Punjab Panchayat Election 2024 Live Updates: ਪੰਜਾਬ ਦੀਆਂ ਪੰਚਾਇਤੀ ਚੋਣਾਂ `ਚ ਦੁਪਹਿਰ 2 ਵਜੇ ਤੱਕ 44 ਫੀਸਦੀ ਵੋਟਿੰਗ ਹੋਈ, ਅੱਜ ਚੁਣੀ ਜਾਵੇਗੀ ਪਿੰਡਾਂ ਦੀ ਸਰਕਾਰ, ਵੇਖੋ ਪਲ-ਪਲ ਦੀ ਅਪਡੇਟ

रिया बावा Oct 15, 2024, 15:56 PM IST

Punjab Panchayat Elections 2024 Live Updates: ਪੰਜਾਬ ਵਿੱਚ ਕੁੱਲ ਰਜਿਸਟਰਡ ਵੋਟਰਾਂ ਦੀ ਗਿਣਤੀ 1,33,97,922 ਹੈ ਜਿਸ ਵਿੱਚ ਪੁਰਸ਼ ਵੋਟਰਾਂ ਦੀ ਗਿਣਤੀ 70,51,722 ਅਤੇ ਮਹਿਲਾ ਵੋਟਰਾਂ ਦੀ ਗਿਣਤੀ 63,46,008 ਹੈ। ਪੰਚਾਇਤੀ ਚੋਣਾਂ `ਚ ਕੁੱਲ 19,110 ਪੋਲਿੰਗ ਸਟੇਸ਼ਨਾਂ `ਤੇ ਵੋਟਿੰਗ ਹੋਵੇਗੀ।

Panchayat Elections 2024 in Punjab Live Updates: ਪੰਜਾਬ 'ਚ ਅੱਜ ਪੰਚਾਇਤੀ ਚੋਣਾਂ (Panchayat Elections) ਹੋਣ ਜਾ ਰਹੀ ਹੈ। ਇਸ ਸਮੇਂ ਸੂਬੇ ਵਿੱਚ 13937 ਗ੍ਰਾਮ ਪੰਚਾਇਤਾਂ ਹਨ ਇਨ੍ਹਾਂ ਵਿੱਚ ਚੋਣਾਂ ਹੋ ਰਹੀਆਂ ਹਨ। 15 ਅਕਤੂਬਰ ਯਾਨੀ ਅੱਜ ਹੋਣ ਵਾਲੀਆਂ ਚੋਣਾਂ ਵਿੱਚ ਕੁੱਲ 1 ਕਰੋੜ 33 ਲੱਖ ਵੋਟਰ ਆਪਣੀ ਵੋਟ ਪਾਉਣਗੇ। ਇੱਥੇ 19110 ਪੋਲਿੰਗ ਬੂਥ ਹਨ। ਚੋਣਾਂ ਵਿੱਚ 96 ਹਜ਼ਾਰ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਸਰਕਾਰ ਨੇ ਚੋਣਾਂ ਸ਼ਾਂਤੀਪੂਰਵਕ ਕਰਵਾਉਣ ਲਈ ਕਈ ਕਦਮ ਚੁੱਕੇ ਹਨ।  ਬੈਲਟ ਪੇਪਰ ਰਾਹੀਂ ਚੋਣਾਂ ਕਰਵਾਈਆਂ ਜਾਣਗੀਆਂ। ਸ਼ਾਮ 4 ਵਜੇ ਤੱਕ ਵੋਟਿੰਗ ਜਾਰੀ ਰਹੇਗੀ।


ਚੋਣਾਂ ਤੱਕ ਸਾਰੇ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਵੋਟਾਂ ਵਾਲੇ ਦਿਨ ਪੂਰੇ ਪੰਜਾਬ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਵਿੱਚ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ (Panchayat Elections 2024)  ਵਿੱਚ ਸਰਪੰਚ ਦੇ ਅਹੁਦਿਆਂ ਲਈ 52 ਹਜ਼ਾਰ ਤੋਂ ਵੱਧ ਅਤੇ ਪੰਚ ਲਈ 1.66 ਲੱਖ ਤੋਂ ਵੱਧ ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਬਿਆਨ ਅਨੁਸਾਰ, ‘ਗ੍ਰਾਮ ਪੰਚਾਇਤ ਚੋਣਾਂ ਵਿੱਚ ਸਰਪੰਚਾਂ ਲਈ ਕੁੱਲ 52,825 ਅਤੇ ਪੰਚਾਂ ਲਈ 1,66,338 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। 


Panchayat Elections 2024 in Punjab Live Updates:

नवीनतम अद्यतन

  • ਝਾਰਖੰਡ ਵਿੱਚ ਦੋ ਗੇੜਾਂ ਵਿੱਚ ਚੋਣ ਹੋਵੇਗੀ। 13 ਅਤੇ 20 ਨਵੰਬਰ ਨੂੰ ਵੋਟਿੰਗ ਹੋਵੇਗੀ ਅਤੇ ਮਹਾਰਾਸ਼ਟਰ ਦੇ ਨਾਲ 23 ਨਵੰਬਰ ਨੂੰ ਨਤੀਜੇ ਐਲਾਨੇ ਜਾਣਗੇ।

  • ਭਾਰਤੀ ਚੋਣ ਕਮਿਸ਼ਨ ਦੇ ਕਮਿਸ਼ਨਰ ਨੇ ਦੱਸਿਆ ਕਿ 23 ਨਵੰਬਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ ਅਤੇ ਇਕ ਗੇੜ ਵਿੱਚ ਹੀ ਵੋਟਿੰਗ ਕਰਵਾਈ ਜਾਵੇਗੀ।

  • ਮਹਾਰਾਸ਼ਟਰ ਵਿੱਚ 20 ਨਵੰਬਰ ਵਿਧਾਨ ਸਭਾ ਲਈ ਵੋਟਿੰਗ ਹੋਵੇਗੀ।

  • ਭਾਰਤੀ ਚੋਣ ਕਮਿਸ਼ਨ ਦੀ ਕਾਨਫਰੰਸ ਸ਼ੁਰੂ

    ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ 2 ਅਕਤੂਬਰ ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗਾ।

  • ਵੋਟ ਪਾਉਣ ਵੇਲੇ ਦੋ ਦਰਮਿਆਨ ਹੋਈ ਝੜਪ; ਇੱਕ ਵਿਅਕਤੀ ਗੰਭੀਰ ਜ਼ਖ਼ਮੀ
    ਮੋਗਾ ਦੇ ਪਿੰਡ ਮੰਗੇ ਵਾਲਾ ਵਿਖੇ ਦੋ ਧਿਰਾਂ ਦਰਮਿਆਨ ਝੜਪ ਕਾਰਨ ਕੁਝ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀ ਨੂੰ ਪਿੰਡ ਡਰੋਲੀ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਜ਼ਖਮੀ ਵਿਅਕਤੀ ਕਾਲਾ ਸਿੰਘ ਨੇ ਦੱਸਿਆ ਕਿ ਜਦ ਉਹ ਵੋਟ ਪਾਉਣ ਲਈ ਜਾ ਰਹੇ ਸਨ ਤਾਂ ਤਿੰਨ ਵਿਅਕਤੀਆਂ ਵੱਲੋਂ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਹਮਲਾਵਰਾਂ ਕੋਲ ਡਾਂਗਾਂ ਸਨ ਜਿਸ ਨਾਲ ਉਨ੍ਹਾਂ ਨੇ ਉਸ ਉਤੇ ਹਮਲਾ ਕਰ ਦਿੱਤਾ। ਫਿਲਹਾਲ ਡਰੋਲੀ ਦੇ ਸਿਵਲ ਹਸਪਤਾਲ ਵਿੱਚ ਜ਼ਖ਼ਮੀ ਕਾਲਾ ਸਿੰਘ ਨੂੰ ਫਸਟ ਏਡ ਦੇ ਕੇ ਮੋਗਾ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ।

