Ludhiana Accident: ਲੁਧਿਆਣਾ `ਚ ਦੋ ਗੱਡੀਆਂ ਆਪਸ ਵਿੱਚ ਟਕਰਾਈਆਂ, ਇੱਕ ਦੀ ਮੌਤ
Ludhiana Accident News: ਲੁਧਿਆਣਾ ਦੇ ਮਿੱਡਾ ਚੌਂਕ ਵਿੱਚ ਦੋ ਗੱਡੀਆਂ ਆਪਸ ਵਿੱਚ ਟਕਰਾਈਆਂ, ਇਕ ਦੀ ਮੌਤ, ਪਰਿਵਾਰਕ ਮੈਂਬਰ ਜ਼ਖਮੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ ਅਤੇ ਗਲਤੀ ਕਰਨ ਵਾਲੇ ਤੇ ਕਾਰਵਾਈ ਦੀ ਆਖੀ ਗੱਲ
Ludhiana Accident News/ਤਰਸੇਮ ਭਾਰਦਵਾਜ: ਲੁਧਿਆਣਾ ਦੇ ਮਿੱਡਾ ਚੌਂਕ ਵਿੱਚ ਤੇਜ਼ ਰਫ਼ਤਾਰ ਨਾਲ ਸੜਕੀ ਹਾਦਸਾ ਵਾਪਰਿਆ ਹੈ। ਸ਼ਨੀਵਾਰ ਦੇਰ ਰਾਤ ਜਵਾਹਰ ਕੈਂਪ ਦੇ ਨਜ਼ਦੀਕ ਦੋ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਮਿਲੀ ਜਾਣਕਾਰੀ ਅਨੁਸਾਰ ਇੱਕ ਪਰਿਵਾਰ ਦੇ ਮੈਂਬਰ ਵਿਆਹ ਤੋਂ ਜਾ ਕੇ ਘਰ ਵਾਪਸ ਆ ਰਹੇ ਸੀ ਅਤੇ ਦੂਸਰੇ ਪਾਸੇ ਰੋਂਗ ਸਾਈਡ ਆ ਰਹੀ ਗੱਡੀ ਚਾਲਕ ਨੇ ਉਹਨਾਂ ਦੀ ਗੱਡੀ ਵਿੱਚ ਟੱਕਰ ਮਾਰ ਦਿੱਤੀ।
ਇਸ ਕਾਰਨ ਵਿਆਹ ਤੋਂ ਆ ਰਹੇ ਪਰਿਵਾਰ ਦੀ ਕਰੇਟਾ ਕਾਰ ਖੰਭੇ ਵਿੱਚ ਲੱਗੀ ਅਤੇ ਉਸ ਤੋਂ ਬਾਅਦ ਕਾਰ ਪਲਟ ਗਈ ਜਿਸ ਕਾਰਨ ਕਰੇਟਾ ਕਾਰ ਵਿੱਚ ਬੈਠੇ ਪਰਿਵਾਰ ਦੇ ਲੋਕ ਜ਼ਖ਼ਮੀ ਹੋ ਗਏ ਜਿਨਾਂ ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਬਾਕੀ ਪਰਿਵਾਰ ਵਾਲੇ ਗੰਭੀਰ ਜ਼ਖ਼ਮੀ ਹੋਏ ਜਿਨਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: Phagwara Blast: ਦੁਸਹਿਰੇ ਵਾਲੇ ਦਿਨ ਫਗਵਾੜਾ ਦੇ ਸ਼ਾਮ ਨਗਰ ਸ਼ਿਵਪੁਰੀ 'ਚ ਵੱਡਾ ਧਮਾਕਾ, ਦੋ ਬੱਚੇ ਗੰਭੀਰ ਜ਼ਖ਼ਮੀ
ਮੌਕੇ ਉੱਤੇ ਪਹੁੰਚੀ ਪੁਲਿਸ ਵੱਲੋਂ ਹਾਦਸਾ ਗ੍ਰਸਤ ਹੋਈਆਂ ਗੱਡੀਆਂ ਨੂੰ ਸੜਕ ਤੋਂ ਹਟਾਇਆ ਗਿਆ ਅਤੇ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਡੀਐਮਸੀ ਹਸਪਤਾਲ ਭੇਜਿਆ ਗਿਆ ਹੈ ਜਿੱਥੇ ਕਿ ਇੱਕ ਦੀ ਮੌਤ ਦੀ ਸੂਚਨਾ ਬਾਕੀਆਂ ਦਾ ਇਲਾਜ ਚੱਲ ਰਿਹਾ ਉਹਨਾਂ ਨੇ ਕਿਹਾ ਕਿ ਜਿਸ ਕਾਰ ਚਾਲਕ ਦੀ ਗਲਤੀ ਹੈ ਜਾਂਚ ਕਰਨ ਤੋਂ ਬਾਅਦ ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਬੀਤੀ ਰਾਤ 11 ਵਜੇ ਦੇ ਕਰੀਬ ਪੰਜਾਬ ਦੇ ਲੁਧਿਆਣਾ ਵਿੱਚ ਕੋਛੜ ਮਾਰਕੀਟ ਦੇ ਕੋਲ ਇੱਕ ਕਰੈਟਾ ਕਾਰ ਚਾਲਕ ਨੇ ਗਲਤ ਸਾਈਡ ਤੋਂ ਆ ਰਹੀ ਇੱਕ ਸੈਂਟਰ ਕਾਰ ਤੋਂ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਇੱਕ ਖੰਭੇ ਨਾਲ ਟਕਰਾ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕ੍ਰੇਟਾ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ।
ਕਾਰ ਦੀ ਛੱਤ ਫਟ ਗਈ। ਕਾਫੀ ਮੁਸ਼ੱਕਤ ਤੋਂ ਬਾਅਦ ਲੋਕਾਂ ਨੇ ਕਾਰ ਚਲਾ ਰਹੇ ਵਿਅਕਤੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢਿਆ। ਕਾਰ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦਾ ਨਾਂ ਸਤਪਾਲ ਛਾਬੜਾ (58) ਵਾਸੀ ਨਿਊ ਮਾਡਲ ਟਾਊਨ ਹੈ। ਸਤਪਾਲ ਦੁੱਧ ਦਾ ਕਾਰੋਬਾਰੀ ਹੈ। ਹੰਬੜਾ ਰੋਡ 'ਤੇ ਡੇਅਰੀ ਚਲਾਉਂਦਾ ਹੈ।