Punjab Breaking Live Updates: ਅੱਜ ਪੂਰੇ ਦਿਨ OPD ਸੇਵਾਵਾਂ ਰਹਿਣਗੀਆਂ ਬੰਦ, ਪੰਜਾਬ ਦੀਆਂ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

रिया बावा Sep 12, 2024, 18:36 PM IST

Punjab Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking Live Updates:  ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।


ਬੁੱਧਵਾਰ ਨੂੰ ਚੰਡੀਗੜ੍ਹ ਦੇ ਸੈਕਟਰ 10 ਦੇ ਪੌਸ਼ ਇਲਾਕੇ 'ਚ ਸੇਵਾਮੁਕਤ ਪ੍ਰਿੰਸੀਪਲ ਦੇ ਘਰ 'ਤੇ ਗ੍ਰਨੇਡ ਹਮਲਾ ਹੋਇਆ। ਜਿਸ ਕਾਰਨ ਘਰ ਵਿੱਚ 7 ​​ਤੋਂ 8 ਇੰਚ ਦਾ ਟੋਆ ਪੈ ਗਿਆ। ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਤਿੰਨੋਂ ਹਮਲਾਵਰ ਇੱਕ ਆਟੋ ਵਿੱਚ ਆਏ ਸਨ ਅਤੇ ਘਟਨਾ ਤੋਂ ਬਾਅਦ ਉਸੇ ਆਟੋ ਵਿੱਚ ਫ਼ਰਾਰ ਹੋ ਗਏ।


ਧਮਾਕੇ ਦੀ ਸੂਚਨਾ ਮਿਲਦੇ ਹੀ ਚੰਡੀਗੜ੍ਹ ਪੁਲੀਸ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਡੀਜੀਪੀ ਸੁਰਿੰਦਰ ਸਿੰਘ ਯਾਦਵ ਦੀ ਅਗਵਾਈ ਵਿੱਚ ਆਈਜੀ ਰਾਜਕੁਮਾਰ, ਐਸਐਸਪੀ ਕੰਵਰਦੀਪ ਕੌਰ ਸਮੇਤ ਭਾਰੀ ਪੁਲੀਸ ਫੋਰਸ ਘਰ ਪੁੱਜ ਗਈ ਹੈ।


Punjab Breaking Live Updates

नवीनतम अद्यतन

  • ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ 38 ਸੀਨੀਅਰ IAS ਅਫਸਰਾਂ ਤੇ ਇੱਕ PCS ਅਫਸਰ ਦਾ ਤਬਾਦਲਾ ਕੀਤਾ  ਹੈ।

  • ਉਸ ਹੈਂਡ ਗ੍ਰਨੇਡ ਦਾ ਹਿੱਸਾ ਜਿਸ ਨਾਲ ਚੰਡੀਗੜ੍ਹ 'ਚ ਹਮਲਾ ਕੀਤਾ ਗਿਆ ਸੀ। ਇਸ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਹੈਂਡ ਗ੍ਰੇਨੇਡ ਕਿੱਥੋਂ ਬਣਿਆ ਹੈ।

  • Chandigarh Blast: ਇੰਟੈਲੀਜੈਂਸ ਦਾ ਬਹੁਤ ਵੱਡਾ ਫੇਲੀਅਰ 
    ਚੰਡੀਗੜ੍ਹ ਦੇ ਸੈਕਟਰ 43 ਤੋਂ ਲੈ ਕੇ ਚੰਡੀਗੜ੍ਹ ਦੇ ਸੈਕਟਰ 10 ਤੱਕ ਵਿਸਫੋਟਕ ਸਮਗਰੀ ਲੈ ਕੇ ਘੁੰਮ ਰਹੇ ਸਨ ਹਮਲਾਵਰ।

  • ਪੁਲਿਸ ਅਫਸਰ ਦਾ ਬਿਆਨ
    ਪੁਲਿਸ ਅਫਸਰ ਦਾ ਬਿਆਨ ਸੈਕਟਰ 43 ਤੋਂ ਹਮਲਾਵਰਾਂ ਨੇ ਆਟੋ ਰਿਕਸ਼ਾ ਕੀਤਾ ਸੀ ਕਿਰਾਏ ਤੇ ਹਾਇਰ

  • ਪੰਜਾਬ ਸਰਕਾਰ ਵੱਲੋਂ ਡਾਕਟਰਾਂ ਦੀਆਂ ਮੰਗਾਂ ਨਾ ਮੰਨੇ ਜਾਣ ਤੇ ਓਪੀਡੀ ਸੇਵਾਵਾਂ ਫਿਰ ਹੋਈਆਂ ਬੰਦ, ਨਾਭਾ ਦੇ ਵਿੱਚ ਡਾਕਟਰਾਂ ਦਾ ਪ੍ਰਦਰਸ਼ਨ

    ਡਾਕਟਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਤਿੰਨ ਦਿਨ ਲਗਾਤਾਰ ਹੜਤਾਲ ਸਾਡੀ ਹੜਤਾਲ ਚੱਲੀ ਪਰ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਤੇ ਕੋਈ ਧਿਆਨ ਨਹੀਂ ਦਿੱਤਾ ਮੀਟਿੰਗ ਵੀ ਕੀਤੀ ਪਰ ਮੀਟਿੰਗ ਬੇਸਿੱਟਾ ਰਹੀ ਉਹਨਾਂ ਕਿਹਾ ਕਿ ਹੁਣ ਅਸੀਂ ਓਪੀਡੀ ਸੇਵਾਵਾਂ ਬਿਲਕੁਲ ਹੀ ਬੰਦ ਕਰ ਦਿੱਤੀਆਂ ਹਾਂ ਜੇਕਰ ਸਾਡੀਆਂ ਮੰਗਾਂ ਵੱਲ ਸਰਕਾਰ ਨੇ ਕੋਈ ਧਿਆਨ ਨਾ ਦਿੱਤਾ ਤਾਂ ਅਸੀਂ ਹੋਰ ਵੀ ਸਖਤ ਐਕਸ਼ਨ ਲੈ ਸਕਦੇ ਹਾਂ

  • ਚੰਡੀਗੜ੍ਹ ਦੇ ਇਕ ਵਪਾਰੀ ਨੂੰ ਵਟਸਐਪ 'ਤੇ 6 ਕਰੋੜ ਦੀ ਫਿਰੌਤੀ ਦੀ ਧਮਕੀ

    ਚੰਡੀਗੜ੍ਹ ਦੇ ਇਕ ਵਪਾਰੀ ਨੂੰ ਵਟਸਐਪ 'ਤੇ 6 ਕਰੋੜ ਦੀ ਫਿਰੌਤੀ ਦੀ ਧਮਕੀ ਮਿਲੀ ਹੈ। ਫੋਨ ਕਰਨ ਵਾਲੇ ਨੇ ਆਪਣੀ ਪਛਾਣ ਗੈਂਗਸਟਰ ਲਾਰੈਂਸ ਬਿਸ਼ਨੋਈ ਵਜੋਂ ਕਰਵਾਈ, ਜੋ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹੈ। ਪਹਿਲਾਂ ਕਾਰੋਬਾਰੀ ਤੋਂ 15 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ, ਜਿਸ ਨੂੰ ਬਾਅਦ ਵਿੱਚ ਵਧਾ ਕੇ 6 ਕਰੋੜ ਰੁਪਏ ਕਰ ਦਿੱਤਾ ਗਿਆ। ਫੋਨ ਕਰਨ ਵਾਲੇ ਨੇ ਵਪਾਰੀ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। 

    ਕਾਰੋਬਾਰੀ ਨੇ ਮਾਮਲੇ ਦੀ ਸੂਚਨਾ ਸੈਕਟਰ 3 ਦੀ ਪੁਲਸ ਨੂੰ ਦਿੱਤੀ, ਜਿਨ੍ਹਾਂ ਨੇ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਟਸਐਪ ਨੰਬਰ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜੇਲ੍ਹ ਅੰਦਰੋਂ ਅਜਿਹੀਆਂ ਧਮਕੀਆਂ ਭਰੀਆਂ ਕਾਲਾਂ 'ਤੇ ਸਖ਼ਤ ਨਜ਼ਰ ਰੱਖਣ ਦੇ ਹੁਕਮ ਦਿੱਤੇ ਸਨ, ਇਸ ਦੇ ਬਾਵਜੂਦ ਇਹ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।

  • ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਦੀ ਅੱਜ ਪੰਜਾਬ ਦੇ ਸਿਹਤ ਮੰਤਰੀ ਨਾਲ ਅਹਿਮ ਮੀਟਿੰਗ ਹੋਵੇਗੀ