  • Panchayat Election 2024ਸਿੱਧੂ ਮੂਸੇਵਾਲਾ ਦੇ ਪਿਤਾ ਅਤੇ ਮਾਤਾ ਚਰਨ ਕੌਰ ਨੇ ਕੀਤਾ ਵੋਟ ਦਾ ਭੁਗਤਾਨ

    ਪੰਚਾਇਤੀ ਚੋਣਾਂ ਦੇ ਦੌਰਾਨ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਆਪਣੀ ਵੋਟ ਦਾ ਭੁਗਤਾਨ ਕੀਤਾ ਹੈ। ਉੱਥੇ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਆਪਣੇ ਹੱਕ ਦੇ ਉਮੀਦ ਵਾਰ ਦੇ ਪੱਖ ਵਿੱਚ ਪੋਲਿੰਗ ਏਜੰਟ ਦੇ ਤੌਰ ਤੇ ਵੀ ਡਿਊਟੀ ਨਿਭਾਈ ਜਾ ਰਹੀ ਹੈ। ਉਹਨਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਵੋਟ ਦਾ ਭੁਗਤਾਨ ਕਰਨ ਤਾਂ ਕਿ ਪਿੰਡ ਦੇ ਲਈ ਵਧੀਆ ਪੰਚਾਇਤ ਚੁਣੀ ਜਾ ਸਕੇ।

    ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿਖੇ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅਤੇ ਮਾਤਾ ਚਰਨ ਕੌਰ ਨੇ ਆਪਣੀ ਵੋਟ ਦਾ ਭੁਗਤਾਨ ਕਰ ਦਿੱਤਾ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੂਸਾ ਪਿੰਡ ਦੇ ਵਿੱਚ ਸ਼ਾਂਤਮਈ ਤਰੀਕੇ ਦੇ ਨਾਲ ਵੋਟਿੰਗ ਹੋ ਰਹੀ ਹੈ ਅਤੇ ਹਰ ਵਾਰ ਹੀ ਇਸ ਪਿੰਡ ਦੇ ਸੂਝਵਾਨ ਲੋਕ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਦੇ ਹਨ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਪਹਿਲ ਕੀਤੀ ਗਈ ਸੀ ਕਿ ਪਿੰਡ ਦੇ ਵਿੱਚ ਸਰਬ ਸੰਮਤੀ ਦੇ ਨਾਲ ਪੰਚਾਇਤ ਚੁਣ ਲਈ ਜਾਵੇ ਪਰ ਅਜਿਹਾ ਨਹੀਂ ਹੋਇਆ ਦੂਸਰੇ ਉਮੀਦਵਾਰ ਵੱਲੋਂ ਆਪਣਾ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਆਪਣੇ ਪੱਖ ਦਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਉਹਨਾਂ ਕਿਹਾ ਕਿ ਉਹਨਾਂ ਦੇ ਪੁੱਤਰ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਅਤੇ ਖੁਦ ਬਲਕੌਰ ਸਿੰਘ ਨੇ ਪਿੰਡ ਦੇ ਲਈ ਹਮੇਸ਼ਾ ਭਲਾਈ ਦੇ ਕੰਮ ਕੀਤੇ ਹਨ ਪਰ ਜੇਕਰ ਪਿੰਡ ਵਾਸੀ ਉਹਨਾਂ ਨੂੰ ਸਰਬ ਸੰਮਤੀ ਦੇ ਨਾਲ ਸਰਪੰਚੀ ਕਰਨ ਦਾ ਮੌਕਾ ਦਿੰਦੇ ਤਾਂ ਉਹ ਜਰੂਰ ਕਰਦੇ ਪਰ ਅਜਿਹਾ ਨਹੀਂ ਹੋਇਆ ਕਿਉਂਕਿ ਦੂਸਰੇ ਪੱਖ ਦੇ ਉਮੀਦਵਾਰ ਵੱਲੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਸੀ ਉਥੇ ਉਹਨਾਂ ਕਿਹਾ ਕਿ ਉਹਨਾਂ ਦੀ ਡਿਊਟੀ ਉਹਨਾਂ ਦੇ ਗਰੁੱਪ ਵੱਲੋਂ ਚੋਣ ਦੇ ਵਿੱਚ ਪੋਲਿੰਗ ਏਜੰਟ ਦੀ ਲਗਾਈ ਗਈ ਸੀ ਜਿਸ ਦੇ ਲਈ ਉਹਨਾਂ ਵੱਲੋਂ ਪੋਲਿੰਗ ਏਜੰਟ ਦੀ ਵੀ ਸੇਵਾ ਨਿਭਾਈ ਹੈ ਉਹਨਾਂ ਇਹ ਵੀ ਕਿਹਾ ਕਿ ਪਿੰਡ ਦੇ ਲੋਕਾਂ ਨੂੰ ਆਪਣੇ ਪਿੰਡ ਦੇ ਵਧੀਆ ਵਿਕਾਸ ਲਈ ਸੂਝਵਾਨ ਅਤੇ ਪਿੰਡ ਦਾ ਵਿਕਾਸ ਕਰਨ ਵਾਲੇ ਵਿਅਕਤੀ ਨੂੰ ਵੋਟ ਦੇ ਕੇ ਚੁਣਿਆ ਜਾਵੇ ਤਾਂ ਕਿ ਪਿੰਡ ਦਾ ਵਧੀਆ ਵਿਕਾਸ ਹੋ ਸਕੇ।

  • 11 ਵਜੇ ਤੱਕ 13 ਫੀਸਦੀ ਵੋਟਿੰਗ ਹੋਈ
    ਚੋਣ ਕਮਿਸ਼ਨ ਅਨੁਸਾਰ ਪੰਚਾਇਤੀ ਚੋਣਾਂ ਵਿੱਚ ਸਵੇਰੇ 11 ਵਜੇ ਤੱਕ ਕੁੱਲ ਮਿਲਾ ਕੇ 13 ਫੀਸਦੀ ਵੋਟਿੰਗ ਹੋ ਚੁੱਕੀ ਹੈ।

