Lok sabha Elections 2024: ਚੋਣ ਪ੍ਰਚਾਰ ਦੀ ਰਫਤਾਰ ਤੇਜ਼! ਹੁਸ਼ਿਆਰਪੁਰ ਤੋਂ AAP ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਸੁਣੀਆਂ ਲੋਕਾਂ ਦੀ ਮੁਸ਼ਕਿਲਾਂ
Lok sabha Elections 2024: ਇਸ ਚੋਣ ਪ੍ਰਚਾਰ ਨੂੰ ਦੇਖਣ ਦੇ ਲਈ ਇੱਕ ਦਿਨ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਲੋਕਾਂ ਦੇ ਘਰ ਆਏ ਅਤੇ ਲੋਕਾਂ ਨਾਲ ਮੁਲਾਕਾਤ ਕੀਤੀ।ਉਨਾਂ ਦੀ ਮੁਸ਼ਕਿਲਾਂ ਸੁਣੀਆਂ ਅਤੇ ਚੋਣਾਂ ਨੂੰ ਲੈ ਕੇ ਪ੍ਰਚਾਰ ਸਬੰਧੀ ਰਣਨੀਤੀ ਬਣਾਈ।
Lok sabha Elections 2024: ਲੋਕ ਸਭਾ ਚੋਣਾਂ ਦੀਆਂ ਤਰੀਕਾਂ ਨਜ਼ਦੀਕ ਆ ਰਹੀਆਂ ਨੇ ਅਤੇ ਗਰਮੀ ਤੇਜ਼ ਹੋ ਰਹੀ ਹੈ ਉਸੇ ਤਰੀਕੇ ਹੀ ਚੋਣ ਪ੍ਰਚਾਰ ਦੀ ਰਫਤਾਰ ਵੀ ਲੀਡਰਾਂ ਵੱਲੋਂ ਤੇਜ਼ ਕਰ ਦਿੱਤੀ ਗਈ ਹੈ। ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਬੇਵਾਲ ਸਵੇਰੇ 6 ਵਜੇ ਤੋਂ ਹੀ ਚੋਣ ਪ੍ਰਚਾਰ ਸ਼ੁਰੂ ਕਰ ਦਿੰਦੇ ਹਨ। ਇਸ ਚੋਣ ਪ੍ਰਚਾਰ ਨੂੰ ਦੇਖਣ ਦੇ ਲਈ ਇੱਕ ਦਿਨ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਲੋਕਾਂ ਦੇ ਘਰ ਆਏ ਅਤੇ ਲੋਕਾਂ ਨਾਲ ਮੁਲਾਕਾਤ ਕੀਤੀ। ਉਨਾਂ ਦੀ ਮੁਸ਼ਕਿਲਾਂ ਸੁਣੀਆਂ ਅਤੇ ਚੋਣਾਂ ਨੂੰ ਲੈ ਕੇ ਪ੍ਰਚਾਰ ਸਬੰਧੀ ਰਣਨੀਤੀ ਬਣਾਈ।
ਸਵੇਰੇ ਦਾ ਨਾਸ਼ਤਾ ਕੀਤਾ ਜਿਸ ਵਿੱਚ ਡਾਕਟਰ ਰਾਜ ਕੁਮਾਰ ਚੱਬੇਵਾਲ ਆਮ ਖਾਣਾਂ ਖਾਧਾ ਅਤੇ ਘਰ ਦਾ ਬਣੇ ਖਾਣੇ ਦਾ ਟੀਫਿਨ ਪੈਕ ਕਰਵਾਇਆ, ਡਾ ਰਾਜ ਕੁਮਾਰ ਚੱਬੇਵਾਲ ਨੇ ਨਾਸ਼ਤਾ ਕਰਦਿਆਂ ਦੱਸਿਆ ਕੀ ਸਵੇਰੇ ਜਾਣ ਦਾ ਸਮਾਂ ਜ਼ਰੂਰ ਹੁੰਦਾ ਹੈ ਪਰ ਰਾਤੀਂ ਕਿੰਨੇ ਵਜੇ ਘਰ ਆਉਣਾ ਇਸ ਦਾ ਸਮਾਂ ਨਹੀਂ ਹੁੰਦਾ, ਇਸ ਲਈ ਚੋਣਾਂ ਸਮੇਂ ਪਰਿਵਾਰ ਨਾਲ ਬੈਠ ਖਾਣਾ ਖਾਣ ਦਾ ਸਮਾਂ ਵੀ ਘੱਟ ਮਿਲਦਾ ਹੈ।
ਇਹ ਵੀ ਪੜ੍ਹੋ: Punjab water shortage: ਡੇਰਾ ਬੱਸੀ ਵਿਖੇ ਇੱਕ ਕਲੋਨੀ ਦੇ ਵਸਨੀਕ ਪਾਣੀ ਦੀ ਬੂੰਦ ਬੂੰਦ ਨੂੰ ਤਰਸੇ
ਖਾਣਾ ਖਾਣ ਤੋਂ ਬਾਅਦ ਆਪਣੀ ਮਾਤਾ ਦੇ ਪੈਰੀਂ ਹੱਥ ਲਗਾ ਕੇ ਡਾ ਰਾਜਕੁਮਾਰ ਚੱਬੇਵਾਲ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਨ ਜਿੰਨਾਂ ਦਾ ਅਸ਼ੀਰਵਾਦ ਹਮੇਸ਼ਾ ਉਨਾਂ ਨਾਲ ਰਹਿੰਦਾ ਹੈ। ਘਰੋਂ ਮਾਤਾ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਡਾਕਟਰ ਰਾਜਕੁਮਾਰ ਚੱਬੇਵਾਲ ਹਲਕੇ ਦੇ ਵਿੱਚ ਪਲੈਨ ਕੀਤੇ ਗਏ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਚਲੇ ਜਾਂਦੇ ਨੇ ਜਿਨਾਂ ਵਿੱਚੋਂ ਅੱਜ ਸਭ ਤੋਂ ਪਹਿਲਾਂ ਉਹਨਾਂ ਨੇ ਪਿੰਡ ਕੱਕੋ ਫਿਰ ਉਸ ਤੋਂ ਬਾਅਦ ਪਿੰਡ ਸਤੋਰ ਅਤੇ ਫਿਰ ਪਿੰਡ ਹਰਿਆਣਾ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਵੱਖ ਵੱਖ ਜਨ ਸਭਾਵਾਂ ਅਤੇ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ।
ਇਹਨਾਂ ਪ੍ਰੋਗਰਾਮਾਂ ਦੇ ਵਿਚਕਾਰ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਕਾਫੀ ਲੋਕਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਵੀ ਕਰਵਾਇਆ ਉੱਥੇ ਹੀ ਆਪਣੇ ਪਾਰਟੀ ਦੇ ਦੋ ਸਾਲ ਦੇ ਪੰਜਾਬ ਦੇ ਕਾਰਜਕਾਲ ਅਤੇ ਏਜੰਡੇ ਬਾਰੇ ਲੋਕਾਂ ਨੂੰ ਦੱਸਿਆ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