Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
Latest News From Punjab Live: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।
Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਪਲ-ਪਲ ਦੀ ਅਪਡੇਟਸ ਮਿਲੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 7:15 ਵਜੇ ਸਹੁੰ ਚੁੱਕਣਗੇ, ਉਨ੍ਹਾਂ ਦੇ ਨਵੇਂ ਮੰਤਰੀ ਮੰਡਲ ਦੇ ਮੈਂਬਰ ਵੀ ਅੱਜ ਸ਼ਾਮ ਨੂੰ ਰਾਸ਼ਟਰਪਤੀ ਭਵਨ ਵਿੱਚ ਸਹੁੰ ਚੁੱਕਣਗੇ। ਜਵਾਹਰ ਲਾਲ ਨਹਿਰੂ ਤੋਂ ਬਾਅਦ ਉਹ ਪਹਿਲੇ ਤਿੰਨ ਵਾਰ ਪ੍ਰਧਾਨ ਮੰਤਰੀ ਹੋਣਗੇ। ਸਹੁੰ ਚੁੱਕ ਸਮਾਗਮ ਇਹ ਹੈ। ਬੰਗਲਾਦੇਸ਼, ਸ਼੍ਰੀਲੰਕਾ, ਭੂਟਾਨ, ਨੇਪਾਲ, ਮਾਰੀਸ਼ਸ ਅਤੇ ਸੇਸ਼ੇਲਸ ਸਮੇਤ ਗੁਆਂਢੀ ਦੇਸ਼ਾਂ ਦੇ ਨੇਤਾਵਾਂ ਦੀ ਮੌਜੂਦਗੀ ਦੇ ਗਵਾਹ ਹੋਣ ਦੀ ਉਮੀਦ ਹੈ।
ਪੁਲਿਸ ਨੇ ਰਾਸ਼ਟਰੀ ਰਾਜਧਾਨੀ ਨੂੰ ਇੱਕ ਨੋ-ਫਲਾਈ ਜ਼ੋਨ ਘੋਸ਼ਿਤ ਕੀਤਾ ਹੈ, ਡਰੋਨ, ਪੈਰਾ ਗਲਾਈਡਰ ਵਰਗੇ ਹਵਾਈ ਪਲੇਟਫਾਰਮਾਂ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ। ਅਗਲੇ ਕੁਝ ਦਿਨਾਂ ਲਈ ਰਿਮੋਟਲੀ ਪਾਇਲਟ ਏਅਰਕ੍ਰਾਫਟ ਅਤੇ ਗਰਮ ਹਵਾ ਦੇ ਗੁਬਾਰੇ।
नवीनतम अद्यतन
ਮੋਹਾਲੀ ਫੇਜ਼-5 ਕਤਲ ਕਾਂਡ; ਹਮਲੇ ਕਾਰਨ ਬਲਜਿੰਦਰ ਕੌਰ ਦੀ ਖੋਪੜੀ ਦੀ ਹੱਡੀ ਕਈ ਥਾਂ ਤੋਂ ਟੁੱਟ ਗਈ ਸੀ
ਮੋਹਾਲੀ ਦੇ ਫੇਜ਼ 5 ਦੇ ਗੁਰਦੁਆਰਾ ਸਾਹਿਬ ਕੋਲ ਸ਼ਰੇਆਮ ਕਤਲ ਕੀਤੀ ਗਈ ਬਲਜਿੰਦਰ ਕੌਰ ਦੀ ਦੇਹ ਦਾ ਪੋਸਟਮਾਰਟਮ ਕੀਤਾ ਗਿਆ। ਉਸ ਦੇ ਸਿਰ ਅਤੇ ਮੋਢੇ ਉਤੇ ਕਰੀਬ 22 ਜਗ੍ਹਾ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਹੋਏ ਹਨ। ਸਿਰ ਅਤੇ ਮੋਢੇ ਉਪਰ ਵਾਰ ਕੀਤੇ ਗਏ ਹਨ। ਸਿਰ ਉਪਰ ਹੋਣ ਵਾਲੇ ਹਮਲੇ ਨੂੰ ਬਚਾਉਣ ਲਈ ਪੀੜਤਾ ਆਪਣਾ ਮੋਢਾ ਅੱਗੇ ਕਰਦੇ ਰਹੀ, ਜਿਸ ਕਾਰਨ ਮੋਢੇ ਉਪਰ ਜ਼ਖ਼ਮ ਹੋਏ ਹਨ ਤੇ ਹੱਡੀ ਵੀ ਟੁੱਟੀ ਹੋਈ ਹੈ। ਸਿਰ ਅਤੇ ਮੋਢੇ ਤੋਂ ਇਲਾਵਾ ਸਰੀਰ ਦੇ ਕਿਸੇ ਵੀ ਹਿੱਸੇ ਉਤੇ ਹਮਲੇ ਨਹੀਂ ਕੀਤਾ ਗਿਆ। ਜਦਕਿ ਉਸ ਦੀ ਮੌਤ ਸਿਰ ਦੇ ਪਿਛਲੇ ਹਿੱਸੇ ਉਤੇ ਕੀਤੇ ਗਏ ਤੇਜ਼ ਵਾਰਾਂ ਕਾਰਨ ਹੋਈ ਹੈ। ਸੂਤਰਾਂ ਦੀ ਮੰਨੀਏ ਤਾਂ ਸਿਰ ਦੇ ਪਿਛਲੇ ਹਿੱਸੇ ਉਤੇ ਤਿੰਨ ਡੂੰਘੇ ਵਾਰ ਹੋਣ ਕਾਰਨ ਖੋਪੜੀ ਤਿੰਨ ਜਗ੍ਹਾ ਤੋਂ ਟੁੱਟ ਗਈ ਸੀ, ਜਿਸ ਨਾਲ ਦਿਮਾਗ ਦੇ ਅੰਦਰੂਨੀ ਹਿੱਸੇ ਨੂੰ ਨੁਕਸਾਨ ਪਹੁੰਚਿਆ ਸੀ। ਇਹ ਮੌਤ ਦਾ ਕਾਰਨ ਬਣਿਆ। ਹਮਲਾ ਇੰਨਾ ਜ਼ੋਰਦਾਰ ਸੀ ਸੱਜੇ ਮੋਢਾ ਦੀ ਹੱਡੀ ਤਿੰਨ ਜਗ੍ਹਾ ਤੋਂ ਟੁੱਟੀ ਹੋਈ ਅਤੇ ਉਂਗਲੀਂ ਅਤੇ ਘੁੱਟ ਤੇ ਕੋਹਣੀ ਦੀ ਹੱਡੀ ਵੀ ਅਲੱਗ ਹੋ ਗਈ ਹੈ। ਖੱਬੇ ਮੋਢੇ ਉਤੇ ਵੀ ਜ਼ੋਰਦਾਰ ਹਮਲੇ ਸਹਿਣ ਕੀਤੇ ਗਏ, ਜਿਸ ਕਾਰਨ ਹੱਥ ਦੀ ਹਥੇਲੀ ਵਿਚਕਾਰ ਤੋਂ ਕੱਟ ਕੇ ਲਟਕ ਗਈ ਜਦਕਿ ਘੁੱਟ ਦੀ ਹੱਡੀ ਟੁੱਟੀ ਹੋਈ ਸੀ।ਚੀਮਾ ਨੇ ਰਵਨੀਤ ਬਿੱਟੂ ਨੂੰ ਦਿੱਤੀ ਵਧਾਈ
ਐਡਵੋਕੇਟ ਹਰਪਾਲ ਚੀਮਾ ਨੇ ਰਵਨੀਤ ਬਿੱਟੂ ਨੂੰ ਮੁਬਾਰਕਾਂ ਦਿੰਦੇ ਹੋਏ ਕਿ ਉਮੀਦ ਹੈ ਉਹ ਪੰਜਾਬ ਦੇ ਲੋਕਾਂ ਦੀ ਆਵਾਜ਼ ਚੁੱਕਣਗੇ।ਨਸ਼ਾ ਤਸਕਰਾਂ ਉਪਰ ਸ਼ਿਕੰਜਾ ਕੱਸਿਆ ਜਾ ਰਿਹਾ-ਚੀਮਾ
ਕੇਂਦਰ ਸਰਕਾਰ ਨੇ ਅਜੇ ਵੀ ਦਲਿਤ ਭਾਈਚਾਰੇ ਦੇ ਬੱਚਿਆਂ ਦੀ ਰਾਸ਼ੀ ਰੋਕੀ ਹੋਈ ਹੈ। ਭਾਜਪਾ ਦੀ ਸੋਚ ਇਹ ਹੈ ਕਿ ਪੰਜਾਬ ਦੇ ਬੱਚੇ ਪੜ੍ਹਾਈ ਨਾ ਕਰ ਸਕਣ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪ ਵਿਧਾਇਕ ਵੱਲੋਂ ਨਸ਼ੇ ਉਪਰ ਖੜ੍ਹੇ ਕੀਤੇ ਗਏ ਸਵਾਲ ਦੇ ਜਵਾਬ ਵਿੱਚ ਚੀਮਾ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਤੱਕ ਵੀਡੀਓ ਨਹੀਂ ਵੇਖੀ। ਭਗਵੰਤ ਮਾਨ ਸਰਕਾਰ ਆਉਣ ਨਾਲ ਨਸ਼ਾ ਤਸਕਰਾਂ ਉਤੇ ਰੋਕ ਲਗਾਈ ਜਾ ਰਹੀ ਹੈ। ਅਸੀਂ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਸੀਜ਼ ਕੀਤੀ ਹੈ ਅਸੀਂ ਸਾਫ ਨੀਅਤ ਨਾਲ ਕੰਮ ਕਰ ਰਹੇ ਹਾਂ।ਪੰਜਾਬ ਸਰਕਾਰ ਨੇ ਸਕਾਲਰਸ਼ਿਪ ਜਾਰੀ ਕੀਤੀ-ਚੀਮਾ
ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਬੱਚਿਆਂ ਦੇ ਸਕਾਲਰਸ਼ਿਪ ਦੇ ਪੈਸੇ ਜੋ ਪਿਛਲੀਆਂ ਸਰਕਾਰਾਂ ਸਮੇਂ ਰੁਕੇ ਸਨ ਉਸ ਪੈਸੇ ਨੂੰ 2023-2024 ਵਿੱਚ 366 ਕਰੋੜ ਨੂੰ ਦੋ ਕਿਸ਼ਤਾਂ ਵਿੱਚ ਵੰਡ ਕੇ ਜਾਰੀ ਕੀਤਾ ਹੈ ਜਿਸ ਨੂੰ ਅਗਸਤ ਵਿੱਚ ਰਿਲੀਜ਼ ਕੀਤਾ ਗਿਆ ਸੀ। ਉਨ੍ਹਾਂ ਨੇ ਅੱਗੇ ਦੱਸਿਆ ਕਿ 1 ਲੱਖ 95 ਹਜ਼ਾਰ ਬੱਚਿਆਂ ਨੂੰ ਕਾਂਗਰਸ ਸਰਕਾਰ ਸਮੇਂ ਸਕਾਲਰਸ਼ਿਪ ਦਿੱਤੀ ਜਾਂਦੀ ਸੀ ਜੋ ਉਨ੍ਹਾਂ ਦੀ ਸਰਕਾਰ ਵਿੱਚ ਆ ਕੇ 2 ਲੱਖ 26 ਹਜ਼ਾਰ ਹੋ ਚੁੱਕੀ ਹੈ।ਚਰਨਜੀਤ ਸਿੰਘ ਚੰਨੀ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ ਉਨ੍ਹਾਂ ਨੇ ਵਿਕਾਸ ਕਾਰਜਾਂ ਨੂੰ ਲੈ ਕੇ ਚਰਚਾ ਕੀਤੀ।
