Punjab Breaking News Live Updates: ਸੁਖਬੀਰ ਸਿੰਘ ਬਾਦਲ ਅਕਾਲੀ ਲੀਡਰਸ਼ਿਪ ਸਣੇ ਦਰਬਾਰ ਸਾਹਿਬ ਪਹੁੰਚੇ, ਸ੍ਰੀ ਅਕਾਲ ਤਖਤ ਸਾਹਿਬ ਅੱਗੇ ਹੋਏ ਪੇਸ਼

रिया बावा Aug 31, 2024, 16:09 PM IST

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।


ਸ਼ਨੀਵਾਰ-ਐਤਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਸ਼ੁੱਕਰਵਾਰ ਵੀ ਮੌਸਮ ਖੁਸ਼ਕ ਰਿਹਾ, ਜਿਸ ਕਾਰਨ ਪੰਜਾਬ ਦੇ ਔਸਤ ਤਾਪਮਾਨ 'ਚ 5.9 ਡਿਗਰੀ ਅਤੇ ਚੰਡੀਗੜ੍ਹ ਦੇ ਤਾਪਮਾਨ 'ਚ 4.6 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ।ਅਗਸਤ ਮਹੀਨੇ 'ਚ 8 ਫੀਸਦੀ ਜ਼ਿਆਦਾ ਬਾਰਿਸ਼ ਹੋਈ ਹੈ ਪਰ ਸੀਜ਼ਨ 'ਚ ਅਜੇ ਵੀ 24 ਫੀਸਦੀ ਦੀ ਗਿਰਾਵਟ ਹੈ। ਜਿਸ ਦਾ ਅਸਰ ਅਗਲੇ ਸਾਲ ਦੇ ਬਿਜਲੀ ਉਤਪਾਦਨ ਅਤੇ ਸਿੰਚਾਈ 'ਤੇ ਪੈ ਸਕਦਾ ਹੈ।


 


Punjab Breaking News Live Updates:

नवीनतम अद्यतन

  • ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਮੀਟਿੰਗ ਹੋਈ ਖ਼ਤਮ

    ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਮੀਟਿੰਗ ਖ਼ਤਮ ਹੋ ਗਈ ਹੈ। ਜਿਸ ਤੋਂ ਬਾਅਦ ਗੁਰਪ੍ਰਤਾਪ ਸਿੰਘ ਵਡਾਲਾ ਨੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੀਟਿੰਗ ਵਿੱਚ ਪੰਜਾਬ ਦੇ ਅਹਿਮ ਮੁੱਦੇ ਨੂੰ ਲੈ ਕੇ ਚਰਚਾ ਕੀਤੀ ਗਈ। ਇਸ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਜੋ ਫੈਸਲਾ ਲਿਆ ਗਿਆ ਸੀ। ਉਸ ਫੈਸਲੇ ਨੂੰ ਲੈ ਕੇ ਅਤੇ ਸੂਬੇ ਦੇ ਹਰ ਜ਼ਿਲ੍ਹੇ ਪੱਧਰ ਤੇ ਲੈ ਕੇ ਜਾਵਾਂਗੇ। ਇਸ ਦੇ ਨਾਲ ਹੀ ਸੁਧਾਰ ਲਹਿਰ ਵੱਲੋਂ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਫੈਸਲਾ ਬੀਤੇ ਦਿਨੀਂ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਲਿਆ ਹੈ ਉਸ ਲਈ ਧੰਨਵਾਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵਡਾਲਾ ਨੇ ਕਿਹਾ ਕਿ ਇਸ ਜੋ ਫੈਸਲਾ ਅਕਾਲ ਤਖ਼ਤ ਸਾਹਿੁਬ ਵੱਲੋਂ ਲਿਆ ਗਿਆ ਹੈ ਉਹ ਬਿਲਕੁਲ ਸਹੀ ਲਿਆ ਗਿਆ ਹੈ। ਇਸ ਫੈਸਲੇ ਦਾ ਨਾਲ ਅਕਾਲ ਤਖ਼ਤ ਸਾਹਿਬ ਸਮੁੱਚੇ ਪੰਥ ਵਿੱਚ ਮਾਨ ਸਨਮਾਨ ਹੋਰ ਵੀ ਉੱਚਾ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਨੂੰ ਲੈ ਕੇ ਸਾਨੂੰ ਵੀ ਦੁੱਖ ਹੋਇਆ ਹੈ। 

  • Sukhbir Singh Badal: ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਅਕਾਲੀ ਦਲ ਦੀ ਲੀਡਰਸ਼ਿੱਪ ਸਮੇਤ ਦਰਬਾਰ ਸਾਹਿਬ ਪਹੁੰਚਕੇ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਏ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਮੰਤਰੀ ਮੰਡਲ ਵਿੱਚ ਰਹੇ ਸਰਨਜੀਤ ਢਿੱਲੋ, ਦਲਜੀਤ ਸਿੰਘ ਚੀਮਾ ਅਤੇ ਗੁਲਜਾਰ ਸਿੰਘ ਰਣੀਕੇ ਵੀ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਹਨ।

  • ਜੰਮੂ ਦੇ ਕੁੰਜਵਾਨੀ ਇਲਾਕੇ ਵਿੱਚ ਵੱਡਾ ਸੜਕ ਹਾਦਸਾ। ਮਿੰਨੀ ਬੱਸ ਪਲਟਣ ਨਾਲ 18 ਸਾਲਾ ਲੜਕੀ ਦੀ ਮੌਤ, 8 ਹੋਰ ਜ਼ਖਮੀ ਜਾਣਕਾਰੀ ਮੁਤਾਬਕ ਇਹ ਭਿਆਨਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਤੇਜ਼ ਰਫਤਾਰ ਮਿੰਨੀ ਬੱਸ ਬੇਕਾਬੂ ਹੋ ਕੇ ਪਲਟ ਗਈ। ਇਸ ਵਿੱਚ ਸਵਾਰ ਇੱਕ 18 ਸਾਲਾ ਲੜਕੀ ਦੀ ਮੌਤ ਹੋ ਗਈ ਅਤੇ 6 ਬੱਚਿਆਂ ਸਮੇਤ 8 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਭੇਜ ਦਿੱਤਾ ਗਿਆ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

  • ਕੰਗਣਾ ਰਨੌਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਵੱਡਾ ਬਿਆਨ
    ਕੰਗਣਾ ਰਨੌਤ ਦੀ ਫਿਲਮ ਤੇ ਪਾਬੰਦੀ ਲੱਗਣੀ ਚਾਹੀਦੀ

    ਬੀਜੇਪੀ ਨੂੰ ਕੰਗਣਾ ਰਣੌਤ ਨੂੰ ਪਾਰਟੀ ਵਿੱਚੋਂ ਬਾਹਰ ਕੱਢਣਾ ਚਾਹੀਦਾ ਹੈ ਅਤੇ ਕਾਰਵਾਈ ਕਰਨੀ ਚਾਹੀਦੀ ਹੈ

