ਨਵੇਂ ਸਾਲ ਦੇ ਪਹਿਲੇ ਹੀ ਦਿਨ ਮਹਿੰਗਾਈ ਦਾ ਝਟਕਾ! ਵਧੀਆਂ ਗੈਸ ਸਿਲੰਡਰ ਦੀਆਂ ਕੀਮਤਾਂ
LPG Price Hike: 6 ਜੁਲਾਈ 2022 ਨੂੰ ਆਖਰੀ ਵਾਰ ਘਰੇਲੂ ਗੈਸ ਸਿਲੰਡਰ (14.2 ਕਿਲੋਗ੍ਰਾਮ) ਦੀਆਂ ਕੀਮਤਾਂ `ਚ ਬਦਲਾਅ ਕੀਤਾ ਗਿਆ ਸੀ।ਸਾਲ 2022 ਅੰਦਰ ਘਰੇਲੂ ਗੈਸ ਦੀਆਂ ਕੀਮਤਾਂ 153.5 ਰੁਪਏ ਵਧੀਆਂ ਸੀ।
LPG Price Hike: ਆਮ ਆਦਮੀ ਦੀ ਜੇਬ ਨੂੰ ਨਵੇਂ ਸਾਲ ਦੇ ਪਹਿਲੇ ਹੀ ਦਿਨ ਵੱਡਾ ਝਟਕਾ ਲੱਗ ਗਿਆ ਹੈ। ਨਵੇਂ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ। 1 ਜਨਵਰੀ ਨੂੰ ਗੈਸ ਕੰਪਨੀਆਂ ਵੱਲੋਂ ਜਾਰੀ ਤਾਜ਼ਾ ਰੇਟਾਂ ਮੁਤਾਬਿਕ ਹੁਣ ਗੈਸ ਖਰੀਦਣਾ ਮਹਿੰਗਾ ਹੋ ਗਿਆ ਹੈ। ਨਵੀਆਂ ਕੀਮਤਾਂ ਅਨੁਸਾਰ ਕਮਰਸ਼ੀਅਲ ਗੈਸ ਸਿਲੰਡਰ 25 ਰੁਪਏ ਮਹਿੰਗਾ ਹੋ ਗਿਆ ਹੈ।ਦੇਸ਼ ਦੇ ਤਮਾਮ ਵੱਡੇ ਸ਼ਹਿਰ ਦਿੱਲੀ, ਮੁੰਬਈ ਤੋਂ ਲੈ ਕੇ ਪਟਨਾ ਤੱਕ ਸਾਰੇ ਪਾਸੇ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ।
ਜ਼ਿਕਰਯੋਗ ਹੈ ਕਿ ਗੈਸ ਕੰਪਨੀਆਂ ਵੱਲੋਂ ਕਮਰਸ਼ੀਅਲ ਸਿਲੰਡਰਾਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ ਜਦਕਿ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਪਹਿਲਾਂ ਵਾਂਗ ਹੀ ਬਰਕਰਾਰ ਰਹਿਣਗੀਆਂ।ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ 'ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।