    ਸਿਹਤ ਮੰਤਰੀ ਮੰਗਾਂ 'ਤੇ ਸਹਿਮਤੀ ਦੇ ਕੇ ਹੜਤਾਲ ਖਤਮ ਕਰਵਾਉਣ ਦੀ ਕੋਸ਼ਿਸ਼ ਕਰਨਗੇ

    ਮੀਟਿੰਗ ਸਵੇਰੇ 11:00 ਵਜੇ ਪੰਜਾਬ ਸਕੱਤਰੇਤ ਵਿੱਚ ਸ਼ੁਰੂ ਹੋਵੇਗੀ

  • ਮੋਹਾਲੀ ਦੇ ਪਿੰਡ ਕਸੌਲੀ ਵਿਖੇ ਤੇਂਦੂਆ ਦੇਖਣ ਨਾਲ ਪਿੰਡ 'ਚ ਦਹਿਸ਼ਤ ਦਾ ਮਾਹੌਲ

    ਦੇਰ ਰਾਤ ਜ਼ਿਲ੍ਹਾ ਮੋਹਾਲੀ ਦੇ ਪਿੰਡ ਕਸੌਲੀ ਵਿਖੇ ਉਸ ਵਕਤ ਦਹਿਸ਼ਤ ਦਾ ਮਾਹੌਲ ਪਸਰ ਗਿਆ ਜਦੋਂ ਪਿੰਡ ਵਾਸੀ ਨੌਜਵਾਨ ਬੇਲ ਰਾਤ ਆਪਣੇ ਘਰ ਤੋ ਨਿਜੀ ਕੰਮ ਲਈ ਬਾਹਰ ਜਾ ਰਿਹਾ ਸੀ ਤਾਂ ਉਸ ਨੂੰ ਸੜਕ ਤੇ ਇੱਕ ਤੇਦੂਆ ਦਿਖਿਆ ਅਤੇ ਸੜਕ ਦੇ ਉੱਪਰ ਖੂਨ ਡੁੱਲਿਆ ਹੋਇਆ ਸੀ ਅਤੇ ਤੇਂਦੂਆ ਨਦੀ ਵੱਲ ਨੂੰ ਭੱਜਦਾ ਹੋਇਆ ਨਜ਼ਰ ਆਇਆl ਜਿਸ ਦੀ ਸੂਚਨਾ ਤੁਰੰਤ ਪਿੰਡ ਵਾਸੀਆਂ ਵੱਲੋਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਅਤੇ ਪਿੰਡ ਦਾ ਸਰਪੰਚ ਸੋਮਨਾਥ ਦਾ ਕਹਿਣਾ ਹੈ ਕਿ ਜੰਗਲਾਤ ਵਿਭਾਗ ਵੱਲੋਂ ਆਸ਼ਵਾਸਨ ਦਿੱਤਾ ਗਿਆ ਹੈ ਕਿ ਜਲਦ ਹੀ ਤੁਹਾਡੇ ਪਿੰਡ ਵਿੱਚ ਪਿੰਜਰੇ ਲਗਾ ਦਿੱਤੇ ਜਾਣਗੇ ਅਤੇ ਤੇਂਦੂਏ ਨੂੰ ਫੜ ਲਿਆ ਜਾਵੇਗਾ।

  • ਭਗਵੰਤ ਮਾਨ ਦਾ ਟਵੀਟ

     

  • ਚੰਡੀਗੜ੍ਹ ਸੈਕਟਰ 10 ਬਲਾਸਟ ਮਾਮਲਾ

    ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਬਾਕੀ ਹਮਲਾਵਰਾਂ 'ਤੇ 2-2 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ।

    ਇਸ ਘਰ ਦੇ ਮਾਲਕ ਮਲਹੋਤਰਾ ਪਰਿਵਾਰ ਹਮਲੇ ਸਮੇਂ ਘਰ ਵਿੱਚ ਮੌਜੂਦ ਸੀ।

    ਸਾਲ 2023 ਵਿੱਚ ਪੰਜਾਬ ਪੁਲੀਸ ਦੇ ਸੇਵਾਮੁਕਤ ਐਸਐਸਪੀ ਜਸਕੀਰਤ ਸਿੰਘ ਚਾਹਲ ਇਸ ਘਰ ਵਿੱਚ ਕਿਰਾਏ ’ਤੇ ਰਹਿੰਦੇ ਸਨ।

    ਇਸ ਤੋਂ ਬਾਅਦ ਉਹ ਜਿੱਥੋਂ ਚਲਾ ਗਿਆ ਸੀ।

    ਸਾਲ 2023 'ਚ ਪੁਲਸ ਨੇ ਘਰ 'ਤੇ ਛਾਪੇਮਾਰੀ ਕਰਦੇ ਹੋਏ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।

    ਅਜੇ ਤੱਕ ਵਿਸਫੋਟਕ ਸਮੱਗਰੀ ਦੀ ਪਛਾਣ ਨਹੀਂ ਹੋ ਸਕੀ ਹੈ, ਕੀ ਇਹ ਗ੍ਰਨੇਡ ਸੀ ਜਾਂ ਕੋਈ ਹੋਰ ਪੋਸਟਮਾਰਟਮ ਸਮੱਗਰੀ, ਪੁਲਿਸ ਅਜੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

    ਅਜੇ ਵੀ ਸ਼ੱਕ ਹੈ ਕਿ ਇਸ ਹਮਲੇ ਵਿੱਚ ਹਰਵਿੰਦਰ ਸਿੰਘ ਰਿੰਦਾ ਗਰੁੱਪ ਦਾ ਹੱਥ ਹੋ ਸਕਦਾ ਹੈ ਪਰ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

    ਸ਼ਾਮ 5.30 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਮਕਾਨ ਨੰ. 575 Sect0r 10, ਚੰਡੀਗੜ੍ਹ। ਉਕਤ ਮਾਮਲੇ ਦੇ ਸਬੰਧ ਵਿੱਚ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਚੰਡੀਗੜ੍ਹ ਪੁਲਿਸ ਨੇ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਸੈਕਟਰ 10 ਵਿਖੇ ਹੋਏ ਧਮਾਕੇ ਦੇ ਮਾਮਲੇ ਵਿਚ ਸ਼ਾਮਲ ਹੋਰ ਦੋ ਸ਼ੱਕੀਆਂ ਦੀ ਗ੍ਰਿਫਤਾਰੀ ਲਈ ਕੋਈ ਵੀ ਜਾਣਕਾਰੀ ਪ੍ਰਦਾਨ ਕਰਨ ਲਈ 2 ਲੱਖ ਰੁਪਏ। ਅਗਲੇਰੀ ਜਾਂਚ ਜਾਰੀ ਹੈ।

