Ludhiana News: ਲੁਧਿਆਣਾ ਦੇ ਗਿਆਸਪੁਰਾ `ਚ ਬੇਹੋਸ਼ ਹੋ ਕੇ ਡਿੱਗ ਪਈ ਗਰਭਵਤੀ ਮਹਿਲਾ, ਇਲਾਕੇ `ਚ ਫੈਲੀ ਗੈਸ ਲੀਕ ਹੋਣ ਦੀ ਖ਼ਬਰ
Ludhiana Gas Leak News Today: ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਉਹ ਤੁਰੰਤ ਉੱਚ ਅਧਿਕਾਰੀਆਂ ਸਣੇ ਪੂਰੀ ਟੀਮ ਦੇ ਨਾਲ ਮੌਕੇ `ਤੇ ਪਹੁੰਚੇ।
Ludhiana Gas Leak News Today: ਲੁਧਿਆਣਾ ਦੇ ਗਿਆਸਪੁਰਾ ਇਲਾਕੇ ਦੇ ਵਿੱਚ ਅੱਜ ਸਵੇਰੇ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਇੱਕ ਗਰਭਵਤੀ ਮਹਿਲਾ ਬੇਹੋਸ਼ ਹੋ ਕੇ ਡਿੱਗ ਪਈ। ਮਹਿਲਾ ਨੂੰ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਹਿਲਾ ਦੀ ਡਿੱਗਣ ਨਾਲ ਇਲਾਕੇ ਦੇ ਵਿੱਚ ਮੁੜ ਤੋਂ ਗੈਸ ਫੈਲਣ ਦੀ ਖ਼ਬਰ ਫੈਲ ਗਈ। ਲੋਕਾਂ ਦੇ ਵਿੱਚ ਦਹਿਸ਼ਤ ਬਣ ਗਈ, ਜਿਸ ਤੋਂ ਬਾਅਦ ਐੱਨ ਡੀ ਆਰ ਐਫ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ।
ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ ਅਤੇ ਇਲਾਕੇ ਦਾ ਜਾਇਜ਼ਾ ਲਿਆ ਗਿਆ ਪਰ ਐਸਡੀਐੱਮ ਨੇ ਕਿਸੇ ਵੀ ਤਰ੍ਹਾਂ ਦੀ ਗੈਸ ਲੀਕ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਮਹਿਲਾ ਪਹਿਲਾ ਹੀ ਕਮਜ਼ੋਰ ਸੀ, ਕਿਉਂਕਿ ਉਹ ਚਾਰ ਮਹੀਨਿਆਂ ਦੀ ਗਰਭਵਤੀ ਸੀ ਤੇ ਕਈ ਵਾਰ ਵੈਸੇ ਵੀ ਗਰਭਵਤੀ ਮਹਿਲਾਵਾਂ ਨੂੰ ਚੱਕਰ ਆ ਜਾਂਦੇ ਹਨ ਜਾਂ ਉਹ ਉਲਟੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਘਬਰਾਉਣ ਨਾ ਕਿਉਂਕਿ ਅਸੀਂ ਮੌਕੇ ਤੇ ਮੌਜੂਦ ਹਾਂ।
ਜ਼ਿਕਰਯੋਗ ਹੈ ਕਿ ਲੁਧਿਆਣਾ ਦੇ ਗਿਆਸਪੁਰਾ ਇਲਾਕੇ 'ਚ ਜ਼ਹਿਰੀਲੀ ਗੈਸ ਲੀਕ ਹੋਣ ਕਰਕੇ 11 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਤੋਂ ਬਾਅਦ ਇਲਾਕੇ 'ਚ ਅਫ਼ਰਾ-ਤਫਰੀ ਮੱਚ ਗਈ ਸੀ ਅਤੇ ਇਸਦੀ ਜਾਂਚ ਵੀ ਕੀਤੀ ਗਈ। ਹਾਲਾਂਕਿ ਜਾਂਚ 'ਚ ਸਾਹਮਣੇ ਆਇਆ ਕਿ ਕੋਈ ਵੀ ਵਿਭਾਗ ਇਸ ਹਾਦਸੇ ਲਈ ਜ਼ਿੰਮੇਵਾਰ ਨਹੀਂ ਪਾਇਆ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸਡੀਐਮ ਡਾ: ਹਰਜਿੰਦਰ ਸਿੰਘ ਵੱਲੋਂ ਦੱਸਿਆ ਗਿਆ ਸੀ ਕਿ ਮੈਜਿਸਟ੍ਰੇਟ ਜਾਂਚ 'ਚ ਕਿਸੇ ਵੀ ਵਿਭਾਗ ਦੀ ਜ਼ਿੰਮੇਵਾਰੀ ਨਹੀਂ ਪਾਈ ਗਈ।
ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ 30 ਅਪ੍ਰੈਲ ਨੂੰ ਵਾਪਰੇ ਇਸ ਦਰਦਨਾਕ ਹਾਦਸੇ ਵਿੱਚ 11 ਲੋਕਾਂ ਦੀ ਮੌਤ ਦੀ ਖ਼ਬਰ ਨੇ ਪੂਰੇ ਜ਼ਿਲ੍ਹੇ ਨੂੰ ਝੰਝੋੜ ਕੇ ਰੱਖ ਦਿੱਤਾ ਸੀ।
ਇਸ ਦੌਰਾਨ ਲੁਧਿਆਣਾ ਦੇ ਗਿਆਸਪੁਰਾ 'ਚ ਮੁੜ ਗੈਸ ਲੀਕ ਦੀਆਂ ਅਫਵਾਹਾਂ ਫੈਲਣ ਦੇ ਨਾਲ ਲੋਕਾਂ 'ਚ ਸਹਿਮ ਦਾ ਮਾਹੌਲ ਬਣ ਗਿਆ ਸੀ। ਬੇਹੋਸ਼ ਹੋਈ ਮਹਿਲਾ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਹ ਜੇਰੇ ਇਲਾਜ ਹੈ। SDM ਦੇ ਬਿਆਨ ਤੋਂ ਬਾਅਦ ਲੋਕਾਂ ਦੀ ਸਾਂਹ 'ਚ ਸਾਂਹ ਆਇਆ ਅਤੇ ਲੋਕਾਂ ਨੂੰ ਤਸੱਲੀ ਹੋਈ ਕਿ ਅਜਿਹਾ ਕੁਝ ਵੀ ਨਹੀਂ ਹੈ।
ਇਹ ਵੀ ਪੜ੍ਹੋ: Immigration news: 'ਪੰਜਾਬ ਦੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ UK 'ਚ ਸ਼ਰਣ ਲਈ ਖਾਲਿਸਤਾਨੀ ਹੋਣ ਦਾ ਢੌਂਗ ਕਰਨ ਦੀ ਸਲਾਹ ਦੇ ਰਹੇ ਵਕੀਲ'
ਇਹ ਵੀ ਪੜ੍ਹੋ: Sri Anandpur Sahib news: ਤਿੰਨ ਸਾਲ ਪਹਿਲਾਂ ਕਿਸਾਨ ਨੇ ਬੜੀਆਂ ਰੀਝਾਂ ਨਾਲ ਬਣਾਇਆ ਸੀ ਘਰ, ਸਤਲੁਜ ਦਰਿਆ ਨੇ ਕੀਤਾ ਨੁਕਸਾਨ
(For more latest news apart from Ludhiana Gas Leak Tragedy News Today, stay tuned to Zee PHH)