Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

रिया बावा Sat, 03 Aug 2024-6:35 pm,

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰੀ ਖੇਤੀ ਵਿਗਿਆਨ ਕੇਂਦਰ (NASC) ਕੰਪਲੈਕਸ, ਨਵੀਂ ਦਿੱਲੀ ਵਿਖੇ @9:30 ਵਜੇ ਖੇਤੀਬਾੜੀ ਅਰਥ ਸ਼ਾਸਤਰੀਆਂ ਦੀ 32ਵੀਂ ਅੰਤਰਰਾਸ਼ਟਰੀ ਕਾਨਫਰੰਸ (ICAE) ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਇਸ ਮੌਕੇ ਇਕੱਠ ਨੂੰ ਸੰਬੋਧਨ ਵੀ ਕਰਨਗੇ।


Punjab Breaking News Live Updates


 

नवीनतम अद्यतन

  • ਸਿੱਟ ਵੱਲੋਂ ਬਿਕਰਮ ਸਿੰਘ ਮਜੀਠੀਆ ਮੁੜ ਤਲਬ
    ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੂੰ ਸਿੱਟ ਵੱਲੋਂ 8 ਅਗਸਤ ਦਿਨ ਵੀਰਵਾਰ ਸਵੇਰੇ 10 ਵਜੇ ਨੂੰ ਮੁੜ ਤਲਬ ਕੀਤਾ ਹੈ।

  • ਵਿਆਹੁਤਾ ਔਰਤ ਦੀ ਮੌਤ, ਮਾਪਿਆਂ ਨੇ ਲਗਾਏ ਦੋਸ਼
    ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਵਿਖੇ ਵਿਆਹੁਤਾ ਔਰਤ ਦੀ ਮੌਤ ਦਾ ਘਟਨਾ ਸਾਹਮਣੇ ਆਈ ਹੈ। ਪੇਕੇ ਪਰਿਵਾਰ ਨੇ ਸਹੁਰਾ ਪਰਿਵਾਰ ਉਤੇ ਹੱਤਿਆ ਦੇ ਦੋਸ਼ ਲਗਾਏ ਹਨ ਤੇ ਕਿਹਾ ਕਿ 2019 ਵਿੱਚ ਵਿਆਹ ਹੋਇਆ ਸੀ ਤੇ 3 ਸਾਲਾਂ ਦੀ ਇਕ ਧੀ ਹੈ। ਪਰਿਵਾਰ ਨੇ ਕਿਹਾ ਸਹੁਰਾ ਪਰਿਵਾਰ ਵੱਲੋਂ ਅਕਸਰ ਉਨ੍ਹਾਂ ਦੀ ਧੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਪੁਲਿਸ ਵੱਲੋ ਮਾਮਲੇ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ।

  • ਲੁਧਿਆਣਾ ਦੇ ਪੱਖੋਵਾਲ ਰੋਡ ਤੇ ਹੋਇਆ ਭਿਆਨਕ ਸੜਕ ਹਾਦਸਾ, ਟਰਾਲਾ ਡਰਾਈਵਰ ਵਾਲ-ਵਾਲ ਬਚਿਆ
    ਲੁਧਿਆਣਾ ਦੇ ਪੱਖੋਵਾਲ ਰੋਡ ਤੇ ਵਿਕਾਸ ਨਗਰ ਨਜ਼ਦੀਕ ਤੇਜ ਦੇਰ ਰਾਤ ਤੇਜ਼ ਰਫਤਾਰ ਕਾਬੂ ਬੇਕਾਬੂ ਟਰਾਲੇ ਨੇ ਬਿਜਲੀ ਦੇ ਕਈ ਖੰਭਿਆਂ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਪੂਰੇ ਇਲਾਕੇ ਦੀ ਬਿਜਲੀ ਗੁੱਲ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟਰਾਲੇ ਦੇ ਪਰ ਖੱਚੇ ਉੱਡ ਗਏ। ਮਗਰ ਇਸ ਪੂਰੇ ਹਾਦਸੇ ਵਿੱਚ ਟਿੱਪਰ ਡਰਾਈਵਰ ਵਾਲ-ਵਾਲ ਬਚ ਗਿਆ। ਜਿਸ ਨੂੰ ਬਾਅਦ ਵਿੱਚ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਹਾਦਸੇ ਕਾਰਨ ਸੜਕ ਤੇ ਡਿੱਗੀਆ ਬਿਜਲੀ ਦੀਆਂ ਤਾਰਾਂ ਅਤੇ ਖੰਬੇ ਨੂੰ ਹੁਣ ਤੱਕ ਬਿਜਲੀ ਵਿਭਾਗ ਵੱਲੋਂ ਨਹੀਂ ਚੁੱਕਿਆ ਗਿਆ ਹੈ ਜਿਸ ਕਾਰਨ ਉੱਥੇ ਟਰੈਫਿਕ ਜਾਮ ਦੀ ਸਮੱਸਿਆ ਬਣੀ ਹੋਈ ਹੈ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੇਰ ਰਾਤ ਨਸ਼ੇ ਦੀ ਹਾਲਤ ਵਿੱਚ ਟਰਾਲੇ ਡਰਾਈਵਰ ਵੱਲੋਂ ਬਿਜਲੀ ਦੇ ਕਈ ਖੰਬਿਆਂ ਨੂੰ ਟੱਕਰ ਮਾਰੀ ਗਈ ਹੈ ਜਿਸ ਤੋਂ ਬਾਅਦ ਇੱਕ ਸ਼ੋਰੂਮ ਦੇ ਦੀਵਾਰ ਨਾਲ ਟਕਰਾਉਣ ਤੋਂ ਬਾਅਦ ਟਰਾਲੇ ਦੇ ਪੜਖੱਚੇ ਉੜ ਗਏ ਅਤੇ ਡਰਾਈਵਰ ਦੇ ਮਾਮੂਲੀ  ਟਾਂ ਹੀ ਲੱਗੀਆਂ ਹਨ। ਉੱਥੇ ਹੀ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਟਿੱਪਰ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਸ ਖਿਲਾਫ ਕਾਰਵਾਈ ਕੀਤੀ ਜਾ ਰਹੀ। ਉਥੇ ਹੀ ਮੌਕੇ ਤੇ ਮੌਜੂਦ ਬਿਜਲੀ ਵਿਭਾਗ ਦੇ ਐਸਡੀ ਉਹਨੇ ਦੱਸਿਆ ਕਿ ਇਸ ਹਾਦਸੇ ਨਾਲ ਬਿਜਲੀ ਵਿਭਾਗ ਨੂੰ 1 ਲੱਖ ਰੁਪਏ ਦੇ ਨਜ਼ਦੀਕ ਨੁਕਸਾਨ ਹੋਇਆ ਹੈ ਜੋ ਦੋਸ਼ੀ ਡਰਾਈਵਰ ਤੋਂ ਵਸੂਲਿਆ ਜਾਵੇਗਾ।

