Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

रिया बावा Jun 25, 2024, 16:01 PM IST

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ। 


ਭਾਰਤ ਦੀ 18ਵੀਂ ਲੋਕ ਸਭਾ ਦਾ  ਸੈਸ਼ਨ (First session of 18th Lok Sabha) 24 ਜੂਨ ਨੂੰ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਸੰਸਦ ਮੈਂਬਰਾਂ ਦਾ ਸਹੁੰ ਚੁੱਕ ਸਮਾਗਮ ਅੱਜ ਹੋਵੇਗਾ। ਇਸ ਦੌਰਾਨ ਅੱਜ ਦੂਜੇ ਦਿਨ ਪੰਜਾਬ ਦੇ ਸੰਸਦ ਮੈਂਬਰ ਆਪਣੇ ਮੈਂਬਰਸ਼ਿਪ ਅਹੁਦੇ ਦੀ ਸਹੁੰ ਚੁੱਕਣਗੇ। ਇਹ ਸਮਾਗਮ 12 ਵਜੇ ਤੋਂ 1 ਵਜੇ ਦੇ ਵਿਚਕਾਰ ਹੋਵੇਗਾ।  ਨਵੇਂ ਚੁਣ ਕੇ ਆਏ ਲੋਕ ਸਭਾ ਮੈਂਬਰ ਸਹੁੰ ਚੁੱਕਣਗੇ ਅਤੇ ਫਿਰ ਨਵੇਂ ਲੋਕ ਸਭਾ ਸਪੀਕਰ ਦੀ ਚੋਣ ਕੀਤੀ ਜਾਵੇਗੀ।



Punjab Breaking News Live Updates: 

नवीनतम अद्यतन

  • ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਨੇ ਪੰਥ ਅਤੇ ਪੰਜਾਬ ਨੂੰ ਆਗੂ ਰਹਿਤ ਕਰਨ ਲਈ ਸਰਕਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਦੀ ਕਰੜੀ ਨਿੰਦਾ ਕੀਤੀ। ਜ਼ਿਲ੍ਹਾ ਜਥੇਦਾਰਾਂ ਨੇ ਦੁਹਰਾਇਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਭਾਜਪਾ ਨਾਲ ਗੱਠਜੋੜ ਕਰਨ ਤੋਂ ਇਨਕਾਰ ਕਰਨਾ ਉਤੇ “ਰਾਜਨੀਤੀ ਤੋਂ ਉੱਪਰ ਸਿਧਾਂਤ” ਦਾ ਸੰਕਲਪ ਪੂਰਨ ਤੌਰ 'ਤੇ ਸਿਧਾਂਤਕ ਹੈ। ਜ਼ਿਲ੍ਹਾ ਪ੍ਰਧਾਨਾਂ ਨੇ ਸੁਖਬੀਰ ਸਿੰਘ ਬਾਦਲ ਦੀ “ਦ੍ਰਿੜਤਾ ਅਤੇ ਸਿਧਾਂਤਕ ਅਗਵਾਈ” ਦੀ ਸ਼ਲਾਘਾ ਕੀਤੀ। 

  • ਫਰਜ਼ੀ ਕਾਲ ਸੈਂਟਰ ਦੇ ਨਾਮ ਉਤੇ ਚੱਲ ਰਹੇ ਧੰਦੇ ਦਾ ਪਰਦਾਫਾਸ਼
    ਫਰਜ਼ੀ ਕਾਲ ਸੈਂਟਰ ਦੇ ਨਾਮ ਉਤੇ ਚੱਲ ਰਹੇ ਗੋਰਖ ਧੰਦੇ ਦਾ ਪਰਦਾਫਾਸ਼ ਕਰਦੇ ਹੋਏ 37 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੋਹਾਲੀ ਦੇ ਉਦਯੋਗਿਕ ਖੇਤਰ ਫੇਸ ਅੱਠ ਬੀ ਤੋਂ ਇੱਕ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕਰਦੇ ਹੋਏ ਮੋਹਾਲੀ ਪੁਲਿਸ ਨੇ ਤਕਰੀਬਨ 37 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਐਸਐਸਪੀ ਮੋਹਾਲੀ ਨੇ ਦੱਸਿਆ ਕਿ ਇਸ ਵਿੱਚ ਹੋਰ ਵੀ ਗ੍ਰਿਫਤਾਰੀਆਂ ਹੋਣ ਦੀ ਉਮੀਦ ਹੈ। ਪ੍ਰਾਪਤ ਜਾਣਕਾਰੀਆਂ ਮੁਤਾਬਕ ਕਾਲ ਸੈਂਟਰ ਵੱਲੋਂ ਯੂਐਸਏ ਵਿੱਚ ਕਾਲਿੰਗ ਕਰਕੇ ਲੋਕਾਂ ਨਾਲ ਧੋਖਾਧੜੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਸੀ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ 45 ਲੈਪਟਾਪ, ਹੈਡਫੋਨ, ਮਾਈਕ 45 ਅਤੇ ਮੋਬਾਇਲ 59 ਅਤੇ ਇੱਕ ਮਰਸਡੀਜ਼ ਕਾਰ ਬਰਾਮਦ ਹੋਈ ਹੈ।

