Punjab Breaking Live Updates: ਕਿਸਾਨਾਂ ਨੇ ਚੁੱਕਿਆ ਧਰਨਾ; ਪਾਏ ਘਰਾਂ ਨੂੰ ਚਾਲੇ ,ਇੱਥੇ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

रिया बावा Sep 06, 2024, 15:27 PM IST

Punjab Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking Live Updates:  ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਹਰਿਆਣਾ ਦੇ ਦੌਰੇ 'ਤੇ ਹਨ ਅਤੇ ਦੋ ਪਰਿਵਰਤਨ ਜਨਤਕ ਰੈਲੀਆਂ ਨੂੰ ਸੰਬੋਧਨ ਕਰਨਗੇ। ਮੁੱਖ ਮੰਤਰੀ ਕੈਥਲ ਦੇ ਕਲਾਇਤ 'ਚ ਦੂਜੀ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਸੂਬਾ ਪ੍ਰਧਾਨ ਡਾ ਸੁਸ਼ੀਲ ਗੁਪਤਾ ਅਤੇ ਸੀਨੀਅਰ ਮੀਤ ਪ੍ਰਧਾਨ ਅਨੁਰਾਗ ਢਾਂਡਾ ਵੀ ਪਰਿਵਰਤਨ ਰੈਲੀ ਨੂੰ ਸੰਬੋਧਨ ਕਰਨਗੇ।


Punjab Breaking Live Updates


 

नवीनतम अद्यतन

  • ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਬਕਾ ਅਕਾਲੀ ਮੰਤਰੀਆਂ ਤੋਂ ਮੰਗੇ ਸਪਸ਼ਟੀਕਰਨ ਤੇ ਗੁਰਦਾਸਪੁਰ ਤੋਂ ਵਿਧਾਇਕ ਪਾਹੜਾ ਨੇ ਦਿੱਤਾ ਵੱਡਾ ਬਿਆਨ

    ਪੰਜਾਬ ਸਰਕਾਰ ਵੱਲੋਂ ਪੈਟਰੋਲ, ਡੀਜ਼ਲ ਅਤੇ ਬਿਜਲੀ ਦੇ ਵਧਾਏ ਰੇਟਾ ਦੇ ਵਿਰੌਧ ਵਿੱਚ ਅੱਜ ਪੰਜਾਬ ਕਾਂਗਰਸ ਨੇ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਗੁਰਦਾਸਪੁਰ ਤੋਂ ਵਿਧਾਇਕ ਬਰਿੰਦਮੀਤ ਸਿੰਘ ਪਾਹੜਾ ਅਤੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬਿਜਲੀ,ਪੈਟਰੋਲ ਅੱਤੇ ਡੀਜ਼ਲ ਦੀਆਂ ਵਧਾਈਆਂ ਕੀਮਤਾਂ ਦੇ ਫ਼ੈਸਲੇ ਨੂੰ ਵਾਪਿਸ ਕਰਵਾਓਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀਆਂ ਵੱਲੋਂ ਸ਼੍ਰੀ ਆਕਾਲ ਤਖਤ ਸਾਹਿਬ ਉੱਤੇ ਜਾ ਕੇ ਦਿੱਤੇ ਜਾ ਰਹੇ ਸਪਸ਼ਟੀਕਰਨ ਉੱਤੇ ਬੋਲਦੇ ਹੋਏ ਪਹਿਲਾਂ ਇਹ ਸਾਰੇ ਅਕਾਲੀ ਮੰਤਰੀ ਲੋਕਾਂ ਦੀ ਜਾ ਕੇ ਦੱਸਣ ਕਿ ਉਹਨਾਂ ਨੇ ਕਿਹੜੀਆਂ ਗਲਤੀਆਂ ਕੀਤੀਆਂ ਹਨ ਅਤੇ ਅਸੀਂ ਕਿਹੜੀਆਂ ਗਲਤੀਆਂ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਰਹੇ ਹਾਂ। ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਪਰ ਇਹ ਦੋਸ਼ੀ ਅਜੇ ਤੱਕ ਆਪਣੀਆਂ ਗਲਤੀਆਂ ਲੋਕਾਂ ਸਾਹਮਣੇ ਨਹੀਂ ਮੰਨ ਰਹੇ ਉਹਨਾਂ ਕਿਹਾ ਕਿ ਇਹ ਸਾਰੇ ਉਸ ਸਮੇਂ ਦੇ ਮੰਤਰੀਆਂ ਨੇ ਸੋਦਾ ਸਾਧ ਨੂੰ ਨਾਲ ਹੋ ਕੇ ਮਾਫੀ ਮੰਗਵਾਈ ਸੀ।

  • ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬਟਾਲਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਅਨਾਊਂਸਮੈਂਟ ਕਰਕੇ ਮਾਰਚ ਕੱਢਿਆ ਗਿਆ

    ਇਸ ਅਨਾਉਂਸਮੈਂਟ ਵਿੱਚ ਖਾਸ ਕਰਕੇ ਨਿਹੰਗ ਸਿੰਘਾਂ ਨੇ ਉਹਨਾਂ ਲੋਕਾਂ ਨੂੰ ਚਿਤਾਵਨੀ ਦਿੱਤੀ ਜੋ ਨਗਰ ਕੀਰਤਨ ਦੌਰਾਨ ਹੁੱਲੜਬਾਜ਼ੀ ਕਰਦੇ ਹਨ। ਨਿਹੰਗ ਸਿੰਘਾਂ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਹ ਪੁਰਬ ਸੰਬੰਧ ਵਿੱਚ ਜੇ ਕੋਈ ਵਿਅਕਤੀ ਡੀਜੇ ਲਾ ਕੇ ਨੱਚਦਾ ਨਜ਼ਰ ਆਇਆ ਜਾਂ ਟਰੈਕਟਰਾਂ ਤੇ ਜਾਂ ਫਿਰ ਮੋਟਰਸਾਈਕਲਾਂ ਤੇ ਹੁੱਲੜਬਾਜ਼ੀ ਕਰਦਾ ਨਜ਼ਰ ਆਇਆ ਉਸ ਨੂੰ ਇਹ ਕੰਮ ਨਹੀਂ ਕਰਨ ਦਿੱਤਾ ਜਾਵੇਗਾ। ਨਾਲ ਹੀ ਉਹਨਾਂ ਨੇ ਕਿਹਾ ਕਿ ਸਾਨੂੰ ਮਰਿਆਦਾ ਦੇ ਵਿੱਚ ਰਹਿ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਨਗਰ ਕੀਰਤਨ ਦਾ ਸਤਿਕਾਰ ਕਰਨਾ ਚਾਹੀਦਾ ਹੈ। ਅੱਜ ਦੀ ਪੀੜੀ ਨਗਰ ਕੀਰਤਨਾਂ ਨੂੰ ਵੀ ਸੱਭਿਆਚਾਰਕ ਮੇਲੇ ਵਾਂਗੂੰ ਵੇਖਦੀ ਹੈ ਸਾਨੂੰ ਹਰ ਧਾਰਮਿਕ ਸਮਾਗਮ ਦਾ ਸਤਿਕਾਰ ਕਰਨਾ ਚਾਹੀਦਾ ਇਸੇ ਲਈ ਅੱਜ ਅਸੀਂ ਉਹਨਾਂ ਲੋਕਾਂ ਨੂੰ ਚਿਤਾਵਨੀ ਦੇ ਰਿਹਾ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਹ ਪੁਰਬ ਦੇ ਨਗਰ ਕੀਰਤਨ ਵਿੱਚ ਫੁੱਲੜਬਾਜ਼ੀ ਕਰਦੇ ਆ

