Loksabha Elections 2024/ਰੋਹਿਤ ਬਾਂਸਲ: ਭਾਰਤ ਵਿੱਚ ਆਮ ਚੋਣਾਂ ਦੇ ਐਲਾਨ ਹੋਣ ਤੋਂ ਬਾਅਦ ਅਤੇ ਚੋਣ ਜਾਬਤਾ ਲੱਗਣ ਤੋਂ ਬਾਅਦ ਭਾਰਤੀ ਚੋਣ ਕਮਿਸ਼ਨ ਦੇ ਪੋਰਟਲ ਸੁਵਿਧਾ ਦੇ ਉੱਪਰ 73, 379 ਮਨਜ਼ੂਰੀਆਂ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਦੇ ਵੱਲੋਂ ਮੰਗੀਆਂ ਗਈਆਂ ਜਿਨਾਂ ਦੇ ਵਿੱਚੋਂ 44626 ਜੋ ਕਿ ਲਗਭਗ 60% ਬਣਦਾ ਹੈ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। 11,200 ਮਨਜ਼ੂਰੀਆਂ ਜਿਨਾਂ ਨੂੰ ਰਿਜੈਕਟ ਕੀਤਾ ਗਿਆ ਹੈ ਇਹਨਾਂ ਵਿੱਚੋਂ 10,819 ਅਜਿਹੀਆਂ ਐਪਲੀਕੇਸ਼ਨ ਸੀ ਜੋ ਗਲਤ ਜਾਂ ਡੁਪਲੀਕੇਟ ਅਪਲਾਈ ਹੋ ਗਈਆਂ।


COMMERCIAL BREAK
SCROLL TO CONTINUE READING

ਐਪਲੀਕੇਸ਼ਨ ਮਿਲੀਆਂ
ਸਭ ਤੋਂ ਵੱਧ ਇਸ ਮਾਮਲੇ ਦੇ ਵਿੱਚ ਜੋ ਐਪਲੀਕੇਸ਼ਨ ਮਿਲੀਆਂ ਉਹ 23,239 ਤਮਿਲਨਾਡੂ, ਪੱਛਮ ਬੰਗਾਲ ਤੋਂ 11976, ਮੱਧ ਪ੍ਰਦੇਸ਼ ਤੋਂ 10,636 ਅਤੇ ਸਭ ਤੋਂ ਘੱਟ ਚੰਡੀਗੜ੍ਹ ਤੋਂ 17 ਲਕਸ਼ਦੀਪ ਤੋਂ 18 ਅਤੇ ਮਨੀਪੁਰ ਤੋਂ 20 ਐਪਲੀਕੇਸ਼ਨ ਪ੍ਰਾਪਤ ਹੋਈਆਂ। ਇਸ ਪੋਰਟਲ ਦੇ ਉੱਪਰ ਪੰਜਾਬ ਦੇ ਵਿੱਚੋਂ ਹੁਣ ਤੱਕ 696 ਐਪਲੀਕੇਸ਼ਨ ਮਿਲੀਆਂ ਹਨ।



 ਇਹ ਵੀ ਪੜ੍ਹੋ: Sidhu Moosewala Song: ਸਿੱਧੂ ਮੂਸੇਵਾਲਾ ਦਾ ਛੇਵਾਂ ਗੀਤ ਹੋਣ ਜਾ ਰਿਹਾ ਰਿਲੀਜ਼! ਗਾਇਕ ਮਾਲਟਨ ਨੇ ਪੋਸਟਰ ਕੀਤਾ ਸਾਂਝਾ 

ਸੁਵਿਧਾ ਪੋਰਟਲ
ਸੁਵਿਧਾ ਪੋਰਟਲ ਇਲੈਕਸ਼ਨ ਕਮਿਸ਼ਨ ਵੱਲੋਂ ਇੱਕ ਅਜਿਹਾ ਪੋਰਟਲ https://suvidha.eci.gov.in  ਤਿਆਰ ਕੀਤਾ ਗਿਆ ਹੈ ਜਿਸ ਦੇ ਉੱਪਰ ਕਿਸੇ ਵੀ ਰਾਜਨੀਤਿਕ ਪਾਰਟੀ ਵੱਲੋਂ ਇਲੈਕਸ਼ਨ ਦੇ ਸਮੇਂ ਜੇਕਰ ਕੋਈ ਇਲੈਕਸ਼ਨ ਕੰਪੇਨ ਕਰਨੀ ਹੈ ਕੋਈ ਰੈਲੀ ਕਰਨੀ ਹੈ ਕੋਈ ਡੋਰ ਟੂ ਡੋਰ ਪ੍ਰਚਾਰ ਕਰਨਾ ਹੈ ਵੀਡੀਓ ਵੈਨ ਰਵਾਨਾ ਕਰਨੀਆਂ ਨੇ ਹੈਲੀਕਾਪਟਰ ਜਾਂ ਕਿਸੇ ਵੀ ਤਰੀਕੇ ਦੀ ਵਾਹਨ ਦੀ ਮਨਜ਼ੂਰੀ ਲੈਣੀ ਹੈ ਤਾਂ ਇਸ ਪੋਰਟਲ ਉੱਤੇ ਅਪਲਾਈ ਕਰਨਾ ਪੈਂਦਾ ਹੈ।



ਸੁਵਿਧਾ ਆਫਲਾਈਨ 
ਪੋਰਟਲ https://suvidha.eci.gov.in  ਉੱਤੇ ਕੋਈ ਵੀ ਜਾਣਕਾਰੀ ਰਾਜਨੀਤਿਕ ਪਾਰਟੀਆਂ ਜਾਂ ਉਮੀਦਵਾਰਾਂ ਦੇ ਵੱਲੋਂ ਆਨਲਾਈਨ ਕਿਸੇ ਵੀ ਜਗ੍ਹਾ ਤੋਂ ਕਿਸੇ ਵੀ ਸਮੇਂ ਜਮ੍ਹਾਂ ਕਰਵਾਈ ਜਾ ਸਕਦੀ ਹੈ। ਇਸੇ ਦੇ ਨਾਲ ਹੀ ਇਹ ਸੁਵਿਧਾ ਆਫਲਾਈਨ ਵੀ ਮਿਲ ਰਹੀ ਹੈ। ਇਹ ਪਾਰਟੀ ਜਾਂ ਉਮੀਦਵਾਰ ਦੀ ਮਰਜ਼ੀ ਹੈ ਕਿ ਉਸਨੇ ਕਿਸ ਤਰੀਕੇ ਦਾ ਇਸਤੇਮਾਲ ਇਸ ਚੀਜ਼ ਨੂੰ ਲੈ ਕੇ ਕਰਨਾ ਹੈ, ਇਹ ਐਪਲੀਕੇਸ਼ਨ ਆਈਓਐਸ ਅਤੇ ਐਂਡਰਾਇਡ ਪਲੇਟਫਾਰਮ ਦੇ ਉੱਪਰ ਵੀ ਅਵੇਲੇਬਲ ਕਰਵਾਈ ਗਈ ਹੈ


 ਇਹ ਵੀ ਪੜ੍ਹੋGuru Amar Das Ji Gurgaddi Diwas: ਸ੍ਰੀ ਗੁਰੂ ਅਮਰਦਾਸ ਜੀ ਦਾ ਗੁਰਗੱਦੀ ਦਿਵਸ ਅੱਜ, ਸਿਆਸੀ ਲੀਡਰਾਂ ਨੇ ਟਵੀਟ ਕਰਕੇ ਦਿੱਤੀ ਵਧਾਈ