Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।
Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।
ਖੰਨਾ 'ਚ ਲੁਟੇਰਿਆਂ ਦੀ ਦਹਿਸ਼ਤ, ਬਾਈਕ ਸਵਾਰਾਂ ਨੇ ਔਰਤ ਤੋਂ ਖੋਹਿਆ ਮੋਬਾਈਲ, ਪਲਕ ਝਪਕਦਿਆਂ ਫ਼ਰਾਰ, ਵੀਡੀਓ ਆਈ ਸਾਹਮਣੇ। ਚੋਰੀ ਦੀ ਐਲਸੀਡੀ ਸੁੱਟ ਭੱਜੇ ਲੁਟੇਰੇ। ਸਿਟੀ ਬਿਊਟੀਫੁੱਲ ਦੇ ਕੁਝ ਇਲਾਕਿਆਂ 'ਚ ਮੀਂਹ ਕਾਰਨ ਗਰਮੀ ਅਤੇ ਹੁੰਮਸ ਵਧ ਗਈ ਹੈ। ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਦਰਜ ਕੀਤਾ ਗਿਆ। ਜੋ ਕਿ ਆਮ ਨਾਲੋਂ ਦੋ ਡਿਗਰੀ ਵੱਧ ਰਿਹਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਮੁਤਾਬਕ ਅੱਜ (ਐਤਵਾਰ) ਨੂੰ ਬੱਦਲ ਛਾਏ ਰਹਿਣਗੇ, ਕੁਝ ਇਲਾਕਿਆਂ 'ਚ ਮੀਂਹ ਵੀ ਪੈ ਸਕਦਾ ਹੈ।
Punjab Breaking News Live Updates
नवीनतम अद्यतन
ਸ਼ੰਭੂ ਸਰਹੱਦ ਉਤੇ ਇੱਕ ਹੋਰ ਕਿਸਾਨ ਦੀ ਹੋਈ ਮੌਤ
ਸ਼ੰਭੂ ਸਰਹੱਦ 'ਤੇ ਚੱਲ ਰਹੇ ਕਿਸਾਨ ਅੰਦੋਲਨ 'ਚ ਅੱਜ ਇਕ ਕਿਸਾਨ ਦੀ ਮੌਤ ਹੋ ਗਈ। ਲਾਸ਼ ਨੂੰ ਸਿਵਲ ਹਸਪਤਾਲ ਰਾਜਪੁਰਾ ਵਿੱਚ ਰਖਵਾਇਆ ਗਿਆ ਹੈ। ਜਿੱਥੇ ਸੋਮਵਾਰ ਨੂੰ ਪੋਸਟਮਾਰਟਮ ਕੀਤਾ ਜਾਵੇਗਾ। ਉਸ ਤੋਂ ਬਾਅਦ ਮੌਤ ਦਾ ਕਾਰਨ ਸਪੱਸ਼ਟ ਹੋ ਸਕੇਗਾ। ਮ੍ਰਿਤਕ ਦੀ ਪਛਾਣ ਹਰਜਿੰਦਰ ਸਿੰਘ (65 ਸਾਲ) ਵਜੋਂ ਹੋਈ ਹੈ। ਉਹ ਪਿੰਡ ਖਵਾਸਪੁਰ ਜ਼ਿਲ੍ਹਾ ਤਰਨਤਾਰਨ ਦਾ ਵਸਨੀਕ ਸੀ। ਉਨ੍ਹਾਂ ਦੇ ਦੋ ਬੇਟੇ ਅਤੇ ਇਕ ਬੇਟੀ ਹੈ।ਲੋਕ ਸਭਾ ਫਰੀਦਕੋਟ ਤੋਂ ਸੰਸਦ ਮੈਂਬਰ ਭਾਈ ਸਰਬਜੀਤ ਸਿੰਘ ਦਾ ਵੱਡਾ ਐਲਾਨ
ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਬੀਤੇ ਕੱਲ੍ਹ ਇਕ ਸ਼ਰਧਾਂਜਲੀ ਸਮਾਗਮ ਦੌਰਾਨ ਵੱਡਾ ਐਲਾਨ ਕੀਤਾ ਗਿਆ ਹੈ। ਆਪਣੇ ਸੰਬੋਧਨ ਭਾਂਸਣ ਵਿਚ ਜਿੱਥੇ ਭਾਈ ਸਰਬਜੀਤ ਸਿੰਘ ਖਾਲਸਾ ਨੇ ਆਪਣੀ ਚੋਣ ਮੁਹਿੰਮ ਬਾਰੇ ਵਿਸਥਾਰ ਪੂਰਵਕ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਈ ਉਥੇ ਹੀ ਉਹਨਾਂ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਪੱਕਾ ਹੈ ਕਿ ਉਨ੍ਹਾਂ ਵੱਲੋਂ ਜਲਦ ਹੀ ਇਕ ਪਾਰਟੀ ਬਣਾਈ ਜਾਵੇਗੀ ਜੋ ਸਿੱਖ ਸੰਗਤ ਅਤੇ ਪੰਜਾਬ ਦੇ ਲੋਕਾਂ ਦੀ ਤਰਜਮਾਨੀ ਕਰੇਗੀ। ਉਨ੍ਹਾਂ ਨੇ ਕਿਹਾ ਕਿ ਪਰ ਇਹ ਪਾਰਟੀ ਉਹ ਇਕੱਲੇ ਨਹੀਂ ਬਣਾਉਣਗੇ। ਉਨ੍ਹਾਂ ਨੇ ਕਿਹਾ ਕਿ ਉਹ ਸਿੱਖ ਸੰਗਤਾਂ ਅਤੇ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਲਈ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਮਿਲ ਕੇ ਕੰਮ ਕਰਨਗੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਜੇਲ੍ਹ ਤੋਂ ਬਾਹਰ ਆਉਣ ਜਾਂ ਉਨ੍ਹਾਂ ਦੇ ਕਹਿਣ ਉਤੇ ਹੀ ਪਾਰਟੀ ਦਾ ਗਠਨ ਕਰਨਗੇ। ਉਨ੍ਹਾਂ ਨਾਲ ਹੀ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਅਗਾਮੀਂ ਹੋਣ ਜਾ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੱਧ ਤੋਂ ਵੱਧ ਵੋਟਾਂ ਬਣਾਉਣ।ਨੂੰਹ ਵਿੱਚ ਇੰਟਰਨੈਟ ਸੇਵਾਵਾਂ 24 ਘੰਟੇ ਰਹਿਣਗੀਆਂ ਠੱਪ
ਹਰਿਆਣਾ ਦੇ ਨੂੰਹ ਵਿੱਚ 21 ਜੁਲਾਈ ਸ਼ਾਮ 6 ਵਜੇ ਤੋਂ 22 ਜੁਲਾਈ 6 ਵਜੇ ਤੱਕ ਇੰਟਰਨੈਟ ਸੇਵਾਵਾਂ ਬੰਦ ਰਹਿਣਗੀਆਂ। ਗ੍ਰਹਿ ਵਿਭਾਗ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਹਨ। ਬਲਕਿ ਮੈਸੇਜ ਸੇਵਾਵਾਂ ਉਤੇ ਵੀ ਪਾਬੰਦੀ ਰਹੇਗੀ।ਪੰਜਾਬ ਯੂਨੀਵਰਸਿਟੀ ਨੇ ਹਾਸਲ ਕੀਤੀ ਵੱਡੀ ਪ੍ਰਾਪਤੀ
ਪੰਜਾਬ ਯੂਨੀਵਰਸਿਟੀ ਨੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਪੀਯੂ ਯੂਐੱਸ ਨਿਊਜ਼ ਐਂਡ ਵਰਲਡ ਰਿਪੋਰਟ ਵਿੱਚ 10ਵੇਂ ਸਥਾਨ 'ਤੇ ਅਤੇ ਗਲੋਬਲ ਰੈਂਕਿੰਗ ਵਿੱਚ 737ਵੇਂ ਸਥਾਨ 'ਤੇ ਰਹੀ ਹੈ। ਪੰਜਾਬ ਯੂਨੀਵਰਸਿਟੀ ਨੂੰ ਅਮਰੀਕਾ ਦੁਆਰਾ ਮਾਨਤਾ ਦਿੱਤੀ ਗਈ ਹੈ। ਨਿਊਜ਼ ਐਂਡ ਵਰਲਡ ਰਿਪੋਰਟ ਦੁਆਰਾ ਭਾਰਤ ਵਿੱਚ 10ਵੇਂ ਅਤੇ ਵਿਸ਼ਵ ਪੱਧਰ 'ਤੇ 737ਵੇਂ ਸਥਾਨ 'ਤੇ ਹੈ। ਪੰਜਾਬ ਯੂਨੀਵਰਸਿਟੀ ਨੂੰ ਏਸ਼ੀਆ ਦੀਆਂ ਯੂਨੀਵਰਸਿਟੀਆਂ ਵਿੱਚੋਂ 213ਵਾਂ ਸਥਾਨ ਮਿਲਿਆ ਹੈ। ਇਹ ਦਰਜਾਬੰਦੀ 2024-25 ਲਈ ਜਾਰੀ ਕੀਤੀ ਗਈ ਹੈ, ਜੋ ਕਿ ਯੂਨੀਵਰਸਿਟੀ ਦੀ ਉੱਤਮਤਾ ਅਤੇ ਸਿੱਖਿਆ ਦੇ ਖੇਤਰ ਵਿੱਚ ਇਸਦੀ ਮਹੱਤਵਪੂਰਨ ਸਥਿਤੀ ਨੂੰ ਦਰਸਾਉਂਦੀ ਹੈ।ਨਜਾਇਜ਼ ਸੰਬੰਧਾਂ ਦੇ ਕਾਰਨ ਪਿੰਡ ਲੂਲਬਾਈ ਵਿਖੇ ਇੱਕ ਨੌਜਵਾਨ ਦਾ ਕੀਤਾ ਕਤਲ
ਮਾਮਲਾ ਸੰਗਤ ਮੰਡੀ ਅਧੀਨ ਪੈਂਦੇ ਪਿੰਡ ਲੂਲਬਾਈ ਦਾ ਹੈ ਜਿੱਥੇ ਕਿ ਬੀਤੀ ਰਾਤ ਇੱਕ ਨੌਜਵਾਨ ਵੱਲੋਂ ਜਦੋਂ ਆਪਣੀ ਪ੍ਰੇਮਿਕਾ ਨੂੰ ਮਿਲਣ ਆਇਆ ਜਾਂਦਾ ਹੈ ਤਾਂ ਜਦੋਂ ਮੌਕੇ ਤੇ ਪ੍ਰੇਮਿਕਾ ਦਾ ਪਤੀ ਆ ਜਾਂਦਾ ਹੈ ਤਾਂ ਪ੍ਰੇਮਿਕਾ ਦੇ ਪਤੀ ਵੱਲੋਂ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਹੈ। ਮੌਕੇ ਤੇ ਸਵੇਰੇ ਥਾਣਾ ਨੰਦਗੜ੍ਹ ਦੀ ਪੁਲਿਸ ਡੀਐਸਪੀ ਬਠਿੰਡਾ ਦਿਹਾਤੀ ਮਨਜੀਤ ਸਿੰਘ ਅਤੇ ਐਸਪੀ ਨਰਿੰਦਰ ਸਿੰਘ ਵੱਲੋਂ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ। ਗੁਆਂਢੀ ਔਰਤ ਨੇ ਦੱਸਿਆ ਹੈ ਕਿ ਇਹ ਮ੍ਰਿਤਕ ਨੌਜਵਾਨ ਧੱਕੇ ਨਾਲ ਇਹਨਾਂ ਦੇ ਘਰ ਆਉਂਦਾ ਸੀ ਲੇਕਿਨ ਕਈ ਵਾਰ ਰੋਕਿਆ ਗਿਆ ਪ੍ਰੰਤੂ ਇਹ ਨਹੀਂ ਰੁਕਿਆ ਐਸਪੀ ਨਰਿੰਦਰ ਸਿੰਘ ਨੇ ਕਿਹਾ ਹੈ ਕਿ ਇਹ ਸਾਰਾ ਮਾਮਲਾ ਨਜਾਇਜ਼ ਸੰਬੰਧਾਂ ਦਾ ਦੱਸਿਆ ਜਾ ਰਿਹਾ ਹੈ ਅਤੇ ਬੀਤੀ ਰਾਤ ਜਦੋਂ ਇਹ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਮਿਲਣ ਆਇਆ ਤਾਂ ਇਸ ਦੇ ਪਤੀ ਵੱਲੋਂ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ ਐਸ ਪੀ ਨਰਿੰਦਰ ਸਿੰਘ ਨੇ ਦੱਸਿਆ ਹੈ ਕਿ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੋ ਵੀ ਤਫਤੀਸ਼ ਦੌਰਾਨ ਗੱਲ ਸਾਹਮਣੇ ਆਵੇਗੀ ਉਸ ਦੇ ਮੁਤਾਬਕ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਕੇਦਾਰਨਾਥ ਪੈਦਲ ਮਾਰਗ 'ਤੇ ਚੱਟਾਨ ਟੁੱਟਣ ਕਾਰਨ ਹਾਦਸਾ, 3 ਦੀ ਮੌਤ, 8 ਜ਼ਖਮੀ
ਇਹ ਹਾਦਸਾ ਚਿਰਵਾਸਾ ਹੈਲੀਪੈਡ ਨੇੜੇ ਵਾਪਰਿਆ। ਮ੍ਰਿਤਕ ਅਤੇ ਜ਼ਖਮੀ ਸਾਰੇ ਮਹਾਰਾਸ਼ਟਰ ਦੇ ਰਹਿਣ ਵਾਲੇ ਸਨ
ਆਲ ਪੰਜਾਬ ਆਂਗਣਵਾੜੀ ਵਰਕਰਾਂ ਵੱਲੋਂ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਦੇ ਘਰ ਦੇ ਬਾਹਰ ਲਾਇਆ ਧਰਨਾ
ਆਲ ਪੰਜਾਬ ਆਂਗਨਵਾੜੀ ਵਰਕਰ ਯੂਨੀਅਨ ਨੇ ਘੇਰਿਆ ਕੈਬਨਿਟ ਮੰਤਰੀ ਬਲਜੀਤ ਕੌਰ ਦਾ ਘਰ, ਘਰ ਬਾਹਰ ਧਰਨਾਂ ਲਗਾ ਆਂਗਨਵਾੜੀ ਵਰਕਰਾਂ ਕਰ ਰਹੀਆਂ ਨੇ ਸੁਖਮਨੀ ਸਾਹਿਬ ਦਾ ਪਾਠ, ਮੌਕੇ ਤੇ ਭਾਰੀ ਪੁਲਿਸ ਬਲ ਮੌਜੂਦ ਕਿਸੇ ਵੇਲੇ ਵੀ ਭਖ ਸਕਦਾ ਮਹੌਲ,ਅੱਜ ਆਂਗਣਵਾੜੀ ਵਰਕਰਾਂ ਵੱਲੋਂ ਆਪਣੀਆ ਮੰਗਾ ਨੂੰ ਲੈਕੇ ਕੀਤੀ ਜਾ ਰਹੀ ਹੈ ਭੁੱਖ ਹੜਤਾਲ ਸ਼ੁਰੂ।
ਤੀਜੇ ਸਾਲ ਦੀ ਵਿਦਿਆਰਥਣ ਨੇ ਖੁਦਕੁਸ਼ੀ ਦੀ ਕੀਤੀ ਸੀ ਕੋਸ਼ਿਸ਼
ਬੀਤੇ ਦਿਨ ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਵਿੱਚ ਐਮਡੀ ਐਨੇਸਥੀਸੀਆ ਦੇ ਤੀਜੇ ਸਾਲ ਦੀ ਵਿਦਿਆਰਥਣ ਸੁਭਾਸ਼ਿਨੀ ਆਰ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਉਸ ਨੂੰ ਗੰਭੀਰ ਹਾਲਤ ਵਿਚ ਪਟਿਆਲਾ ਦੇ ਰਾਜਿੰਦਰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ, ਜੋ ਕਿ ਕੇਰਲਾ ਦੀ ਰਹਿਣ ਵਾਲੀ ਦੱਸੀ ਜਾਂਦੀ ਹੈ।ਖੰਨਾ 'ਚ ਲੁਟੇਰਿਆਂ ਦੀ ਦਹਿਸ਼ਤ, ਬਾਈਕ ਸਵਾਰਾਂ ਨੇ ਔਰਤ ਤੋਂ ਖੋਹਿਆ ਮੋਬਾਈਲ, ਪਲਕ ਝਪਕਦਿਆਂ ਫ਼ਰਾਰ, ਵੀਡੀਓ ਆਈ ਸਾਹਮਣੇ
