Ludhiana News: ਸਕੂਲ ਦੇ ਬਾਹਰੋਂ 10ਵੀਂ ਦੇ ਵਿਦਿਆਰਥੀ ਨੂੰ ਅਗਵਾ ਕਰ ਕੀਤੀ ਕੁੱਟਮਾਰ, ਕਿਹਾ ਫੇਕ ਆਈਡੀ ਤੋਂ ਕਰਦਾ ਸੀ ਅਜਿਹਾ ਕੰਮ
Ludhiana News: ਸਕੂਲ ਦੇ ਬਾਹਰੋਂ 10ਵੀਂ ਦਾ ਵਿਦਿਆਰਥੀ ਅਗਵਾ ਕਰ ਕੁੱਟਮਾਰ ਕੀਤੀ ਅਤੇ ਕਿਹਾ ਕਿ ਫਰਜ਼ੀ ਆਈਡੀ ਬਣਾ ਕੇ ਲੜਕੀਆਂ ਨਾਲ ਕਰਦਾ ਅਜਿਹਾ ਕੰਮ...
Ludhiana student kidnap News: ਪੰਜਾਬ ਦੇ ਲੁਧਿਆਣਾ ਤੋਂ ਬੇੱਹਦ ਹੀ ਹੈਰਾਨ ਕਰ ਦੇ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਬੀਤੇ ਸ਼ੁੱਕਰਵਾਰ ਸ਼ਾਮ ਨੂੰ ਕੁਝ ਬਦਮਾਸ਼ਾਂ ਨੇ 10ਵੀਂ ਜਮਾਤ ਦੇ ਵਿਦਿਆਰਥੀ ਨੂੰ ਸਵਿਫਟ ਕਾਰ 'ਚ ਅਗਵਾ ਕਰ ਲਿਆ। ਇਸ ਤੋਂ ਬਾਅਦ ਉਸਨੂੰ ਕਾਰ ਵਿੱਚ ਬਿਠਾ ਕੇ ਲੈ ਗਏ। ਕਿਹਾ ਜਾ ਰਿਹਾ ਹੈ ਕਿ ਉਸ ਸਮੇਂ ਵਿਦਿਆਰਥੀ ਨੂੰ ਸਕੂਲ ਤੋਂ ਛੁੱਟੀ ਹੋਈ ਸੀ। ਬਦਮਾਸ਼ ਉਸ ਨੂੰ ਸਕੂਲ ਤੋਂ ਕੁਝ ਦੂਰੀ 'ਤੇ ਲੈ ਗਏ ਅਤੇ ਕੁੱਟਮਾਰ ਕੀਤੀ। ਉਸ ਨੂੰ ਧਮਕਾਇਆ ਅਤੇ ਕਿਹਾ ਕਿ ਤੂੰ ਫਰਜ਼ੀ ਆਈਡੀ ਬਣਾ ਕੇ ਲੜਕੀਆਂ ਨੂੰ ਮੈਸੇਜ ਭੇਜਦਾ ਹੈਂ। ਇਸ ਤੋਂ ਬਾਅਦ ਵਿਦਿਆਰਥੀ ਵੱਲੋਂ ਰੋਲਾ ਪਾਉਣ ਤੇ ਉਸਨੂੰ ਗਿਆਸਪੁਰਾ ਇਲਾਕੇ 'ਚ ਸੁੱਟ ਕੇ ਬਦਮਾਸ਼ ਫਰਾਰ ਹੋ ਗਏ।
ਜਾਣਕਾਰੀ ਦਿੰਦਿਆਂ ਢੰਡਾਰੀ ਕਲਾਂ ਇਲਾਕੇ ਦੇ (Ludhiana student kidnap News) ਵਸਨੀਕ ਵਿੱਕੀ ਨੇ ਦੱਸਿਆ ਕਿ ਉਹ ਮੱਕੜ ਕਲੋਨੀ ਦੇ ਇੱਕ ਨਿੱਜੀ ਸਕੂਲ ਵਿੱਚ 10ਵੀਂ ਜਮਾਤ ਦਾ ਵਿਦਿਆਰਥੀ ਹੈ। ਉਹ ਸਕੂਲ ਤੋਂ ਬਾਅਦ ਘਰ ਪਰਤ ਰਿਹਾ ਸੀ ਕਿ ਸਕੂਲ ਦੇ ਬਾਹਰ ਕਾਰ ਵਿੱਚ ਸਵਾਰ ਚਾਰ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਉਹ ਉਸ ਨੂੰ ਗੱਲਾਂ ਵਿਚ ਉਲਝਾ ਕੇ ਕਾਰ ਦੇ ਕੋਲ ਲੈ ਗਏ। ਫਿਰ ਕਿਸੇ ਬਦਮਾਸ਼ ਨੇ ਉਸ ਨੂੰ ਕਾਰ ਦੇ ਅੰਦਰ ਧੱਕਾ ਦੇ ਦਿੱਤਾ।