    ਕੰਗਣਾ ਰਨੌਤ ਦਾ ਦਿਮਾਗੀ ਇਲਾਜ ਕਰਵਾਉਣਾ ਚਾਹੀਦਾ ਹੈ ਪਤਾ ਨਹੀਂ ਉਹ ਕੀ ਬੋਲ ਜਾਂਦੀ ਹੈ

  • ਅੰਮ੍ਰਿਤਸਰ ਪਹੁੰਚੇ ਮੁੱਖ ਮੰਤਰੀ ਤੇ ਰਾਜਪਾਲ
    ਹਵਾਈ ਅੱਡੇ ਤੇ ਦਿੱਤਾ ਗਿਆ ਗਾਰਡ ਆਫ ਆਨਰ

  • Samrala News: ਮੱਝ ਦੀ ਟੱਕਰ ਨਾਲ 45 ਸਾਲਾਂ ਮਜ਼ਦੂਰ ਮੁਕੇਸ਼ ਕੁਮਾਰ ਦੀ ਗਈ ਜਾਨ ।

    ਸਮਰਾਲਾ ਤੋ ਮਾਛੀਵਾੜਾ ਰੋਡ ਤੇ ਪਿੰਡ ਬਾਲਿਓ ਦੇ ਨਜ਼ਦੀਕ ਮਾਛੀਵਾੜਾ ਸਾਹਿਬ ਤੋਂ ਸਮਰਾਲੇ ਵੱਲ ਮੋਟਰਸਾਈਕਲ ਤੇ ਆਉਂਦੇ ਇੱਕ ਵਿਅਕਤੀ ਨੂੰ ਰੋਡ ਉੱਪਰ ਜਾ ਰਹੀਆ ਗੁੱਜਰਾਂ ਦੀਆਂ ਮੱਝਾਂ ਵਿੱਚੋਂ ਇੱਕ ਮੱਝ ਨੇ ਜ਼ੋਰਦਾਰ ਟੱਕਰ ਮਾਰੀ ਜਿਸ ਨਾਲ ਵਿਅਕਤੀ ਮੁਕੇਸ਼ ਜਿਸ ਦੀ ਉਮਰ 45 ਕੂ ਸਾਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਨੌਜਵਾਨ ਮੁਕੇਸ਼ ਮਾਛੀਵਾੜਾ ਸਾਹਿਬ ਦੇ ਨਜ਼ਦੀਕੀ ਪਿੰਡ ਲੱਖੋਵਾਲ ਦਾ ਰਹਿਣ ਵਾਲਾ ਸੀ ਜੋ ਕਿ ਦਿਹਾੜੀ ਜੋਤ ਦਾ ਕੰਮ ਕਰਦਾ ਸੀ ਜੋ ਕਿ ਕੰਮ ਦੇ ਸਿਲਸਿਲੇ ਵਿੱਚ ਹੀ ਸਮਰਾਲੇ ਵੱਲ ਆ ਰਿਹਾ ਸੀ ਰਸਤੇ ਵਿੱਚ ਇਹ ਘਟਨਾ ਉਸ ਨਾਲ ਵਾਪਰ ਗਈ। ਮੌਕੇ ਤੇ ਸਮਰਾਲਾ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਮਰਾਲਾ ਦੇ ਸਿਵਲ ਹਸਪਤਾਲ ਪਹੁੰਚਾ ਦਿੱਤਾ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

    ਰਾਹਗੀਰ ਜਤਿੰਦਰ ਸਿੰਘ ਨੇ ਦੱਸਿਆ ਕਿ ਰੋਡ ਦੇ ਉੱਪਰ ਇਸ ਤਰ੍ਹਾਂ ਗੁਜਰਾਂ ਵੱਲੋਂ ਜਾਨਵਰਾਂ ਨੂੰ ਲੈ ਕੇ ਆਉਣਾ ਗਲਤ ਹੈ ਇਹਨਾਂ ਦੇ ਕਾਰਨ ਆਏ ਦਿਨ ਇਸ ਤਰ੍ਹਾਂ ਦੀਆਂ ਘਟਨਾ ਹੁੰਦੀਆਂ ਰਹਿੰਦੀਆਂ ਹਨ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਅਵਾਰਾ ਜਾਨਵਰਾਂ ਨੂੰ ਲੈ ਕੇ ਕੋਈ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਜੋ ਕਿਸੇ ਦੀ ਜਾਨ ਜਾਣ ਤੋਂ ਬਚ ਸਕੇ। ਜੋ ਅੱਜ ਹੋਇਆ ਬਹੁਤ ਮਾੜਾ ਹੋਇਆ ਹੈ ਜਿਮੀਦਾਰ ਵੀ ਦੂਧਧਾਰੀ ਪਸ਼ੂਆਂ ਨੂੰ ਆਪਣੇ ਘਰਾਂ ਵਿੱਚ ਰੱਖਦੇ ਹਨ ਇਹਨਾਂ ਗੁਜਰਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ।

  • ਚੰਡੀਗੜ੍ਹ--ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਕਾਇਮ ਕਰਨ ਵਾਲੇ ਸ਼ਹੀਦ ਸ ਬੇਅੰਤ ਸਿੰਘ, ਸਾਬਕਾ ਮੁੱਖ ਮੰਤਰੀ ਪੰਜਾਬ ਨੂੰ ਅੱਜ  ਉਹਨਾਂ ਦੀ ਬਰਸੀ ਤੇ ਸਰਧਾ ਸੁਮਨ ਭੇਂਟ ਕਰਦੇ ਹੋਏ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ

  • ਜਲੰਧਰ: ਟਰੈਵਲ ਏਜੰਟ ਨੇ ਏਜੀਆਈ ਬਿਲਡਿੰਗ ਦੀ ਚੌਥੀ ਮੰਜ਼ਿਲ ਤੋਂ ਛਾਲ, ਮੌਤ

    ਜਲੰਧਰ : ਬੱਸ ਸਟੈਂਡ ਨੇੜੇ ਟਰੈਵਲ ਏਜੰਟ ਓਮ ਵੀਜ਼ਾ ਦੇ ਕਰਮਚਾਰੀ ਨੇ ਏਜੀਆਈ ਬਿਲਡਿੰਗ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਦੀ ਪਛਾਣ ਗੌਰਵ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ, ਅੱਜ ਸਵੇਰੇ ਏਜੀਆਈ ਬਿਲਡਿੰਗ 'ਚ ਦਫਤਰ ਖੁੱਲ੍ਹਣ ਤੋਂ ਬਾਅਦ ਗੌਰਵ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਘਟਨਾ ਦੀ ਸੂਚਨਾ ਬੱਸ ਸਟੈਂਡ ਚੌਕੀ ਨੂੰ ਦੇ ਦਿੱਤੀ ਗਈ ਹੈ।
    ਮੌਕੇ 'ਤੇ ਪਹੁੰਚੇ ਚੌਕੀ ਇੰਚਾਰਜ ਮੇਜਰ ਸਿੰਘ ਨੇ ਦੱਸਿਆ ਕਿ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕਰੇਗੀ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਗੌਰਵ ਨੇ ਖੁਦਕੁਸ਼ੀ ਕਿਉਂ ਕੀਤੀ ਅਤੇ ਸੁਸਾਈਡ ਨੋਟ ਵੀ ਅਜੇ ਤੱਕ ਬਰਾਮਦ ਨਹੀਂ ਹੋਇਆ ਹੈ।

  • ਐਸਟੀਐਫ ਜਲੰਧਰ ਹੱਥ ਲੱਗੀ ਵੱਡੀ ਕਾਮਯਾਬੀ

    ਬੀਤੀ ਦੇਰ ਰਾਤ ਛੇਹਰਟਾ (ਅੰਮ੍ਰਿਤਸਰ) ਵਿੱਚ ਨਾਕੇ ਦੌਰਾਨ ਚੈਕਿੰਗ ਕਰ ਇੱਕ ਨੌਜਵਾਨ ਕੋਲੋਂ ਬਰਾਮਦ ਕੀਤੀ 1 ਕਿਲੋ 22 ਗ੍ਰਾਮ ਹੀਰੋਇਨ

