Lok Sabha Elections 2024:  ਪੰਜਾਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਸੰਸਦ ਮੈਂਬਰ ਧਰਮਵੀਰ ਗਾਂਧੀ ਸੋਮਵਾਰ ਨੂੰ ਕਾਂਗਰਸ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੇ ਦਿੱਲੀ ਸਥਿਤ ਕਾਂਗਰਸ ਪਾਰਟੀ ਦੇ ਹੈੱਡਕੁਆਰਟਰ ਵਿਖੇ ਆਪਣੀ ਨੌਵੀਂ ਪੰਜਾਬ ਪਾਰਟੀ ਨੂੰ ਕਾਂਗਰਸ ਵਿਚ ਸ਼ਾਮਿਲ ਕੀਤਾ ਗਿਆ। ਗਾਂਧੀ ਦੇ ਪਟਿਆਲਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਲੜਨ ਦੀ ਸੰਭਾਵਨਾ ਹੈ।


COMMERCIAL BREAK
SCROLL TO CONTINUE READING

ਧਰਮਵੀਰ ਗਾਂਧੀ ਨੇ 2014 ਵਿੱਚ ‘ਆਪ’ ਉਮੀਦਵਾਰ ਵਜੋਂ ਪਟਿਆਲਾ ਤੋਂ ਪ੍ਰਨੀਤ ਕੌਰ ਨੂੰ ਹਰਾ ਕੇ ਲੋਕ ਸਭਾ ਚੋਣ ਜਿੱਤੀ ਸੀ। ਗਾਂਧੀ, ਜੋ ਪੇਸ਼ੇ ਤੋਂ ਡਾਕਟਰ ਹਨ, ਨੇ ਬਾਅਦ ਵਿੱਚ 2016 ਵਿੱਚ ‘ਆਪ’ ਨੂੰ ਛੱਡ ਦਿੱਤਾ ਅਤੇ ਆਪਣੀ ਨਵਾਂ ਪੰਜਾਬ ਪਾਰਟੀ ਬਣਾਈ, ਜਿਸ ਨੂੰ ਉਨ੍ਹਾਂ ਅੱਜ ਕਾਂਗਰਸ ਵਿੱਚ ਰਲਾ ਦਿੱਤਾ। ਪਾਰਟੀ ਆਗੂ ਪਵਨ ਖੇੜਾ ਅਤੇ ਏਆਈਸੀਸੀ ਪੰਜਾਬ ਦੇ ਇੰਚਾਰਜ ਦੇਵੇਂਦਰ ਯਾਦਵ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਗਾਂਧੀ ਦਾ ਪਾਰਟੀ ਵਿੱਚ ਸਵਾਗਤ ਕੀਤਾ। ਬਾਜਵਾ ਨੇ ਕਿਹਾ ਕਿ ਉਨ੍ਹਾਂ ਦੇ ਸ਼ਾਮਲ ਹੋਣ ਨਾਲ ਕਾਂਗਰਸ ਹੋਰ ਮਜ਼ਬੂਤ ​​ਹੋਵੇਗੀ ਜਦਕਿ ਵੜਿੰਗ ਨੇ ਕਿਹਾ ਕਿ ਅਜਿਹੇ ਪੇਸ਼ੇਵਰਾਂ ਦਾ ਪਾਰਟੀ ‘ਚ ਸ਼ਾਮਲ ਹੋਣਾ ਚੰਗਾ ਸੰਕੇਤ ਹੈ।


 


ਧਰਮਵੀਰ ਗਾਂਧੀ 2014 'ਚ 'ਆਪ' ਦੀ ਟਿਕਟ 'ਤੇ ਪਟਿਆਲਾ ਤੋਂ ਸੰਸਦ ਮੈਂਬਰ ਬਣੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ 2016 'ਚ ਹੀ 'ਆਪ' ਤੋਂ ਦੂਰੀ ਬਣਾ ਲਈ ਸੀ। ਡਾ. ਗਾਂਧੀ ਇਕੱਲੇ ਅਜਿਹੇ ਆਗੂ ਹਨ ਜਿਨ੍ਹਾਂ ਨੇ ਆਪਣੇ ਸਿਆਸੀ ਕਰੀਅਰ ਵਿਚ ਪਟਿਆਲਾ ਦੇ ਸ਼ਾਹੀ ਪਰਿਵਾਰ ਦੀ ਨੂੰਹ ਪ੍ਰਨੀਤ ਕੌਰ ਨੂੰ ਹਰਾਇਆ ਸੀ। 


ਪਟਿਆਲਾ ਤੋਂ ਉਮੀਦਵਾਰ ਹੋ ਸਕਦੇ ਹਨ


ਡਾ. ਗਾਂਧੀ ਦੇ ਕਾਂਗਰਸ ਵਿੱਚ ਰਲੇਵੇਂ ਤੋਂ ਬਾਅਦ ਸ਼ਾਹੀ ਪਰਿਵਾਰ ਤੋਂ ਬਿਨਾਂ ਵੀ ਪਾਰਟੀ ਨੂੰ ਪਟਿਆਲਾ ਵਿੱਚ ਮਜ਼ਬੂਤ ​​ਆਧਾਰ ਮਿਲੇਗਾ। ਕਾਂਗਰਸ ਨੂੰ ਪਟਿਆਲਾ ਸੀਟ ਲਈ ਪ੍ਰਭਾਵਸ਼ਾਲੀ ਚਿਹਰੇ ਦੀ ਤਲਾਸ਼ ਸੀ। ਸਾਬਕਾ ਸੰਸਦ ਮੈਂਬਰ ਡਾ: ਗਾਂਧੀ ਦੇ ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਦੀ ਪਟਿਆਲਾ ਤੋਂ ਉਮੀਦਵਾਰ ਦੀ ਭਾਲ ਖ਼ਤਮ ਹੋ ਸਕਦੀ ਹੈ। ਡਾ. ਗਾਂਧੀ ਮੂਲ ਰੂਪ ਵਿੱਚ ਪਟਿਆਲਾ ਦੇ ਰਹਿਣ ਵਾਲੇ ਹਨ ਅਤੇ ਇਲਾਕੇ ਵਿੱਚ ਉਨ੍ਹਾਂ ਦਾ ਚੰਗਾ ਪ੍ਰਭਾਵ ਹੈ। ਅਜਿਹੇ 'ਚ ਭਾਜਪਾ ਨੂੰ ਪਟਿਆਲਾ ਸੀਟ 'ਤੇ ਚੰਗੀ ਟੱਕਰ ਮਿਲ ਸਕਦੀ ਹੈ।


ਇਹ ਵੀ ਪੜ੍ਹੋ : Punjab Liquor Price: ਸ਼ਰਾਬ ਪੀਣ ਦੇ ਸ਼ੌਕੀਨਾਂ ਲਈ ਵੱਡਾ ਝਟਕਾ! ਪੰਜਾਬ 'ਚ ਅੱਜ ਤੋਂ ਮਹਿੰਗੀ ਮਿਲੇਗੀ ਸ਼ਰਾਬ