     

  • ਮਲੌਟ 'ਚ ਸੀਵਰੇਜ ਦੀ ਸਫ਼ਾਈ ਲਈ ਕਰੀਬ 2 ਕਰੋੜ ਦੇ ਫੰਡਾ ਰਾਹੀਂ ਦੋ ਸਫਾਈ ਮਸ਼ੀਨਾਂ ਦਾ ਬਟਨ ਦਬਾ ਕੇ ਹਲਕਾਂ ਮਲੌਟ ਤੋਂ ਵਧਾਇਕ ਅਤੇ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕੰਮ ਸ਼ੁਰੂ ਕਰਵਾਇਆ 
    ਇਸ ਕੰਮ ਕਰੀਬ 20 ਦਿਨਾਂ ਵਿਚ ਪੂਰਾ ਕੀਤੇ ਜਾਣ ਦਾ ਅਨੁਮਾਨ ਹੈ ।

    ਮਲੌਟ ਸਹਿਰ ਦੀ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਅਤੇ ਸੀਵਰੇਜ ਢੀ ਸਫਾਈ ਲਈ ਪੰਜਾਬ ਸਰਕਾਰ ਵਲੋ ਜਾਰੀ ਕੀਤੇ ਕਰੀਬ 2 ਕਰੋੜ ਫੰਡ ਰਾਹੀਂ ਅੱਜ ਦੋ ਸੀਵਰੇਜ ਦੀ ਸਫ਼ਾਈ ਕਰਨ ਲਈ ਦੋ ਪ੍ਰਾਈਵੇਟ ਮਸ਼ੀਨਾਂ ਦੇ ਕੰਮ ਦੀ ਸ਼ੁਰੂਆਤ ਅੱਜ ਹਲਕਾਂ ਮਲੋਟ ਤੋਂ ਵਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਮਸ਼ੀਨ ਦਾ ਬਟਨ ਦਬਾ ਕੇ ਕੰਮ ਦੀ ਸ਼ੁਰੂਆਤ ਕਰਵਾਈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਇਹ ਸੀਵਰੇਜ ਢੀ ਸਫਾਈ ਦੀ ਵੱਡੀ ਮੁਸ਼ਕਲ ਸੀ ਇਸ ਦੇ ਹੱਲ ਲਈ ਪੰਜਾਬ ਸਰਕਾਰ ਤੋਂ ਫੰਡ ਦੀ ਮੰਗ ਕੀਤੀ ਸੀ ਜਿਨ੍ਹਾਂ ਨੇ 1 ਕਰੋੜ 96 ਲੱਖ ਜਾਰੀ ਕੀਤੇ ਸਨ ਜਿਸ ਨਾਲ ਅੱਜ ਦੋ ਪ੍ਰਾਇਵੇਟ ਮਸ਼ੀਨਾਂ ਲੈ ਕੇ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਜਿਸ ਨੂੰ ਕਰੀਬ 20 ਦਿਨਾਂ ਵਿਚ ਪੂਰਾ ਹੋਣ ਦੀ ਉਮੀਦ ਹੈ ।ਪੁੱਛੇ ਜਾਣ ਤੇ ਉਣਾ ਕਿਹਾ ਪੰਜਾਬ ਵਿਚ ਆਪ ਦੀ ਸਰਕਾਰ ਹੈ ਪਰ ਕਮੇਟੀਆਂ ਜਿਥੇ ਦੂਜੀਆਂ ਪਾਰਟੀਆਂ ਦੀਆਂ ਹਨ ਉਥੇ ਕੰਮ ਵਿਚ ਮੁਸ਼ਕਲਾਂ ਤਾਂ ਜਰੂਰ ਆਉਂਦੀਆਂ ਹਨ ਪਰ ਮੇਰੀ ਸੋਚ ਹੈ ਕੇ ਵਿਕਾਸ ਦੇ ਕੰਮ ਪਾਰਟੀ ਬਾਜੀ ਤੋਂ ਉਪਰ ਉਠ ਕੇ ਹੋਣ। ਦੂਜੇ ਪਾਸੇ ਪੰਜਾਬ ਸਰਕਾਰ ਵਲੋਂ ਪਟਰੋਲ ਡੀਜ਼ਲ ਤੇ ਰੇਟਾਂ ਵਿਚ ਵਾਧਾ ਕੀਤੇ ਜਾਣ ਤੇ ਉਣਾ ਕਿਹਾ ਕਿ ਇਸ ਨਾਲ ਮਹਿਗਾਈ ਤੇ ਥੋੜਾ ਬਹੁਤ ਫਰਕ ਤਾਂ ਜਰੂਰ ਪਵੇਗਾ ਪਰ ਜਦੋ ਸਾਡਾ ਬਜਟ ਸ਼ਹੀ ਹੋ ਜਾਵੇਗਾ ਜਿਉ ਹੀ ਲੋਕਾਂ ਨੂੰ ਹੋਰ ਸਹੂਲਤਾਂ ਵਿਚ ਰਾਹਤ ਦਿਤੀ ਜਾਵੇਂਗੀ। ਆਮ ਆਦਮੀ ਕਲੀਨਕਾ ਤੇ ਉਠ ਰਹੇ ਸਵਾਲਾਂ ਤੇ ਉਣਾ ਕਿਹਾ ਕਿ ਜਲਦ ਡਾਕਟਰਾਂ ਦੀ ਭਰਤੀਂ ਕਰਕੇ ਇਹ ਸਮੱਸਿਆ ਦਾ ਵੀ ਹੱਲ ਹੋ ਜਾਵੇਗਾ ।

  • ਮੋਹਾਲੀ ਦੇ ਕਸਬਾ ਨਵਾਂ ਗਾਓ​ ਵਿੱਚ ਕੈਬਨਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਐਸਟੀਪੀ ਪਲਾਂਟ ਦਾ ਰੱਖਿਆ ਗਿਆ ਨੀਂਹ ਪੱਥਰl

    ਸਮਾਰੋ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਨਮੋਲ ਗਗਨ ਮਾਨ ਨੇ ਦਿੱਤਾ ਵੱਡਾ ਬਿਆਨ ਕਿ ਉਹਨਾਂ ਦੇ ਨਾਮ ਤੇ ਕਈ ਅਧਿਕਾਰੀ ਵੱਡੇ ਪੱਧਰ ਤੇ ਕਰ ਰਹੇ ਹਨ ਭਿਸ਼ਟਾਚਾਰl ਦੂਸਰੀ ਰਾਜਨੀਤਿਕ ਪਾਰਟੀਆਂ ਤੇ ਵਰਦੇ ਹੋਏ ਅਨਮੋਲ ਗਗਨ ਮਾਨ ਨੇ ਕਿਹਾ ਕਿ ਦੂਸਰੀ ਪਾਰਟੀ ਦੇ ਨੁਮਾਇੰਦਿਆਂ ਨੂੰ ਹਿੱਸੇਦਾਰੀਆਂ ਦੀ ਆਦਤਾਂ ਪਈਆਂ ਹੋਈਆਂ ਹਨ ਜਿਸ ਕਾਰਨ ਉਹ ਮੇਰੇ ਤੇ ਅਜਿਹੇ ਆਰੋਪ ਲਗਾ ਰਹੇ ਹਨl