  • Anandpur Sahib ਅਜੇ 13 % ਹੀ ਹੋਈ ਵੋਟਿੰਗ

    ਰੋਪੜ 11 ਵਜੇ ਤੱਕ 13 ਫ਼ੀਸਦ ਵੋਟਿੰਗ ਹੋਈ ਹੈ

  • Panchayat Election 2024: ਇੱਥੇ ਵੱਡੇ ਅਪਡੇਟਸ 

    1. ਸੁਪਰੀਮ ਕੋਰਟ ਨੇ ਪੰਜਾਬ ਵਿੱਚ ਚੱਲ ਰਹੀਆਂ ਪੰਚਾਇਤੀ ਚੋਣਾਂ ਵਿੱਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਚੋਣਾਂ 'ਤੇ ਰੋਕ ਲਗਾਉਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਚੋਣਾਂ ਨੂੰ ਰੋਕਣਾ ਗੰਭੀਰ ਮਾਮਲਾ ਹੈ।
    2. ਜਗਰਾਓਂ ਦੇ ਪਿੰਡ ਕੋਠੇ ਅਠਚੱਕ ਵਿੱਚ ਜਿਵੇਂ ਹੀ ਵੋਟਿੰਗ ਸ਼ੁਰੂ ਹੋਈ ਤਾਂ ਝਗੜਾ ਹੋ ਗਿਆ। ਲੋਕਾਂ ਦੇ ਹੰਗਾਮੇ ਤੋਂ ਬਾਅਦ ਇੱਥੇ ਵੋਟਿੰਗ ਰੁਕ ਗਈ ਹੈ। ਇਸ ਤੋਂ ਇਲਾਵਾ ਜਗਰਾਉਂ ਦੇ ਪਿੰਡ ਪੋਨਾ ਅਤੇ ਪਿੰਡ ਡੱਲਾ ਦੀਆਂ ਚੋਣਾਂ ਰੱਦ ਕਰਨ ਦੇ ਹੁਕਮ ਦਿੱਤੇ ਗਏ ਹਨ।
    3. ਮਾਨਸਾ ਦੇ ਪਿੰਡ ਮਾਨਸਾ ਖੁਰਦ ਵਿੱਚ ਵੋਟਿੰਗ ਰੋਕ ਦਿੱਤੀ ਗਈ ਹੈ। ਬੈਲਟ ਪੇਪਰ ਗਲਤ ਛਾਪਿਆ ਗਿਆ ਸੀ। ਮਾਮਲਾ ਧਿਆਨ ਵਿੱਚ ਆਉਂਦੇ ਹੀ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ।
    4. ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੋਹਲ ਸੈਨ ਵਿੱਚ ਪੋਲਿੰਗ ਬੂਥ ਦੇ ਬਾਹਰ ਗੋਲੀਬਾਰੀ ਹੋਈ। ਗੋਲੀ ਲੱਗਣ ਨਾਲ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਵੋਟਾਂ ਪਾਉਣ ਲਈ ਕਤਾਰ ਵਿੱਚ ਖੜ੍ਹੇ ਲੋਕਾਂ ਵਿੱਚ ਝਗੜਾ ਹੋ ਗਿਆ।
    5. ਪੰਚਾਇਤੀ ਚੋਣਾਂ ਵਿੱਚ ਸਰਪੰਚ ਦੇ ਅਹੁਦੇ ਲਈ 25,588 ਉਮੀਦਵਾਰ ਮੈਦਾਨ ਵਿੱਚ ਹਨ। ਪੰਚ ਦੇ ਅਹੁਦੇ ਲਈ 80,598 ਉਮੀਦਵਾਰ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ 3,798 ਸਰਪੰਚ ਅਤੇ 48,861 ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ।

  • ਮਾਨਸਾ ਖੁਰਦ ਦੀਆਂ ਪੰਚਾਇਤੀ ਚੋਣਾਂ ਹੋਈਆਂ ਰੱਦ
    ਬੈਲਟ ਪੇਪਰਾਂ ਉੱਪਰ ਚੋਣ ਨਿਸ਼ਾਨ ਅਦਲਾ ਬਦਲੀ ਹੋਣ ਕਾਰਨ ਪਿੰਡ ਵਾਸੀਆਂ ਵੱਲੋਂ ਸਹਿਮਤੀ ਕਰਦੇ ਹੋਏ ਚੋਣਾਂ ਕੀਤੀਆਂ ਰੱਦ

  • Panchayat Election 2024: ਖਾਨਾ ਵਿੱਚ ਸਵੇਰੇ 11 ਵਜੇ ਤੱਕ 16 ਫੀਸਦੀ ਪੋਲਿੰਗ
    ਫਰੀਦਕੋਟ- ਸਵੇਰੇ 10 ਵਜੇ ਤੱਕ 12 ਫੀਸਦੀ ਪੋਲਿੰਗ
    ਲੁਧਿਆਣਾ ਵਿੱਚ ਸਵੇਰੇ 10 ਵਜੇ ਤੱਕ 9 ਫੀਸਦੀ ਮਤਦਾਨ ਹੋਇਆ

  • Panchayat Election 2024: ਨਾਭਾ ਬਲਾਕ ਦੇ ਪਿੰਡ ਉਪਲਾਂ ਦੇ ਵਿੱਚ ਲੋਕਾਂ ਨੇ ਚੋਣਾਂ ਦਾ ਬਾਈਕਾਟ ਕੀਤਾ

    ਭਾਵੇਂ ਕਿ ਪੂਰੇ ਪੰਜਾਬ ਦੇ ਵਿੱਚ ਅੱਜ ਪੰਚਾਇਤੀ ਚੋਣਾਂ ਨੇ ਜਿਹੜੀਆਂ ਪਿੰਡਾਂ ਦੇ ਵਿੱਚ ਹੋ ਰਹੀਆਂ ਨੇ ਨਾਭਾ ਬਲਾਕ ਦੇ ਪਿੰਡ ਉਪਲਾਂ ਦੇ ਵਿੱਚ ਲੋਕਾਂ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ ਹੈ।, ਚੋਣਾਂ ਦੇ ਐਲਾਨ ਸਮੇਂ ਹੀ ਲੋਕਾਂ ਨੇ ਪਿੰਡ ਵਿੱਚ ਬਾਈਕਾਟ ਕਰ ਦਿੱਤਾ ਗਿਆ ਸੀ ਕਿਉਂਕਿ ਇਹ ਪਿੰਡ ਲਗਾਤਾਰ ਰਿਜ਼ਰਵ ਚਲਦਾ ਰਿਹਾ ਹੈ।, ਭਾਵੇਂ ਕਿ ਇਸ ਪਿੰਡ ਦੇ ਵਿੱਚ 350 ਵੋਟ ਹੈ ਐਸੀ ਭਾਈਚਾਰੇ ਦੀਆਂ ਇਸ ਪਿੰਡ ਵਿੱਚ 25 ਤੋਂ 30 ਵੋਟਾਂ ਹਨ।, ਲੋਕਾਂ ਨੇ ਕਿਹਾ ਕਿ ਪਿਛਲੇ ਸਾਲਾਂ ਤੋਂ ਬਿਲਕੁਲ ਵੀ ਵਿਕਾਸ ਨਹੀਂ ਹੋਇਆ, ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕੀਤੀ ਸੀ ਕਿ ਸਾਡਾ ਪਿੰਡ ਜਰਨਲ ਕੀਤਾ ਜਾਵੇ, ਨਾ ਸਾਡੀ ਸਰਕਾਰ ਨੇ ਸੁਣੀ ਤੇ ਨਾ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ, ਇਸ ਕਰਕੇ ਅਸੀਂ ਪਿੰਡ ਵਿੱਚ ਚੋਣਾਂ ਦਾ ਬਾਈਕਾਟ ਕਰ ਦਿੱਤਾ ਹੈ।,

  • Panchayat Election 2024: ਲੁਧਿਆਣਾ ਦੇ ਦੋ ਪਿੰਡਾਂ ਵਿੱਚ ਨਹੀਂ ਹੋਵੇਗਾ ਇਲੈਕਸ਼ਨ
    ਪਿੰਡ ਡੱਲਾ, ਪਿੰਡ ਪੋਨਾ ਵਿਚ ਇਲੈਕਸ਼ਨ ਨਹੀਂ

  • ਸਵੇਰੇ 10 ਵਜੇ ਤੱਕ 10.5 ਫੀਸਦੀ ਵੋਟਿੰਗ ਹੋਈ
    ਪੰਜਾਬ ਦੀਆਂ ਪੰਚਾਇਤੀ ਚੋਣਾਂ ਵਿੱਚ ਸਵੇਰੇ 10 ਵਜੇ ਤੱਕ 10.5 ਫੀਸਦੀ ਵੋਟਿੰਗ ਹੋਈ।

  • Panchayat Election 2024: ਪੰਚਾਇਤੀ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਆਪਣੇ ਪਰਿਵਾਰ ਸਮੇਤ ਪਿੰਡ ਕਟਾਰੂ ਚੱਕ ਪੁੱਜੇ।
    ਉਨ੍ਹਾਂ ਦੀ ਪਤਨੀ ਉਰਮਿਲਾ ਦੇਵੀ ਗਾਓ ਕਟਾਰੂ ਚੱਕ ਤੋਂ ਸਰਪੰਚ ਦੇ ਅਹੁਦੇ ਲਈ ਉਮੀਦਵਾਰ ਹੈ।  ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਲਾਲਚੰਦ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਵਿੱਚ ਵੋਟਿੰਗ ਪ੍ਰਕਿਰਿਆ ਸ਼ਾਂਤੀਪੂਰਵਕ ਚੱਲ ਰਹੀ ਹੈ ਅਤੇ ਹਰੇਕ ਵਿਅਕਤੀ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ।

