Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

रिया बावा Wed, 10 Jul 2024-9:26 am,

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ 08-10 ਜੁਲਾਈ 2024 ਨੂੰ ਰੂਸੀ ਸੰਘ ਅਤੇ ਆਸਟਰੀਆ ਗਣਰਾਜ ਦਾ ਅਧਿਕਾਰਤ ਦੌਰਾ ਕਰਨਗੇ। ਪ੍ਰਧਾਨ ਮੰਤਰੀ ਰੂਸੀ ਸੰਘ ਦੇ ਰਾਸ਼ਟਰਪਤੀ ਦੇ ਸੱਦੇ 'ਤੇ 08-09 ਜੁਲਾਈ 2024 ਨੂੰ ਮਾਸਕੋ ਵਿੱਚ ਹੋਣਗੇ। .ਸ੍ਰੀ. ਵਲਾਦੀਮੀਰ ਪੁਤਿਨ 22ਵੇਂ ਭਾਰਤ-ਰੂਸ ਸਾਲਾਨਾ ਸਿਖਰ ਸੰਮੇਲਨ ਦਾ ਆਯੋਜਨ ਕਰਨਗੇ। ਨੇਤਾ ਦੋਵੇਂ ਦੇਸ਼ਾਂ ਦਰਮਿਆਨ ਬਹੁਪੱਖੀ ਸਬੰਧਾਂ ਦੀ ਪੂਰੀ ਸ਼੍ਰੇਣੀ ਦੀ ਸਮੀਖਿਆ ਕਰਨਗੇ ਅਤੇ ਆਪਸੀ ਹਿੱਤਾਂ ਦੇ ਸਮਕਾਲੀ ਖੇਤਰੀ ਅਤੇ ਵਿਸ਼ਵ ਮੁੱਦਿਆਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ।


Punjab Breaking News Live Updates-------

नवीनतम अद्यतन

  • ਵੋਟਿੰਗ ਵਾਲੇ ਦਿਨ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਲ ਆਮ ਲੋਕਾਂ ਵਿਚਕਾਰ ਫੇਸਬੁੱਕ ਲਾਈਵ।

  • ਮਨੀਸ਼ ਤਿਵਾੜੀ ਦਾ ਬਿਆਨ
    ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲਾਵਰ ਸਰਹੱਦ ਪਾਰ ਤੋਂ ਆ ਰਹੇ ਹਨ, ਪਿਛਲੇ ਕੁਝ ਦਿਨਾਂ 'ਚ ਜੰਮੂ ਸ਼ਹਿਰ 'ਚ ਇਹ ਚੌਥਾ ਵੱਡਾ ਅੱਤਵਾਦੀ ਹਮਲਾ ਹੈ, ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਇਸ ਨੂੰ ਗੰਭੀਰਤਾ ਨਾਲ ਲੈ ਕੇ ਸਖਤ ਕਾਰਵਾਈ ਕਰੇਗੀ।

  • ਲੁਧਿਆਣਾ ਜ਼ਿਲ੍ਹੇ ਵਿੱਚ 25 ਅਤੇ ਬਹਾਰਲੇ ਜਿਲ੍ਹਿਆਂ ਦੇ 22 ਕੇਸ ਡੇਗੂ ਦੇ ਕੇਸ ਆਏ ਸਾਹਮਣੇ 

    ਲਗਾਤਾਰ ਵੱਧ ਰਹੇ ਡੇਂਗੂ ਕੇਸਾਂ ਵਿੱਚ ਹੋ ਰਹੇ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਹਤ ਵਿਭਾਗ ਵੱਲੋਂ ਲੁਧਿਆਣਾ ਵੱਲੋਂ ਕਮਰ ਕਸ ਲਈ ਗਈ ਹੈ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਪੀੜਤਾਂ ਦਾ ਇਲਾਜ ਮੁਫਤ ਕੀਤਾ ਜਾ ਰਿਹਾ। ਬਰਸਾਤੀ ਮੌਸਮ ਦੇ ਚੱਲਦਿਆਂ ਕਈ ਤਰਾ ਦੀਆਂ ਬਿਮਾਰੀਆਂ ਫੈਲਣ ਲੱਗਦੀਆਂ ਨੇ ਜਿਸ ਵਿੱਚ ਖਾਸ ਕਰ ਖੜੇ ਪਾਣੀ ਕਰਕੇ ਡੇਂਗੂ ਦੀ ਭਿਆਨਕ ਬਿਮਾਰੀ ਵੀ ਫੈਲ ਜਾਂਦੀ ਹੈ ਜੇਕਰ ਲੁਧਿਆਣਾ ਦੀ ਗੱਲ ਕਰੀਏ ਲੁਧਿਆਣਾ ਜਿਲ੍ਹੇ ਵਿੱਚ ਹੁਣ ਤੱਕ 25 ਡੇਗੂ ਦੇ ਕੇਸ ਆ ਚੁੱਕੇ ਹਨ ਜਿਨਾਂ ਸੰਬੰਧੀ ਸਿਵਲ ਸਰਜਨ ਜਸਵੀਰ ਸਿੰਘ ਔਲਖ ਨੇ ਜਾਣਕਾਰੀ ਦਿੱਤੀ। 

  • ਜਦ ਕੋਈ ਐਕਸੀਡੈਂਟ ਜਾਂ ਕੋਈ ਗੁੰਡਾਗਰਦੀ ਹੁੰਦੀ ਹੈ ਤਾਂ ਲੋਕਾਂ ਦੇ ਦਿਮਾਗ ਵਿੱਚ ਸਭ ਤੋਂ ਪਹਿਲਾਂ ਕਿਸ ਨੂੰ ਫੋਨ ਲਗਾ ਕੇ ਇਤਲਾਹ ਕਰਨ ਦਾ ਖਿਆਲ ਆਉਂਦਾ ਹੈ ਜਿਸ ਨੂੰ ਲੈ ਕੇ ਮੀਡੀਆ ਵੱਲੋਂ ਮੋਗਾ ਵਾਸੀਆਂ ਨਾਲ ਕੀਤੀ ਗਈ ਗਰਾਊਂਡ ਜ਼ੀਰੋ ਤੇ ਗੱਲਬਾਤ

