Blast in Phagwara: ਫਗਵਾੜਾ ਦੇ ਸ਼ਾਮ ਨਗਰ ਸ਼ਿਵਪੁਰੀ 'ਚ ਵੱਡਾ ਧਮਾਕਾ, ਦੋ ਬੱਚੇ ਗੰਭੀਰ ਜ਼ਖ਼ਮੀ
Trending Photos
Punjab News: ਫਗਵਾੜਾ ਦੇ ਸ਼ਾਮ ਨਗਰ ਸ਼ਿਵਪੁਰੀ 'ਚ ਵੱਡਾ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਧਮਾਕੇ ਵਿੱਚ ਦੋ ਬੱਚੇ ਗੰਭੀਰ ਜ਼ਖ਼ਮੀ ਹੋਏ ਹਨ। ਦਰਅਸਲ ਫਗਵਾੜਾ ਦੇ ਸ਼ਾਮ ਨਗਰ ਸ਼ਿਵਪੁਰੀ 'ਚ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਮਕਾਨ ਦੀ ਛੱਤ 'ਤੇ ਜ਼ੋਰਦਾਰ ਧਮਾਕਾ ਹੋਣ ਕਾਰਨ ਦੋ ਬੱਚੇ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਕਾ ਨਿਵਾਸੀਆਂ ਦੀ ਮਦਦ ਨਾਲ ਫਗਵਾੜਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਜ਼ਖਮੀ ਬੱਚਿਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਹਾਇਰ ਸੈਂਟਰ ਜਲੰਧਰ ਰੈਫਰ ਕਰ ਦਿੱਤਾ ਗਿਆ ਪਰ ਹਾਲਤ 'ਚ ਸੁਧਾਰ ਨਾ ਹੋਣ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਪੀ.ਜੀ.ਆਈ ਰੈਫਰ ਕਰ ਦਿੱਤਾ ਗਿਆ। ਥਾਣਾ ਸਿਟੀ ਦੇ ਕੈਨਾਲ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ: Baba Siddiqui Murder: NCP ਨੇਤਾ ਬਾਬਾ ਸਿੱਦੀਕੀ ਬਦਮਾਸ਼ਾਂ ਨੇ ਚਲਾਈਆਂ ਤਾੜ-ਤਾੜ ਗੋਲੀਆਂ, ਇਲਾਜ ਦੌਰਾਨ ਮੌਤ
ਮੌਕੇ 'ਤੇ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਆਮ ਨਗਰ ਸ਼ਿਵਪੁਰੀ 'ਚ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਆਸ਼ੀਸ਼ ਅਤੇ ਗੁਲਸ਼ਨ ਉਰਫ਼ ਅਮਰ ਘਰ ਦੀ ਛੱਤ 'ਤੇ ਗੰਧਕ ਪੋਟਾਸ਼ ਵਾਲਾ ਲੋਹਾ (ਕੰਟੇਨਰ) ਚੱਟੂ ਘੋਟਨਾ ਪੀਸ ਰਹੇ ਸਨ ਤਾਂ ਅਚਾਨਕ ਉਸ 'ਚ ਧਮਾਕਾ ਹੋ ਗਿਆ ਜਿਸ 'ਚ ਦੋਵੇਂ ਨੌਜਵਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਪਹਿਲਾਂ ਫਗਵਾੜਾ ਦੇ ਸਿਵਲ ਹਸਪਤਾਲ 'ਚ ਲਿਆਂਦਾ ਗਿਆ, ਜਿੱਥੇ ਦੋਵਾਂ ਦੀ ਹਾਲਤ 'ਚ ਸੁਧਾਰ ਨਾ ਹੋਣ ਕਾਰਨ ਉਨ੍ਹਾਂ ਨੂੰ ਹਾਇਰ ਸੈਂਟਰ ਜਲੰਧਰ ਰੈਫਰ ਕਰ ਦਿੱਤਾ ਗਿਆ।
ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਜਾ ਰਿਹਾ ਹੈ। ਦਰਅਸਲ ਸਵਾਲ ਹੁਣ ਇਹ ਹੈ ਕਿ ਗੰਧਕ ਪੋਟਾਸ਼ ਇਨ੍ਹਾਂ ਬੱਚਿਆਂ ਨੂੰ ਕਿੱਥੋਂ ਖਰੀਦਿਆ ਗਿਆ, ਬੱਚਿਆਂ ਨੂੰ ਕਿਵੇਂ ਵੇਚਿਆ ਗਿਆ, ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਜਦੋਂਕਿ ਗੰਧਕ ਪੋਟਾਸ਼ ਇਨ੍ਹਾਂ ਨਾਬਾਲਗ ਬੱਚਿਆਂ ਨੂੰ ਕੌਣ ਵੇਚਦਾ ਹੈ ਇਹ ਇੱਕ ਵੱਡੀ ਜਾਂਚ ਦਾ ਵਿਸ਼ਾ ਹੈ। ਐਸ.ਐਚ.ਓ ਅਮਨਦੀਪ ਨਾਹਰ ਨੇ ਦੱਸਿਆ ਕਿ ਉਨ੍ਹਾਂ ਨੇ ਮੌਕੇ 'ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ, ਜਿਸ 'ਚ ਘਰ ਦੀ ਛੱਤ 'ਤੇ ਧਮਾਕਾ ਹੋਣ ਵਾਲਾ ਕੰਟੇਨਰ (ਚੱਟੂ ਘੋਟਨਾ) ਵੀ ਫਟ ਗਿਆ ਸੀ ਨੂੰ ਹਿਰਾਸਤ 'ਚ ਲੈ ਕੇ ਬਾਕੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।