  • ਜ਼ੀਰਕਪੁਰ ਦੇ ਬਲਟਾਨਾ ਖੇਤਰ ਵਿੱਚ ਬਜ਼ੁਰਗ ਨਾਲ ਏਟੀਐਮ ਕਾਰਡ ਬਦਲ ਕੇ 9000 ਦੀ ਠੱਗੀ।
    ATM ਬਦਲ ਕੇ ਬਜ਼ੁਰਗ ਦੇ ਖਾਤੇ ''ਚੋਂ 9 ਹਜ਼ਾਰ ਰੁਪਏ ਕਢਵਾਏ, ਪੁਲਿਸ ਨੇ ਮਾਮਲਾ ਦਰਜ ਕਰਕੇ ਕੀਤੀ ਜਾਂਚ ਸ਼ੁਰੂ

    ਬਨੂੜ - ਜ਼ੀਰਕਪੁਰ ਦੇ ਬਲਟਾਨਾ ਖੇਤਰ ਤੋਂ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਬਜ਼ੁਰਗ ਏਟੀਐਮ ਵਿੱਚੋਂ ਪੈਸੇ ਕਢਵਾਉਣ ਗਿਆ ਤਾਂ ਇੱਕ ਚਲਾਕ ਨੌਜਵਾਨ ਨੇ ਉਸ ਦਾ ਏਟੀਐਮ ਬਦਲ ਕੇ ਉਸ ਦੇ ਖਾਤੇ ਵਿੱਚੋਂ 9000 ਰੁਪਏ ਕਢਵਾ ਲਏ। ਜਿਸ ਸਬੰਧੀ ਬਜ਼ੁਰਗ ਵੱਲੋਂ ਬਲਟਾਣਾ ਚੌਕੀ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਠੱਗ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਿਸ ਲਈ ਸੀਸੀਟੀਵੀ ਦੀ ਮਦਦ ਲਈ ਜਾ ਰਹੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ''ਚ ਏਕਤਾ ਵਿਹਾਰ ਬਲਟਾਣਾ ਦੇ ਰਹਿਣ ਵਾਲੇ ਕਮਲ ਨੇਗੀ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਕਰੀਬ 7.30 ਵਜੇ ਏ.ਟੀ.ਐੱਮ ਮਸ਼ੀਨ ''ਚੋਂ ਪੈਸੇ ਕਢਵਾਉਣ ਲਈ ATM ''ਚੋਂ 3500 ਰੁਪਏ ਕਢਵਾਉਣ ਗਿਆ ਸੀ।ਏਟੀਐਮ ਬਾਹਰ ਖੜ੍ਹੇ ਨੌਜਵਾਨ ਖੜਾ ਸੀ, ਜਿਸ ਨੇ ATM card ਬਦਲ ਦਿੱਤਾ।

    ਘਰ ਪਹੁੰਚਣ ਤੇ ਮੋਬਾਈਲ ਤੇ ਪੈਸੇ ਨਿਕਲਣ ਦਾ ਮੈਸੇਜ ਆਇਆ। ਆਨਲਾਈਨ ਸ਼ਿਕਾਇਤ ਕਰਨ ਤੋਂ ਤੁਰੰਤ ਬਾਅਦ ਉਸ ਨੇ ਆਪਣਾ ਏਟੀਐਮ ਬੰਦ ਕਰਵਾ ਕੇ ਪੁਲੀਸ ਨੂੰ ਸ਼ਿਕਾਇਤ ਕੀਤੀ। ਇਸ ਦੌਰਾਨ ਸ਼ਿਕਾਇਤਕਰਤਾ ਕਮਲ ਨੇਗੀ ਨੇ ਦੱਸਿਆ ਕਿ ਉਹ ਉਤਰਾਖੰਡ ਵਿੱਚ ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹੋ ਕੇ ਪਿਛਲੇ ਕਾਫੀ ਸਮੇਂ ਤੋਂ ਇੱਥੇ ਰਹਿ ਰਿਹਾ ਹੈ। ਉਸਨੇ ਮੈਡੀਕਲ ਕਲੇਮ ਲਿਆ ਸੀ ਅਤੇ ਇੱਕ ਦਿਨ ਪਹਿਲਾਂ ਹੀ ਉਸਦੇ ਖਾਤੇ ਵਿੱਚ 9300 ਰੁਪਏ ਜਮ੍ਹਾ ਹੋ ਗਏ ਸਨ। ਜਿਸ ਨੂੰ ਉਸ ਬਦਮਾਸ਼ ਨੌਜਵਾਨ ਨੇ ਕੱਢ ਲਿਆ। ਜਿਸ ਦੀ ਉਸਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ।

  • ਪੁਲਿਸ ਜ਼ਿਲ੍ਹਾ ਖੰਨਾ ਦੇ ਮਲੌਦ ਇਲਾਕੇ ਵਿੱਚ ਇੱਕ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪਿੰਡ 'ਚ ਕਈ ਸਾਲਾਂ ਤੋਂ ਰਹਿ ਰਹੇ ਪ੍ਰਵਾਸੀ ਮਜ਼ਦੂਰ ਵੱਲੋਂ ਤਿੰਨ ਬੱਚਿਆਂ ਦੀ ਮਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਸਤਪਾਲ ਕੌਰ (37) ਵਾਸੀ ਸਿਆੜ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਐਫਆਈਆਰ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਖੰਨਾ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। ਮ੍ਰਿਤਕਾ ਤਿੰਨ ਬੱਚਿਆਂ ਦੀ ਮਾਂ ਸੀ। ਉਸਨੇ ਆਪਣੇ ਪਤੀ ਦਾ ਸਮਰਥਨ ਕੀਤਾ ਅਤੇ ਪਰਿਵਾਰ ਚਲਾਉਣ ਵਿੱਚ ਉਸਦੀ ਮਦਦ ਕੀਤੀ।

  • ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੋਂ ਪਹਿਲਾਂ ਟਰੈਫਿਕ ਪੁਲਿਸ ਅਤੇ ਕਾਰਪੋਰੇਸ਼ਨ ਬਟਾਲਾ ਦਾ ਡੰਡਾ ਚੱਲਿਆ 