ਸੀਆਈਐਸਐਫ ਮਹਿਲਾ ਕਾਂਸਟਬੇਲ ਕੁਲਵਿੰਦਰ ਕੌਰ ਮਾਮਲੇ 'ਚ ਐਸਆਈਟੀ ਗਠਿਤ
CISF ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦੇ ਮਾਮਲੇ ਦੇ ਵਿੱਚ ਮੁਹਾਲੀ ਪੁਲਿਸ ਵੱਲੋਂ ਤਿੰਨ ਮੈਂਬਰੀ ਐਸਆਈਟੀ ਬਣਾਈ ਗਈ ਹੈ। ਐਸਪੀ ਸਿਟੀ ਹਰਬੀਰ ਸਿੰਘ ਅਟਵਾਲ ਦੀ ਅਗਵਾਈ ਵਿੱਚ ਐਸਆਈਟੀ ਆਪਣੀ ਰਿਪੋਰਟ ਐਸਐਸਪੀ ਮੁਹਾਲੀ ਨੂੰ ਸੌਂਪੇਗੀ।
ਵੈਦਾਂਤ ਸੈਣੀ ਨੇ ਜੀਈਈ ਐਡਵਾਂਸ ਵਿੱਚ 14ਵਾਂ ਰੈਂਕ ਕੀਤਾ ਹਾਸਲ
ਚੰਡੀਗੜ੍ਹ ਵਿੱਚ ਡਾਕਟਰ ਪਤੀ-ਪਤਨੀ ਦੇ ਪੁੱਤਰ ਵੇਦਾਂਤ ਸੈਣੀ ਨੇ ਸੰਯੁਕਤ ਪ੍ਰਵੇਸ਼ ਪ੍ਰੀਖਿਆ (ਜੇਈਈ) ਐਡਵਾਂਸ 2024 ਵਿੱਚ ਆਲ ਇੰਡੀਆ ਰੈਂਕ 14 ਪ੍ਰਾਪਤ ਕੀਤਾ, ਜਿਸਦਾ ਨਤੀਜਾ ਐਤਵਾਰ ਸਵੇਰੇ ਐਲਾਨਿਆ ਗਿਆ। ਵੇਦਾਂਤਾ ਨੇ ਅਪ੍ਰੈਲ ਵਿੱਚ ਐਲਾਨੇ ਜੇਈਈ ਮੇਨ ਨਤੀਜਿਆਂ ਵਿੱਚ 100 ਦਾ ਸੰਪੂਰਨ ਸਕੋਰ ਪ੍ਰਾਪਤ ਕੀਤਾ। ਉਹ ਚੰਡੀਗੜ੍ਹ ਦੇ ਸੈਕਟਰ 32 ਵਿੱਚ ਰਹਿੰਦੇ ਹਨ। ਵੇਦਾਂਤ ਦੇ ਪਿਤਾ ਡਾ: ਸ਼ਿਵ ਸਾਜਨ ਸੈਣੀ, ਇੰਸਟੀਚਿਊਟ ਆਫ਼ ਪੋਸਟ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਵਿੱਚ ਇੱਕ ਐਸੋਸੀਏਟ ਪ੍ਰੋਫੈਸਰ ਹਨ, ਜਦੋਂ ਕਿ ਉਸਦੀ ਮਾਂ, ਵਿਧੂਸ਼ੀ ਮਹਾਜਨ, ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ 32 ਵਿੱਚ ਇੱਕ ਬਾਲ ਰੋਗ ਵਿਗਿਆਨੀ ਹੈ।ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਲੁੱਟ ਖੋਹਾਂ ਕਰਨ ਵਾਲੇ ਗਰੋਹ ਦੇ ਦੋ ਬੰਦਿਆਂ ਨੂੰ ਕੀਤਾ ਕਾਬੂ
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅੰਸਰਾਂ ਦੇ ਖਿਲਾਫ ਚਲਾਈ ਗਈ ਮਿਹਨਤ ਦੇ ਤਹਿਤ ਥਾਣਾ ਸਦਰ ਦੇ ਅਧੀਨ ਪੈਂਦੀ ਵਿਜੇ ਨਗਰ ਚੌਂਕੀ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਪਿਛਲੇ ਦਿਨੀ ਇੱਕ ਵਿਅਕਤੀ ਕੋਲੋਂ ਮੋਬਾਇਲ ਖੋਹਣ ਦੀ ਘਟਨਾ ਸਾਹਮਣੇ ਆਈ ਸੀ ਇਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਚੌਂਕੀ ਵਿਜੇ ਨਗਰ ਦੇ ਪੁਲਿਸ ਨੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਹੈ।ਬਨਵਾਰੀ ਲਾਲ ਪੁਰੋਹਿਤ ਨੇ ਸ੍ਰੀ ਗੁਰੂ ਅਰਜਨ ਦੇਵ ਦੀ ਦੇ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਆ
ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਪੰਜਵੇਂ ਸਿੱਖ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਲੋਕਾਂ ਨੂੰ ਮਹਾਨ ਗੁਰੂ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਅਤੇ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲਣ ਦਾ ਸੱਦਾ ਦਿੱਤਾ। ਆਪਣੇ ਸੰਦੇਸ਼ ਵਿੱਚ ਰਾਜਪਾਲ ਨੇ ਕਿਹਾ ਕਿ ਗੁਰੂ ਜੀ ਦੀ ਸਰਵਉੱਚ ਅਤੇ ਲਾਸਾਨੀ ਕੁਰਬਾਨੀ ਸਾਨੂੰ ਹਮੇਸ਼ਾ ਇਨਸਾਫ਼, ਮਾਨਵਵਾਦ, ਧਰਮ ਨਿਰਪੱਖਤਾ, ਸ਼ਾਂਤੀ ਅਤੇ ਵਿਸ਼ਵ ਭਾਈਚਾਰੇ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕਰਦੀ ਰਹੇਗੀ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਸ ਸ਼ਹੀਦੀ ਦਿਹਾੜੇ 'ਤੇ, ਆਓ ਅਸੀਂ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਵਧਾਉਣ ਦਾ ਪ੍ਰਣ ਕਰੀਏ, ਦਇਆ ਦੀ ਆਵਾਜ਼ ਬਣੀਏ ਅਤੇ ਸਮਾਜ ਦੇ ਦੱਬੇ-ਕੁਚਲੇ ਅਤੇ ਵਾਂਝੇ ਵਰਗਾਂ ਦੇ ਹਿੱਤਾਂ ਦੀ ਰਾਖੀ ਲਈ ਸਖ਼ਤ ਮਿਹਨਤ ਕਰੀਏ। ਰਾਜਪਾਲ ਨੇ ਕਿਹਾ ਕਿ ਉਨ੍ਹਾਂ ਦੀਆਂ ਸਿੱਖਿਆਵਾਂ ਇੱਕ ਅਜਿਹੀ ਦੁਨੀਆ ਦੀ ਖੋਜ ਵਿੱਚ ਸਾਡਾ ਮਾਰਗਦਰਸ਼ਨ ਕਰਦੀਆਂ ਰਹਿਣ, ਜਿਥੇ ਪ੍ਰੇਮ, ਸ਼ਾਂਤੀ ਤੇ ਸਮਾਨਤਾ ਸਰਵਉੱਚ ਹੋਵੇ।ਭਾਜਪਾ ਨੇਤਾ ਗਜੇਂਦਰ ਸਿੰਘ ਸ਼ੇਖਾਵਤ ਦਾ ਕਹਿਣਾ ਹੈ, ''...ਪ੍ਰਧਾਨ ਮੰਤਰੀ ਨੇ ਮੈਨੂੰ ਲਗਾਤਾਰ ਤੀਜੀ ਵਾਰ ਆਪਣੀ ਟੀਮ 'ਚ ਸ਼ਾਮਲ ਕਰਕੇ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਅਸੀਂ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਇਕ ਟੀਮ ਦੇ ਰੂਪ 'ਚ ਕੰਮ ਕਰਾਂਗੇ ਅਤੇ ਕਰਾਂਗੇ। ਸਾਰੇ ਵਾਅਦਿਆਂ ਨੂੰ ਪੂਰਾ ਕਰੋ ਅਤੇ ਦੇਸ਼ ਦੀਆਂ ਉਮੀਦਾਂ ਅਤੇ ਇੱਛਾਵਾਂ 'ਤੇ ਖਰਾ ਉਤਰੋ।"
ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਤਸਵੀਰਾਂ ਆਈਆਂ ਸਾਹਮਣੇ, ਪੁੱਤ ਨੇ ਪਿਓ 'ਤੇ ਕੀਤਾ ਜਾਨਲੇਵਾ ਹਮਲਾ
