Ludhiana News: ਲੁਧਿਆਣਾ ਦੇ ਡਾਕਟਰ ਇੰਦਰਜੀਤ ਢੀਂਗਰਾ ਵਿਸ਼ਵ ਸਿਹਤ ਸੰਗਠਨ ਦੇ ਫਿਲੀਪੀਨਜ਼ ਵਿੱਚ 16 ਅਕਤੂਬਰ ਤੋਂ 20 ਅਕਤੂਬਰ ਤੱਕ ਕਰਵਾਏ ਜਾ ਰਹੇ ਖੇਤਰੀ ਸਮਾਗਮਾਂ ਵਿੱਚ ਹਿੱਸਾ ਲੈਣ ਜਾ ਰਹੇ ਹਨ। ਅਜਿਹਾ ਕਰਨ ਵਾਲੇ ਉਹ ਪਹਿਲੇ ਭਾਰਤ ਦੇ ਅਕਿਊਪੰਚਰ ਇਲਾਜ ਮਾਹਿਰ ਡਾਕਟਰ ਬਣੇ ਹਨ।  


COMMERCIAL BREAK
SCROLL TO CONTINUE READING

ਭਾਰਤ ਸਰਕਾਰ ਦੇ ਮਿਲ ਕੇ ਡਾਕਟਰ ਢੀਂਗਰਾ ਇੱਕ ਨਸ਼ਾ ਛੁਡਾਊ ਕੇਂਦਰ ਵੀ ਚਲਾ ਰਹੇ ਨੇ, ਜਿਸ ਵਿੱਚ ਨਸ਼ਾ ਕਰਨ ਵਾਲਿਆਂ ਨੂੰ ਬਿਮਾਰੀਆਂ ਨੂੰ ਬਚਣ ਲਈ ਮੁਫ਼ਤ ਸਰਿੰਜਾਂ ਦੇਣ ਦੇ ਨਾਲ ਉਨ੍ਹਾਂ ਨੂੰ ਨਸ਼ਾ ਛੱਡਣ ਲਈ ਅਕਿਊਪੰਚਰ ਤਕਨੀਕ ਦੇ ਨਾਲ ਇਲਾਜ ਵੀ ਕੀਤਾ ਜਾਂਦਾ ਹੈ। 


ਡਾਕਟਰ ਢੀਂਗਰਾ ਪਿਛਲੇ 49 ਸਾਲ ਤੋਂ ਇਸ ਖੇਤਰ ਦੇ ਵਿੱਚ ਕੰਮ ਕਰ ਰਹੇ ਹਨ ਅਤੇ ਹੁਣ ਤੱਕ ਕਈ ਲੋਕਾਂ ਦਾ ਇਲਾਜ ਕਰ ਚੁੱਕੇ ਹਨ ਉਹ ਇਸ ਤਕਨੀਕ ਦੇ ਨਾਲ ਨਸ਼ਾ ਛੁੜਾਊ ਕੇਂਦਰ ਵੀ ਚਲਾ ਰਹੇ ਹਨ ਅਤੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੇ ਹਨ। 


ਇਹ ਵੀ ਪੜ੍ਹੋ: Mohali Triple Murder News: ਮੋਹਾਲੀ ਦੇ ਖਰੜ 'ਚ ਟਰਿਪਲ ਮਰਡਰ!

ਉਹਨਾਂ ਨੇ ਦੱਸਿਆ ਕਿ 1948 ਦੇ ਵਿੱਚ ਭਾਰਤ ਵਿੱਚ ਇਸ ਰਵਾਇਤੀ ਇਲਾਜ ਦੀ ਸ਼ੁਰੂਆਤ ਚਾਈਨਾ ਤੋਂ ਆ ਕੇ ਡਾਕਟਰ ਬਾਸੂ ਨੇ ਸ਼ੁਰੂ ਕੀਤੀ ਸੀ ਜਿਸ ਤੋਂ ਬਾਅਦ ਇਸ ਕਿਸ ਦਾ ਹੋਰ ਵਿਸਥਾਰ 1958 ਦੇ ਵਿੱਚ ਹੋਇਆ ਪਰ ਭਾਰਤ ਚਾਈਨਾ ਦੇ ਵਿਚਕਾਰ ਜੰਗ ਦੌਰਾਨ ਰਿਸ਼ਤੇ ਖਰਾਬ ਹੋ ਗਏ 1975 ਦੇ ਵਿੱਚ ਉਹਨਾਂ ਦਾ ਇਹ ਹਸਪਤਾਲ ਹੋਂਦ ਵਿੱਚ ਆਇਆ ਜਿਸ ਤੋਂ ਬਾਅਦ ਲਗਾਤਾਰ ਉਹ ਇਸ ਰਿਵਾਇਤੀ ਇਲਾਜ ਦੇ ਨਾਲ ਲੋਕਾਂ ਡਾਇਲਾਗ ਕਰ ਰਹੇ ਹਨ। 


ਫਿਲੀਪੀਨਸ ਦੇ ਸ਼ਹਿਰ ਮਨੀਲਾ ਦੇ ਵਿੱਚ 16 ਅਕਤੂਬਰ ਤੋਂ ਲੈ ਕੇ ਬੀ ਅਕਤੂਬਰ ਤੱਕ ਇਹ ਸਮਾਗਮ ਚਲਣਾ ਹੈ ਜੋ ਕਿ ਖੇਤਰੀ ਸਮਾਗਮ ਹੈ ਜਿਸ ਵਿੱਚ ਰਿਵਾਇਤੀ ਇਲਾਜ ਤੇ ਜੋਰ ਦਿੱਤਾ ਜਾਵੇਗਾ ਅਤੇ ਡਾਕਟਰ ਢਿੰਗਰਾ ਐਕਿਊਪੈਂਚਰ ਇਲਾਜ ਬਾਰੇ ਪੂਰੇ ਵਿਸ਼ਵ ਨੂੰ ਸੰਬੋਧਿਤ ਕਰਨਗੇ।