ਹਾਲਾਂਕਿ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵਾਧੇ ਕਾਰਨ ਹੋਟਲ, ਰੈਸਟੋਰੈਂਟ ਅਤੇ ਢਾਬਿਆਂ 'ਤੇ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਰੇਟ ਵੀ ਵੱਧ ਸਕਦੇ ਹਨ। ਪਰ ਰਾਹਤ ਦੀ ਖ਼ਬਰ ਇਹ ਹੈ ਕਿ ਘਰੇਲੂ ਰਸੋਈ ਗੈਸ ਖਰੀਦਣ ਲਈ ਤੁਹਾਨੂੰ ਓਨੀ ਹੀ ਰਕਮ ਅਦਾ ਕਰਨੀ ਪਵੇਗੀ ਜਿੰਨੀ ਤੁਸੀਂ ਪਿਛਲੇ ਮਹੀਨੇ ਕੀਤੀ ਸੀ।ਜਦਕਿ ਕਮਰਸ਼ੀਅਲ ਸਿਲੰਡਰ ਦੀ ਖਰੀਦ ਲਈ ਤੁਹਾਨੂੰ 25 ਰੁਪਏ ਜ਼ਿਆਦਾ ਅਦਾ ਕਰਨੇ ਪੈਣਗੇ।
ਆਓ ਇਕ ਨਜ਼ਰ ਮਾਰਦੇ ਹਾਂ ਕਿ ਕਿਸ ਸ਼ਹਿਰ 'ਚ ਕਿੰਨੀਆਂ ਵਧੀਆਂ ਨੇ ਕੀਮਤਾਂ-
ਕਮਰਸ਼ੀਅਲ ਸਿਲੰਡਰ ਦੀਆਂ ਦਰਾਂ-
-ਦਿੱਲੀ - 1769
-ਮੁੰਬਈ - 1721
-ਕੋਲਕਾਤਾ - 1870
-ਚੇਨਈ - 1917
ਘਰੇਲੂ ਸਿਲੰਡਰ ਦੇ ਰੇਟ-
-ਮੁਹਾਲੀ-1062.50
- ਦਿੱਲੀ - 1053
-ਮੁੰਬਈ - 1052.5
-ਕੋਲਕਾਤਾ - 1079
-ਚੇਨਈ - 1068.5
ਇਕ ਸਾਲ ਅੰਦਰ 153.5 ਰੁਪਏ ਮਹਿੰਗਾ ਹੋਇਆ ਸਿਲੰਡਰ
06 ਜੁਲਾਈ 2022 ਨੂੰ ਆਖਰੀ ਵਾਰ ਘਰੇਲੂ ਗੈਸ ਸਿਲੰਡਰ (14.2 ਕਿਲੋਗ੍ਰਾਮ) ਦੀਆਂ ਕੀਮਤਾਂ 'ਚ ਬਦਲਾਅ ਕੀਤਾ ਗਿਆ ਸੀ।ਸਾਲ 2022 ਅੰਦਰ ਘਰੇਲੂ ਗੈਸ ਦੀਆਂ ਕੀਮਤਾਂ 153.5 ਰੁਪਏ ਵਧੀਆਂ ਸੀ।
ਕਿੰਨੀ ਵਾਰ ਮਹਿੰਗਾ ਹੋਇਆ ਸਿਲੰਡਰ
ਸਾਲ 2022 'ਚ ਮਾਰਚ ਮਹੀਨੇ 'ਚ ਘਰੇਲੂ ਸਿਲੰਡਰ ਦੀਆਂ ਕੀਮਤਾਂ 'ਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਬਾਅਦ ਵਿੱਚ ਮਈ ਮਹੀਨੇ ਵਿੱਚ ਕੀਮਤਾਂ ਵਿੱਚ ਫਿਰ 50 ਰੁਪਏ ਦਾ ਇਜ਼ਾਫਾ ਹੋਇਆ। ਇਸ ਦੇ ਨਾਲ ਹੀ ਮਈ ਮਹੀਨੇ 'ਚ ਦੂਜੀ ਵਾਰ ਕੀਮਤਾਂ 3.50 ਰੁਪਏ ਵਾਧਾ ਦਿੱਤੀਆਂ ਗਈਆਂ। ਇਸ ਤੋਂ ਬਾਅਦ ਪਿਛਲੀ ਵਾਰ ਜੁਲਾਈ 'ਚ ਕੀਮਤਾਂ 'ਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ।ਹੁਣ ਵੇਖਣਾ ਇਹ ਹੋਏਗਾ ਕਿ ਆਖਰ ਇਹ ਕੀਮਤਾਂ ਕਦੋਂ ਬਰਕਰਾਰ ਰਹਿੰਦੀਆਂ ਹਨ।