Punjab Breaking Live Updates: SGPC ਅੰਤ੍ਰਿੰਗ ਕਮੇਟੀ ਦੀ ਮੀਟਿੰਗ ਅੱਜ, ਪੰਥਕ ਮੁੱਦਿਆਂ ਤੇ ਹੋਵੇਗੀ ਚਰਚਾ, ਜਾਣੋ ਪੰਜਾਬ ਦੀਆਂ ਵੱਡੀਆਂ ਖ਼ਬਰਾਂ
Punjab Breaking Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।
Punjab Breaking Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।
ਝੋਨੇ ਦੀ ਖਰੀਦ ਨੂੰ ਲੈ ਕੇ ਬਠਿੰਡਾ ਤੇ ਪਿੰਡ ਰਾਏ ਕੇ ਕਲਾਂ ਵਿਖੇ ਪੁਲਿਸ ਅਤੇ ਕਿਸਾਨਾਂ ਵਿੱਚ ਤਿੱਖੀ ਝੜਪ ਹੋਈ ਹੈ। ਪੁਲਿਸ ਅਤੇ ਕਿਸਾਨਾਂ ਵੱਲੋਂ ਇੱਕ ਦੂਸਰੇ ਤੇ ਵਰਾਈਆਂ ਗਈਆਂ ਡਾਂਗਾਂ ਅਤੇ ਰੋੜੇ ਕਈ ਕਿਸਾਨ ਅਤੇ ਪੁਲਿਸ ਕਰਮਚਾਰੀ ਹੋਏ ਜ਼ਖਮੀ ਕਿਸਾਨਾਂ ਵੱਲੋਂ ਤਹਿਸ਼ ਵਿੱਚ ਆ ਕੇ ਭੰਨੀਆਂ ਪੁਲਿਸ ਦੀਆਂ ਗੱਡੀਆਂ ਕਿਸਾਨਾਂ ਵੱਲੋਂ ਪਿੰਡ ਰਾਏਕੇ ਕਲਾਂ ਦੀ ਅਨਾਜ ਮੰਡੀ ਵਿੱਚ ਅਣਮੱਥੇ ਸਮੇਂ ਲਈ ਸ਼ੁਰੂ ਕੀਤਾ ਗਿਆ ਧਰਨਾ
Punjab Breaking Live Updates
नवीनतम अद्यतन
ਸੀਐਮ ਭਗਵੰਤ ਮਾਨ ਨੇ ਪੀਯੂ ਸੈਨੇਟ ਚੋਣਾਂ ਕਰਵਾਉਣ ਲਈ ਉਪ ਰਾਸ਼ਟਰਪਤੀ ਨੂੰ ਲਿਖੀ ਚਿੱਠੀ
ਦੇਸ਼ ਦੇ ਮਾਣਯੋਗ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਨੂੰ ਚਿੱਠੀ ਲਿਖੀ, ਜਿਸ ਵਿੱਚ ਪੰਜਾਬ ਯੂਨੀਵਰਸਿਟੀ ਤੇ ਚੰਡੀਗੜ੍ਹ ਦੇ ਪ੍ਰਸ਼ਾਸਨ ਨੂੰ ਯੂਨੀਵਰਸਿਟੀ ਦੀਆਂ ਸੇਨੇਟ ਚੋਣਾਂ ਜਲਦ ਕਰਵਾਉਣ ਦੀ ਅਪੀਲ ਕੀਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਾਡੇ ਸੂਬੇ ਦੀ ਭਾਵਨਾਤਮਕ, ਸੱਭਿਆਚਾਰਕ, ਸਾਹਿਤਕ ਅਤੇ ਸਮਰਥਾ ਨਾਲ ਭਰੀ ਵਿਰਾਸਤ ਦਾ ਹਿੱਸਾ ਹੈ।