  • Panchayat Election 2024: ਬੀਤੀ ਰਾਤ ਬਰਨਾਲਾ ਦੇ ਪਿੰਡ ਕਰਮਗੜ੍ਹ ਵਿੱਚ ਸਰਪੰਚ ਦੀ ਚੋਣ ਨੂੰ ਲੈ ਕੇ ਚੋਣ ਲੜ ਰਹੇ ਸਰਪੰਚ ਅਤੇ ਸਰਪੰਚ ਦੇ ਹਮਾਇਤੀਆਂ ਵਿੱਚ ਲੜਾਈ ਹੋਣ ਦੀ ਸੂਚਨਾ ਮਿਲੀ ਹੈ ਕਿ ਇਸ ਲੜਾਈ ਵਿੱਚ ਕਈ ਵਾਹਨਾਂ ਦੀ ਭੰਨ-ਤੋੜ ਵੀ ਹੋ ਗਈ ਇਸ ਹਮਲੇ ਦੀ ਲਪੇਟ 'ਚ ਆਏ ਸਰਪੰਚ ਗੁਰਜੰਟ ਸਿੰਘ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

  • ਤਰਨਤਾਰਨ 'ਚ ਪੋਲਿੰਗ ਬੂਥ ਦੇ ਬਾਹਰ ਚੱਲੀ ਗੋਲੀ
    ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੋਹਲ ਸੈਨ ਵਿੱਚ ਪੋਲਿੰਗ ਬੂਥ ਦੇ ਬਾਹਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਲੱਗਣ ਨਾਲ ਇੱਕ ਵਿਅਕਤੀ ਜ਼ਖਮੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵੋਟ ਪਾਉਣ ਲਈ ਕਤਾਰ 'ਚ ਖੜ੍ਹੇ ਲੋਕਾਂ 'ਚ ਝਗੜਾ ਹੋ ਗਿਆ। ਜਿਸ ਤੋਂ ਬਾਅਦ ਇਕ ਵਿਅਕਤੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਇੱਕ ਵਿਅਕਤੀ ਦੀ ਲੱਤ ਵਿੱਚ ਗੋਲੀ ਲੱਗੀ ਹੈ। ਜਿਸ ਨੂੰ ਅੰਮ੍ਰਿਤਸਰ ਹਸਪਤਾਲ ਦਾਖਲ ਕਰਵਾਇਆ ਗਿਆ। ਪੋਲਿੰਗ ਬੂਥ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ।

  • Panchayat Election 2024: ਮਾਨਸਾ ਜ਼ਿਲ੍ਹੇ ਪੰਚਾਇਤ ਚੁਣਨ ਦੇ ਲਈ ਵੋਟਰਾਂ ਦੇ ਵਿੱਚ ਉਤਸ਼ਾਹ ਸਵੇਰ ਤੋਂ ਹੀ ਲੱਗੀਆਂ ਲੰਬੀਆਂ ਕਤਾਰਾਂ

    ਪੰਜਾਬ ਭਰ ਦੇ ਵਿੱਚ ਅੱਜ ਪੰਚਾਇਤੀ ਇਲੈਕਸ਼ਨ ਹੋ ਰਹੇ ਨੇ ਵੋਟਰਾਂ ਦੇ ਵਿੱਚ ਵੋਟ ਪਾਉਣ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਅਤੇ ਸਵੇਰ ਤੋਂ ਹੀ ਵੋਟਰ ਵੋਟਿੰਗ ਕਰਨ ਦੇ ਲਈ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਤਾਂ ਕਿ ਵੋਟਿੰਗ ਸ਼ਾਂਤੀ ਪੂਰਵਕ ਹੋ ਸਕੇ। 

    ਮਾਨਸਾ ਜ਼ਿਲ੍ਹੇ ਦੇ ਵਿੱਚ 245 ਗ੍ਰਾਮ ਪੰਚਾਇਤਾਂ ਹਨ ਜਿਨਾਂ ਵਿੱਚੋਂ 21 ਪੰਚਾਇਤਾਂ ਤੇ ਸਰਬ ਸੰਮਤੀ ਹੋ ਚੁੱਕੀ ਹੈ। ਪੰਚਾਇਤਾਂ ਸਰਬ ਸੰਮਤੀ ਨਾਲ ਚੁਣੀਆਂ ਜਾ ਚੁੱਕੀਆਂ ਹਨ ਅਤੇ ਅੱਜ ਮਾਨਸਾ ਜਿਲ੍ਹੇ ਦੇ 24 ਪਿੰਡਾਂ ਦੇ ਵਿੱਚ ਪੰਚਾਇਤ ਚੁਣਨ ਦੇ ਲਈ ਵੋਟਿੰਗ ਹੋ ਰਹੀ ਹੈ। ਉੱਥੇ ਹੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਾਂਤੀ ਪੂਰਵਕ ਅਤੇ ਨਿਰਵਿਘਨ ਵੋਟਿੰਗ ਕਰਵਾਉਣ ਦੇ ਲਈ 4000 ਦੇ ਕਰੀਬ ਚੋਣ ਆਮਲਾ ਜ਼ਿਲ੍ੇ ਭਰ ਦੇ ਵਿੱਚ ਤੈਨਾਤ ਕੀਤਾ ਗਿਆ ਹੈ। ਅਪੰਗ ਅਤੇ ਬਜ਼ੁਰਗ ਵਿਅਕਤੀਆਂ ਨੂੰ ਵੀਲ ਚਿਹਰਾ ਤੇ ਜਾਂ ਫਿਰ ਆਪਣੀਆਂ ਨਿੱਜੀ ਚੇਅਰ ਤੇ ਲਿਆ ਕੇ ਵੋਟ ਦਾ ਇਸਤੇਮਾਲ ਕਰਵਾਇਆ ਜਾ ਰਿਹਾ ਹੈ।

    ਵੋਟਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਵੋਟਰਾਂ ਨੇ ਦੱਸਿਆ ਕਿ ਵੋਟਾਂ ਨੂੰ ਲੈ ਕੇ ਉਹਨਾਂ ਦੇ ਵਿੱਚ ਕਾਫੀ ਉਤਸਾਹ ਹੈ ਅਤੇ ਪਿੰਡ ਦੇ ਚੰਗੇ ਵਿਕਾਸ ਲਈ ਸਿੱਖਿਆ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਤੇ ਪਿੰਡ ਦੇ ਵਿਕਾਸ ਲਈ ਅੱਜ ਇੱਕ ਪੜ੍ਹੀ ਲਿਖੀ ਪੰਚਾਇਤ ਚੁਣੀ ਜਾ ਰਹੀ ਹੈ। ਉਹਨਾਂ ਕਿਹਾ ਕਿ ਉਹ ਆਪਣੇ ਪੜੇ ਲਿਖੇ ਅਤੇ ਆਪਣੇ ਆਉਣ ਵਾਲੇ ਬੱਚਿਆਂ ਦੇ ਭਵਿੱਖ ਦੇ ਲਈ ਵਧੀਆ ਪੰਚਾਇਤ ਚੁਣਨ ਜਾ ਰਹੇ ਹਨ ਉਹਨਾਂ ਇਹ ਵੀ ਕਿਹਾ ਕਿ ਬਹੁਤ ਹੀ ਸ਼ਾਂਤੀ ਪੂਰਵਕ ਵੋਟਾਂ ਪੈ ਰਹੀਆਂ ਹਨ ਅਤੇ ਕਿਸੇ ਵੀ ਪ੍ਰਕਾਰ ਦਾ ਆਪਸੀ ਭਾਈਚਾਰੇ ਵਿੱਚ ਮਨ ਮੁਟਾਵ ਨਹੀਂ ਅਤੇ ਸਾਰੀਆਂ ਹੀ ਪਾਰਟੀਆਂ ਦੇ ਵਿਅਕਤੀ ਸ਼ਾਂਤੀ ਪੂਰਵਕ ਵੋਟਿੰਗ ਕਰਨ ਦੇ ਲਈ ਵੋਟਰਾਂ ਨੂੰ ਅਪੀਲ ਕਰ ਰਹੇ ਹਨ।

