Fatehgarh Sahib Lok Sabha Seat: ਸਿੱਖ ਇਤਿਹਾਸ ਵਿੱਚ ਫ਼ਤਹਿਗੜ੍ਹ ਸਾਹਿਬ ਦਾ ਵਿਸ਼ੇਸ਼ ਮਹੱਤਵ ਹੈ। ਇਹ ਸ਼ਹਿਰ ਸਰਹਿੰਦ ਤੋਂ ਲਗਭਗ 5 ਕਿਲੋਮੀਟਰ ਉੱਤਰ ਵੱਲ ਸਥਿਤ ਹੈ। ਫਤਹਿਗੜ੍ਹ ਸਾਹਿਬ ਦਾ ਨਾਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਫਤਹਿ ਸਿੰਘ ਦੇ ਨਾਂ 'ਤੇ ਰੱਖਿਆ ਗਿਆ ਹੈ। ਫਤਹਿ ਸਿੰਘ ਨੂੰ ਉਸ ਦੇ ਭਰਾ ਜ਼ੋਰਾਵਰ ਸਿੰਘ ਦੇ ਨਾਲ ਕੰਧ 'ਚ ਚਿਣਵਾ ਦਿੱਤਾ ਗਿਆ ਸੀ। ਉਸ ਸਮੇਂ ਫਤਹਿ ਸਿੰਘ ਦੀ ਉਮਰ 7 ਸਾਲ ਅਤੇ ਜ਼ੋਰਾਵਰ ਸਿੰਘ ਦੀ ਉਮਰ 9 ਸਾਲ ਸੀ।


COMMERCIAL BREAK
SCROLL TO CONTINUE READING

ਇਹ ਸਾਰੀ ਘਟਨਾ ਮੁਗਲ ਤੇ ਸਿੱਖ ਯੁੱਧ ਦੌਰਾਨ ਵਾਪਰੀ ਸੀ। ਇਸ ਤਰ੍ਹਾਂ 1705 ਤੋਂ ਬਾਅਦ, ਸਿੱਖਾਂ ਅਤੇ ਮੁਗਲਾਂ ਵਿਚਕਾਰ ਕੰਟਰੋਲ ਵਿਚ ਲਗਾਤਾਰ ਤਬਦੀਲੀਆਂ ਹੁੰਦੀਆਂ ਰਹੀਆਂ। ਫ਼ਤਹਿਗੜ੍ਹ ਸਾਹਿਬ ਸ਼ਹਿਰ ਇਤਿਹਾਸਕ ਤੌਰ 'ਤੇ ਬਹੁਤ ਮਹੱਤਵਪੂਰਨ ਹੈ। ਇਹ ਸ਼ਹਿਰ ਪਟਿਆਲਾ ਤੋਂ 40 ਕਿਲੋਮੀਟਰ ਪੱਛਮ 'ਚ ਅਤੇ ਚੰਡੀਗੜ੍ਹ ਤੋਂ 42 ਕਿਲੋਮੀਟਰ ਪੱਛਮ ਵਿੱਚ ਸਥਿਤ ਹੈ। ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਸ਼ਹਿਰ ਦਾ ਇੱਕ ਮਹੱਤਵਪੂਰਨ ਸਥਾਨ ਹੈ। ਇੱਥੇ ਮੌਜੂਦ ਟੋਡਰਮਲ ਹਵੇਲੀ ਦੀ ਆਪਣੀ ਵੱਖਰੀ ਪਛਾਣ ਹੈ ਅਤੇ ਬਹੁਤ ਮਸ਼ਹੂਰ ਹੈ।