  • ਫ਼ਰੀਦਕੋਟ ਦੇ ਨਵਨਿਯੁਕਤ ਐਸਐਸਪੀ ਪ੍ਰਿਗਿਆ ਜੈਨ ਨੇ ਸੰਭਾਲਿਆ ਅਹੁਦਾ
    ਬੀਤੇ ਦਿਨੀਂ ਪੰਜਾਬ ਪੁਲਿਸ ਵਿਭਾਗ ਚ ਵੱਡੇ ਫੇਰਬਦਲ ਕਰਦੇ ਹੋਏ ਕਈ ਅਧਿਕਰੀਆ ਦੀਆਂ ਬਦਲੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਫਰੀਦਕੋਟ ਦੇ ਐਸਐਸਪੀ ਹਰਜੀਤ ਸਿੰਘ ਦੀ ਜਗ੍ਹਾ 2017 ਬੈਚ ਦੇ IPS ਅਧਿਕਾਰੀ ਪ੍ਰਿਗਿਆ ਜੈਨ ਨੂੰ ਫਰੀਦਕੋਟ ਜ਼ਿਲ੍ਹੇ ਦੇ ਐਸਐਸਪੀ ਨਿਯੁਕਤ ਕੀਤਾ ਗਿਆ ਜਿਨ੍ਹਾਂ ਵੱਲੋਂ ਅੱਜ ਆਪਣਾ ਅਹੁਦਾ ਸੰਭਾਲਿਆ। ਫਾਜ਼ਿਲਕਾ ਜ਼ਿਲੇ ਤੋਂ ਬਦਲ ਕੇ ਆਏ ਐਸਐਸਪੀ ਪ੍ਰਿਗਿਆ ਜੈਨ ਦੇ ਫਰੀਦਕੋਟ ਪੁੱਜਣ ਉਤੇ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ ਜਿਸ ਤੋਂ ਬਾਅਦ ਫਰੀਦਕੋਟ ਜ਼ਿਲੇ ਦੇ ਪੁਲਿਸ ਅਫਸਰਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

     