  • CM ਭਗਵੰਤ ਮਾਨ

     ਸਾਰਾਗੜ੍ਹੀ ਦਿਵਸ ਮੌਕੇ 36ਵੀਂ ਸਿੱਖ ਰੈਜੀਮੈਂਟ ਦੇ 21 ਬਹਾਦਰ ਯੋਧਿਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ... ਜਿਨ੍ਹਾਂ ਨੇ ਸਾਰਾਗੜ੍ਹੀ ਦੀ ਜੰਗ ਵਿੱਚ 10 ਹਜ਼ਾਰ ਪਠਾਣਾਂ ਅੱਗੇ ਗੋਡੇ ਟੇਕਣ ਦੀ ਬਜਾਏ ਉਹਨਾਂ ਨਾਲ ਲੜ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ...
  • ਬਠਿੰਡਾ ਦੇ ਕਸਬਾ ਭੁੱਚੋ ਮੰਡੀ ਤੋਂ ਲਹਿਰਾਖਾਨਾ ਰੋਡ ਤੇ ਲੁਟੇਰਿਆਂ ਵੱਲੋਂ ਰਾਹਗੀਰਾਂ ਨੂੰ ਲੁੱਟਣ ਦੀ ਕੋਸ਼ਿਸ਼
    ਪਿੰਡ ਵਾਸੀਆਂ ਦਾ ਦੋਸ਼  ਲੁਟੇਰਿਆਂ ਵੱਲੋਂ ਕੀਤੇ ਗਏ ਹਵਾਈ ਫਾਇਰ
    ਲੁਟੇਰਿਆਂ ਤੋਂ ਅੱਕੇ ਪਿੰਡ ਵਾਸੀਆਂ ਨੇ ਸੜਕ ਤੇ ਲਾਇਆ ਜਾਮ ਪੁਲਿਸ ਪ੍ਰਸ਼ਾਸਨ ਤੇ ਲਾਏ ਗੰਭੀਰ ਦੋਸ਼
    ਬਾਰ ਬਾਰ ਕੰਪਲੇਂਟ ਕਰਨ ਦੇ ਬਾਵਜੂਦ ਪੁਲਿਸ ਵੱਲੋਂ ਨਹੀਂ ਕੀਤੀ ਜਾ ਰਹੀ ਕੋਈ ਕਾਰਵਾਈ
    ਪਿੰਡ ਵਾਸੀਆਂ ਦਾ ਕਹਿਣਾ   ਕਿਸੇ ਵੱਡੀ ਘਟਨਾ ਦੇ ਇੰਤਜ਼ਾਰ ਵਿੱਚ  
    ਪੁਲਿਸ ਪ੍ਰਸ਼ਾਸਨ ਬਣਿਆ ਮੂਕ ਦਰਸ਼ਕ

     

  • ਜ਼ਿਲ੍ਹਾ ਨਵਾਂਸ਼ਹਿਰ ਵਿਖੇ ਪੰਜਾਬ ਸਰਕਾਰ ਦੇ ਸਾਂਝੇ ਪਲਾਂਟ ਵਿਖੇ ਪੁਰਾਣੀ ਵਾਣੀ ਮਸਜਿਦ ਦੀ ਮੁਰੰਮਤ ਕਰਦੇ ਹੋਏ ਉਸ ਦੀ ਨਵੀਂ ਬਣ ਰਹੀ ਮਸਜਿਦ ਲਈ ਮੁਸਲਿਮ ਭਾਈਚਾਰੇ ਵੱਲੋਂ ਉਕਤ ਪਲੇਟਫਾਰਮ 'ਤੇ ਕਬਜ਼ਾ ਕਰ ਲਿਆ ਗਿਆ, ਜਿਸ ਦੇ ਵਿਰੋਧ 'ਚ ਹਿੰਦੂ ਸੰਗਠਨ ਵੱਲੋਂ ਦੇਰ ਰਾਤ ਤੱਕ ਚੰਡੀਗੜ੍ਹ ਚੌਕ 'ਤੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਪਲਾਂਟ ਤੋਂ ਕਬਜੇ ਦੀ ਮੰਗ ਕੀਤੀ।

    ਇਸ ਧਰਨੇ ਨੂੰ ਲੈ ਕੇ ਜ਼ਿਲ੍ਹਾ ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਥਾਣਾ ਮੁਖੀ ਡਾ: ਮਹਿਤਾਬ ਸਿੰਘ ਵਿਰਕ ਦੀ ਅਗਵਾਈ ਹੇਠ ਮੀਟਿੰਗ ਦੇਰ ਰਾਤ ਤੱਕ ਜਾਰੀ ਰਹੀ, ਜਿਸ ਵਿੱਚ ਡਿਪਟੀ ਕਮਿਸ਼ਨਰ ਨੇ ਇਸ ਧਰਨੇ ਨੂੰ ਸਰਕਾਰੀ ਕਬਜ਼ੇ ਵਿੱਚ ਲੈ ਕੇ ਇਹ ਧਰਨਾ ਸਮਾਪਤ ਕਰ ਦਿੱਤਾ ਰੈਵੇਨਿਊ ਰਿਕਾਰਡ ਵਿੱਚ ਦਰਜ ਕਰਕੇ ਇਸ ਪਲਾਟ ’ਤੇ ਸਰਕਾਰ ਦਾ ਨਾਂ ਵੀ ਲਿਖਿਆ ਹੋਇਆ ਹੈ, ਜਿਸ ਕਰਕੇ ਉਨ੍ਹਾਂ ਨੇ ਇਹ ਪਲਾਟ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਫੈਸਲੇ ਨੂੰ ਲੈ ਕੇ ਹਿੰਦੂ ਸੰਗਠਨ ਨੇ ਇੱਥੇ ਆਪਣਾ ਧਰਨਾ ਸਮਾਪਤ ਕਰ ਦਿੱਤਾ, ਜਦਕਿ ਵੀਰਵਾਰ ਨੂੰ ਨਵਾਂਸ਼ਹਿਰ ਬੰਦ ਦਾ ਐਲਾਨ ਕੀਤਾ ਗਿਆ ਸੀ, ਉਹ ਵੀ ਵਾਪਸ ਲੈ ਲਿਆ ਗਿਆ ਹੈ।