  • ਮੁੱਖ ਮੰਤਰੀ ਭਗਵੰਤ ਮਾਨ ਵੀ ਦਿੱਲੀ ਪੁੱਜੇ
    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, "ਸਾਡੇ ਤਿੰਨ ਸੰਸਦ ਮੈਂਬਰ ਚੁਣੇ ਗਏ ਹਨ। ਉਹ ਅੱਜ ਇੱਥੇ ਸਹੁੰ ਚੁੱਕਣਗੇ। ਉਹ ਪੰਜਾਬ ਦੇ ਮੁੱਦੇ ਉਠਾਉਣਗੇ, ਉਨ੍ਹਾਂ ਕੋਲ ਬਹੁਤ ਤਜਰਬਾ ਹੈ। ਸਾਡੇ ਸੰਸਦ ਮੈਂਬਰਾਂ ਨੇ ਮੰਤਰੀ, ਵਿਧਾਇਕ, ਪਾਰਟੀ ਬੁਲਾਰੇ ਵਜੋਂ ਕੰਮ ਕੀਤਾ ਹੈ ਅਤੇ ਉਹ ਬਹੁਤ ਪੰਜਾਬ ਦੇ ਮਸਲਿਆਂ ਤੋਂ ਚੰਗੀ ਤਰ੍ਹਾਂ ਜਾਣੂ ਹਾਂ..."

     

  • ਪੰਜਾਬ ਦੇ ਸੰਸਦ ਮੈਂਬਰਾਂ ਨੇ ਚੁੱਕੀ ਸਹੁੰ
    ਡਾ. ਅਮਰ ਸਿੰਘ, ਸੁਖਜਿੰਦਰ ਸਿੰਘ ਰੰਧਾਵਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਸਰਬਜੀਤ ਸਿੰਘ ਖ਼ਾਲਸਾ, ਗੁਰਮੀਤ ਸਿੰਘ ਮੀਤ ਹੇਅਰ, ਸ਼ੇਰ ਸਿੰਘ ਘੁਬਾਇਆ, ਹਰਸਿਮਰਤ ਕੌਰ ਬਾਦਲ, ਮਲਵਿੰਦਰ ਸਿੰਘ ਕੰਗ, ਰਾਜ ਕੁਮਾਰ ਚੱਬੇਵਾਲ, ਚਰਨਜੀਤ ਸਿੰਘ, ਡਾ. ਧਰਮਵੀਰ ਗਾਂਧੀ, ਗੁਰਜੀਤ ਸਿੰਘ ਔਜਲ ਨੇ ਹਲਫ ਲਿਆ। ਕਾਬਿਲੇਗੌਰ ਹੈ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦਾ ਨਾਮ ਵੀ ਬੋਲਿਆ ਗਿਆ ਸੀ।