  • ਕਤਲ ਦੀ ਗੁੱਥੀ ਸੁਲਝੀ
    ਬੀਤੇ ਕੱਲ੍ਹ ਹੁਸਿ਼ਆਰਪੁਰ ਦੇ ਥਾਣਾ ਮਾਹਿਲਪੁਰ ਅਧੀਨ ਆਉਂਦੇ ਪਿੰਡ ਖੈਰੜ ਰਾਵਲ ਬੱਸੀ ਚ ਹੋਏ ਬਜ਼ੁਰਗ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਵਲੋਂ 24 ਘੰਟਿਆਂ ਵਿੱਚ ਸੁਲਝਾਉਣ ਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਵੱਲੋਂ ਇਸ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ 3 ਕਾਤਲਾਂ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਕਾਤਲਾਂ ਵਲੋਂ ਚੋਰੀ ਕੀਤੀ ਗਈ ਤੋਂ ਢਾਈ ਹਜ਼ਾਰ ਦੀ ਨਕਦੀ ਵੀ ਬਰਾਮਦ ਹੋਈ ਹੈ। ਸਥਾਨਕ ਪੁਲਿਸ ਲਾਈਨ ਗਰਾਊਂਡ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਐਸਪੀ ਸੁਰੇਂਦਰ ਲਾਂਬਾ ਨੇ ਕਿਹਾ ਕਿ ਪਿੰਡ ਖੈਰੜ ਰਾਵਲ ਬਸੀ ਵਿੱਚ ਘਰ ਵਿੱਚ ਇਕੱਲੇ ਰਹਿੰਦੇ ਹਰਮੇਸ਼ ਲਾਲ ਪੁੱਤਰ ਰਾਮ ਲੁਭਾਇਆ ਦੀ ਬੀਤੇ ਕੱਲ੍ਹ ਘਰ ਵਿਚੋਂ ਲਾਸ਼ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਵਲੋਂ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਗਈ ਸੀ। ਜਾਂਚ ਦੌਰਾਨ ਪੁਲਿਸ ਵੱਲੋਂ ਇਸ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ 3 ਕਾਤਲਾਂ ਨੂੰ ਕਾਬੂ ਕਰ ਲਿਆ ਗਿਆ ਹੈ ਜੋ ਕਿ ਪਿੰਡ ਦੇ ਹੀ ਵਾਸੀ ਬਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਘਰ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ ਤੇ ਘਰ ਚ ਕੰਮ ਕਰਦੇ 2 ਮਜ਼ਦੂਰਾਂ ਨੂੰ ਇੰਝ ਲੱਗਿਆ ਸੀ ਕਿ ਘਰ ਵਿੱਚ ਪੈਸੇ ਪਏ ਹੋ ਸਕਦੇ ਹਨ। ਇਸ ਤੋਂ ਬਾਅਦ ਉਨ੍ਹਾਂ ਵਲੋਂ ਆਪਣੇ ਤੀਜੇ ਸਾਥੀ ਨਾਲ ਮਿਲ ਕੇ ਹਰਮੇਸ਼ ਲਾਲ ਦਾ ਪਰਨੇ ਨਾਲ ਮੂੰਹ ਘੁੱਟ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਦੀ ਪਹਿਚਾਣ ਅਮਰਜੀਤ ਸਿੰਘ, ਸੁਨੀਲ ਕੁਮਾਰ ਅਤੇ ਸੰਦੀਪ ਸਿੰਘ ਵਜੋਂ ਹੋਈ ਹੈ ਤੇ ਤਿੰਨੋ ਕਾਤਲ ਪਿੰਡ ਖੈਰੜ ਰਾਵਲ ਬਸੀ ਦੇ ਹੀ ਰਹਿਣ ਵਾਲੇ ਹਨ।

  • ਅੰਮ੍ਰਿਤਸਰ ਤੋਂ ਵੱਡੀ ਖ਼ਬਰ, ਹੁਣ ਪੁਲਿਸ ਵੀ ਸੁਰੱਖਿਅਤ ਨਹੀਂ ਹੈ 

    ਵੇਰਕਾ ਥਾਣੇ ਦੀ ਮਹਿਲਾ SHO 'ਤੇ ਦੇਰ ਰਾਤ ਅਣਪਛਾਤੇ ਬਦਮਾਸ਼ਾਂ ਨੇ ਹਮਲਾ ਕਰਕੇ SHO ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਤੇ ਫਰਾਰ ਹੋ ਗਏ। ਜ਼ਖ਼ਮੀ ਐਸਐਚਓ ਨੂੰ ਇਲਾਜ ਲਈ ਅਮਨਦੀਪ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

  •  ਬੀਤੇ ਦਿਨ ਹੀ ਕੜਾਹੇ ਚ ਡਿੱਗਣ ਵਾਲੇ ਵਿਅਕਤੀ ਦੀ ਸਾਰ ਲੈਣ ਪਹੁੰਚੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਵੀ ਕਈ ਅਕਾਲੀ ਲੀਡਰ ਸੇਵਾ ਕਰਦੇ ਕਰਦੇ ਸਬਜ਼ੀ ਵਾਲੇ ਕੜਾਹੇ ਚ ਜਾ ਡਿੱਗਾ ਸੀ ਲੰਗਰ ਦੀ ਸੇਵਾ ਕਰ ਰਿਹਾ ਇੱਕ ਵਿਅਕਤੀ

  • ਨਸ਼ੇ ਦੇ ਦੈਂਤ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ

    ਨਸ਼ੇ ਦੇ ਦੈਂਤ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ , ਮੋਗਾ ਦੇ ਪਿੰਡ ਸਮਾਧ ਭਾਈ ਦੇ ਰਹਿਣ ਵਾਲੇ 28 ਸਾਲਾਂ ਨੌਜਵਾਨ ਰਾਜਪਾਲ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ। ਦੱਸ ਦਈਏ ਕਿ ਇਸ ਨੌਜਵਾਨ ਦੀ ਲਾਸ਼ ਪਿੰਡ ਦੇ ਹੀ ਦਾਣਾ ਮੰਡੀ ਵਿੱਚ ਬਣੇ ਇੱਕ ਛੋਟੇ ਜਿਹੀ ਕਮਰੇ ਤੋਂ ਮਿਲੀ ਸੀ। ਬਾਘਾਪੁਰਾਣਾ ਪੁਲਿਸ ਵੱਲੋਂ ਚਾਰ ਲੋਕਾਂ ਖਿਲਾਫ ਮਾਮਲਾ ਦਰਜ, ਪੁਲਿਸ ਨੇ ਚਾਰਾਂ ਨੂੰ ਕੀਤਾ ਗਿਰਫਤਾਰ।