ਮੋਹਾਲੀ ਵਿੱਚ ਕਾਨੂੰਨ ਵਿਵਸਥਾ ਇਸ ਕਦਰ ਚਰਮਰਾ ਚੁੱਕੀ ਹੈ ਕਿ ਜਿਸ ਦੀਆਂ ਲਗਾਤਾਰ ਘਟਨਾਵਾਂ ਸਾਹਮਣੇ ਆ ਰਹੀਆਂ ਹਨl ਗੁੰਡਾਗਰਦੀ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਤਸਵੀਰਾਂ ਮੋਹਾਲੀ ਦੇ ਪਿੰਡ ਚਿੱਲਾ ਤੋਂ ਆਈਆਂ ਸਾਹਮਣੇ ਜਿਸ ਵਿੱਚ ਪੁੱਤਰ ਵੱਲੋਂ ਆਪਣੇ ਪਿਤਾ ਅਤੇ ਭਰਾ ਦੇ ਉੱਪਰ ਰੰਜਿਸ਼ ਦੇ ਤਹਿਤ ਚੜ੍ਹਾਈ ਗੱਡੀ। ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਹੋਈ ਕੈਦ। ਪੀੜਤ ਅਨੁਸਾਰ ਅਜੇ ਤੱਕ ਕੋਈ ਵੀ ਪੁਲਿਸ ਅਧਿਕਾਰੀ ਮੌਕੇ ਤੇ ਨਾਤਾ ਜਾਇਜ਼ਾ ਲੈਣ ਪਹੁੰਚਿਆ ਅਤੇ ਨਾ ਹੀ ਹਸਪਤਾਲ ਵਿੱਚ ਉਹਨਾਂ ਦੇ ਬਿਆਨ ਦਰਜ ਕਰਨ ਲਈ ਆਇਆ ਹੈ।
ਇੰਸਟੀਚਿਊਟ ਮਾਲਕ ਨੂੰ ਔਨਲਾਈਨ ਨਿਵੇਸ਼ ਧੋਖਾਧੜੀ ਵਿੱਚ 1.6 ਕਰੋੜ ਰੁਪਏ ਦਾ ਨੁਕਸਾਨ
ਪੰਚਕੂਲਾ ਵਿੱਚ ਇੱਕ ਵੋਕੇਸ਼ਨਲ ਟਰੇਨਿੰਗ ਇੰਸਟੀਚਿਊਟ ਦੇ ਮਾਲਕ ਨਾਲ ਆਨਲਾਈਨ ਧੋਖਾਧੜੀ ਕਰਨ ਵਾਲਿਆਂ ਨੇ 1.6 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਸਾਈਬਰ ਸੈੱਲ ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।
ਓਮ ਇੰਸਟੀਚਿਊਟ ਆਫ ਵੋਕੇਸ਼ਨਲ ਐਜੂਕੇਸ਼ਨ ਐਂਡ ਟਰੇਨਿੰਗ ਦਾ ਮਾਲਕ ਅਜੈ ਸਿੰਘ ਗਿੱਲ 11 ਅਪ੍ਰੈਲ 2024 ਨੂੰ ਫੇਸਬੁੱਕ 'ਤੇ ਧੋਖਾਧੜੀ ਵਾਲਾ ਲਿੰਕ ਮਿਲਣ ਤੋਂ ਬਾਅਦ ਇਸ ਘੁਟਾਲੇ ਦਾ ਸ਼ਿਕਾਰ ਹੋ ਗਿਆ। ਲਿੰਕ ਨੇ ਉਸਨੂੰ ਇੱਕ ਵਟਸਐਪ ਗਰੁੱਪ ਵਿੱਚ ਭੇਜਿਆ, ਜਿੱਥੇ ਉਸਨੂੰ ਔਨਲਾਈਨ ਸਟਾਕ ਵਪਾਰ ਵਿੱਚ ਨਿਵੇਸ਼ ਦੇ ਲਾਭਕਾਰੀ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਗਈ।
ਗਿੱਲ ਨੇ ਸ਼ੁਰੂ ਵਿੱਚ 1 ਲੱਖ ਰੁਪਏ ਦਾ ਨਿਵੇਸ਼ ਕੀਤਾ ਅਤੇ ਇਹ ਰਕਮ ਠੱਗਾਂ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ। ਉਸ ਨੂੰ ਕਥਿਤ ਮੁਨਾਫ਼ੇ ਵਜੋਂ ₹45,000 ਅਤੇ ₹42,000 ਮਿਲੇ, ਜਿਸ ਨੇ ਉਸ ਨੂੰ ਹੋਰ ਨਿਵੇਸ਼ ਕਰਨ ਲਈ ਉਤਸ਼ਾਹਿਤ ਕੀਤਾ। ਬਾਅਦ ਦੇ ਟ੍ਰਾਂਸਫਰ ਵਿੱਚ ₹45 ਲੱਖ ਅਤੇ ₹40 ਲੱਖ ਸ਼ਾਮਲ ਸਨ, ਜਿਸ ਨਾਲ ਉਹਨਾਂ ਦਾ ਕੁੱਲ ਨੁਕਸਾਨ ₹1.6 ਕਰੋੜ ਹੋ ਗਿਆ।
ਕੰਗਣਾ ਮਾਮਲੇ ਉੱਤੇ ਸੰਦੀਪ ਪਾਠਕ ਦਾ ਟਵੀਟ
ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (IITs) ਵਿੱਚ ਦਾਖ਼ਲੇ ਲਈ JEE-ਐਡਵਾਂਸ ਦੇ ਨਤੀਜੇ ਐਲਾਨੇ ਗਏ ਹਨ। ਆਈਆਈਟੀ ਦਿੱਲੀ ਜ਼ੋਨ ਦੇ ਵੇਦ ਲਾਹੋਟੀ ਨੇ 360 ਵਿੱਚੋਂ 355 ਅੰਕ ਪ੍ਰਾਪਤ ਕਰਕੇ ਟਾਪ ਕੀਤਾ। ਵਿਦਿਆਰਥਣਾਂ ਵਿੱਚੋਂ ਆਈਆਈਟੀ ਬੰਬੇ ਜ਼ੋਨ ਦੀ ਦਵਿਜਾ ਧਰਮੇਸ਼ ਕੁਮਾਰ ਪਟੇਲ ਨੇ ਟਾਪ ਕੀਤਾ।
