਈ 10 ਜੁਲਾਈ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 13 ਜੁਲਾਈ ਨੂੰ ਹੋਵੇਗੀ।
Jalandhar elections: ਭਾਜਪਾ ਉਮੀਦਵਾਰ ਸ਼ੀਤਲ ਅੰਗੁਰਲ ਜਲੰਧਰ ਪੱਛਮੀ ਸੀਟ ਲਈ ਸਵੇਰੇ 10 ਵਜੇ ਨਾਮਜ਼ਦਗੀ ਭਰਨਗੇ, ਨਾਮਜ਼ਦਗੀ ਤੋਂ ਪਹਿਲਾਂ ਉਹ ਨਾਮਜ਼ਦਗੀ ਕੇਂਦਰ ਲਈ ਰੋਡ ਸ਼ੋਅ ਕਰਨਗੇ।