  • ਕੇਂਦਰ ਸਰਕਾਰ ਦਾ ਮੁੱਖ ਮੰਤਰੀ ਤੋਂ ਬਾਅਦ ਸਪੀਕਰ ਪੰਜਾਬ ਨੂੰ ਝਟਕਾ

    ਮੁੱਖ ਮੰਤਰੀ ਪੰਜਾਬ ਤੋਂ ਬਾਅਦ ਸਪੀਕਰ ਪੰਜਾਬ ਨੂੰ ਵੀ ਅਮਰੀਕਾ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।  ਸਪੀਕਰ ਪੰਜਾਬ ਨੇ ਨੈਸ਼ਨਲ ਲੈਜਿਸਲੇਟਰਜ਼ ਕਾਨਫਰੰਸ ਵਿੱਚ ਹਿੱਸਾ ਲੈਣਾ ਸੀ। ਇਸ ਕਾਨਫਰੰਸ ਵਿੱਚ ਭਾਰਤ ਤੋਂ 50 ਤੋਂ ਵੱਧ ਵਿਧਾਇਕ ਅਤੇ ਸਪੀਕਰ ਜਾ ਰਹੇ ਹਨ। ਇਹ ਕਾਨਫਰੰਸ 4 ਤੋਂ 7 ਅਗਸਤ ਤੱਕ ਅਮਰੀਕਾ ਵਿੱਚ ਹੋਣੀ ਹੈ। ਅਮਰੀਕਾ ਅਤੇ ਹੋਰ ਦੇਸ਼ਾਂ ਦੇ ਲਗਭਗ 5000 ਵਿਧਾਇਕ ਹਿੱਸਾ ਲੈ ਰਹੇ ਹਨ।

  • ਸਰਹੱਦੀ ਪਿੰਡ ਕੋਟ ਰਜਾਦਾ ਦੀਆਂ ਔਰਤਾਂ ਨੇ ਇਕੱਠੇ ਹੋਕੇ ਪਿੰਡ ਦੇ ਬਾਹਰ ਲਗਾਇਆ ਨਾਕਾ
    ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਕੋਟ ਰਜਾਦਾ ਵਿਖੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪਿੰਡ ਦੀਆਂ ਔਰਤਾਂ ਨੇ ਗੁੱਸੇ ਵਿੱਚ ਆ ਕੇ ਪਿੰਡ ਦੇ ਬਾਹਰ ਨਾਕਾ ਲਗਾ ਦਿੱਤਾ ਅਤੇ ਲੋਕਾਂ ਨੂੰ ਪਿੰਡ ਵਿੱਚ ਜਾਣ ਤੋਂ ਰੋਕਿਆ ਇਸ ਦੌਰਾਨ ਉਹਨਾਂ ਕਿਹਾ ਕਿ ਸਾਡੇ ਪਿੰਡ ਦਾ ਬੁਰਾ ਹਾਲ ਹੈ ਅਤੇ ਪਿੰਡ ਵਿੱਚ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਗਲੀਆਂ ਨਾਲੀਆਂ ਵਿੱਚ ਗੰਦਾ ਪਾਣੀ ਖੜਾ ਹੈ ਜਿਸ ਕਰਕੇ ਬਿਮਾਰੀਆਂ ਫੈਲਣ ਦਾ ਡਰ ਹੈ ਉੱਥੇ ਹੀ ਗਲੀਆਂ ਨਾਲੀਆਂ ਤੇ ਸੜਕਾਂ ਉੱਪਰ ਖੜੇ ਗੰਦੇ ਪਾਣੀ ਵਿੱਚੋਂ ਲੰਘ ਕੇ ਉਹਨਾਂ ਦੇ ਬੱਚਿਆਂ ਨੂੰ ਜਾਣਾ ਪੈਂਦਾ ਹੈ ਸਕੂਲ , ਉਹਨਾਂ ਕਿਹਾ ਕਿ ਉਹਨਾਂ ਨੂੰ ਡਰ ਹੈ ਕਿ ਇਸ ਨਾਲ ਬਿਮਾਰੀਆਂ ਫੈਲ ਸਕਦੀਆਂ ਹਨ, ਉੱਥੇ ਹੀ ਪਿੰਡ ਦੀਆਂ ਔਰਤਾਂ ਵੱਲੋਂ ਪੂਰੇ ਪਿੰਡ ਵਿੱਚ ਪੰਚਾਇਤ ਵਿਰੁੱਧ ਨਾਅਰੇਬਾਜ਼ੀ ਕੀਤੀ।

     

  • ਮੁੱਖ ਮੰਤਰੀ ਪੰਜਾਬ ਨੂੰ ਪੈਰਿਸ ਜਾਣ ਦੀ ਇਜਾਜ਼ਤ ਨਹੀਂ ਮਿਲੀ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 3 ਅਗਸਤ ਤੋਂ 9 ਅਗਸਤ ਤੱਕ ਪੈਰਿਸ ਜਾਣਾ ਸੀ।

    ਪੰਜਾਬ ਦੇ ਮੁੱਖ ਮੰਤਰੀ ਕੋਲ ਐੱਸ ਪਲੱਸ ਸੁਰੱਖਿਆ ਹੈ ਅਤੇ ਉਹ ਪੰਜਾਬ ਦੇ ਮੁੱਖ ਮੰਤਰੀ ਹਨ, ਇਸ ਲਈ ਉਨ੍ਹਾਂ ਨੂੰ ਕੇਂਦਰ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਜੋ ਨਹੀਂ ਮਿਲੀ।

    ਸੁਰੱਖਿਆ ਦਾ ਹਵਾਲਾ ਦਿੱਤਾ ਗਿਆ ਕਿਉਂਕਿ ਇੰਨੀ ਜਲਦੀ ਸੁਰੱਖਿਆ ਪ੍ਰਬੰਧ ਕਰਨਾ ਮੁਸ਼ਕਲ ਸੀ, ਇਸ ਲਈ ਸੁਰੱਖਿਆ ਅਤੇ ਕਾਗਜ਼ ਪੱਤਰ ਦੇਰ ਨਾਲ ਭੇਜਣ ਨੂੰ ਕਾਰਨ ਦੱਸਿਆ ਗਿਆ।