ਇਹ ਵੀ ਪੜ੍ਹੋ: Punjab News: ਪੰਜਾਬ ਬਹੁ-ਕਰੋੜੀ ਪਲਾਟ ਘੁਟਾਲੇ 'ਚ ਵੱਡੇ ਅਧਿਕਾਰੀਆਂ ਵਿਰੁੱਧ ਵਿਜੀਲੈਂਸ ਚਲਾਏਗੀ ਮੁਕੱਦਮਾ, CM ਮਾਨ ਨੇ ਦਿੱਤੀ ਮਨਜ਼ੂਰੀ
ਰਸਤੇ ਵਿੱਚ ਬਦਮਾਸ਼ਾਂ ਵੱਲੋਂ ਉਸ ਦੀ ਕੁੱਟਮਾਰ (Ludhiana student kidnap News) ਵੀ ਕੀਤੀ ਗਈ। ਜਦੋਂ ਉਸ ਨੇ ਰੌਲਾ ਪਾਇਆ ਤਾਂ ਬਦਮਾਸ਼ਾਂ ਨੇ ਉਸ ਨੂੰ ਗਿਆਸਪੁਰਾ ਨੇੜੇ ਸੜਕ ’ਤੇ ਸੁੱਟ ਦਿੱਤਾ ਅਤੇ ਭੱਜ ਗਏ। ਰਾਤ ਕਰੀਬ 9.30 ਵਜੇ ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਚੁੱਕ ਕੇ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਉਸ ਦਾ ਮੈਡੀਕਲ ਕਰਵਾ ਕੇ ਕੰਗਣਵਾਲ ਚੌਕੀ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
ਇਹ ਵੀ ਪੜ੍ਹੋ: Sarwan Singh Pandher News: ਅੱਜ ਕੱਢਾਂਗੇ ਕੈਂਡਲ ਮਾਰਚ, ਕਿਸਾਨ ਆਗੂ ਸਿੰਘ ਪੰਧੇਰ ਨੇ ਅੱਗੇ ਦੇ ਅੰਦੋਲਨ ਬਾਰੇ ਦੱਸੀ ਪੂੂਰੀ ਰਣਨੀਤੀ
ਵਿੱਕੀ ਨੂੰ ਬਚਾਉਣ ਵਾਲੇ ਵਿਅਕਤੀ ਨੇ ਦੱਸਿਆ ਹੈ ਕਿ ਉਸ ਨੂੰ ਪੀੜਤ ਦੇ ਪਿਤਾ ਅਤੇ ਸਕੂਲ ਅਧਿਆਪਕ ਨੇ ਫੋਨ ਕਰਕੇ ਘਟਨਾ ਦੀ ਜਾਂਚ ਕਰ ਦਿੱਤੀ। ਜਿਸ ਤੋਂ ਬਾਅਦ ਉਹ ਆਪਣੇ ਸਾਥੀਆਂ ਸਣੇ ਉਸ ਦੀ ਭਾਲ ਵਿੱਚ ਲੱਗ ਗਏ। ਇਸ ਦੌਰਾਨ ਉਹਨਾਂ ਨੇ ਸਿਫਟ ਗੱਡੀ ਆਂਦੀ ਦੇਖ ਕੇ ਆਰੋਪੀਆ ਨੂੰ ਰੋਕਿਆ। ਉਹਨਾਂ ਨੇ ਆਰੋਪ ਲਾਇਆ ਕਿ ਆਰੋਪੀਆ ਕੋਲ ਬਿਨਾਂ ਨੰਬਰ ਦੀ ਗੱਡੀ ਸੀ ਜਿਸ ਉੱਤੇ ਬਾਅਦ ਵਿੱਚ ਉਹਨਾਂ ਨੇ ਨੰਬਰ ਪਲੇਟਾਂ ਲਗਾ ਦਿੱਤੀਆਂ। ਆਰੋਪੀ ਇਲਾਕੇ ਦੇ ਹੀ ਜਾਣਕਾਰ ਦੱਸੇ ਜਾ ਰਹੇ ਹਨ। ਮਾਮਲੇ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ।