Trending Photos
Guru Amar Das Ji Gurgaddi Diwas: ਸ੍ਰੀ ਗੁਰੂ ਅਮਰਦਾਸ ਜੀ ਦਾ ਸਮਾਂ ਸਿੱਖ ਧਰਮ ਦੇ ਇਤਿਹਾਸ ਵਿਚ ਇਕ ਮੀਲ ਪੱਥਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਬੁਨਿਆਦ ਰੱਖੀ ਅਤੇ ਫਿਰ ਉਸ ਨੂੰ ਅੱਗੇ ਤੋਰਨ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਜੋ ਕਾਰਜ ਅਰੰਭੇ, ਉਨ੍ਹਾਂ ਨੂੰ ਸ੍ਰੀ ਗੁਰੂ ਅਮਰਦਾਸ ਜੀ ਨੇ ਨੇਪਰੇ ਚਾੜ੍ਹਿਆ। ਸ੍ਰੀ ਗੁਰੂ ਅਮਰਦਾਸ ਜੀ ਗੁਰਗੱਦੀ ਉੱਤੇ ਬੈਠੇ ਤਾਂ ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਲਾਈ ਸਿੱਖ ਲਹਿਰ ਨੂੰ ਸਥਿਰ ਰੱਖਣ ਤੇ ਅੱਗੇ ਵਧਾਉਣ ਦੀ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੇਸ-ਪ੍ਰਦੇਸ ਵਿਚ ਜਾ ਕੇ ਲੋਕਾਂ ਨੂੰ ਹਲੂਣਿਆ ਅਤੇ ਜਾਗ੍ਰਿਤ ਕੀਤਾ। ਗੁਰੂ ਅਮਰਦਾਸ ਜੀ ਸਾਦੇ ਸੁਭਾਅ, ਸਾਦੇ ਪਹਿਰਾਵੇ, ਸੁਹਿਰਦ ਤੇ ਭਗਤੀ ਭਾਵਨਾ ਵਾਲੇ ਸਨ। ਆਪ ਦਾ ਜਨਮ 5 ਮਈ 1479 ਨੂੰ ਮਾਤਾ ਸੁਲੱਖਣੀ ਜੀ ਤੇ ਪਿਤਾ ਭਾਈ ਤੇਜ ਭਾਨ ਜੀ ਦੇ ਗ੍ਰਹਿ ਪਿੰਡ ਬਾਸਰਕੇ ਗਿੱਲਾਂ, ਛੇਹਰਟਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਸ੍ਰੀ ਗੁਰੂ ਅਮਰਦਾਸ ਜੀ 1 ਸਤੰਬਰ 1574 ਨੂੰ ਗੁਰਗੱਦੀ, ਸ੍ਰੀ ਗੁਰੂ ਰਾਮਦਾਸ ਜੀ ਨੂੰ ਸੌਂਪ ਕੇ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾਏ ਸਨ।
ਗੁਰੂ ਸਾਹਿਬ ਜੀ ਦੇ ਗੁਰਗੱਦੀ ਦਿਵਸ ਮੌਕੇ ਸਿਆਸੀ ਲੀਡਰਾਂ ਵੱਲੋਂ ਟਵੀਟ (Guru Amar Das Ji Gurgaddi Diwas)
ਭਗਵੰਤ ਮਾਨ ਦਾ ਟਵੀਟ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਲਿਖਿਆ ਹੈ ਕਿ ਸੇਵਾ ਦੇ ਪੁੰਜ, ਨਿਮਰਤਾ ਦੇ ਧਾਰਨੀ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ... ਗੁਰੂ ਸਾਹਿਬ ਜੀ ਦਾ ਸਮੁੱਚੀ ਮਨੁੱਖਤਾ ਨੂੰ ਸਰਬ-ਸਾਂਝੀਵਾਲਤਾ ਦਾ ਪੈਗ਼ਾਮ ਅਤੇ ਸਮਾਜਿਕ ਬਰਾਬਰਤਾ ਲਈ ਦਿੱਤੀਆਂ ਸਿੱਖਿਆਵਾਂ ਸਦਾ ਸਾਡਾ ਮਾਰਗ ਦਰਸ਼ਕ ਕਰਦੀਆਂ ਰਹਿਣਗੀਆਂ...
ਸੇਵਾ ਦੇ ਪੁੰਜ, ਨਿਮਰਤਾ ਦੇ ਧਾਰਨੀ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ... ਗੁਰੂ ਸਾਹਿਬ ਜੀ ਦਾ ਸਮੁੱਚੀ ਮਨੁੱਖਤਾ ਨੂੰ ਸਰਬ-ਸਾਂਝੀਵਾਲਤਾ ਦਾ ਪੈਗ਼ਾਮ ਅਤੇ ਸਮਾਜਿਕ ਬਰਾਬਰਤਾ ਲਈ ਦਿੱਤੀਆਂ ਸਿੱਖਿਆਵਾਂ ਸਦਾ ਸਾਡਾ ਮਾਰਗ ਦਰਸ਼ਕ ਕਰਦੀਆਂ ਰਹਿਣਗੀਆਂ... pic.twitter.com/7q7ON807PN
— Bhagwant Mann (@BhagwantMann) April 9, 2024
ਸੁਖਬੀਰ ਬਾਦਲ ਦਾ ਟਵੀਟ
ਸੁਖਬੀਰ ਬਾਦਲ ਨੇ ਲਿਖਿਆ ਹੈ ਕਿ ਤੀਸਰੇ ਸਤਿਗੁਰੂ, ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਦਿਵਸ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ। ਲੰਗਰ-ਪੰਗਤ, ਲੋਕ-ਸੇਵਾ ਤੇ ਨਾਰੀ ਸਨਮਾਨ ਦੀਆਂ ਸੇਧਾਂ ਰਾਹੀਂ ਗੁਰੂ ਸਾਹਿਬ ਜੀ ਨੇ ਸਮਾਜਿਕ ਚੇਤੰਨਤਾ ਦਾ ਪਸਾਰਾ ਕੀਤਾ ਅਤੇ ਆਪਣੀ ਉਚਾਰੀ ਪਾਵਨ ਬਾਣੀ ਰਾਹੀਂ ਅਕਾਲ ਪੁਰਖ ਦੀ ਸੱਚੀ ਭਗਤੀ ਦਾ ਮਾਰਗ ਵੀ ਦਿਖਾਇਆ।
ਤੀਸਰੇ ਸਤਿਗੁਰੂ, ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਦਿਵਸ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ। ਲੰਗਰ-ਪੰਗਤ, ਲੋਕ-ਸੇਵਾ ਤੇ ਨਾਰੀ ਸਨਮਾਨ ਦੀਆਂ ਸੇਧਾਂ ਰਾਹੀਂ ਗੁਰੂ ਸਾਹਿਬ ਜੀ ਨੇ ਸਮਾਜਿਕ ਚੇਤੰਨਤਾ ਦਾ ਪਸਾਰਾ ਕੀਤਾ ਅਤੇ ਆਪਣੀ ਉਚਾਰੀ ਪਾਵਨ ਬਾਣੀ ਰਾਹੀਂ ਅਕਾਲ ਪੁਰਖ ਦੀ ਸੱਚੀ ਭਗਤੀ ਦਾ ਮਾਰਗ ਵੀ ਦਿਖਾਇਆ। #SriGuruAmarDasJi… pic.twitter.com/xzTPacxwgM
— Sukhbir Singh Badal (@officeofssbadal) April 9, 2024