Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।
Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਮਾਸਿਕ ਰੇਡੀਓ ਪ੍ਰੋਗਰਾਮ ਦਾ 112ਵਾਂ ਐਪੀਸੋਡ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਸਿਹਤ ਵਿਭਾਗ ਦੀਆਂ 58 ਨਵੀਆਂ ਐਂਬੂਲੈਂਸਾਂ ਨੂੰ ਹਰੀ ਝੰਡੀ ਦੇਣਗੇ, ਪੰਜਾਬ ਸਰਕਾਰ CM ਮਾਨ ਦੀ ਅਗਵਾਈ ਵਿੱਚ ਸਿਹਤ ਕ੍ਰਾਂਤੀ ਵੱਲ ਇੱਕ ਹੋਰ ਕਦਮ ਚੁੱਕਦੀ ਹੈ, ਅੱਜ 12 ਵਜੇ ਮੁੱਖ ਮੰਤਰੀ ਨਿਵਾਸ 'ਤੇ ਪ੍ਰੋਗਰਾਮ ਹੋਵੇਗਾ।
Punjab Breaking News Live Updates
नवीनतम अद्यतन
ਪੰਜਾਬੀ ਨੌਜਵਾਨ ਦੀ ਅਮਰੀਕਾ ਵਿੱਚ ਮੌਤ
ਪੰਜਾਬੀ ਨੌਜਵਾਨ ਅਜੈਪਾਲ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਅਮਰੀਕਾ ਵਿੱਚ ਮੌਤ ਹੋ ਗਈ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਅਲਾਵਲਵਾਲ ਦਾ ਰਹਿਣਾ ਵਾਲਾ ਅਜੈਪਾਲ ਸਿੰਘ ਜੋ ਅਮਰੀਕਾ ਰਹਿੰਦਾ ਸੀ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਥੇ ਹੀ ਪਰਿਵਾਰ ਲਈ ਵੱਡਾ ਸਦਮਾ ਹੈ। ਮ੍ਰਿਤਕ ਅਜੈਪਾਲ ਸਿੰਘ ਦੇ ਪਿਤਾ ਬਿਜਲੀ ਬੋਰਡ ਵਿੱਚ ਐਸਡੀਓ ਵਜੋਂ ਤਾਇਨਾਤ ਹਨ ਜਦਕਿ ਇੱਕ ਭਰਾ ਕੈਨੇਡਾ ਹੈ।1 ਕਰੋੜ ਦੀ ਡਰੱਗ ਮਨੀ ਦੇ ਮੁਲਜ਼ਮ ਪੁਲਿਸ ਰਿਮਾਂਡ ਉਤੇ ਭੇਜੇ
ਇੱਕ ਕਰੋੜ ਦੀ ਡਰੱਗ ਮਨੀ ਨਾਲ ਕਾਬੂ ਕੀਤੇ ਗਏ ਮੁਲਜ਼ਮ ਦਿਲਬਾਗ ਸਿੰਘ ਅਤੇ ਕਮਲਦੀਪ ਸਿੰਘ ਨੂੰ ਪੁਲਿਸ ਨੇ ਅਦਾਲਤ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮਾਂ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ। ਦੋਵੇਂ ਮੁਲਜ਼ਮਾਂ ਨੂੰ ਫਤਿਹਗੜ੍ਹ ਚੂੜੀਆਂ ਰੋਡ ਉਤੇ ਸਥਿਤ ਮੁਸਕਾਨ ਐਨਕਲੇਵ ਤੋਂ ਗੁਪਤ ਸੂਚਨਾ ਦੇ ਅਧਾਰ ਉਤੇ ਕਾਬੂ ਕੀਤਾ ਗਿਆ ਸੀ। ਇਹ ਦੋਵੇਂ ਦੋਸ਼ੀ ਅਮਰੀਕਾ ਬੈਠੇ ਗੁਰਜੰਟ ਸਿੰਘ ਅਤੇ ਕਿੰਦਰਬੀਰ ਸਿੰਘ ਦੇ ਇਸ਼ਾਰੇ ਉਤੇ ਤਸਕਰੀ ਕਰਦੇ ਸਨ। ਰਿਮਾਂਡ ਦੌਰਾਨ ਪੁਲਿਸ ਨੂੰ ਇਸ ਇੰਟਰਨੈਸ਼ਨਲ ਤਸਕਰੀ ਨੈਟਵਰਕ ਦੇ ਬਾਰੇ ਅਹਿਮ ਜਾਣਕਾਰੀਆਂ ਮਿਲਣ ਦੀ ਸੰਭਾਵਨਾ ਹੈ।