Lok Sabha Election 2024/ ਜਸਮੀਤ ਕੌਰ: ਲੋਕ ਸਭਾ ਚੋਣਾਂ ਸਿਰ 'ਤੇ ਨੇ ਤੇ ਪੰਜਾਬ ਦਾ ਸਿਆਸੀ ਧਰਾਤਲ ਬਹੁਤ ਵੱਖਰਾ ਹੈ। ਇਥੇ ਕਿਵੇਂ ਉਹ ਮੁੱਦੇ ਨੇ ਜੋ ਅਸਰਕਾਰਕ ਰਹਿ ਸਕਦੇ ਨੇ ਉਹਨਾਂ 'ਤੇ ਚਰਚਾ ਕਰਨੀ ਲਾਜ਼ਮੀ ਹੋ ਜਾਂਦੀ ਹੈ। ਪਹਿਲਾਂ ਗੱਲ ਕੌਮੀ ਮੁੱਦਿਆਂ ਦੀ ਪੰਜਾਬ ਵਿੱਚ ਕੌਮੀ ਮੁੱਦਿਆਂ ਦਾ ਕੋਈ ਅਸਰ ਲੋਕ ਸਭਾ ਚੋਣਾਂ ਵਿੱਚ ਨਜ਼ਰ ਨਹੀਂ ਆ ਰਿਹਾ ਹੈ।ਮਾਹਿਰਾਂ ਮੁਤਾਬਿਕ“ਕੌਮੀ ਪੱਧਰ ਉੱਤੇ ਉੱਠ ਰਿਹਾ ਸੀਏਏ ਦਾ ਮੁੱਦਾ ਪੰਜਾਬ ਵਿੱਚ ਕੋਈ ਵੱਡਾ ਮੁੱਦਾ ਨਹੀਂ ਹੈ। ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਵੀ ਪੰਜਾਬ ਵਿੱਚ ਇੱਕ ਛੋਟੇ ਜਿਹੇ ਹਿੱਸੇ ਨੂੰ ਹੀ ਪ੍ਰਭਾਵਿਤ ਕਰ ਸਕਦੀ ਹੈ।


COMMERCIAL BREAK
SCROLL TO CONTINUE READING

ਨਸ਼ਾ
ਪੰਜਾਬ ਪੁਲਿਸ ਦੇ ਡੇਟਾ ਮੁਤਾਬਕ ਸਾਲ 2020-2021 ਵਿੱਚ ਡਰੱਗ ਓਵਰਡੋਜ਼ ਨਾਲ 36 ਮੌਤਾਂ ਹੋਈਆਂ ਸਨ। ਸਾਲ 2021-2022 ਵਿੱਚ 71 ਮੌਤਾਂ ਹੋਈਆਂ ਜਦਕਿ ਸਾਲ 2022-2023 ਵਿੱਚ 159 ਮੌਤਾਂ ਹੋਈਆਂ ਹਨ। ਮਾਰਚ ਵਿੱਚ ਸੰਗਰੂਰ ਵਿੱਚ ਨਕਲੀ ਸ਼ਰਾਬ ਕਾਰਨ 21 ਮੌਤਾਂ ਹੋਈਆਂ। ਸੰਗਰੂਰ ਸੀਟ ਉੱਤੇ ਨਸ਼ਾ ਇੱਕ ਮੁੱਦਾ ਬਣ ਸਕਦਾ ਹੈ।


ਬੇਅਦਬੀ ਤੇ ਬੰਦੀ ਸਿੱਖਾਂ ਦੀ ਰਿਹਾਈ ਵਰਗੇ ਪੰਥਕ ਮੁੱਦੇ
2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਵੱਡਾ ਮੁੱਦਾ ਰਿਹਾ ਸੀ। ਪੰਥਕ ਮੁੱਦਿਆਂ ਬਾਰੇ ਪੰਜਾਬ ਦੀ ਸਿਆਸਤ ਵਿੱਚ ਚਰਚਾ ਤਾਂ ਹੁੰਦੀ ਹੈ ਪਰ ਇਹ ਚਰਚਾ ਵੋਟ ਦੇਣ ਦੇ ਫੈਸਲੇ ਨੂੰ ਪ੍ਰਭਾਵਿਤ ਨਹੀਂ ਕਰਦੀ ਹੈ।