    ਕਈ ਲੋਕਾਂ ਨੇ ਕਿਹਾ ਜੇਕਰ ਕੋਈ ਐਕਸੀਡੈਂਟ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਹ 108 ਨੰਬਰ ਤੇ ਕਾਲ ਕਰਦੇ ਹਨ ਅਤੇ ਜੇਕਰ ਕਿਤੇ ਕੋਈ ਗੁੰਡਾਗਰਦੀ ਹੁੰਦੀ ਹੋਵੇ ਤਾਂ 100 ਨੰਬਰ ਤੇ ਕਾਲ ਕਰ ਪੁਲਿਸ ਨੂੰ ਇਤਲਾਹ ਦਿੰਦੇ ਹਨ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਆਮ ਲੋਕਾਂ ਵਿੱਚ ਖਾਖੀ ਅਤੇ ਖਾਦੀ ਦਾ ਡਰ ਬਿਲਕੁਲ ਨਹੀਂ ਰਿਹਾ ਜਿਸ ਦਾ ਮੁੱਖ ਕਾਰਨ ਬੇਰੁਜ਼ਗਾਰੀ ਹੈ। ਮੌਕੇ ਤੇ ਪੁਲਿਸ ਨਾ ਪਹੁੰਚਣ ਦੀ ਇੱਕ ਮੇਨ ਵਜਹਾ ਇਹ ਵੀ ਹੈ ਕਿ ਪੁਲਿਸ ਕੋਲ ਬੁਨਿਆਦੀ ਢਾਂਚਾ ਦੀ ਘਾਟ ਅਤੇ ਪੁਲਿਸ ਕੋਲ ਨਫਰੀ ਬਹੁਤ ਘੱਟ ਹੈ ਆਖਿਰ ਪੁਲਿਸ ਮੁਲਾਜ਼ਮ ਵੀ ਇਨਸਾਨ ਹਨ 24-24 ਘੰਟੇ ਡਿਊਟੀ ਕਰਦੇ ਹਨ ਅਤੇ ਬਾਵਜੂਦ ਕੋਈ ਰੈਸਟ ਵੀ ਨਹੀਂ ਮਿਲਦੀ। ਚਾਹੇ 100 ਨੰਬਰ ਤੇ ਫੋਨ ਲਗਾ ਲਓ ਕਈ ਵਾਰ ਫੋਨ ਮਿਲਦਾ ਹੀ ਨਹੀਂ ਤੇ ਕਈ ਵਾਰ ਜਦ ਫੋਨ ਮਿਲਦਾ ਹੈ ਤਾਂ ਸਹੀ ਤਰ੍ਹਾਂ ਰਿਸਪੌਂਸ ਨਹੀਂ ਮਿਲਦਾ ਅਤੇ ਅਕਸਰ ਦੇਖਿਆ ਜਾਂਦਾ ਹੈ ਕਿ ਪੁਲਿਸ ਹਮੇਸ਼ਾ ਵਾਰਦਾਤ ਵਾਲੀ ਜਗ੍ਹਾ ਤੇ ਦੇਰੀ ਨਾਲ ਪਹੁੰਚਦੀ ਹੈ ।

  • ਕਿਸਾਨੀ ਅੰਦੋਲਨ ਦੌਰਾਨ ਖਨੌਰੀ ਬਾਰਡਰ 'ਤੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਿਆ ਸੀ.. ਸ਼ਹੀਦ ਕਿਸਾਨ ਦੇ ਪਰਿਵਾਰ ਨਾਲ ਮੁਲਾਕ਼ਾਤ ਕੀਤੀ... ਵਾਅਦੇ ਮੁਤਾਬਕ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਦਿੱਤਾ... ਕਿਸਾਨਾਂ ਦੀ ਆਪਣੀ ਸਰਕਾਰ ਹਰ ਦੁੱਖ-ਸੁੱਖ ਵਿੱਚ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਤੇ ਖੜੀ ਰਹੇਗੀ..

     

  • ਦੇਹ- ਵਪਾਰ ਦਾ ਧੰਦਾ
    ਹਲਕਾ ਘਨੌਰ ਦੇ ਥਾਣਾ ਖੇੜੀ ਗੰਡਿਆਂ ਦੇ ਅਧੀਨ ਸੈਦਕੈੜੀ ਰੋਡ ਤੇ ਸਥਿਤ ਪੈਂਦੀ ਚੀਮਾ ਕਲੋਨੀ ਦੇ ਵਿੱਚ ਦੇ ਵਪਾਰ ਦਾ ਧੰਦਾ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ। ਜਦੋਂ ਜੀ ਮੀਡੀਆ ਦੀ ਟੀਮ ਮੌਕੇ ਤੇ ਪਹੁੰਚੀ ਤਾਂ ਕੈਮਰੇ ਦੀ ਨਿਗਹਾ ਤੋਂ ਭੱਜਦੇ ਹੋਏ ਔਰਤਾਂ ਮੁੰਡੇ ਅਤੇ ਛੋਟੀ ਉਮਰ ਦੀ ਕੁੜੀਆਂ ਵੀ ਨਜ਼ਰ ਆਈਆਂ। ਜਾਣਕਾਰੀ ਅਨੁਸਾਰ ਉੱਥੇ ਚਾਰ ਤੋਂ ਪੰਜ ਅੱਡੇ ਘਰਾਂ ਦੇ ਵਿੱਚ ਬਣਾਏ ਹੋਏ ਹਨ ਜਿੱਥੇ ਕਿ ਜਿਸਮ ਫਰੋਸ਼ੀ ਦਾ ਧੰਦਾ ਜੋਰਾਂ ਤੇ ਚੱਲਦਾ ਹੈ। ਛੋਟੀ ਛੋਟੀ ਉਮਰ ਦੇ ਗਰੀਬ ਘਰਾਂ ਦੇ ਸਕੂਲਾਂ ਦੇ ਮੁੰਡੇ ਉੱਥੇ ਗਲਤ ਕੰਮ ਕਰਨ ਲਈ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਇਹ ਕੰਮ ਹੋ ਰਿਹਾ ਹੈ