    ਪੰਜਾਬ ਦੇ ਮੁੱਖ ਮੰਤਰੀ, ਉਨ੍ਹਾਂ ਦੀ ਪਤਨੀ, ਪੰਜਾਬ ਦੇ ਮੁੱਖ ਸਕੱਤਰ ਅਤੇ ਪੰਜਾਬ ਦੇ ਪ੍ਰਮੁੱਖ ਸਕੱਤਰ ਵੀਕੇ ਸਿੰਘ ਪੈਰਿਸ ਗਏ ਸਨ।

  • ਗੱਲਬਾਤ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਬੀਤੇ ਕਈ ਦਿਨਾਂ ਤੋ ਪੰਜਾਬ ਸਰਕਾਰ ਵਿੱਚ ਮੰਤਰੀ ਹਰਭਜਨ ETO ਵਲੋ ਅੰਮ੍ਰਿਤਪਾਲ ਸਿੰਘ ਦੇ ਹਲਕੇ ਦੇ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਹਰਭਜਨ ETO ਵੱਲੋ ਅੰਮ੍ਰਿਤਪਾਲ ਨੂੰ ਵੋਟਾਂ ਪਵਾਉਣ ਵਾਲੇ ਲੋਕਾਂ ਉਪਰ ਨਜਾਇਜ ਪਰਚੇ ਕਰਵਾਏ ਅਤੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਥੇ ਹੀ ਮੌਜੂਦ ਫਰੀਦਕੋਟ ਤੋ MP ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਇਹੀ ਚੀਜਾ ਮੇਰੇ ਹਲਕੇ ਚ ਵੀ ਕੀਤਾ ਜਾ ਰਿਹਾ ਹੈ।

    ਉਹਨਾਂ ਨੇ ਇਹ ਵੀ ਕਿਹਾ ਕਿ 19 ਅਗਸਤ ਨੂੰ ਪੰਥ ਕਾਨਫਰੰਸ ਚ ਬੰਦੀ ਸਿੰਘਾਂ ਦੀ ਰਿਹਾਈ ਅਤੇ ਐਸਜੀਪੀਸੀ ਵਲੋ ਕੀਤੀ ਜਾ ਰਹੀਆ ਗਲਤੀਆ ਉਪਰ ਵੀ ਚਿੰਤਨ ਕੀਤਾ ਜਾਵੇਗਾ ਉਹਨਾਂ ਨੇ ਇਹ ਵੀ ਕਿਹਾ ਕਿ ਅਸੀ ਇਹ ਵੀ ਸੋਚ ਰਹੇ ਹਾਂ ਕਿ ਜਲਦ ਹੀ ਅਸੀ ਕਿਸੇ ਚੰਗੀ ਖੇਤਰੀ ਪਾਰਟੀ ਚ ਸਮੂਲੀਅਤ ਕਰਾਗੇ।

    ਉੱਥੇ ਹੀ ਪੱਤਰਕਾਰਾਂ ਵਲੋ ਪੁੱਛੇ ਗਏ ਸਵਾਲਾਂ ਤੇ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਜਿਹੜੇ ਕਹਿਦੇ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਤੋ ਲੋਕ ਡਰਦੇ ਨੇ ਉਹਨਾਂ ਹੀ ਲੋਕਾ ਨੇ ਉਹਨਾਂ ਨੂੰ ਭਾਰੀ ਵੱਡੀ ਬਹੁਮੱਤ ਨਾਲ ਜਿਤਾਇਆ ਤੇ MP ਬਣਾਇਆ ਹੈ
    ਉੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਸ ਹਿਸਾਬ ਨਾਲ ਪੰਜਾਬ ਦੇ ਦਿਨ ਪ੍ਰਤੀ ਦਿਨ ਹਾਲਾਤ ਬਣ ਰਹੇ ਨੇ ਓਹ ਸਾਨੂੰ ਅਤੇ ਪੰਥ ਨੂੰ ਸੋਚਣ ਚ ਮਜਬੂਰ ਕਰ ਰਿਹਾ ਹੈ

