Lok Sabha Election Phase 7: ਲੋਕ ਸਭਾ ਚੋਣਾਂ 2024 ਦਾ 7ਵਾਂ ਅਤੇ ਆਖਰੀ ਪੜਾਅ ਸ਼ਨੀਵਾਰ 1 ਜੂਨ ਨੂੰ ਹੋਵੇਗਾ। ਆਮ ਚੋਣਾਂ ਦੇ ਸੱਤਵੇਂ ਗੇੜ ਲਈ ਪ੍ਰਚਾਰ ਬੁੱਧਵਾਰ ਸ਼ਾਮ ਨੂੰ ਖਤਮ ਹੋ ਜਾਵੇਗਾ। ਦੋ ਦਿਨ ਬਾਅਦ ਅੱਠ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਲੋਕ 57 ਲੋਕ ਸਭਾ ਸੀਟਾਂ ਲਈ ਵੋਟ ਪਾਉਣਗੇ। 1 ਜੂਨ ਨੂੰ ਉੱਤਰ ਪ੍ਰਦੇਸ਼, ਬਿਹਾਰ, ਹਿਮਾਚਲ ਪ੍ਰਦੇਸ਼, ਪੰਜਾਬ, ਉੜੀਸਾ, ਪੱਛਮੀ ਬੰਗਾਲ, ਝਾਰਖੰਡ ਅਤੇ ਚੰਡੀਗੜ੍ਹ ਦੇ ਸੰਸਦੀ ਹਲਕਿਆਂ ਵਿੱਚ ਵੋਟਾਂ ਪੈਣਗੀਆਂ।


COMMERCIAL BREAK
SCROLL TO CONTINUE READING

ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੀਆਂ ਸੀਟਾਂ 'ਤੇ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 6 ਵਜੇ ਸਮਾਪਤ ਹੋਵੇਗੀ।


ਸ਼ਨੀਵਾਰ ਨੂੰ ਜਦੋਂ ਇਨ੍ਹਾਂ ਅੱਠ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੋਟਿੰਗ ਹੋਵੇਗੀ, ਕੁੱਲ 904 ਉਮੀਦਵਾਰ ਮੈਦਾਨ ਵਿੱਚ ਹੋਣਗੇ। ਕੁੱਲ ਉਮੀਦਵਾਰਾਂ ਵਿੱਚੋਂ 328 ਪੰਜਾਬ ਤੋਂ, 144 ਉੱਤਰ ਪ੍ਰਦੇਸ਼, 134 ਬਿਹਾਰ, 66 ਉੜੀਸਾ, 52 ਝਾਰਖੰਡ, 37 ਹਿਮਾਚਲ ਪ੍ਰਦੇਸ਼ ਅਤੇ ਚਾਰ ਚੰਡੀਗੜ੍ਹ ਤੋਂ ਹਨ।


ਉੱਤਰ ਪ੍ਰਦੇਸ਼ ਅਤੇ ਪੰਜਾਬ ਵਿੱਚ ਕੁੱਲ 13-13 ਸੀਟਾਂ, ਪੱਛਮੀ ਬੰਗਾਲ ਵਿੱਚ ਨੌਂ ਸੀਟਾਂ, ਬਿਹਾਰ ਵਿੱਚ ਅੱਠ ਸੀਟਾਂ, ਉੜੀਸਾ ਵਿੱਚ ਛੇ ਸੀਟਾਂ, ਹਿਮਾਚਲ ਪ੍ਰਦੇਸ਼ ਵਿੱਚ ਚਾਰ ਸੀਟਾਂ, ਝਾਰਖੰਡ ਵਿੱਚ ਤਿੰਨ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਇੱਕ ਸੀਟ ਹੈ। ਜਿਨ੍ਹਾਂ 'ਤੇ ਆਖਰੀ ਗੇੜ ਦੌਰਾਨ ਵੋਟਿੰਗ ਹੋਵੇਗੀ।


ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ


ਪਹਿਲੇ ਪੜਾਅ ਵਿਚ ਕੁੱਲ 904 ਉਮੀਦਵਾਰ ਚੋਣ ਮੈਦਾਨ ਵਿਚ ਹਨ ਅਤੇ ਇਨ੍ਹਾਂ ਉਮੀਦਵਾਰਾਂ ਦਾ ਕਿਸਮਤ 1 ਜੂਨ ਨੂੰ ਵੋਟਿੰਗ ਮਸ਼ੀਨਾਂ ਵਿਚ ਕੈਦ ਹੋ ਜਾਵੇਗੀ। ਇਸ ਦੌਰਾਨ ਚੋਣ ਕਮਿਸ਼ਨ ਨੇ ਪਹਿਲੇ ਪੜਾਅ ਦੀ ਵੋਟਿੰਗ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ। 


ਇਹ ਵੀ ਪੜ੍ਹੋRahul Gandhi News: ਰਾਹੁਲ ਗਾਂਧੀ ਨੇ ਸ਼ਹੀਦ ਅਗਨੀਵੀਰ ਅਜੈ ਕੁਮਾਰ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ; ਵਿਥਿਆ ਸੁਣ ਹੋਏ ਭਾਵੁਕ