Ludhiana News: ਪੰਜਾਬ ਦੇ ਲੁਧਿਆਣਾ ਵਿੱਚ ਇੱਕ ਰੈਸਟੋਰੈਂਟ ਮਾਲਕ ਨੂੰ ਗੈਂਗਸਟਰ ਲੰਡਾ ਹਰੀਕੇ ਦੇ ਨਾਮ 'ਤੇ ਧਮਕੀ ਮਿਲੀ ਹੈ। ਉਸ ਤੋਂ 2 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ। ਬਦਮਾਸ਼ ਫੋਨ ਕਰ ਕੇ ਪੈਸੇ ਨਾ ਦੇਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਬਦਮਾਸ਼ ਉਸ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ 'ਤੇ ਲਗਾਤਾਰ ਕਾਲ ਕਰ ਰਿਹਾ ਹੈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


COMMERCIAL BREAK
SCROLL TO CONTINUE READING

ਲੁਧਿਆਣਾ ਵਾਸੀ ਨਿਰਮਲ ਸਿੰਘ ਨੇ ਥਾਣਾ ਡੇਹਲੋਂ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਡੇਹਲੋਂ ਵਿੱਚ ਆਪਣਾ ਰੈਸਟੋਰੈਂਟ ਚਲਾ ਰਿਹਾ ਹੈ। 31 ਅਕਤੂਬਰ ਨੂੰ ਸਵੇਰੇ 10.30 ਵਜੇ ਉਸ ਨੂੰ ਵਿਦੇਸ਼ੀ ਨੰਬਰ +17095003503 ਤੋਂ ਸੁਨੇਹਾ ਮਿਲਿਆ ਅਤੇ ਫਿਰ ਤਿੰਨ ਵਾਰ ਮਿਸ ਕਾਲ ਕੀਤੀ। ਉਸ ਨੇ ਫ਼ੋਨ ਨਹੀਂ ਚੁੱਕਿਆ। ਕੁਝ ਸਮੇਂ ਬਾਅਦ ਫੋਨ ਕਰਨ ਵਾਲੇ ਨੇ ਉਸ ਨੂੰ ਵੌਇਸ ਮੈਸੇਜ ਭੇਜਿਆ। ਉਸ ਵਿੱਚ ਉਸ ਨੇ ਆਪਣੇ ਆਪ ਨੂੰ ਗੈਂਗਸਟਰ ਲੰਡਾ ਹਰੀਕੇ ਦੱਸਿਆ ਹੈ।


ਇਹ ਵੀ ਪੜ੍ਹੋ Ludhiana News: ਲੁਧਿਆਣਾ 'ਚ ਫੈਕਟਰੀ ਦੇ ਝਗੜੇ ਤੋਂ ਬਾਅਦ ਨੌਜਵਾਨ ਨੂੰ ਆਇਆ ਹਾਰਟ ਅਟੈਕ, ਹੋਈ ਮੌਕੇ 'ਤੇ ਮੌਤ

ਫੋਨ ਕਰਨ ਵਾਲੇ ਨੇ ਉਸ ਤੋਂ 1-2 ਕਰੋੜ ਰੁਪਏ ਦੀ ਮੰਗ ਕੀਤੀ। ਉਸ ਨੇ ਕਿਹਾ ਕਿ ਜੇਕਰ ਉਸ ਨੇ ਪੈਸਿਆਂ ਦਾ ਇੰਤਜ਼ਾਮ ਨਾ ਕੀਤਾ ਤਾਂ ਉਹ ਉਸ ਦੀ ਜਾਨ ਲੈ ਲਵੇਗਾ। ਇਸ ਤੋਂ ਬਾਅਦ 2 ਤਰੀਕ ਨੂੰ ਮੁੜ ਉਸ ਨੂੰ ਉਸੇ ਨੰਬਰ ਤੋਂ ਵਾਰ-ਵਾਰ ਵਟਸਐਪ ਕਾਲਾਂ ਆਈਆਂ। ਇਸ ਮਾਮਲੇ ਦੀ ਜਾਂਚ ਕਰ ਰਹੇ ਤਫਤੀਸ਼ੀ ਅਫਸਰ ਰੁਪਿੰਦਰ ਸਿੰਘ ਨੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਇੱਕ ਅਣਪਛਾਤੇ ਵਿਅਕਤੀ ਖਿਲਾਫ ਆਈਪੀਸੀ ਦੀ ਧਾਰਾ 387,506 ਤਹਿਤ ਮਾਮਲਾ ਦਰਜ ਕਰ ਲਿਆ ਹੈ।