DGP ਦਾ ਟਵੀਟ
ਫਿਰੋਜ਼ਪੁਰ ਚ੍ਹ ਪੂਰਾ ਪਰਿਵਾਰ ਹੋਇਆ ਟੀਬੀ ਦੀ ਬਿਮਾਰੀ ਦਾ ਸ਼ਿਕਾਰ ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ
ਸੂਬੇ ਅੰਦਰ ਇੱਕ ਪਾਸੇ ਸਰਕਾਰਾਂ ਗਰੀਬ ਲੋਕਾਂ ਨੂੰ ਵੱਖ-ਵੱਖ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕਰ ਰਹੀਆਂ ਹਨ। ਦੂਜੇ ਪਾਸੇ ਇਹ ਸਹੂਲਤਾਂ ਅਸਲ ਲੋੜਵੰਦ ਲੋਕਾਂ ਤੋਂ ਕੋਹਾਂ ਦੂਰ ਨਜ਼ਰ ਆ ਰਹੀਆਂ ਹਨ। ਗੱਲ ਕਰਨ ਜਾ ਰਹੇ ਹਾਂ ਹਲਕਾ ਗੁਰੂ ਹਰਸਹਾਏ ਰਹਿਣ ਵਾਲੇ ਬੱਚਿਆਂ ਲੈਕੇ ਪੂਰਾ ਪਰਿਵਾਰ ਜੋ ਕਿ ਕਾਫੀ ਲੰਬੇ ਸਮੇਂ ਤੋ ਟੀਬੀ ਦੀ ਬਿਮਾਰੀ ਦਾ ਸ਼ਿਕਾਰ ਹੋ ਚੁੱਕਿਆ ਹੈ। ਜੋ ਇਲਾਜ ਲਈ ਪੈਸਾ ਨਾ ਹੋਣ ਕਰਕੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਜਿਸ ਦੇ ਇਲਾਜ ਲਈ ਸਰਕਾਰੀ ਸਹੂਲਤਾਂ ਵੀ ਕੰਮ ਨਹੀਂ ਆ ਰਹੀਆਂ ਗਰੀਬ ਪਰਿਵਾਰ ਰੋ-ਰੋ ਕੇ ਲੋਕਾਂ ਕੋਲੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ।
ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਇੱਕ ਵਿਸ਼ੇਸ਼ ਕੈਬਨਿਟ ਮੀਟਿੰਗ ਕੀਤੀ ਗਈ ਜਿਸ ਵਿੱਚ ਆਗਾਮੀ ਝੋਨੇ ਦੀ ਬਿਜਾਈ ਨੂੰ ਲੈਕੇ ਵਿਸ਼ੇਸ਼ ਚਰਚਾ ਕੀਤੀ ਗਈ ਜਿਸ ਵਿਚ ਕਿਸਾਨਾਂ ਨੂੰ 15 ਜੂਨ ਤੋਂ ਝੋਨਾ ਲਾਉਣ ਲਈ ਸੰਦੇਸ਼ ਦਿੱਤਾ ਗਿਆ ਅਤੇ ਨਾਲ ਨਹਿਰੀ ਵਿਭਾਗ ਨੂੰ ਨਹਿਰਾਂ ਵਿੱਚ 11 ਜੂਨ ਤੱਕ ਪਾਣੀ ਛੱਡਣ ਦੀ ਹਿਦਾਇਤ ਕੀਤੀ ਗਈ ਤਾਂ ਕਿ ਕਿਸਾਨਾਂ ਨੂੰ ਝੋਨਾ ਲਾਉਣ ਵੇਲੇ ਪਾਣੀ ਦੀ ਕੋਈ ਮੁਸ਼ਕਲ ਨਾ ਆਵੇ ਪਰੰਤੂ ਸਰਕਾਰ ਦੇ ਇਸ ਦਾਵਿਆਂ ਦੀ ਪੋਲ ਉਦੋਂ ਖੁਲਦੀ ਨਜ਼ਰ ਆਈ ਜਦੋਂ ਕਿ 11 ਜੂਨ ਨੂੰ ਨਹਿਰਾਂ ਵਿੱਚ ਪਾਣੀ ਛੱਡਣ ਦੇ ਆਦੇਸ਼ ਤਹਿਤ ਨਹਿਰਾਂ ਦੀ ਸਫਾਈ ਅਜੇ ਤੱਕ ਨਹੀਂ ਕੀਤੀ ਗਈ।
ਜ਼ਿਲ੍ਹਾ ਨਵਾਂਸ਼ਹਿਰ ਦੇ ਕਿਸਾਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਜੋ ਆਪਣੇ ਆਪ ਨੂੰ ਕਿਸਾਨੀ ਹਿਮਾਇਤੀ ਕਹਿ ਰਹੀ ਹੈ ਪਰੰਤੂ ਅਜੇ ਤੱਕ ਸਰਕਾਰ ਨਹਿਰਾਂ, ਖਾਲਿਆਂ, ਡਰੇਨਾਂ ਦੀ ਸਫ਼ਾਈ ਤੱਕ ਨਹੀਂ ਕਰਵਾ ਸਕੀ ਉਸਦੇ ਨਾਲ ਹੀ ਬਿਜਲੀ ਦੇ ਕੱਟ ਵੀ ਨਿਰੰਤਰ ਜਾਰੀ ਹਨ ਕਿਸਾਨਾਂ ਨੇ ਕਿਹਾ ਕਿ ਨਹਿਰੀ ਪਾਣੀ ਅਤੇ ਬਿਜਲੀ ਦੀ ਸਪਲਾਈ ਲਗਾਤਾਰ ਨਾ ਦਿੱਤੀ ਗਈ ਤਾਂ ਜਿੱਥੇ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ ਉਹ ਹੋਰ ਕਰਜ਼ੇ ਦੀ ਮਾਰ ਹੇਠ ਆ ਜਾਵੇਗਾ।ਇਸ ਲਈ ਸਰਕਾਰ ਨੂੰ ਕਿਸਾਨੀ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ।