ਕਿਸਾਨੀ
ਪੰਜਾਬ ਨੂੰ ਖੇਤੀ ਪ੍ਰਧਾਨ ਸੂਬਾ ਕਿਹਾ ਜਾਂਦਾ ਹੈ। 13 ਲੋਕ ਸਭਾ ਸੀਟਾਂ ਵਾਲਾ ਇਹ ਸੂਬਾ ਪੂਰੇ ਦੇਸ਼ ਦੇ ਖੇਤੀ ਉਤਪਾਦਨ ਵਿੱਚ ਇੱਕ ਵੱਡਾ ਹਿੱਸਾ ਪਾਉਂਦਾ ਹੈ। ਕਿਸਾਨੀ ਅੰਦੋਲਨ 'ਚ ਪੰਜਾਬ ਅੱਗੇ ਲੱਗਿਆ ਸੀ ਤੇ ਦੇਸ਼ ਦੀ ਹਕੂਮਤ ਨੂੰ ਝੁਕਨਾ ਪਿਆ ਸੀ। ਹੁਣ ਵੀ ਖੇਤੀ ਨਾਲ ਸਬੰਧਿਤ ਕਈ ਅਜਿਹੀਆਂ ਮੰਗਾਂ ਨੇ ਜੋ ਚਿਰਕੋਨੀਆਂ ਨੇ ਤੇ ਜਿੰਨਾਂ ਲਈ ਅੰਨਦਾਤਾ ਨਿਤ ਦਿਨ ਸੰਘਰਸ਼ ਦੇ ਰਾਹੇ ਰਹਿੰਦਾ ਹੈ ਕਾਨੂੰਨ ਤਾਂ ਵਾਪਸ ਲਏ ਗਏ ਪਰ ਕਿਸਾਨਾਂ ਮੁਤਾਬਕ ਉਸ ਵੇਲੇ ਕੀਤੇ ਕਈ ਵਾਅਦੇ ਸਰਕਾਰ ਵੱਲੋਂ ਪੂਰੇ ਨਹੀਂ ਕੀਤੇ ਗਏ। ਮਾਹਿਰਾਂ ਮੁਤਾਬਕ ਅਗਾਮੀ ਲੋਕ ਸਭਾ ਚੋਣਾਂ ਵਿੱਚ ਕਿਸਾਨੀ ਅਜੇ ਵੀ ਇੱਕ ਵੱਡਾ ਮੁੱਦਾ ਹੈ।ਪੰਜਾਬ ਦੇ ਕਿਸਾਨਾਂ ਦੇ ਲਈ ਇੱਕ ਖੇਤੀ ਨੀਤੀ ਦੀ ਲੋੜ ਹੈ


ਕਿਸਾਨਾਂ ਨੇ ਭਾਜਪਾ ਖਿਲਾਫ ਮੋਰਚਾ ਖੋਲ੍ਹਿਆ ਹੈ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਭਾਜਪਾ ਨੂੰ ਪੰਜਾਬ ਦੇ ਪਿੰਡਾਂ ਵਿੱਚ ਨਹੀਂ ਵੜ੍ਹਨ ਦਿੱਤਾ ਜਾਵੇਗਾ। ਦੂਜੇ ਪਾਸੇ ਸ਼ੰਭੂ ਬਾਰਡਰ ਉੱਤੇ ਜਿਵੇਂ ਕਿਸਾਨਾਂ ਨੂੰ ਰੋਕਿਆ ਗਿਆ ਹੈ ਉਹ ਵੀ ਵੋਟ ਪਾਉਣ ਵੇਲੇ ਕਿਸਾਨਾਂ ਦੇ ਦਿਮਾਗ ਵਿੱਚ ਰਹੇਗਾਕਿਸਾਨਾਂ ਦੇ ਮੁਜ਼ਾਹਰੇ ਵਿਚਾਲੇ ਸ਼ੰਭੂ ਬਾਰਡਰ ਉੱਤੇ ਸ਼ੁਭਕਰਨ ਸਿੰਘ ਦੀ ਮੌਤ ਵੀ ਇੱਕ ਵੱਡਾ ਮੁੱਦਾ ਰਹੇਗੀ।ਕਿਸਾਨੀ ਕਰਜ਼ਾ, ਫਸਲੀ ਆਮਦਨ , ਕਿਸਾਨ ਖੁਦਕੁਸ਼ੀਆਂ ਤੇ ਰੁਜ਼ਗਾਰ ਵਰਗੇ ਮੁੱਦੇ ਅਹਿਮ ਰਗਿਣਗੇ


ਮੁਫ਼ਤ ਸਕੀਮਾਂ
ਮੁਫਤ ਬਿਜਲੀ , ਘਰ ਘਰ ਆਟਾ ਦਾਲ ਸਕੀਮ ਦਾ ਆਪ ਰੱਜ ਕੇ ਪ੍ਰਚਾਰ ਕਰ ਰਹੀ ਹੈ ਤੇ ਪੁਰਾਣੀਆਂ ਪਾਰਟੀਆਂ ਕਹਿ ਰਹੀਆਂ ਕਿ ਉਹਨਾਂ ਦੀਆਂ ਸਕੀਮਾਂ ਦੇ ਨਾਮਬਦਲੇ ਗਏ ਸਕੀਮਾਂ ਉਹੀ ਨੈ ਤੇ ਇਹ ਵੀ ਮੁੱਦਾ ਬਣ ਸਕਦਾ ਹੈ


ਕਾਨੂੰਨ ਵਿਵਸਥਾ
ਸੰਦੀਪ ਨੰਗਲ ਅੰਬੀਆਂ, ਸਿੱਧੂ ਮੂਸੇਵਾਲੇ ਦੀ ਕਤਲ ਤੋਂ ਬਾਅਦ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਰਹੀ ਤੇ ਹੁਣ ਚੋਣਾਂ 'ਚ ਵੀ ਵਿਰੋਧੀ ਇਹਨਾਂ ਨੂੰ ਲੈ ਕੇ ਹਮਲਾਵਰ ਜ਼ਰੂਰ ਹੋਣਗੇ।  


ਵਿਦੇਸ਼ ਉਡਾਰੀ
ਹਰ ਸਾਲ ਸਵਾ ਤੋਂ ਡੇਢ ਲੱਖ ਤੱਕ ਨੌਜਵਾਨਾਂ ਵਿਚ ਜਿਵੇਂ ਵਿਦੇਸ਼ ਪੁੱਜ ਕੇ ਪੜ੍ਹਣ ਦਾ ਰੁਝਾਨ ਵਧਿਆ ਹੈ, ਉਸ ਨੇ ਵੱਡੀ ਚਿੰਤਾ ਪੈਦਾ ਕਰ ਦਿੱਤੀ ਹੈ। ਨੌਜਵਾਨਾਂ ਦੇ ਵਿਦੇਸ਼ ਜਾਣ ਨਾਲ ਨਾ-ਸਿਰਫ਼ ਪ੍ਰਤਿਭਾ ਦਾ ਪਲਾਇਨ ਹੋ ਰਿਹਾ ਹੈ ਸਗੋਂ ਕਰੋੜਾਂ ਰੁਪਏ ਵੀ ਵਿਦੇਸ਼ ਜਾ ਰਹੇ ਹਨ। ਇਸ ਦਾ ਅਸਰ ਸੂਬੇ ਦੀ ਆਰਥਿਕਤਾ ’ਤੇ ਪੈ ਰਿਹਾ ਹੈ। ਇਸ ਵਾਰ ਦੀਆਂ ਆਮ ਚੋਣਾਂ ਵਿਚ ਇਹ ਵੱਡਾ ਮੁੱਦਾ ਹੈ।