    ਐਸਟੀਐਫ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਨ ਦੌਰਾਨ ਦੱਸਿਆ ਕਿ ਇਸ ਨੌਜਵਾਨ ਦੀ ਚੈਕਿੰਗ ਜਦੋਂ ਨਾਕੇ ਦੌਰਾਨ ਕੀਤੀ ਤਾਂ ਇਸ ਕੋਲੋਂ 1 ਕਿਲੋ 22 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਇਹ ਨੌਜਵਾਨ ਐਕਟੀਵਾ ਤੇ ਸਵਾਰ ਹੋ ਕੇ ਆ ਰਿਹਾ ਸੀ ਦੱਸਿਆ ਕਿ ਇਸ ਉੱਪਰ ਪਹਿਲਾਂ ਵੀ ਕੇਸ ਦਰਜ ਨੇ ਦੱਸਿਆ ਕਿ ਨੌਜਵਾਨ ਨੇ ਆਖਿਆ ਹੈ ਕਿ ਮੈਂ ਇਹ ਕੰਮ ਬਹੁਤ ਸਮੇਂ ਤੋਂ ਕਰਦਾ ਸਾਂ ਮਗਰ ਥੋੜੀ ਮਾਤਰਾ ਦੇ ਵਿੱਚ ਕਰਦਾ ਸੀ ਹੁਣ ਪਿਛਲੇ ਮਹੀਨੇ ਤੋਂ ਹੀ ਮੈਂ ਵੱਡੀ ਮਾਤਰਾ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਨੂੰ ਅੰਮ੍ਰਿਤਸਰ ਕੋਰਟ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ਤੇ ਹੋਰ ਜਾਣਕਾਰੀ ਜਿਹੜੀ ਹੈ ਇਸ ਤੋਂ ਲਈ ਜਾਵੇਗੀ।

  • ਹੁਸ਼ਿਆਰਪੁਰ ਦੇ ਤਲਵਾੜਾ ਵਿਚ ਅੱਜ ਇਕ ਵਿਅਕਤੀ ਵਲੋਂ ਥਾਣੇ ਦੇ ਬਾਹਰ ਧਰਨਾ ਦੇਣ ਪਹੁੰਚਾਇਆ ਜਿੱਥੇ ਉਸ ਨੇ ਥਾਣੇ ਦੇ ਬਾਹਰ ਹੀ ਪੈਟਰੋਲ ਪਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਮਾਮਲਾ ਬਲਦੇਵ ਠਾਕੁਰ ਨਾਮ ਦੇ ਵਿਅਕਤੀ ਨਾਲ ਪਿਛਲੇ ਕੁਝ ਦਿਨ ਪਹਿਲਾ ਵੇਰਕਾ ਬੂਥ ਤੇ ਕੁਝ ਵਿਅਕਤੀਆਂ ਵੱਲੋ ਹਥਿਆਰਾਂ ਨਾਲ ਹਮਲਾ ਕੀਤਾ ਸੀ ਜਿਸ ਦੇ ਇਨਸਾਫ ਲਈ ਉਹ ਵਿਅਕਤੀ ਥਾਣੇ ਬਾਹਰ ਇਨਸਾਫ਼ ਲਈ ਧਰਨਾ ਦਿੱਤਾ ਜਾ ਰਿਹਾ ਸੀ ਜਿਸ ਦੇ ਚਲਦੇ ਇਨਸਾਫ਼ ਨਾ ਮਿਲਦਾ ਦੇ ਬਲਦੇਵ ਠਾਕੁਰ ਵੱਲੋਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿੱਥੇ ਲੋਕਾਂ ਨੇ ਉਸ ਨੂੰ ਆਤਮ ਹੱਤਿਆ ਕਰਨ ਤੋਂ ਰੋਕ ਲਿਆ 

  • ਹੁੜਦੰਗਬਾਜਾਂ ਵੱਲੋਂ 25 ਤੋਂ 30 ਗੱਡੀਆਂ ਦੇ ਤੋੜੇ ਗਏ ਸ਼ੀਸ਼ੇ, ਘਟਨਾ ਸੀਸੀਟੀਵੀ ਕੈਮਰਿਆਂ ਚ ਹੋਈ ਕੈਦ

    ਬੀਤੀ ਦੇਰ ਰਾਤ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਸਥਿਤ ਸੈਕਟਰ 56 ਵਿਖੇ ਕੁਝ ਨੌਜਵਾਨਾਂ ਵੱਲੋਂ ਆਪਣੇ ਸਾਥੀਆਂ ਨਾਲ ਦੂਸਰੇ ਮਹੱਲੇ ਵਿੱਚ ਰਹਿੰਦੇ ਵਿਅਕਤੀਆਂ ਤੇ ਕੀਤਾ ਹਮਲਾ ਰਸਤੇ ਵਿੱਚ ਖੜੀਆਂ ਕਾਰਾਂ ਦੇ ਭੰਨੇ ਸ਼ੀਸ਼ੇl ਲੰਬੇ ਸਮੇਂ ਤੱਕ ਮਚਾਉਂਦੇ ਰਹੇ ਹੁਣ ਦੰਗ ਲੇਕਿਨ ਇਲਾਕਾ ਵਾਸੀਆਂ ਦਾ ਆਰੋਪ ਕੀ ਚੰਡੀਗੜ੍ਹ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈl

    ਮੌਕੇ ਤੋਂ ਪਰਾਤ ਜਾਣਕਾਰੀ ਅਨੁਸਾਰ ਇਹ ਹਮਲਾ ਰੰਜਿਸ਼ ਦੇ ਚਲਦਿਆਂ ਕੀਤਾ ਗਿਆ ਹੈ ਪਿਛਲੇ ਲੰਬੇ ਸਮੇਂ ਤੋਂ 56 ਦੇ ਦੋ ਗੁਟਾਂ ਵਿੱਚ ਚੱਲ ਰਹੀ ਹੈ ਟਸਲ ਬਾਜੀ ਜਿਸ ਦੇ ਚਲਦਿਆਂ ਇਹ ਕਾਰਵਾਈ ਨੂੰ ਦਿੱਤਾ ਗਿਆ ਅੰਜਾਮl

  • ਮਹਰੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨਾਲ ਚੱਲ ਰਹੇ ਗਨਮੈਨ ਦੇਰ ਰਾਤ ਆਪਸ ਵਿੱਚ ਭਿੜ ਗਏ। ਇਸ ਦੌਰਾਨ ਇੱਕ ਗਨਮੈਨ ਜ਼ਖ਼ਮੀ ਹੋ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਆਪਣੇ ਕਮਰੇ ਵਿੱਚ ਸੁੱਤੇ ਕਮਾਂਡੋ ਦੇ ਗਨਮੈਨ ਗੁਰਦੀਪ ਸਿੰਘ ਉੱਤੇ ਗਨਮੈਨ ਅਰੁਣ ਕੁਮਾਰ ਵੱਲੋਂ ਹਮਲਾ ਕੀਤਾ ਗਿਆ ਜਿਸ ਨਾਲ ਗੁਰਦੀਪ ਸਿੰਘ ਗੰਨਮੈਨ ਜ਼ਖ਼ਮੀ ਹੋਇਆ। ਗੁਰਦੀਪ ਸਿੰਘ ਦੇ ਦੱਸਣ ਮੁਤਾਬਕ ਅਰੁਣ ਨਾਮੀ ਗੰਨਮੈਨ ਨੇ ਕੜਾ ਇਸ ਦੇ ਸਿਰ ਵਾਰ ਕੀਤਾ ਹੈ। ਗੁਰਦੀਪ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਮਾਨਸਾ ਦੇ ਸਿਵਲ ਹਸਪਤਾਲ ਮਾਨਸਾ ਵਿੱਚ ਦਾਖਲਾ ਕਰਵਾਇਆ ਹੈ।

