Ludhiana Attack News: ਲੁਧਿਆਣਾ `ਚ ਨੌਜਵਾਨ `ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਸਿਰ `ਤੇ ਲੱਗੇ 23 ਟਾਂਕੇ
Ludhiana Attack News: ਲੁਧਿਆਣਾ ਵਿੱਚ ਘਰ ਦੇ ਬਾਹਰ ਬੈਠੇ ਇੱਕ ਨੌਜਵਾਨ `ਤੇ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ।
Ludhiana Attack News/ ਤਰਸੇਮ ਭਾਰਦਵਾਜ: ਲੁਧਿਆਣਾ ਘਾਟੀ ਮਹੱਲੇ ਘਰ ਦੇ ਬਾਹਰ ਬੈਠੇ ਨੌਜਵਾਨ ਉੱਤੇ 20 ਬਦਮਾਸ਼ਾ ਨੇ ਹਮਲਾ ਕਰ ਦਿੱਤਾ। ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਹੋਈਆਂ। ਲੁਧਿਆਣਾ ਵਿੱਚ ਦੇਰ ਰਾਤ ਘਾਟੀ ਚੌਕ ਮੁਹੱਲਾ ਭਗਵਾਨ ਵਾਲਮੀਕੀ ਨਗਰ 'ਚ 20 ਤੋਂ ਵੱਧ ਨੌਜਵਾਨਾਂ ਨੇ ਇਕ ਨੌਜਵਾਨ 'ਤੇ ਹਮਲਾ ਕਰ ਦਿੱਤਾ। ਘਰ ਦੇ ਬਾਹਰ ਬੈਠੇ ਇਕ ਨੌਜਵਾਨ 'ਤੇ ਅਣਪਛਾਤੇ ਲੋਕਾਂ ਨੇ ਹਮਲਾ ਕੀਤਾ।
ਜਾਣਕਾਰੀ ਮਿਲੀ ਕਿ ਬਦਮਾਸ਼ਾਂ ਨੇ ਇੱਕ ਨੌਜਵਾਨ ਦੀ ਕੁੱਟਮਾਰ ਕਰਨੀ ਸੀ ਪਰ ਗਲਤੀ ਨਾਲ ਉਹ ਦੂਜੇ ਨੌਜਵਾਨ ਦੀ ਕੁੱਟਮਾਰ ਕਰਕੇ ਭੱਜ ਗਏ। ਇਲਾਕੇ ਦੇ ਕੁਝ ਨੌਜਵਾਨ ਇੰਸਟਾਗ੍ਰਾਮ ਰੀਲਾਂ 'ਤੇ ਇਕ-ਦੂਜੇ 'ਤੇ ਟਿੱਪਣੀਆਂ ਕਰਦੇ ਸਨ। ਇਸ ਰੰਜਿਸ਼ ਕਾਰਨ ਰਾਤ ਕਰੀਬ 10.30 ਵਜੇ ਘਾਟੀ ਚੌਕ ਨੇੜੇ ਹੰਗਾਮਾ ਹੋ ਗਿਆ।
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਮੁੜ ਤੋਂ ਹੀਟ ਵੇਵ ਦਾ ਅਲਰਟ! ਗਰਮੀ ਨੇ ਤੋੜੇ ਸਾਰੇ ਰਿਕਾਰਡ
ਪੀੜਤ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਖੜ੍ਹਾ ਸੀ। ਇਲਾਕੇ 'ਚ ਕੁਝ ਨੌਜਵਾਨਾਂ ਨੇ ਉਸ ''ਤੇ ਹਮਲਾ ਕਰ ਦਿੱਤਾ। ਉਹ ਹਮਲਾਵਰਾਂ ਨੂੰ ਜਾਣਦਾ ਵੀ ਨਹੀਂ ਹੈ। ਹਮਲਾਵਰਾਂ ਕੋਲ ਤੇਜ਼ਧਾਰ ਹਥਿਆਰ ਅਤੇ ਪਿਸਤੌਲ ਸਨ। ਪੀੜਤ ਨੇ ਦੱਸਿਆ ਕਿ ਉਹ ਡਰਾਈਵਰ ਦਾ ਕੰਮ ਕਰਦਾ ਹੈ। ਹੁਣ ਉਹ ਘਰੋਂ ਨਿਕਲਣ ਵੇਲੇ ਵੀ ਡਰ ਲੱਗਦਾ ਹੈ।
ਇਹ ਵੀ ਪੜ੍ਹੋ: Guradspur News: ਸਾਊਦੀ ਅਰਬ ਦੀ ਜੇਲ੍ਹ 'ਚ ਬੰਦ ਪੰਜਾਬੀ ਨੌਜਵਾਨ, 5 ਸਾਲ ਦੀ ਸਜ਼ਾ ਪੂਰੀ ਹੋਣ 'ਤੇ ਵੀ ਨਹੀਂ ਕੀਤਾ ਰਿਹਾਅ