ਜ਼ੀ ਮੀਡੀਆ ਨੇ ਸਟਾਕ ਮਾਰਕੀਟ ਐਨਾਲਿਸਟ ਆਦਿਤਿਆ ਗਰਗ ਨਾਲ ਗੱਲ ਕੀਤੀ, ਜਿਨ੍ਹਾਂ ਨੇ ਦੱਸਿਆ ਕਿ ਹਾਲ ਹੀ ਵਿੱਚ ਸਾਈਬਰ ਅਪਰਾਧ ਦੇ ਮਾਮਲਿਆਂ ਵਿੱਚ ਅਚਾਨਕ ਵਾਧਾ ਹੋਇਆ ਹੈ, ਅਤੇ ਤਾਜ਼ਾ ਰੁਝਾਨ ਸਟਾਕ ਮਾਰਕੀਟ ਨਿਵੇਸ਼ ਦੇ ਨਾਮ 'ਤੇ ਧੋਖਾਧੜੀ ਹੈ। ਲੋਕ ਕਰੋੜਾਂ ਰੁਪਏ ਦੀ ਧੋਖਾਧੜੀ ਕਰਕੇ ਆਪਣੀ ਮਿਹਨਤ ਦੀ ਕਮਾਈ ਗੁਆ ਰਹੇ ਹਨ। ਕੁਝ ਅਪਰਾਧੀ ਸ਼ੇਅਰ ਬਾਜ਼ਾਰ ਦੇ ਨਿਵੇਸ਼ਕ ਹੋਣ ਦਾ ਬਹਾਨਾ ਲਗਾ ਕੇ ਲੋਕਾਂ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾ ਰਹੇ ਹਨ।
ਲੁਧਿਆਣਾ ਧਰਮਪੁਰ ਚੌਂਕੀ 'ਤੇ ਕੀਤਾ ਗਿਆ ਹਮਲਾ, ਚੌਂਕੀ ਵਿੱਚ ਕੀਤੀ ਤੋੜਭੰਨ, ਚੌਂਕੀ ਵਿੱਚ ਤੋੜ ਕਰਨ ਵਾਲਿਆਂ ਨੇ ਕਿਹਾ ਕਿ ਉਹਨਾਂ ਨਾਲ ਕੀਤੀ ਧੱਕੇਸ਼ਾਹੀ ਪੁਲਿਸ ਨੇ ਪਿਤਾ ਨਾਲ ਕੀਤੀ ਮਾਰਕੋਟ ਪੁਲਿਸ ਨੇ ਪੀਤੀ ਹੋਈ ਸੀ ਸ਼ਰਾਬ
ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 3 ਅਧੀਨ ਪੈਂਦੀ ਪੁਲਿਸ ਚੌਕੀ ਧਰਮਪੁਰਾ 'ਤੇ ਸ਼ਨੀਵਾਰ ਦੇਰ ਰਾਤ ਕੁਝ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ। ਹਮਲੇ ਵਿੱਚ ਕਾਂਸਟੇਬਲ ਲੱਕੀ ਸ਼ਰਮਾ ਦੀ ਵਰਦੀ ਫਟ ਗਈ। ਇਸ ਦੇ ਨਾਲ ਹੀ ਚੌਕੀ ਇੰਚਾਰਜ ਜਸਵਿੰਦਰ ਸਿੰਘ ਦੇ ਮੱਥੇ ’ਤੇ ਸੱਟ ਲੱਗ ਗਈ। ਹਮਲਾਵਰਾਂ ਨੇ ਪੁਲੀਸ ਚੌਕੀ ਦਾ ਦਰਵਾਜ਼ਾ ਵੀ ਤੋੜਿਆ ਅਤੇ ਮੁਨਸ਼ੀ ਹਰੀਸ਼ ਸ਼ਰਮਾ ਨਾਲ ਹੱਥੋਪਾਈ ਵੀ ਕੀਤੀ ਮਿਲੀ ਜਾਣਕਾਰੀ ਅਨੁਸਾਰ ਚੌਕੀ ਇੰਚਾਰਜ ਨੇ ਸ਼ਿੰਗਾਰ ਸਿਨੇਮਾ ਦੇ ਬਾਹਰ ਨਾਕਾਬੰਦੀ ਕੀਤੀ ਹੋਈ ਸੀ। ਉਹ ਰਾਤ ਸਮੇਂ ਵਾਹਨਾਂ ਦੀ ਚੈਕਿੰਗ ਕਰ ਰਿਹਾ ਸੀ। ਇਸ ਦੌਰਾਨ ਐਕਟਿਵਾ ''ਤੇ ਸਵਾਰ ਪਿਓ-ਪੁੱਤ ਨੂੰ ਪੁਲਸ ਨੇ ਰੋਕ ਲਿਆ। ਜਦੋਂ ਉਨ੍ਹਾਂ ਕੋਲੋਂ ਦਸਤਾਵੇਜ਼ ਮੰਗੇ ਗਏ ਤਾਂ ਦੋਵਾਂ ਧਿਰਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ।
ਪਿੰਡ ਕੁਦਾਵਾਲਾ ਵਿੱਚ ਸ਼ਰਾਬ ਦੀ ਦੁਕਾਨ ’ਤੇ ਲੁੱਟ
