Ludhiana News: ਲੁਧਿਆਣਾ ਦੇ ਬੱਸ ਸਟੈਂਡ ਨੇੜੇ ਇੱਕ ਮੁਸਾਫਰ ਕੋਲੋਂ ਜਿਸਮ ਫਿਰੋਸ਼ੀ ਦੀ ਆੜ ਵਿੱਚ ਮਹਿਲਾ ਤੇ ਉਸ ਦੇ ਸਾਥੀਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਐਤਵਾਰ ਸਵੇਰੇ ਤੜਕੇ ਵਾਪਰੀ ਪਰ ਮੁਸਾਫਰ ਮੁਲਜ਼ਮਾਂ ਦੀ ਭਾਲ ਵਿੱਚ ਸਾਰਾ ਦਿਨ ਘੁੰਮਦਾ ਰਿਹਾ। ਇਸ ਦੌਰਾਨ ਰਾਤ ਵੇਲੇ ਸਥਾਨਕ ਲੋਕਾਂ ਦੀ ਮਦਦ ਨਾਲ ਦੌਰਾਨ ਪੀੜਤ ਵਿਅਕਤੀ ਨੇ ਇੱਕ ਔਰਤ ਨੂੰ ਪਛਾਣ ਵੀ ਲਿਆ।


COMMERCIAL BREAK
SCROLL TO CONTINUE READING

ਹਾਲਾਂਕਿ ਉਸ ਔਰਤ ਨੇ ਖੁਦ ਨੂੰ ਬੇਕਸੂਰ ਦੱਸਦੇ ਹੋਏ ਕੈਮਰੇ ਸਾਹਮਣੇ ਵਾਰਦਾਤ ਵਿੱਚ ਸ਼ਾਮਿਲ ਦੂਜੀ ਔਰਤ ਅਤੇ ਬਾਕੀ ਮੁਲਜ਼ਮ ਦੇ ਨਾਮ ਦੱਸ ਦਿੱਤੇ। ਉਥੇ ਹੀ ਜਦੋਂ ਲੋਕਾਂ ਨੇ ਵਾਰਦਾਤ ਵਿੱਚ ਸ਼ਾਮਿਲ ਇੱਕ ਦੂਜੀ ਔਰਤ ਨੂੰ ਕਾਬੂ ਕੀਤਾ ਤਾਂ ਉਹ ਉਸਦਾ ਘਰ ਖਰਾਬ ਹੋਣ ਦਾ ਹਵਾਲਾ ਦਿੰਦੇ ਹੋਏ ਮੌਕੇ ਤੋਂ ਭੱਜ ਗਈ। ਸੂਚਨਾ ਮਿਲਦਿਆਂ ਹੀ ਮੌਕੇ ਉਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਤਾਂ ਆਖੀ ਪਰ ਬੱਸ ਸਟੈਂਡ ਨੇੜੇ ਜਿਸਮ ਫਿਰੋਸ਼ੀ ਦੇ ਖੁੱਲ੍ਹੇਆਮ ਚੱਲਣ ਵਾਲੇ ਧੰਦੇ ਤੇ ਇਸ ਦੀ ਆੜ ਵਿੱਚ ਹੋਣ ਵਾਲੀਆਂ ਵਾਰਦਾਤਾਂ ਤੋਂ ਲੋਕ ਪਰੇਸ਼ਾਨ ਨਜ਼ਰ ਆਏ।


ਇਸ ਮੌਕੇ ਪੀੜਿਤ ਦਾ ਕਹਿਣਾ ਸੀ ਕਿ ਉਹ ਐਤਵਾਰ ਤੜਕੇ ਰੇਲਵੇ ਸਟੇਸ਼ਨ ਤੋਂ ਬੱਸ ਸਟੈਂਡ ਆਇਆ ਸੀ। ਇਸ ਦੌਰਾਨ ਇੱਕ ਔਰਤ ਉਤੇ ਉਸ ਦੇ ਸਾਥੀ ਉਸ ਨੂੰ ਥੋੜ੍ਹੀ ਦੂਰ ਲੈ ਕੇ ਅਤੇ ਉਸ ਕੋਲੋਂ 15000 ਦੀ ਨਕਦੀ ਤੇ ਹੋਰ ਸਮਾਨ ਲੁੱਟ ਲਿਆ। ਉਹ ਸਾਰਾ ਦਿਨ ਮੁਲਜ਼ਮਾਂ ਦੀ ਭਾਲ ਕਰਦਾ ਰਿਹਾ। ਪੁਲਿਸ ਨੂੰ ਵੀ ਸੂਚਨਾ ਦਿੱਤੀ ਪਰ ਉਸ ਦਾ ਸਮਾਨ ਤੇ ਪੈਸੇ ਨਹੀਂ ਮਿਲੇ। ਇਸ ਦੌਰਾਨ ਪੀੜਤ ਨੇ ਇੱਕ ਮਹਿਲਾ ਨੂੰ ਵੀ ਪਛਾਣ ਲਿਆ।


ਉਸ ਮਹਿਲਾ ਨੇ ਲੋਕਾਂ ਦੀ ਮੌਜੂਦਗੀ ਵਿੱਚ ਕੈਮਰੇ ਸਾਹਮਣੇ ਖੁਦ ਨੂੰ ਬੇਕਸੂਰ ਦੱਸਦੇ ਹੋਏ ਵਾਰਦਾਤ ਵਿੱਚ ਸ਼ਾਮਿਲ ਬਾਕੀ ਮੁਲਜ਼ਮਾਂ ਦੇ ਨਾਮ ਦੱਸ ਦਿੱਤੇ। ਔਰਤ ਨੇ ਦਾਅਵਾ ਕੀਤਾ ਕਿ ਉਕਤ ਮੁਲਜ਼ਮਾਂ ਵੱਲੋਂ ਪਹਿਲਾਂ ਵੀ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ। ਔਰਤ ਨੇ ਦੱਸਿਆ ਕਿ ਵਾਰਦਾਤ ਵਿੱਚ ਇੱਕ ਹੋਰ ਔਰਤ ਤੇ ਉਸਦੇ ਸਾਥੀ ਸ਼ਾਮਿਲ ਹਨ।


ਇਹ ਵੀ ਪੜ੍ਹੋ : Ludhiana News: ਹਿਮਾਚਲ ਦੀ ਲੜਕੀ ਨੂੰ ਭਜਾਉਣ 'ਤੇ ਗ੍ਰਿਫਤਾਰੀ ਵਾਰੰਟ ਲੈ ਕੇ ਲੁਧਿਆਣਾ ਪੁੱਜੀ ਹਿਮਾਚਲ ਪੁਲਿਸ


ਇਸ ਦੌਰਾਨ ਉਸ ਔਰਤ ਨੂੰ ਵੀ ਕਾਬੂ ਕਰ ਲਿਆ ਪਰ ਉਹ ਉਸ ਦਾ ਘਰ ਖਰਾਬ ਹੋਣ ਦਾ ਹਵਾਲਾ ਦਿੰਦੇ ਹੋਏ ਚਿਹਰਾ ਛੁਪਾਉਂਦੀ ਨਜ਼ਰ ਆਈ ਅਤੇ ਬਾਅਦ ਵਿੱਚ ਮੌਕੇ ਤੋਂ ਭੱਜ ਗਈ। ਹਾਲਾਂਕਿ ਇਸ ਦੌਰਾਨ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਇਲਾਕੇ ਵਿੱਚ ਜਿਸਮ ਫਿਰੋਸ਼ੀ ਦਾ ਧੰਦਾ ਜ਼ੋਰਾਂ ਉਤੇ ਚੱਲਦਾ ਹੈ ਅਤੇ ਇਸ ਦੀ ਆੜ ਵਿੱਚ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਜਦ ਕਿ ਮੌਕੇ ਉਤੇ ਪਹੁੰਚੇ ਪੁਲਿਸ ਚੌਕੀ ਕੋਚਰ ਮਾਰਕੀਟ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹ ਸੂਚਨਾ ਮਿਲਣ ਉਤੇ ਹਾਲੇ ਪਹੁੰਚੇ ਹੀ ਹਨ। ਉਨ੍ਹਾਂ ਨੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ।


ਇਹ ਵੀ ਪੜ੍ਹੋ : Crime News: ਫ਼ਰੀਦਕੋਟ ਜੇਲ੍ਹ 'ਚ ਦੋ ਕੈਦੀ ਆਪਸ 'ਚ ਭਿੜੇ, ਇੱਕ ਹਵਾਲਾਤੀ ਦੇ ਲੱਗੀ ਸੱਟ