Ludhiana News/ਤਰਸੇਮ ਭਾਰਦਵਾਜ: ਲੁਧਿਆਣਾ ਵੱਖ-ਵੱਖ ਇਲਾਕਿਆਂ ਵਿੱਚ ਲੋਕਾਂ ਨੂੰ ਪਾਣੀ ਅਤੇ ਬਿਜਲੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੀ ਵੱਖ ਵੱਖ ਇਲਾਕਿਆਂ ਵਿੱਚ ਲੋਕਾਂ ਵੱਲੋਂ ਬਿਜਲੀ ਪਾਣੀ ਦੀ ਦਿੱਕਤ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਵਾਰਡ ਨੰਬਰ 47 ਵਿੱਚ ਰਹਿਣ ਵਾਲੇ ਲੋਕਾਂ ਨੂੰ ਪਾਣੀ ਦੀ ਆ ਰਹੀ ਦਿੱਕਤ ਦੇ ਚਲਦੇ ਲੋਕਾਂ ਨੇ ਅੱਧੀ ਰਾਤ ਨੂੰ ਖਾਲੀ ਬਾਲਟੀਆਂ ਲੈ  ਕੇ ਧਰਨਾ ਲਾਇਆ ਅਤੇ ਰੋਸ ਪ੍ਰਦਰਸ਼ਨ ਕੀਤਾ ਲੋਕਾ ਦਾ ਕਹਿਣਾ ਸੀ। 


COMMERCIAL BREAK
SCROLL TO CONTINUE READING

ਮਹੱਲੇ ਦੇ ਵਿੱਚ ਪਹਿਲਾਂ ਤਾਂ ਕਦੇ ਇੱਕ ਅੱਧਾ ਦਿਨ ਛੱਡ ਕੇ ਪਾਣੀ ਦੀ ਦਿੱਕਤ ਆਉਂਦੀ ਸੀ ਪਰ ਹੁਣ ਤਾਂ ਜਦ ਦੇ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਬਿਜਲੀ ਪਾਣੀ ਆਉਂਦਾ ਹੀ ਨਹੀਂ। ਮੁੱਹਲੇ ਵਾਲੇ ਕਈ ਵਾਰ ਨਗਰ ਨਿਗਮ ਦੇ ਅਧਿਕਾਰੀਆਂ ਦੇ ਦਫ਼ਤਰ ਚੱਕਰ ਲਗਾ ਚੁੱਕੇ ਨੇ ਪਰ ਕੋਈ ਸੁਣਵਾਈ ਨਹੀਂ। ਉਹਨਾਂ ਨੇ ਕਿਹਾ ਕਿ ਜੇਕਰ ਦੋ ਦਿਨ ਵਿੱਚ ਸਮੱਸਿਆ ਦਾ ਹਲ ਨਾ ਹੋਇਆ ਤਾਂ ਉਹ ਨਗਰ ਨਿਗਮ ਦਫ਼ਤਰ ਬਾਹਰ ਧਰਨਾ ਲਗਾਉਣਗੇ ਪ੍ਰਦਰਸ਼ਨ ਕਰ ਰਹੇ। 


ਇਹ ਵੀ ਪੜ੍ਹੋ: Abohar News: ਨੌਜਵਾਨ ਨਾਲ ਦੋਸਤੀ; ਸੁਹਰੇ ਘਰ ਚੱਲ ਰਿਹਾ ਸੀ ਕਲੇਸ਼, ਔਰਤ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ 
 


ਮਹੱਲੇ ਦੇ ਲੋਕਾਂ ਨੇ ਕਿਹਾ ਕਿ ਪਾਣੀ ਬਿਨਾ ਕੋਈ ਕੰਮ ਨਹੀਂ ਹੋ ਰਿਹਾ ਨਾ ਕਰ ਖਾਣਾ ਬਣਾਇਆ ਜਾ ਸਕਦਾ ਨਾ ਕੱਪੜੇ ਧੋਤੇ ਨਾ ਪੀਣ ਵਾਲਾ ਪਾਣੀ ਇਨੀ ਦਿੱਕਤ ਆਉਂਦੀ ਹੈ ਟੈਂਕਰ ਜੇਕਰ ਆਪ ਵੀ ਜਾਂਦਾ ਹੈ ਤਾਂ ਥੋੜੇ ਸਮੇਂ ਬਾਅਦ ਪਾਣੀ ਦਾ ਟੈਂਕਰ ਖਾਲੀ ਹੋ ਜਾਂਦਾ ਪਾਣੀ ਲੋਕਾਂ ਨੇ ਸਰਕਾਰ ਦੇ ਖਿਲਾਫ ਕੀਤਾ ਰੋਡ ਜਾਮ ਪਰਦਰਸ਼ਨ ਵਾਰਡ ਨੰਬਰ 47 ਵਿੱਚ ਲਗਾਏ ਗਏ ਧਰਨੇ ਵਿੱਚ ਕੌਂਸਲਰ ਦੇ ਪਤੀ ਲੋਕਾਂ ਨਾਲ ਧਰਨੇ ਵਿੱਚ ਬੈਠੇ ਉਹਨਾਂ ਨੇ ਕਿਹਾ ਕਿ ਜਦ ਦੂਜੀਆਂ ਸਰਕਾਰਾਂ ਸੀ। ਕਦੇ ਇਹਨੀਂ ਦਿੱਕਤ ਨਹੀਂ ਆਈ। 


ਇਹ ਵੀ ਪੜ੍ਹੋ: Faridkot News: ਫਰੀਦਕੋਟ ਅੰਦਰ 8 ਘੰਟੇ ਬਿਜਲੀ ਪੂਰੀ ਨਾ ਮਿਲਣ ਕਾਰਨ ਕਿਸਾਨਾਂ ਦੀ ਝੋਨੇ ਦੀ ਫਸਲ ਨੂੰ ਲੱਗੀ ਔੜ