ਦੇਰ ਰਾਤ ਡੇਰਾਬੱਸੀ ਬਰਵਾਲਾ ਰੋਡ ’ਤੇ ਪੈਂਦੇ ਪਿੰਡ ਕੁੜੇਵਾਲਾ ’ਚ ਚਾਰ ਨੌਜਵਾਨਾਂ ਨੇ ਪਿਸਤੌਲ ਦਿਖਾ ਕੇ ਸ਼ਰਾਬ ਦੇ ਕਾਊਂਟਰ ’ਚੋਂ ਗੱਤੇ ਦੇ ਡੱਬਿਆਂ ’ਚ ਰੱਖੇ ਪੈਸੇ ਖੋਹ ਲਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਸੂਚਨਾ ਮਿਲਣ ’ਤੇ ਥਾਣਾ ਡੇਰਾਬਸੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਹੌਲਦਾਰ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 303 ਬੀਐਨਐਸ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਢਾਣੀ ਵਿਸ਼ੇਸ਼ਰਨਾਥ ਵਿਖੇ ਭਾਗਵਤ ਕਥਾ ਵਿੱਚ ਪੱਖਾ ਸਾਈਡ ਕਰਨ ਲੱਗਿਆਂ ਨੌਜਵਾਨ ਨੂੰ ਲੱਗਿਆ ਕਰੰਟ, ਹੋਈ ਮੌਤ
ਅਬੋਹਰ ਦੀ ਢਾਣੀ ਵਿਸ਼ੇਸ਼ਰਨਾਥ ਵਿਖੇ ਭਾਗਵਤ ਕਥਾ ਦੌਰਾਨ ਪੱਖੇ ਨੂੰ ਸਾਈਡ ਕਰਨ ਲੱਗਿਆਂ ਇੱਕ ਨੌਜਵਾਨ ਨੂੰ ਕਰੰਟ ਲੱਗ ਗਿਆ l ਜਿਸ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ l ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ l ਜਿਸ ਕੋਲ ਇੱਕ ਬੇਟੀ ਸੀ l ਫਿਲਹਾਲ ਪੁਲਿਸ ਮਾਮਲੇ ਚ ਕਾਰਵਾਈ ਕਰ ਰਹੀ ਹੈ lਸ਼੍ਰੀ ਗ੍ਰੰਥ ਸਾਹਿਬ ਦੇ ਸਰੂਪ ਨੂੰ ਲੈਕੇ ਪਿੰਡ ਮੂਸਾ ਚੋ ਤਕਰਾਰ, ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਾਈਵੇਟ ਸਕੂਲ ਚੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਚੁੱਕ ਗੁਰਦੁਆਰਾ ਸਾਹਿਬ ਕੀਤੇ ਸੁਸ਼ੋਭਿਤ
ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਆਪਸੀ ਤਕਰਾਰਬਾਜ਼ੀ ਹੋਈ ਹੈ ਪਿੰਡ ਮੂਸਾ ਦੇ ਗੁਰੂ ਘਰ ਦੀ ਕਮੇਟੀ ਵੱਲੋਂ ਅੱਜ ਪਿੰਡ ਮੂਸਾ ਵਿਖੇ ਹੀ ਇੱਕ ਪ੍ਰਾਈਵੇਟ ਸਕੂਲ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਚੁੱਕ ਕੇ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਕਰ ਦਿੱਤਾ ਹੈ ਉਧਰ ਸਕੂਲ ਦੇ ਪ੍ਰਬੰਧਕ ਨੇ ਦੋਸ਼ ਲਾਇਆ ਹੈ ਕਿ ਬਿਨਾਂ ਵਜਹਾ ਉਹਨਾਂ ਦੇ ਘਰ ਵਿੱਚ ਆ ਕੇ ਜਿੰਦੇ ਤੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਿਨਾਂ ਕਮਰਕਸੇ ਕੀਤੇ ਹੋਏ ਜਬਰਦਸਤੀ ਚੁੱਕ ਕੇ ਲੈ ਗਏ ਹਨ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਮਾਮਲੇ ਚੋ 2020 ਵਿੱਚ ਉਨ੍ਹਾਂ ਦਾ ਸਮਝੌਤਾ ਹੋਇਆ ਸੀ।
ਮੂਸਾ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਪਿੰਡ ਵਿੱਚ ਹੀ ਇੱਕ ਪਬਲਿਕ ਸਕੂਲ ਵਿੱਚ ਰੱਖੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲਿਆਉਣ ਦੇ ਲਈ ਪਿੰਡ ਵਾਸੀਆਂ ਵੱਲੋਂ ਇਕੱਤਰ ਹੋ ਕੇ ਜਿੰਦੇ ਤੋੜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁੱਕ ਕੇ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਕਰ ਦਿੱਤੇ ਹਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਪ੍ਰਾਈਵੇਟ ਸਕੂਲ ਦੇ ਮਾਲਕ ਬਾਬਾ ਰਾਜਵਿੰਦਰ ਸਿੰਘ ਘਰਾਗਣੇ ਵਾਲੇ 11 ਮਈ ਆਪਣੇ ਸਕੂਲ ਦੇ ਵਿੱਚ ਇੱਕ ਪ੍ਰੋਗਰਾਮ ਕਰਨ ਦੇ ਲਈ ਕਈ ਮਹੀਨੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਏ ਗਏ ਸਨ ਪਰ ਬਾਅਦ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਦੁਆਰਾ ਸਾਹਿਬ ਵਿਖੇ ਵਾਪਸ ਨਹੀਂ ਕਰਨ ਆਏ ਤੇ ਆਪਣੇ ਸਕੂਲ ਦੇ ਇੱਕ ਕਮਰੇ ਵਿੱਚ ਜਿੰਦਾ ਲਗਾ ਕੇ ਸਰੂਪ ਸਾਹਿਬ ਨੂੰ ਰੱਖ ਲਿਆ ਗਿਆ ਸੀ ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਘਰ ਦੇ ਨਾਮ ਰਜਿਸਟਰਡ ਹੈ ਜੇਕਰ ਕਦੇ ਬੇਅਦਬੀ ਹੋ ਗਈ ਤਾਂ ਜਿੰਮੇਵਾਰ ਗੁਰੂ ਘਰ ਦੀ ਕਮੇਟੀ ਵਜਗੀਜਿ ਇਸ ਲਈ ਉਨ੍ਹਾਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਕੂਲ ਵਿਚੋਂ ਲਿਆ ਕੇ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਕਰ ਦਿੱਤਾ ਗਿਆ ਹੈ।
ਅੰਮ੍ਰਿਤਸਰ ਦੀ SSOC ਦੀ ਟੀਮ ਨੂੰ ਮਿਲੀ ਵੱਡੀ ਕਾਮਯਾਬੀ, ਇਕ ਕਰੋੜ ਦੀ ਡਰੱਗ ਮਣੀ ਸਣੇ ਦੋ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ
ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (#SSOC) ਦੁਆਰਾ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅੰਤਰਰਾਸ਼ਟਰੀ ਡਰੱਗ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਸੀ। 1 ਕਰੋੜ ਦੀ ਡਰੱਗ ਮਨੀ ਸਮੇਤ ਦੋ ਵੱਡੇ ਤਸਕਰ ਕਾਬੂ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਵਿਦੇਸ਼ ਬੈਠੇ ਗੁਰਜੰਟ ਸਿੰਘ ਭੋਲੂ ਅਤੇ ਕਿੰਦਰਬੀਰ ਸਿੰਘ ਦੇ ਦੋ ਗੁੰਡੇ ਗ੍ਰਿਫ਼ਤਾਰ ਕੀਤੇ ਗਏ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਾਂਚ ਟੀਮ ਦੇ ਸਾਹਮਣੇ ਫੜੇ ਗਏ ਕਥਿਤ ਦੋਸ਼ੀਆਂ ਨੇ ਵੱਡਾ ਖੁਲਾਸਾ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਪੰਜਾਬ ਪੁਲਿਸ ਦੇ ਡਾਇਰੈਕਟਰ ਡਾਕਟਰ ਆਈਪੀਐਸ ਗੌਰਵ ਯਾਦਵ ਨੇ ਆਪਣੇ ਐਕਸ ਅਕਾਊਂਟ ''ਤੇ ਕੀਤੀ ਹੈ। ਕਥਿਤ ਦੋਸ਼ੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਗੰਭੀਰਤਾ ਨਾਲ ਪੁੱਛਗਿੱਛ ਜਾਰੀ ਹੈ। ਐਤਵਾਰ ਸਵੇਰੇ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (#SSOC) ਨੇ ਇੱਕ ਖੇਤਰ ਵਿੱਚ ਛਾਪਾ ਮਾਰਿਆ। ਉਥੇ ਹੀ 2 ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਦੇ ਕਬਜ਼ੇ ''ਚੋਂ 1 ਕਰੋੜ ਰੁਪਏ ਦੀ ਨਸ਼ੀਲੇ ਪਦਾਰਥ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਆਪਰੇਸ਼ਨ ਕਈ ਘੰਟੇ ਚੱਲਿਆ। ਜਦੋਂ ਪੁੱਛਗਿੱਛ ਸ਼ੁਰੂ ਹੋਈ ਤਾਂ ਉਨ੍ਹਾਂ ਨੇ ਵਿਦੇਸ਼ ਬੈਠੇ ਦੋ ਵੱਡੇ ਸਮੱਗਲਰਾਂ ਦੇ ਨਾਵਾਂ ਦਾ ਖੁਲਾਸਾ ਕੀਤਾ। ਉਹ ਇੱਕ ਤਸਕਰ ਹੈ ਜੋ ਮੂਲ ਰੂਪ ਵਿੱਚ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਪਰ ਹੁਣ ਵਿਦੇਸ਼ ਤੋਂ ਆਪਣਾ ਨੈੱਟਵਰਕ ਚਲਾ ਰਿਹਾ ਹੈ। ਇਨ੍ਹਾਂ ਦੀ ਪਛਾਣ ਗੁਰਜੰਟ ਸਿੰਘ ਭੋਲੂ ਅਤੇ ਕਿੰਦਰਬੀਰ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਸਰਹੱਦ ਪਾਰ ਤੋਂ ਆਏ ਵੱਡੇ ਤਸਕਰਾਂ ਨਾਲ ਵੀ ਸਬੰਧ ਹਨCM ਭਗਵੰਤ ਮਾਨ ਦਾ ਟਵੀਟ