  • ਫ਼ਿਰੋਜ਼ਪੁਰ ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਨੂੰ ਲੱਗੀ ਅੱਗ, ਦੁਕਾਨ ਵਿੱਚੋਂ ਅੱਗ ਦੀਆਂ ਲਪਟਾਂ ਨਿਕਲ ਗਈਆਂ।

    ਫ਼ਿਰੋਜ਼ਪੁਰ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਅੱਜ ਸਵੇਰੇ ਇੱਕ ਰਾਜ ਸੁਨਿਆਰੇ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਦੁਕਾਨ ਵਿੱਚ ਪਈਆਂ ਮਸ਼ੀਨਾਂ ਅਤੇ ਸਾਮਾਨ ਸੜ ਕੇ ਸੁਆਹ ਹੋ ਗਿਆ।

  • ਫਰੀਦਕੋਟ ਜੇਲ੍ਹ ਦੀ ਕੰਧ ਟੱਪ ਕੇ ਨਸ਼ੀਲਾ ਪਦਾਰਥ ਅਤੇ ਮੋਬਾਇਲ ਫੋਨ ਸੁੱਟਣ ਵਾਲੇ ਦੋ ਨੌਜਵਾਨਾਂ ਨੂੰ ਸੁਰੱਖਿਆ ਕਰਮਚਾਰੀਆਂ ਨੇ ਗ੍ਰਿਫਤਾਰ ਕੀਤਾ ਹੈ, ਜੋ ਕਿ ਕੈਦੀ ਦੇ ਕਹਿਣ 'ਤੇ ਸੁੱਟੇ ਗਏ ਸਮਾਨ ਤੋਂ ਮੋਬਾਇਲ ਫੋਨ, ਨਸ਼ੀਲੀਆਂ ਗੋਲੀਆਂ ਅਤੇ ਤੰਬਾਕੂ ਆਦਿ ਬਰਾਮਦ ਹੋਇਆ ਹੈ। ਉਕਤ ਕੈਦੀ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ।

  • ਬਟਾਲਾ ਵਿੱਚ ਸਥਿਤ ਲੜਕੀ ਇਹਨਾਂ ਦੇ ਸਕੂਲ ਦੀ ਪ੍ਰਿੰਸੀਪਲ ਜੋ ਆਪਣੇ ਪਰਿਵਾਰ ਨਾਲੋਂ ਵੱਧ ਸਕੂਲ ਦੀਆਂ ਵਿਦਿਆਰਥਣਾਂ ਨਾਲ ਪਿਆਰ  ਕਰਦੀ ਹੈ।  ਇੱਥੋਂ ਤੱਕ ਕਿ ਸਕੂਲ ਦਾ ਪੱਧਰ ਉੱਚਾ ਚੁੱਕਣ ਤੇ ਵਿਦਿਆਰਥਣਾਂ ਦਾ ਸਿੱਖਿਆ ਦਾ ਮਿਆਰ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੀ ਹੈ। ਚਾਹੇ ਇਸ ਲਈ ਉਸ ਨੂੰ ਆਪਣੀ ਜੇਬ ਵਿੱਚੋਂ ਕਿੱਥੇ ਵੀ ਪੈਸੇ ਖਰਚ ਕਰਨੇ ਪਏ ਇੱਕ ਮਾਂ ਵਾਂਗੂੰ ਵਿਦਿਆਰਥੀ ਦੀ ਕਰਾਉਂਦੀ ਹੈ ਸਮੱਸਿਆਵਾਂ ਦਾ ਸਮਾਧਾਨ ਇਥੋਂ ਤੱਕ ਕਿ ਜਦੋਂ ਵੀ ਕਿਸੇ ਵਿਦਿਆਰਥਨ ਸਮੱਸਿਆ ਹੁੰਦੀ ਹੈ ਤਾਂ ਉਹ ਆਪਣੇ ਮਾਪਿਆਂ ਨੂੰ ਦੱਸਣ ਤੋਂ ਪਹਿਲਾਂ ਇਸ ਪ੍ਰਿੰਸੀਪਲ ਕੋਲ ਆਉਂਦੀ ਹੈ ਤੇ ਇਹ ਉਸਦਾ ਸਮਾਧਾਨ ਕਰਦੀ ਹੈ ਚਾਹੇ ਵਿਦਿਆਰਥਨਾ ਨੂੰ ਯੂਨੀਫਾਰਮ ਹੋਵੇ ਕਰੋ ਸਕੂਲ ਤੱਕ ਕੌਣ ਤੇ ਵਾਪਸ ਜਾਣ ਦਾ ਕਿਰਾਇਆ ਦੇਣ ਦੀ ਗੱਲ ਹੋਵੇ ਹਰ ਸਮੱਸਿਆ ਦਾ ਸੰਵਿਧਾਨ ਕਰਨ ਦੀ ਇਹ ਪ੍ਰਿੰਸੀਪਲ ਕੋਸ਼ਿਸ਼ ਕਰਦੀ ਹੈ। 

  • ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਡਾਕਟਰਾਂ ਦੀ ਅੰਸ਼ਕ ਹੜਤਾਲ ਬੁੱਧਵਾਰ ਤੱਕ ਜਾਰੀ ਰਹੀ ਪਰ ਅੱਜ ਚੌਥੇ ਦਿਨ ਵੀਰਵਾਰ ਨੂੰ ਹੜਤਾਲ ਪੂਰੀ ਤਰ੍ਹਾਂ ਲਾਗੂ ਰਹੇਗੀ। ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਪੀ.ਸੀ.ਐੱਮ.ਐੱਸ.ਏ.) ਨੇ ਬੀਤੇ ਦਿਨੀਂ ਕੈਬਨਿਟ ਸਬ-ਕਮੇਟੀ ਅਤੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਨਾਲ ਮੁਲਾਕਾਤ ਕੀਤੀ ਸੀ।

  • ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਲੋਕਾਂ ਨੂੰ ਜ਼ਖ਼ਮੀ ਕਰਨ ਵਾਲਾ ਬਾਂਦਰ ਫੜਿਆ

    ਰੂਪਨਗਰ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਖਾਸ ਟੀਮ ਨੇ ਅੱਜ ਦਰਜਨਾਂ ਲੋਕਾਂ ਨੂੰ ਜ਼ਖ਼ਮੀ ਕਰਨ ਵਾਲਾ ਬਾਂਦਰ ਕਾਫੀ ਮੁਸ਼ੱਕਤ ਕਰਨ ਤੋ ਬਾਅਦ ਫੜ੍ਹ ਲਿਆ।
    ਇਸ ਬਾਰੇ ਜਾਣਕਾਰੀ ਦਿੰਦਿਆਂ ਡੀ.ਐਫ.ਓ ਵਣ ਤੇ ਜੰਗਲੀ ਜੀਵ ਵਿਭਾਗ ਕੁਲਰਾਜ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਇੱਕ ਛੋਟੀ ਬੱਚੀ ਉਤੇ ਹਮਲਾ ਕਰਨ ਵਾਲੇ ਬਾਂਦਰ ਨੂੰ ਫੜਨ ਲਈ ਵਣ ਤੇ ਜੰਗਲੀ ਜੀਵ ਵਿਭਾਗ ਦੀ ਟੀਮ ਵਲੋਂ ਟਰੈਪ ਲਗਾ ਕੇ ਯਤਨ ਕੀਤੇ ਜਾ ਰਹੇ ਸਨ ਜਿਸ ਨੇ ਪਹਿਲਾਂ ਵੀ ਸ਼ਹਿਰ ਵਾਸੀਆਂ ਉਤੇ ਹਮਲਾ ਕੀਤਾ ਗਿਆ ਸੀ ਜਿਸ ਕਰਕੇ ਸਪੈਸ਼ਲ ਟੀਮ ਵਲੋਂ ਇਸ ਨੂੰ ਫੜਨ ਵਾਸਤੇ ਜਿਥੇ ਪਿੰਜਰਾ ਲਗਾਇਆ ਗਿਆ ਉਥੇ ਹੀ ਇਸ ਨੂੰ ਫੜਨ ਦੇ ਹੋਰ ਵੀ ਯਤਨ ਕੀਤੇ ਗਏ ਸਨ ਪਰ ਇਹ ਬਾਂਦਰ ਜੰਗਲ ਵਿਚ ਭੱਜ ਗਿਆ ਸੀ।
    ਉਨ੍ਹਾਂ ਦੱਸਿਆ ਕਿ ਅੱਜ ਇਸ ਖਤਰਨਾਕ ਬਾਂਦਰ ਨੂੰ ਫੜਨ ਲਈ ਬਲਾਕ ਅਫਸਰ ਸੁਖਬੀਰ ਸਿੰਘ, ਰੇਂਜ ਅਫਸਰ ਨਰਿੰਦਰਪਾਲ ਸਿੰਘ ਅਤੇ ਫੋਰੇਸਟ ਗਾਰਡ ਜਸਬੀਰ ਸਿੰਘ, ਜਸਪ੍ਰੀਤ ਸਿੰਘ ਗੁਰਮੁਖ ਸਿੰਘ ਦੀ ਟੀਮ ਗਠਿਤ ਕੀਤੀ ਗਈ ਸੀ ਜਿਨ੍ਹਾਂ ਨੇ ਬਾਂਦਰ ਨੂੰ ਅੱਜ ਸਫਲਤਾਪੂਰਵਕ ਫੜ ਲਿਆ।

  • ਪੰਜਾਬ ਪੁਲਿਸ ਵੱਲੋਂ ਪ੍ਰੋਟੈਕਟੋਰੇਟ ਆਫ ਇਮੀਗ੍ਰੈਂਟਸ ਨਾਲ ਤਾਲਮੇਲ ਕਰਕੇ ਸੋਸ਼ਲ ਮੀਡੀਆ 'ਤੇ ਵਿਦੇਸ਼ਾਂ ਵਿੱਚ ਨੌਕਰੀਆਂ ਦਾ ਜਾਅਲੀ ਇਸ਼ਤਿਹਾਰ ਦੇਣ ਵਾਲੇ 25 ਗੈਰ ਕਾਨੂੰਨੀ ਟਰੈਵਲ ਏਜੰਟਾਂ ਖਿਲਾਫ ਮਾਮਲੇ ਦਰਜ ਕੀਤੇ ਗਏ।