ਖੰਨਾ ਅਤੇ ਆਸਪਾਸ ਦੇ ਇਲਾਕਿਆਂ 'ਚ ਲੁਟੇਰਿਆਂ ਦੀ ਦਹਿਸ਼ਤ ਜਾਰੀ ਹੈ। ਹਰ ਰੋਜ਼ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਔਰਤਾਂ ਘਰ ਤੋਂ ਬਾਹਰ ਬਿਲਕੁਲ ਵੀ ਸੁਰੱਖਿਅਤ ਨਹੀਂ ਹਨ। ਇਕੱਲੀਆਂ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਲੁੱਟਿਆ ਜਾ ਰਿਹਾ ਹੈ। ਅਪਰਾਧੀਆਂ ਨੂੰ ਪੁਲਿਸ ਦਾ ਕੋਈ ਡਰ ਨਜ਼ਰ ਨਹੀਂ ਆਉਂਦਾ। ਤਾਜ਼ਾ ਘਟਨਾ ਦੋਰਾਹਾ ਦੀ ਮਧੂ ਮਾਂਗਟ ਗਲੀ ਵਿੱਚ ਵਾਪਰੀ। ਇੱਥੇ ਸ਼ਨੀਵਾਰ ਦੀ ਸ਼ਾਮ ਨੂੰ ਬਾਈਕ ਸਵਾਰ ਦੋ ਲੁਟੇਰਿਆਂ ਨੇ ਇੱਕ ਔਰਤ ਦਾ ਮੋਬਾਇਲ ਖੋਹ ਲਿਆ ਅਤੇ ਫਰਾਰ ਹੋ ਗਏ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।
ਬਿਨਾਂ ਕਿਸੇ ਡਰ ਦੇ ਵਾਰਦਾਤ ਕੀਤੀ।ਲੋਕ ਲੰਬੇ ਸਮੇਂ ਤੋਂ ਬਨੂੜ ਨੂੰ ਸਬ-ਡਵੀਜ਼ਨ ਬਣਾਉਣ ਦੀ ਮੰਗ ਕਰ ਰਹੇ ਹਨ। ਪਰ ਸੱਤਾ 'ਤੇ ਕਾਬਜ਼ ਸਰਕਾਰਾਂ ਦੇ ਨੁਮਾਇੰਦਿਆਂ ਵੱਲੋਂ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਲੋਕਾਂ ਦੇ ਦਿਲਾਂ 'ਚ ਰੋਸ ਪਾਇਆ ਜਾ ਰਿਹਾ ਹੈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਨੂੜ ਸ਼ਹਿਰ ਅਤੇ ਆਸ-ਪਾਸ ਦੇ ਪਿੰਡ ਜ਼ਿਲ੍ਹਾ ਪਟਿਆਲਾ ਅਤੇ ਜ਼ਿਲ੍ਹਾ ਮੁਹਾਲੀ ਦੇ ਪ੍ਰਸ਼ਾਸਨ ਅਧੀਨ ਹਨ। ਲੋਕਾਂ ਨੇ ਦੱਸਿਆ ਕਿ ਬਨੂੜ ਇਲਾਕੇ ਦੇ ਲੋਕਾਂ ਨੂੰ ਪੁਲੀਸ ਪ੍ਰਸ਼ਾਸਨ ਨਾਲ ਸਬੰਧਤ ਕੰਮ ਕਰਵਾਉਣ ਲਈ ਪਟਿਆਲਾ ਅਤੇ ਸਿਵਲ ਪ੍ਰਸ਼ਾਸਨ ਨਾਲ ਸਬੰਧਤ ਕੰਮ ਕਰਵਾਉਣ ਲਈ ਮੁਹਾਲੀ ਜਾਣਾ ਪੈਂਦਾ ਹੈ
ਲੁਧਿਆਣਾ ਬੁੱਢੇ ਦਰਿਆ ਦਾ ਜਾਇਜਾ ਲੈਣ ਆਏ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨੇ ਕਿਹਾ ਬੁੱਢਾ ਦਰਿਆ ਅਤੇ ਪੰਜਾਬ ਦੇ ਹੋਰ ਪਾਣੀ ਪ੍ਰਦੂਸ਼ਣ ਦੇ ਮਾਮਲਿਆਂ ਵਿੱਚ ਦਖਲ ਦੇ ਸਕਦੀ ਹੈ! ਕਿਹਾ ਸਾਬਕਾ ਡਿਪਟੀ ਡਾਇਰੈਕਟਰ ਈਡੀ ਨਿਰੰਜਨ ਸਿੰਘ