  • ਦੋਵੇਂ ਉਮੀਦਵਾਰਾਂ ਨੇ ਨਾਮਜ਼ਦਗੀ ਕੀਤੀ ਦਾਖਲ

    ਸਪੀਕਰ ਪੋਸਟ ਲਈ ਦੋਵੇਂ ਉਮੀਦਵਾਰਾਂ ਨੇ ਨਾਮਜ਼ਦਗੀ ਦਾਖ਼ਲ ਕਰ ਦਿੱਤੀ ਹੈ। ਕੱਲ੍ਹ ਸਵੇਰੇ 11 ਵਜੇ ਸਪੀਕਰ ਅਹੁਦੇ ਲਈ ਵੋਟਿੰਗ ਲੋਕ ਸਭਾ ਹਾਲ ਵਿੱਚ ਹੋਵੇਗੀ।

  • ਕਰਨਾਲ ਵਿੱਚ ਆਮ ਆਦਮੀ ਪਾਰਟੀ ਦੀ ਰੈਲੀ

    ਕਰਨਾਲ ਦੀ ਨਵੀਂ ਦਾਣਾ ਮੰਡੀ 'ਚ ਆਮ ਆਦਮੀ ਪਾਰਟੀ ਵੱਲੋਂ ਰੈਲੀ ਕੀਤੀ ਜਾ ਰਹੀ ਹੈ। ਰੈਲੀ 'ਚ ਰਾਸ਼ਟਰੀ ਸੰਗਠਨ ਦੇ ਜਨਰਲ ਸਕੱਤਰ ਸੰਦੀਪ ਪਾਠਕ ਦੁਪਹਿਰ 2 ਵਜੇ ਪਹੁੰਚਣਗੇ। ਅਤੇ ਸੂਬੇ ਵਿਚ ਵਿਧਾਨਸਭਾ ਚੋਣਾਂ ਦਾ ਸੰਖਨਾਦ ਕਰਨਗੇ। ਇਸ ਰੈਲੀ ਵਿੱਚ ਸੁਸ਼ੀਲ ਗੁਪਤਾ ਅਤੇ ਅਨੁਰਾਗ ਢਾਂਡਾ ਮੌਜੂਦ ਰਹਿਣਗੇ।

     

  • ਲੁਧਿਆਣਾ ਦਾ ਗੈਂਗਸਟਰ ਪੁਲਿਸ ਐਨਕਾਊਂਟਰ ਤੋਂ ਡਰਿਆ Gangstar ਸਾਗਰ ਨਿਊਟਨ

    ਲੁਧਿਆਣਾ ਦਾ ਗੈਂਗਸਟਰ ਸਾਗਰ ਨਿਊਟਨ ਬਦਮਾਸ਼ਾਂ ਦੇ ਪੁਲਿਸ ਵਲੋਂ ਲਗਾਤਾਰ ਹੋ ਕੀਤੇ ਜਾ ਰਹੇ ਐਨਕਾਉਂਟਰ ਤੋ ਕਾਫੀ ਡਰਿਆ ਹੋਇਆ ਹੈ। ਉਸ ਨੇ ਇਕ ਵੀਡੀਓ ਸੋਸ਼ਲ ਮੀਡੀਆ ਰਾਹੀਂ ਜਾਰੀ ਕੀਤੀ ਹੈ ਜਿਸ ਵਿਚ ਪੁਲਸ ਤੇ ਉਸ ਦੀ ਪਤਨੀ ਖਿਲਾਫ ਝੂਠਾ ਕੇਸ ਦਰਜ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਸਾਗਰ ਨੇ ਵੀਡੀਓ ਵਾਇਰਲ ਕਰ ਕੇ ਪੁਲਿਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਦੀ ਜ਼ਿੰਦਗੀ ਬਰਬਾਦ ਹੋਈ ਤਾਂ ਉਸ ਦਾ ਨਤੀਜਾ ਮਾੜਾ ਹੋਵੇਗਾ

  • ਅੰਮ੍ਰਿਤਸਰ ਗੁਰੂਨਗਰੀ ਦੇ ਵਿੱਚ ਰਹਿੰਦੇ ਪੁਰਾਣੇ ਬਜ਼ੁਰਗ ਕਹਿੰਦੇ ਨੇ  ਜੋ ਮਿਹਨਤ ਕਰਦਾ ਉਹ ਕਦੀ ਭੁੱਖਾ ਨਹੀਂ ਮਰਦਾ ਉੱਥੇ ਹੀ ਤੁਹਾਨੂੰ ਇੱਕ ਖੂਬਸੂਰਤ ਤਸਵੀਰ ਦਿਖਾਉਦੇ ਆਂ ਇੱਕ ਬਜ਼ੁਰਗ ਵੱਲੋਂ ਆਪਣਾ ਛੋਟਾ ਜਿਹਾ ਸੈਟ ਅਪ ਸ਼ੁਰੂ ਕੀਤਾ ਗਿਆ ਜਿਸ ਵਿੱਚ ਰਵਾਇਤੀ ਸ਼ਰਦਾਈ ਅਤੇ ਮੁਰੱਬੇ ਵੇਚ ਰਿਹਾ ਹੈ ਤੇ ਉਸ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਮਿਹਨਤ ਤੇ ਵਿਸ਼ਵਾਸ ਰੱਖਦਾ ਤੇ ਆਪਣਾ ਘਰ ਚਲਾਉਣਾ ਚਾਹੇ ਜ਼ਿੰਦਗੀ ਦੇ ਵਿੱਚ ਕਈ ਇਸ ਤਰ੍ਹਾਂ ਦੇ ਮੋੜ ਆਏ ਕਿ ਮੈਨੂੰ ਹਿੰਮਤ ਹਾਰਨੀ ਪੈ ਸਕਦੀ ਸੀ ਮਗਰ ਮੈਂ ਕਦੀ ਵੀ ਹਿੰਮਤ ਨਹੀਂ ਹਾਰੀ।

  • ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਬਿਆਨ
    ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਲਾਲ ਘਨੌਰ ਵੱਲੋਂ ਸ਼ੰਭੂ ਸਰਹੱਦ 'ਤੇ ਚੱਲ ਰਹੇ ਮੋਰਚੇ ਨੂੰ ਚੁੱਕਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਕਿਉਂਕਿ ਉਨ੍ਹਾਂ ਵੱਲੋਂ ਘੱਗਰ ਦਰਿਆ 'ਤੇ ਜੋ ਮਾਈਨਿੰਗ ਦਾ ਕੰਮ ਕੀਤਾ ਜਾਂਦਾ ਸੀ, ਉਹ ਇਸ ਕਾਰਨ ਬੰਦ ਪਿਆ ਹੈ, ਜਿਸ ਕਾਰਨ ਉਹ ਇੱਥੋਂ ਮੋਰਚਾ ਖੜ੍ਹਾ ਕਰਨਾ ਚਾਹੁੰਦੇ ਹਨ

    ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਹ ਨਸ਼ਾ ਖਤਮ ਕਰਨ ਜਾ ਰਹੇ ਹਨ, ਇਸਦੇ ਲਈ ਉਹ ਲਗਾਤਾਰ ਮੀਟਿੰਗਾਂ ਕਰ ਰਹੇ ਹਨ ਅਤੇ ਪੁਲਿਸ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਰਹੇ ਹਨ, ਪਰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਪੰਜਾਬ ਵਿੱਚ ਨੌਜਵਾਨ ਲਗਾਤਾਰ ਮਰ ਰਹੇ ਹਨ ਅਤੇ ਪੰਜਾਬ ਦੇ ਕਿਸੇ ਵੀ ਸਥਾਨ 'ਤੇ ਜਿੱਥੇ ਕਿਸੇ ਬੱਚੇ ਦੀ ਨਸ਼ੇ ਕਾਰਨ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰਕ ਮੈਂਬਰ ਐਬੂਲੈਂਸ ਕਿਰਾਏ 'ਤੇ ਲੈ ਕੇ ਜਲੰਧਰ ਜਾ ਕੇ ਨੌਜਵਾਨ ਦੀ ਲਾਸ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿਖਾਉਣ ਤਾਂ ਜੋ ਭਗਵੰਤ ਮਾਨ ਨੂੰ ਪਤਾ ਲੱਗ ਸਕੇ ਪੰਜਾਬੀ ਵਿੱਚ ਕੀ ਹੋ ਰਿਹਾ ਹੈ

    ਸਾਡਾ ਮੋਰਚਾ ਲਗਾਤਾਰ ਜਾਰੀ ਰਹੇਗਾ ਅਸੀਂ ਇਸ ਮੋਰਚੇ ਨੂੰ ਉਦੋਂ ਤੱਕ ਖਤਮ ਨਹੀਂ ਕਰਨ ਵਾਲੇ ਹਾਂ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ।

  • ਅੱਜ ਸ਼ਾਮ ਕਰੀਬ 5 ਵਜੇ ਬੀਐਸਐਫ ਸੈਕਟਰ ਗੁਰਦਾਸਪੁਰ ਦੀ ਚੌਤਰਾ ਚੌਕੀ 'ਤੇ ਪਾਕਿਸਤਾਨੀ ਡਰੋਨ ਦੇਖਿਆ ਗਿਆ। ਬੀ.ਐਸ.ਐਫ. ਦੀ 58 ਬਟਾਲੀਅਨ ਦੇ ਜਵਾਨਾਂ ਨੇ ਪਾਕਿਸਤਾਨੀ ਡਰੋਨ 'ਤੇ 5 ਰਾਉਂਡ ਅਤੇ ਇੱਕ ਹਲਕਾ ਬੰਬ ਧਾਗਾ ਮਾਰਿਆ। ਦੋ ਮਿੰਟ ਤੱਕ ਭਾਰਤੀ ਸਰਹੱਦ ਦੇ ਅੰਦਰ ਘੁੰਮਣ ਤੋਂ ਬਾਅਦ ਪਾਕਿਸਤਾਨੀ ਡਰੋਨ ਵਾਪਸ ਪਰਤਿਆ, ਜਿਸ ਦੇ ਆਲੇ-ਦੁਆਲੇ ਬੀਐਸਐਫ ਦੇ ਜਵਾਨਾਂ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।

  • ਕਮਲ ਚੌਧਰੀ, ਹੁਸ਼ਿਆਰਪੁਰ ਤੋਂ ਸਾਬਕਾ ਸੰਸਦ ਮੈਂਬਰ ਕਮਲ ਚੌਧਰੀ (ਜਨਮ 3 ਜੁਲਾਈ 1947) ਇੱਕ ਭਾਰਤੀ ਸਿਆਸਤਦਾਨ ਅਤੇ ਭਾਰਤੀ ਹਵਾਈ ਸੈਨਾ ਦੇ ਸਾਬਕਾ ਲੜਾਕੂ ਪਾਇਲਟ ਹਨ, ਦੀ ਦੇਰ ਰਾਤ ਦਿੱਲੀ ਵਿੱਚ ਮੌਤ ਹੋ ਗਈ। ਉਹ ਲੋਕ ਸਭਾ ਵਿੱਚ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਨੁਮਾਇੰਦਗੀ ਕਰਨ ਵਾਲੇ ਚਾਰ ਵਾਰ ਸੰਸਦ ਮੈਂਬਰ ਰਹੇ। ਉਹ ਰੱਖਿਆ ਬਾਰੇ ਸਥਾਈ ਕਮੇਟੀ ਦੇ ਚੇਅਰਮੈਨ ਅਤੇ ਪਬਲਿਕ ਅੰਡਰਟੇਕਿੰਗਜ਼ ਬਾਰੇ ਕਮੇਟੀ ਦੇ ਚੇਅਰਮੈਨ ਵੀ ਸਨ।

  • ਅੱਜ ਪਾਰਲੀਮੈਂਟ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ
    ਸਾਂਸਦਾਂ ਦੇ ਸਹੁੰ ਚੁੱਕਣ ਤੋਂ ਬਾਅਦ ਕਰਨਗੇ ਮੁਲਾਕਾਤ
    ਅੱਜ ਆਪ ਦੇ ਤਿੰਨੋਂ ਸੰਸਦ ਮੈਂਬਰ ਚੁੱਕਣਗੇ ਸਹੁੰ
    ਪੰਜਾਬੀ 'ਚ ਸਹੁੰ ਚੁੱਕਣਗੇ ਆਪ ਦੇ ਤਿੰਨੋਂ ਸਾਂਸਦ

  • ਅੰਬਾਲਾ ਸਟੇਸ਼ਨ ਦੇ ਨੇੜੇ ਸ਼ਤਾਬਦੀ ਤੇ ਹੋਈ ਪੱਥਰਬਾਜੀ 
    ਬੀਤੀ ਰਾਤ 10 ਵਜੇ ਦੇ ਕਰੀਬ ਹੋਈ ਪੱਥਰਬਾਜ਼ੀ 
    ਸ਼ਤਾਬਦੀ ਐਕਸਪ੍ਰੈਸ 12045 ਤੇ ਰਾਤ 10:03 ਮਿੰਟ ਤੇ ਹੋਈ ਪੱਥਰਬਾਜੀ 
    ਆਰਪੀਐਫ ਦੇ ਜਵਾਨਾਂ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਲਿਆ ਜਾਇਜ਼ਾ 
    ਕਿਸੇ ਵੀ ਤਰੀਕੇ ਨਾਲ ਯਾਤਰੀ ਨੂੰ ਨਹੀਂ ਹੋਇਆ ਕੋਈ ਨੁਕਸਾਨ

  • NEET ਦਾ ਪ੍ਰਸ਼ਨ ਪੱਤਰ ਲੀਕ ਹੋਣ 'ਚ ਕੋਰੀਅਰ ਕੰਪਨੀ ਦੀ ਲਾਪਰਵਾਹੀ ਦਾ ਖੁਲਾਸਾ - ਸੂਤਰ

    ਪ੍ਰਸ਼ਨ ਪੱਤਰਾਂ ਦੇ ਬਕਸੇ ਬਲੂ ਡਾਰਟ ਦੁਆਰਾ 3 ਮਈ 24 ਨੂੰ ਐਸਬੀਆਈ ਹਜ਼ਾਰੀਬਾਗ ਵਿੱਚ ਲਿਆਂਦੇ ਗਏ ਸਨ। ਕੋਰੀਅਰ ਕੰਪਨੀ ਨੇ 3 ਮਈ 24 ਨੂੰ ਰਾਂਚੀ ਤੋਂ ਹਜ਼ਾਰੀਬਾਗ ਨੈੱਟਵਰਕ ਵਾਹਨ ਵਿੱਚ ਪ੍ਰਸ਼ਨ ਪੱਤਰਾਂ ਦੇ ਬਕਸੇ ਲਿਆਂਦੇ ਅਤੇ ਉਨ੍ਹਾਂ 9 ਬਕਸਿਆਂ ਨੂੰ ਕਿਰਾਏ ਦੇ ਈ-ਰਿਕਸ਼ਾ ਵਿੱਚ ਬੈਂਕ ਵਿੱਚ ਭੇਜਿਆ। ਬੈਂਕ ਨੂੰ ਭੇਜਦੇ ਹੀ ਸੈਂਟਰ ਵਾਲਿਆਂ ਨੇ ਬਕਸੇ ਵਿੱਚੋਂ ਪ੍ਰਸ਼ਨ ਪੱਤਰ ਕੱਢ ਕੇ ਲੀਕ ਕਰ ਦਿੱਤਾ।

  • ਏਲਾਂਤੇ ਮਾਲ 'ਚ ਖਿਡੌਣਾ ਟ੍ਰੇਨ ਹਾਦਸੇ ਤੋਂ ਬਾਅਦ, ਚੰਡੀਗੜ੍ਹ ਦੇ ਡੀਸੀ ਵੀਪੀ ਸਿੰਘ ਨੇ ਏਡੀਸੀ ਨੂੰ ਏਲਾਂਟੇ ਅਤੇ ਚੰਡੀਗੜ੍ਹ ਦੇ ਹੋਰ ਹਿੱਸਿਆਂ ਵਿੱਚ ਗੇਮਿੰਗ ਜ਼ੋਨਾਂ ਦੇ ਨਿਯਮਾਂ ਦੀ ਜਾਂਚ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਅੱਜ ਹੀ ਰਿਪੋਰਟ ਦੇਣੀ ਪਵੇਗੀ।

