Lok sabha elections 2024: ਲੁਧਿਆਣਾ `ਚ ਚੋਣਾਂ ਕਰਕੇ ਪ੍ਰਸ਼ਾਸਨ ਐਕਸ਼ਨ ਮੋਡ `ਚ, ਡਰੋਨ ਰਾਹੀਂ ਨਿਗਰਾਨੀ, ਕੱਢਿਆ ਫਲੈਗ ਮਾਰਚ
Lok sabha elections 2024: ਲੁਧਿਆਣਾ ਪੁਲਿਸ ਪ੍ਰਸ਼ਾਸਨ ਤੇ ਡਿਪਟੀ ਕਮਿਸ਼ਨਰ ਦੇ ਨਾਲ ਮਿਲਰਗੰਜ ਤੋਂ ਡਿਪਟੀ ਕਮਿਸ਼ਨਰ ਦਫਤਰ ਤੱਕ ਫਲੈਗ ਮਾਰਚ ਕੱਢਿਆ, ਵੱਖ-ਵੱਖ ਥਾਵਾਂ ਉੱਤੇ ਨਾਕੇਬੰਦੀ ਅਤੇ 126 ਟੀਮਾਂ ਲਗਾਤਾਰ ਨਿਗਾਰਨੀ ਕਰ ਰਹੀਆਂ ਹਨ।
Lok sabha elections 2024/ਤਰਸੇਮ ਭਾਰਦਵਾਜ: ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਲਗਾਤਾਰ ਸੁਰੱਖਿਆ ਪ੍ਰਬੰਧ ਵਧਾਏ ਜਾ ਰਹੇ ਹਨ। ਉਸੇ ਕੜੀ ਤਹਿਤ ਲੁਧਿਆਣਾ ਡਿਪਟੀ ਕਮਿਸ਼ਨਰ ਕੰਮ ਜ਼ਿਲਾ ਚੋਣ ਅਧਿਕਾਰੀ ਸਾਕਸ਼ੀ ਸਾਹਨੀ ਅਤੇ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੀ ਪੁਲਿਸ ਵੱਲੋਂ ਮਿਲਰਗੰਜ ਤੋਂ ਡੀਸੀ ਦਫਤਰ ਤੱਕ ਇੱਕ ਫਲੈਗ ਮਾਰਚ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਵੱਲੋਂ ਇਸ ਤਰ੍ਹਾਂ ਦੀ ਗਤੀਵਿਧੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਜਾਰੀ ਰੱਖੀਆਂ ਜਾਣਗੀਆਂ ਤਾਂ ਜੋ ਅਪਰਾਧੀ ਅਨਸਰਾਂ ਤੇ ਨੱਥ ਪਾਈ ਜਾ ਸਕੇ।
ਇਸ ਨਾਲ ਹੀ ਚੋਣਾਂ ਸ਼ਾਂਤੀਮਈ ਢੰਗ ਨਾਲ ਕਰਾਈਆਂ ਜਾ ਸਕਣ। ਉਹਨਾਂ ਨੇ ਦੱਸਿਆ ਕਿ ਹੁਣ ਤੱਕ 37 ਕਰੋੜ ਦੇ ਲਗਭਗ ਰਿਕਵਰੀ ਹੋ ਚੁੱਕੀ ਹੈ ਅਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ 40 ਦੇ ਕਰੀਬ ਨਾਕੇ ਲਗਾਤਾਰ ਲੱਗੇ ਹੋਏ ਹਨ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਇਸ ਤੋਂ ਇਲਾਵਾ 126 ਟੀਮਾਂ ਲਗਾਤਾਰ ਡਿਸਟਰਿਕਟ ਵਿੱਚ ਕੰਮ ਕਰ ਰਹੀਆਂ ਨੇ ਸਕਦੀ ਸਾਹਨੀ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਵੋਟਰਾਂ ਨੂੰ ਲਗਾਤਾਰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉਹਨਾਂ ਨੇ ਖੰਨਾ ਦੀ ਇਲਾਕੇ ਵਿੱਚ ਸ਼ਰਾਬ ਸਬੰਧੀ ਬਿਲੀ ਕੰਪਲੇਂਟ ਤੇ ਕਿਹਾ ਕਿ ਉਹਨਾਂ ਵੱਲੋਂ ਇਸਦੀ ਜਾਂਚ ਕੀਤੀ ਜਾ ਰਹੀ ਹੈ ਪਰ ਜਿਸ ਵੱਲੋਂ ਇਹ ਕੰਪਲੇਂਟ ਕੀਤੀ ਸੀ ਉਹ ਅੱਗੇ ਨਹੀਂ ਆ ਰਿਹਾ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੋਣਾਂ ਦੇ ਅਖੀਰਲੇ ਦੋ ਦਿਨ ਉਹਨਾਂ ਵੱਲੋਂ ਡਰੋਨ ਨਾਲ ਵੀ ਨਿਗਾ ਰੱਖੀ ਜਾਵੇਗੀ।
ਪ੍ਰਸ਼ਾਸਨ ਵੱਲੋਂ ਐਫਐਸਟੀ, ਐਸਐਸਟੀ ਆਦਿ ਰਾਹੀਂ ਪੁਲਿਸ ਚੌਕੀਆਂ ’ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। 1 ਜੂਨ ਨੂੰ ਹੋਣ ਵਾਲੀਆਂ ਵੋਟਾਂ ਵਾਲੇ ਦਿਨ ਤੋਂ ਪਹਿਲਾਂ ਵੋਟਰਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ (ਡੀ.ਈ.ਓ.) ਸਾਕਸ਼ੀ ਸਾਹਨੀ ਦੀ ਅਗਵਾਈ ਵਿੱਚ ਵੀਰਵਾਰ ਨੂੰ ਪੰਜਾਬ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਫਲੈਗ ਮਾਰਚ ਕੀਤਾ ਗਿਆ।