  • Panchayat Election 2024: ਗ੍ਰਾਮ ਪੰਚਾਇਤੀ ਚੋਣਾਂ-2024- ਜ਼ਿਲ੍ਹੇ ਭਰ ਚ 640500 ਵੋਟਰ ਕਰਨਗੇ ਆਪਣੀ ਵੋਟ ਦਾ ਇਸਤੇਮਾਲ

    ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਪੰਜਾਬ ਭਰ ਵਿੱਚ ਜਿੱਥੇ ਪੋਲਿੰਗ ਹੋ ਰਹੀ ਹੈ ਉੱਥੇ ਹੀ ਜਿਲ੍ਹਾ ਬਠਿੰਡਾ ਦੀ ਗੱਲ ਕਰੀਏ ਤਾਂ ਬਠਿੰਡਾ ਦੇ ਪਿੰਡ ਗੁਰੂ ਸਰ ਸਹਿਣੇ ਵਾਲਾ ਦੇ ਵਿੱਚ ਲੋਕਾਂ ਦੇ ਵਿੱਚ ਪੋਲਿੰਗ ਨੂੰ ਲੈ ਕੇ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ ਤਕਰੀਬਨ 9 ਵਜੇ ਤੱਕ 20% ਤੋਂ ਉੱਪਰ ਪੋਲਿੰਗ ਹੋ ਚੁੱਕੀ ਹੈ ਔਰ ਇਸ ਪਿੰਡ ਵਿੱਚ 80 ਤੋਂ 85% ਪੋਲਿੰਗ ਹੋਣ ਦੀ ਸੰਭਾਵਨਾ ਹੈ ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵੋਟਰਾਂ ਨੇ ਦੱਸਿਆ ਕਿ ਇਸ ਵਾਰ ਅਸੀਂ ਕਿਸੇ ਪਾਰਟੀ ਨੂੰ ਨਹੀਂ ਪਾਰਟੀ ਤੋਂ ਉੱਠ ਕੇ ਭਾਈਚਾਰਕ ਤੌਰ ਦੇ ਉੱਪਰ ਵਿਕਾਸ ਕਰਨ ਵਾਲੇ ਲੋਕਾਂ ਨੂੰ ਹੀ ਚੁਣਾਂਗੇ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ ਕਿਉਂਕਿ ਪਿੰਡ ਦਾ ਵਿਕਾਸ ਸਾਡੇ ਲਈ ਸਭ ਤੋਂ ਮਹੱਤਵਪੂਰਨ ਹੈ ਪਿੰਡ ਵਿੱਚ ਪੰਚਾਇਤ ਵੱਲੋਂ ਪਹਿਲਾਂ ਬਹੁਤ ਚੰਗੇ ਵਿਕਾਸ ਕਾਰਜ ਕੀਤੇ ਗਏ ਹਨ ਪਿੰਡ ਵਿੱਚ ਸਕੂਲ ਪੰਚਾਇਤ ਘਰ ਹਸਪਤਾਲ ਅਤੇ ਬਹੁਤ ਸਾਰੀਆਂ ਗਲੀਆਂ ਨਾਲੀਆਂ ਜਿਹੜੀਆਂ ਪੱਕੀਆਂ ਕਰ ਦਿੱਤੀਆਂ ਗਈਆਂ ਹਨ ਇਸੇ ਕਰਕੇ ਅਸੀਂ ਵਿਕਾਸ ਕਰਨ ਵਾਲੇ ਲੋਕਾਂ ਨੂੰ ਹੀ ਪੰਚਾਇਤ ਦੇ ਤੌਰ ਤੇ ਚੁਣਾਂਗੇ ਖਾਸ ਕਰਕੇ ਔਰਤਾਂ ਵਿੱਚ ਵੋਟ ਪਾਉਣ ਨੂੰ ਲੈ ਗਏ ਮਰਦਾਂ ਮੁਕਾਬਲੇ ਜਿਆਦੇ ਉਤਸ਼ਾਹ ਦੇਖਣ ਨੂੰ ਮਿਲਿਆ।

  • Panchayat Election 2024: ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਦੀ ਵਾਰਡ ਨੰਬਰ 8 ਬੂਥ ਨੰਬਰ 82 ਦੀ ਚੋਣਾਂ ਦੀ ਪ੍ਰਕਿਰਿਆ ਰੁਕੀ ਮੈਂਬਰੀ ਉਮੀਦਵਾਰਾਂ ਦੇ ਨਾਂ ਅੱਗੇ ਗਲਤ ਚੋਣ ਨਿਸ਼ਾਨ ਆਉਣ ਕਰਕੇ ਰੋਕੀ ਗਈ ਚੋਣ ਪ੍ਰਕਿਰਿਆ ਵੋਟਰਾਂ ਵਿੱਚ ਗੁੱਸੇ ਦੀ ਲਹਿਰ

  • Panchayat Election 2024 :ਪੰਚਾਇਤੀ ਚੋਣਾਂ ਵਿੱਚ ਔਰਤਾਂ ਦੀ ਭੂਮਿਕਾ ਵੀ ਅਹਿਮ ਹੋਣ ਜਾ ਰਹੀ ਹੈ, ਅੱਜ ਸਵੇਰੇ ਜਿਵੇਂ ਹੀ ਵੋਟਿੰਗ ਸ਼ੁਰੂ ਹੋਈ, ਇਸ ਦਾ ਜਾਇਜ਼ਾ ਲਿਆ ਤਾਂ ਦੇਖਿਆ ਗਿਆ ਹੈ ਕਿ ਔਰਤਾਂ ਦੀ ਗਿਣਤੀ ਬਹੁਤ ਜ਼ਿਆਦਾ ਰਹੀ।