    ਇਹ ਡੰਡਾ ਉਹਨਾਂ ਲੋਕਾਂ ਦੇ ਖਿਲਾਫ ਚੱਲਿਆ ਜਿਨਾਂ ਲੋਕਾਂ ਨੇ ਸੜਕਾਂ ਦੇ ਉੱਤੇ ਨਜਾਇਜ਼ ਕਬਜ਼ੇ ਕੀਤੇ ਹੋਏ ਸੀ। ਆਮ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਬਾਹਰ ਕਈ ਕਈ ਫੁੱਟ ਕਬਜ਼ੇ ਕੀਤੇ ਹੋਏ ਸੀ ਜਿਸ ਕਾਰਨ ਬਾਹਰੋਂ ਆਉਣ ਜਾਣ ਵਾਲੀ ਸੰਗਤ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਨਾਲ ਹੀ ਜਿਨਾਂ ਰਸਤਿਆਂ ਤੋਂ 10 ਸਤੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਹ ਪੁਰਬ ਸਬੰਧੀ ਮਹਾਨ ਨਗਰ ਕੀਰਤਨ ਨਿਕਲਣਾ ਹੈ ਉਹਨਾਂ ਰਸਤਿਆਂ ਤੇ ਵੀ ਟਰੈਫਿਕ ਪੁਲਸ ਅਤੇ ਕਾਰਪੋਰੇਸ਼ਨ ਪੁਲਿਸ ਦੇ ਅਧਿਕਾਰੀਆਂ ਨੇ ਨਜਾਇਜ਼ ਕਬਜ਼ੇ ਹਟਵਾਏ ਇਸ ਮੌਕੇ ਗੱਲਬਾਤ ਕਰਦੇ ਹੋਏ ਡੀਐਸਪੀ ਟਰੈਫਿਕ ਰਜੇਸ਼ ਕੱਟੜ ਨੇ ਕਿਹਾ ਕਿ ਅੱਜ ਤੇ ਅਸੀਂ ਦੁਕਾਨਦਾਰਾਂ ਨੂੰ ਅਪੀਲ ਕਰ ਰਹੇ ਹਾਂ ਕਿ ਉਹ ਆਪਣੇ ਨਜਾਇਜ਼ ਕਬਜ਼ੇ ਹਟਾ ਲੈਣ ਜੇਕਰ ਨਾ ਹਟਾਏ ਤਾਂ ਫਿਰ ਚੱਲੇਗਾ ਪੁਲਿਸ ਦਾ ਡੰਡਾ

  • ACA GMADA ਦੇ ਪੀਏ ਸਮੇਤ ਪੰਜ ਤੇ ਧੋਖਾਧੜੀ ਦੀ ਧਾਰਾਵਾਂ ਤਹਿਤ ਮਾਮਲਾ ਹੋਇਆ ਦਰਜ

    ACA GMADA ਦੇ ਪੀਏ ਤੇ ਧੋਖਾ ਧੜੀ ਦੀ ਧਾਰਾਵਾਂ ਤਹਿਤ ਮਾਮਲਾ ਹੋਇਆ ਦਰਜl ਪ੍ਰਾਪਤ ਜਾਣਕਾਰੀ ਅਨੁਸਾਰ ਏਸੀਏ ਗਮਾਡਾ ਦੇ ਪੀਏ ਬਖਸੀਸ ਸਿੰਘ ਸਮੇਤ ਪੰਜ ਖਿਲਾਫ ਮੋਹਾਲੀ ਦੇ ਥਾਣਾ ਬਲੌਂਗੀ ਵਿੱਚ ਹੋਇਆ ਮਾਮਲਾ ਦਰਜl

    ਬਖਸੀਸ ਸਿੰਘ ਵੱਲੋਂ ਆਪਣੀ ਪੁਸ਼ਤੈਨੀ 55 ਕਨਾਲ 10 ਮਰਲੇ ਜਮੀਨ ਅਨ ਅਧਿਕਾਰਤ ਤੌਰ ਤੇ ਕਲੋਨੀ ਉਸਾਰਨ ਲਈ ਇੱਕ ਨਿਜੀ ਬਿਲਡਰ ਨੂੰ ਵੇਚੀ ਗਈ ਸੀl ਇਹ ਜਮੀਨ ਸਾਂਝੇ ਮੁਸਤਰਕੇ ਖਾਤੇ ਵਿੱਚ ਸੀ ਜਿਸ ਵਿੱਚ ਇੱਕ ਹਿੱਸੇਦਾਰ ਨਿਰਮਲ ਸਿੰਘ ਵੀ ਸੀ ਨਿਰਮਲ ਸਿੰਘ ਨੇ ਆਪਣੀ ਜ਼ਮੀਨ ਦਾ ਸਾਰਾ ਕਬਜ਼ਾ ਨਿਜੀ ਬਿਲਡਰ ਨੂੰ ਦੇ ਦਿੱਤਾl 19/2020 ਵਿੱਚ ਇਸ ਜ਼ਮੀਨ ਦਾ ਸੌਦਾ ਨਿਜੀ ਬਿਲਡਰ ਪ੍ਰਕਾਸ਼ ਠਾਕੁਰ ਨਾਲ ਹੋਇਆ ਸੀ ਅਤੇ ਐਗਰੀਮੈਂਟ ਦੀ ਸ਼ਰਤਾ ਮੁਤਾਬਕ 2021 ਤੱਕ ਇਸ ਜਮੀਨ ਦੀ ਰਜਿਸਟਰੀ ਕਰਵਾਈ ਜਾਣੀ ਸੀ ਲੇਕਿਨ ਬਿਲਡਰ ਨੇ ਆਰੋਪ ਲਗਾਇਆ ਕਿ ਹੁਣ ਤੱਕ ਕੇਵਲ 29 ਕਨਾਲ ਦੀ ਰਜਿਸਟਰੀ ਹੀ ਕਰਵਾਈ ਗਈ ਹੈ

  • ਵਿਨੋਦ ਕੁਮਾਰ ਮਿੱਤਲ ਨੂੰ ਪੰਜਾਬ ਸਿੱਖਿਆ ਵਿਭਾਗ ਵੱਲੋਂ ਸਟੇਟ ਅਵਾਰਡ ਨਾਲ ਕੀਤਾ ਸਨਮਾਨਿਤ

    ਅਧਿਆਪਕ ਦਿਵਸ ਦੇ ਮੌਕੇ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਖੇਤਰ ਚੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਮੌਕੇ ਸਟੇਟ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਜਿਸ ਦੇ ਤਹਿਤ ਮਾਨਸਾ ਜ਼ਿਲ੍ਹੇ ਦੇ ਛੇ ਅਧਿਆਪਕਾਂ ਨੂੰ ਸਟੇਟ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ਜਿਨਾਂ ਦੇ ਵਿੱਚ ਮਾਨਸਾ ਦੇ ਸਰਕਾਰੀ ਸਕੈਂਡਰੀ ਸਕੂਲ ਲੜਕੀਆਂ ਦੇ ਪੰਜਾਬੀ ਅਧਿਆਪਕ ਵਿਨੋਦ ਕੁਮਾਰ ਮਿੱਤਲ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ ਜਿਨਾਂ ਦਾ ਮਾਨਸਾ ਪਹੁੰਚਣ ਤੇ ਭਰਮਾ ਸਵਾਗਤ ਕੀਤਾ ਗਿਆ। 