ਪੁਲਿਸ ਵੱਲੋਂ ਸਪਾ ਸੈਂਟਰ ਤੇ ਰੇਡ ਕਰ ਚਾਰ ਵਿਦੇਸ਼ੀ ਲੜਕੀਆਂ ਨੂੰ ਲਿਆ ਹਿਰਸਤ ਵਿੱਚ
ਬਠਿੰਡਾ ਦੇ ਨਾਰਥ ਸਟੇਟ ਵਿੱਚ ਚੱਲ ਰਹੇ ਸਪਾ ਸੈਂਟਰ ਵਿੱਚ ਦੇਰ ਰਾਤ ਬਠਿੰਡਾ ਪੁਲਿਸ ਵੱਲੋਂ ਰੇਡ ਕਰਕੇ ਚਾਰ ਵਿਦੇਸ਼ੀ ਲੜਕੀਆਂ ਅਤੇ ਕੁਝ ਲੜਕਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਇਹ ਰੇਡ ਕਰੀਬ ਪੰਜ ਘੰਟੇ ਚੱਲੀ ਡੀਐਸਪੀ ਦੀ ਨਿਗਰਾਨੀ ਹੇਠ ਹੋਈ ਜਿਸ ਵਿੱਚ ਪੁਲਿਸ ਦੀਆਂ ਤਿੰਨ ਗੱਡੀਆਂ ਵਿੱਚ ਮਹਿਲਾ ਅਤੇ ਪੁਲਿਸ ਵਿਚਾਰੀ ਸਪਪਾ ਸੈਂਟਰ ਵਿੱਚ ਪਹੁੰਚੇ ਇਸ ਰੇਡ ਦੌਰਾਨ ਬਠਿੰਡਾ ਦੇ ਥਾਣਾ ਕੈਂਟ ਪੁਲਿਸ ਵੱਲੋਂ ਚਾਰ ਵਿਦੇਸ਼ੀ ਲੜਕੀਆਂ ਅਤੇ ਕੁਝ ਲੜਕਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਐਸਐਚ ਓ ਥਾਣਾ ਕੈਂਟ ਕੁਲਦੀਪ ਸਿੰਘ ਨੇ ਦੱਸਿਆ ਕਿ ਨਾਰਥ ਸਟੇਟ ਵਿੱਚ ਚੱਲ ਰਹੇ ਬਲੂਮ ਡੇ ਸਲੂਨ ਅਤੇ ਸਪਾ ਸੈਂਟਰ ਸਬੰਧੀ ਉਹਨਾਂ ਪਾਸ ਕਾਫੀ ਸਮੇਂ ਤੋਂ ਸ਼ਿਕਾਇਤਾਂ ਆ ਰਹੀਆਂ ਸਨ ਇਸੇ ਦੇ ਚਲਦੇ ਅੱਜ ਉਹਨਾਂ ਵੱਲੋਂ ਪੁਲਿਸ ਪਾਰਟੀ ਨੂੰ ਲੈ ਕੇ ਰੇਡ ਕੀਤੀ ਗਈ ਹੈ ਇਸ ਰੇਡ ਦੌਰਾਨ 4 ਵਿਦੇਸ਼ੀ ਲੜਕੀਆਂ ਅਤੇ ਕੁਝ ਲੜਕੇ ਹਿਰਾਸਤ ਵਿੱਚ ਲਏ ਗਏ ਹਨ ਅਤੇ ਸਪਾਸ ਸੈਂਟਰ ਦੇ ਮਾਲਕ ਮੈਨੇਜਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸ਼ਹਿਰ ਵਿੱਚ ਚੱਲ ਰਹੇ ਹੋਰ ਵੀ ਵੱਖ-ਵੱਖ ਸਪਾਸ ਸੈਂਟਰਾਂ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।ਪਿਸਤੌਲ, ਗੋਲਾ-ਬਾਰੂਦ ਅਤੇ ਹੈਰੋਇਨ ਸਮੇਤ ਦੋ ਬਦਮਾਸ਼ ਕਾਬੂ
27 ਜੁਲਾਈ 2024 ਨੂੰ, ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਸਰਹੱਦੀ ਪਿੰਡ ਵਿੱਚ ਨਸ਼ੀਲੇ ਪਦਾਰਥਾਂ ਦੇ ਨਾਲ ਅਪਰਾਧੀਆਂ ਦੀ ਮੌਜੂਦਗੀ ਬਾਰੇ ਖਾਸ ਇਨਪੁਟ ਦੇ ਅਧਾਰ 'ਤੇ, ਬੀਐਸਐਫ ਦੇ ਜਵਾਨਾਂ ਨੇ ਐਸਟੀਐਫ, ਅੰਮ੍ਰਿਤਸਰ ਦੇ ਸਹਿਯੋਗ ਨਾਲ ਤੁਰੰਤ ਯੋਜਨਾ ਬਣਾਈ ਅਤੇ ਸ਼ੱਕੀ ਘਰਾਂ 'ਤੇ ਛਾਪੇਮਾਰੀ ਕੀਤੀ।
ਫਿਰੋਜ਼ਪੁਰ ਵਿੱਚ ਮੁੰਡੇ ਨੂੰ ਲਵ ਮੈਰਿਜ ਕਰਾਉਣੀ ਪੈ ਗਈ ਮਹਿੰਗੀ, ਕੁੜੀ ਵਾਲਿਆਂ ਨੇ ਮੁੰਡੇ ਦਾ ਫੂਕ ਦਿੱਤਾ ਸਾਰਾ ਘਰ