  • #ਕਰਨਾਲ: 'ਆਪ' ਦੇ ਰਾਸ਼ਟਰੀ ਜਨਰਲ ਸਕੱਤਰ (ਸੰਗਠਨ) ਡਾ. ਸੰਦੀਪ ਪਾਠਕ ਅਤੇ ਆਮ ਆਦਮੀ ਪਾਰਟੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅੱਜ ਕਰਨਾਲ ਵਿੱਚ ਕਾਰਜਕਰਤਾ ਸੰਮੇਲਨ ਨੂੰ ਸੰਬੋਧਨ ਕਰਨਗੇ।

  • ਸੂਤਰਾਂ ਮੁਤਾਬਕ ਅੱਜ ਸਵੇਰੇ 10 ਵਜੇ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਦੇ ਕਮਰੇ 'ਚ ਬੈਠਕ ਹੋਵੇਗੀ ਸਪੀਕਰ ਦੇ ਅਹੁਦੇ ਲਈ ਉਮੀਦਵਾਰ ਨਹੀਂ ਖੜ੍ਹਾ ਕਰਨਗੇ ਪਰ ਡਿਪਟੀ ਸਪੀਕਰ ਨੂੰ ਲੈ ਕੇ ਸਰਕਾਰ 'ਤੇ ਦਬਾਅ ਜ਼ਰੂਰ ਪਾਵਾਂਗੇ।

  • #Punjab (Weather Update): IMD ਨੇ ਪੰਜਾਬ ਵਿੱਚ ਦੋ ਦਿਨਾਂ ਦੀ ਹੀਟਵੇਵ ਅਲਰਟ ਜਾਰੀ ਕੀਤਾ ਹੈ,ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ 24 ਅਤੇ 25 ਜੂਨ ਨੂੰ ਹੀਟਵੇਵ ਦੇ ਹਾਲਾਤਾਂ ਬਾਰੇ ਚੇਤਾਵਨੀ ਦਿੱਤੀ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ ਮੌਸਮ ਖੁਸ਼ਕ ਰਿਹਾ ਹੈ। ਹਾਲਾਂਕਿ 27 ਤੋਂ 29 ਜੂਨ ਤੱਕ ਪੰਜਾਬ ਦੇ ਕੁਝ ਹਿੱਸਿਆਂ 'ਚ ਕਿਤੇ-ਕਿਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜੂਨ 'ਚ ਹੁਣ ਤੱਕ 74 ਫੀਸਦੀ ਬਾਰਿਸ਼ ਘੱਟ ਹੋਈ ਹੈ।

  • #ਸ਼ੰਭੂ ਬਾਰਡਰ: ਕਿਸਾਨ ਆਗੂ ਅੱਜ ਸਵੇਰੇ 10 ਵਜੇ ਸ਼ੰਭੂ ਬਾਰਡਰ 'ਤੇ ਕਰਨਗੇ ਪ੍ਰੈੱਸ ਕਾਨਫਰੰਸ, ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ), ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ 'ਤੇ ਬੈਠੇ ਹਨ।

  • ਲੁਧਿਆਣਾ ਦੇ ਮੋਤੀ ਨਗਰ ਇਲਾਕੇ ਵਿੱਚ ਦੇਰ ਰਾਤ ਹਲਕਾ ਦੱਖਣੀ ਦੀ ਵਿਧਾਇਕ ਰਜਿੰਦਰ ਪਾਲ ਕੌਰ ਪਾਲ ਕੌਰ ਸ਼ੀਨਾ ਨੇ ਦੇਹ ਵਪਾਰ ਦੇ ਅੱਡਿਆਂ ਤੇ ਕੀਤੀ ਛਾਪੇਮਾਰੀ ਜਿਥੇ ਕਿ ਵਪਾਰ ਕਰਨ ਵਾਲੀਆਂ ਔਰਤਾਂ ਅਤੇ ਦੋ ਬੰਦਿਆਂ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਅਤੇ ਕੁਝ ਨੌਜਵਾਨ ਤੇ ਕੁੜੀਆਂ ਮੌਕੇ ਤੋਂ ਫਰਾਰ ਹੋ ਗਈਆਂ। ਹਲਕਾ ਵਿਧਾਇਕ ਨੇ ਕਿਹਾ ਇਲਾਕੇ ਦੇ ਵਿੱਚ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸਦੇ ਲਈ ਉਹ ਖੁਦ ਅੱਜ ਗਰਾਊਂਡ ਤੇ ਆਏ ਨੇ ਅਤੇ ਦੇ ਵਪਾਰ ਦੇ ਅੱਡਿਆਂ ਤੇ ਛਾਪੇਮਾਰੀ ਕੀਤੀ ਗਈ।

  • ਅਰਵਿੰਦ ਕੇਜਰੀਵਾਲ ਦੀ ਜ਼ਮਾਨਤ 'ਤੇ ਲੱਗੀ ਰੋਕ ਬਰਕਰਾਰ ਰਹੇਗੀ ਜਾਂ ਨਹੀਂ, ਇਸ 'ਤੇ ਦਿੱਲੀ ਹਾਈਕੋਰਟ ਦਾ ਹੁਕਮ ਅੱਜ ਆਵੇਗਾ। ਇਸ ਹੁਕਮ ਨਾਲ ਇਹ ਸਪੱਸ਼ਟ ਹੋ ਜਾਵੇਗਾ ਕਿ ਕੇਜਰੀਵਾਲ ਜੇਲ੍ਹ ਤੋਂ ਰਿਹਾਅ ਹੋਣਗੇ ਜਾਂ ਨਹੀਂ। ਜਸਟਿਸ ਸੁਧੀਰ ਕੁਮਾਰ ਜੈਨ ਦੀ ਬੈਂਚ ਅੱਜ ਦੁਪਹਿਰ 2.30 ਵਜੇ ਫੈਸਲਾ ਸੁਣਾਏਗੀ।ਬੀਤੀ 20 ਜੂਨ ਨੂੰ ਹੇਠਲੀ ਅਦਾਲਤ ਨੇ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਸੀ। ਪਰ ਇਸ ਦੇ ਖਿਲਾਫ ਈਡੀ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਦਿੱਲੀ ਹਾਈਕੋਰਟ ਨੇ ਅਗਲੇ ਹੀ ਦਿਨ ਜ਼ਮਾਨਤ 'ਤੇ ਅੰਤਰਿਮ ਰੋਕ ਲਗਾ ਦਿੱਤੀ ਸੀ। ਨਾਲ ਹੀ, ਅਦਾਲਤ ਨੇ ਜ਼ਮਾਨਤ 'ਤੇ ਰੋਕ ਲਗਾਉਣ ਲਈ ਈਡੀ ਦੀ ਪਟੀਸ਼ਨ 'ਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

  • #ਦਿੱਲੀ: ਲੋਕ ਸਭਾ ਸਪੀਕਰ ਦੇ ਅਹੁਦੇ ਲਈ ਨਾਮਜ਼ਦਗੀਆਂ ਅੱਜ ਦੁਪਹਿਰ 12 ਵਜੇ ਹੋਣਗੀਆਂ।

     

  • #ਦਿੱਲੀ: 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦਾ ਅੱਜ ਦੂਜਾ ਦਿਨ ਹੈ, ਅੱਜ ਪੰਜਾਬ ਦੇ ਸਾਰੇ ਸੰਸਦ ਮੈਂਬਰ ਸਹੁੰ ਚੁੱਕਣਗੇ, ਜਿਸ ਤੋਂ ਬਾਅਦ 26 ਜੂਨ ਨੂੰ ਲੋਕ ਸਭਾ ਸਪੀਕਰ ਦੀ ਚੋਣ ਹੋਵੇਗੀ ਅਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ 27 ਜੂਨ: ਖਡੂਰ ਸਾਹਿਬ ਹਲਕੇ ਤੋਂ 2 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਚੋਣ ਜਿੱਤਣ ਵਾਲੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ NSA ਕੇਸ ਵਿੱਚ ਡਿਬਰੂਗੜ੍ਹ ਜੇਲ੍ਹ ਵਿੱਚ ਹਨ। ਜੇਲ੍ਹ ਵਿੱਚ ਰਹਿੰਦਿਆਂ ਅੰਮ੍ਰਿਤਪਾਲ ਸਿੰਘ ਸਹੁੰ ਕਿਵੇਂ ਚੁੱਕਣਗੇ?

ZEENEWS TRENDING STORIES

By continuing to use the site, you agree to the use of cookies. You can find out more by Tapping this link