    ਸਟੇਟ ਅਵਾਰਡ ਪ੍ਰਾਪਤ ਕਰਨ ਤੋਂ ਬਾਅਦ ਅਧਿਆਪਕ ਵਿਨੋਦ ਕੁਮਾਰ ਮਿੱਤਲ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਹੀ ਖੁਸ਼ੀ ਹੈ ਕਿ ਪੰਜਾਬ ਸਰਕਾਰ ਵੱਲੋਂ ਉਨਾਂ ਦੀਆਂ ਗਤੀਵਿਧੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਧਿਆਪਕ ਦਿਵਸ ਦੇ ਮੌਕੇ ਸਟੇਟ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਉਹ 2006 ਤੋਂ ਅਧਿਆਪਕ ਖਿੱਤੇ ਦੇ ਵਿੱਚ ਨੌਕਰੀ ਕਰ ਰਹੇ ਹਨ ਅਤੇ ਇਸ ਦੌਰਾਨ ਉਨਾਂ ਨੇ ਵੱਖ-ਵੱਖ ਗਤੀਵਿਧੀਆਂ ਦੇ ਨਾਲ ਨਾਲ ਪੜ੍ਹਾਈ ਦੇ ਵਿੱਚ ਵੀ ਵਿਦਿਆਰਥੀਆਂ ਦਾ ਚੰਗਾ ਰਿਜਲਟ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਇਹ ਅਵਾਰਡ ਸਕੂਲ ਦੇ ਸੂਹ ਮੂ ਸਟਾਫ ਅਤੇ ਬੱਚਿਆਂ ਦੇ ਪਿਆਰ ਸਦਕਾ ਉਹਨਾਂ ਨੂੰ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਦਿਵਸ ਦੇ ਮੌਕੇ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਜਿੱਥੇ ਅਧਿਆਪਕ ਦਿਵਸ ਤੇ ਮੌਕੇ ਉਹਨਾਂ ਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਉਥੇ ਹੀ ਉਹਨਾਂ ਦੀਆਂ ਅਧਿਆਪਕ ਖੇਤਰ ਵਿੱਚ ਜਿੰਮੇਵਾਰੀਆਂ ਹੋਰ ਵੀ ਵੱਧ ਗਈਆਂ ਹਨ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਆਪਣੀਆਂ ਇਹਨਾਂ ਜਿੰਮੇਵਾਰੀਆਂ ਨੂੰ ਮੁੱਖ ਰੱਖਦੇ ਹੋਏ ਹੋਰ ਵੀ ਗਤੀਵਿਧੀਆਂ ਦੇ ਵਿੱਚ ਚੰਗਾ ਰੋਲ ਨਹੀਂ ਪਾਉਂਦੇ ਰਹਿਣਗੇ ਇਸ ਮੌਕੇ ਸਕੂਲ ਸਟਾਫ ਵੱਲੋਂ ਵੀ ਅਧਿਆਪਕ ਵਿਨੋਦ ਕੁਮਾਰ ਨੂੰ ਸਟੇਟ ਅਵਾਰਡ ਮਿਲਣ ਤੇ ਵਧਾਈ ਦਿੱਤੀ। 

  •  

    ਕੋਟਕਪੂਰਾ ਦੇ ਇੱਕ ਘਰ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਆਈ ਸਾਹਮਣੇ
    ਕੋਟਕਪੂਰਾ ਦੇ ਇੱਕ ਘਰ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ। ਇਸ ਘਰ ਦੀ ਮਾਲਕਨ ਨੇ ਗੁਟਕਾ ਸਾਹਿਬ ਨੂੰ ਘਰ ਦੇ ਚੁੱਲੇ ਵਿੱਚ ਹੀ ਅਗਨ ਭੇਂਟ ਕਰ ਦਿੱਤਾ। ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਹਰਕਤ ਵਿੱਚ ਆਈ ਪੁਲਿਸ ਨੇ ਕਾਰਵਾਈ ਕਰਦੇ ਹੋਏ ਅਮਨਦੀਪ ਕੌਰ ਨਾਮਕ ਔਰਤ ਨੂੰ ਗ੍ਰਿਫਤਾਰ ਕਰ ਲਿਆ ਅਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਅਗਨ ਭੇਂਟ ਕੀਤੇ ਗਏ ਗੁਟਕਾ ਸਾਹਿਬ ਨੂੰ ਪੁਲਿਸ ਨੇ ਧਾਰਮਿਕ ਆਗੂਆਂ ਦੀ ਹਾਜ਼ਰੀ ਦੇ ਵਿੱਚ ਆਦਰ ਸਤਿਕਾਰ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਰਖਵਾਇਆ ਜਿਸ ਤੋਂ ਬਾਅਦ ਇਸ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਾਸਤੇ ਰਵਾਨਾ ਕੀਤਾ ਜਾਵੇਗਾ। ਜਾਣਕਾਰੀ ਦੇ ਮੁਤਾਬਕ ਕੋਟਕਪੁਰਾ ਦੇ ਸਰਕਾਰੀ ਗਰਲਜ਼ ਸਕੂਲ ਦੇ ਨੇੜੇ ਬਾਜੇਆ ਵਾਲੀ ਗਲੀ ਵਿੱਚ ਰਹਿਣ ਵਾਲੀ ਇੱਕ ਔਰਤ ਦੇ ਘਰ ਦੇ ਵਿੱਚ ਬਾਬਾ ਵੜਭਾਗ ਸਿੰਘ ਜੀ ਦਾ ਧਾਰਮਿਕ ਸਥਾਨ ਬਣਾਇਆ ਹੋਇਆ ਹੈ ਜਿੱਥੇ ਕਿ ਨਿਸ਼ਾਨ ਸਾਹਿਬ ਵੀ ਲੱਗਿਆ ਹੋਇਆ ਹੈ। ਇਸ ਘਰ ਦੀ ਔਰਤ ਨੇ ਧਾਰਮਿਕ ਸਥਾਨ ਤੇ ਪਏ ਗੁਟਕਾ ਸਾਹਿਬ ਨੂੰ ਘਰ ਦੇ ਚੁੱਲੇ ਵਿੱਚ ਹੀ ਅਗਨ ਭੇਂਟ ਕਰ ਦਿੱਤਾ। ਇਸ ਗੱਲ ਦੀ ਜਾਣਕਾਰੀ ਪੁਲਿਸ ਨੂੰ ਮਿਲੀ ਤਾਂ ਪੁਲਿਸ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਦੀ ਹਾਜ਼ਰੀ ਦੇ ਵਿੱਚ ਅਗਨ ਭੇਂਟ ਕੀਤੇ ਗਏ ਗੁਟਕਾ ਸਾਹਿਬ ਨੂੰ ਆਦਰ ਸਤਿਕਾਰ ਦੇ ਨਾਲ ਉਥੋਂ ਗੁਰਦੁਆਰਾ ਸਾਹਿਬ ਵਿਖੇ ਪਹੁੰਚਾਇਆ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸਦੇ ਖਿਲਾਫ ਮੁਕਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

  • ਕੰਗਨਾ ਰਣੌਤ ਪੋਸਟ

  • ਅਕਾਲੀ ਸਰਕਾਰ ਦੌਰਾਨ ਮੰਤਰੀ ਰਹੇ ਮਨਪ੍ਰੀਤ ਸਿੰਘ ਬਾਦਲ ਸਵੇਰੇ ਤੜਕਸਾਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣਾ ਸਪਸ਼ਟੀਕਰਨ ਦੇ ਕੇ ਗਏ ਹਨ. ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਉਹਨਾਂ ਨੇ ਆਪਣਾ ਸਪਸ਼ਟੀਕਰਨ 15 ਦਿਨ ਦੇ ਅੰਦਰ ਅੰਦਰ ਦੇ ਦਿੱਤਾ ਹੈ।