     

  • ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਾਣਯੋਗ ਗਵਰਨਰ ਗੁਲਾਬ ਚੰਦ ਕਟਾਰੀਆ ਜੀ ਨਾਲ ਨਤਮਸਤਕ ਹੋਣ ਪਹੁੰਚੇ

  • 22 ਸਾਲਾਂ ਨੌਜਵਾਨ ਚੜਿਆ ਚਿੱਟੇ ਦੀ ਭੇਟ...

    ਬਠਿੰਡਾ ਦੇ ਸਰਕਾਰੀ ਨਸ਼ਾ ਛੜਾਊ ਕੇਂਦਰ ਵਿੱਚ ਕੁਝ ਦਿਨ ਪਹਿਲਾਂ ਜਿਲਾ ਮੁਕਤਸਰ ਦੇ ਗਿੱਦੜਵਾਹਾ ਤੋਂ 22 ਸਾਲਾਂ ਦਾ ਨੌਜਵਾਨ ਅਜੇ ਜੋ ਚਿੱਟੇ ਦਾ ਨਸ਼ਾ ਕਰਨ ਦਾ ਆਦੀ ਸੀ ਉਸ ਨੂੰ ਦਾਖਲ ਕਰਵਾਇਆ ਗਿਆ ਸੀ ਰਾਤ ਸਮੇਂ ਉਸ ਦੇ ਅਚਾਨਕ ਦਰਦ ਹੋਇਆ ਜਿਸ ਤੋਂ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ

    ਨਸ਼ਾ ਛੜਾਊ ਕੇਂਦਰ ਦੇ ਮਾਹਰ ਡਾਕਟਰ ਅਰੁਣ ਬਾਂਸਲ ਦਾ ਕਹਿਣਾ ਹੈ ਕਿ ਇਹ ਇਸ ਤੋਂ ਪਹਿਲਾਂ ਵੀ ਕਈ ਵਾਰ ਸਾਡੇ ਕੋਲ ਦਾਖਲ ਹੋਇਆ ਸੀ ਰਾਤ ਇਸ ਦੇ ਅਚਾਨਕ ਦਰਦ ਹੋਇਆ ਜਿਸ ਤੋਂ ਬਾਅਦ ਐਮਰਜਂਸੀ ਦੇ ਵਿੱਚ ਇਸਨੂੰ ਲਿਆਂਦਾ ਗਿਆ ਜਿੱਥੇ ਇਸ ਦੀ ਇਲਾਜ ਦੌਰਾਨ ਮੌਤ ਹੋ ਗਈ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਕਿਉਂਕਿ ਨਸ਼ਾ ਕਰਨ ਵਾਲੇ ਲੋਕਾਂ ਨੂੰ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਹਨ ਦੂਜੇ ਪਾਸੇ ਉਸ ਦੀ ਮਾਤਾ ਦਾ ਕਹਿਣਾ ਹੈ ਕਿ ਤਿੰਨ ਭੈਣਾਂ ਦਾ ਇੱਕ ਭਰਾ ਸੀ ਜੋ ਪਿਛਲੇ ਕੁਝ ਸਮੇਂ ਤੋਂ ਚਿੱਟਾ ਹੈਰਾਨ ਦਾ ਨਸ਼ਾ ਕਰਨ ਲੱਗ ਪਿਆ ਸੀ ਇਸ ਦਾ ਅਸੀਂ ਕਈ ਵਾਰ ਬਠਿੰਡਾ ਦੇ ਵਿੱਚ ਇਲਾਜ ਕਰਵਾਇਆ ਪਰ ਬੜਾ ਦੁੱਖ ਹੋਇਆ ਕਿ ਇਕਲੌਤਾ ਜਵਾਕ ਸੀ ਜੋ ਚਿੱਟੇ ਦੀ ਭੇਟ ਚੜ ਗਿਆ ਪਹਿਲਾਂ ਇਹ ਪੱਲੇਦਾਰੀ ਦਾ ਕੰਮ ਕਰਦਾ ਸੀ

  • ਪੂਰੇ ਪੰਜਾਬ ਦੇ ਬਿਜਲੀ ਮੁਲਾਜ਼ਮਾਂ ਦੇ ਦੁਆਰਾ ਤਿੰਨ ਦਿਨ ਸਮੂਹਿਕ ਛੁੱਟੀ ਉੱਤੇ ਜਾਣ ਦਾ ਐਲਾਨ
    10 11 ਅਤੇ 12 ਸਤੰਬਰ ਨੂੰ ਪੂਰੇ ਪੰਜਾਬ ਦੇ ਵਿੱਚ ਬਿਜਲੀ ਚੱਲੇਗੀ ਰੱਬ ਦੇ ਆਸਰੇ

    ਅੱਜ ਪਟਿਆਲਾ ਵਿਖੇ ਪੀਐਸਈਬੀ ਇਮਪਲੋਈਜ ਜੋਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਦੁਆਰਾ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹ 10 11 ਅਤੇ 12 ਸਤੰਬਰ ਨੂੰ ਸਮੂਹਿਕ ਛੁੱਟੀ ਦੇ ਉੱਪਰ ਜਾਣਗੇ ਕਿਉਂਕਿ ਸਰਕਾਰ ਦੇ ਦੁਆਰਾ ਉਨਾਂ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਸਰਕਾਰ ਦੇ ਦੁਆਰਾ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਤੋਂ ਪਾਸਾ ਵੱਟਣ ਦੇ ਚਲਦੇ 21 ਤਰੀਕ ਤੋਂ ਬਿਜਲੀ ਵਿਭਾਗ ਦੇ ਸਾਰੇ ਮੁਲਾਜ਼ਮਾਂ ਦੇ ਦੁਆਰਾ ਸਿਰਫ ਆਪਣੀ ਬਣਦੀ ਅੱਠ ਘੰਟੇ ਡਿਊਟੀ ਹੀ ਦਿੱਤੀ ਜਾ ਰਹੀ ਸੀ ਤੇ ਹੁਣ ਮੈਨੇਜਮੈਂਟ ਦੇ ਦੁਆਰਾ ਉਨਾਂ ਦੇ ਉੱਪਰ ਐਸਮਾ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੇ ਚਲਦੇ ਸਾਡੇ ਮੁਲਾਜ਼ਮ ਕਾਫੀ ਪਰੇਸ਼ਾਨ ਹਨ ਅਤੇ ਅਸੀਂ ਸਾਰੇ ਮੁਲਾਜ਼ਮ ਇਕ ਤਰੀਕ ਨੂੰ ਬਿਜਲੀ ਮੰਤਰੀ ਦੀ ਕੋਠੀ ਦਾ ਅੰਮ੍ਰਿਤਸਰ ਵਿਖੇ ਘਰਾਓ ਵੀ ਕਰਾਂਗੇ ਅਤੇ 10 11 ਅਤੇ 12 ਸਤੰਬਰ ਨੂੰ ਸਮੂਹਿਕ ਛੁੱਟੀ ਦੇ ਉੱਪਰ ਵੀ ਜਾਵਾਂਗੇ 10 11 ਅਤੇ 12 ਤਰੀਕ ਨੂੰ ਪੂਰਾ ਬਿਜਲੀ ਤੰਤਰ ਰੱਬ ਆਸਰੇ ਹੀ ਚੱਲੇਗਾ।

