Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਮਨਪ੍ਰੀਤ ਸਿੰਘ May 18, 2024, 16:50 PM IST

Latest News From Punjab Live: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Haryana Himachal News 16 May 2024: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਪਲ-ਪਲ ਦੀ ਅਪਡੇਟਸ ਮਿਲੇਗੀ।

नवीनतम अद्यतन

  • ਗਰਮੀ ਨੇ ਕੱਢੇ ਵੱਟ; ਮੋਗਾ ਦਾ ਤਾਪਮਾਨ 45℃ ਉਤੇ ਪੁੱਜਾ

    ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਅੱਜ ਮੋਗਾ ਦਾ ਤਾਪਮਾਨ 45℃ ਰਿਕਾਰਡ ਕੀਤਾ ਗਿਆ। ਜਿੱਥੇ ਇੱਕ ਪਾਸੇ ਪੰਜਾਬ ਵਿੱਚ ਸਿਆਸੀ ਮਾਹੌਲ ਭਖਿਆ ਹੋਇਆ ਹੈ ਉਥੇ ਦੂਸਰੇ ਪਾਸੇ ਮਈ-ਜੂਨ ਦੀ ਗਰਮੀ ਨੇ ਵੀ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਜੇ ਗੱਲ ਕਰ ਲਈ ਜਾਵੇ ਮੋਗਾ ਦੀ ਤਾਂ ਅੱਜ ਮੋਗਾ ਵਿੱਚ ਵੱਧ ਤੋਂ ਵੱਧ ਤਾਪਮਾਨ 45℃ ਰਿਕਾਰਡ ਕੀਤਾ ਗਿਆ। ਉਥੇ ਦੂਸਰੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਅਜੇ ਮਈ ਦੇ ਮਹੀਨੇ ਹੀ ਇੰਨੀ ਗਰਮੀ ਪੈ ਰਹੀ ਹੈ ਤਾਂ ਜੂਨ ਵਿੱਚ ਕੀ ਹਾਲ ਹੋਵੇਗਾ। ਲੋਕਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਇਸ ਵਧਦੀ ਗਰਮੀ ਤੇ ਜ਼ਿੰਮੇਵਾਰ ਲਈ ਅਸੀਂ ਖੁਦ ਹਾਂ ਕਿਉਂਕਿ ਲਗਾਤਾਰ ਰੁੱਖਾਂ ਦੀ ਕਟਾਈ ਹੋ ਰਹੀ ਹੈ ਅਤੇ ਲਗਾਤਾਰ ਵੱਧ ਰਹੇ ਚਾਰ ਪਹੀਆਂ ਵਾਹਨ ਅਤੇ AC ਦੀ ਵਰਤੋਂ ਕਾਰਨ ਵੀ ਗਰਮੀ ਦਿਨ ਬਾਅਦ ਦਿਨ ਵੱਧਦੀ ਜਾ ਰਹੀ ਹੈ।

  • ਕੇਜਰੀਵਾਲ ਦੇ ਪੀਏ ਬਿਭਵ ਨੂੰ ਹਿਰਾਸਤ 'ਚ ਲਿਆ

    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਬਿਭਵ ਨੂੰ ਦਿੱਲੀ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ।

  • ਸੰਸਦ ਮੈਂਬਰ ਰਾਘਵ ਚੱਢਾ ਵਿਦੇਸ਼ ਤੋਂ ਪਰਤੇ; ਸੀਐਮ ਦੀ ਰਿਹਾਇਸ਼ ਉਤੇ ਪੁੱਜੇ

    ਸੰਸਦ ਮੈਂਬਰ ਰਾਘਵ ਚੱਢਾ ਵਿਦੇਸ਼ ਤੋਂ ਪਰਤ ਆਏ ਹਨ ਅਤੇ ਉਹ ਮੁੱਖ ਮੰਤਰੀ ਦੀ ਰਿਹਾਇਸ਼ ਉਪਰ ਪੁੱਜ ਚੁੱਕੇ ਹਨ।