  • ਪੰਜਾਬ ਵਿੱਚ ਲਗਾਤਾਰ ਕ੍ਰਾਈਮ ਵੱਧਦਾ ਜਾ ਰਿਹਾ ਜਿਸ ਕਰਕੇ ਪੰਜਾਬ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਤ ਮਹਿਸੂਸ ਕਰ ਰਹੇ ਹਨ। ਇਸ ਸਬੰਧੀ ਜਦੋਂ ਗੁਰਦਾਸਪੁਰ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਲੋਕਾਂ ਨੂੰ ਜਿਆਦਾਤਰ ਇਸ ਦੀ ਜਾਣਕਾਰੀ ਨਹੀਂ ਹੈ ਕਿ ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਉਹ ਪੁਲਿਸ ਨੂੰ ਕਿਸ ਨੰਬਰ ਤੇ ਸੂਚਿਤ ਕਰਨ, ਉਹਨਾਂ ਕਿਹਾ ਕਿ ਜਿਆਦਾਤਰ ਲੋਕ ਇਸ ਲਈ ਸੂਚਿਤ ਨਹੀਂ ਕਰਦੇ ਕਿਉਂਕਿ ਪੁਲਿਸ ਫਿਰ ਉਹਨਾਂ ਦੇ ਕੋਲੋਂ ਹੀ ਪੁੱਛ ਗਿੱਛ ਕਰ ਉਹਨਾਂ ਨੂੰ ਪਰੇਸ਼ਾਨ ਕਰਦੀ ਹੈ ਜਿਸ ਕਰਕੇ ਲੋਕ ਪੁਲਿਸ ਨੂੰ ਕੋਈ ਵੀ ਸੂਚਨਾ ਦੇਣ ਤੋਂ ਗੁਰੇਜ਼ ਕਰਦੇ ਹਨ।

  • 15 ਸੈਕਟਰ ਵਿੱਚ ਪੁਲਿਸ ਵੱਲੋਂ NSUI ਦੇ ਆਗੂਆਂ ਤੇ ਵਾਟਰ ਕੈਨਨ ਦਾ ਕੀਤਾ ਗਿਆ ਇਸਤੇਮਾਲ, ਪੁਲਿਸ ਵੱਲੋਂ ਕੀਤੇ ਗਏ ਡੀਟੇਨ

  • ਡੇਰਾਬੱਸੀ 'ਚ ਵੱਖ-ਵੱਖ ਘਰਾਂ 'ਚੋਂ 7 ਨਾਬਾਲਗ ਬੱਚੇ ਲਾਪਤਾ, ਪਰਿਵਾਰਕ ਮੈਂਬਰ ਥਾਣੇ ਦੇ ਬਾਹਰ ਇਕੱਠੇ ਹੋਏ, ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ

    ਡੇਰਾਬੱਸੀ ਬਰਵਾਲਾ ਰੋਡ 'ਤੇ ਸਥਿਤ ਭਗਤ ਸਿੰਘ ਨਗਰ ਤੋਂ ਵੱਖ-ਵੱਖ ਘਰਾਂ ਦੇ 7 ਨਾਬਾਲਗ ਬੱਚੇ ਪਿਛਲੇ 36 ਘੰਟਿਆਂ ਤੋਂ ਲਾਪਤਾ ਹਨ। ਲਾਪਤਾ ਬੱਚੇ ਪਰਵਾਸੀ ਪਰਿਵਾਰਾਂ ਦੇ ਹਨ, ਜਿਨ੍ਹਾਂ ਵਿਚ ਸਾਰੇ ਲੜਕੇ ਹਨ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਾਪਤਾ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਬੱਚੇ ਐਤਵਾਰ ਸਵੇਰੇ ਕਰੀਬ 5 ਵਜੇ ਘਰ ਤੋਂ ਪਾਰਕ ਵਿੱਚ ਖੇਡਣ ਲਈ ਗਏ ਸਨ, ਪਰ ਵਾਪਸ ਨਹੀਂ ਪਰਤੇ। 

    ਦੁਪਹਿਰ 12 ਵਜੇ ਭਗਤ ਸਿੰਘ ਨਗਰ ਦੀਆਂ ਵੱਖ-ਵੱਖ ਗਲੀਆਂ ਵਿੱਚ ਰਹਿਣ ਵਾਲੇ 5 ਹੋਰ ਬੱਚੇ ਘਰੋਂ ਖੇਡਣ ਲਈ ਗਏ ਅਤੇ ਵਾਪਸ ਨਹੀਂ ਪਰਤੇ। ਐਤਵਾਰ ਨੂੰ ਛੁੱਟੀ ਹੋਣ ਕਾਰਨ ਬੱਚੇ ਖੇਡ ਰਹੇ ਸਨ, ਜਿਸ ਕਾਰਨ ਬੱਚਿਆਂ ਦੇ ਲਾਪਤਾ ਹੋਣ ਦਾ ਪਤਾ ਨਹੀਂ ਲੱਗ ਸਕਿਆ। ਲਾਪਤਾ ਬੱਚੇ ਇੱਕ ਦੂਜੇ ਨੂੰ ਜਾਣਦੇ ਹਨ ਅਤੇ ਇੱਕ ਦੂਜੇ ਨਾਲ ਸਕੂਲ ਜਾਂਦੇ ਹਨ। ਸਭ ਤੋਂ ਵੱਡਾ ਲੜਕਾ 15 ਸਾਲ ਦਾ ਹੈ ਅਤੇ ਦਸਵੀਂ ਜਮਾਤ ਵਿੱਚ ਪੜ੍ਹਦਾ ਹੈ। ਮਾਪਿਆਂ ਨੂੰ ਇਹ ਸੋਚ ਕੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਉਨ੍ਹਾਂ ਦੇ ਬੱਚੇ ਸਾਰੀ ਰਾਤ ਕਿੱਥੇ ਰਹਿਣਗੇ।

  • ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਹੋਈ ਖ਼ਤਮ
    ਸ਼ੁਭਕਰਨ ਦੇ ਪਰਿਵਾਰ ਨੂੰ ਮੁੱਖ ਮੰਤਰੀ ਨੇ ਸੌਂਪਿਆ ਇਕ ਕਰੋੜ ਰੁਪਏ ਦਾ ਚੈੱਕ
    ਸ਼ੁਭਕਰਨ ਸਿੰਘ ਦੀ ਭੈਣ ਨੂੰ ਦਿੱਤੀ ਗਈ ਪੰਜਾਬ ਪੁਲਿਸ ਵਿੱਚ ਨੌਕਰੀ

  • ਤਰਨਤਾਰਨ ਦੇ ਪਿੰਡ ਧੰਗਾਣਾ 'ਚ ਦੋ ਧਿਰਾਂ 'ਚ ਝੜਪ, ਦੋਵਾਂ ਧਿਰਾਂ 'ਚੋਂ ਚੱਲੀਆਂ ਗੋਲੀਆਂ, ਚਾਰ ਜ਼ਖਮੀ, ਪੁਲਿਸ ਨੇ ਮਾਮਲਾ ਦਰਜ, ਵੀਡੀਓ ਵਾਇਰਲ

  • ਡਾ. ਅਮਰ ਸਿੰਘ ਨੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨਾਲ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਹੈ ਕਿ ਇਸ ਬਜਟ ਸੈਸ਼ਨ ਦੌਰਾਨ MSP ਨੂੰ ਕਾਨੂੰਨੀ ਗਾਰੰਟੀ ਬਣਾਉਣ ਦੇ ਲਈ ਬਿੱਲ ਲਿਆਂਦਾ ਜਾਵੇ।

  • ਬਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ
    ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਹਾਈ ਕਰਟ ਤੋਂ ਵੱਡੀ ਰਾਹਤ ਮਿਲੀ ਹੈ। ਐਨਡੀਪੀਐਸ ਕੇਸ ਵਿੱਚ  ਸਪੈਸ਼ਲ ਜਾਂਚ ਟੀਮ ਵੱਲੋਂ ਭੇਜੇ ਸੰਮਨ ਐਸਆਈਟੀ ਨੇ ਵਾਪਸ ਲੈ ਲਏ। ਹਾਈ ਕੋਰਟ ਵਿੱਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ।

  • ਮੌੜ ਮੰਡੀ ਟਰੱਕ ਯੂਨੀਅਨ ਨੇੜੇ ਤੇਜ਼ਧਾਰ ਹਥਿਆਰਾਂ ਨਾਲ ਪੂਰੀ ਤਰ੍ਹਾਂ ਵੱਡੇ ਗਏ ਨੌਜਵਾਨ ਜਸਪਾਲ ਸਿੰਘ ਦੇ ਇਲਾਜ ਦੌਰਾਨ ਹੋਈ ਮੌਤ

  • CM ਭਗਵੰਤ ਮਾਨ ਦਾ ਟਵੀਟ

  • ਪਾਣੀ ਦੀ ਨਿਕਾਸੀ ਨੂੰ ਲੈ ਕੇ ਰਮਦਾਸ ਦੇ ਪਿੰਡ ਲੱਖੂਵਾਲ ਦੇ ਕਿਸਾਨ ਗੁਰਦੇਵ ਸਿੰਘ ਦਾ ਤੇਜ਼ਧਾਰ ਹਥਿਆਰ ਨਾਲ ਕਤਲ
    ਅੰਮ੍ਰਿਤਸਰ ਦੇ ਥਾਣਾ ਰਮਦਾਸ ਅਧੀਨ ਆਉਂਦੇ ਪਿੰਡ ਲੱਖੂਵਾਲ ਵਿਖੇ ਕਿਸਾਨ ਗੁਰਦੇਵ ਸਿੰਘ ਦਾ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਕਿਸਾਨ ਗੁਰਦੇਵ ਸਿੰਘ ਆਪਣੇ ਭਤੀਜੇ ਨਾਲ ਖੇਤਾਂ ਵਿੱਚ ਫੇਰਾ ਮਾਰਨ ਗਿਆ ਸੀ ਜਿਸ ਦੌਰਾਨ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਕਿਸਾਨ ਅਤੇ ਉਸਦੇ ਭਤੀਜੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਦੌਰਾਨ ਤੇਜ਼ਧਾਰ ਹਥਿਆਰ ਵੱਜਣ ਕਰਕੇ ਕਿਸਾਨ ਗੁਰਦੇਵ ਸਿੰਘ ਦੀ ਮੌਤ ਹੋ ਗਈ ਅਤੇ ਉਸ ਦਾ ਭਤੀਜਾ ਜ਼ਖਮੀ ਹੋ ਗਿਆ ਜਿਨਾਂ ਨੂੰ ਤੁਰੰਤ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ। ਕਿਸਾਨ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ ਉੱਥੇ ਹੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

