Punjab Budget Session 2023: ਸਿੱਧੂ ਮੂਸੇਵਾਲਾ ਨੂੰ ਲੈ ਕੇ ਸਦਨ `ਚ ਹੰਗਾਮਾ, ਭਲਕੇ 10 ਵਜੇ ਤੱਕ ਲਈ ਸਦਨ ਮੁਲਤਵੀ

राजन नाथ Mar 09, 2023, 15:20 PM IST

Punjab Budget Session 2023 Day 4 Updates: ਦੱਸ ਦਈਏ ਕਿ ਪੰਜਾਬ ਸਰਕਾਰ ਆਪਣਾ ਪਹਿਲਾ ਮੁਕੰਮਲ ਬਜਟ ਭਲਕੇ ਯਾਨੀ 10 ਮਾਰਚ ਨੂੰ ਪੇਸ਼ ਕਰੇਗੀ।

Punjab Budget Session 2023 Day 4 Updates: ਪੰਜਾਬ ਬਜਟ ਸੈਸ਼ਨ 2023 ਦਾ ਅੱਜ ਯਾਨੀ ਵੀਰਵਾਰ ਨੂੰ ਚੌਥਾ ਦਿਨ ਸੀ ਅਤੇ ਜਿਵੇਂ ਕਿ ਉਮੀਦ ਕੀਤੀ ਜਾ ਰਹੀ ਸੀ, ਸਦਨ ਦੇ ਚੌਥੇ ਦਿਨ ਵੀ ਹੰਗਾਮਾ ਦੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab CM Bhagwant Mann) ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ (Partap Singh Bajwa) ਵਿਚਕਾਰ ਤਿੱਖੀ ਬਹਿਸ ਦੇਖਣ ਨੂੰ ਮਿਲੀ ਸੀ। 


ਪੰਜਾਬ ਬਜਟ ਸੈਸ਼ਨ 2023 ਦੇ ਤੀਜੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab CM Bhagwant Mann) ਵੱਲੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Singh Khaira) 'ਤੇ ਤੰਜ ਕੱਸਿਆ ਗਿਆ ਸੀ। ਤੀਜੇ ਦਿਨ ਜਿਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਸਦਨ ਵਿੱਚ ਪਹੁੰਚੇ ਸਨ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਣੇ ਹੋਰ ਕਾਂਗਰਸੀ ਵਿਧਾਇਕਾਂ ਵੱਲੋਂ ਸਦਨ ਦਾ ਬਾਈਕਾਟ ਕੀਤਾ ਗਿਆ ਸੀ। 


ਇਹ ਵੀ ਪੜ੍ਹੋ: Punjab Budget Session 2023: ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ 'ਤੇ ਕੱਸਿਆ ਤੰਜ


ਇਨ੍ਹਾਂ ਹੀ ਨਹੀਂ ਪੰਜਾਬ ਬਜਟ ਸੈਸ਼ਨ 2023 ਦੇ ਤੀਜੇ ਦਿਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਵਿਧਾਨ ਸਭਾ ਦੇ ਬਾਹਰ ਧਰਨਾ ਦਿੱਤਾ ਗਿਆ ਸੀ ਤੇ ਇਨਸਾਫ ਦੀ ਮੰਗ ਕੀਤੀ ਗਈ ਸੀ।  


Punjab Budget Session 2023 Day 4 Updates: 


 


नवीनतम अद्यतन

  • Punjab Budget Session 2023: ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ "ਮਾਨ ਸਰਕਾਰ ਵੱਲੋਂ ਸਰਕਾਰੀ ਬੱਸਾਂ ’ਚ ਕੈਂਸਰ ਪੀੜਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ। ਮੁਫ਼ਤ ਸਫ਼ਰ ਲਈ ਬਣਾ ਕੇ ਦਿੱਤੇ ਜਾਣਗੇ ਬੱਸ ਪਾਸ।"

     

  • Punjab Budget Session 2023: ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ "ਕਾਂਗਰਸੀਆਂ ਨੂੰ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ ਕਿਉਂਕਿ ਉਹ ਮਾਨ ਸਰਕਾਰ ਦੇ ਕੀਤੇ ਕੰਮ ਦੇਖਕੇ ਬਿਮਾਰ ਹੋ ਗਏ ਨੇ। ਵਿਰੋਧੀਆਂ ਨੂੰ ਵਿਧਾਨ ਸਭਾ ‘ਚ ਪੰਜਾਬ ਦੇ ਮੁੱਦੇ ਚੁੱਕਣੇ ਚਾਹੀਦੇ ਨੇ।"

  • Punjab Budget Session 2023: ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਵਿਧਾਨ ਸਭਾ ਦੇ ਬਾਹਰ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਉਡਾਇਆ ਮਜ਼ਾਕ, ਕਿਹਾ "ਮੈਨੂੰ ਤਾਂ ਟਵਿੱਟਰ-ਟਵਿੱਟਰ ਖੇਡਣਾ ਨਹੀਂ ਆਉਂਦਾ" 

