Ludhiana Raid News/ਤਰਸੇਮ ਭਾਰਦਵਾਜ: ਲੁਧਿਆਣਾ ਦੇ ਮੋਤੀ ਨਗਰ ਇਲਾਕੇ ਵਿੱਚ ਦੇਰ ਰਾਤ ਹਲਕਾ ਦੱਖਣੀ ਦੀ ਵਿਧਾਇਕ ਰਜਿੰਦਰ ਪਾਲ ਕੌਰ ਪਾਲ ਕੌਰ ਸ਼ੀਨਾ ਨੇ ਦੇਹ ਵਪਾਰ ਦੇ ਅੱਡਿਆਂ ਤੇ ਕੀਤੀ ਛਾਪੇਮਾਰੀ ਜਿਥੇ ਕਿ ਵਪਾਰ ਕਰਨ ਵਾਲੀਆਂ ਔਰਤਾਂ ਅਤੇ ਦੋ ਬੰਦਿਆਂ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਅਤੇ ਕੁਝ ਨੌਜਵਾਨ ਤੇ ਕੁੜੀਆਂ ਮੌਕੇ ਤੋਂ ਫਰਾਰ ਹੋ ਗਈਆਂ। ਹਲਕਾ ਵਿਧਾਇਕ ਨੇ ਕਿਹਾ ਇਲਾਕੇ ਦੇ ਵਿੱਚ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸਦੇ ਲਈ ਉਹ ਖੁਦ ਅੱਜ ਗਰਾਊਂਡ ਉੱਤੇ ਆਏ ਨੇ ਅਤੇ ਦੇਹ ਵਪਾਰ ਦੇ ਅੱਡਿਆਂ ਉੱਤੇ ਛਾਪੇਮਾਰੀ ਕੀਤੀ ਗਈ।


COMMERCIAL BREAK
SCROLL TO CONTINUE READING

ਇਸ ਮਾਮਲੇ ਵਿੱਚ ਉਹਨਾਂ ਨੇ ਕਿਹਾ ਕਿ ਸਖਤ ਤੋਂ ਸਖਤ ਕਾਰਵਾਈ ਕਰਵਾਈ ਜਾਵੇਗੀ ਚਾਹੇ ਕੋਈ ਪੁਲਿਸ ਵਾਲਾ ਵੀ ਇਸ ਮਾਮਲੇ ਦੇ ਵਿੱਚ ਇਨਵੋਲਵ ਹੋਇਆ ਉਨਾਂ ਤੇ ਵੀ ਕਾਰਵਾਈ ਕਰਵਾਈ ਜਾਵੇਗੀ ਦੂਸਰੇ ਪਾਸੇ ਮਹੱਲੇ ਦੇ ਲੋਕਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਪਰ ਕੋਈ ਕਾਰਵਾਈ ਨਹੀਂ  ਹੋਈ।


ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਪੁਲਿਸ ਜਦ ਕਾਰਵਾਈ ਕਰਨ ਆਉਂਦੀ ਹੈ ਉਸ ਤੋਂ ਪਹਿਲਾਂ ਹੀ ਇਥੋਂ ਲੋਕ ਫਰਾਰ ਹੋ ਜਾਂਦੇ ਨੇ ਜਦ ਮੌਕੇ ਉੱਤੇ ਪਹੁੰਚੇ ਪੀਸੀਆਰ ਦੱਸਦੇ ਹਨ ਕਿ ਦੋ ਹਲਕਾ ਵਿਧਾਇਕ ਨੇ ਪੁੱਛਿਆ ਕਿ ਤੁਸੀਂ ਇੱਥੇ ਸਾਰਾ ਦਿਨ ਕੀ ਕਰਦੇ ਹੋ ਇਥੇ ਲੋਕ ਪਰੇਸ਼ਾਨ ਨੇ। ਦੇਹ ਵਪਾਰ ਦੇ ਅੱਡੇ ਚੱਲ ਰਹੇ ਨੇ ਤਾਂ ਪੁਲਿਸ ਵਾਲਿਆਂ ਨੂੰ ਕੋਈ ਜਵਾਬ ਨਹੀਂ ਮਿਲਿਆ ਤੇ ਮੌਕੇ ਤੇ ਹਲਕਾ ਵਿਧਾਇਕ ਨੇ ਉਹਨਾਂ ਪੀਸੀਆਰ ਮੁਲਾਜ਼ਮਾਂ ਦੀ ਕਲਾਸ ਲਗਾਈ ਹੈ ਤੇ ਕਿਹਾ ਕਿ ਤੁਸੀਂ ਲੋਕ ਇਹਨਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੰਦੇ ਹੋ ਅਤੇ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਪਰ ਅੱਜ ਉਹ ਆਏ ਨੇ ਤਾਂ ਉਹਨਾਂ ਨੇ ਇਥੇ ਛਾਪੇਮਾਰੀ ਕਰਕੇ ਦੇਹ ਵਪਾਰ ਕਰਨ ਵਾਲਿਆਂ ਨੂੰ ਕਾਬੂ ਕੀਤਾ।


ਇਹ ਵੀ ਪੜ੍ਹੋ: BSP Punjab News: ਜਲੰਧਰ ਪੱਛਮੀ ਵਿਧਾਨ ਸਭਾ ਉਪ ਚੋਣ ਲਈ ਬਸਪਾ ਵੱਲੋਂ 32 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ -ਜਸਵੀਰ ਸਿੰਘ ਗੜੀ