ਯੂਨੀਵਰਸਿਟੀ ਦੀ ਸਥਾਪਨਾ ਤੋਂ ਸੇਨੇਟ ਹਰ ਚਾਰ ਸਾਲ ਬਾਅਦ ਗਠਿਤ ਕੀਤੀ ਜਾਂਦੀ ਸੀ, ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਸਾਲ ਸੇਨੇਟ ਦੀਆਂ ਚੋਣਾਂ ਹੀ ਨਹੀਂ ਕਰਵਾਈਆਂ ਗਈਆਂ। ਜਦਕਿ ਪਿਛਲੇ ਛੇ ਦਹਾਕਿਆਂ ਤੋਂ ਇਹ ਚੋਣਾਂ ਹਰ ਚਾਰ ਸਾਲ ਬਾਅਦ ਅਗਸਤ-ਸਤੰਬਰ 'ਚ ਕਰਵਾਈਆਂ ਜਾਂਦੀਆਂ ਸੀ। ਯੂਨੀਵਰਸਿਟੀ ਵਿਖੇ ਸੇਨੇਟ ਦੀਆਂ ਚੋਣਾਂ 'ਚ ਦੇਰੀ ਕਾਰਨ ਪੜਾਈ ਅਤੇ ਪ੍ਰਬੰਧਨ 'ਚ ਚਿੰਤਾ ਪੈਦਾ ਹੋ ਰਹੀ ਹੈ। ਮੈਨੂੰ ਉਮੀਦ ਹੈ ਕਿ ਉਪ ਰਾਸ਼ਟਰਪਤੀ ਜੀ ਵੱਲੋਂ ਇਸ ਬਾਬਤ ਜਲਦ ਠੋਸ ਕਦਮ ਚੁੱਕਿਆ ਜਾਵੇਗਾ।ਰਿਟਰਨਿੰਗ ਅਫਸਰ ਨੇ ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਤੋਂ ਜਵਾਬ ਕੀਤਾ ਤਲਬ
ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਰਿਟਰਨਿੰਗ ਅਫਸਰ ਐਸਡੀਐਮ ਗਿੱਦੜਬਾਹਾ ਨੇ ਲੁਧਿਆਣਾ ਤੋਂ ਸੰਸਦ ਮੈਂਬਰ ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਤੋਂ ਜਵਾਬ ਮੰਗਿਆ ਹੈ। ਰਾਜਾ ਵੜਿੰਗ ਨੂੰ ਮਸਜਿਦ ਵਿੱਚ ਵੋਟਾਂ ਮੰਗਣ ਦੇ ਕਾਰਨ ਸਬੰਧੀ ਜਵਾਬ ਮੰਗਿਆ ਗਿਆ ਹੈ। ਮਨਪ੍ਰੀਤ ਬਾਦਲ ਤੋਂ ਨੌਕਰੀਆਂ ਵਾਲੇ ਬਿਆਨ ਦੇ ਮਾਮਲੇ ਵਿੱਚ ਜਵਾਬ ਮੰਗਿਆ ਗਿਆ ਅਤੇ 24 ਘੰਟੇ ਵਿੱਚ ਜਵਾਬ ਨਾ ਦੇਣ ਉਤੇ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।ECI ਨੇ ਡੀ.ਐਸ.ਪੀ. ਜਸਬੀਰ ਸਿੰਘ ਨੂੰ ਉਨ੍ਹਾਂ ਦੀਆਂ ਮੌਜੂਦਾ ਡਿਊਟੀਆਂ ਤੋਂ ਤੁਰੰਤ ਮੁਕਤ ਕਰਨ ਦੇ ਹੁਕਮ ਦਿੱਤੇ ਹਨ ਅਤੇ ਡੀ.ਐਸ.ਪੀ, ਡੇਰਾ ਬਾਬਾ ਨਾਨਕ ਦੇ ਅਹੁਦੇ ਲਈ ਯੋਗ ਅਧਿਕਾਰੀਆਂ ਦਾ ਪੈਨਲ ਬਣਾਉਣ ਦੀ ਮੰਗ ਕੀਤੀ ਹੈ।
ਡੀਸੀ ਅਤੇ ਐਸਐਸਪੀ ਸੰਗਰੂਰ ਨੂੰ ਸੈਂਟਰ ਪ੍ਰਦੂਸ਼ਣ ਬੋਰਡ ਵੱਲੋਂ ਕੱਢਿਆ ਨੋਟਿਸ
ਕਿਸਾਨਾਂ ਵੱਲੋਂ ਝੋਨੇ ਦੀ ਰਹਿੰਦ ਖੂੰਦ ਨੂੰ ਅੱਗ ਲਾਉਣ ਨਾਲ ਏਅਰ ਕੁਆਲਿਟੀ ਹੋਈ ਖਰਾਬ
ਸੈਂਟਰ ਪ੍ਰਦੂਸ਼ਣ ਬੋਰਡ ਵੱਲੋਂ ਕਾਰਨ ਦੱਸੋ ਨੋਟਿਸ ਵਿੱਚ ਐਸਐਸਪੀ ਅਤੇ ਡੀਸੀ ਸੰਗਰੂਰ ਅਤੇ ਫਿਰੋਜ਼ਪੁਰ ਦੇ ਡੀਸੀ ਅਤੇ ਐਸਐਸਪੀ ਨੂੰ ਪੁੱਛਿਆ ਗਿਆ ਹੈ ਕਿ ਤੁਹਾਡੇ ਜਿਲਿਆਂ ਵਿੱਚ ਕਿਉਂ ਨਹੀਂ ਰੁਕ ਰਿਹਾ ਅੱਗ ਲਾਉਣ ਦਾ ਸਿਲਸਿਲਾ
ਕਿਉਂ ਵੱਧ ਰਹੇ ਹਨ ਖੇਤਾਂ ਵਿੱਚ ਅੱਗ ਲਾਉਣ ਦੇ ਮਾਮਲੇ
ਜਿਲਿਆਂ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਦੇ ਸੀਨੀਅਰ ਸੁਪਰਡੈਂਟਾਂ ਨੂੰ ਨੋਟਿਸ ਜਾਰੀ ਕੀਤੇ ਹਨ ਤੇ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੂੰ ਇਸ ਮੁੱਦੇ ਤੇ 14 ਨਵੰਬਰ ਸ਼ਾਮ 5 ਵਜੇ ਤੱਕ ਮਿਸਲ ਨੂੰ ਸਪਸ਼ਟੀਕਰਨ ਭੇਜਣਾ ਜਰੂਰੀ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਈਸ ਚਾਂਸਲਰ ਅੱਜ ਸੈਨੇਟ ਚੋਣਾਂ ਦੇ ਸਵਾਲ ਤੋਂ ਟਾਲਾ ਵੱਟਦੇ ਨਜ਼ਰ ਆਏ, ਉਨ੍ਹਾਂ ਕਿਹਾ ਕਿ ਵਿਦਿਆਰਥੀ ਚੋਣਾਂ ਹੋ ਚੁੱਕੀਆਂ ਹਨ, ਦੂਜੀਆਂ ਚੋਣਾਂ ਸਬੰਧੀ ਜਲਦੀ ਹੀ ਕੰਮ ਕੀਤਾ ਜਾਵੇਗਾ, ਵਿਦਿਆਰਥੀ ਚੋਣਾਂ ਹੋ ਚੁੱਕੀਆਂ ਹਨ ਅਤੇ ਸੈਨੇਟ ਵੀ ਜਲਦੀ ਕਰਵਾਈ ਜਾਵੇਗੀ।
ਚੋਣ ਪ੍ਰਚਾਰ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਵੀਡੀਓ ਆਈ ਸਾਹਮਣੇ
50000-50000 ਰੁਪਏ ਦਾ ਚੈੱਕ ਦੇਣ ਦੀ ਆਖ ਰਹੇ ਗੱਲ
ਕਈ ਲੀਡਰ ਵਾਅਦੇ ਕਰਦੇ ਲੇਕਿਨ ਅੱਜ ਤੱਕ ਕਿਸੇ ਨੇ ਤੁਹਾਨੂੰ ਕੁਝ ਦਿੱਤਾ ਮੈਂ ਕੁਝ ਤਾਂ ਤੁਹਾਨੂੰ ਦਿੱਤਾ ਅਮਰਿੰਦਰ ਸਿੰਘ ਰਾਜਾ ਵੜਿੰਗ
ਜਿਨਾਂ ਨੂੰ ਨਹੀਂ ਮਿਲਿਆ ਇੱਕ ਸਾਲ ਰੁਕ ਜਾਓ ਡਬਲ ਦੇਵਾਂਗਾ 50ਹਜਾਰ ਰੁਪਏ ਦਾ ਚੈੱਕ