CISF ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦੇ ਪਰਿਵਾਰ ਦਾ ਇੰਟਰਵਿਊ
ਕੁਲਵਿੰਦਰ ਕੌਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਕੋਈ ਅੱਤਵਾਦੀ ਜਾਂ ਖਾਲਿਸਤਾਨੀ ਨਹੀਂ ਹਾਂ ਬਲਕਿ ਸਾਡਾ ਪਰਿਵਾਰ ਫੌਜ ਨਾਲ ਜੁੜਿਆ ਹੋਇਆ ਪਰਿਵਾਰ ਹੈ ਅਤੇ ਸਾਡੀਆਂ ਕਈ ਪੀੜੀਆਂ ਫੌਜ ਦੇ ਵਿੱਚ ਕੰਮ ਕਰ ਚੁੱਕੀਆਂ ਨੇ। ਕੰਗਨਾ ਰਣੌਤ ਨੇ ਕੁਲਵਿੰਦਰ ਕੌਰ ਨੂੰ ਭੱਦੀ ਸ਼ਬਦਾਵਲੀ ਬੋਲੀ ਅਤੇ ਪਰਵੂਕ ਕੀਤਾ ਜਿਸ ਦਿਨ ਕੰਗਨਾ ਨੇ ਗਲਤ ਬੋਲਣਾ ਸ਼ੁਰੂ ਕੀਤਾ ਸੀ ਉਸ ਦਿਨ ਹੀ ਕੰਗਨਾ ਉੱਤੇ ਕਾਰਵਾਈ ਹੋਣੀ ਚਾਹੀਦੀ ਸੀ ਅੱਜ ਦਾ ਦਿਨ ਆਉਂਦਾ ਹੀ ਨਾ, ਅਸੀਂ ਕੋਈ ਵੀ ਚੋਣ ਨਹੀਂ ਲੜਾਂਗੇ।
ਸਾਡੀ ਮਾਤਾ ਧਰਨੇ ਵਿੱਚ ਜ਼ਰੂਰ ਗਈ ਸੀ ਅਸੀਂ ਵੀ ਗਏ ਸੀ ਪਰ ਆਪਣੀਆਂ ਹੱਕੀ ਮੰਗਾਂ ਲਈ। ਪ੍ਰਸ਼ਾਸਨ ਕੁਲਵਿੰਦਰ ਕੌਰ ਦੀ ਹੁਣ ਤੱਕ ਦੀ ਸਰਵਿਸ ਚੈੱਕ ਕਰ ਲਏ ਅਤੇ ਕੰਗਨਾ ਰਣੌਤ ਦੇ ਹੁਣ ਤੱਕ ਦੇ ਬਿਆਨ ਚੈੱਕ ਕਰ ਲਏ
SIT ਨੇ ਮਜੀਠੀਆ ਨੂੰ 18 ਤਰੀਕ ਨੂੰ ਫੇਰ ਪੇਸ਼ ਹੋਣ ਲਈ ਭੇਜਿਆ ਸਮਨ ਡਰੱਗ ਤਸਕਰੀ ਮਾਮਲੇ ਚ ਜਾਂਚ ਕਰ ਰਹੀ SIT ਲਗਾਤਾਰ ਬਿਕਰਮ ਮਜੀਠੀਆ ਤੋਂ ਪੁੱਛ ਤਾਛ ਕਰ ਰਹੀ ਹੈ, ਦੱਸ ਦੀਏ ਕੇ ਇਸ ਮਾਮਲੇ ਚ ਬਿਕਰਮ ਮਜੀਠੀਆ 5 ਮਹੀਨੇ ਪਟਿਆਲਾ ਦੀ ਕੇਂਦਰੀ ਜੇਲ੍ਹ ਚ ਬਿਤਾ ਚੁੱਕੇ ਹਨ
ਸ਼ਰੇਆਮ ਤੇਜ਼ਧਾਰ ਹਥਿਆਰ ਨਾਲ ਲੜਕੀ ਦਾ ਕਤਲ
ਸ਼ਰੇਆਮ ਤੇਜ਼ਧਾਰ ਹਥਿਆਰ ਨਾਲ ਕਤਲ ਕੀਤੀ ਗਈ ਲੜਕੀ ਦਾ ਪੋਸਟਮਾਰਟਮ ਸ਼ਨੀਵਾਰ ਨੂੰ ਨਹੀਂ ਹੋ ਸਕਿਆ, ਹੁਣ ਐਤਵਾਰ ਨੂੰ ਪੋਸਟਮਾਰਟਮ ਕੀਤਾ ਜਾਵੇਗਾ। ਇਸ ਸਬੰਧੀ ਸਿਵਲ ਹਸਪਤਾਲ ਫੇਜ਼ 6 ਦੇ ਡਾਕਟਰ ਵੱਲੋਂ ਇਸ ਲੜਕੀ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।ਆਪ ਦੇ MLA ਦਾ ਵੱਡਾ ਬਿਆਨ