    ਵੱਖ-ਵੱਖ ਜ਼ਿਲ੍ਹਿਆਂ ਵਿੱਚ 20 ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ।

    ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਪੈਸੇ ਜਾਂ ਦਸਤਾਵੇਜ਼ ਸੌਂਪਣ ਤੋਂ ਪਹਿਲਾਂ ਟਰੈਵਲ ਏਜੰਟਾਂ ਦੇ ਪ੍ਰਮਾਣ ਪੱਤਰਾਂ ਦੀ ਪੁਸ਼ਟੀ ਜ਼ਰੂਰ ਕਰਨ।

  • ਮਾਈਨਿੰਗ ਵਿਭਾਗ ਦੀ ਮਿਲੀਭੁਗਤ ਨਾਲ ਹਿਮਾਚਲ ਪ੍ਰਦੇਸ਼ ਤੋਂ ਰੇਤਾ-ਬੱਜਰੀ ਲੈ ਕੇ ਬਿਨਾਂ ਬਿੱਲਾਂ ਤੋਂ ਪੰਜਾਬ 'ਚ ਦਾਖਲ ਹੋ ਰਹੇ ਟਰੱਕਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ, ਪੰਜਾਬ ਸਰਕਾਰ ਨੂੰ ਰੋਜ਼ਾਨਾ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ, ਹਿਮਾਚਲ ਪ੍ਰਦੇਸ਼ ਤੋਂ ਬਿਨਾਂ ਬਿੱਲ ਦੇ ਪੰਜਾਬ 'ਚ ਦਾਖਲ ਹੋ ਰਹੇ ਟਰੱਕਾਂ ਦੀ ਵੀਡੀਓ ਬਿੱਲਾਂ ਦੀ ਇਹ ਵਾਇਰਲ ਹੋ ਰਹੀ ਹੈ, ਏਅਰ ਫੋਰਸ ਸਟੇਸ਼ਨ ਨੇੜੇ ਮਾਈਨਿੰਗ ਬਲਾਕ 'ਤੇ ਕਿਸੇ ਤਰ੍ਹਾਂ ਦੀ ਕੋਈ ਚੈਕਿੰਗ ਨਹੀਂ, ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ

    ਮੌਨਸੂਨ ਦੇ ਮੌਸਮ ਕਾਰਨ ਪੰਜਾਬ 'ਚ ਮਾਈਨਿੰਗ 'ਤੇ ਪਾਬੰਦੀ ਲੱਗੀ ਹੋਈ ਹੈ ਪਰ ਹਰ ਰੋਜ਼ ਹਿਮਾਚਲ ਪ੍ਰਦੇਸ਼ ਤੋਂ ਰੇਤਾ-ਬੱਜਰੀ ਨਾਲ ਲੱਦੇ ਹਜ਼ਾਰਾਂ ਵਾਹਨ ਪੰਜਾਬ 'ਚ ਦਾਖਲ ਹੁੰਦੇ ਹਨ, ਜਿਨ੍ਹਾਂ 'ਚੋਂ ਅੱਧੇ ਤੋਂ ਵੱਧ ਵਾਹਨਾਂ ਦੇ ਬਿੱਲ ਵੀ ਨਹੀਂ ਹੁੰਦੇ. ਅਜਿਹੇ ਹਾਲਾਤ ਪੈਦਾ ਹੋ ਗਏ ਹਨ ਕਿ ਪਠਾਨਕੋਟ ਵਿੱਚ ਬਿਨਾਂ ਬਿੱਲਾਂ ਦੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ

  • ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋ ਡਰਾਈ ਫਰੂਟ ਗੋਦਾਮ ਵਿੱਚ ਹੋਈ ਲੁੱਟ ਦੇ ਮਾਮਲੇ ਵਿੱਚ ਚਾਰ ਦੋਸ਼ੀ ਚੋਰੀ ਹੋਏ ਡਰਾਈ ਫਰੂਟ ਸਮੇਤ ਗ੍ਰਿਫਤਾਰ