ਐਡਾ ਵੱਡਾ ਬਾਜ਼ਾਰ ਹੈ ਕਈ ਵਾਰ ਰਹਿ ਜਾਂਦੇ ਹਨ ਸਾਡੇ ਬੰਦਿਆਂ ਦੀ ਗਲਤੀ ਹੈ ਜੋ ਰੁਸ ਗਏ ਉਹਨਾਂ ਨੂੰ ਮੈਂ ਡਬਲ ਦੇਵਾਂਗਾ ਬੋਲੇ ਅਮਰਿੰਦਰ ਸਿੰਘ ਰਾਜਾ ਵੜਿੰਗਮੁੰਬਈ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਭਿਨੇਤਾ ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਇਕ ਸ਼ੱਕੀ ਵਿਅਕਤੀ ਨੂੰ ਛੱਤੀਸਗੜ੍ਹ ਦੇ ਰਾਏਪੁਰ ਤੋਂ ਹਿਰਾਸਤ 'ਚ ਲਿਆ ਹੈ। ਫਿਲਹਾਲ ਮੁੰਬਈ ਪੁਲਿਸ ਵੱਲੋਂ ਸ਼ੱਕੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਡੀ.ਜੀ.ਪੀ ਪੰਜਾਬ ਪੁਲਿਸ
ਕੈਨੇਡਾ ਵਿੱਚ ਪੀਲ ਰੀਜਨਲ ਪੁਲਿਸ ਦੇ ਮੁਖੀ, ਨਿਸ਼ਾਨ ਦੁਰਾਇੱਪਾ ਨੇ ਬਰੈਂਪਟਨ ਤ੍ਰਿਵੇਣੀ ਮੰਦਰ ਅਤੇ ਕਮਿਊਨਿਟੀ ਸੈਂਟਰ ਨੂੰ ਪੱਤਰ ਲਿਖ ਕੇ, ਉਹਨਾਂ ਨੂੰ 17 ਨਵੰਬਰ, 2024 ਨੂੰ ਬਰੈਂਪਟਨ ਤ੍ਰਿਵੇਣੀ ਮੰਦਰ ਅਤੇ ਕਮਿਊਨਿਟੀ ਸੈਂਟਰ ਵਿਖੇ ਆਗਾਮੀ ਕੌਂਸਲਰ ਕੈਂਪ ਨੂੰ ਮੁੜ ਤਹਿ ਕਰਨ ਬਾਰੇ ਵਿਚਾਰ ਕਰਨ ਲਈ ਬੇਨਤੀ ਕੀਤੀ ਹੈ। "ਸਾਡਾ ਮੰਨਣਾ ਹੈ ਕਿ ਇੱਕ ਅਸਥਾਈ ਮੁਲਤਵੀ ਮੌਜੂਦਾ ਤਣਾਅ ਨੂੰ ਘੱਟ ਕਰਨ ਅਤੇ ਤੁਹਾਡੇ ਸਥਾਨ 'ਤੇ ਹਾਜ਼ਰ ਹੋਣ ਵਾਲਿਆਂ ਦੀ ਭਲਾਈ ਨੂੰ ਸੁਰੱਖਿਅਤ ਕਰਨ ਲਈ ਅਰਥਪੂਰਨ ਯੋਗਦਾਨ ਪਾ ਸਕਦੀ ਹੈ..," ਪੱਤਰ ਵਿੱਚ ਲਿਖਿਆ ਗਿਆ ਹੈ।
ਹਰਸਿਮਰਤ ਕੌਰ ਬਾਦਲ
ਭਾਰਤੀ ਖੁਰਾਕ ਨਿਗਮ ਦੀ ਚੇਅਰਪਰਸਨ ਅਤੇ ਪ੍ਰਬੰਧਕੀ ਨਿਦੇਸ਼ਕ ਸ਼੍ਰੀਮਤੀ ਵਨੀਤਾ ਰਤਨ ਸ਼ਰਮਾ ਨੇ ਅੱਜ ਪੰਜਾਬ ਦੇ ਮੁੱਖ ਸਕੱਤਰ ਅਤੇ ਰਾਜ ਦੀਆਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਆਗਾਮੀ ਫਸਲੀ ਸਾਲ 2024-25 ਲਈ ਝੋਨੇ ਦੀ ਖਰੀਦ ਸਥਿਤੀ ਅਤੇ ਚੌਲਾਂ ਦੀ ਮਨਜ਼ੂਰੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਭਾਰਤੀ ਖੁਰਾਕ ਨਿਗਮ ਦੀ ਚੇਅਰਪਰਸਨ ਅਤੇ ਪ੍ਰਬੰਧਕੀ ਨਿਦੇਸ਼ਕ ਸ਼੍ਰੀਮਤੀ ਵਨੀਤਾ ਰਤਨ ਸ਼ਰਮਾ ਨੇ ਅੱਜ ਪੰਜਾਬ ਦੇ ਮੁੱਖ ਸਕੱਤਰ ਅਤੇ ਰਾਜ ਦੀਆਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਆਗਾਮੀ ਫਸਲੀ ਸਾਲ 2024-25 ਲਈ ਝੋਨੇ ਦੀ ਖਰੀਦ ਸਥਿਤੀ ਅਤੇ ਚੌਲਾਂ ਦੀ ਮਨਜ਼ੂਰੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
CM ਭਗਵੰਤ ਮਾਨ
Tarn Taran Encounter: ਤਰਨਤਾਰਨ ਪੁਲਿਸ ਅਤੇ ਅਪਰਾਧੀ ਜੋਧਬੀਰ ਸਿੰਘ ਉਰਫ਼ ਜੋਧਾ ਵਿਚਕਾਰ ਦੇਰ ਰਾਤ ਮੁੱਠਭੇੜ ਹੋਈ। ਪੁਲਿਸ ਨੂੰ ਦੇਖ ਕੇ ਜੋਧਬੀਰ ਸਿੰਘ ਨੇ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਗੋਲੀਬਾਰੀ ਵਿੱਚ ਜੋਧਬੀਰ ਸਿੰਘ ਪੁਲੀਸ ਦੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜੋਧਬੀਰ ਸਿੰਘ ਫਿਰੌਤੀ ਮੰਗਣ ਵਾਲੇ ਗਿਰੋਹ ਦਾ ਹਿੱਸਾ ਸੀ। ਸੂਚਨਾ ਦੇ ਆਧਾਰ 'ਤੇ ਥਾਣਾ ਸਿਟੀ ਤਰਨਤਾਰਨ ਅਤੇ ਸੀ.ਆਈ.ਏ ਦੀ ਟੀਮ ਜੋਧਬੀਰ ਸਿੰਘ ਨੂੰ ਕਾਬੂ ਕਰਨ ਆਈ ਸੀ ਤਾਂ ਪੁਲਸ ਨੂੰ ਦੇਖ ਕੇ ਜੋਧਾ ਨੇ ਗੋਲੀਆਂ ਚਲਾ ਦਿੱਤੀਆਂ।
ਝੋਨੇ ਦੀ ਖਰੀਦ ਨੂੰ ਲੈ ਕੇ ਬਠਿੰਡਾ ਤੇ ਪਿੰਡ ਰਾਏ ਕੇ ਕਲਾਂ ਵਿਖੇ ਪੁਲਿਸ ਅਤੇ ਕਿਸਾਨਾਂ ਵਿੱਚ ਤਿੱਖੀ ਝੜਪ ਹੋਈ ਹੈ। ਪੁਲਿਸ ਅਤੇ ਕਿਸਾਨਾਂ ਵੱਲੋਂ ਇੱਕ ਦੂਸਰੇ ਤੇ ਵਰਾਈਆਂ ਗਈਆਂ ਡਾਂਗਾਂ ਅਤੇ ਰੋੜੇ ਕਈ ਕਿਸਾਨ ਅਤੇ ਪੁਲਿਸ ਕਰਮਚਾਰੀ ਹੋਏ ਜ਼ਖਮੀ ਕਿਸਾਨਾਂ ਵੱਲੋਂ ਤਹਿਸ਼ ਵਿੱਚ ਆ ਕੇ ਭੰਨੀਆਂ ਪੁਲਿਸ ਦੀਆਂ ਗੱਡੀਆਂ ਕਿਸਾਨਾਂ ਵੱਲੋਂ ਪਿੰਡ ਰਾਏਕੇ ਕਲਾਂ ਦੀ ਅਨਾਜ ਮੰਡੀ ਵਿੱਚ ਅਣਮੱਥੇ ਸਮੇਂ ਲਈ ਸ਼ੁਰੂ ਕੀਤਾ ਗਿਆ ਧਰਨਾ