  • ਕਾਲਕਾ 'ਚ ਹਰਿਆਣਾ ਰੋਡਵੇਜ਼ ਦੀ ਮਿੰਨੀ ਬੱਸ ਬੇਕਾਬੂ ਹੋ ਕੇ ਟੋਏ 'ਚ ਜਾ ਡਿੱਗੀ
    ਕਾਲਕਾ ਵਿੱਚ ਅੱਜ ਸਵੇਰੇ ਹਰਿਆਣਾ ਰੋਡਵੇਜ਼ ਦੀ ਮਿੰਨੀ ਬੱਸ ਐਚਆਰ 68 ਬੀ 9137 ਜੋ ਕਿ ਪਿੰਡ ਦਖਰੋਗ ਤੋਂ ਕਾਲਕਾ ਨੂੰ ਆ ਰਹੀ ਸੀ, ਇੱਕ ਵੱਡਾ ਹਾਦਸਾ ਵਾਪਰ ਗਿਆ। ਅੱਜ ਸਵੇਰੇ ਉਹ ਕੰਟਰੋਲ ਗੁਆ ਬੈਠੀ ਅਤੇ ਖਾਈ ਵਿੱਚ ਡਿੱਗ ਗਈ। ਦੱਸ ਦਈਏ ਕਿ ਬੱਸ 'ਚ 40 ਤੋਂ ਜ਼ਿਆਦਾ ਯਾਤਰੀ ਸਵਾਰ ਸਨ, ਜਿਨ੍ਹਾਂ 'ਚ ਸਕੂਲੀ ਬੱਚੇ ਵੀ ਸਵਾਰ ਸਨ ਅਤੇ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬੱਸ 'ਚੋਂ ਸਵਾਰੀਆਂ ਨੂੰ ਬਾਹਰ ਕੱਢਿਆ। ਇਸ ਬੱਸ ਦੇ ਡਰਾਈਵਰ ਯਸ਼ਪਾਲ, ਕੰਡਕਟਰ ਸੰਦੀਪ ਅਤੇ ਜ਼ਖਮੀ ਲੋਕਾਂ ਨੂੰ ਪੰਚਕੂਲਾ ਦੇ ਸੈਕਟਰ 6 ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

  • ਜਲੰਧਰ ਪੱਛਮੀ ਜ਼ਿਮਨੀ ਚੋਣ:- ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਦਲਜੀਤ ਸਿੰਘ ਭਾਨਾ ਦੀ ਪੈਰੋਲ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਰੱਦ ਕਰਨ ਦੇ ਨਿਰਦੇਸ਼

    ਭਾਰਤੀ ਚੋਣ ਕਮਿਸ਼ਨ ਨੇ ਜਲੰਧਰ ਪੱਛਮੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਦਲਜੀਤ ਸਿੰਘ ਭਾਨਾ ਦੀ ਪੈਰੋਲ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਭਾਨਾ ਦੀ ਪੈਰੋਲ ਰੱਦ ਕਰਨ ਲਈ ਕਾਂਗਰਸ ਅਤੇ ਭਾਜਪਾ ਨੇ ਕਮਿਸ਼ਨ ਕੋਲ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਸਨ। 

    ਚੋਣ ਕਮਿਸ਼ਨ ਦੇ ਨਿਰਦੇਸ਼ਾਂ ਬਾਬਤ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਜਾਣੂੰ ਕਰਵਾ ਦਿੱਤਾ ਹੈ। ਚੋਣ ਕਮਿਸ਼ਨ ਨੇ ਨਿਰਦੇਸ਼ ਦਿੱਤੇ ਹਨ ਕਿ ਸੁਚਾਰੂ ਚੋਣ ਪ੍ਰਕਿਰਿਆ ਨੇਪਰੇ ਚਾੜ੍ਹਨ ਲਈ ਅਤੇ ਮਿਲੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਦਲਜੀਤ ਸਿੰਘ ਭਾਨਾ ਦੀ ਪੈਰੋਲ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਰੱਦ ਕੀਤੀ ਜਾਵੇ। 

  •  DGP ਗੌਰਵ ਯਾਦਵ ਦਾ ਟਵੀਟ

  • ਯੂਟੀ ਪੁਲਿਸ ਨੇ ਸੈਕਟਰ 35 ਸਥਿਤ ਇੱਕ ਇਮੀਗ੍ਰੇਸ਼ਨ ਫਰਮ ਦੇ ਮਾਲਕਾਂ ਅਤੇ ਕਰਮਚਾਰੀਆਂ ਦੇ ਖਿਲਾਫ 12 ਲੋਕਾਂ ਨਾਲ ਲਗਭਗ 90 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾਵਾਂ ਦਾ ਦੋਸ਼ ਹੈ ਕਿ ਫਰਮ ਨੇ ਉਨ੍ਹਾਂ ਨੂੰ ਵਿਦੇਸ਼ ਭੇਜਣ ਦੇ ਬਹਾਨੇ ਪੈਸੇ ਠੱਗੇ ਪਰ ਨਾ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਗਏ। ਸੈਕਟਰ 36 ਥਾਣਾ ਪੁਲਸ ਨੇ ਭੂਪੇਂਦਰ ਕੁਮਾਰ ਵਾਸੀ ਸੋਨੀਪਤ, ਹਰਿਆਣਾ ਅਤੇ 10 ਹੋਰ ਲੋਕਾਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ। 

    ਸ਼ਿਕਾਇਤਕਰਤਾਵਾਂ ਨੇ ਦੋਸ਼ ਲਾਇਆ ਹੈ ਕਿ ਕੁਲਦੀਪ ਸਿੰਘ ਕੱਦਾ ਉਰਫ਼ ਕੁਲਵੀਰ ਸਿੰਘ ਅਤੇ ਹੋਰ, ਵਸਤ ਇਮੀਗ੍ਰੇਸ਼ਨ ਕੰਸਲਟੈਂਟ, ਸੈਕਟਰ 35, ਯੂਟੀ, ਨੇ ਵੱਖ-ਵੱਖ ਦੇਸ਼ਾਂ ਦਾ ਕੰਮ ਅਤੇ ਸਟੱਡੀ ਵੀਜ਼ਾ ਦਿਵਾਉਣ ਦੇ ਬਹਾਨੇ ਲਗਭਗ 90 ਲੱਖ ਰੁਪਏ ਦੀ ਠੱਗੀ ਮਾਰੀ ਹੈ। ਸ਼ਿਕਾਇਤਕਰਤਾਵਾਂ ਨੇ ਮੁਲਜ਼ਮਾਂ ਨੂੰ ਔਨਲਾਈਨ ਅਤੇ ਆਫ਼ਲਾਈਨ ਦੋਵੇਂ ਤਰ੍ਹਾਂ ਨਾਲ ਭੁਗਤਾਨ ਕੀਤਾ, ਪਰ ਪੈਸੇ ਲੈਣ ਤੋਂ ਬਾਅਦ ਫਰਮ ਨੇ ਵੀਜ਼ਾ ਦੇਣ ਵਿੱਚ ਦੇਰੀ ਕਰਨੀ ਸ਼ੁਰੂ ਕਰ ਦਿੱਤੀ।