    ਸ਼੍ਰੀ ਸਤਿੰਦਰ ਸਿੰਘ ਆਈ.ਪੀ.ਐਸ, ਡੀ.ਆਈ.ਜੀ., ਬਾਡਰ ਰੇਂਜ ਜੀ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਚਰਨਜੀਤ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਅੰਮ੍ਰਿਤਸਰ ਦਿਹਾਤੀ ਜੀ ਦੀਆਂ ਹਦਾਇਤਾ ਤੇ ਕੰਮ ਕਰਦਿਆਂ ਸ਼੍ਰੀ ਹਰਿੰਦਰ ਸਿੰਘ ਗਿੱਲ ਐਸ.ਪੀ (ਡੀ) ਦੀ ਜੇਰੇ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਚਾਟੀਵਿੰਡ ਨੂੰ ਸੁਖਦੇਵ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਕੋਠੀ ਨੰਬਰ 2 ਰੂਪ ਨਗਰ, ਗੇਟ ਹਕੀਮਾ ਅੰਮ੍ਰਿਤਸਰ ਨੇ ਇਤਲਾਹ ਦਿੱਤੀ ਕਿ ਉਹਨਾ ਦੀ ਫਰਮ ਏ.ਕੇ ਕੋਲਡ ਸਟੋਰ ਪਿੰਡ ਇੰਬਣ ਕਲਾਂ ਵਿਖੇ ਬਣਿਆ ਹੋਇਆ ਹੈ। ਜੋ ਕੋਲਡ ਸਟੋਰ ਵਿੱਚ ਵੱਖ ਵੱਖ ਵਪਾਰੀਆ ਦਾ ਡਰਾਈ ਫਰੂਟ, ਕਰਿਆਨਾ, ਪੰਸਾਰੀ ਅਤੇ ਹੋਰ ਸਮਾਨ ਕਿਰਾਏ ਪਰ ਰੱਖਿਆ ਹੋਇਆ ਹੈ। ਜੋ ਮਿਤੀ 04-09-2024 ਨੂੰ ਰਾਤ ਤਕਰੀਬਨ 20-25 ਅਣਪਛਾਤੇ ਵਿਅਕਤੀਆ ਵਲੇ ਹੱਥਿਆਰਾ ਸਮੇਤ ਦਾਖਲ ਹੋ ਕੇ ਕੋਲਡ ਸਟੋਰ ਦੇ ਅੰਦਰੋ ਤੇ ਬਾਹਰੋ ਸ਼ੈੱਡ ਹੇਠ ਜਿੰਦਰੇ ਤੋੜ ਕੇ ਕਾਲੀ ਮਿਰਚ 51 ਤੋੜੇ, 40 ਤੋੜੇ ਕਾਲੇ ਚਨੇ, ਕਾਜੂ 180 ਪੇਟੀਆ, ਤੁਲਸੀ ਬ੍ਰਾਡ ਕਾਜੂ 42 ਪੇਟੀਆ, ਅੰਜੀਰ ਬਾਂਡ ਅਮਨ 62 ਪੇਟੀਆ, ਆਲੂ ਬਖਾਰਾ ਸੁੱਕਾ 15 ਪੇਟੀਆ, ਸੌਗੀ 49 ਡੱਬੇ ਹਰੇਕ ਵਗੈਰਾ ਸਮੇਤ ਡੀ.ਵੀ.ਆਰ ਦੋ ਗੱਡੀਆ ਵਿੱਚ ਲੱਦ ਕੇ ਲੈ ਗਏ ਹਨ। ਜਿਸ ਸਬੰਧੀ ਤੁਰੰਤ ਕਾਰਵਾਈ ਕਰਦਿਆ ਮੁੱਖ ਅਫਸਰ ਥਾਣਾ ਚਾਟੀਵਿੰਡ ਵੱਲੋ ਅਣਪਛਾਤੇ ਵਿਅਕਤੀਆ विलाढ भुरसभा संघठ 119 भिडी 04.09.2024 सुम्भ 310(2),191(3),190 वी.भेत. भैम 25,27-54-59 ਅਸਲਾ ਐਕਟ ਤਹਿਤ ਥਾਣਾ ਚਾਟੀਵਿੰਡ ਵਿਖੇ ਦਰਜ ਰਜਿਸਟਰ ਕਰਕੇ ਤਫਤੀਸ਼ ਸ਼ੁਰੂ

  • ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਚੰਡੀਗੜ੍ਹ ਵਿੱਚ ਕੈਬਨਿਟ ਮੀਟਿੰਗ ਕੀਤੀ। ਮੰਤਰੀ ਮੰਡਲ ਨੇ 14ਵੀਂ ਹਰਿਆਣਾ ਵਿਧਾਨ ਸਭਾ ਨੂੰ ਭੰਗ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਸਤਾਵ ਨੂੰ ਮਨਜ਼ੂਰੀ ਲਈ ਅੱਗੇ ਰਾਜਪਾਲ ਨੂੰ ਭੇਜਿਆ ਜਾਵੇਗਾ।

  • ਚੰਡੀਗੜ੍ਹ ਕੈਬਨਿਟ ਦੀ ਮੀਟਿੰਗ ਵਿੱਚ ਵਿਧਾਨ ਸਭਾ ਭੰਗ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ

  • ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦੀ ਟੀਮ ਵੀ ਜਾਂਚ ਲਈ ਮੌਕੇ 'ਤੇ ਪਹੁੰਚ ਗਈ ਹੈ। ਘਟਨਾ ਤੋਂ ਬਾਅਦ ਦੋ ਸ਼ੱਕੀ ਨੌਜਵਾਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਪੁਲਿਸ ਦਹਿਸ਼ਤ ਅਤੇ ਗੈਂਗਸਟਰ ਐਂਗਲ 'ਤੇ ਜਾਂਚ ਕਰ ਰਹੀ ਹੈ।

    ਇਹ ਘਟਨਾ ਸੈਕਟਰ-10 ਦੇ ਮਕਾਨ ਨੰਬਰ 575 ਵਿੱਚ ਵਾਪਰੀ। ਇਹ ਘਰ ਸੇਵਾਮੁਕਤ ਪ੍ਰਿੰਸੀਪਲ ਭੁਪੇਸ਼ ਮਲਹੋਤਰਾ ਦਾ ਹੈ। ਘਟਨਾ ਸਮੇਂ ਪਰਿਵਾਰ ਘਰ ਦੇ ਵਰਾਂਡੇ ਵਿੱਚ ਬੈਠਾ ਸੀ।

ZEENEWS TRENDING STORIES

By continuing to use the site, you agree to the use of cookies. You can find out more by Tapping this link