  • ਪਟਿਆਲਾ ਦੇ ਵਿੱਚ ਓਵਰ ਸਪੀਡ ਕਾਰਨ ਵਾਪਰਿਆ ਹਾਦਸਾ

    ਪਟਿਆਲਾ ਦੇ ਭਾਦਸੋਂ ਰੋਡ 'ਤੇ ਪੈਂਦੇ ਬਖਸ਼ੀਵਾਲ ਵਿੱਚ ਓਵਰ ਸਪੀਡ ਦੇ ਕਾਰਨ ਭਿਆਨਕ ਹਾਦਸਾ ਵਾਪਰਿਆ ਹੈ। ਇੱਕ ਤੇਜ਼ ਰਫ਼ਤਾਰ ਕਾਰ ਦੀ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿੱਚ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਦੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਜਦੋਂ ਕਿ ਇੱਕ ਵਿਦਿਆਰਥੀ ਜੇਰੇ ਇਲਾਜ ਹਸਪਤਾਲ ਵਿੱਚ ਦਾਖਲ ਹੈ।

  • ਅੱਤਵਾਦੀ ਸੋਹੇਲ ਅਬੂਬਕਰ ਨੂੰ ਗੁਜਰਾਤ ਪੁਲਿਸ ਨੇ ਕੀਤਾ ਗ੍ਰਿਫ਼ਤਾਰ

    ਹਿੰਦੂ ਨੇਤਾ ਅਤੇ ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲੇ ਨਿਸ਼ਾਂਤ ਸ਼ਰਮਾ ਦੀ ਹੱਤਿਆ ਲਈ 1 ਕਰੋੜ ਰੁਪਏ ਦੀ ਫਿਰੌਤੀ ਲੈਣ ਵਾਲੇ ਅੱਤਵਾਦੀ ਸੋਹੇਲ ਅਬੂਬਕਰ ਨੂੰ ਗੁਜਰਾਤ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਸੋਹੇਲ ਨੇ ਕਬੂਲ ਕੀਤਾ ਕਿ ਉਸ ਨੇ ਸ਼ਿਵ ਸੈਨਾ (ਹਿੰਦ) ਦੇ ਰਾਸ਼ਟਰੀ ਨੇਤਾ ਨਿਸ਼ਾਂਤ ਸ਼ਰਮਾ, ਸੁਦਰਸ਼ਨ ਟੀਵੀ ਦੇ ਮਾਲਕ ਸੁਰੇਸ਼ ਚਵਾਨ, ਭਾਜਪਾ ਵਿਧਾਇਕ ਟੀ ਰਾਜਾ ਸਿੰਘ, ਭਾਜਪਾ ਦੀ ਨੂਪੁਰ ਸ਼ਰਮਾ ਅਤੇ ਹਿੰਦੂ ਨੇਤਾ ਉਪਦੇਸ਼ ਸਿੰਘ ਰਾਣਾ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ ਅਤੇ ਅਤੇ ਪਾਕਿਸਤਾਨ ਤੋਂ ਹਥਿਆਰ ਖਰੀਦੇ ਸਨ।

  • ਰੋਸ਼ਨ ਸਿੰਘ ਸੋਢੀ ਯਾਨੀ ਗੁਰਚਰਨ ਸਿੰਘ ਘਰ ਪਰਤੇ

    ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਫੇਮਸ ਅਦਾਕਾਰ ਗੁਰਚਰਨ ਸਿੰਘ 17 ਮਈ ਨੂੰ ਘਰ ਪਰਤ ਆਏ ਹਨ। 22 ਅਪ੍ਰੈਲ ਨੂੰ ਉਨ੍ਹਾਂ ਦੇ ਲਾਪਤਾ ਹੋਣ ਦੀ ਜਾਣਕਾਰੀ ਸਹਾਮਣੇ ਆਈ ਸੀ। ਪੁਲਿਸ ਨੇ ਅਦਾਲਤ ਵਿੱਚ ਉਸਦੇ ਬਿਆਨ ਦਰਜ ਕਰਵਾਏ ਹਨ। ਗੁਰਚਰਨ ਸਿੰਘ ਨੇ ਕਿਹਾ ਕਿ ਉਹ ਦੁਨਿਆਵੀ ਮਾਮਲਿਆਂ ਤੋਂ ਦੂਰ ਧਾਰਮਿਕ ਯਾਤਰਾ ‘ਤੇ ਚਲਾ ਗਿਆ ਸੀ: ਦਿੱਲੀ ਪੁਲਿਸ

  • ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਵਿੱਚ ਕਰਨਗੇ ਚੋਣ ਪ੍ਰਚਾਰ

    ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਨੂੰ INDIA ਗਠਜੋੜ ਦੇ ਕੁਰੂਕਸ਼ੇਤਰ ਲੋਕ ਸਭਾ ਉਮੀਦਵਾਰ ਡਾ. ਸੁਸ਼ੀਲ ਗੁਪਤਾ ਦੇ ਸਮਰਥਨ ਵਿੱਚ ਪੁੰਡਰੀ ਵਿੱਚ ਜਨਤਕ ਮੀਟਿੰਗ ਕਰਨਗੇ ਅਤੇ ਗੁਹਲਾ, ਪੇਹਵਾ ਅਤੇ ਸ਼ਾਹਬਾਦ ਵਿੱਚ ਰੋਡ ਸ਼ੋਅ ਕਰਨਗੇ।

  • Lok Sabha Election 2024

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅੰਬਾਲਾ ਸ਼ਹਿਰ ਵਿੱਚ ਦੁਪਹਿਰ 12:30 ਵਜੇ ਅਤੇ ਗੋਹਾਨਾ ਵਿੱਚ ਦੁਪਹਿਰ 2 ਵਜੇ ਰੈਲੀ ਨੂੰ ਕਰਨਗੇ ਸੰਬੋਧਿਤ।

  • ਦਿੱਲੀ ਸ਼ਾਰਬ ਨੀਤੀ ਮਾਮਲਾ 

    ਈਡੀ ਨੇ ਸ਼ਰਾਬ ਨੀਤੀ ਘੁਟਾਲੇ ਵਿੱਚ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਖਿਲਾਫ ਰਾਊਜ਼ ਐਵੇਨਿਊ ਕੋਰਟ ਵਿੱਚ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ। ਈਡੀ ਨੇ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਦੋਸ਼ੀ ਠਹਿਰਾਉਂਦੇ ਹੋਏ ਚਾਰਜਸ਼ੀਟ ਦਾਇਰ ਕੀਤੀ ਹੈ।

  • ਲੋਕ ਸਭਾ ਚੋਣਾਂ 2024: ਚੋਣਾਂ ਦੇ ਪੰਜਵੇਂ ਪੜਾਅ ਲਈ ਪ੍ਰਚਾਰ ਦਾ ਅੱਜ ਆਖਰੀ ਦਿਨ

    ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ਲਈ 20 ਮਈ ਨੂੰ ਮਹਾਰਾਸ਼ਟਰ, ਬਿਹਾਰ, ਝਾਰਖੰਡ, ਲੱਦਾਖ, ਉੜੀਸਾ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿੱਚ ਵੋਟਾਂ ਪੈਣਗੀਆਂ। 49 ਲੋਕ ਹਲਕਿਆਂ ਵਿੱਚ ਚੋਣ ਲੜ ਰਹੇ ਕਈ ਕੇਂਦਰੀ ਮੰਤਰੀਆਂ ਅਤੇ ਸੰਸਦ ਮੈਂਬਰਾਂ ਸਮੇਤ 695 ਉਮੀਦਵਾਰਾਂ ਦੀ ਕਿਸਮਤ EVM ਵਿੱਚ ਕੈਦ ਹੋਵੇਗੀ। 

ZEENEWS TRENDING STORIES

By continuing to use the site, you agree to the use of cookies. You can find out more by Tapping this link