Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

रिया बावा Sun, 04 Aug 2024-6:13 pm,

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।


ਪੰਜਾਬ 'ਚ ਸ਼ਨੀਵਾਰ ਨੂੰ ਕਾਫੀ ਗਰਮੀ ਰਹੀ। ਪਰ ਸ਼ਾਮ ਨੂੰ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਬੱਦਲ ਛਾਏ ਰਹੇ। ਅੰਮ੍ਰਿਤਸਰ, ਪਠਾਨਕੋਟ ਅਤੇ ਫਿਰੋਜ਼ਪੁਰ ਵਿੱਚ ਹਲਕੀ ਬਾਰਿਸ਼ ਹੋਈ। ਜਿਸ ਤੋਂ ਬਾਅਦ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 0.6 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਤਾਪਮਾਨ ਆਮ ਵਾਂਗ ਰਿਹਾ। ਪੰਜਾਬ ਪੁਲਿਸ ਦੇ ਸਾਬਕਾ ਏਆਈਜੀ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਭਾਰਤੀ ਮਾਲ ਸੇਵਾ (ਆਈਆਰਐਸ) ਦੇ ਅਧਿਕਾਰੀ, ਆਪਣੇ ਜਵਾਈ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਹਰਪ੍ਰੀਤ ਸਿੰਘ ਦਾ ਆਪਣੀ ਪਤਨੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ। ਉਹ ਇਸ ਮਾਮਲੇ ਦੀ ਸੁਣਵਾਈ ਲਈ ਅਦਾਲਤ ਪੁੱਜੇ ਸਨ। ਪੁਲਸ ਨੇ ਦੋਸ਼ੀ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਹੈ।


Punjab Breaking News Live Updates: 


 

नवीनतम अद्यतन

  • ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ
    ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਉਤੇ ਕਸਬਾ ਰਾਮਪੁਰਾ ਫੂਲ ਵਿੱਚ ਵੱਡਾ ਹਾਦਸਾ ਵਾਪਰ ਗਿਆ। ਟਿੱਪਰ ਦੇ ਪਿੱਛੇ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ।

  • ਪਿੰਡ ਮਲਕਾਣਾ ਵਿਖੇ ਰਾਤ ਸਮੇਂ ਚੋਰਾਂ ਦਾ ਕਹਿਰ
    ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਵਿਖੇ ਰਾਤ ਸਮੇਂ ਚੋਰਾਂ ਨੇ ਤਿੰਨ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਿਸ ਵਿੱਚੋਂ ਜਸਵਿੰਦਰ ਸਿੰਘ ਦੇ ਘਰੋਂ ਕਰੀਬਨ 1 ਤੋਲੇ ਸੋਨਾ ਅਤੇ 20 ਹਜ਼ਾਰ ਨਗਦੀ ਚੋਰੀ ਕਰ ਲਿਆ ਗਿਆ ਜਦੋਂ ਕਿ ਇੱਕ ਹੋਰ ਘਰ ਦੇ ਵਿੱਚੋਂ ਚੋਰਾਂ ਨੇ ਸੱਤ ਤੋਲੇ ਸੋਨਾ ਅਤੇ 50 ਹਜ਼ਾਰ ਨਗਦੀ ਚੋਰੀ ਕਰ ਲਿਆ ਗਿਆ। ਕਈ ਹੋਰ ਘਰਾਂ ਦੇ ਵੀ ਚੋਰਾਂ ਨੇ ਚੋਰੀ ਦੀ ਕੋਸ਼ਿਸ਼ ਕੀਤੀ ਹੈ। ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਦੂਜੇ ਪਾਸੇ ਰਾਮਾ ਮੰਡੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

  • ਬਠਿੰਡਾ ਸ੍ਰੀ ਮੁਕਤਸਰ ਸਾਹਿਬ ਹਾਈਵੇ 'ਤੇ ਪਿੰਡ ਦਿਓਣ ਨੇੜੇ ਪੁਲਿਸ ਦੀ ਗੱਡੀ ਦਰੱਖਤ ਨਾਲ ਟਕਰਾ ਗਈ।

