Ludhiana News/ਸੰਜੇ ਸ਼ਰਮਾ: ਲੁਧਿਆਣਾ ਪੁਲਿਸ ਵੱਲੋਂ ਚਾਈਨਾ ਡੋਰ ਖਿਲਾਫ਼ ਚਲਾਈ ਮੁਹਿੰਮ ਤਹਿਤ ਦ੍ਰਿਸ਼ਟੀ ਨੇੜੇ ਇੱਕ ਦੁਕਾਨ ਦੇ ਵਿੱਚ ਛਾਪੇਮਾਰੀ ਦੌਰਾਨ 30 ਗੱਟੂ ਬਰਾਮਦ ਕੀਤੇ ਹਨ।  ਇਸ ਦੇ ਚਲਦਿਆਂ ਪੁਲਿਸ ਨੇ ਫੜੇ ਗਏ ਆਰੋਪੀ ਨੌਜਵਾਨ ਦੇ ਘਰ ਵਿੱਚ ਛਾਪੇਮਾਰੀ ਕੀਤੀ ਤਾਂ ਉਥੋਂ 300 ਗੱਟੂ ਬਰਾਮਦ ਕੀਤੇ ਗਏ ਹਨ। ਇਸ ਦੌਰਾਨ ਪੁਲਿਸ ਨੇ ਵੱਖ-ਵੱਖ ਧਰਾਵਾਂ ਤਹਿਤ ਆਰੋਪੀ ਕੁਨਾਲ ਅਰੋੜਾ ਨੂੰ ਕਾਬੂ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਬਸਤੀ ਜੋਧੇਵਾਲ ਨੇੜੇ ਆਰੋਪੀ ਦੇ ਘਰ ਦੇ ਵਿੱਚੋਂ ਇਹ ਪਾਬੰਦੀਸ਼ੁਦਾ ਚਾਈਨਾ ਡੋਰ ਬਰਾਮਦ ਕੀਤੀ ਗਈ। 


COMMERCIAL BREAK
SCROLL TO CONTINUE READING

ਉਹਨਾਂ ਨੇ ਕਿਹਾ ਕਿ ਆਰੋਪੀ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ ਇਸ ਸਬੰਧ ਚ ਜਾਣਕਾਰੀ ਸਾਂਝੀ ਕਰਦੇ ਹੋਏ ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਕਿਹਾ ਕਿ ਚਾਈਨਾ ਡੋਰ ਖਿਲਾਫ ਪੁਲਿਸ ਕਮਿਸ਼ਨਰ ਦੇ ਹੁਕਮਾਂ ਤਹਿਤ ਵੱਖ-ਵੱਖ ਟੀਮਾਂ ਦਾ  ਗਠਨ ਕੀਤਾ ਗਿਆ ਸੀ ਜਿਸਦੇ ਚਲਦਿਆਂ ਦਰੇਸੀ ਨੇੜੇ ਇੱਕ ਦੁਕਾਨ ਦੇ ਵਿੱਚ ਛਾਪੇਮਾਰੀ ਦੌਰਾਨ 30 ਗੱਟੂ ਚਾਈਨਾ ਡੋਰ ਬਰਾਮਦ ਕੀਤੇ ਹਨ।


ਇਹ ਵੀ ਪੜ੍ਹੋ: Bathinda NIA Raid News: ਐਨਆਈਏ ਦੀ ਟੀਮ ਦੀ ਬਠਿੰਡਾ ਦੇ ਮੌੜ 'ਚ ਛਾਪੇਮਾਰੀ, ਗੈਂਗਸਟਰ ਦਾ ਘਰ ਕੀਤਾ ਸੀਲ

ਇਸ ਤੋਂ ਬਾਅਦ ਆਰੋਪੀ ਦੇ ਘਰਯੋਧੇਵਾਲ ਬਸਤੀ ਨੇੜੇ ਛਾਪੇਮਾਰੀ ਦੌਰਾਨ 300 ਗੱਟੂ ਪਬੰਦੀ ਸ਼ੁਧਾ ਚਾਈਨਾ ਡੋਰ ਬਰਾਮਦ ਕੀਤੀ ਹੈ। ਉਹਨਾਂ ਕਿਹਾ ਕਿ ਆਰੋਪੀ ਖਿਲਾਫ ਥਾਣਾ ਡਿਵੀਜ਼ਨ ਨੰਬਰ ਚਾਰ ਵਿੱਚ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।


ਇਹ ਵੀ ਪੜ੍ਹੋ: Navjot Singh Sidhu News: ਸ਼ਾਇਰਾਨਾ ਢੰਗ 'ਚ ਤੰਜ਼ ਕੱਸਣ ਮਗਰੋਂ ਸਿੱਧੂ ਦੇਵੇਂਦਰ ਯਾਦਵ ਨਾਲ ਮੀਟਿੰਗ ਲਈ ਪੁੱਜੇ


ਗੌਰਤਲਬ ਹੈ ਕਿ ਬੀਤੇ ਦਿਨੀ ਵੀ ਸਰਕਾਰ ਵੱਲੋਂ ਚਾਈਨਾ ਡੋਰ 'ਤੇ ਲਗਾਈ ਪਾਬੰਦੀ ਦੇ ਬਾਵਜੂਦ ਪੁਲਿਸ ਨੇ ਇਸ ਨੂੰ ਵੇਚਣ ਦੇ ਦੋਸ਼ 'ਚ ਇੱਕ ਨੌਜਵਾਨ ਨੂੰ ਕਾਬੂ ਕੀਤਾ ਸੀ। ਉਕਤ ਨੌਜਵਾਨ ਆਪਣੇ ਘਰ 'ਚ ਚੋਰੀ-ਛਿਪੇ ਚਾਈਨਾ ਡੋਰ ਵੇਚ ਰਿਹਾ ਸੀ, ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਉਸ ਨੂੰ ਮੌਕੇ ਤੋਂ ਕਾਬੂ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਕੋਲੋਂ 75 ਗੱਟੂ ਬਰਾਮਦ ਕੀਤੇ ਹਨ। ਮੁਲਜ਼ਮ ਦੀ ਪਛਾਣ ਜੈ ਕਿਸ਼ਨ ਵਾਸੀ ਗੁਰਨਾਮ ਨਗਰ ਵਜੋਂ ਹੋਈ ਹੈ। ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।