  • Punjab Budget Session 2023: ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਦਨ ਦੇ ਬਾਹਰ ਕੀਤੀ ਨਾਅਰੇਬਾਜ਼ੀ: ਆਪ ਸਰਕਾਰ ਮੁਰਦਾਬਾਦ! "ਸਿੱਧੂ ਮੂਸੇਵਾਲਾ" ਦੇ ਪਰਿਵਾਰ ਨੂੰ ਇਨਸਾਫ਼ ਨਾ ਦੇਣ ਵਾਲੀ ਸਰਕਾਰ ਮੁਰਦਾਬਾਦ! ਵਿਧਾਨ ਸਭਾ ਵਿੱਚ ਧੱਕਾਸ਼ਾਹੀ ਕਰਨ ਵਾਲੀ ਸਰਕਾਰ ਮੁਰਦਾਬਾਦ!

     

  • Punjab Budget Session 2023: ਨਾ ਇੱਧਰ ਦੀ ਨਾ ਉੱਧਰ ਦੀ ਗੱਲ ਹੋਵੇਗੀ ਵਿਧਾਨ ਸਭਾ ਵਿੱਚ ਪੰਜਾਬ ਦੀ । ਸਵਾਲ ਹੋਣਗੇ ਪੰਜਾਬੀਆਂ ਦੇ ਪੰਜਾਬ ਲਈ: ਰਾਜਾ ਵੜਿੰਗ 

  • Punjab Budget Session 2023: ਪੰਜਾਬ ਦੇ ਅਹਿਮ ਮੁੱਦਿਆਂ ‘ਤੇ ਕਾਂਗਰਸ ਦੀ ਮੀਟਿੰਗ, ਪ੍ਰਤਾਪ ਸਿੰਘ ਬਾਜਵਾ ਨੇ ਕਿਹਾ "ਸੈਸ਼ਨ ‘ਚ ਪੰਜਾਬੀਆਂ ਦੇ ਸਵਾਲ ਹੋਣਗੇ"

  • Punjab Budget Session 2023 Live Updates: ਕਾਂਗਰਸ ਪਾਰਟੀ ਵੱਲੋਂ ਕਾਨੂੰਨ ਵਿਵਸਥਾ ਦੇ ਮਾਮਲੇ 'ਤੇ ਸਦਨ ਤੋਂ ਵਾਕਆਉਟ, ਸੜਕ ਤੋਂ ਲੈ ਕੇ ਸਦਨ ਤੱਕ ਹੰਗਾਮਾ ਹੀ ਹੰਗਾਮਾ  

  • Punjab Budget Session 2023: ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ "ਸਰਕਾਰ ਕੋਲ ਜਹਿਰ ਖਾਣ ਦੇ ਪੈਸੇ ਨਹੀਂ ਹੈ ਤਾਂ ਇਨ੍ਹਾਂ ਤੋਂ ਬਜਟ ਦੀ ਕੀ ਉਮੀਦ ਰੱਖੀਏ"

     

  • ਕਾਂਗਰਸ ਤੇ ਅਕਾਲੀ ਦਲ ਵੱਲੋਂ ਲਾਸ਼ਾਂ 'ਤੇ ਸਿਆਸਤ ਕੀਤੀ ਗਈ: ਧਾਲੀਵਾਲ 

    ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ "ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਿਆ ਤੇ ਉਨ੍ਹਾਂ ਦੀ ਮੁਲਾਕਾਤ ਜਲਦ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਵੇਗੀ।  ਪਰ ਇਸ ਤੋਂ ਪਹਿਲਾਂ ਕਾਂਗਰਸ ਤੇ ਅਕਾਲੀ ਦਲ ਵੱਲੋਂ ਲਾਸ਼ਾਂ 'ਤੇ ਸਿਆਸਤ ਕੀਤੀ ਗਈ ਹੈ" 

  • Punjab Budget Session 2023: MLA ਅਮਨ ਅਰੋੜਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਸਾਡਾ ਵੀ ਛੋਟਾ ਭਰਾ ਸੀ ਪਰ ਉਸਦੇ ਕੋਲ 2 ਗੰਨਮੈਨ ਸੀ ਤੇ ਇੱਕ ਬੁਲੇਟ ਪਰੂਫ ਗੱਡੀ ਵੀ ਸੀ ਪਰ ਉਹ ਕੇਹੜਾ ਲੈ ਕੇ ਗਿਆ। ਉਨ੍ਹਾਂ ਕਾਂਗਰਸ ਬਾਰੇ ਕਿਹਾ ਕਿ "ਬਿਨਾ ਮਤਲਬ ਦੇ ਪੰਜਾਬ 'ਚ ਨਫਰਤ ਬੀਜ ਰਹੇ ਹਨ।"

  • Punjab Budget Session 2023: ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਾਰੀ, ਭਾਜਪਾ ਵੱਲੋਂ ਵਿਧਾਨ ਸਭਾ ਦਾ ਘਿਰਾਓ