    ਅਕਾਲੀ ਸਰਕਾਰ ਦੌਰਾਨ ਮੰਤਰੀ ਰਹਿ ਚੁੱਕੇ ਸੁੱਚਾ ਸਿੰਘ ਲੰਗਾਹ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣਾ ਸਪਸ਼ਟੀਕਰਨ ਦੇਣ ਪਹੁੰਚੇ
    ਸੁੱਚਾ ਸਿੰਘ ਲੰਗਾਨੇ ਸਪਸ਼ਟੀਕਰਨ ਦੇਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ ਉਹਨਾਂ ਕਿਹਾ

    ਮੈਂ 2007 ਤੋਂ ਲੈ ਕੇ 2017 ਤੱਕ ਵਜ਼ੀਰ ਰਿਹਾ ਔਰ ਮੈਂ ਆਪਣਾ ਸਪਸ਼ਟੀਕਰਨ ਲਿਖਿਆ ਡੇਰਿਆਂ ਦੇ ਨਾਲ ਜਰੂਰ ਲੀਡਰਾਂ ਦੇ ਸੰਪਰਕ ਹੁੰਦੇ ਹਨ ਪਰ ਮੇਰੇ ਜ਼ਿਲੇ ਵਿੱਚ ਨਾ ਤਾਂ ਕੋਈ ਰਾਮ ਰਹੀਮ ਦਾ ਡੇਰਾ ਹੈ ਅਤੇ ਨਾ ਹੀ ਮੈਂ ਕਦੇ ਉਹਨਾਂ ਦੇ ਡੇਰੇ ਤੇ ਗਿਆ ਹਾਂ ਨਾ ਮੈਨੂੰ ਕਦੇ ਉਸ ਦੀ ਲੋੜ ਪਈ ਨਾ ਅਸੀਂ ਕਦੀ ਮਿਲੇ ਹਾਂ ਗੁਰੂ ਘਰ ਨਾਲ ਜਿਹੜਾ ਟੱਕਰ ਲਗਾਏਗਾ ਉਹ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੋਏਗਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਵੀ ਹੁਕਮ ਆਏਗਾ ਸਾਨੂੰ ਸਿਰ ਮੱਥੇ ਪ੍ਰਵਾਨ

  • Gangster Interview Case From Jail: ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿੱਚ ਸੁਣਵਾਈ ਹੋਈ ਸ਼ਰੂ

    ਲੋਰੈਂਸ ਬਿਸ਼ਨੋਈ ਇੰਟਰਵਿਊ ਅਤੇ ਜੇਲ੍ਹਾ ਵਿੱਚ ਚੱਲ ਰਹੇ ਮੋਬਾਈਲ ਦੇ ਮਾਮਲੇ ਵਿੱਚ ਏਡੀਜੀਪੀ ਜੇਲ ਪੰਜਾਬ ਹਰਿਆਣਾ ਹਾਈਕੋਰਟ ਪਹੁੰਚੇ
    ਅੱਜ ਦੀ ਸੁਣਵਾਈ ਵਿੱਚ ਪਰਬੋਧ ਕੁਮਾਰ ਅਤੇ ਚੀਫ ਸੈਕਟਰੀ VC ਦੇ ਜਰੀਏ ਕੋਰਟ ਵਿਚ ਪੇਸ਼ ਹੋਣਗੇ
    ਜੇਲ੍ਹ ਦੇ ਅੰਦਰੋ ਕਾਫੀ ਮੋਬਾਈਲ ਬਰਾਮਦ ਕੀਤੇ ਗਏ
    ਜੇਲ੍ਹ ਦੇ ਕੰਧ ਦੇ ਉੱਤੇ ਦੀ ਮੋਬਾਈਲ ਸੁੱਟੇ ਜਾਂਦੇ ਨੇ
    Body scanner ਲਗਾਉਣ ਦੀ ਜਰੂਰਤ ਹੈ
    ਕੇਂਦਰ ਸਰਕਾਰ ਵੱਲੋਂ 5G ਨੂੰ ਲੈ ਕੇ ਕੋਈ SOP ਜਾਰੀ ਨਹੀਂ ਕੀਤੀ ਗਈ
    ਲੋਅ ਪਾਵਰ ਜਮਰ ਲਗਾਉਣ ਦਾ ਕੰਮ ਕਰ ਰਹੇ ਹਾਂ
    ਜੇਲ ਦੇ ਅੰਦਰ ਜਮੈਰ ਲਗਾਉਣ ਨਾਲ ਆਸ ਪਾਸ ਦੇ ਏਰੀਏ ਵਿੱਚ ਵੀ ਨੈਟਵਰਕ ਦੀ ਪ੍ਰੌਬਲਮ ਆ ਰਹੀ ਹੈ
    Patiala, ਬਠਿੰਡਾ, ਗੋਵਿੰਦਵਾਲ ਸਾਹਿਬ ਵਿੱਚ ਜਮੇਰ ਲੱਗੇ ਨੇ
    AI CCTV ਤਕਨੀਕ ਨਾਲ ਵੀ ਕੰਮ ਚਲ ਰਿਹਾ ਹੈ
    ਅਗਲੇ 2 ਮਹੀਨੇ ਵਿੱਚ 100 ਕਰੋੜ ਦੇ ਕਰੀਬ ਜੇਲ ਦੀ ਤਕਨੀਕ ਤੇ ਖ਼ਰਚ ਕਰਨ ਦਾ ਵਿਚਾਰ ਹੈ

  • ਨਾਭਾ ਦੇ ਪਿੰਡ ਖੂਹੀ ਦੇ ਸਰਕਾਰੀ ਸਕੂਲ ਦੀ ਮੁੱਖ ਅਧਿਆਪਕ ਪਰਮਜੀਤ ਕੌਰ ਨੂੰ ਪੰਜਾਬ ਸਰਕਾਰ ਵੱਲੋਂ ਚੰਗੀਆਂ ਸੇਵਾਵਾਂ ਦੇਣ ਤੇ ਸਟੇਟ ਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ।

    ਮੁੱਖ ਅਧਿਆਪਕ ਪਰਮਜੀਤ ਕੌਰ ਸਕੂਲ ਦੇ ਵਿੱਚ ਪਹੁੰਚੀ ਤਾਂ ਸਕੂਲ ਦੇ ਵਿੱਚ ਵਿਆਹ ਵਰਗਾ ਮਾਹੌਲ ਵੇਖਣ ਨੂੰ ਮਿਲਿਆ। ਟੀਚਰਾਂ ਅਤੇ ਵਿਦਿਆਰਥੀਆਂ ਨੇ ਗੁਲਦਸਤੇ ਦੇ ਕੇ ਅਤੇ ਫੁੱਲਾਂ ਦੀ ਵਰਖਾ ਨਾਲ ਅਧਿਆਪਕ ਪਰਮਜੀਤ ਕੌਰ ਦਾ ਸਨਮਾਨ ਕੀਤਾ ਇਸ ਮੌਕੇ ਤੇ ਸਟੇਟ ਵਾਰਡ ਅਧਿਆਪਕ ਪਰਮਜੀਤ ਕੌਰ ਅਤੇ ਸਕੂਲ ਦੇ ਅਧਿਆਪਕਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਚੰਗੀਆਂ ਸੇਵਾਵਾਂ ਦੇਣ ਤੇ ਹੀ ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ ਤੇ ਸਨਮਾਨ ਕੀਤਾ ਗਿਆ ਹੈ