ਲੁਧਿਆਣਾ ਬੁੱਢੇ ਦਰਿਆ ਦਾ ਪਾਣੀ ਲਗਾਤਾਰ ਕਾਲਾ ਅਤੇ ਕੈਮੀਕਲ ਵਾਲਾ ਹੁੰਦਾ ਜਾ ਰਿਹਾ ਹੈ। ਬੁੱਢੇ ਦਰਿਆ ਦੀ ਸਫਾਈ ਲਈ ਪਬਲਿਕ ਐਕਸ਼ਨ ਕਮੇਟੀ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਕਾਲਾ ਪਾਣੀ ਦਾ ਮੋਰਚਾ ਲਗਾਉਣਾ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਉਸੇ ਕੜੀ ਤਹਿਤ ਈ ਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਜਮਾਲਪੁਰ ਉਸ ਥਾਂ ਤੇ ਜਾਇਜਾ ਲੈਣ ਪਹੁੰਚੇ ਜਿੱਥੇ ਕਿ ਉਹ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਡਾਇੰਗ ਇੰਡਸਟਰੀ ਦੇ 40 ਅਤੇ 50 ਐਮਐਲਡੀ ਦੇ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟਾਂ ਵਿੱਚੋਂ ਨਿਕਲਦੇ ਕਾਲੇ ਪਾਣੀ ਨੂੰ ਵੇਖ ਹੈਰਾਨ ਹੋ ਗਏ ਉਹਨਾਂ ਨੇ ਹੈਰਾਨੀ ਪ੍ਰਗਟ ਕੀਤੀ ਅਤੇ ਜਦ ਮੀਡੀਆ ਨੇ ਉਹਨਾਂ ਨੂੰ ਸਵਾਲ ਪੁੱਛਿਆ ਕਿ ਕੀ ਇਹ ਟਰੀਟਡ ਪਾਣੀ
ਮੈਡੀਕਲ ਹਸਪਤਾਲ ਦੇ ਕੈਂਸਰ ਵਾਰਡ ਚ ਬੰਦ ਪਏ AC ਕਾਰਨ ਮਰੀਜ਼ਾਂ ਨੂੰ ਆਉਦੀ ਦਿੱਕਤਾਂ ਸਬੰਧੀ ਦਿਖਾਈ ਖ਼ਬਰ ਦਾ ਹੋਇਆ ਅਸਰ
ਫਰੀਦਕੋਟ ਦੇ ਮੈਡੀਕਲ ਹਸਪਤਾਲ ਚ ਕੈਂਸਰ ਵਿਭਾਗ ਦੇ ਵਾਰਡਾਂ ਚ ਬੰਦ ਪਏ ਸਾਰੇ AC ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਏਏ ਰਹੀਆਂ ਮੁਸ਼ਕਿਲਾਂ ਸਬੰਧੀ ਚੈਨਲ ਵੱਲੋਂ ਪ੍ਰਮੁਖਤਾ ਨਾਲ ਦਿਖਾਈ ਗਈ ਖ਼ਬਰ ਦਾ ਅਸਰ ਦੇਖਣ ਨੂੰ ਮਿਲਿਆ ਜਦੋ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਖੁਦ ਮੈਡੀਕਲ ਹਸਪਤਾਲ ਦਾ ਦੌਰਾ ਕੀਤਾ ਅਤੇ ਉਥੇ ਆਕੇ ਦਾਖਲ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ।
ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਦੇ ਪਟੜੀ ਤੋਂ ਉਤਰਨ ਦੀ ਜਾਂਚ ਕਰ ਰਹੀ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਦੀ ਪੰਜ ਮੈਂਬਰੀ ਟੀਮ ਨੇ ਇਸ ਹਾਦਸੇ ਲਈ ਰੇਲਵੇ ਟ੍ਰੈਕ ਦੀ ਮੁਰੰਮਤ ਵਿੱਚ ਲਾਪਰਵਾਹੀ ਅਤੇ ਟ੍ਰੈਕ ਨੂੰ ਸਹੀ ਢੰਗ ਨਾਲ ਪੱਕਾ ਨਾ ਕਰਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ 30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚਲਾਉਣ ਲਈ ਕਿਹਾ ਗਿਆ ਪਰ ਸੂਚਨਾ ਦੇਰ ਨਾਲ ਦਿੱਤੀ ਗਈ, ਜਿਸ ਕਾਰਨ ਲੋਕੋ ਪਾਇਲਟ ਨੂੰ ਚੌਕਸ ਹੋਣ ਦਾ ਸਮਾਂ ਨਹੀਂ ਮਿਲਿਆ, ਜਿਸ ਕਾਰਨ ਪਹੀਆ 3 ਮੀਟਰ ਤੱਕ ਫੈਲ ਗਿਆ ਝਟਕੇ ਤੋਂ ਬਾਅਦ ਜਦੋਂ ਐਮਰਜੈਂਸੀ ਬ੍ਰੇਕ ਲਗਾਈ ਗਈ ਤਾਂ ਰੇਲਗੱਡੀ ਦੀ ਰਫ਼ਤਾਰ ਲਗਭਗ 86 ਕਿਲੋਮੀਟਰ ਪ੍ਰਤੀ ਘੰਟਾ ਸੀ ਅਤੇ ਜਦੋਂ ਤੱਕ ਟਰੇਨ 400 ਮੀਟਰ ਦੀ ਦੂਰੀ 'ਤੇ ਰੁਕੀ, ਉਸ ਸਮੇਂ ਤੱਕ 19 ਬੋਗੀਆਂ ਪਟੜੀ ਤੋਂ ਉਤਰ ਗਈਆਂ ਸਨ ਟ੍ਰੈਕ 'ਚ ਨੁਕਸ ਪਾਈ ਗਈ ਸੀ ਪਰ 2:30 ਵਜੇ ਤੋਂ ਪਹਿਲਾਂ ਵੀ ਸੁਰੱਖਿਆ ਨਹੀਂ ਦਿੱਤੀ ਗਈ ਸੀ, ਜਿਸ ਕਾਰਨ ਟਰੇਨ ਪਾਇਲਟ ਤੱਕ ਨਹੀਂ ਪਹੁੰਚ ਸਕੀ।
ਅੰਮ੍ਰਿਤਸਰ ਵਿੱਚ ਪਿਸਤੋਲ ਦੀ ਨੋਕ ਤੇ ਦੋ ਨੌਜਵਾਨਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ
ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਨਗੀਨਾ ਐਵਨਿਊ ਵਿਖੇ ਮੈਡੀਕਲ ਸਟੋਰ ਦੀ ਦੁਕਾਨ ਤੇ ਦੋ ਨੌਜਵਾਨਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਲੁੱਟ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ।ਪੀੜਿਤ ਦੁਕਾਨਦਾਰ ਦੇ ਮੁਤਾਬਿਕ 30 ਹਜਾਰ ਰੁਪਏ ਦੇ ਕਰੀਬ ਨੌਜਵਾਨਾਂ ਵੱਲੋ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।ਦੁਕਾਨਦਾਰ ਦੇ ਮੁਤਾਬਿਕ ਨੌਜਵਾਨਾਂ ਦੀ ਉਮਰ 18 ਤੋਂ 20 ਸਾਲ ਦੇ ਕਰੀਬ ਸੀ ਤੇ ਉਹਨਾਂ ਨੇ ਮੂੰਹ ਤੇ ਰੁਮਾਲ ਬੰਨੇ ਹੋਏ ਸਨ। ਪੁਲਿਸ ਅਧਿਕਾਰੀ ਪੁੱਜੇ ਮੌਕੇ ਤੇ ਜਾਂਚ ਕੀਤੀ ਸ਼ੁਰੂ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ।