Punjab Drink and Drive Case:ਪੰਜਾਬ ਭਰ ਵਿੱਚ ਡਰਿੰਕ ਅਤੇ ਡਰਾਈਵ ਕਰਨ ਵਾਲਿਆਂ ਦੇ ਖਿਲਾਫ ਚਲਾਈ ਜਾਵੇਗੀ ਵਿਸ਼ੇਸ਼ ਮੁਹਿੰਮ ਅਤੇ ਟਰੈਫਿਕ ਕੰਟਰੋਲਰੀ ਲਗਾਏ ਜਾਣਗੇ। ਨਵੀਂ ਤਕਨੀਕ ਵਾਲੇ ਸਪੀਡ ਰਡਾਰ ਕੈਮਰੇ ਵੀ ਲੱਰਹੇ ਹਨ।
Trending Photos
Punjab Drink and Drive Case: ਲੁਧਿਆਣਾ ਵਿੱਚ ਏ ਡੀ ਜੀ ਪੀ ਟਰੈਫਿਕ ਨੇ ਪੰਜਾਬ ਦੇ ਸਾਰੇ ਐੱਸ ਪੀ ਅਤੇ ਡੀ ਐੱਸ ਪੀ ਨਾਲ ਨਾਲ ਟਰੈਫਿਕ ਸਬੰਧੀ ਮੀਟਿੰਗ ਕੀਤੀ। ਉਸ ਤੋਂ ਬਾਅਦ ਪੱਤਰਕਾਰ ਵਾਰਤਾ ਕਰਕੇ ਦਿੱਤੀ ਜਾਣਕਾਰੀ ਕਿਹਾ ਪੰਜਾਬ ਦੀਆਂ ਟਰੈਫਿਕ ਸਬੰਧੀ ਸਮੱਸਿਆਵਾਂ ਦੇ ਹੱਲ ਲਈ ਪਲਾਨ ਕੀਤੇ ਜਾ ਰਹੇ। ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਨੇ ਦਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਮੌਤ ਦਰ ਵਿੱਚ ਕਮੀ ਆਈ ਹੈ। ਉਹਨਾਂ ਨੇ ਕਿਹਾ ਜੋ ਤਰੁਟੀਆਂ ਉਹਨਾਂ ਨੂੰ ਜਲਦ ਦੂਰ ਕਰ ਰਹੇ
ਲੁਧਿਆਣਾ ਏ ਡੀ ਜੀ ਪੀ ਟਰੈਫਿਕ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਟਰੈਫਿਕ ਦੇ ਇੰਚਾਰਜ ਐੱਸ ਪੀ ਆਏ ਡੀ ਐੱਸ ਪੀ ਨਾਲ ਮੀਟਿੰਗ ਕੀਤੀ ਅਤੇ ਪੰਜਾਬ ਵਿੱਚੋ ਟਰੈਫਿਕ ਦੀ ਆ ਰਹੀ ਸਮਸਿਆ ਦੇ ਹਲ ਲਈ ਵਿਚਾਰ ਕੀਤੇ ਜਿਸ ਤੋਂ ਬਾਅਦ ਉਹਨਾਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਪਿਛਲੇ ਸਾਲਾਂ ਨਾਲੋਂ ਇਸ ਸਾਲ ਸੜਕੀ ਹਾਦਸਿਆਂ ਵਿਚ ਹੋਣ ਵਾਲੀਆਂ ਮੋਤਾਂ ਦੀ ਦੇ ਵਿੱਚ 20 ਫੀਸਦੀ ਤੱਕ ਦੀ ਕਮੀ ਵੇਖਣ ਮਿਲੀ ਹੈ। ਉਹਨਾਂ ਨੇ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਡਰਿੰਕ ਕਰਕੇ ਕਾਰ ਚਲਾਉਣ ਵਾਲਿਆਂ ਦੀ ਹੈ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਜਿਨਾਂ ਨੂੰ ਲੈ ਕੇ ਪੰਜਾਬ ਪੁਲਿਸ ਵਲੋਂ ਵਿਸ਼ੇਸ਼ ਨਾਕਾਬੰਦੀ ਕਰਕੇ ਡਰਿੰਕ ਡਰਾਈਵ ਕਰਨ ਵਾਲਿਆ ਉੱਤੇ ਕਾਰਵਾਈ ਕੀਤੀ ਜਾਵੇਗੀ। ਏ ਡੀ ਜੀ ਪੀ ਟਰੈਫਿਕ ਨੇ ਕਿਹਾ ਕਿ 800 ਦੇ ਕਰੀਬ ਹੋਰ ਨਵੇਂ ਟਰੈਫਿਕ ਲਾਈਟ , ਆਟੋਮੈਕਟਿਕ ਸਪੀਡ ਰੀਡਾਰ ਕੈਮਰੇ ਲਗਾਏ ਜਾਣਗੇ। ਉਹਨਾਂ ਨੇ ਕਿਹਾ ਕਿ ਜਿੱਥੇ ਜਿਆਦਾ ਸਮੱਸਿਆ ਹੋਵੇਗੀ ਅਤੇ ਚੰਡੀਗੜ ਨਾਲ ਲਗਦੇ ਸਿਟੀ ਵਿੱਚ ਪਹਿਲ ਦੇ ਤੌਰ ਉੱਤੇ ਲਗਾਏ ਜਾਣਗੇ।