  • ਧੋਖਾਧੜੀ ਕਰਨ ਵਾਲਿਆਂ ਨੇ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਦੱਸ ਕੇ ਇੱਕ ਔਰਤ ਨਾਲ 80 ਲੱਖ ਰੁਪਏ ਦੀ ਠੱਗੀ ਮਾਰੀ। ਸ਼ਿਕਾਇਤਕਰਤਾ, ਜੋ ਕਿ ਸੈਕਟਰ 11 ਦੀ ਵਸਨੀਕ ਹੈ, ਨੇ ਦੱਸਿਆ ਕਿ ਉਸ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਦੇ ਇੱਕ ਪੁਲਿਸ ਕਰਮਚਾਰੀ ਦੇ ਨਾਂ 'ਤੇ ਕਾਲ ਆਈ ਸੀ। ਕਾਲ ਕਰਨ ਵਾਲੇ ਨੇ ਉਸ ਨੂੰ ਦੱਸਿਆ ਕਿ ਉਸ ਦੇ ਆਧਾਰ ਕਾਰਡ ਦੇ ਵਿਰੁੱਧ ਜਾਰੀ ਕੀਤੇ ਗਏ ਸਿਮ ਕਾਰਡ ਦੀ ਵਰਤੋਂ ਮਨੀ ਲਾਂਡਰਿੰਗ ਗਤੀਵਿਧੀਆਂ ਵਿੱਚ ਕੀਤੀ ਗਈ ਸੀ। 

    ਧੋਖੇਬਾਜ਼ ਨੇ ਦਾਅਵਾ ਕੀਤਾ ਕਿ ਉਸ ਵਿਰੁੱਧ ਮਨੀ ਲਾਂਡਰਿੰਗ ਦੀਆਂ 24 ਸ਼ਿਕਾਇਤਾਂ ਹਨ ਅਤੇ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਕਾਲ ਕਰਨ ਵਾਲੇ ਨੇ ਉਸ ਨੂੰ ਜਾਂਚ ਦੇ ਹਿੱਸੇ ਵਜੋਂ ਇੱਕ ਖਾਸ ਬੈਂਕ ਖਾਤੇ ਵਿੱਚ 80 ਲੱਖ ਰੁਪਏ ਜਮ੍ਹਾ ਕਰਨ ਲਈ ਕਿਹਾ, ਭਰੋਸਾ ਦਿਵਾਇਆ ਕਿ ਜੇਕਰ ਉਹ ਬੇਕਸੂਰ ਪਾਈ ਜਾਂਦੀ ਹੈ ਤਾਂ ਉਸ ਦੇ ਪੈਸੇ ਵਾਪਸ ਕਰ ਦਿੱਤੇ ਜਾਣਗੇ। ਸ਼ਿਕਾਇਤਕਰਤਾ ਨੇ ਖਾਤੇ 'ਚ ਪੈਸੇ ਟਰਾਂਸਫਰ ਕਰ ਦਿੱਤੇ ਪਰ ਬਾਅਦ 'ਚ ਪਤਾ ਲੱਗਾ ਕਿ ਉਸ ਨਾਲ ਧੋਖਾ ਹੋਇਆ ਹੈ। ਸਾਈਬਰ ਕ੍ਰਾਈਮ ਥਾਣੇ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।

  • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਸੰਕੇਤ ਦਿੱਤਾ ਕਿ ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਲਈ 'ਆਪ' ਉਮੀਦਵਾਰ ਮਹਿੰਦਰ ਭਗਤ ਚੁਣੇ ਜਾਣ 'ਤੇ ਰਾਜ ਮੰਤਰੀ ਮੰਡਲ ਵਿੱਚ ਸ਼ਾਮਲ ਹੋਣਗੇ। ਮਾਨ 10 ਜੁਲਾਈ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਪਾਰਟੀ ਦੇ ਉਮੀਦਵਾਰ ਭਗਤ ਲਈ ਪ੍ਰਚਾਰ ਕਰ ਰਹੇ ਸਨ, ਜੋ ਕਿ ਸ਼ੀਤਲ ਅੰਗੁਰਾਲ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਵਜੋਂ ਅਸਤੀਫਾ ਦੇਣ ਤੋਂ ਬਾਅਦ ਜ਼ਰੂਰੀ ਹੋ ਗਿਆ ਸੀ।

  • ਫਾਜ਼ਿਲਕਾ 'ਚ ਕਵਰੇਜ ਕਰਦੇ ਹੋਏ ਪੱਤਰਕਾਰ ਨਹਿਰ 'ਚ ਡਿੱਗਿਆ : ਨਹਿਰ ਟੁੱਟਣ 'ਤੇ ਕਵਰੇਜ ਲਈ ਪਹੁੰਚਿਆ  ਸੀ ਪੱਤਰਕਾਰ ਭਾਈਚਾਰੇ 'ਚ ਪ੍ਰਸ਼ਾਸਨ ਖਿਲਾਫ਼ ਗੁੱਸਾ

    ਫਾਜ਼ਿਲਕਾ 'ਚ ਨਹਿਰ ਦੇ ਪਾੜ ਦੀ ਕਵਰੇਜ ਕਰਨ ਗਿਆ ਇਕ ਪੱਤਰਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਪਿੰਡ ਘੁਬਾਇਆ ਨੇੜੇ ਨਹਿਰ 'ਚ ਪਾਣੀ ਭਰ ਗਿਆ, ਜਿਸ ਤੋਂ ਬਾਅਦ ਨਿੱਜੀ ਚੈਨਲ ਦਾ ਪੱਤਰਕਾਰ ਵੀ ਕਵਰੇਜ ਕਰਦੇ ਸਮੇਂ ਅਚਾਨਕ ਨਹਿਰ ਦਾ ਬੈੱਡ ਜ਼ਮੀਨ 'ਚ ਧਸ ਗਿਆ ਅਤੇ ਉੱਪਰ ਕਵਰੇਜ ਕਰ ਰਿਹਾ ਪੱਤਰਕਾਰ ਵੀ ਮਿੱਟੀ ਹੇਠਾਂ ਦੱਬ ਗਿਆ, ਜਿਸ ਨੂੰ ਮੌਕੇ 'ਤੇ ਮੌਜੂਦ ਲੋਕਾਂ ਨੇ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਇਸ ਨੂੰ ਲੈ ਕੇ ਪੱਤਰਕਾਰ ਭਾਈਚਾਰੇ ਵਿੱਚ ਪ੍ਰਸ਼ਾਸਨ ਖ਼ਿਲਾਫ਼ ਗੁੱਸਾ ਹੈ।

  • ਦੇਰ ਸ਼ਾਮ ਗੁਰਦਾਸਪੁਰ ਦੇ ਸ਼੍ਰੀ ਹਰਗੋਵਿੰਦ ਪੁਰ ਦੇ ਲਾਇਟਾ ਵਾਲਾ ਚੌਕ 'ਚ ਪਿੰਡ ਵਿਧਵਾ 'ਚ ਪਾਣੀ ਦੇ ਮੁੱਦੇ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਗੋਲੀਬਾਰੀ ਹੋ ਗਈ, ਜਿਸ 'ਚ ਦੋਵਾਂ ਗੁੱਟਾਂ ਦੇ 2 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਧੜੇ ਦੇ ਸ਼ਮਸ਼ੇਰ ਸਿੰਘ ਦੀ ਮੌਤ ਹੋ ਗਈ ਦੂਜੇ ਧੜੇ ਦੇ ਨਿਰਮਲ ਸਿੰਘ ਅਤੇ ਬਲਰਾਜ ਸਿੰਘ ਦੀ ਮੌਤ ਹੋ ਗਈ ਹੈ, ਇਸ ਗੋਲੀਬਾਰੀ ਵਿੱਚ ਕਈ ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਦਾ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਪੁਲਿਸ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।

  • ਬੀਐਸਐਫ ਵੱਲੋਂ ਪਾਕਿਸਤਾਨੀ ਡਰੋਨ ਅਤੇ ਹੈਰੋਇਨ ਬਰਾਮਦ
    ਦੋ ਵੱਖ-ਵੱਖ ਤਲਾਸ਼ੀ ਮੁਹਿੰਮਾਂ ਦੌਰਾਨ ਇੱਕ ਪਾਕਿਸਤਾਨੀ ਡਰੋਨ ਅਤੇ ਹੈਰੋਇਨ ਦਾ ਇੱਕ ਪੈਕੇਟ ਬਰਾਮਦ ਕੀਤਾ ਗਿਆ ਹੈ। ਪਾਕਿਸਤਾਨੀ ਡਰੋਨ ਦੀ ਪਹਿਲੀ ਬਰਾਮਦਗੀ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਵਣ ਵਿੱਚ ਹੋਈ ਹੈ ਅਤੇ 250 ਗ੍ਰਾਮ ਹੈਰੋਇਨ ਦੀ ਦੂਜੀ ਬਰਾਮਦਗੀ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਰੋੜਾਵਾਲਾ ਤੋਂ ਹੋਈ ਹੈ।

    ਬਰਾਮਦ ਕੀਤੇ ਗਏ ਡਰੋਨ ਦੀ ਪਛਾਣ ਚੀਨ ਦੇ ਬਣੇ DJI Mavic 3 ਕਲਾਸਿਕ ਵਜੋਂ ਹੋਈ ਹੈ। ਬੀਐਸਐਫ ਦੇ ਜਵਾਨਾਂ ਦੇ ਭਰੋਸੇਮੰਦ ਇਨਪੁਟ ਅਤੇ ਤੁਰੰਤ ਜਵਾਬ ਨੇ ਇੱਕ ਵਾਰ ਫਿਰ ਸਰਹੱਦ ਪਾਰ ਤਸਕਰਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ।

  • ਮੁੱਠਭੇੜ ਵਾਲੀ ਥਾਂ 'ਤੇ ਅੱਤਵਾਦੀਆਂ ਦੇ ਟਿਕਾਣੇ ਦਾ ਪਰਦਾਫਾਸ਼ lTerrorist Hideout Caught By Forces In Kashmir.. ਦੱਖਣੀ ਕਸ਼ਮੀਰ ਦੇ ਕੁਲਗਾਮ ਵਿੱਚ ਦੋਹਰੇ ਅੱਤਵਾਦ ਵਿਰੋਧੀ ਅਪਰੇਸ਼ਨਾਂ ਦੌਰਾਨ, ਬਲਾਂ ਨੇ ਰਿਹਾਇਸ਼ੀ ਘਰ ਦੀ ਅਲਮਾਰੀ ਵਿੱਚ ਲੁਕੇ ਹੋਏ ਇੱਕ ਅੱਤਵਾਦੀ ਟਿਕਾਣੇ ਦਾ ਪਤਾ ਲਗਾਇਆ ਹੈ। ਸੂਤਰਾਂ ਮੁਤਾਬਕ ਚਿੰਨੀਗਾਮ ਕੁਲਗਾਮ 'ਚ ਮੁਕਾਬਲੇ 'ਚ ਮਾਰੇ ਗਏ ਚਾਰ ਅੱਤਵਾਦੀ ਤਲਾਸ਼ੀ ਮੁਹਿੰਮ ਦੌਰਾਨ ਪਤਾ ਲੱਗਣ ਤੋਂ ਬਚਣ ਲਈ ਇਸ ਛੁਪਣਗਾਹ ਦੀ ਵਰਤੋਂ ਕਰ ਰਹੇ ਸਨ।