  • ਲੁਧਿਆਣਾ ਦੇਸ਼ ਦਾ ਦਸਵੇਂ ਨੰਬਰ ਦਾ ਸਭ ਤੋਂ ਪ੍ਰਦੂਸ਼ਤ ਸਿਟੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਖੁੱਲੀ ਪੋਲ,, ਸ਼ਹਿਰ ਦੇ ਲੋਕਾਂ ਨੂੰ ਅੱਖਾਂ ਤੇ ਸਾਹ ਦੀਆਂ ਹੋ ਰਹੀਆਂ ਬਿਮਾਰੀਆਂ
    ਦੇਸ਼ ਦੀ ਰਾਜ ਸਭਾ ਵਿੱਚ ਪੇਸ਼ ਕੀਤੀ ਗਈ ਇੱਕ ਰਿਪੋਰਟ ਵਿੱਚ ਲੁਧਿਆਣਾ ਦੇਸ਼ ਦਾ ਸਭ ਤੋਂ ਵੱਧ ਪ੍ਰਦੂਸ਼ਣ ਵਾਲਾ ਸ਼ਹਿਰ ਹੈ । ਜੋਂ ਕਿ 10 ਵੈ ਸਥਾਨ ਇਸ ਰਿਪੋਰਟ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਇਸ ਤੋਂ ਸਾਫ ਹੈ ਕਿ ਲੁਧਿਆਣਾ ਸ਼ਹਿਰ ਵਿੱਚ ਚੱਲ ਰੰਗਾਈ ਦੇ ਯੂਨਿਟ ਵੱਖ-ਵੱਖ ਹੋਰ ਉਦਯੋਗ ਜਿੱਥੇ ਕਿ ਬਾਲਣ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਯੂਨਿਟਾਂ ਵਿੱਚੋਂ ਨਿਕਲ ਵਾਲਾ ਧੂਆ ਸ਼ਹਿਰ ਦੀ ਆਬੋ ਹਵਾ ਨੂੰ ਖਰਾਬ ਕਰ ਰਿਹਾ ਜਿਸ ਨਾਲ ਨਿਕਾ ਤਰਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ ਜਿਹਨਾਂ ਵਿੱਚ ਅੱਖਾਂ ਦੀਆਂ ਬਿਮਾਰੀਆਂ ਸਾਹ ਦੀਆਂ ਬਿਮਾਰੀਆਂ ਸ਼ਾਮਿਲ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਉਨਾਂ ਫੈਕਟਰੀਆਂ ਦੀ ਕਦੇ ਏਅਰ ਕੁਆਲਿਟੀ ਦੀ ਜਾਂਚ ਹੀ ਨਹੀਂ ਕੀਤੀ ਲੱਗ ਰਹੀ ਵਾਤਾਵਰਨ ਪ੍ਰੇਮੀ ਕਪਿਲ ਅਰੋੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਲ 2020 ਵਿੱਚ ਪ੍ਰਦੂਸ਼ਣ ਕੰਟਰੋਲ ਵੱਲੋਂ ਲੁਧਿਆਣਾ ਸ਼ਹਿਰ ਦੇ ਵਿੱਚ ਹਵਾ ਦੀ ਕੁਆਲਟੀ ਜਾਂਚਣ ਲਈ ਚਾਰ ਯੰਤਰ ਲਗਾਏ ਜਾਣੇ ਸਨ ਪਰ ਸਿਰਫ ਇੱਕ ਯੰਤਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਲਗਾਇਆ ਗਿਆ ਜੋ ਕਿ ਸਭ ਤੋਂ ਵੱਧ ਹਰਾ ਭਰਾ ਏਰੀਆ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸ਼ਹਿਰ ਦੇ ਤਾਜਪੁਰ ਰੋਡ ਜਾ ਜਿੱਥੇ ਜਿਆਦਾ ਆਯੋਗ ਨੇ ਉਹਨਾਂ ਏਰੀਆ ਦੇ ਵਿੱਚ ਵੀ ਯੰਤਰ ਲਗਾਉਣੇ ਸੀ ਪਰ ਇਹ ਯੰਤਰ ਨਹੀਂ ਲਗਾਏ ਗਏ ਜਿਸ ਤੋਂ ਹੋਰ ਵੀ ਸਾਫ ਹੋ ਜਾਣਾ ਸੀ ਕਿ ਲੁਧਿਆਣਾ ਪ੍ਰਦੂਸ਼ਣ ਦੇ ਵਿੱਚ ਦੇਸ਼ ਦੇ ਵਿੱਚ ਕਿਤੇ ਪਹਿਲੇ ਸਥਾਨ ਤੇ ਤਾਂ ਨਹੀਂ ਜੇਕਰ ਗੱਲ ਕਰੀਏ ਦਿੱਲੀ ਵਰਗੇ ਸ਼ਹਿਰ ਦੇ ਏਅਰ ਕੁਆਲਿਟੀ ਦੇ ਆਉਣ ਵਾਲੇ ਅੰਕੜਿਆਂ ਨਾਲ ਪੂਰੇ ਦੇਸ਼ ਵਿੱਚ ਹਾਹਾਕਾਰ ਮੱਚ ਜਾਂਦੀ ਹੈ ਪਰ ਲੁਧਿਆਣਾ ਪ੍ਰਦੂਸ਼ਣ ਵਿੱਚ ਦਸਵੇਂ ਨੰਬਰ ਆਉਣ ਤੇ ਪੰਜਾਬ ਸਰਕਾਰ ਅਤੇ ਵਿਭਾਗ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ

  • ਪੰਜਾਬ ਸਰਕਾਰ ਨੇ ਲਿਆ 700 ਕਰੋੜ ਰੁਪਏ ਦਾ ਹੋਰ ਕਰਜ਼ਾ

    11 ਸਾਲਾਂ 'ਚ ਵਾਪਸ ਕਰੇਗੀ ਪੰਜਾਬ ਸਰਕਾਰ

    7.34 ਫੀਸਦੀ ਸਾਲਾਨਾ ਦਰ ਨਾਲ ਦੇਣਾ ਪਏਗਾ ਸਾਲਾਨਾ ਵਿਆਜ਼

     31 ਜੁਲਾਈ 3035 ਤੱਕ ਜਾਣਗੀਆਂ ਕਿਸ਼ਤਾਂ

    11 ਸਾਲਾਂ ਦੌਰਾਨ ਲਗਭਗ 322 ਕਰੋੜ ਰੁਪਏ ਵਿਆਜ਼ ਵੀ ਦੇਣਾ ਪਏਗਾ

    ਹੁਣ ਤੱਕ ਸੂਬੇ 'ਤੇ 3 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਕਰਜ਼ ਦਾ ਬੋਝ

  • ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਰਾਮਦਾਸ ਲੰਗਰ ਘਰ 'ਚ ਵਾਪਰੀ ਮੰਦਭਾਗੀ ਘਟਨਾ 

    ਪੈਰ ਤਿਲਕਣ ਕਾਰਨ ਕੜਾਹੇ 'ਚ ਡਿੱਗਿਆ ਸੇਵਾ ਕਰ ਰਿਹਾ ਸ਼ਰਧਾਲੂ. 70% ਤੋਂ ਵੱਧ ਝੁਲਸਿਆ ਸ਼ਰਧਾਲੂ, ਹਸਪਤਾਲ ਚ ਕਰਵਾਇਆ ਦਾਖਲ ਬਲਬੀਰ ਸਿੰਘ ਵਾਸੀ ਧਾਲੀਵਾਲ (ਗੁਰਦਾਸਪੁਰ) ਵਜੋਂ ਹੋਈ ਜ਼ਖਮੀ ਦੀ ਪਹਿਚਾਣ

  • ਸਮਰਾਲਾ ਵਿੱਚ ਦੋ ਅਣਪਛਾਤੇ ਵਿਅਕਤੀਆਂ ਨੂੰ ਮੋਟਰਸਾਈਕਲ ਦੀ ਨੰਬਰ ਪਲੇਟ ਤੇ ਟੇਪ ਲਗਾ ਅਤੇ ਰੂਮਾਲ ਨਾਲ ਮੂੰਹ ਢੱਕ ਕੇ ਘੁੰਮ ਰਹੇ ਵਿਅਕਤੀਆਂ ਨੂੰ ਮੁਹੱਲਾ ਵਾਸੀਆਂ ਨੇ ਕੀਤਾ ਕਾਬੂ ।

    ਸਮਰਾਲਾ ਦੇ ਮਹੱਲਾ ਵਾਸੀਆਂ ਨੇ ਦੋ ਅਣਪਛਾਤੇ ਵਿਅਕਤੀ ਨੂੰ ਕਾਬੂ ਕੀਤਾ ਉੱਥੇ ਹੀ ਮਹੱਲਾ ਵਾਸੀ ਮੁਕੇਸ਼ ਆਨੰਦ ਸ਼ਿਵ ਸੈਨਾ ਸ਼ਹਿਰੀ ਪ੍ਰਧਾਨ ਦਾ ਕਹਿਣਾ ਹੈ ਕਿ ਇਹ ਕਈ ਦਿਨ ਤੋਂ ਮਹੱਲੇ ਵਿੱਚ ਅਣਪਛਾਤੇ ਵਿਅਕਤੀ ਦਿਖਾਈ ਦਿੱਤੇ ਗਏ ਸਨ ਅੱਜ ਜਦੋਂ ਕਿਸੇ ਦੁਕਾਨਦਾਰ ਵੱਲੋਂ ਮੁਕੇਸ਼ ਆਨੰਦ ਦੇ ਘਰ ਰਾਸ਼ਨ ਦੇਣ ਆਉਂਦਾ ਹੈ ਤਾਂ ਉਹ ਦੋਨੇ ਅਣਪਛਾਤੇ ਵਿਅਕਤੀ ਉਸ ਰਾਸ਼ਨ ਦੇਣ ਆਏ ਵਿਅਕਤੀ ਨਾਲ ਬਹਿਸ ਕਰਦੇ ਹਨ ਜਿਸ ਤੋਂ ਬਾਅਦ ਵਿਅਕਤੀ ਵੱਲੋਂ ਰੌਲਾ ਪੈਣ ਤੇ ਮਹੱਲਾ ਵਾਸੀ ਬਾਹਰ ਨਿਕਲਦੇ ਹਨ ਜਿਸ ਦੇ ਨਾਲ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਦੂਸਰਾ ਵਿਅਕਤੀ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਅਤੇ ਦੂਸਰਾ ਦੋਸ਼ੀ ਨੂੰ ਭਾਲ ਦੇ ਦੌਰਾਨ ਕਾਬੂ ਕਰ ਲਿਆ ਗਿਆ ਅਤੇ ਕਾਬੂ ਕਰਨ ਤੋਂ ਬਾਅਦ ਦੋਨੇ ਅਣਪਛਾਤੇ ਵਿਅਕਤੀਆਂ ਨੂੰ ਥਾਣੇ ਸਮਰਾਲੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

  • ਹਿਮਾਚਲ ਪ੍ਰਦੇਸ਼ ਦੇ ਸਪਿਤੀ ਦੇ ਸਗਨਮ ਡਰੇਨ 'ਚ ਆਇਆ ਹੜ੍ਹ, ਇਕ ਔਰਤ ਤੇ ਕਾਰ ਵਹਿ ਗਈ, ਔਰਤ ਦੀ ਭਾਲ ਜਾਰੀ, ITBP ਦੀ ਟੀਮ ਰਾਹਤ ਕਾਰਜਾਂ 'ਚ ਲੱਗੀ ਹੋਈ ਹੈ।