  • Panchayat Election 2024 : ਮੋਹਾਲੀ ਦੇ ਪਿੰਡ ਸਨੇਟਾ ਵਿੱਚ ਵੋਟਿੰਗ ਪ੍ਰਕਰਿਆ ਸ਼ੁਰੂ
    ਅੱਜ ਮੋਹਾਲੀ ਦੇ ਵਿੱਚ ਮਿੰਨੀ ਪਾਰਲੀਮੈਂਟ ਅਖਵਾਈ ਜਾਣ ਵਾਲੀ ਪੰਚਾਇਤੀ ਚੋਣਾਂ ਦੀ ਪ੍ਰਕਰਿਆ ਸ਼ੁਰੂ ਹੋ ਚੁੱਕੀ ਹੈ। ਆਪਣੀ ਜਮਹੂਰੀਅਤ ਦਾ ਹੱਕ ਅਦਾ ਕਰਨ ਲਈ ਵੋਟਰਾਂ ਵੱਲੋਂ ਲੰਬੀਆਂ ਕਤਾਰਾਂ ਅੱਜ ਸਵੇਰ ਤੋਂ ਹੀ ਲਗਾ ਲਿਤੀਆਂ ਗਈਆਂ ਹਨ ਤਾਂ ਜੋ ਵੋਟਾਂ ਭੁਗਤਾ ਹੋਣ ਤੋਂ ਬਾਅਦ ਵੇਲੇ ਹੋ ਕੇ ਆਪੋ ਆਪਣੇ ਕੰਮਾਂ ਕਾਰਾਂ ਨੂੰ ਨੇਪਰੇ ਚਾੜ ਸਕਣ। ਪ੍ਰਾਪਤ ਜਾਣਕਾਰੀਆਂ ਅਨੁਸਾਰ ਮੋਹਾਲੀ ਦੇ ਵਿੱਚ ਤਕਰੀਬਨ 422 ਦੇ ਕਰੀਬ ਪੋਲਿੰਗ ਬੂਥ ਲਗਾਏ ਗਏ ਹਨ। ਜਿਨਾਂ ਵਿੱਚੋਂ 48 ਬੂਥ ਹਾਈਪਰ ਸੈਂਸਿਟਿਵ ਬੂਥ ਘੋਸ਼ਿਤ ਕੀਤੇ ਜਾ ਚੁੱਕੇ ਹਨ। ਪੰਜਾਬ ਪੁਲਿਸ ਵੱਲੋਂ ਤਕਰੀਬਨ 1300 ਦੇ ਕਰੀਬ ਪੁਲਿਸ ਮੁਲਾਜ਼ਮ ਚੋਣਾਂ ਨੂੰ ਅਮਨੋ ਅਮਾਨ ਨਾਲ ਭੁਗਤਾਨ ਲਈ ਡਿਊਟੀ ਤੇ ਤੈਨਾਤ ਕੀਤੇ ਗਏ ਹਨ। ਪੰਚਾਇਤੀ ਚੋਣਾਂ ਲਈ ਚੋਣ ਕਮਿਸ਼ਨ ਵੱਲੋਂ ਦੋ ਤਰੀਕੇ ਦੇ ਬੈਲਟ ਪੇਪਰ ਰੱਖੇ ਗਏ ਹਨ ਜਿਹੜਾ ਵਿੱਚ ਗੁਲਾਬੀ ਰੰਗ ਦਾ ਬੈਲਟ ਪੇਪਰ ਸਰਪੰਚੀ ਲਈ ਅਤੇ ਚਿੱਟੇ ਰੰਗ ਦਾ ਬੈਲਿਡ ਪੇਪਰ ਪੰਚੀ ਲਈ ਰੱਖਿਆ ਗਿਆ ਹੈ।

  • Panchayat Election 2024:  ਪਿੰਡ ਕਚਹਿਰੀ ਰਜ਼ਾਦਾ, ਅੰਮ੍ਰਿਤਸਰ ਵਿੱਚ ਕੁਝ ਬੈਲਟ ਪੇਪਰ ਗੁੰਮ ਹੋਣ ਕਾਰਨ ਵੋਟਿੰਗ ਫਿਲਹਾਲ ਬੰਦ ਹੈ।
    ਬੈਲਟ ਪੇਪਰ ਗੁੰਮ ਹੋਣ ਕਾਰਨ ਚੋਣ ਲੜ ਰਹੇ ਲੋਕਾਂ ਨੇ ਪ੍ਰਦਰਸ਼ਨ ਕੀਤਾ ਅਤੇ  ਕਿਹਾ ਕਿ ਉਹ ਨਵੇਂ ਬੈਲਟ ਪੇਪਰ ਮਿਲਣ ਤੋਂ ਬਾਅਦ ਦੁਬਾਰਾ ਵੋਟਿੰਗ ਸ਼ੁਰੂ ਕਰਨਗੇ।
    ਪਹਿਲਾਂ ਬੈਲਟ ਪੇਪਰ ਪੂਰੇ ਹੁੰਦੇ ਸਨ, ਹੁਣ ਕਈ ਬੈਲਟ ਪੇਪਰ ਗਾਇਬ ਹਨ।
    ਕੁੱਲ 425 ਵੋਟਾਂ ਵਿੱਚੋਂ ਕਰੀਬ 100 ਵੋਟਾਂ ਗਾਇਬ ਹਨ
    ਪ੍ਰਸ਼ਾਸਨ ਆ ਕੇ ਵੋਟ ਬੈਲਟ ਪੇਪਰ ਦੀ ਪਰਚੀ ਪੂਰੀ ਕਰੇਗਾ ਅਤੇ ਫਿਰ ਵੋਟਿੰਗ ਸ਼ੁਰੂ ਕਰੇਗੀ।

  • Panchayat Election 2024: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਉਹਨਾਂ ਦੇ ਮਾਤਾ ਅਤੇ ਪਿਤਾ ਵੱਲੋਂ ਆਪਣੇ ਜੱਦੀ ਪਿੰਡ ਗੰਭੀਰਪੁਰ ਵਿਖੇ ਪਾਈ ਗਈ ਆਪਣੀ ਵੋਟ 

  •  Panchayat Election 2024: ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਲਖਮੀਰ ਵਿੱਚ ਪਿੰਡ ਵਾਸੀਆਂ ਨੇ ਅਜੇ ਤੱਕ ਵੋਟਿੰਗ ਸ਼ੁਰੂ ਨਹੀਂ ਹੋਣ ਦਿੱਤੀ।
    ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਲਖਮੀਰ ਵਿੱਚ ਅਜੇ ਤੱਕ ਵੋਟਿੰਗ ਪ੍ਰਕਿਰਿਆ ਸ਼ੁਰੂ ਨਹੀਂ ਹੋਣ ਦਿੱਤੀ ਗਈ, ਉਹ ਕੱਲ੍ਹ ਸਵੇਰ ਤੋਂ ਹੀ ਗੇਟ ਦੇ ਬਾਹਰ ਧਰਨੇ 'ਤੇ ਬੈਠੇ ਹਨ ਅਤੇ ਪਿਛਲੇ ਪੰਜ ਸਾਲਾਂ ਤੋਂ ਆਪਣੀਆਂ 441 ਵੋਟਾਂ ਪਾਉਣ ਦੀ ਮੰਗ ਕਰ ਰਹੇ ਹਨ। ਇਹ ਲੋਕ ਇਸ ਪਿੰਡ ਵਿੱਚ ਪੰਚਾਇਤੀ ਵੋਟਾਂ ਨਹੀਂ ਬਣੀਆਂ, ਪੋਲਿੰਗ ਬੂਥ ਦੇ ਬਾਹਰ ਧਰਨੇ ਵਿੱਚ ਬੈਠੇ ਹਨ ਅਤੇ ਹੁਣ ਤੱਕ ਸਰਕਾਰੀ ਅਮਲੇ ਨੂੰ ਬੂਥ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ।

     

  • Amritsar Panchayat Election 2024: ਪੰਚਾਇਤੀ ਚੋਣਾਂ ਨੂੰ ਲੈ ਕੇ ਸੰਵੇਦਨਸ਼ੀਲ ਬੂਥਾਂ ’ਤੇ ਤਿੱਖੀ ਨਜ਼ਰ ਰੱਖਦੀ ਹੋਈ ਪੁਲੀਸ।
    ਡੀਐਸਪੀ ਗੁਰਵਿੰਦਰ ਸਿੰਘ ਵੱਲੋਂ ਸਾਰੇ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਬੂਥਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਨੇ ਸ਼ਰਾਰਤੀ ਅਨਸਰਾਂ ਨੂੰ ਤਾੜਨਾ ਕੀਤੀ ਜੇਕਰ ਕਿਸੇ ਵੀ ਤਰ੍ਹਾਂ ਦਾ ਮਾਹੌਲ ਬਣਾਇਆ ਤਾਂ ਕਾਰਵਾਈ ਕੀਤੀ ਜਾਵੇਗੀ
    ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ

  • Mohali Panchayat Election 2024: ਮੋਹਾਲੀ ਦੇ ਪਿੰਡ ਜੁਝਾਰ ਨਗਰ ਵਿੱਚ ਵੋਟਿੰਗ ਪ੍ਰਕਿਰਿਆ ਜਾਰੀ ਹੈ।

