Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
Latest News From Punjab Live: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।
Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਪਲ-ਪਲ ਦੀ ਅਪਡੇਟਸ ਮਿਲੇਗੀ।
ਪੰਜਾਬ ਚ 1 ਜੂਨ ਨੂੰ 13 ਦੀਆਂ 13 ਸੀਟਾਂ 'ਤੇ ਵੋਟਾਂ ਪਈਆਂ ਸਨ, ਉੱਥੇ ਹੀ 4 ਜੂਨ ਨੂੰ ਨਤੀਜੇ ਜਾਰੀ ਕਰ ਦਿੱਤ ਗਏ ਹਨ। ਪੰਜਾਬ ਦੀ ਪਟਿਆਲਾ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਡਾ.ਧਰਮਵੀਰ ਗਾਂਧੀ ਨੇ ਜਿੱਤ ਦਰਜ ਕੀਤੀ ਹੈ। ਪੰਜਾਬ ਦੇ ਵਿੱਚ ਕਾਂਗਰਸ ਵੱਲੋਂ 13 ਤੋਂ ਸੱਤ ਸੀਟਾਂ 'ਤੇ ਸ਼ਾਨਦਾਰ ਜਿੱਤ ਦਰਜ ਕਰ ਲਈ ਹੈ। ਚੋਣ ਕਮਿਸ਼ਨ ਦੇ ਐਪ ਵੋਟਰਾਂ ਮੁਤਾਬਕ 62.06 ਫੀਸਦੀ ਵੋਟਿੰਗ ਹੋਈ ਸੀ, ਜੋ ਪਿਛਲੀਆਂ ਚੋਣਾਂ ਨਾਲੋਂ 3.9 ਫੀਸਦੀ ਘੱਟ ਹੈ। ਪਿਛਲੀਆਂ ਚੋਣਾਂ ਵਿੱਚ 65.96% ਵੋਟਿੰਗ ਹੋਈ ਸੀ।
Punjab Breaking News Live Updates
नवीनतम अद्यतन
ਮੌਸਮ ਹੋਇਆ ਸੁਹਾਵਣਾ
ਅੰਮ੍ਰਿਤਸਰ ਵਿੱਚ ਪਿੱਛਲੇ ਕਈ ਦਿਨਾਂ ਤੋਂ ਲਗਾਤਰ ਪੈ ਰਹੀ ਤਿੱਖੀ ਗਰਮੀ ਤੋਂ ਬਾਅਦ ਅੰਮ੍ਰਿਤਸਰ ਵਾਸੀਆਂ ਨੂੰ ਰਾਹਤ ਮਿਲੀ ਹੈ। ਅੱਜ ਪਹਿਲਾ ਇਕਦਮ ਤੇਜ ਰਫਤਾਰ ਹਨੇਰੀ ਦਾ ਨਾਲ ਮੌਸਮ ਸੁਹਾਵਣਾ ਹੋ ਗਿਆ ਹੈ। ਇਸ ਮਗਰੋਂ ਬਾਰਿਸ਼ ਨੇ ਮੌਸਮ ਨੂੰ ਹੋਰ ਸੁਹਾਵਣਾ ਕਰ ਦਿੱਤਾ।ਮਾਨਸਾ ਵਿੱਚ ਦੋ ਵਾਹਨਾਂ ਦੀ ਟੱਕਰ 'ਚ ਤਿੰਨ ਲੋਕਾਂ ਦੀ ਮੌਤ
ਮਾਨਸਾ ਦੇ ਨਜ਼ਦੀਕੀ ਪਿੰਡ ਖਿਆਲਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਬੁਢਲਾਡਾ ਨਿਵਾਸੀ ਕੇਵਲ ਸਿੰਘ ਤੇ ਨਰਿੰਦਰ ਕੌਰ (ਪਤੀ ਪਤਨੀ) ਏਮਜ ਹਸਪਤਾਲ ਬਠਿੰਡਾ ਤੋਂ ਦਵਾਈ ਲੈ ਕੇ ਵਾਪਸ ਬੁਢਲਾਡਾ ਜਾ ਰਹੇ ਸਨ ਕਿ ਮਾਨਸਾ ਦੇ ਪਿੰਡ ਖਿਆਲਾਂ ਨੇੜੇ ਇੱਕ ਗੱਡੀ ਵੱਲੋਂ ਓਵਰਟੇਕ ਕੀਤੇ ਜਾਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ ਤੇ ਦੋਵੇਂ ਪਤੀ-ਪਤਨੀ ਦੀ ਮੌਕੇ ਉਤੇ ਮੌਤ ਹੋ ਗਈ ਤੇ ਦੂਸਰੀ ਗੱਡੀ ਵਿੱਚ ਸਵਾਰ ਜਸਕੀਰਤ ਕੌਰ ਦੀ ਵੀ ਮੌਕੇ ਉਤੇ ਮੌਤ ਹੋ ਗਈ ਅਤੇ ਡਰਾਈਵਰ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਮਾਨਸਾ ਵਿੱਚ ਦਾਖਲ ਕਰਵਾਇਆ ਗਿਆ। ਹਾਦਸੇ ਵਿੱਚ ਤਿੰਨ ਮੌਤਾਂ ਦੀ ਪੁਸ਼ਟੀ ਸਿਵਲ ਹਸਪਤਾਲ ਦੇ ਡਾਕਟਰ ਰਿਚਾ ਵੱਲੋਂ ਕੀਤੀ ਗਈ ਹੈ।ਮੋਟਰਸਾਈਕਲ ਸਵਾਰ ਦੀ ਕੀਤੀ ਹੱਤਿਆ
ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ਤੋਂ ਗੁੱਸੇ 'ਚ ਆਏ ਟੈਕਸੀ ਚਾਲਕ ਨੇ ਪਹਿਲਾਂ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਸਿਰ 'ਤੇ ਰਾਡ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਇਹ ਘਟਨਾ 3 ਜੂਨ ਦੀ ਦੇਰ ਰਾਤ ਦੀ ਹੈ। ਕਤਲ ਕਰਨ ਵਾਲਾ ਬਲੌਂਗੀ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਪਛਾਣ ਜਤਿੰਦਰ ਸਿੰਘ ਵਜੋਂ ਹੋਈ ਹੈ।ਵਿਸ਼ਵ ਵਾਤਾਵਰਣ ਦਿਵਸ ਮੌਕੇ - CM ਭਗਵੰਤ ਮਾਨ ਦਾ ਟਵੀਟ
ਮਨੀਸ਼ ਤਿਵਾੜੀ ਨੇ ਟਵੀਟ
ਮਨੀਸ਼ ਤਿਵਾੜੀ ਨੇ ਟਵੀਟ ਕੀਤਾ ਹੈ ਕਿ ਮੈਂ ਚੰਡੀਗੜ੍ਹ ਦੇ ਲੋਕਾਂ ਦਾ ਮੇਰੇ 'ਤੇ ਭਰੋਸਾ ਜਤਾਉਣ ਲਈ ਧੰਨਵਾਦ ਕਰਦਾ ਹਾਂ। ਮੈਂ ਤੁਹਾਡੀਆਂ ਉਮੀਦਾਂ 'ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ। ਮੈਂ ਭਾਰਤ ਗਠਜੋੜ ਦੇ ਸਾਰੇ ਵਰਕਰਾਂ ਅਤੇ ਨੇਤਾਵਾਂ ਦਾ ਉਨ੍ਹਾਂ ਦੇ ਨਿਰੰਤਰ ਯਤਨਾਂ ਲਈ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਜਿੱਤ ਨੂੰ ਸੰਭਵ ਬਣਾਇਆ। ਮੇਰੇ ਯੋਗ ਵਿਰੋਧੀ ਸੰਜੇ ਟੰਡਨ ਬੀਜੇਪੀ ਜੀ ਲਈ ਅਸੀਂ ਇੱਕ ਤਿੱਖੀ ਚੋਣ ਲੜੀ ਪਰ ਮੇਰੇ ਦਿਲ ਵਿੱਚ ਕੋਈ ਕੁੜੱਤਣ ਨਹੀਂ ਹੈ। ਆਓ ਇੱਕ ਨਵੀਂ ਸ਼ੁਰੂਆਤ ਕਰੀਏ ਅਤੇ ਚੰਡੀਗੜ੍ਹ ਦੀ ਖੁਸ਼ਹਾਲੀ ਲਈ ਇਕੱਠੇ ਕੰਮ ਕਰੀਏ।Punjab Breaking News Live Updates: ਜਲ ਸਰੋਤ ਵਿਭਾਗ ਦੀ ਤਰਫੋਂ ਉਨ੍ਹਾਂ ਦੇ ਵਿਭਾਗ ਦੇ ਨਹਿਰੀ ਪਟਵਾਰੀ ਜੋ ਕਿ 16 ਮਈ ਤੋਂ ਹੜਤਾਲ 'ਤੇ ਹਨ, ਨੂੰ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਹੜਤਾਲ 'ਤੇ ਬੈਠੇ ਸਾਰੇ ਮੁਲਾਜ਼ਮਾਂ ਨੂੰ ਨੋ ਵਰਕ ਨੋ ਪੇਅ ਦੇ ਹਿਸਾਬ ਨਾਲ ਅਨੁਸਾਰ ਕਟੌਤੀ ਕਰਕੇ ਉਨ੍ਹਾਂ ਦੀ ਮਹੀਨਾਵਾਰ ਤਨਖ਼ਾਹ ਦਿੱਤੀ ਜਾਵੇ।
ਸੁਖਪਾਲ ਸਿੰਘ ਖਹਿਰਾ ਦਾ ਟਵੀਟ
Uttarkashi Big Breaking: ਉੱਤਰਕਾਸ਼ੀ ਦੇ ਸਹਸਤਰਤਲ ਜਾਣ ਵਾਲੀ 22 ਮੈਂਬਰੀ ਟ੍ਰੈਕਿੰਗ ਟੀਮ ਖਰਾਬ ਮੌਸਮ ਕਾਰਨ ਰਸਤਾ ਭਟਕ ਗਈ। ਟ੍ਰੈਕਿੰਗ ਟੀਮ ਦੇ 4 ਮੈਂਬਰਾਂ ਦੀ ਮੌਤ ਅਤੇ ਬਾਕੀ 18 ਟ੍ਰੈਕਿੰਗ ਮੈਂਬਰਾਂ ਦੇ ਫਸੇ ਹੋਣ ਦੀ ਖਬਰ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਫਸੇ ਟ੍ਰੈਕਿੰਗ ਮੈਂਬਰਾਂ ਨੂੰ ਬਚਾਉਣ ਲਈ ਤੁਰੰਤ ਬਚਾਅ ਟੀਮ ਭੇਜਣ ਦੇ ਨਿਰਦੇਸ਼ ਦਿੱਤੇ। ਟ੍ਰੈਕਿੰਗ ਟੀਮ ਵਿੱਚ ਕਰਨਾਟਕ ਰਾਜ ਦੇ 18 ਮੈਂਬਰ, ਮਹਾਰਾਸ਼ਟਰ ਤੋਂ 01 ਮੈਂਬਰ ਅਤੇ 03 ਸਥਾਨਕ ਗਾਈਡ ਸ਼ਾਮਲ ਸਨ। Sahastra Tal ਦੀ ਉਚਾਈ ਸਮੁੰਦਰ ਤਲ ਤੋਂ 4100-4400 ਮੀਟਰ ਹੈ।
ਮੱਲਿਕਾਰਜੁਨ ਖੜਗੇ ਦੀ ਰਿਹਾਇਸ਼ 'ਤੇ ਵਿਰੋਧੀ ਧਿਰ ਦੀ ਮੀਟਿੰਗ
ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ, INDIA ਗਠਜੋੜ ਦੇ ਨੇਤਾ ਬੁੱਧਵਾਰ ਸ਼ਾਮ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰਿਹਾਇਸ਼ 'ਤੇ ਬੈਠਕ ਕਰਨਗੇ। ਬੈਠਕ 'ਚ ਭਾਰਤ ਗਠਜੋੜ ਦੀ ਅਗਲੀ ਰਣਨੀਤੀ 'ਤੇ ਚਰਚਾ ਕੀਤੀ ਜਾਵੇਗੀ।Lok sabha elections Breaking News Live Updates: ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਐਨਡੀਏ ਨੂੰ ਝਟਕਾ ਲੱਗਾ ਹੈ ਅਤੇ 400 ਪਾਰ ਕਰਨ ਦਾ ਨਾਅਰਾ ਦੇਣ ਵਾਲੀ ਐਨਡੀਏ 300 ਪਾਰ ਕਰਨ ਦੀ ਤਾਂਘ ਵਿੱਚ ਹੈ। ਨਤੀਜਿਆਂ ਤੋਂ ਸਾਫ਼ ਹੈ ਕਿ ਦੇਸ਼ ਵਿੱਚ ਗੱਠਜੋੜ ਦੀ ਸਰਕਾਰ ਬਣੇਗੀ। ਉੱਤਰ ਪ੍ਰਦੇਸ਼ ਅਤੇ ਬੰਗਾਲ ਵਰਗੇ ਰਾਜਾਂ ਵਿੱਚ ਭਾਜਪਾ ਨੂੰ ਭਾਰੀ ਨੁਕਸਾਨ ਹੋਇਆ ਹੈ, ਜਦਕਿ ਮਹਾਰਾਸ਼ਟਰ ਵਿੱਚ ਵੀ ਵਿਰੋਧੀ ਗਠਜੋੜ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਕਾਂਗਰਸ ਨੇ ਇਸ ਨੂੰ ਲੋਕਾਂ ਦੀ ਜਿੱਤ ਦੱਸਿਆ ਹੈ।
ਬੀ.ਐਸ.ਐਫ ਦੁਆਰਾ ਵਿਕਸਤ ਕੀਤੀ ਗਈ ਵਿਸ਼ੇਸ਼ ਸੂਚਨਾ ਦੇ ਅਧਾਰ 'ਤੇ, ਬੀਐਸਐਫ ਵੱਲੋਂ ਪੰਜਾਬ ਪੁਲਿਸ ਦੇ ਨਾਲ ਸਰਹੱਦੀ ਪਿੰਡ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਇੱਕ ਸ਼ੱਕੀ ਨਸ਼ਾ ਤਸਕਰ ਦੇ ਘਰ ਤਲਾਸ਼ੀ ਮੁਹਿੰਮ ਚਲਾਈ ਗਈ। ਛਾਪੇਮਾਰੀ ਦੌਰਾਨ ਸ਼ੱਕੀ ਦੇ ਘਰੋਂ ਕਰੀਬ 2 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਕਰੰਸੀ ਦੀ ਹੋਰ ਗਿਣਤੀ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ।
ਇਹ ਜ਼ਬਤ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਖਤਮ ਕਰਨ ਲਈ ਬੀਐਸਐਫ ਦੀ ਅਟੱਲ ਵਚਨਬੱਧਤਾ ਨੂੰ ਦਰਸਾਉਂਦਾ ਹੈ।
Chandigarh Breaking News Live Updates: ਮਨੀਸ਼ ਤਿਵਾੜੀ ਨੂੰ ਸਰਟੀਫਿਕੇਟ ਜਾਰੀ ਹੋ ਗਿਆ ਹੈ ਅਤੇ ਭਾਜਪਾ ਦੇ ਸੰਜੇ ਟੰਡਨ ਹਰਾਇਆ ਹੈ।