    ਇਸ ਹਾਦਸੇ ਵਿੱਚ ਸੀਨੀਅਰ ਕਾਂਸਟੇਬਲ ਨਵਜੋਤ ਸਿੰਘ ਜੋ ਕਿ ਬਠਿੰਡਾ ਤੋਂ ਸ੍ਰੀ ਮੁਕਤਸਰ ਸਾਹਿਬ ਦੀ ਸਰਕਾਰੀ ਗੱਡੀ ਵਿੱਚ ਵਾਪਸ ਆ ਰਹੇ ਸਨ, ਦੀ ਮੌਤ ਹੋ ਗਈ। ਦੇਰ ਰਾਤ ਵਾਪਰੀ ਇਸ ਘਟਨਾ ਕਾਰਨ ਸਰਕਾਰੀ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ।ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੂਤਰਾਂ ਅਨੁਸਾਰ ਸੀਨੀਅਰ ਕਾਂਸਟੇਬਲ ਨਵਜੋਤ ਸਿੰਘ ਦੇਰ ਰਾਤ ਕਿਸੇ ਅਧਿਕਾਰੀ ਨੂੰ ਛੱਡ ਕੇ ਸ੍ਰੀ ਮੁਕਤਸਰ ਸਾਹਿਬ ਪਰਤ ਰਹੇ ਸਨ।

  • ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਕਿੰਨਰਾਂ ਨੇ ਗੁੱਡੀ ਫੂਕੀ 

    ਮਾਛੀਵਾਡ਼ਾ ਇਲਾਕੇ ਵਿਚ ਮੀਂਹ ਨਾ ਪੈਣ ਕਾਰਨ ਜਿੱਥੇ ਲੋਕ ਹਾਲੋ-ਬੇਹਾਲ ਹੋਏ ਪਏ ਹਨ ਉੱਥੇ ਕਿਸਾਨ ਆਪਣੀਆਂ ਫਸਲਾਂ ਨੂੰ ਪਾਲਣ ਲਈ ਬਡ਼ੇ ਮੁਸ਼ਕਿਲ ਦੌਰ ’ਚੋਂ ਗੁਜ਼ਰ ਰਹੇ ਹਨ। ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਅੱਜ ਕਿੰਨਰਾਂ ਨੇ ਗੁੱਡੀ ਫੂਕੀ। ਮਾਛੀਵਾਡ਼ਾ ਦੇ ਬਬਲੀ ਮਹੰਤ ਦੀ ਅਗਵਾਈ ਵਿਚ ਅੱਜ ਭਾਰੀ ਗਿਣਤੀ ’ਚ ਇਕੱਤਰ ਹੋਈਆਂ ਔਰਤਾਂ ਨੇ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਗੁੱਡੀ ਦੀ ਅਰਥੀ ਸਜਾਈ ਅਤੇ ਫਿਰ ਢੋਲ-ਧਮੱਕੇ ਨਾਲ ਉਸ ਨੂੰ ਸਮਸ਼ਾਨ ਘਾਟ ਵੱਲ ਲਿਆਂਦਾ ਗਿਆ। ਬਬਲੀ ਮਹੰਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਪਿਛਲੇ 40 ਸਾਲਾਂ ਤੋਂ ਮਾਛੀਵਾਡ਼ਾ ਵਿਖੇ ਰਹਿੰਦੀ ਹੈ ਅਤੇ ਸਰਬੱਤ ਦਾ ਭਲਾ ਮੰਗਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਮੀਂਹ ਨਹੀਂ ਪੈਂਦਾ ਤਾਂ ਉਨ੍ਹਾਂ ਵਲੋਂ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਲਈ ਗੁੱਡੀ ਫੂਕੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਪ੍ਰਮਾਤਮਾ ’ਤੇ ਪੂਰਾ ਵਿਸ਼ਵਾਸ ਹੈ ਕਿ ਉਹ ਸਾਡੀ ਅਰਦਾਸ ਸੁਣੇਗਾ ਅਤੇ ਮੀਂਹ ਪਾਵੇਗਾ। ਗੁੱਡੀ ਫੂਕਣ ਤੋਂ ਪਹਿਲਾਂ ਪੂਰੀ ਤਰ੍ਹਾਂ ਪਿੱਟ ਸਿਆਪਾ ਕੀਤਾ ਗਿਆ ਅਤੇ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਹਰ ਯਤਨ ਕੀਤੇ ਤਾਂ ਜੋ ਮੀਂਹ ਪੈ ਜਾਵੇ।

  • ਕੈਬਨਿਟ ਮੰਤਰੀ ਅਮਨ ਅਰੋੜਾ ਨੇ ਰੋਟਰੀ ਗਵਰਨਰ ਘਨਸ਼ਿਆਮ ਕਾਂਸਲ ਨੂੰ ਸੇਵਾ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ, ਜਿਨ੍ਹਾਂ ਨੇ ਸੁਨਾਮ ਆਈ ਬੈਂਕ ਕਮੇਟੀ ਵੱਲੋਂ ਖੋਲ੍ਹੇ ਜਾ ਰਹੇ ਅਤਿ-ਆਧੁਨਿਕ ਅੱਖਾਂ ਦੇ ਹਸਪਤਾਲ ਲਈ ਰੋਟਰੀ ਇੰਟਰਨੈਸ਼ਨਲ ਵੱਲੋਂ 1 ਲੱਖ ਡਾਲਰ ਦੀ ਸਹਾਇਤਾ ਦਿੱਤੀ ਗਈ। ਕਾਨਫਰੰਸ ਵਿੱਚ 40 ਸੰਸਥਾਵਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।

  • ਅਮਿਤ ਸ਼ਾਹ ਦਾ ਟਵੀਟ

    ਅੱਜ, ਭਾਰਤ ਦੀ ਅਪਰਾਧਿਕ ਨਿਆਂ ਪ੍ਰਣਾਲੀ ਲੋਕਾਂ ਨੂੰ ਤੇਜ਼ੀ ਨਾਲ ਅਤੇ ਸਮੇਂ ਸਿਰ ਨਿਆਂ ਪ੍ਰਦਾਨ ਕਰਨ ਲਈ ਇੱਕ ਵਿਸ਼ਾਲ ਕਦਮ ਚੁੱਕੇਗੀ। ਚੰਡੀਗੜ੍ਹ ਵਿੱਚ ਸਾਡੇ ਅਪਰਾਧਿਕ ਨਿਆਂ ਉਪਕਰਣ ਨੂੰ ਵਧਾਉਣ ਲਈ ਬਣਾਏ ਗਏ ਈ-ਸਬੂਤ, ਨਿਆਏ ਸੇਤੂ, ਨਿਆਏ ਸ਼ਰੂਤੀ ਅਤੇ ਈ-ਸੰਮਨ ਪ੍ਰਣਾਲੀਆਂ ਦਾ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਮਨੀਮਾਜਰਾ ਵਿੱਚ ਸਮਾਰਟ ਸਿਟੀ ਮਿਸ਼ਨ ਤਹਿਤ 24x7 ਜਲ ਸਪਲਾਈ ਪ੍ਰਾਜੈਕਟ ਦਾ ਉਦਘਾਟਨ ਕਰਨਗੇ। ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲਈ ਉਤਸੁਕ ਹਾਂ।

  • ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਇੱਕ ਵਾਰ ਫਿਰ ਤਲਾਸ਼ੀ ਦੌਰਾਨ ਕੈਦੀਆਂ ਕੋਲੋਂ 6 ਮੋਬਾਈਲ ਫ਼ੋਨ, ਹੈੱਡ ਫ਼ੋਨ ਅਤੇ ਡਾਟਾ ਕੇਬਲ ਬਰਾਮਦ ਹੋਏ ਹਨ, ਜਿਸ ਵਿੱਚ 2 ਕੈਦੀਆਂ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਥਾਣਾ ਸਿਟੀ ਵਿੱਚ ਕੇਸ ਦਰਜ ਕੀਤਾ ਗਿਆ ਹੈ।

  • ਹਿਮਾਚਲ ਪ੍ਰਦੇਸ਼ ਵਿਚ ਪੈ ਰਹੇ ਮੀਂਹ, ਹੁਣ ਪੰਜਾਬ ਵਿੱਚ ਮਚਾ ਸਕਦੇ ਨੇ ਤਬਾਹੀ

    ਘੱਗਰ ਨਦੀ ਦਾ ਵਧਣ ਲੱਗਾ ਪਾਣੀ ਦਾ ਪੱਧਰ ਪਿਛਲੇ 24 ਘੰਟੀਆਂ ਵਿੱਚ ਘੱਗਰ ਨਦੀ ਵਿੱਚ 6.5 ਫੁੱਟ ਵਧਿਆ ਪਾਣੀ ਦਾ ਪੱਧਰ। ਸੰਗਰੂਰ ਦੇ ਖਨੌਰੀ ਚ ਕੱਲ੍ਹ 726 ਫੁੱਟ ਅਤੇ ਹੁਣ ਸਵੇਰੇ 7 ਵਜੇ ਹੋਇਆ 732.5 ਫੁੱਟ ਪਾਣੀ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਐਸਐਸਪੀ ਸੰਗਰੂਰ ਨੇ ਲਿਆ ਮੌਕੇ ਤੇ ਆ ਕੇ ਘੱਗਰ ਦਾ ਜਾਇਜ਼ਾ, ਇਲਾਕੇ ਦੇ ਲੋਕਾਂ ਨਾਲ ਵੀ ਕੀਤੀ ਗੱਲਬਾਤ। ਘੱਗਰ ਦੇ ਬੰਨਾ ਦੀ ਮਜ਼ਬੂਤੀ ਤੇ ਖਰਚੇ ਗਏ 4.50 ਕਰੋੜ ਰੁਪਏ,,2.50 ਬੈਗ ਮਿੱਟੀ ਦੇ ਭਰਕੇ ਕਿਨਾਰਿਆਂ ਤੇ ਰੱਖੇ ਗਏ ਕਿਸੇ ਵੀ ਤਰਾਂ ਦੇ ਖਤਰੇ ਨਾਲ ਨਜਿੱਠਣ ਲਈ,, ਗੋਤਾਖੋਰਾਂ ਦੀਆਂ ਟੀਮਾਂ ਅਤੇ ਜੇਸੀਬੀ ਮਸ਼ੀਨਾਂ ਪ੍ਰਸ਼ਾਸ਼ਨ ਵੱਲੋਂ ਤਿਆਰ ਘੱਗਰ ਨਦੀ ਵਿੱਚ ਖਤਰੇ ਦਾ ਨਿਸ਼ਾਨ 747 ਫੁੱਟ,, ਪਿਛਲੇ ਸਾਲ 10 ਜੁਲਾਈ ਨੂੰ ਟੁੱਟਿਆ ਸੀ ਘੱਗਰ ਚੰਡੀਗੜ੍ਹ ਸੁਖਨਾ ਝੀਲ,, ਚੰਡੀਗੜ ਨਜਦੀਕ ਕਾਲਕਾ ਇਲਾਕੇ ਦੀਆਂ ਹਿਮਾਚਲ ਦੀਆਂ ਪਹਾੜੀਆਂ ਦਾ ਪਾਣੀ ਆਉਂਦਾ ਹੈ ਘੱਗਰ ਨਦੀ ਵਿੱਚ ਕੱਲ੍ਹ ਸਵੇਰੇ ਤੋਂ ਵੱਧਣ ਲੱਗਾ ਪਾਣੀ ,,,ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਪਿਛਲੀ ਵਾਰ ਦੇ ਮੁਕਾਬਲੇ ਘੱਗਰ ਦੇ ਕਿਨਾਰਿਆਂ ਨੂੰ ਚੌੜਾ ਤੇ ਕੀਤਾ ਗਿਆ ਹੋਰ ਮਜਬੂਤ ਪਿਛਲੇ ਸਾਲ ਘੱਗਰ ਨਦੀ ਟੁੱਟਣ ਕਾਰਨ ਹੋਈ ਸੀ ਵੱਡੀ ਤਬਾਹੀ ਹਜਾਰਾਂ ਏਕੜ ਫ਼ਸਲ ਹੋਈ ਸੀ ਬਰਬਾਦ

     

  • ਰਾਮਪੁਰ ਅਧੀਨ ਪੈਂਦੇ ਸਮੇਜ ਵਿੱਚ 31 ਜੁਲਾਈ ਦੀ ਰਾਤ ਨੂੰ ਵਾਪਰੇ ਦੁਖਾਂਤ ਦਾ ਅੱਜ ਚੌਥਾ ਦਿਨ ਹੈ। ਸਮੇਜ ਪਿੰਡ ਵਿੱਚ ਆਏ ਹੜ੍ਹ ਨੇ ਪੂਰੇ ਪਿੰਡ ਨੂੰ ਤਬਾਹ ਕਰ ਦਿੱਤਾ। ਹੜ੍ਹ ਨੇ ਪਿੰਡ ਵਿੱਚ ਰਹਿੰਦੇ 36 ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। 1 ਅਗਸਤ ਤੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਜ਼ 'ਚ ਲਾਪਤਾ ਲੋਕਾਂ ਦੀ ਭਾਲ ਲਈ ਬਚਾਅ ਅਤੇ ਖੋਜ ਮੁਹਿੰਮ ਚਲਾਈ ਜਾ ਰਹੀ ਹੈ।

  • ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਣ ਅਤੇ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ 114 ਸੜਕਾਂ ਬੰਦ ਹੋ ਗਈਆਂ ਹਨ, ਜਦੋਂ ਕਿ ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਰਾਜ ਵਿੱਚ 7 ​​ਅਗਸਤ ਤੱਕ ਭਾਰੀ ਮੀਂਹ ਜਾਰੀ ਰਹੇਗਾ।

  • ਲੁਧਿਆਣਾ ਡੰਡੀ ਸਵਾਮੀ ਮੰਦਰ ਦੀ ਪਾਰਕਿੰਗ ਦੇ ਬਾਹਰ ਹੰਗਾਮਾ ਨੌਜਵਾਨਾਂ ਨੇ ਸੇਵਾਦਾਰ ਨੂੰ ਮਾਰੀ ਇੱਟ ਅਤੇ ਕੀਤੀ ਕੁੱਟਮਾਰ ਸੇਵਾਦਾਰਾਂ ਨੇ ਕਰਵਾਈ ਨਾ ਹੋਣ ਤੇ ਸੜਕ ਤੇ ਲਗਾਇਆ ਧਰਨਾ

    ਲੁਧਿਆਣਾ ਵਿੱਚ ਦੇਰ ਰਾਤ ਇੱਕ ਨੌਜਵਾਨ ਨੇ ਸ੍ਰੀ ਡੰਡੀ ਸਵਾਮੀ ਮੰਦਰ ਦੀ ਪਾਰਕਿੰਗ ਦੇ ਬਾਹਰ ਨੋਜਵਾਨ ਨੇ ਕੀਤਾ ਹੰਗਾਮਾ ,ਹੰਗਾਮਾ ਕਰਨ ਵਾਲਾ ਨੌਜਵਾਨ ਪਾਰਕਿੰਗ ਵਾਲੀ ਥਾਂ ਦੇ ਨਾਲ ਲੱਗਦੇ ਮਕਾਨ ਵਿਚ ਰਹਿੰਦਾ ਹੈ। ਨੌਜਵਾਨ ਨੇ ਆਪਣੀ ਕਾਰ।ਮੰਦਿਰ ਦੀ ਪਾਰਕਿੰਗ ਦੇ ਮੇਨ ਗੇਟ ਦੇ ਬਾਹਰ ਖੜ੍ਹੀ ਕਰ ਦਿੱਤੀ। ਪਾਰਕਿੰਗ ''ਤੇ ਡਿਊਟੀ ਦੇ ਰਹੇ ਬਜ਼ੁਰਗ ਸੇਵਾਦਾਰ ਨੇ ਉਸ ਨੂੰ ਕਾਰ ਕਿਸੇ ਹੋਰ ਥਾਂ ''ਤੇ ਪਾਰਕ ਕਰਨ ਲਈ ਕਿਹਾ ਕਿਉਂਕਿ ਉੱਥੇ ਟਰੈਫਿਕ ਜਾਮ ਸੀ। ਗੁੱਸੇ ''ਚ ਆਏ ਨੌਜਵਾਨ ਨੇ ਪਾਰਕਿੰਗ ਅਟੈਂਡੈਂਟ ਦੇ ਮੂੰਹ ''ਤੇ ਇੱਟ ਮਾਰ ਕੇ ਉਸ ਦਾ ਦੰਦ ਤੋੜ ਦਿੱਤਾ ਇਸ ਘਟਨਾ ਤੇ ਮੰਦਰ ਪ੍ਰਬੰਧਕਾਂ ਨੇ ਪੁਲੀਸ ਨੂੰ ਸੂਚਿਤ ਕੀਤਾ। 

  • ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਣ ਦੀਆਂ ਤਿੰਨ ਘਟਨਾਵਾਂ ਵਿੱਚ 47 ਲੋਕ ਅਜੇ ਵੀ ਲਾਪਤਾ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਮੰਡੀ, ਸ਼ਿਮਲਾ ਅਤੇ ਕੁੱਲੂ 'ਚ ਬੁੱਧਵਾਰ ਰਾਤ ਨੂੰ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ, ਜਿਸ ਨਾਲ ਭਾਰੀ ਤਬਾਹੀ ਹੋਈ। ਸ਼ਿਮਲਾ ਜ਼ਿਲ੍ਹੇ ਦੇ ਸਾਮਗੇ 'ਚ 33 ਲੋਕ ਲਾਪਤਾ ਹਨ, ਜਿਨ੍ਹਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ, ਇਸ ਤੋਂ ਇਲਾਵਾ ਕੁੱਲੂ 'ਚ 9 ਅਤੇ ਮੰਡੀ 'ਚ 5 ਲੋਕ ਲਾਪਤਾ ਹਨ।

  • ਸਮਾਪਤੀ ਸਮਾਰੋਹ 'ਚ ਭਾਰਤੀ ਟੀਮ ਦੇ ਝੰਡਾਬਰਦਾਰ ਹੋ ਸਕਦੇ ਹਨ ਮਨੂ ਭਾਕਰ, IOA ਸੂਤਰਾਂ ਨੇ ਦਿੱਤੀ ਵੱਡੀ ਜਾਣਕਾਰੀ

  • ਹਿਮਾਚਲ ਪ੍ਰਦੇਸ਼ ਵਿੱਚ ਬੀਤੇ ਦਿਨ ਬੱਦਲ ਫਟਣ ਦੀਆਂ ਕਈ ਘਟਨਾਵਾਂ ਕਾਰਨ ਕਈ ਸੜਕਾਂ ਬੰਦ ਹੋ ਗਈਆਂ ਹਨ। ਮੌਸਮ ਵਿਭਾਗ ਨੇ ਸੂਬੇ ਵਿੱਚ 7 ​​ਅਗਸਤ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਅਤੇ ਯੈਲੋ ਅਲਰਟ ਜਾਰੀ ਕੀਤਾ ਹੈ। ਅਧਿਕਾਰੀਆਂ ਮੁਤਾਬਕ 27 ਜੂਨ ਤੋਂ 1 ਅਗਸਤ ਦਰਮਿਆਨ ਮੀਂਹ, ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 79 ਲੋਕਾਂ ਦੀ ਮੌਤ ਹੋ ਚੁੱਕੀ ਹੈ।

ZEENEWS TRENDING STORIES

By continuing to use the site, you agree to the use of cookies. You can find out more by Tapping this link