    ਮੋਹਾਲੀ ਦੇ ਪਿੰਡ ਜੁਝਾਰ ਨਗਰ ਵਿੱਚ ਵੋਟਿੰਗ ਪ੍ਰਕਿਰਿਆ ਜਾਰੀ ਹੈ। ਪੰਚਾਇਤੀ ਚੋਣਾਂ ਲਈ ਵੋਟਾਂ ਪਾਉਣ ਲਈ ਮੁਹਾਲੀ ਦੇ ਪਿੰਡ ਜੁਝਾਰ ਨਗਰ ਵਿੱਚ ਲੋਕਾਂ ਦੀ ਭੀੜ ਲੱਗੀ ਹੋਈ ਹੈ।

  • Ferozepur Panchayat Election 2024: ਫ਼ਿਰੋਜ਼ਪੁਰ ਦੀਆਂ 835 ਪੰਚਾਇਤਾਂ ਵਿੱਚੋਂ 441 ਪੰਚਾਇਤਾਂ 'ਤੇ ਚੋਣਾਂ ਹਨ

    ਫਿਰੋਜ਼ਪੁਰ ਤੋਂ ਸ਼ੁਰੂ ਹੋਈ ਪੰਚਾਇਤੀ ਚੋਣਾਂ ਨੂੰ ਲੈ ਕੇ ਵੋਟਾਂ ਪਾਉਣ ਲਈ ਭਾਰੀ ਉਤਸ਼ਾਹ ਪਿੰਡ ਦੀ ਵੀਡੀਓ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਫ਼ਿਰੋਜ਼ਪੁਰ ਦੀਆਂ 835 ਪੰਚਾਇਤਾਂ ਵਿੱਚੋਂ 441 ਪੰਚਾਇਤਾਂ 'ਤੇ ਚੋਣਾਂ ਹਨ। ਜਿਨ੍ਹਾਂ ਬੂਥਾਂ 'ਤੇ ਚੋਣਾਂ ਹੋਣੀਆਂ ਹਨ, ਉਨ੍ਹਾਂ ਦੀ ਕੁੱਲ ਗਿਣਤੀ 510 ਹੈ।ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸ਼ਾਮ 4 ਵਜੇ ਤੱਕ ਜਾਰੀ ਰਹੇਗੀ, ਜਿਸ ਤੋਂ ਬਾਅਦ ਗਿਣਤੀ ਹੋਵੇਗੀ। ਫ਼ਿਰੋਜ਼ਪੁਰ, ਘੱਲਖੁਰਦ, ਮੱਖੂ, ਜ਼ੀਰਾ, ਮਮਦੋਟ, ਗੁਰੂਹਰਸਹਾਏ ਬਲਾਕਾਂ ਵਿੱਚ ਚੋਣਾਂ ਹੋ ਰਹੀਆਂ ਹਨ। ਪਿੰਡ ਝੌਂਕ ਹਰੀਹਰ ਵਿੱਚ ਲੋਕ ਆਪਣੀਆਂ ਵੋਟਾਂ ਪਾਉਣ ਲਈ ਲੰਬੀਆਂ ਲਾਈਨਾਂ ਵਿੱਚ ਖੜ੍ਹੇ ਹਨ।

  • Panchayat Election 2024: ਹਲਕਾ ਭਦੌੜ ਦੇ ਬਲਾਕ ਸ਼ਹਿਣਾ ਅਧੀਨ ਪੰਚਾਇਤਾਂ ਲਈ ਵੋਟਿੰਗ ਹੋਈ ਸ਼ੁਰੂ
    ਬਲਾਕ ਸ਼ਹਿਣਾ ਚ ਸਹਿਣਾ ਦੇ 49579 ਮਰਦ ਵੋਟਰ, 43732 ਮਹਿਲਾ ਵੋਟਰ ਅਤੇ 4 ਤੀਜੇ ਲਿੰਗ ਨਾਲ ਸਬੰਧਿਤ ਵੋਟਰ ਸ਼ਾਮਿਲ ਹਨ। ਜ਼ਿਲ੍ਹੇ ਭਰ ਵਿੱਚ ਕੁੱਲ 105 ਪੋਲਿੰਗ ਸਟੇਸ਼ਨਾਂ ਨੂੰ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਐਲਾਨਿਆ ਗਿਆ ਜਿੱਥੇ ਪੁਲਿਸ ਅਤੇ ਸਿਵਿਲ ਪ੍ਰਸ਼ਾਸਨ ਦੇ ਉੱਚੇਚੇ ਪ੍ਰਬੰਧ ਕੀਤੇ ਗਏ ਹਨ। ਨਾਲ ਹੀ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਉੱਤੇ ਨਿਰੰਤਰ ਵੀਡੀਓਗ੍ਰਾਫੀ ਕੀਤੀ ਜਾਵੇਗੀ। ਇਨ੍ਹਾਂ ਪੋਲਿੰਗ ਸਟੇਸ਼ਨਾਂ ਉੱਤੇ 20 ਸੈਕਟਰ ਅਫ਼ਸਰ ਵੀ ਤਾਇਨਾਤ ਕੀਤੇ ਗਏ ਹਨ।

     

  • Panchayat Election 2024: ਬਟਾਲਾ ਨੇੜੇ ਪਿੰਡ ਹਰਦੋ ਚੰਡੇ ਵਿੱਚ ਸਵੇਰੇ 8 ਵਜੇ ਤੋਂ ਹੀ ਵੋਟਾਂ ਪਾਉਣ ਦਾ ਕੰਮ ਆਰੰਭ
     ਬਟਾਲਾ ਨੇੜੇ ਪਿੰਡ ਹਰਦੋ ਚੰਡੇ ਵਿੱਚ ਸਵੇਰੇ 8 ਵਜੇ ਤੋਂ ਹੀ ਵੋਟਾਂ ਪਾਉਣ ਦਾ ਕੰਮ ਆਰੰਭ ਹੋਇਆ। ਜਿੱਦਾਂ ਹੀ ਪੋਲਿੰਗ ਸਟੇਸ਼ਨ ਦਾ ਦਰਵਾਜ਼ਾ ਖੋਲਦਾ ਹੈ ਤਾਂ ਤੁਰੰਤ ਪਿੰਡ ਦੇ ਵਿੱਚ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਮੌਕੇ ਤੇ 200 ਤੋਂ ਵੱਧ ਲੋਕ ਆਪਣਾ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਲਈ ਇੰਤਜ਼ਾਰ ਕਰਦੇ ਪਏ ਨੇ ਆਮ ਲੋਕਾਂ ਦੀ ਮੰਨੀ ਜਾਵੇ ਤਾਂ ਇਸ ਮੌਕੇ ਉਹਨਾਂ ਦਾ ਕਹਿਣਾ ਸੀ ਕਿ ਅਮਨੋ ਇਮਾਨ ਦੇ ਨਾਲ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋਇਆ ਹੈ ਔਰ ਸਾਡੇ ਪਿੰਡ ਕਦੀ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਝਗੜਾ ਨਹੀਂ ਹੋਇਆ ਲੱਗਦਾ ਹੈ ਕਿ ਅਮਨੋ ਅਮਾਨ ਦੇ ਨਾਲ ਹੀ ਵੋਟਾਂ ਪੈਣਗੀਆਂ

     

  • Panchayat Election 2024: ਗ੍ਰਾਮ ਪੰਚਾਇਤ ਚੋਣਾਂ ਦੀਆਂ ਪ੍ਰਕਿਰਿਆ ਹੋਈ ਸ਼ੁਰੂ , ਅੰਮ੍ਰਿਤਸਰ ਦੇ ਹਲਕਾ ਅਟਾਰੀ ਤੇ ਪਿੰਡ ਪੰਡੋੜੀ ਵੜੈਚ ਦੇ ਸਰਕਾਰੀ ਸਕੂਲ ਦੇ ਬਾਹਰ ਲੋਕਾਂ ਦਾ ਵੇਖਣ ਨੂੰ ਮਿਲਿਆ ਭਾਰੀ ਇਕੱਠ,