  • ਕੰਗਨਾ ਰਣੌਤ 

    ਮੈਂ ਨਿਯਮ 377 ਦੇ ਤਹਿਤ ਹਿਮਾਚਲ ਪ੍ਰਦੇਸ਼ ਬਾਰੇ ਸੰਸਦ ਵਿੱਚ ਇਹ ਬਹੁਤ ਮਹੱਤਵਪੂਰਨ ਚਿੰਤਾ ਪੇਸ਼ ਕੀਤੀ ਹੈ ਜੋ ਕਿ ਇੱਕ ਬਹੁਤ ਮਹੱਤਵਪੂਰਨ ਸਲਾਟ ਹੈ। ਮੈਂ ਮੰਡੀ ਹਲਕੇ ਵਿੱਚ ਹੜ੍ਹਾਂ ਦੀ ਤਬਾਹੀ ਬਾਰੇ ਪ੍ਰਧਾਨ ਮੰਤਰੀ ਜੀ ਅਤੇ ਐਚ.ਐਮ. ਜੀ ਨਾਲ ਮੀਟਿੰਗਾਂ ਕਰਨ ਲਈ ਵੀ ਕਿਹਾ। ਮੈਂ ਹਿਮਾਚਲ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੀ ਹਾਂ ਕਿ ਮੇਰੀ ਪਿੱਠ ਹੈ ਅਤੇ ਉਨ੍ਹਾਂ ਨੂੰ ਭਾਜਪਾ ਦਾ ਪੂਰਾ ਸਮਰਥਨ ਮਿਲੇਗਾ

  • ਚੰਡੀਗੜ੍ਹ ਯੂਨੀਵਰਸਿਟੀ PwC ਨਾਲ ਭਾਈਵਾਲੀ 'ਚ ਸਹਿਯੋਗੀ ਐਮਬੀਏ ਅਪਲਾਈਡ ਫਾਇਨਾਂਸ ਪ੍ਰੋਗਰਾਮ ਦੀ ਪੇਸ਼ਕਸ਼ ਕਰਨ ਵਾਲੀ ਭਾਰਤ ਦੀ ਪਹਿਲੀ ਯੂਨੀਵਰਸਿਟੀ ਬਣੀ

    ਚੰਡੀਗੜ੍ਹ ਯੂਨੀਵਰਸਿਟੀ ਭਾਰਤ ਦੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ ਜਿਸ ਨੇ ਵਿਸ਼ਵ ਪੱਧਰ ਦੀ ਪ੍ਰਮੁੱਖ ਵਿੱਤੀ ਸਲਾਹਕਾਰ ਕੰਪਨੀ ਪ੍ਰਾਈਸ ਵਾਟਰਹਾਊਸ ਕੂਪਰਜ਼ (PwC) ਨਾਲ ਭਾਈਵਾਲੀ ਵਿੱਚ ਅਪਲਾਈਡ ਫਾਇਨਾਂਸ ਵਿੱਚ ਐਸੋਸੀਏਟ ਮਾਸਟਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ (ਐਮਬੀਏ) ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਇਸ ਦਾ ਉਦੇਸ਼ ਚਾਹਵਾਨ ਕਾਰੋਬਾਰੀ ਵਿਦਿਆਰਥੀਆਂ ਨੂੰ ਅਸਲ-ਸੰਸਾਰ ਦਾ ਕਾਰੋਬਾਰੀ ਤਜ਼ਰਬਾ ਅਤੇ ਦ੍ਰਿਸ਼ਟੀਕੋਣ ਪ੍ਰਦਾਨ ਕਰਨਾ ਹੈ।

  • #ਦਿੱਲੀ: ਰਾਜਪਾਲਾਂ ਦੀ ਦੋ ਦਿਨਾਂ ਲੰਬੀ ਕਾਨਫਰੰਸ ਦਾ ਦੂਜਾ ਦਿਨ। ਰਾਜਪਾਲਾਂ ਦੀ ਕਾਨਫਰੰਸ 2 ਅਗਸਤ ਨੂੰ ਰਾਸ਼ਟਰਪਤੀ ਭਵਨ ਵਿੱਚ ਸ਼ੁਰੂ ਹੋਈ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕਾਨਫਰੰਸ ਦੀ ਪ੍ਰਧਾਨਗੀ ਕਰ ਰਹੇ ਹਨ। ਇਹ ਰਾਜਪਾਲਾਂ ਦੀ ਪਹਿਲੀ ਕਾਨਫਰੰਸ ਹੈ ਜਿਸ ਦੀ ਪ੍ਰਧਾਨਗੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕਰ ਰਹੀ ਹੈ। ਸਾਰੇ ਰਾਜਾਂ ਦੇ ਰਾਜਪਾਲ ਇਸ ਸੰਮੇਲਨ ਵਿੱਚ ਹਿੱਸਾ ਲੈ ਰਹੇ ਹਨ। ਮੀਤ ਪ੍ਰਧਾਨ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ, ਧਰਮਿੰਦਰ ਪ੍ਰਧਾਨ, ਅਸ਼ਵਨੀ ਵੈਸ਼ਨਵ ਅਤੇ ਡਾਕਟਰ ਮਨਸੁਖ ਮਾਂਡਵੀਆ ਸਮੇਤ ਕਈ ਕੇਂਦਰੀ ਮੰਤਰੀ ਕਾਨਫਰੰਸ ਵਿੱਚ ਸ਼ਾਮਲ ਹੋ ਰਹੇ ਹਨ।

ZEENEWS TRENDING STORIES

By continuing to use the site, you agree to the use of cookies. You can find out more by Tapping this link