  • #ਦਿੱਲੀ: ਭਾਰਤੀ ਹਵਾਈ ਸੈਨਾ (ਅਗਨੀਵੀਰ) ਲਈ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ, ਬਿਨੈਕਾਰ 8 ਜੁਲਾਈ ਤੋਂ ਆਨਲਾਈਨ ਅਰਜ਼ੀ ਦੇ ਸਕਦੇ ਹਨ।

     

  • #ਸ਼ਿਮਲਾ: ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਸੂਬੇ ਦੇ ਵਿਕਾਸ ਨਾਲ ਸਬੰਧਤ ਮੁੱਦਿਆਂ 'ਤੇ ਅਧਿਕਾਰੀਆਂ ਨਾਲ ਕਰਨਗੇ ਮੀਟਿੰਗ। ਸਵੇਰੇ 11 ਵਜੇ ਹੋਵੇਗੀ ਮੀਟਿੰਗ।

  • #ਲੁਧਿਆਣਾ (ਫਾਲੋਅਅਪ): ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਐਤਵਾਰ ਨੂੰ ਸ਼ਿਵ ਸੈਨਾ (ਪੰਜਾਬ) ਦੇ ਆਗੂ ਸੰਦੀਪ ਥਾਪਰ ਦੀ ਸਿਹਤ ਬਾਰੇ ਜਾਣਕਾਰੀ ਲਈ, ਜਿਨ੍ਹਾਂ 'ਤੇ ਦੋ ਦਿਨ ਪਹਿਲਾਂ ਤਲਵਾਰਾਂ ਨਾਲ ਹਮਲਾ ਕੀਤਾ ਗਿਆ ਸੀ।ਉਨ੍ਹਾਂ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨਾਲ ਵੀ ਗੱਲਬਾਤ ਕੀਤੀ। ਨੇ ਦਾਅਵਾ ਕੀਤਾ ਕਿ ਉਹ ਘਟਨਾ ਬਾਰੇ ਪਹਿਲੀ ਹੱਥ ਜਾਣਕਾਰੀ ਹਾਸਲ ਕਰਨ ਲਈ ਸ਼ਹਿਰ ਆਇਆ ਸੀ। ਤਿੰਨ ਹਮਲਾਵਰਾਂ ਵਿੱਚੋਂ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

  • #ਚੰਡੀਗੜ੍ਹ: ਪੀਜੀਆਈਐਮਈਆਰ ਆਪਣਾ 61ਵਾਂ ਸਥਾਪਨਾ ਦਿਵਸ ਮਨਾਏਗਾ। ਸੰਸਥਾ ਦਾ ਰਸਮੀ ਉਦਘਾਟਨ 7 ਜੁਲਾਈ 1963 ਨੂੰ ਤਤਕਾਲੀ ਪ੍ਰਧਾਨ ਮੰਤਰੀ ਮਰਹੂਮ ਪੰਡਤ ਜਵਾਹਰ ਲਾਲ ਨਹਿਰੂ ਨੇ ਕੀਤਾ ਸੀ। ਚਾਰ ਸਾਲਾਂ ਦੇ ਥੋੜ੍ਹੇ ਸਮੇਂ ਦੇ ਅੰਦਰ, ਇਸਨੂੰ 1967 ਵਿੱਚ "ਰਾਸ਼ਟਰੀ ਮਹੱਤਵ ਦੇ ਸੰਸਥਾਨ" ਵਜੋਂ ਘੋਸ਼ਿਤ ਕੀਤਾ ਗਿਆ ਸੀ। ਪੋਸਟ ਗ੍ਰੈਜੂਏਟ ਦੇ ਪਹਿਲੇ ਬੈਚ ਵਿੱਚ ਜਨਵਰੀ 1963 ਵਿੱਚ ਦਾਖਲਾ ਲਿਆ ਗਿਆ ਸੀ। ਸੰਸਥਾ ਵਿੱਚ 728 ਫੈਕਲਟੀ ਮੈਂਬਰ ਅਤੇ ਲਗਭਗ 1,300 ਰੈਜ਼ੀਡੈਂਟ ਡਾਕਟਰ ਹਨ। 2,233 ਬਿਸਤਰਿਆਂ ਦੇ ਨਾਲ, PGIMER 160 ਸਪੈਸ਼ਲਿਟੀਜ਼ ਅਤੇ ਸੁਪਰ-ਸਪੈਸ਼ਲਿਟੀ ਓਪੀਡੀ ਦੇ ਨਾਲ 30 ਲੱਖ ਤੋਂ ਵੱਧ ਬਾਹਰੀ ਮਰੀਜ਼ਾਂ ਅਤੇ ਲਗਭਗ 1 ਲੱਖ ਇਨ-ਮਰੀਜ਼ਾਂ ਦੀ ਸਾਲਾਨਾ ਸੇਵਾ ਕਰਦਾ ਹੈ।

  • #ਪੰਜਾਬ/ਚੰਡੀਗੜ੍ਹ: ਕਿਸਾਨਾਂ ਦੀ ਭਲਾਈ ਲਈ ਅੰਦੋਲਨ ਦੀ ਅਗਵਾਈ ਕਰ ਰਿਹਾ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) 8 ਜੁਲਾਈ ਨੂੰ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਇੱਕ ਮੰਗ ਪੱਤਰ ਸੌਂਪੇਗਾ ਜਿਸ ਵਿੱਚ ਪ੍ਰਾਈਵੇਟ ਮੈਂਬਰ ਬਿੱਲ ਲਿਆਉਣ ਦੀ ਮੰਗ ਕੀਤੀ ਜਾਵੇਗੀ। ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਗਾਰੰਟੀ ਅਤੇ ਖੇਤੀ ਕਰਜ਼ਿਆਂ ਦੀ ਪੂਰੀ ਮੁਆਫੀ।

ZEENEWS TRENDING STORIES

By continuing to use the site, you agree to the use of cookies. You can find out more by Tapping this link