Ludhiana News: ਲੁਧਿਆਣਾ ਵਿੱਚ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਸਮੂਹਿਕ ਜਬਰ ਜਨਾਹ ਤੇ ਪੀੜਤਾ ਦੀ ਮੁਲਜ਼ਮਾਂ ਵੱਲੋਂ ਵੀਡੀਓ ਬਣਾਉਣ ਦੀ ਵਾਰਦਾਤ ਸਾਹਮਣੇ ਆਈ ਹੈ। ਨੌਜਵਾਨ ਨੇ ਵਿਆਹ ਦੇ ਝਾਂਸਾ ਦੇ ਲੜਕੀ ਨਾਲ ਦੋਸਤੀ ਕੀਤੀ ਅਤੇ ਹੋਟਲ ਵਿਚ ਦੋਸਤ ਨਾਲ ਮਿਲ ਕੇ ਜਬਰ ਜਨਾਹ ਕੀਤਾ।


COMMERCIAL BREAK
SCROLL TO CONTINUE READING

ਲੁਧਿਆਣਾ ਵਿੱਚ ਨੌਜਵਾਨ ਵਿਆਹ ਦੇ ਝਾਂਸਾ ਦੇ ਲੜਕੀ ਨੂੰ ਹੋਟਲ ਵਿੱਚ ਲਏ ਗਿਆ। ਉਥੇ ਉਸ ਨੇ ਆਪਣੇ ਦੋਸਤ ਨਾਲ ਮਿਲ ਕੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ। ਉਨ੍ਹਾਂ ਨੇ ਲੜਕੀ ਦੀ ਵੀਡੀਓ ਵੀ ਬਣਾਈ। ਕਿਸੇ ਤਰ੍ਹਾਂ ਉਕਤ ਨੌਜਵਾਨਾਂ ਤੋਂ ਛੁਟਕਾਰਾ ਪਾ ਕੇ ਲੜਕੀ ਕਮਰੇ ਦਾ ਤਾਲਾ ਖੋਲ੍ਹ ਕੇ ਵਾਪਸ ਆਪਣੇ ਘਰ ਆ ਗਈ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਪੀੜਤਾ ਨੇ ਦੱਸਿਆ ਕਿ ਉਹ ਨੈਸ਼ਨਲ ਇੰਡਸਟਰੀਜ਼ ਈ-127, ਫੇਜ਼-4 ਮੈਟਰੋ ਰੋਡ ਵਿੱਚ ਕੰਮ ਕਰਦੀ ਹੈ।


ਮੁਲਜ਼ਮ ਕੁਲਦੀਪ ਵੀ ਇਸੇ ਕੰਪਨੀ ਵਿੱਚ ਕੰਮ ਕਰਦਾ ਸੀ। ਉਸ ਦੀ ਕੁਲਦੀਪ ਨਾਲ ਦੋਸਤੀ ਹੋ ਗਈ। ਮੁਲਜ਼ਮ ਨੇ ਉਸ ਨਾਲ ਵਿਆਹ ਕਰਵਾਉਣ ਦਾ ਝਾਂਸਾ ਦਿੱਤਾ। ਵਿਆਹ ਦੇ ਬਹਾਨੇ ਕੁਲਦੀਪ 27 ਮਈ ਨੂੰ ਉਸ ਨੂੰ ਆਪਣੇ ਦੋਸਤ ਮਨੀ ਉਰਫ਼ ਰਮਨ ਨਾਲ ਹੋਟਲ ਵਿੱਚ ਲੈ ਗਿਆ। ਉਨ੍ਹਾਂ ਨੇ ਜ਼ਬਰਦਸਤੀ ਕੀਤੀ ਅਤੇ ਵੀਡੀਓ ਬਣਾ ਲਈ। ਜਦੋਂ ਲੜਕੀ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ ਤੇ ਵਾਰੀ-ਵਾਰੀ ਜਬਰ ਜਨਾਹ ਕੀਤਾ।


ਇਹ ਵੀ ਪੜ੍ਹੋ : WhatsApp Group Scam: ਚੰਡੀਗੜ੍ਹ 'ਚ ਦੋ ਲੋਕ ਹੋਏ ਸਾਈਬਰ ਅਪਰਾਧੀਆਂ ਦਾ ਸ਼ਿਕਾਰ; ਵਟਸਐਪ ਸਮੂਹ 'ਚ ਠੱਗੀ ਦੀ ਖੇਡ


ਪੀੜਤਾ ਨੇ ਦੱਸਿਆ ਕਿ ਉਸ ਨੇ ਕਿਸੇ ਤਰ੍ਹਾਂ ਦਰਵਾਜ਼ੇ ਦੀ ਚਾਬੀ ਲੈ ਕੇ ਤਾਲਾ ਖੋਲ੍ਹਿਆ ਅਤੇ ਹੋਟਲ ਤੋਂ ਭੱਜ ਕੇ ਆਪਣੇ ਘਰ ਪਹੁੰਚ ਗਈ। ਪੀੜਤਾ ਅਨੁਸਾਰ ਦੋਵੇਂ ਮੁਲਜ਼ਮ ਅਜੇ ਫਰਾਰ ਹਨ। ਥਾਣਾ ਜਮਾਲਪੁਰ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 376 ਡੀ, 506 ਤਹਿਤ ਕੇਸ ਦਰਜ ਕਰ ਲਿਆ ਹੈ।


ਕਾਬਿਲੇਗੌਰ ਹੈ ਕਿ ਹੁਸ਼ਿਆਰਪੁਰ ਵਿੱਚ ਬੱਚੀ ਨਾਲ ਛੇੜਛਾੜ ਅਤੇ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਦੀ ਮਾਂ ਦੀ ਸ਼ਿਕਾਇਤ 'ਤੇ ਥਾਣਾ ਸਦਰ ਦੀ ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਇਹ ਵੀ ਪੜ੍ਹੋ : Ludhiana News: 16 ਦਿਨ ਪਹਿਲਾਂ ਲੁਧਿਆਣਾ ਤੋਂ ਚੋਰੀ ਹੋਈ ਬੱਚੀ ਦਾ ਨਹੀਂ ਮਿਲਿਆ ਕੋਈ ਸੁਰਾਗ; ਪਰਿਵਾਰ ਕੱਢ ਰਿਹਾ ਚੱਕਰ