ਫ਼ਤਹਿਗੜ੍ਹ ਸਾਹਿਬ ਲੋਕ ਸਭਾ ਸੀਟ ਦਾ ਇਤਿਹਾਸ


ਇਸ ਦੇ ਨਾਲ ਹੀ ਇੱਥੇ ਪਹਿਲੀ ਵਾਰ 2009 ਵਿੱਚ ਲੋਕ ਸਭਾ ਚੋਣਾਂ ਹੋਈਆਂ ਸਨ। ਫਤਿਹਗੜ੍ਹ ਸਾਹਿਬ ਵਿੱਚ ਪਹਿਲੀ ਵਾਰ ਕਾਂਗਰਸ ਨੇ ਚੋਣ ਜਿੱਤੀ ਸੀ। ਇਸ ਲਈ ਕਾਂਗਰਸੀ ਆਗੂ ਸੁਖਦੇਵ ਸਿੰਘ ਫਤਹਿਗੜ੍ਹ ਸਾਹਿਬ ਦੇ ਪਹਿਲੇ ਐਮ.ਪੀ. ਉਨ੍ਹਾਂ ਅਕਾਲੀ ਦਲ ਦੇ ਆਗੂ ਚਰਨਜੀਤ ਸਿੰਘ ਨੂੰ ਹਰਾਇਆ। ਹੁਣ ਤੱਕ ਇਸ ਸੀਟ ਤੋਂ ਕੁੱਲ ਤਿੰਨ ਸੰਸਦ ਮੈਂਬਰ ਚੁਣੇ ਗਏ ਹਨ। ਦੋ ਵਾਰ ਇਹ ਸੀਟ ਇੰਡੀਅਨ ਨੈਸ਼ਨਲ ਕਾਂਗਰਸ ਦੇ ਹਿੱਸੇ ਗਈ। 2009 ਵਿੱਚ ਕਾਂਗਰਸ ਦੇ ਸੁਖਦੇਵ ਸਿੰਘ ਲਿਬੜਾ ਤੇ 2019 ਵਿੱਚ ਅਮਰ ਸਿੰਘ ਇਸ ਸੀਟ ਤੋਂ ਚੋਣ ਜਿੱਤ ਕੇ ਸਦਨ ਵਿੱਚ ਪੁੱਜੇ ਸਨ। ਇਸ ਦੇ ਨਾਲ ਹੀ 2014 ਦੀਆਂ ਆਮ ਚੋਣਾਂ ਵਿਚ ਹਰਿੰਦਰ ਸਿੰਘ ਖਾਲਸਾ ਇੱਕ ਵਾਰ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਇਸ ਸੀਟ ਤੋਂ ਲੋਕ ਸਭਾ ਵਿਚ ਪਹੁੰਚੇ ਸਨ।


ਫ਼ਤਹਿਗੜ੍ਹ ਸਾਹਿਬ ਲੋਕ ਸਭਾ ਸੀਟ ਰਾਖਵੀਂ


ਜਲੰਧਰ, ਹੁਸ਼ਿਆਰਪੁਰ ਤੇ ਫਰੀਦਕੋਟ ਵਾਂਗ ਫਤਿਹਗੜ੍ਹ ਸਾਹਿਬ ਲੋਕ ਸਭਾ ਸੀਟ ਰਾਖਵੀਂ ਸੀਟ ਹੈ। ਇਹ ਸੀਟ 2008 ਵਿੱਚ ਵਿਧਾਨ ਸਭਾ ਅਤੇ ਸੰਸਦੀ ਚੋਣਾਂ ਦੀ ਹੱਦਬੰਦੀ ਤੋਂ ਬਾਅਦ ਹੋਂਦ ਵਿੱਚ ਆਈ ਸੀ।  ਫ਼ਤਹਿਗੜ੍ਹ ਸਾਹਿਬ (ਰਿਜ਼ਰਵ) ਦੇ ਅੰਦਰ ਕੁੱਲ 13,96,957 ਵੋਟਰ ਹਨ, ਜਿਨ੍ਹਾਂ ਵਿੱਚ ਮਰਦ ਵੋਟਰਾਂ ਦੀ ਗਿਣਤੀ 7,40,390 ਤੇ ਮਹਿਲਾ ਵੋਟਰਾਂ ਦੀ ਗਿਣਤੀ 6,56,554 ਹੈ। 2014 ਦੀਆਂ ਚੋਣਾਂ ਵਿੱਚ ਇੱਥੇ ਕੁੱਲ 1330 ਪੋਲਿੰਗ ਸਟੇਸ਼ਨ ਬਣਾਏ ਗਏ ਸਨ।


ਫ਼ਤਹਿਗੜ੍ਹ ਸਾਹਿਬ ਲੋਕ ਸਭਾ ਸੀਟ ਅਧੀਨ ਆਉਂਦੇ ਵਿਧਾਨ ਸਭਾ ਹਲਕੇ


2009 ਦੀਆਂ ਚੋਣਾਂ ਵਿੱਚ ਕਾਂਗਰਸ ਦੇ ਸੁਖਦੇਵ ਸਿੰਘ ਲਿਬੜਾ ਨੇ ਫਤਿਹਗੜ੍ਹ ਸਾਹਿਬ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੂੰ 34,299 ਵੋਟਾਂ ਨਾਲ ਹਰਾਇਆ ਸੀ। ਫਤਹਿਗੜ੍ਹ ਸੰਸਦੀ ਸੀਟ ਅਧੀਨ 9 ਵਿਧਾਨ ਸਭਾ ਸੀਟਾਂ ਹਨ, ਜੋ 2008 ਦੀ ਹੱਦਬੰਦੀ ਤੋਂ ਬਾਅਦ ਹੋਂਦ ਵਿੱਚ ਆਈਆਂ ਸਨ। ਜਿਨ੍ਹਾਂ ਦੇ ਨਾਮ ਬੱਸੀ ਪਠਾਣਾ, ਫਤਹਿਗੜ੍ਹ ਸਾਹਿਬ, ਅਮਲੋਹ, ਖੰਨਾ, ਸਮਰਾਲਾ, ਸਾਹਨੇਵਾਲ, ਪਾਇਲ, ਰਾਏਕੋਟ ਤੇ ਅਮਰਗੜ੍ਹ ਸੀਟਾਂ ਹਨ। ਇਨ੍ਹਾਂ 9 ਵਿਧਾਨ ਸਭਾ ਸੀਟਾਂ ਵਿੱਚੋਂ 7 ਕਾਂਗਰਸ ਕੋਲ ਹਨ ਤੇ ਇੱਕ-ਇੱਕ ਸੀਟ ਅਕਾਲੀ ਦਲ ਅਤੇ 'ਆਪ' ਦੇ ਉਮੀਦਵਾਰਾਂ ਨੇ ਜਿੱਤੀ ਹੈ।


  ਉਮੀਦਵਾਰ

  ਪਾਰਟੀ    ਵੋਟਾਂ ਦੀ ਗਿਣਤੀ
  ਅਮਰ ਸਿੰਘ   ਇੰਡੀਅਨ ਨੈਸ਼ਨਲ ਕਾਂਗਰਸ   411651
  ਦਰਬਾਰਾ ਸਿੰਘ ਗੁਰੂ   ਸ਼੍ਰੋਮਣੀ ਅਕਾਲੀ ਦਲ   317753
  ਬਨਦੀਪ ਸਿੰਘ   ਆਮ ਆਦਮੀ ਪਾਰਟੀ   62881
  ਅਸ਼ੋਕ ਕੁਮਾਰ   ਰਾਸ਼ਟਰੀ ਲੋਕ ਸਵਰਾਜ ਪਾਰਟੀ   3296
  ਸੁਰਜੀਤ ਸਿੰਘ ਕੈਂਗ   ਭਾਰਤੀ ਲੋਕ ਸੇਵਾ ਦਲ   3469
  ਕਮਲਜੀਤ ਸਿੰਘ   ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ   2387
  ਹਰਚੰਦ ਸਿੰਘ   ਕ੍ਰਾਂਤੀਕਾਰੀ ਸਮਾਜਵਾਦੀ ਪਾਰਟੀ   1733