  • ਸ੍ਰੀ ਮੁਕਤਸਰ ਸਾਹਿਬ ਦੇ ਨਜਦੀਕੀ ਪਿੰਡ ਮਰਾੜ ਕਲਾਂ 'ਚ ਵਾਪਰੀ ਘਟਨਾ

    ਦਵਾਈ ਲੈਣ ਜਾ ਰਹੇ ਪਿਉ ਪੁੱਤ ਤੇ ਕੁਝ ਵਿਅਕਤੀਆਂ ਨੇ ਕੀਤਾ ਹਮਲਾ। ਮੁੱਢਲੀ ਜਾਣਕਾਰੀ ਅਨੁਸਾਰ ਲੁੱਟ ਖੋਹ ਦੀ ਨੀਅਤ ਨਾਲ ਹੋਇਆ ਹਮਲਾ। ਲਖਵੀਰ ਸਿੰਘ ਅਤੇ ਉਸਦਾ ਬੇਚਾ ਪਿਅਆਰਜੀਤ ਸਿੰਘ ਪਿੰਡ ਬਾਜਾ ਮਰਾੜ ਨਾਲ ਸਬੰਧਿਤ, ਬਠਿੰਡਾ ਵਿਖੇ ਦਵਾਈ ਲੈਣ ਚੱਲੇ ਸਨ।। ਪਿੰਡ ਮਰਾੜ ਤੋੰ ਖਾਰਾ ਲਿੰਕ ਸੜਕ ਤੇ ਹੋਈ ਵਾਰਦਾਤ। ਪਿੰੰਡ ਬਾਜਾ ਮਰਾੜ ਵਾਸੀ ਲਖਵੀਰ ਸਿੰਘ ਦੀ ਮੌਤ।

  • ਬਨੂੜ ਦੇ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੇ ਨਸ਼ੇ ਦੇ ਖਿਲਾਫ ਚੁੱਕੀ ਸੌਂਹ

    ਬਨੂੜ -ਸਕੂਲੀ ਬੱਚਿਆਂ ਦੇ ਮਾਧਿਅਮ ਰਾਹੀਂ Zee Media ਵੱਲੋਂ ਸਮਾਜ ਵਿੱਚੋਂ ਨਸ਼ਾ ਖਤਮ ਕਰਨ ਲਈ ਚਲਾਈ ਗਈ ਮੁਹਿੰਮ ਨੂੰ ਵੱਡੇ ਪੱਧਰ ਉੱਤੇ ਸਹਿਲਾਇਆ ਜਾ ਰਿਹਾ ਹੈ। ਸਕੂਲੀ ਬੱਚਿਆਂ ਨੇ ਨਸ਼ੇ ਦੇ ਖਿਲਾਫ ਸੋਹ ਚੁੱਕ ਕੇ ਨਸ਼ਾ ਨਾ ਕਰਦੇ ਹੋਏ ਸਮਾਜ ਨੂੰ ਸਹੀ ਸੇਧ ਦਿੱਤੇ ਜਾਨ ਦੀ ਕਸਮ ਖਾਧੀ। ਨਸ਼ੇ ਦੇ ਨਾਲ ਇੱਕ ਵਿਅਕਤੀ ਆਪਣਾ ਜੀਵਨ ਖਰਾਬ ਕਰਦਾ ਬਲਕਿ ਉੱਥੇ ਹੀ ਸਮਾਜ ਨੂੰ ਗੰਧਲਾ ਕਰਦਾ ਹੈ। ਬਨੂੜ ਦੇ ਸਕੂਲ ਆਫ ਐਮੀਨੈਂਸ ਵਿਖੇ ਪਹੁੰਚੀ ਜੀ ਮੀਡੀਆ ਦੀ ਟੀਮ ਨਾਲ ਸਕੂਲੀ ਬੱਚਿਆਂ ਨੇ ਨਸ਼ੇ ਦੇ ਖਿਲਾਫ ਆਪਣੇ ਵਿਚਾਰ ਸਾਂਝਾ ਕੀਤੇ।

  • ਲਾਰੈਂਸ ਬਿਸ਼ਨੋਈ ਇੰਟਰਵਿਊ ਅਤੇ ਜੇਲ੍ਹਾਂ ਵਿੱਚ ਚੱਲ ਰਹੇ ਮੋਬਾਈਲ ਦੇ ਮਾਮਲੇ ਵਿੱਚ ਏਡੀਜੀਪੀ ਜੇਲ੍ਹ ਪੰਜਾਬ ਹਰਿਆਣਾ ਹਾਈਕੋਰਟ ਪਹੁੰਚੇ,

  • ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਪੰਜਾਬ ਦੇ ਨਵੇਂ ਗਵਰਨਰ ਗੁਲਾਬ ਚੰਦ ਕਟਾਰੀਆ ਕਰਨਗੇ ਪੰਜਾਬ ਦੇ ਬਾਰਡਰ ਜ਼ਿਲ੍ਹਿਆਂ ਦਾ ਦੌਰਾ 

    25 ਸਤੰਬਰ ਤੋਂ 28 ਸਤੰਬਰ ਤੱਕ ਜਾਣਗੇ 4 ਦਿਨਾਂ ਦੇ ਦੌਰੇ ਉੱਤੇ, 6 ਜਿਲ੍ਹਿਆਂ- ਅੰਮ੍ਰਿਤਸਰ , ਗੁਰਦਾਸਪੁਰ, ਪਠਾਨਕੋਟ , ਫਿਰੋਜ਼ਪੁਰ , ਫਾਜ਼ਲਕਾ, ਤਰਨਤਾਰਨ ਦੇ ਲੋਕਾ ਦੀਆਂ ਸੁਣਨਗੇ ਮੁਸ਼ਕਿਲਾਂ 
    ਦਾ ਕਰਨਗੇ ਦੌਰਾ। ਨਸ਼ਾ ਮਾਈਨਿੰਗ ਹੋਣਗੇ ਮਸਲੇ

  • ਚੰਡੀਗੜ੍ਹ ਵਿੱਚ ਹੋ ਰਿਹਾ ਕਿਸਾਨ ਮਾਰਚ ਖੇਤੀ ਨੀਤੀ ਸਮੇਤ ਅੱਠ ਮੁੱਦਿਆਂ 'ਤੇ ਸੰਘਰਸ਼ ਤੋਂ ਪਿੱਛੇ ਹਟ ਜਾਵੇਗਾ? ਇਸ ਸਬੰਧੀ ਫੈਸਲਾ ਅੱਜ (ਸ਼ੁੱਕਰਵਾਰ) ਨੂੰ ਕਿਸਾਨਾਂ ਵੱਲੋਂ ਲਿਆ ਜਾਣਾ ਹੈ। ਸਵੇਰੇ 11 ਵਜੇ ਸੈਕਟਰ-34 ਵਿੱਚ ਕਿਸਾਨਾਂ ਦੀ ਅਹਿਮ ਮੀਟਿੰਗ ਹੋਵੇਗੀ। ਇਸ ਵਿੱਚ ਕਿਸਾਨ ਆਪਣੀ ਭਵਿੱਖ ਦੀ ਰਣਨੀਤੀ ਬਣਾਉਣਗੇ। ਇਸ ਤੋਂ ਪਹਿਲਾਂ ਵੀਰਵਾਰ ਨੂੰ ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਧਿਕਾਰੀਆਂ ਨਾਲ ਤਿੰਨ ਘੰਟੇ ਤੱਕ ਮੀਟਿੰਗ ਕੀਤੀ। ਹਰ ਮੁੱਦੇ 'ਤੇ ਵਿਚਾਰ-ਵਟਾਂਦਰਾ ਹੁੰਦਾ ਸੀ। ਪਰ ਕਿਸਾਨਾਂ ਨੇ ਮੋਰਚਾ ਹਟਾਉਣ ਦਾ ਕੋਈ ਫੈਸਲਾ ਨਹੀਂ ਲਿਆ ਸੀ। ਉਨ੍ਹਾਂ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਮੀਟਿੰਗ ਕਰਕੇ ਅਗਲੇਰੀ ਫੈਸਲੇ ਲੈਣਗੇ।

  • ਭਗਵੰਤ ਮਾਨ ਦਾ ਟਵੀਟ

    ਸੋਢੀ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ 'ਚ ਕੋਟਿ-ਕੋਟਿ ਪ੍ਰਣਾਮ... ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਹਮੇਸ਼ਾ ਉਸ ਸੱਚੇ ਵਾਹਿਗੁਰੂ ਦੇ ਲੜ ਲੱਗਣ ਤੇ ਉਹਨਾਂ ਦੀਆਂ ਸਿੱਖਿਆਵਾਂ ‘ਤੇ ਚੱਲਣ ਲਈ ਪ੍ਰੇਰਿਆ...

     

  • #ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਸੂਬਾ ਕਮੇਟੀ ਦੀ ਮੀਟਿੰਗ ਸਵੇਰੇ 10 ਵਜੇ ਹੋਵੇਗੀ। ਮੀਟਿੰਗ ਤੋਂ ਬਾਅਦ ਹੜਤਾਲ 'ਤੇ ਜਾਣ ਜਾਂ ਨਾ ਕਰਨ ਬਾਰੇ ਫੈਸਲਾ ਲਿਆ ਜਾਵੇਗਾ। ਕਿਸਾਨ ਨੀਤੀ ਸਮੇਤ ਅੱਠ ਮੁੱਦਿਆਂ ਨੂੰ ਲੈ ਕੇ ਚੰਡੀਗੜ੍ਹ ਵਿੱਚ ਪਿਛਲੇ ਪੰਜ ਦਿਨਾਂ ਤੋਂ ਕਿਸਾਨ ਸੰਘਰਸ਼ ਕਰ ਰਹੇ ਹਨ। ਸੈਕਟਰ-34 ਸਥਿਤ ਦੁਸਹਿਰਾ ਗਰਾਊਂਡ ਵਿੱਚ ਕਿਸਾਨਾਂ ਨੇ ਮੋਰਚਾ ਲਾਇਆ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਕਿਸਾਨਾਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਖੇਤੀ ਨੀਤੀ ਦਾ ਖਰੜਾ ਤਿਆਰ ਕਰ ਲਿਆ ਗਿਆ ਹੈ। ਇਸ ਨੂੰ ਕਿਸਾਨਾਂ ਅਤੇ ਸਾਰੇ ਵਿਭਾਗਾਂ ਨਾਲ ਸਾਂਝਾ ਕੀਤਾ ਜਾਵੇਗਾ। ਫਿਰ ਕਿਸਾਨਾਂ ਅਤੇ ਹੋਰ ਮੈਂਬਰਾਂ ਨਾਲ ਮੀਟਿੰਗ ਕੀਤੀ ਜਾਵੇਗੀ। ਇਸ ਤੋਂ ਬਾਅਦ ਇਸ ਨੂੰ ਲਾਗੂ ਕੀਤਾ ਜਾਵੇਗਾ। ਕਿਸਾਨਾਂ ਦੇ ਕਰਜ਼ਿਆਂ ਨਾਲ ਸਬੰਧਤ ਮਾਮਲਿਆਂ ਵਿੱਚ, ਉਹ ਸਹਿਕਾਰੀ ਬੈਂਕਾਂ ਵਿੱਚ ਵਨ ਟਾਈਮ ਸੈਟਲਮੈਂਟ ਸਕੀਮ (ਓ.ਟੀ.ਐਸ.) ਲਾਗੂ ਕਰਨਗੇ। ਕਿਸਾਨਾਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਸਰਕਾਰੀ ਖ਼ਜ਼ਾਨੇ ਵਿੱਚ ਪੈਸਾ ਵੀ ਆਵੇਗਾ।

  • #ਚੰਡੀਗੜ੍ਹ: ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ 'ਚੋਂ ਇੰਟਰਵਿਊ ਮਾਮਲੇ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਹੋਵੇਗੀ ਸੁਣਵਾਈ, ਪੰਜਾਬ ਦੇ ਮੁੱਖ ਸਕੱਤਰ ਹੋਣਗੇ ਹਾਜ਼ਰ ਹਾਈਕੋਰਟ ਨੇ ਵੀਰਵਾਰ ਨੂੰ ਹੋਈ ਸੁਣਵਾਈ 'ਚ ਪੰਜਾਬ ਦੇ ਮੁੱਖ ਸਕੱਤਰ ਨੂੰ ਤਲਬ ਕੀਤਾ ਹੈ। ਸੁਣਵਾਈ ਦੌਰਾਨ ਅਦਾਲਤ ਨੇ ਜੇਲ੍ਹਾਂ 'ਚ ਜੈਮਰ ਲਗਾਉਣ ਦੇ ਮੁੱਦੇ 'ਤੇ ਸਵਾਲ ਪੁੱਛੇ ਤਾਂ ਸਰਕਾਰੀ ਵਕੀਲ ਨੇ ਦੱਸਿਆ ਕਿ ਜੈਮਰ ਲਗਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਜੈਮਰ ਲਗਾਉਣ ਲਈ ਟੈਂਡਰ ਅਤੇ ਹੋਰ ਰਸਮੀ ਕਾਰਵਾਈਆਂ ਹਨ। ਇਸ ਤੋਂ ਬਾਅਦ ਅਦਾਲਤ ਨੇ ਮੁੱਖ ਸਕੱਤਰ ਨੂੰ ਤਲਬ ਕੀਤਾ। ਅੱਧੇ ਘੰਟੇ ਦਾ ਸਮਾਂ ਦਿੱਤਾ। ਉਸ ਨੂੰ ਅੱਧੇ ਘੰਟੇ ਵਿੱਚ ਵੀਸੀ ਰਾਹੀਂ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ। ਪਰ ਉਹ ਕਿਸਾਨਾਂ ਨਾਲ ਮੀਟਿੰਗ ਕਰਕੇ ਪੇਸ਼ ਨਹੀਂ ਹੋ ਸਕੇ। ਹੁਣ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਸਵੇਰੇ ਹੋਵੇਗੀ।

ZEENEWS TRENDING STORIES

By continuing to use the site, you agree to the use of cookies. You can find out more by Tapping this link