ਨਸ਼ਾ ਪਹਿਲਾ ਨਾਲੋ ਜ਼ਿਆਦਾ ਵੱਧ ਗਿਆ ਹੈ। ਰਿਸ਼ਵਤ ਪਹਿਲਾ ਨਾਲੋਂ ਮਹਿੰਗੀ ਹੋ ਗਈ ਹੈ। ਅੱਜ ਵੀ ਪੁਲਿਸ ਵਿਚ ਅਕਾਲੀ ਦਲ ਤੇ ਕਾਂਗਰਸ ਦਾ ਦਬਦਬਾ ਹੈ। ਆਪ ਦੇ MLA ਕੋਲ਼ ਨਹੀਂ ਹੈ ਪਾਵਰ ਤੇ ਨਹੀਂ ਹੋ ਰਹੀ ਸੁਣਵਾਈ। ਵਿਧਾਇਕ ਅਜੈ ਗੁਪਤਾ ਅੰਮ੍ਰਿਤਸਰ ਸੈਂਟਰਲ ਵੱਲੋਂ ਇਲੈਕਸ਼ਨ ਵਿੱਚ ਹਾਰ ਦਾ ਮੰਥਨ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਧਾਲੀਵਾਲ ਦੀ ਹਾਜ਼ਰੀ ਵਿੱਚ ਕਿਹਾ ਕਿ ਕਿਸ ਤਰ੍ਹਾਂ ਦਾ ਬਦਲਾਅ ਏਂ ਸਰਕਾਰ ਦਾ ਰਿਸ਼ਵਤਖੋਰੀ ਤੇ ਚਿੱਟੇ ਦਾ ਨਸ਼ਾ ਦੋਨੋਂ ਵੱਧੇ ਨੇ, MLA ਨੂੰ ਨਹੀਂ ਦਿੱਤੀਆਂ ਕੋਈ ਸਰਕਾਰ ਵੱਲੋਂ ਪਾਵਰਾਂ ਸੁਣਾਇਆ ਦੁੱਖ
ਅੱਜ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਸਾਰੇ ਸਫ਼ਾਈ ਕਰਮਚਾਰੀ ਸਫ਼ਾਈ ਕਰਦੇ ਦੇਖੇ ਗਏ, ਦਰਅਸਲ ਫ਼ਾਜ਼ਿਲਕਾ ਦੇ ਜ਼ਿਲ੍ਹਾ ਸਰਕਾਰੀ ਹਸਪਤਾਲ 'ਚ ਸਫ਼ਾਈ ਵਿਵਸਥਾ 'ਤੇ ਉੱਠ ਰਹੇ ਸਵਾਲਾਂ ਤੋਂ ਬਾਅਦ ਹੁਣ ਫ਼ਾਜ਼ਿਲਕਾ ਦੇ ਜ਼ਿਲ੍ਹਾ ਹਸਪਤਾਲ ਨੂੰ ਪੂਰੀ ਤਰ੍ਹਾਂ ਪਾਣੀ ਨਾਲ ਧੋਣ ਦੇ ਆਦੇਸ਼ ਦਿੱਤੇ ਗਏ ਹਨ। ਹਰ ਹਫ਼ਤੇ ਐਸ.ਐਮ.ਓ ਦਾ ਕਹਿਣਾ ਹੈ ਕਿ ਸਫ਼ਾਈ ਨਾ ਹੋਣ ਦੀਆਂ ਲਗਾਤਾਰ ਸ਼ਿਕਾਇਤਾਂ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ ਤਾਂ ਜੋ ਮਰੀਜ਼ਾਂ ਨੂੰ ਸਫ਼ਾਈ ਸਬੰਧੀ ਕੋਈ ਦਿੱਕਤ ਨਾ ਆਵੇ।
#ਮੋਹਾਲੀ: ਕਿਸਾਨ ਯੂਨੀਅਨਾਂ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ), ਭਾਰਤੀ ਕਿਸਾਨ ਨੌਜਵਾਨ ਯੂਨੀਅਨ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮੁਹਾਲੀ ਵਿੱਚ ਇਨਸਾਫ਼ ਮਾਰਚ ਕੱਢਿਆ ਜਾਵੇਗਾ। ਇਹ ਮਾਰਚ ਅੰਬ ਸਾਹਿਬ ਗੁਰਦੁਆਰਾ ਤੋਂ ਸ਼ੁਰੂ ਹੋ ਕੇ ਸਵੇਰੇ 10 ਵਜੇ ਦੇ ਕਰੀਬ ਐਸਐਸਪੀ ਮੁਹਾਲੀ ਦੇ ਦਫ਼ਤਰ ਵੱਲ ਵਧੇਗਾ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਕੰਗਨਾ ਨੇ ਕੁਲਵਿੰਦਰ ਨੂੰ “ਖਾਲਿਸਤਾਨ ਕੌਰ” ਕਹਿ ਕੇ ਬੁਲਾਇਆ ਸੀ ਜਦੋਂ ਉਸ ਨੇ ਸਾਬਕਾ ਨੂੰ ਕਿਹਾ ਸੀ ਕਿ ਉਸ ਨੂੰ 2020 ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿਰੁੱਧ ਨਹੀਂ ਬੋਲਣਾ ਚਾਹੀਦਾ ਸੀ। ਗੁੱਸੇ ਵਿੱਚ, ਸੀਆਈਐਸਐਫ ਕਾਂਸਟੇਬਲ ਨੇ ਕਥਿਤ ਤੌਰ 'ਤੇ ਕੰਗਣਾ ਨੂੰ ਮਾਰਿਆ ਅਤੇ ਦਾਅਵਾ ਕੀਤਾ ਕਿ ਉਸ ਦੀ ਮਾਂ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਸੀ। 2020 ਵਿੱਚ, ਜਦੋਂ ਅਭਿਨੇਤਾ ਨੇ ਟਿੱਪਣੀ ਕੀਤੀ ਸੀ ਕਿ "ਮਹਿਲਾ ਪ੍ਰਦਰਸ਼ਨਕਾਰੀਆਂ ਨੂੰ 100 ਰੁਪਏ ਵਿੱਚ ਕਿਰਾਏ 'ਤੇ ਲਿਆ ਜਾ ਸਕਦਾ ਹੈ।