Ludhiana Sub Inspector Death: ਲੁਧਿਆਣਾ ਚੰਡੀਗੜ੍ਹ ਰੋਡ ਐਲਆਈਜੀ ਫਲੈਟਾਂ `ਚੋਂ ਸਬ ਇੰਸਪੈਕਟਰ ਦੀ ਭੇਦਭਰੇ ਹਾਲਤ `ਚ ਮੌਤ
Ludhiana Sub Inspector Death: ਲੁਧਿਆਣਾ ਚੰਡੀਗੜ੍ਹ ਰੋਡ ਐਲਆਈਜੀ ਫਲੈਟਾਂ ਵਿੱਚੋਂ ਪੁਲਿਸ ਦੇ ਸਬ ਇੰਸਪੈਕਟਰ ਦੀ ਭੇਦ ਭਰੇ ਹਾਲਤ ਵਿੱਚ ਮੌਤ ਦਾ ਮਾਮਲਾ ਆਇਆ ਸਾਹਮਣੇ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ
Ludhiana Sub Inspector Death/ ਤਰਸੇਮ ਭਾਰਦਵਾਜ: ਲੁਧਿਆਣਾ ਦੇ ਡਿਵੀਜ਼ਨ ਨੰਬਰ ਸੱਤ ਦੇ ਇਲਾਕੇ ਵਿੱਚ ਬਣੇ ਐਲਆਈਜੀ ਪਲਾਂਟਾਂ ਵਿੱਚੋਂ ਪੁਲਿਸ ਦੇ ਸਬ ਇੰਸਪੈਕਟਰ ਦੀ ਭੇਦ ਭਰੇ ਹਾਲਤਾਂ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮੌਕੇ ਤੇ ਜਾਂਚ ਕਰਨ ਪਹੁੰਚੇ ਏਸੀਪੀ ਨੇ ਜਾਣਕਾਰੀ ਦਿੱਤੀ ਕੀ ਉਹਨਾਂ ਨੂੰ ਕੰਟਰੋਲ ਰੂਮ ਨੂੰ ਸੂਚਨਾ ਆਈ ਸੀ ਕਿ ਐਲਆਈਜੀ ਫਲੈਟ ਵਿੱਚ ਪੁਲਿਸ ਮੁਲਾਜਮ ਦੀ ਲਾਸ਼ ਪਈ ਹੈ।
ਜੋ ਕਿ ਪੁਲਿਸ ਲਾਈਨ ਵਿੱਚ ਤੈਨਾਤ ਸੀ ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਐਫਐਸਐਲ ਦੀ ਟੀਮ ਵੀ ਮੌਕੇ ਤੇ ਬੁਲਾਈ ਗਈ ਹੈ।
ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ ਪੁਲਿਸ ਵੱਲੋਂ ਬਸ ਸਟੈਂਡ ਦੇ ਸਾਹਮਣੇ ਹੋਟਲ 'ਚ ਰੇਡ! ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਰਵਿੰਦਰ ਸਿੰਘ ਗੁਰਦਾਸਪੁਰ ਦਾ ਰਹਿਣ ਵਾਲਾ ਸੀ ਉਸਦੇ ਪਰਿਵਾਰ ਵਾਲੇ ਵੀ ਮੌਕੇ ਤੇ ਪਹੁੰਚੇ ਇਹ ਵੀ ਜਾਣਕਾਰੀ ਮਿਲੀ ਹੈ deਪਿਛਲੇ ਕਾਫੀ ਸਮੇਂ ਤੋਂ ਰਵਿੰਦਰ ਸਿੰਘ ਐਲਆਈਜੀ ਫਲੈਟ ਦੇ ਵਿੱਚ ਹੀ ਰਹਿੰਦਾ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਤੋਂ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਸਬ ਇੰਸਪੈਕਟਰ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਭੇਜ ਦਿੱਤਾ।
ਇਹ ਵੀ ਪੜ੍ਹੋ: Drink and Drive Fines: ਪੰਜਾਬ 'ਚ ਡਰਿੰਕ ਅਤੇ ਡਰਾਈਵ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, ਲੱਗ ਰਹੇ ਨਵੀਂ ਸਪੀਡ ਰਡਾਰ ਕੈਮਰੇ
ਅੱਜ ਦੁਪਹਿਰ ਕਿਸੇ ਗੁਆਂਢੀ ਨੇ ਉਸ ਨੂੰ ਆਪਣੇ ਕਿਰਾਏ ਦੇ ਫਲੈਟ ਵਿੱਚ ਸੁੱਤਾ ਦੇਖਿਆ ਅਤੇ ਜਦੋਂ ਉਹ ਨਾ ਉੱਠਿਆ ਤਾਂ ਪੁਲੀਸ ਨੂੰ ਸੂਚਿਤ ਕੀਤਾ ਗਿਆ। ਜਿਸ 'ਤੇ ਪਹਿਲਾਂ ਸਥਾਨਕ ਪੁਲਿਸ ਅਤੇ ਬਾਅਦ 'ਚ ਉੱਚ ਅਧਿਕਾਰੀਆਂ ਨੇ ਮੌਕੇ ਦਾ ਮੁਆਇਨਾ ਕੀਤਾ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਥਾਣਾ ਸਦਰ ਦੇ ਮੁਖੀ ਭੁਪਿੰਦਰ ਸਿੰਘ ਅਨੁਸਾਰ ਮ੍ਰਿਤਕ ਦੀ ਪਤਨੀ ਦਲਵੀਰ ਕੌਰ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਪਰ ਜੇਕਰ ਮੈਡੀਕਲ ਰਿਪੋਰਟ ਤੋਂ ਬਾਅਦ ਕੋਈ ਤੱਥ ਸਾਹਮਣੇ ਆਇਆ ਤਾਂ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।