Ludhiana News: ਲੁਧਿਆਣਾ `ਚ ਪਟਾਕੇ ਚਲਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਖੂਨੀ ਝੜਪ`; ਸੜਕਾਂ `ਤੇ ਖੁੱਲ੍ਹੇਆਮ ਇੱਟਾਂ ਤੇ ਪੱਥਰ ਸੁੱਟੇ
Ludhiana News ਲੁਧਿਆਣਾ ਸ਼ਿਮਲਾਪੁਰੀ ਵਿੱਚ ਘਰ ਦੇ ਬਾਹਰ ਪਟਾਕੇ ਚਲਾਉਣ ਤੋਂ ਰੋਕਣ ਤੇ ਨੌਜਵਾਨਾਂ ਨੇ ਇੱਕ ਵਿਅਕਤੀ ਅਤੇ ਬਜ਼ੁਰਗ ਔਰਤ ਉੱਪਰ ਇੱਟਾ ਰੋੜਿਆਂ ਨਾਲ ਕੀਤਾ ਹਮਲਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ
Ludhiana News/ਤਰਸੇਮ ਭਾਰਦਵਾਜ: ਲੁਧਿਆਣਾ ਦੇ ਸ਼ਿਮਲਾਪੁਰੀ ਚਿਮਨੀ ਰੋਡ ਤੇ ਘਰ ਦੇ ਬਾਹਰ ਪਟਾਕੇ ਚਲਾਉਣ ਤੋਂ ਮਨਾ ਕਰਨ 'ਤੇ ਨੌਜਵਾਨਾਂ ਨੇ ਇੱਕ ਵਿਅਕਤੀ ਅਤੇ ਇੱਕ ਬਜ਼ੁਰਗ ਔਰਤ ਉਪਰ ਇੱਟਾਂ ਰੋੜਿਆਂ ਨਾਲ ਹਮਲਾ ਕਰਕੇ ਉਹਨਾਂ ਨੂੰ ਗੰਭੀਰ ਜ਼ਖ਼ਮੀ ਕੀਤਾ। ਇਸ ਘਟਨਾ ਤੋਂ ਬਾਅਦ ਮੌਕੇ ਉੱਤੇ ਪੁਲਿਸ ਪਹੁੰਚੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਨਾਂ ਨੌਜਵਾਨਾਂ ਨੇ ਹਮਲਾ ਕੀਤਾ ਹੈ ਉਹਨਾਂ ਵੱਲੋਂ ਦੁਕਾਨ ਦਾ ਗੇਟ ਬੰਦ ਕੀਤਾ ਹੋਇਆ ਹੈ ਅਤੇ ਉੱਪਰ ਜਾਣ ਦਾ ਕੋਈ ਰਸਤਾ ਨਹੀਂ।। ਉਹ ਉੱਪਰ ਜਾਣ ਲਈ ਰਸਤਾ ਲੱਭ ਰਹੇ ਨੇ ਅਤੇ ਬਣਦੀ ਕਾਰਵਾਈ ਕਰਨਗੇ।
ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਲੜਾਈ ਦੌਰਾਨ ਇੱਟਾਂ ਪੱਥਰ ਵੀ ਮਾਰੇ ਗਏ ਪੀੜਤ ਪਰਿਵਾਰ ਨੇ ਦੱਸਿਆ ਕੀ ਉਹਨਾਂ ਦੇ ਨਾਲ ਦੇ ਦੁਕਾਨ ਦੇ ਗੇਟ ਅੱਗੇ ਪਟਾਕੇ ਚਲਾ ਰਹੇ ਸੀ ਜਿਸ ਨੂੰ ਲੈ ਕੇ ਉਹਨਾਂ ਨੂੰ ਰੋਕਿਆ ਗਿਆ ਪਰ ਉਹ ਫਿਰ ਵੀ ਪਟਾਕੇ ਚਲਾਉਂਦੇ ਰਹੇ ਅਤੇ ਜਿਸ ਦੌਰਾਨ ਥੋੜੀ ਬਹਿਸਬਾਜੀ ਹੋਈ ਅਤੇ ਮਾਮਲਾ ਸ਼ਾਂਤ ਹੋ ਗਿਆ ਪਰ ਅੱਜ ਜਦ ਉਹਨਾਂ ਦੇ ਪਰਿਵਾਰ ਵਾਲੇ ਘਰ ਦੇ ਅੰਦਰ ਸੀ ਅਤੇ ਘਰ ਦਾ ਮੁਖੀ ਬਾਹਰ ਸੀ ਤੇ ਉਹਨਾਂ ਨੇ ਸੁਣਿਆ ਕਿ ਰੌਲਾ ਪੈਣ ਦੀਆਂ ਆਵਾਜ਼ਾਂ ਆ ਰਹੀਆਂ ਨੇ ਜਦ ਬਜ਼ੁਰਗ ਔਰਤ ਨੇ ਬਾਹਰ ਜਾ ਕੇ ਦੇਖਿਆ ਵਿਅਕਤੀ ਦੇ ਲੱਗਣ ਨਾਲ ਸੱਟ ਲੱਗੀ ਹੋਈ ਸੀ। ਨੌਜਵਾਨਾਂ ਨੇ ਉਸੇ ਦੌਰਾਨ ਬਜ਼ੁਰਗ ਔਰਤ ਤੇ ਵੀ ਹਮਲਾ ਕੀਤਾ ਉਹ ਵੀ ਜ਼ਖ਼ਮੀ ਹੋ ਗਈ। ਪਰਿਵਾਰ ਨੇ ਸਾਰੇ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕੀਤੀ ਹੈ। ਪੁਲਿਸ ਮੌਕੇ ਤੇ ਪਹੁੰਚੀ ਉਹਨਾਂ ਨੇ ਕਿਹਾ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Punjab Diwali 2024 Live Updates: ਦੇਸ਼ 'ਚ ਧੂਮਧਾਮ ਨਾਲ ਮਨਾਈ ਜਾ ਰਹੀ ਦੀਵਾਲੀ, ਸਿਆਸੀ ਲੀਡਰਾਂ ਨੇ ਟਵੀਟ ਕਰ ਦਿੱਤੀ ਵਧਾਈ
ਝੜਪ 'ਚ ਦੋਵਾਂ ਧਿਰਾਂ ਦੇ ਕੁੱਲ 7 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਲੋਕਾਂ ਨੇ ਘਟਨਾ ਵਾਲੀ ਥਾਂ 'ਤੇ ਪੁਲਿਸ ਨੂੰ ਸੂਚਨਾ ਦਿੱਤੀ। ਫਿਲਹਾਲ ਰਾਤ 11 ਵਜੇ ਦੋਵੇਂ ਧਿਰਾਂ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚੀਆਂ। ਜਾਣਕਾਰੀ ਦਿੰਦੇ ਹੋਏ ਕੁਨਾਲ ਨੇ ਦੱਸਿਆ ਕਿ ਬੀਤੇ ਦਿਨ ਉਸ ਦੇ ਭਰਾ ਚੇਤਨ ਨੇ ਆਪਣੀ ਦੁਕਾਨ ਦੇ ਬਾਹਰ ਪਟਾਕੇ ਚਲਾਏ ਸਨ। ਇਸ ਤੋਂ ਨਾਰਾਜ਼ ਹੋ ਕੇ ਇਲਾਕੇ ਦੇ ਰਾਜ ਕੁਮਾਰ ਅਤੇ ਉਸ ਦੇ ਭਤੀਜੇ ਜਗਦੀਪ ਨੇ ਉਸ ਦੇ ਭਰਾ ਚੇਤਨ ਨਾਲ ਬਦਸਲੂਕੀ ਕੀਤੀ। ਅੱਜ ਇਸ ਮਾਮਲੇ ਵਿੱਚ ਕੋਈ ਸਮਝੌਤਾ ਹੋ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਰਾਜ ਕੁਮਾਰ 8 ਤੋਂ 10 ਵਿਅਕਤੀਆਂ ਨਾਲ ਉਸਦੇ ਭਰਾ ਚੇਤਨ ਦੀ ਰੇਡੀਮੇਡ ਦੀ ਦੁਕਾਨ ’ਤੇ ਆ ਗਿਆ ਅਤੇ ਜ਼ੋਰਦਾਰ ਲੜਾਈ ਸ਼ੁਰੂ ਕਰ ਦਿੱਤੀ।