Mohali News: ਮੋਹਾਲੀ `ਚ ਪ੍ਰੇਮੀ ਜੋੜੇ ਨੇ ਸ਼ੱਕੀ ਹਾਲਾਤ `ਚ ਕੀਤੀ ਖ਼ੁਦਕੁਸ਼ੀ; 2 ਹੋਰ ਖ਼ੁਦਕੁਸ਼ੀ ਦੀਆਂ ਘਟਨਾਵਾਂ ਵਾਪਰੀਆਂ
Mohali News: ਮੋਹਾਲੀ ਦੇ ਫੇਸ ਇੱਕ ਸਥਿਤ ਕੋਠੀ ਵਿੱਚ ਕਿਰਾਏ ਉਤੇ ਰਹਿੰਦੇ ਨੌਜਵਾਨ ਵੱਲੋਂ ਪ੍ਰੇਮ ਪ੍ਰਸੰਗ ਦੇ ਚੱਲਦਿਆਂ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਗਈ।
Mohali News: ਮੋਹਾਲੀ ਦੇ ਫੇਸ ਇੱਕ ਸਥਿਤ ਕੋਠੀ ਵਿੱਚ ਕਿਰਾਏ ਉਤੇ ਰਹਿੰਦੇ ਨੌਜਵਾਨ ਵੱਲੋਂ ਪ੍ਰੇਮ ਪ੍ਰਸੰਗ ਦੇ ਚੱਲਦਿਆਂ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਗਈ। ਹਾਲਾਂਕਿ ਲੜਕੀ ਦੀ ਲਾਸ਼ ਬਿਸਤਰੇ ਉੱਪਰ ਪਈ ਹੋਈ ਸੀ ਜਿਸ ਦਾ ਪਹਿਲੀ ਨਜ਼ਰ ਵਿੱਚ ਲੱਗਦਾ ਹੈ ਕਿ ਗਲਾ ਘੁੱਟ ਕੇ ਕਤਲ ਕੀਤਾ ਹੋਵੇ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਥਾਣਾ ਮੁਖੀ ਫੇਸ ਇੱਕ ਜਗਦੀਪ ਸਿੰਘ ਨੇ ਦੱਸਿਆ ਕਿ ਇੰਜ ਜਾਪਦਾ ਹੈ ਕਿ ਲੜਕੀ ਦਾ ਪਹਿਲਾਂ ਮੁੰਡੇ ਵੱਲੋਂ ਕਤਲ ਕੀਤਾ ਗਿਆ ਹੈ ਤੇ ਉਸ ਤੋਂ ਬਾਅਦ ਖੁਦ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਇਸ ਤਰ੍ਹਾਂ ਮੋਹਾਲੀ ਦੇ ਸੈਕਟਰ 70 ਤੋਂ ਸੂਚਨਾ ਮਿਲੀ ਹੈ ਕਿ ਤਕਰੀਬਨ 29 ਸਾਲਾ ਨੌਜਵਾਨ ਵੱਲੋਂ ਫਾਹਾ ਲਾ ਕੇ ਆਤਮ ਹੱਤਿਆ ਕੀਤੀ ਗਈ ਹੈ। ਚੌਥੀ ਆਤਮ ਹੱਤਿਆ ਸਬੰਧੀ ਸੂਚਨਾ ਮੋਹਾਲੀ ਦੇ ਪਿੰਡ ਰਾਏਪੁਰ ਤੋਂ ਆ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਵੱਲੋਂ ਆਤਮ ਹੱਤਿਆ ਕੀਤੀ ਗਈ ਹੈ ਲੇਕਿਨ ਹਾਲਾਤ ਸ਼ੱਕੀ ਜਾਪਦੇ ਹਨ ਜਿਸ ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਨੌਜਵਾਨ ਤੇ ਲੜਕੀ ਲੰਬੇ ਸਮੇਂ ਤੋਂ ਕਿਰਾਏ 'ਤੇ ਕਮਰੇ 'ਚ ਇਕੱਠੇ ਰਹਿ ਰਹੇ ਸਨ। ਦੋਵੇਂ ਯੂਪੀ ਦੇ ਵਸਨੀਕ ਹਨ ਅਤੇ ਦੋਵੇਂ ਪ੍ਰਾਈਵੇਟ ਨੌਕਰੀ ਕਰਦੇ ਸਨ। ਪੁਲਿਸ ਇਸ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ ਕਿ ਅਨਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ, ਜਦਕਿ ਲੜਕੀ ਦੀ ਲਾਸ਼ ਜ਼ਮੀਨ 'ਤੇ ਪਈ ਸੀ। ਪੁਲਿਸ ਨੂੰ ਸ਼ੱਕ ਹੈ ਕਿ ਅਨਸ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਨਿਧੀ ਦਾ ਕਤਲ ਕੀਤਾ ਹੋ ਸਕਦਾ ਹੈ ਜਾਂ ਨਹੀਂ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਦੋਵਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਹੁਣ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਮੌਕੇ ਤੋਂ ਨਮੂਨੇ ਲਏ ਜਾ ਰਹੇ ਹਨ ਅਤੇ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕੀਤਾ ਜਾ ਰਿਹਾ ਹੈ ਤਾਂ ਕਿ ਦੋਵਾਂ ਨੇ ਖੁਦਕੁਸ਼ੀ ਕਿਉਂ ਕੀਤੀ।
ਪੁਲਿਸ ਨੇ ਦੋਵਾਂ ਦੇ ਮੋਬਾਈਲ ਜ਼ਬਤ ਕਰ ਲਏ
ਪੁਲਿਸ ਨੇ ਜਾਂਚ ਲਈ ਮੌਕੇ 'ਤੇ ਮਿਲੇ ਫੋਨ ਨੂੰ ਵੀ ਜ਼ਬਤ ਕਰ ਲਿਆ ਹੈ, ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਇਸ ਮਾਮਲੇ 'ਚ ਕੋਈ ਬਾਹਰੀ ਤੱਤ ਸ਼ਾਮਲ ਸੀ। ਇਸ ਤੋਂ ਇਲਾਵਾ ਪੁਲਿਸ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਹਰ ਸੰਭਵ ਕੋਣ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਸਿਰਫ ਖੁਦਕੁਸ਼ੀ ਦਾ ਮਾਮਲਾ ਨਹੀਂ ਹੋ ਸਕਦਾ ਅਤੇ ਉਹ ਜਲਦੀ ਹੀ ਇਸ ਮਾਮਲੇ ਦੇ ਪਿੱਛੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।