  • ਲੁਧਿਆਣਾ ਦੇ ਦੁਗਰੀ ਚੌਂਕ ਵਿੱਚ ਬਸੰਤ ਐਵਨੀਓ ਕਲੋਨੀ ਦੇ ਰਹਿਣ ਵਾਲੇ ਲੋਕਾਂ ਨੇ ਬਿਜਲੀ ਬੋਰਡ ਪ੍ਰਸ਼ਾਸਨ ਅਤੇ ਮਾਲਕ ਖਿਲਾਫ ਕੀਤਾ ਰੋਸ ਪ੍ਰਦਰਸ਼ਨ
    ਲੁਧਿਆਣਾ ਦੁਗਰੀ ਚੌਂਕ ਵਿੱਚ ਬਸੰਤ ਐਵਨਿਊ ਕਾਲੋਨੀ ਦੇ ਰਹਿਣ ਵਾਲੇ ਲੋਕਾਂ ਨੇ ਆਪਣੀਆਂ ਦਿੱਕਤਾਂ ਨੂੰ ਲੈ ਕੇ ਬਸੰਤ ਐਵਨਿਊ ਦੇ ਮਾਲਕ,ਬਿਜਲੀ ਬੋਰਡ ਅਤੇ ਪ੍ਰਸ਼ਾਸਨ ਖਿਲਾਫ ਧਰਨਾ ਲਗਾ ਕੇ ਦੁਗਰੀ ਚੌਂਕ ਰੋਸ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿਹਾ ਕਿ ਕਲੋਨੀ ਵਿੱਚ 18 18 ਘੰਟੇ ਬਿਜਲੀ ਨਹੀਂ ਆਉਂਦੀ ਜਿਸ ਕਰਕੇ ਕਈ ਵਾਰ ਪੀਣ ਵਾਲੇ ਪਾਣੀ ਦੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਕਲੋਨੀ ਦੇ ਵਿੱਚ ਸੀਵਰੇਜ ਦੀ ਵੱਡੀ ਸਮੱਸਿਆ ਹੋਣ ਕਰਕੇ ਉਹਨਾਂ ਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਧਰਨਾ ਲਗਾਉਣ ਆਏ ਕਲੋਨੀ ਦੇ ਸਾਰੇ ਲੋਕਾਂ ਨੇ ਕਿਹਾ ਕਿ ਜੇਕਰ ਉਹ ਬਿਜਲੀ ਦੀ ਸਮੱਸਿਆ ਦਾ ਹੱਲ ਕਰਵਾਉਣ ਲਈ ਉਹ ਬਿਜਲੀ ਬੋਰਡ ਕੋਲ ਜਾਂਦੇ ਹਨ। ਉਹ ਆਖਦੇ ਹਨ ਕਿ ਕਲੋਨੀ ਦੇ ਮਾਲਕ ਨਾਲ ਗਲ ਕਰੋ ਉਹਨਾਂ ਦੀ ਸੁਣਵਾਈ ਨਾ ਹੀ ਕਲੋਨੀ ਦਾ ਮਾਲਕ ਕਰ ਰਿਹਾ ਨਾ ਹੀ ਪ੍ਰਸ਼ਾਸਨ ਕਰ ਰਿਹਾ ਜਿਸ ਕਾਰਨ ਕਲੋਨੀ ਵਿੱਚ ਕਈ ਘੰਟੇ ਬਿਜਲੀ ਨਹੀਂ ਆਉਂਦੀ ਜਿਸ ਕਰਕੇ ਪੀਣ ਵਾਲੇ ਪਾਣੀ ਦੀ ਸਮਸਿਆ ਦਾ ਸਾਹਮਣਾ ਕਰਨਾ ਪੈਦਾ ਹੈ ਉਹ ਲਗਾਤਰ ਖਜਲ ਖੁਆਰ ਹੋ ਰਹੇ ਨੇ ਉਹਨਾਂ ਨੇ ਕਿਹਾ ਕਿ ਕਲੋਨੀ ਦੇ ਵਿੱਚ ਜੋ ਪਾਣੀ ਦੀ ਟੈਂਕੀ ਬਣੀ ਹੈ ਉਸ ਤੇ ਵੀ ਚੋਰੀ ਦੀ ਬਿਜਲੀ ਨਾਲ ਲੋਕਾਂ ਨੂੰ ਪਾਣੀ ਦਿੱਤਾ ਜਾ ਰਿਹਾ ਧਰਨਾ ਲਗਾਉਣ ਵਾਲਿਆ ਨੇ ਕਿਹਾ ਕਿ ਜੇਕਰ ਉਹਨਾਂ ਦੀ ਸੁਣਵਾਈ ਨਹੀਂ ਹੋਵੇਗੀ ਤਾਂ ਉਹ ਡਿਪਟੀ ਕਮਿਸ਼ਨਰ ਦਫਤਰ ਦਾ ਘਰਾਓ ਕਰਨਗੇ

     

  • ਫ਼ਿਰੋਜ਼ਪੁਰ ਬੀ.ਐਸ.ਐਫ ਦੀ 116 ਬਟਾਲੀਅਨ ਨੇ ਸਰਹੱਦੀ ਪਿੰਡ ਮਾਛੀਵਾੜਾ ਦੇ ਖੇਤਾਂ ਵਿੱਚ ਪਾਕਿਸਤਾਨ ਤੋਂ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਦੇ ਦੋ ਪੈਕੇਟ ਬਰਾਮਦ ਕੀਤੇ ਹਨ, ਜਿਨ੍ਹਾਂ ਦਾ ਵਜ਼ਨ ਇੱਕ ਕਿੱਲੋ 141 ਗ੍ਰਾਮ ਹੈ, ਜਿਸ ਨੂੰ ਪੀਲੀ ਟੇਪ ਨਾਲ ਲਪੇਟਿਆ ਗਿਆ ਹੈ ਅਤੇ ਉਨ੍ਹਾਂ ਪੈਕੇਟਾਂ 'ਤੇ ਇੱਕ ਰਿੰਗ ਵੀ ਜੁੜੀ ਹੋਈ ਹੈ ਪੈਕਟ ਪੁਲਿਸ ਨੂੰ ਸੌਂਪ ਦਿੱਤੇ ਗਏ ਹਨ।

  • ਮਹਾਰਾਸ਼ਟਰ ਦੇ ਕੋਲਹਾਪੁਰ 'ਚ ਹਿੱਟ ਐਂਡ ਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਵਾਪਰੀ, ਜਦੋਂ ਇੱਕ ਵਿਅਕਤੀ ਸੜਕ ਕਿਨਾਰੇ ਪੈਦਲ ਜਾ ਰਿਹਾ ਸੀ ਅਤੇ ਉਸ ਨੂੰ ਪਿੱਛੇ ਤੋਂ ਆ ਰਹੀ ਇੱਕ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ।

    ਹਾਦਸੇ ਤੋਂ ਬਾਅਦ ਕਾਰ ਸਵਾਰ ਫਰਾਰ ਹੋ ਗਿਆ ਹੈ, ਪੁਲਿਸ ਡਰਾਈਵਰ ਦੀ ਭਾਲ ਕਰ ਰਹੀ ਹੈ।
    ਪੀੜਤਾ ਦੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।

  • ਸ਼ੰਭੂ ਖਨੌਰੀ ਬਾਰਡਰ ਤੇ ਕਿਸਾਨਾਂ ਨੂੰ ਡਟਿਆ 200 ਦਿਨ ਹੋਏ ਪੂਰੇ, 200 ਦਿਨਾਂ ਵਿੱਚ 30 ਕਿਸਾਨਾਂ ਦੀ ਹੋਈ ਮੌਤ 
    30 ਕਿਸਾਨਾਂ ਦੀ ਮੌਤ ਦੀ ਜ਼ਿੰਮੇਵਾਰੀ ਸਰਕਾਰ ਜਿਸ ਨੇ ਸਾਨੂੰ ਇੱਥੇ ਬਠਾਇਆ ਅਤੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ: ਪੰਧੇਰ ਇਨਾਂ ਕਿਸਾਨ ਦੇ ਪਰਿਵਾਰਾਂ ਨੂੰ ਮਿਲੇ ਮੁਆਵਜ਼ਾ ਅਤੇ ਸਰਕਾਰੀ ਨੌਕਰੀ: ਪੰਧੇਰ ਹੁਣ ਤੱਕ ਦੇ ਤੱਥਾਂ ਮੁਤਾਬਿਕ ਕਿਸਾਨਾਂ ਦੀਆਂ ਮੌਤਾਂ ਦਾ ਮੁੱਖ ਕਾਰਨ ਦਿਲ ਦਾ ਦੌਰਾ, ਹੰਝੂ ਗੈਸ ਅਤੇ ਇਕ ਕਿਸਾਨ ਦੇ ਗੋਲੀ ਲੱਗਣਾ ਪਾਇਆ ਗਿਆ ਹੈ

  • ਉੱਤਰਾਖੰਡ | ਇੱਕ ਹੈਲੀਕਾਪਟਰ ਜਿਸ ਨੂੰ ਐਮਆਈ-17 ਏਅਰਕ੍ਰਾਫਟ ਦੁਆਰਾ ਮੁਰੰਮਤ ਦੇ ਕੰਮ ਲਈ ਗੌਚਰ ਹਵਾਈ ਪੱਟੀ ਵੱਲ ਲਿਜਾਇਆ ਜਾ ਰਿਹਾ ਸੀ, ਕੇਦਾਰਨਾਥ ਵਿੱਚ ਹਾਦਸਾਗ੍ਰਸਤ ਹੋ ਗਿਆ। ਜਿਸ ਹੈਲੀਕਾਪਟਰ ਨੂੰ ਏਅਰਲਿਫਟ ਕੀਤਾ ਜਾ ਰਿਹਾ ਸੀ, ਉਸ ਨੂੰ 24 ਮਈ 2024 ਨੂੰ ਤਕਨੀਕੀ ਨੁਕਸ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜ਼ਿਲ੍ਹਾ ਸੈਰ-ਸਪਾਟਾ ਅਧਿਕਾਰੀ ਰਾਹੁਲ ਚੌਬੇ ਦਾ ਕਹਿਣਾ ਹੈ ਕਿ  ਸ਼ਨੀਵਾਰ ਨੂੰ ਹੈਲੀਕਾਪਟਰ ਨੂੰ ਗੌਚਰ ਹਵਾਈ ਪੱਟੀ 'ਤੇ ਲਿਜਾਣ ਦੀ ਯੋਜਨਾ ਸੀ, ਜਿਸ ਦੀ ਮਦਦ ਨਾਲ ਐਮਆਈ-17 ਜਹਾਜ਼ ਜਿਵੇਂ ਹੀ ਇਸ ਨੇ ਥੋੜ੍ਹੀ ਦੂਰੀ ਤੈਅ ਕੀਤੀ ਤਾਂ ਹੈਲੀਕਾਪਟਰ ਦੇ ਭਾਰ ਅਤੇ ਹਵਾ ਕਾਰਨ ਸੰਤੁਲਨ ਗਵਾਉਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਹੈਲੀਕਾਪਟਰ ਨੂੰ ਥਰੂ ਕੈਂਪ ਨੇੜੇ ਉਤਾਰਨਾ ਪਿਆ ਹੈਲੀਕਾਪਟਰ 'ਤੇ ਕੋਈ ਯਾਤਰੀ ਜਾਂ ਸਾਮਾਨ ਨਹੀਂ ਸੀ ਸੂਚਨਾ ਮਿਲਦੇ ਹੀ ਟੀਮ ਸਥਿਤੀ ਦਾ ਮੁਆਇਨਾ ਕਰ ਰਹੀ ਹੈ।

  • ਜ਼ੀਰਕਪੁਰ ਨਾਲ ਸਬੰਧਤ ਖ਼ਬਰ। ਬਲਟਾਣਾ ਦੇ ਬਧਵਾ ਨਗਰ ਇਲਾਕੇ ਦੀ ਹਰਕ੍ਰਿਸ਼ਨ ਐਨਕਲੇਵ ਸੁਸਾਇਟੀ ਵਿੱਚ ਇੱਕ ਸੀਆਰਪੀਐਫ ਜਵਾਨ ਨੇ ਆਪਣੀ ਸਾਲੀ ਦੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ 42 ਸਾਲਾ ਗੁਲਾਬ ਸਿੰਘ ਵਾਸੀ ਮੱਧ ਪ੍ਰਦੇਸ਼ ਵਜੋਂ ਹੋਈ ਹੈ।

  • DGP Punjab Police
    ਨਸ਼ਿਆਂ ਵਿਰੁੱਧ ਲੜਾਈ ਵਿੱਚ ਸਾਡਾ ਸਾਥ ਦਿਓ! ਸਾਰੇ ਰੈਂਕ ਦੇ ਸਾਡੇ ਸਮਰਪਿਤ ਪੁਲਿਸ ਅਧਿਕਾਰੀ ਇਸ ਲਈ ਨਵੀਨਤਾਕਾਰੀ ਤਰੀਕਿਆਂ ਦੀ ਅਗਵਾਈ ਕਰ ਰਹੇ ਹਨ: ਨਸ਼ਿਆਂ ਦੀ ਦੁਰਵਰਤੋਂ ਦੇ ਪੀੜਤਾਂ ਦੀ ਪਛਾਣ ਕਰਨ ਅਤੇ ਉਹਨਾਂ ਦਾ ਸਮਾਜ ਵਿੱਚ ਮੁੜ-ਵਸੇਬੇ ਲਈ ਉਹਨਾਂ ਦਾ ਸਮਰਥਨ ਕਰਨ ਅਤੇ ਉਹਨਾਂ ਨੂੰ ਸਮਾਜ ਵਿੱਚ ਮੁੜ ਜੋੜਨ ਲਈ ਅਸੀਂ ਦਇਆ ਅਤੇ ਭਾਈਚਾਰਕ ਭਾਵਨਾ ਨਾਲ ਨਸ਼ੇ ਦੀ ਸਮੱਸਿਆ ਨਾਲ ਨਜਿੱਠ ਰਹੇ ਹਾਂ! ਆਓ ਇੱਕ ਸੁਰੱਖਿਅਤ, ਸਿਹਤਮੰਦ ਕੱਲ੍ਹ ਲਈ ਇਕੱਠੇ ਕੰਮ ਕਰੀਏ