    ਪਿੰਡ ਪੰਡੋਰੀ ਵੜੈਚ ਦੇ ਸਰਕਾਰੀ ਸਕੂਲ ਦੇ ਵਿੱਚ ਬਣਿਆ ਹੋਇਆ ਹੈ ਪੋਲਿੰਗ ਬੂਥ, ਪੋਲਿੰਗ ਬੂਥ ਦੇ ਬਾਹਰ ਲੋਕਾਂ ਦੀਆਂ ਲੱਗੀਆਂ ਹੋਈਆਂ ਹੈ ਲੰਬੀਆਂ ਲੰਬੀਆਂ ਕਤਾਰਾਂ, ਹਰ ਕੋਈ ਵੋਟ ਪਾਉਣ ਦੇ ਲਈ ਹੋ ਰਿਹਾ ਉਤਸੁਕ, ਵੋਟ ਪਾ ਕੇ ਆਏ ਬਜ਼ੁਰਗਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਤੇ ਬਜ਼ੁਰਗਾਂ ਨੇ ਕਿਹਾ ਕਿ ਉਹਨਾਂ ਨੂੰ ਅੱਜ ਦੇ ਦਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਡੀਕ ਸੀ, ਉਹਨਾਂ ਨੇ ਕਿਹਾ ਕਿ ਉਹ ਅੱਜ ਵੋਟ ਪਾ ਆਏ ਨੇ ਅਤੇ ਆਪਣੇ ਮਤ ਦਾ ਦਾਨ ਕਰ ਆਏ ਨੇ, ਉਹਨਾਂ ਨੇ ਕਿਹਾ ਕਿ ਪਿੰਡ ਦਾ ਸਰਪੰਚ ਪੰਚ ਭਾਵੇਂ ਕੋਈ ਵੀ ਬਣੇ ਪਰ ਪਿੰਡ ਦਾ ਵਿਕਾਸ ਹੋਣਾ ਜਰੂਰੀ ਆ, ਉਹਨਾਂ ਨੇ ਨੌਜਵਾਨ ਨੂੰ ਅਪੀਲ ਕੀਤੀ ਕਿ ਲੋਕ ਘਰੋਂ ਬਾਹਰ ਨਿਕਲਣ ਅਤੇ ਵੋਟ ਦਾ ਇਸਤੇਮਾਲ ਕਰਨ

  •  Panchayat Election 2024: ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਵਿਖੇ ਵੋਟਿੰਗ ਸ਼ੁਰੂ, ਲੱਗੀਆਂ ਲੰਮੀਆਂ ਕਤਾਰਾਂ

  • Panchayat Election 2024: ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਵਧੀਆ ਉਤਸ਼ਾਹ ਲੱਗੀਆਂ ਲੰਬੀਆਂ ਲੰਬੀਆਂ ਕਤਾਰਾਂ, ਨਾਭਾ ਦੇ ਪਿੰਡਾਂ ਦੀਆਂ ਵੇਖੋ ਤਸਵੀਰਾਂ ਲੋਕਾਂ ਨੇ ਕਿਹਾ ਅਸੀਂ ਆਪਣੀ ਵੋਟ ਦਾ ਕਰ ਰਹੇ ਹਾਂ ਇਸਤੇਮਾਲ

     

  • Panchayat Election 2024: ਗ੍ਰਾਮ ਪੰਚਾਇਤ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ ਹੈ

  • ਪੰਜਾਬ ਵਿੱਚ ਪੰਚਾਇਤੀ ਚੋਣਾਂ ਕਾਰਨ ਅੱਜ ਪੂਰੇ ਪੰਜਾਬ ਵਿੱਚ ਪਿੰਡਾਂ ਦੀ ਹੱਦ ਅੰਦਰ ਸਥਿਤ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਸਰਕਾਰ ਨੇ ਸਾਰੇ ਦਫ਼ਤਰਾਂ ਅਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅੱਜ ਸੇਵਾ ਕੇਂਦਰ ਵੀ ਬੰਦ ਰਹਿਣਗੇ।

  • ਪੰਚਾਇਤੀ ਚੋਣਾਂ
    ਪੰਚਾਇਤ ਵਿਭਾਗ ਅਨੁਸਾਰ ਇੱਕ ਪੰਚਾਇਤ ਵਿੱਚ 5 ਤੋਂ 13 ਪੰਚਾਇਤਾਂ ਹੁੰਦੀਆਂ ਹਨ। ਇੱਕ ਸਰਪੰਚ ਹੈ। ਹਰ ਵਾਰਡ ਵਿੱਚ ਵੱਖ-ਵੱਖ ਉਮੀਦਵਾਰ ਖੜ੍ਹੇ ਹਨ। 

  • ਸਰਬਸੰਮਤੀ ਨਾਲ 3798 ਸਰਪੰਚ ਚੁਣੇ ਗਏ
    ਗ੍ਰਾਮ ਪੰਚਾਇਤ ਚੋਣਾਂ ਵਿੱਚ ਸਰਪੰਚ ਦੇ ਅਹੁਦੇ ਲਈ ਉਮੀਦਵਾਰਾਂ ਵੱਲੋਂ ਕੁੱਲ 20147 ਨਾਮਜ਼ਦਗੀਆਂ ਵਾਪਸ ਲਈਆਂ ਗਈਆਂ ਹਨ, ਜਦਕਿ ਪੰਚ ਦੇ ਅਹੁਦੇ ਲਈ 31381 ਉਮੀਦਵਾਰਾਂ ਨੇ ਨਾਮਜ਼ਦਗੀਆਂ ਵਾਪਸ ਲੈ ਲਈਆਂ ਹਨ। ਅਜਿਹੇ ਵਿੱਚ ਹੁਣ ਸਰਪੰਚ ਦੇ ਅਹੁਦੇ ਲਈ 25588 ਅਤੇ ਪੰਚ ਦੇ ਅਹੁਦੇ ਲਈ 80598 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਸ ਤੋਂ ਇਲਾਵਾ 3798 ਸਰਪੰਚ ਅਤੇ 48861 ਪੰਚ ਬਿਨਾਂ ਕਿਸੇ ਵਿਰੋਧ ਦੇ ਚੁਣੇ ਗਏ।

  • Panchayat Election 2024: ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ 
    ਪੰਚਾਇਤੀ ਚੋਣਾਂ ਦੀ ਸਮੁੱਚੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਹੋਵੇਗੀ। ਇਸ ਸਬੰਧੀ ਚੋਣ ਕਮਿਸ਼ਨ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਚੋਣ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਹੁਣ ਉਨ੍ਹਾਂ ਨੂੰ ਜ਼ਿਲ੍ਹਿਆਂ ਵਿੱਚ ਆਪਣੇ ਪੱਧਰ ’ਤੇ ਪ੍ਰਬੰਧ ਕਰਨੇ ਪੈਣਗੇ। ਇਸ ਦੇ ਨਾਲ ਹੀ ਚੋਣ ਕਮਿਸ਼ਨ ਵੱਲੋਂ ਪੂਰੀ ਪ੍ਰਕਿਰਿਆ ਦੀ ਨਿਗਰਾਨੀ ਵੀ ਕੀਤੀ ਜਾਵੇਗੀ

  • Panchayat Election 2024: ਬੈਲਟ ਪੇਪਰ ਰਾਹੀਂ ਚੋਣਾਂ
    ਈਵੀਐਮ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਬੈਲਟ ਪੇਪਰ 'ਤੇ NOTA ਦਾ ਵਿਕਲਪ ਹੋਵੇਗਾ। ਚੋਣ ਡਿਊਟੀ ਲਈ 96 ਹਜ਼ਾਰ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਚੋਣਾਂ ਲਈ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸ਼ਾਮ 4 ਵਜੇ ਤੱਕ ਵੋਟਿੰਗ ਜਾਰੀ ਰਹੇਗੀ। ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਹੋਵੇਗੀ।

ZEENEWS TRENDING STORIES

By continuing to use the site, you agree to the use of cookies. You can find out more by Tapping this link