  • Punjab Budget Session 2023 Live Updates: ਗਨੀਵ ਕੌਰ ਮਜੀਠੀਆ ਨੇ ਪੈਨਸ਼ਨ ਨੂੰ ਲੈ ਕੇ ਸਵਾਲ ਕੀਤਾ ਤਾਂ ਮੰਤਰੀ ਨੇ ਜਵਾਬ ਦਿੱਤਾ ਕਿ "ਬਿਲਕੁਲ ਇਹ ਮੈਨੀਫੈਸਟੋ ਵਿੱਚ ਦਿੱਤਾ ਸੀ ਕਿ ਪੈਨਸ਼ਨ ਵਧਾਈ ਜਾਵੇਗੀ। ਅਸੀਂ ਪੈਨਸ਼ਨ ਸਰਵੇ ਕਰਵਾਇਆ ਗਿਆ ਸੀ। ਪਹਿਲਾਂ ਅਸੀਂ ਸਾਰੀਆਂ ਬੇਨਿਯਮੀਆਂ ਨੂੰ ਦਰੁਸਤ ਕਰਾਂਗੇ। ਅਸੀਂ ਜਲਦ ਆਪਣਾ ਕੀਤਾ ਵਾਅਦਾ ਪੂਰਾ ਕਰਾਂਗੇ ਪਰ ਪਹਿਲਾਂ ਬੇਨਿਯਮੀਆਂ ਨੂੰ ਦਰੁਸਤ ਕਰਾਂਗੇ। 

    ਇਸਦੇ ਜਵਾਬ 'ਚ ਮੁੜ ਗਨੀਵ ਕੌਰ ਮਜੀਠੀਆ ਨੇ ਸਵਾਲ ਕੀਤਾ ਕਿ ਕਿੰਨੀ ਰਕਮ ਵਧਾਈ ਜਾ ਰਹੀ ਹੈ ਤੇ ਕਦੋਂ ਤੱਕ ਵਧਾਈ ਜਾਵੇਗੀ। ਮੰਤਰੀ ਸਾਹਿਬਾ ਨੇ ਕਿਹਾ "ਮੈਂ ਫਿਰ ਓਹੀ ਗੱਲ ਕਹਾਂਗੀ ਕਿ ਅਸੀਂ ਵਾਅਦੇ ਦੇ ਪੱਕੇ ਹਾਂ। ਜੇਕਰ ਮੈਨੀਫੈਸਟੋ 'ਚ ਲਿਖਿਆ ਹੈ 2500 ਰੁਪਏ ਤਾਂ ਉਹ ਹੋਵੇਗਾ ਪਰ ਪਹਿਲਾਂ ਬੇਨਿਯਮੀਆਂ ਨੂੰ ਦਰੁਸਤ ਕੀਤਾ ਜਾਵੇਗਾ।"

  • ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੁਆਫੀ ਦੀ ਕੀਤੀ ਜਾ ਰਹੀ ਹੈ ਮੰਗ  

  • ਜੇਕਰ ਅਮ੍ਰਿਤਪਾਲ ਸਿੰਘ ਨੂੰ ਨਹੀਂ ਡਾਰ ਤਾਂ ਹੁਹ ਹਥਿਆਰ ਕਿਉਂ ਰੱਖਦਾ ਹੈ: ਰੰਧਾਵਾ   

  • ਪੰਜਾਬ ਵਿਧਾਨ ਸਭਾ ਦੀ ਕਾਰਵਾਈ ਜਾਰੀ, ਕਾਨੂੰਨ ਵਿਵਸਥਾ 'ਤੇ ਵਿਰੋਧੀ ਘੇਰ ਰਹੇ ਸਰਕਾਰ 

  • ਸ਼ੁਰੂ ਹੋਇਆ ਪੰਜਾਬ ਬਜਟ ਸੈਸ਼ਨ 2023 ਦਾ ਚੌਥਾ ਦਿਨ 

     

  • 10 ਵਜੇ ਸ਼ੁਰੂ ਹੋਵੇਗਾ ਪੰਜਾਬ ਬਜਟ ਸੈਸ਼ਨ 2023 ਦਾ ਚੌਥਾ ਦਿਨ, ਮੁੜ ਹੰਗਾਮਾ ਹੋਣ ਦੋ ਪੂਰੀ ਉਮੀਦ 

  • ਪੰਜਾਬ ਸਰਕਾਰ ਵੱਲੋਂ ਆਪਣਾ ਪਹਿਲਾ ਮੁਕੰਮਲ ਬਜਟ ਭਲਕੇ ਯਾਨੀ 10 ਮਾਰਚ ਨੂੰ ਪੇਸ਼ ਕੀਤਾ ਜਾਵੇਗਾ।  

ZEENEWS TRENDING STORIES

By continuing to use the site, you agree to the use of cookies. You can find out more by Tapping this link