2008 ਤੋਂ ਪਹਿਲਾਂ ਕੀ ਸਨ ਹਾਲਾਤ


2008 ਵਿੱਚ ਲੋਕ ਸਭਾ ਤੇ ਵਿਧਾਨ ਸਭਾ ਸੀਟਾਂ ਦੀ ਹੱਦਬੰਦੀ ਤੋਂ ਪਹਿਲਾਂ ਅਮਲੋਹ, ਖੰਨਾ ਅਤੇ ਸਮਰਾਲਾ ਵਿਧਾਨ ਸਭਾ ਸੀਟਾਂ ਰੋਪੜ ਅਧੀਨ ਆਉਂਦੀਆਂ ਸਨ। ਜਦਕਿ ਪਾਇਲ ਸੀਟ ਲੁਧਿਆਣਾ ਜਦਕਿ ਰਾਏਕੋਟ ਸੀਟ ਸੰਗਰੂਰ ਸੀ। ਬੱਸੀ ਪਠਾਣਾਂ, ਫਤਹਿਗੜ੍ਹ ਸਾਹਿਬ, ਅਮਰਗੜ੍ਹ ਅਤੇ ਸਾਹਨੇਵਾਲ ਵਿਧਾਨ ਸਭਾ ਸੀਟਾਂ 2008 ਵਿੱਚ ਹੀ ਹੋਂਦ ਵਿੱਚ ਆਈਆਂ ਸਨ। ਫਤਹਿਗੜ੍ਹ ਸਾਹਿਬ ਲੋਕ ਸਭਾ ਸੀਟ ਤੋਂ ਜਿੱਤਣ ਵਾਲਾ ਉਮੀਦਵਾਰ ਅਕਸਰ ਚਾਰ ਲੱਖ ਦੇ ਕਰੀਬ ਵੋਟਾਂ ਹਾਸਲ ਕਰਦਾ ਰਿਹਾ ਹੈ। ਪੂਰਾ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਸੀਟ ਅਧੀਨ ਆਉਂਦਾ ਹੈ। ਨਾਲ ਹੀ ਸੰਗਰੂਰ ਜ਼ਿਲ੍ਹੇ ਦੇ ਕੁਝ ਇਲਾਕੇ ਵੀ ਇਸ ਸੀਟ ਅਧੀਨ ਆਉਂਦੇ ਹਨ।


ਫਤਿਹਗੜ੍ਹ ਸੀਟ ਬਾਰੇ ਕੁਝ ਅਹਿਮ ਗੱਲਾਂ


ਇਸ ਸੀਟ ਦੀ ਸਾਖਰਤਾ ਦਰ ਲਗਭਗ 71 ਫ਼ੀਸਦੀ ਹੈ। 2011 ਦੀ ਆਬਾਦੀ ਅਨੁਸਾਰ ਇਸ ਸੀਟ 'ਤੇ ਲਗਭਗ 5 ਲੱਖ ਵੋਟਰ ਅਨੁਸੂਚਿਤ ਜਾਤੀ ਨਾਲ ਸਬੰਧਤ ਹਨ। ਇਨ੍ਹਾਂ ਵੋਟਰਾਂ ਦੀ ਕੁੱਲ ਆਬਾਦੀ 33 ਫੀਸਦੀ ਦੇ ਕਰੀਬ ਹੈ। ਇਸ ਦੇ ਨਾਲ ਹੀ ਜੇਕਰ ਅਸੀਂ ਸ਼ਹਿਰੀ ਅਤੇ ਪੇਂਡੂ ਆਬਾਦੀ ਦੇ ਹਿਸਾਬ ਨਾਲ ਤੁਲਨਾਤਮਕ ਅਧਿਐਨ ਕਰੀਏ ਤਾਂ 2011 ਵਿੱਚ ਇਸ ਸੀਟ 'ਤੇ 70 ਫ਼ੀਸਦੀ ਪੇਂਡੂ ਵੋਟਰ ਸਨ ਜਦਕਿ 30 ਫ਼ੀਸਦੀ ਵੋਟਰ ਸ਼ਹਿਰੀ ਸਨ। 2019 ਦੀਆਂ ਲੋਕ ਸਭਾ ਚੋਣਾਂ ਦੇ ਅੰਕੜਿਆਂ ਅਨੁਸਾਰ ਇਸ ਸੀਟ 'ਤੇ ਲਗਭਗ 15 ਲੱਖ ਵੋਟਰ ਸਨ। 2019 ਦੀਆਂ ਆਮ ਚੋਣਾਂ 'ਚ ਕਰੀਬ 65 ਫ਼ੀਸਦੀ ਵੋਟਿੰਗ ਹੋਈ ਸੀ। ਕਾਬਿਲੇਗੌਰ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਵੱਲੋਂ ਹਾਲ ਵਿੱਚ ਕਾਂਗਰਸ ਤੋਂ ਸ਼ਾਮਿਲ ਹੋਏ ਗੁਰਪ੍ਰੀਤ ਸਿੰਘ ਜੇਪੀ ਨੂੰ ਫ਼ਤਹਿਗੜ੍ਹ ਸਾਹਿਬ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਹੈ।