BSP Punjab News: ਜਲੰਧਰ ਪੱਛਮੀ ਵਿਧਾਨ ਸਭਾ ਉਪ ਚੋਣ ਲਈ ਬਸਪਾ ਵੱਲੋਂ 32 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ-ਗੜੀ
Advertisement
Article Detail0/zeephh/zeephh2305844

BSP Punjab News: ਜਲੰਧਰ ਪੱਛਮੀ ਵਿਧਾਨ ਸਭਾ ਉਪ ਚੋਣ ਲਈ ਬਸਪਾ ਵੱਲੋਂ 32 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ-ਗੜੀ

BSP Punjab News: ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਪ੍ਰੈਸ ਨੋਟ ਰਾਹੀਂ ਜਲੰਧਰ ਵਿਧਾਨ ਸਭਾ ਪੱਛਮੀ ਤੇ ਉਪ ਚੋਣ ਲਈ ਚੋਣ-ਕਮਿਸ਼ਨ ਨੂੰ ਭੇਜੇ ਗਏ 32 ਸਟਾਰ ਪ੍ਰਚਾਰਕਾਂ ਦੀ ਸੂਚੀ ਪ੍ਰੈਸ ਨਾਲ ਸਾਂਝੀ ਕੀਤੀ ਹੈ।

BSP Punjab News: ਜਲੰਧਰ ਪੱਛਮੀ ਵਿਧਾਨ ਸਭਾ ਉਪ ਚੋਣ ਲਈ ਬਸਪਾ ਵੱਲੋਂ 32 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ-ਗੜੀ

BSP Punjab News: ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਪ੍ਰੈਸ ਨੋਟ ਰਾਹੀਂ ਜਲੰਧਰ ਵਿਧਾਨ ਸਭਾ ਪੱਛਮੀ ਤੇ ਉਪ ਚੋਣ ਲਈ ਚੋਣ-ਕਮਿਸ਼ਨ ਨੂੰ ਭੇਜੇ ਗਏ 32 ਸਟਾਰ ਪ੍ਰਚਾਰਕਾਂ ਦੀ ਸੂਚੀ ਪ੍ਰੈਸ ਨਾਲ ਸਾਂਝੀ ਕੀਤੀ ਹੈ। ਇਸ ਵਿੱਚ ਮੁੱਖ ਤੌਰ ਉਤੇ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਭੈਣ ਕੁਮਾਰੀ ਮਾਇਆਵਤੀ, ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਕੋਆਰਡੀਨੇਟਰ ਆਕਾਸ਼ ਆਨੰਦ, ਕੇਂਦਰੀ ਕੋਆਰਡੀਨੇਟਰ ਰਣਧੀਰ ਸਿੰਘ ਬੈਨੀਵਾਲ ਤੇ ਵਿਪੁਲ ਕੁਮਾਰ, ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ, ਵਿਧਾਇਕ ਡਾ. ਨਛੱਤਰ ਪਾਲ, ਅਜੀਤ ਸਿੰਘ ਭੈਣੀ, ਬਲਦੇਵ ਸਿੰਘ ਮਹਿਰਾ, ਗੁਰਲਾਲ ਸੈਲਾ, ਗੁਰਨਾਮ ਚੌਧਰੀ, ਐਡਵੋਕੇਟ ਬਲਵਿੰਦਰ ਕੁਮਾਰ, ਗੁਰਮੇਲ ਚੁੰਬਰ, ਚਮਕੌਰ ਸਿੰਘ ਵੀਰ, ਇ. ਜਸਵੰਤ ਰਾਏ, ਠੇਕੇਦਾਰ ਰਜਿੰਦਰ ਸਿੰਘ, ਤੀਰਥ ਰਾਜਪੁਰਾ, ਦਿਲਬਾਗ ਚੰਦ ਮਹਿੰਦੀਪੁਰ, ਮਾ. ਓਮ ਪ੍ਰਕਾਸ਼ ਸਰੋਏ, ਲਾਲ ਸਿੰਘ ਸਲਹਾਣੀ, ਐਡਵੋਕੇਟ ਰਣਜੀਤ ਕੁਮਾਰ, ਤਰਸੇਮ ਥਾਪਰ, ਅਮਰਜੀਤ ਝਲੂਰ, ਡਾ. ਮੱਖਣ ਸਿੰਘ, ਜੋਗਿੰਦਰ ਪਾਲ ਭਗਤ, ਰਾਕੇਸ਼ ਕੁਮਾਰ ਦਾਤਾਰਪੁਰੀ, ਹਰਿੰਦਰ ਸ਼ੀਤਲ, ਜਗਦੀਸ਼ ਦੀਸ਼ਾ, ਲੇਖਰਾਜ ਜਮਾਲਪੁਰੀ, ਜਗਦੀਸ਼ ਸ਼ੇਰਪੁਰੀ, ਪਰਮਜੀਤ ਮੱਲ, ਦਲਜੀਤ ਰਾਏ ਅਤੇ ਪ੍ਰਵੀਨ ਬੰਗਾ ਸ਼ਾਮਿਲ ਹਨ।

ਗੜ੍ਹੀ ਨੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਇੰਡੀਆ ਗਠਜੋੜ ਰਾਹੀਂ ਦੇਸ਼ ਦੇ ਦਲਿਤ ਪਛੜੇ ਵਰਗਾਂ ਤੇ ਘੱਟ ਗਿਣਤੀ ਵਰਗਾਂ ਨੂੰ ਸੰਵਿਧਾਨ ਬਚਾਉਣ ਦੇ ਮੁੱਦੇ ਉਤੇ ਗੁਮਰਾਹ ਕਰਕੇ ਕਮਜ਼ੋਰ ਵਰਗਾਂ ਦੀਆਂ ਵੋਟਾਂ ਤਾਂ ਬਟੋਰੀਆਂ ਹਨ ਪ੍ਰੰਤੂ ਕਮਜ਼ੋਰ ਵਰਗਾਂ ਦੇ ਸੰਵਿਧਾਨਿਕ ਹੱਕਾਂ ਅਧਿਕਾਰਾਂ ਨੂੰ ਹਮੇਸ਼ਾ ਅਣਗੌਲਿਆ ਕੀਤਾ ਹੈ। ਜਿਸਦੀ ਤਾਜ਼ਾ ਉਦਾਹਰਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਦਲਿਤ ਮਲਿਕਾਅਰਜਨ ਖੜ੍ਹਗੇ ਨੂੰ ਅਣਗੌਲਿਆ ਕਰਕੇ ਬੀਬੀ ਸੋਨੀਆ ਗਾਂਧੀ ਨੂੰ ਅੱਗੇ ਕੀਤਾ ਹੈ।

ਇਹ ਵੀ ਪੜ੍ਹੋ : WI vs SA T20 World Cup 2024: ਸੈਮੀਫਾਈਨਲ ਵਿੱਚ ਦੱਖਣੀ ਅਫਰੀਕਾ ਦੀ ਧਮਾਕੇਦਾਰ ਐਂਟਰੀ, ਰੋਮਾਂਚਕ ਮੈਚ ਵਿੱਚ ਵੈਸਟ ਇੰਡੀਜ਼ ਨੂੰ ਹਰਾਇਆ

ਖੜਗੇ ਅਤੇ ਹੋਰ ਦਲਿਤ ਪਿਛੜੇ ਆਗੂਆਂ ਦੇ ਨਾਮ ਤੇ ਕਮਜ਼ੋਰ ਵਰਗਾਂ ਦੀਆਂ ਵੋਟਾਂ ਨੂੰ ਝੂਠੇ ਲਾਰੇ ਵਾਅਦੇ ਲਾਕੇ ਕਾਂਗਰਸ ਪਾਰਟੀ ਹਮੇਸ਼ਾ ਲੁੱਟਦੀ ਰਹੀ ਹੈ। ਇਹੀ ਕੰਮ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਕਰ ਰਹੀ। ਬਹੁਜਨ ਸਮਾਜ ਪਾਰਟੀ ਕਾਂਗਰਸ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਉਪ ਚੋਣ ਵਿੱਚ ਸਬਕ ਸਿਖਾਉਣ ਦਾ ਕੰਮ ਕਰੇਗੀ।

ਇਹ ਵੀ ਪੜ੍ਹੋ : Diljit and Neeru at Golden Temple: ਦਿਲਜੀਤ ਤੇ ਨੀਰੂ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਹੋਏ ਨਤਮਸਤਕ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

Trending news