  • Bathinda Fire News: ਬਠਿੰਡਾ 'ਚ ਰਾਤ ਨੂੰ ਤਿੰਨ ਮੰਜਲਾ ਬਿਜਲੀ ਦੇ ਸਮਾਨ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ,  ਲੱਖਾਂ ਰੁਪਏ ਦਾ ਇਲੈਕਟ੍ਰਿਕ ਸਮਾਨ ਸੜ ਕੇ ਹੋਇਆ ਸਵਾਹ

    ਬਠਿੰਡਾ ਤੇ ਬੀਬੀ ਵਾਲਾ ਰੋਡ ਤੇ ਆਰ ਕੇ ਦਰਸ਼ਨ ਇਲੈਕਟ੍ਰਿਕ ਦੁਕਾਨ ਤੇ ਬੀਤੀ ਦੇ ਰਾਤ ਕਰੀਬ 1 ਵਜੇ ਭਿਆਨਕ ਅੱਗ ਲੱਗ ਗਈ ਇਸ ਘਟਨਾ ਦਾ ਪਤਾ ਚਲਦੇ ਹੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਪਹੁੰਚਿਆ ਤਿੰਨ ਮੰਜ਼ਲਾ ਇਲੈਕਟਰਿਕ ਦੁਕਾਨ ਵਿੱਚ ਤੇਜ਼ੀ ਨਾਲ ਫੈਲੀ ਅੱਗ ਕਾਰਨ ਸਮਾਨ ਸੜ ਕੇ ਸਵਾਹ ਹੋ ਗਿਆ 

  • ਕਿਸਾਨ ਜਥੇਬੰਦੀਆਂ ਵੱਲੋਂ 1 ਸਤੰਬਰ ਤੋਂ 5 ਸਤੰਬਰ ਤੱਕ ਲਗਾਇਆ ਜਾ ਰਿਹਾ ਹੈ ਚੰਡੀਗੜ੍ਹ ਵਿਖੇ ਵੱਡਾ ਮੋਰਚਾ 
    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਲਗਾਇਆ ਜਾ ਰਿਹਾ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਮੋਰਚਾ।
    ਮੋਰਚਾ ਲਗਾਉਣ ਤੋਂ ਬਾਅਦ 2 ਸਤੰਬਰ ਨੂੰ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਕਿਸਾਨ ਜੱਥੇਬੰਦੀਆਂ ਵੱਲੋਂ ਕੀਤਾ ਗਿਆ ਐਲਾਨ
    ਕਿਸਾਨ ਜੱਥੇਬੰਦੀਆਂ ਵੱਲੋਂ ਖੇਤੀ ਨੀਤੀ ਲਾਗੂ ਕਰਨ ,ਜ਼ਮੀਨੀ ਹੱਦਬੰਦੀ ਸੁਧਾਰ ਕਾਨੂੰਨ ਲਾਗੂ ਕਰਨ, ਕਰਜ਼ਾ ਮੁਆਫ਼ੀ ਖੁਦਕੁਸ਼ੀ ਪੀੜਤਾਂ ਨੂੰ ਮੁਆਵਜ਼ੇ ਦੀ ਕੀਤੀ ਜਾ ਰਹੀ ਹੈ ਮੰਗ।
    ਹਾਲਾਂਕਿ ਮੋਰਚੇ ਦੇ ਐਲਾਨ ਤੋਂ ਬਾਅਦ ਸਰਕਾਰ ਵੱਲੋਂ ਕਿਸਾਨਾਂ ਨਾਲ 1 ਤਰੀਕ ਨੂੰ ਮੀਟਿੰਗ ਸੱਦ ਲਈ ਗਈ ਹੈ ਪਰ ਕਿਸਾਨ ਜੱਥੇਬੰਦੀਆਂ ਦਾ ਕਹਿਣਾ ਹੈ ਕੀ ਅਸੀਂ 1 ਤਰੀਕ ਨੂੰ ਮੋਰਚਾ ਵੀ ਲਗਾਵਾਂਗੇ ਅਤੇ ਸਾਡੇ ਆਗੂ ਮੀਟਿੰਗ ਵਿੱਚ ਵੀ ਜਾਣਗੇ।

  • ਅੱਜ ਅੰਮ੍ਰਿਤਸਰ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ
    ਰਾਜਪਾਲ ਗੁਲਾਬ ਚੰਦ ਕਟਾਰੀਆ ਵੀ ਨਾਲ ਹੋਣਗੇ
    ਦਰਬਾਰ ਸਾਹਿਬ ਤੇ ਦੁਰਗਿਆਨਾ ਮੰਦਰ ਹੋਣਗੇ ਨਤਮਸਤਕ

  • ਮੋਹਾਲੀ-ਨਿਆਗਾਂਵ 'ਚ NIA ਨੇ ਵਕੀਲਾਂ ਦੇ ਘਰ ਮਾਰਿਆ ਛਾਪਾ, ਮੋਬਾਈਲ-ਲੈਪਟਾਪ ਖੋਹੇ

    ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਸ਼ੁੱਕਰਵਾਰ ਨੂੰ ਮਨੁੱਖੀ ਅਧਿਕਾਰਾਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਕਾਨੂੰਨ (ਯੂਏਪੀਏ) ਦੇ ਤਹਿਤ ਕੇਸ ਲੜ ਰਹੇ ਸ਼ਹਿਰ ਦੇ ਦੋ ਵਕੀਲਾਂ ਸਮੇਤ ਚਾਰ ਵਕੀਲਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ। ਲੈਪਟਾਪ, ਮੋਬਾਈਲ, ਕੰਪਿਊਟਰ ਹਾਰਡ ਡਰਾਈਵ ਅਤੇ ਕੁਝ ਵਕੀਲਾਂ ਦੇ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਐਨਆਈਏ ਦੀ ਟੀਮ ਸਵੇਰੇ 5:40 ਵਜੇ ਐਡਵੋਕੇਟ ਆਰਤੀ ਦੇ ਨਯਾਗਾਂਵ ਸਥਿਤ ਘਰ ਪਹੁੰਚੀ ਅਤੇ ਦੁਪਹਿਰ 1 ਵਜੇ ਤੱਕ ਜਾਂਚ ਕੀਤੀ। 

    ਇਕ ਟੀਮ ਅੱਜ ਸਵੇਰੇ 6 ਵਜੇ ਮੁਹਾਲੀ ਸੈਕਟਰ-97 ਸਥਿਤ ਯੂਨੀਟੈੱਕ ਸੁਸਾਇਟੀ ਦੇ ਵਸਨੀਕ ਐਡਵੋਕੇਟ ਮਨਦੀਪ ਸਿੰਘ ਦੇ ਘਰ ਪੁੱਜੀ ਅਤੇ 6 ਘੰਟੇ ਤੱਕ ਰੁਕੀ। ਟੀਮ ਨੇ ਉਸ ਦਾ ਮੋਬਾਈਲ ਅਤੇ ਲੈਪਟਾਪ ਖੋਹ ਲਿਆ ਹੈ। ਛਾਪੇਮਾਰੀ ਦਾ ਪਤਾ ਲੱਗਦਿਆਂ ਹੀ ਸੁਸਾਇਟੀ ਦੇ ਲੋਕਾਂ ਨੇ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਐਨਆਈਏ ਦੀਆਂ ਟੀਮਾਂ ਨੇ ਐਡਵੋਕੇਟ ਵਿਪਨ ਕੁਮਾਰ ਅਤੇ ਐਡਵੋਕੇਟ ਅਜੈ ਕੁਮਾਰ ਦੇ ਘਰਾਂ ਦੀ ਵੀ ਤਲਾਸ਼ੀ ਲਈ। ਉਨ੍ਹਾਂ ਦੇ ਮੋਬਾਈਲ ਅਤੇ ਲੈਪਟਾਪ ਜ਼ਬਤ ਕਰ ਲਏ ਗਏ ਹਨ।