ਅੱਜ ਕੱਲ ਨੌਜਵਾਨ ਮੁੰਡੇ ਕੁੜੀਆਂ ਮਾਂ ਬਾਪ ਦੀ ਮਰਜੀ ਤੋਂ ਬਿਨਾਂ ਭੱਜ ਕੇ ਵਿਆਹ ਤਾਂ ਕਰਵਾ ਲੈਂਦੇ ਹਨ। ਪਰ ਬਾਅਦ ਵਿੱਚ ਭੁਗਤਣਾ ਪਰਿਵਾਰ ਨੂੰ ਪੈਂਦਾ ਹੈ। ਜਿਸਦੀ ਤਾਜਾ ਮਿਸਾਲ ਫਿਰੋਜ਼ਪੁਰ ਚ੍ਹ ਦੇਖਣ ਨੂੰ ਮਿਲੀ ਹੈ। ਜਿਥੇ ਇੱਕ ਕੁੜੀ ਮੁੰਡਾ ਇੱਕ ਦੂਸਰੇ ਨੂੰ ਪਿਆਰ ਕਰਦੇ ਸਨ ਅਤੇ ਦੋਨਾਂ ਨੇ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਅਤੇ ਇਸ ਗੱਲ ਤੋਂ ਖਫਾ ਹੋਏ ਕੁੜੀ ਦੇ ਭਰਾਵਾਂ ਨੇ ਮੁੰਡੇ ਦੇ ਪੂਰੇ ਘਰ ਨੂੰ ਪਟਰੋਲ ਪਾ ਅੱਗ ਲਗਾ ਦਿੱਤੀ ਜਿਸ ਦੌਰਾਨ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਅਸਤੀਫਾ ਹੋਇਆ ਮਨਜ਼ੂਰ
ਗੁਲਾਬ ਚੰਦ ਕਟਾਰੀਆ ਹੋਣਗੇ ਪੰਜਾਬ ਦੇ ਨਵੇਂ ਗਵਰਨਰ
ਆਸਾਮ ਦੇ ਗਵਰਨਰ ਨੂੰ ਦਿੱਤੀ ਗਈ ਪੰਜਾਬ ਦੇ ਗਵਰਨਰ ਦੀ ਜਿੰਮੇਵਾਰੀ
ਚੰਡੀਗੜ੍ਹ ਦੇ ਪ੍ਰਸ਼ਾਸਨਿਕ ਵਜੋਂ ਵੀ ਨਾਲ ਨਿਭਾਉਣਗੇ ਜਿੰਮੇਵਾਰੀ#ਚੰਡੀਗੜ੍ਹ: ਸੰਸਦ ਮੈਂਬਰ ਅਨੁਰਾਗ ਠਾਕੁਰ ਸੈਕਟਰ 33 ਦੇ ਕਮਲਮ ਵਿਖੇ ਦੁਪਹਿਰ 2:30 ਵਜੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਗੇ।
#ਪਟਿਆਲਾ: ਭਾਰਤ ਦੇ ਫੂਡ ਪ੍ਰੋਸੈਸਿੰਗ ਉਦਯੋਗ ਅਤੇ ਰੇਲਵੇ ਮੰਤਰਾਲੇ ਦੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਸ਼ਾਮ 4.15 ਵਜੇ ਪ੍ਰੈਸ ਕਾਨਫਰੰਸ ਕਰਨਗੇ।
#ਭਿਵਾਨੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੁਨੀਤਾ ਕੇਜਰੀਵਾਲ ਆਪਣੇ ਦੋ ਦਿਨਾਂ ਹਰਿਆਣਾ ਦੌਰੇ ਦੇ ਦੂਜੇ ਦਿਨ ਸੰਸਦ ਮੈਂਬਰ ਅਤੇ ਰਾਸ਼ਟਰੀ ਜਨਰਲ ਸਕੱਤਰ ਸੰਦੀਪ ਪਾਠਕ ਦੇ ਨਾਲ ਅੱਜ ਭਿਵਾਨੀ ਵਿੱਚ 'ਆਪ' ਲਈ ਪ੍ਰਚਾਰ ਕਰੇਗੀ।
#ਦਿੱਲੀ: ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਅੱਜ ਸਵੇਰੇ 11 ਵਜੇ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਗ੍ਰਹਿ ਮੰਤਰੀ ਦੀ ਰਿਹਾਇਸ਼ 'ਤੇ ਹੋਣ ਵਾਲੀ ਮੀਟਿੰਗ 'ਚ ਪੰਥਕ, ਪੰਜਾਬ ਦੇ ਮੁੱਦਿਆਂ 'ਤੇ ਚਰਚਾ ਹੋਵੇਗੀ।