  • Farmers Protest ਕਿਸਾਨਾਂ ਵੱਲੋਂ ਦਿੱਤੇ ਧਰਨੇ ਦੇ ਅੱਜ 200 ਦਿਨ ਪੂਰੇ

  • ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਅੰਮ੍ਰਿਤਸਰ ਵਿੱਚ ਬੱਚਿਆਂ ਨੂੰ ਚੈੱਕ ਵੰਡਦੇ ਹੋਏ
    ਵਾਤਸਲਿਆ ਯੋਜਨਾ ਤਹਿਤ ਬੱਚਿਆਂ ਨੂੰ ਵੰਡੇ ਚੈੱਕ
    44 ਬੱਚਿਆਂ ਨੂੰ 19 ਲੱਖ 32 ਹਜ਼ਾਰ ਰੁਪਏ ਦੇ ਚੈੱਕ ਦਿੱਤੇ
    ਸਕੀਮ ਤਹਿਤ ਬੱਚਿਆਂ ਨੂੰ ਹਰ ਮਹੀਨੇ 4000 ਰੁਪਏ ਦਿੱਤੇ ਜਾਣਗੇ- ਮੰਤਰੀ ਹਰਭਜਨ ਸਿੰਘ ਈ.ਟੀ.ਓ
    ਇਹ ਪੈਸਾ ਸਿੱਖਿਆ ਲਈ ਹੀ ਖਰਚ ਕੀਤਾ ਜਾਵੇਗਾ- ਮੰਤਰੀ ਹਰਭਜਨ ਸਿੰਘ ਈ.ਟੀ.ਓ
    ਇਹ ਸਕੀਮ ਬੇਸਹਾਰਾ ਅਤੇ ਵਿੱਤੀ ਸਾਧਨਾਂ ਤੋਂ ਵਾਂਝੇ ਬੱਚਿਆਂ ਲਈ ਹੈ- ਮੰਤਰੀ ਹਰਭਜਨ ਸਿੰਘ ਈ.ਟੀ.ਓ
    ਮੰਤਰੀ ਹਰਭਜਨ ਸਿੰਘ ਈਟੀਓ ਨੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦਾ ਧੰਨਵਾਦ ਕੀਤਾ
    ਮੰਤਰੀ ਹਰਭਜਨ ਸਿੰਘ ਨੇ ਈਟੀਓ ਬੱਚਿਆਂ ਨੂੰ ਉੱਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।

  • ਪਠਾਨਕੋਟ ਦੇ ਪਾਸ਼ ਇਲਾਕੇ ਦੀ ਸ਼ਾਹ ਕਾਲੋਨੀ 'ਚੋਂ ਸਕੂਲੀ ਬੱਚੇ ਨੂੰ ਅਗਵਾ ਕਰਨ ਦੀ ਘਟਨਾ ਸਾਹਮਣੇ ਆਈ ਹੈ, ਸਵਿਫਟ ਕਾਰ 'ਚ ਆਏ ਅਗਵਾਕਾਰਾਂ ਵੱਲੋਂ 6 ਸਾਲਾ ਸਕੂਲੀ ਬੱਚੇ ਨੂੰ ਅਗਵਾ ਕਰ ਲਿਆ ਗਿਆ ਹੈ, ਬੱਚੇ ਨੂੰ ਅਗਵਾ ਕਰਨ ਦੀ ਪੂਰੀ ਘਟਨਾ ਸਾਹਮਣੇ ਆਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸੀ.ਸੀ.ਟੀ.ਵੀ, ਪਠਾਨਕੋਟ ਪੁਲਿਸ ਸਰਗਰਮ ਹੋ ਗਈ, ਪੁਲਿਸ ਨੇ 6 ਘੰਟਿਆਂ ਦੇ ਅੰਦਰ ਅਗਵਾ ਕੀਤੇ ਬੱਚੇ ਨੂੰ ਬਰਾਮਦ ਕਰ ਲਿਆ, ਅਗਵਾ ਵਿੱਚ ਵਰਤੀ ਗਈ ਕਾਰ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ।

  • ETT Union Protest:  ਈਟੀਟੀ 5994 ਯੂਨੀਅਨ ਨੇ ਨੰਗਲ ਹਾਈਵੇਅ ਕੀਤਾ ਜਾਮ, ਵਾਹਨਾਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ

    ਈਟੀਟੀ ਟੈਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਚੰਡੀਗੜ੍ਹ- ਊਨਾ ਹਾਈਵੇਅ ਜਾਮ ਕਰ ਦਿੱਤਾ ਗਿਆ। ਜਿਸ ਕਾਰਨ ਹਾਈਵੇਅ ’ਤੇ ਵਾਹਨਾਂ ਦਾ ਕਈ ਕਿਲੋਮੀਟਰ ਤੱਕ ਲੰਮਾ ਜਾਮ ਲੱਗ ਗਿਆ। ਇਸ ਰੋਡ ਜਾਮ ਕਰਨ ਬਾਰੇ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬਾ ਕਮੇਟੀ ਮੈਂਬਰਾਂ ਨਾਲ 28 ਅਗਸਤ 2024 ਨੂੰ ਚੰਡੀਗੜ੍ਹ ਵਿਖੇ ਮੀਟਿੰਗ ਕਰਦਿਆਂ 30 ਅਗਸਤ ਦਿਨ ਸ਼ੁਕਰਵਾਰ ਨੂੰ ਬਾਅਦ ਦੁਪਹਿਰ ਪ੍ਰੋਵੀਜਨਲ ਲਿਸਟਾਂ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ। 

    ਸਿੱਖਿਆ ਮੰਤਰੀ ਦੇ ਭਰੋਸੇ ਮੁਤਾਬਿਕ ਸਮੁੱਚਾ ਕਾਡਰ ਸ਼ੁਕਰਵਾਰ ਸਵੇਰ ਤੋਂ ਲਿਸਟਾਂ ਦਾ ਇੰਤਜਾਰ ਕਰ ਰਿਹਾ ਸੀ ਪਰ ਸ਼ਾਮ 5 ਵਜੇ ਤੱਕ ਕੋਈ ਲਿਸਟ ਜਾਰੀ ਨਹੀ ਕੀਤੀ ਗਈ। ਜਿਸ ਕਾਰਨ ਭੜਕੇ ਈਟੀਟੀ 5994 ਉਮੀਦਵਾਰਾਂ ਨੇ ਨੰਗਲ ਹਾਈਵੇਅ ਜਾਮ ਕਰਦਿਆਂ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ।

ZEENEWS TRENDING STORIES

By continuing to use the site, you agree to the use of cookies. You can find out more by Tapping this link