ਲੁਧਿਆਣਾ `ਚ ਇਨਸਾਨੀਅਤ ਹੋਈ ਸ਼ਰਮਸਾਰ! ਨਵਜੰਮੀ ਬੱਚੀ ਨੂੰ ਸੜਕ `ਤੇ ਸੁੱਟ ਕੇ ਹੋਏ ਫਰਾਰ
Ludhiana News: ਬੱਚੀ ਜ਼ਿੰਦਾ ਹਾਲਤ ਵਿਚ ਸੀ ਅਤੇ ਉਸ ਨੂੰ ਬਚਾਉਣ ਵਾਸਤੇ ਮੁਹੱਲਾ ਨਿਵਾਸੀਆਂ ਨੇ ਉਸ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ।
Ludhiana News: ਲੁਧਿਆਣਾ ਵਿੱਚ ਇਨਸਾਨੀਅਤ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦੱਸ ਦੇਈਏ ਕਿ ਨਵਜੰਮੀ ਬੱਚੀ ਨੂੰ ਉਸਦੇ ਮਾਪੇ ਗਲੀ ਵਿਚ ਸੁੱਟ ਕੇ ਫਰਾਰ ਹੋ ਗਏ। ਇਸ ਦੀਆਂ ਤਸਵੀਰਾਂ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ। ਇਸ ਦੌਰਾਨ ਮੁਹੱਲਾ ਵਾਸੀਆਂ ਨੇ ਬੱਚੀ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ ।
ਇਸ ਮੌਕੇ 'ਤੇ ਬੋਲਦੇ ਹੋਏ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਨਵਜੰਮੀ ਬੱਚੀ ਨੂੰ ਸੜਕ ਉਪਰ ਸੁੱਟ ਕੇ ਕੋਈ ਵਿਅਕਤੀ ਫਰਾਰ ਹੋ ਗਿਆ। ਬੱਚੀ ਜਿੰਦਾ ਹਾਲਤ ਵਿਚ ਸੀ ਅਤੇ ਉਸ ਨੂੰ ਬਚਾਉਣ ਵਾਸਤੇ ਮੁਹੱਲਾ ਨਿਵਾਸੀਆਂ ਨੇ ਉਸ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ। ਉਹਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸੰਬੰਧ ਵਿੱਚ ਇੱਕ ਸ਼ਿਕਾਇਤ ਵੀ ਸੰਬੰਧਿਤ ਥਾਣੇ ਵਿੱਚ ਦਰਜ ਕਰਵਾਈ ਗਈ ਹੈ। ਕਿਤੇ ਨਾ ਕਿਤੇ ਲੋਕਾਂ ਵੱਲੋਂ ਵੀ ਇਸ ਨੂੰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ: ਇਸ ਦੇਸ਼ 'ਚ ਲੋਕਾਂ ਨੂੰ ਲੱਗਾ ਮਹਿੰਗਾਈ ਦਾ ਵੱਡਾ ਝਟਕਾ; ਚਿਕਨ-ਮਟਨ ਤੋਂ ਜਿਆਦਾ ਪਿਆਜ਼ ਹੋਇਆ ਮਹਿੰਗਾ!
ਬੇਬੀ ਕੇਅਰ 'ਚ ਦਾਖਲ ਬੱਚੀ ਦੀ ਹਾਲਤ ਅਜੇ ਸਥਿਰ ਹੈ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ਵਿੱਚ ਲੜਕੀ ਛੱਤ ਤੋਂ ਡਿੱਗਦੀ ਸਾਫ ਦਿਖਾਈ ਦੇ ਰਹੀ ਹੈ। ਬੱਚੀ ਦਾ ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਬੱਚੀ ਨੂੰ ਦੇਖਣ ਤੋਂ ਬਾਅਦ ਪਤਾ ਲੱਗਾ ਹੈ ਕਿ ਬੱਚੀ ਦਾ ਜਨਮ ਡਿਲੀਵਰੀ ਤੋਂ ਪਹਿਲਾਂ ਹੋਇਆ ਸੀ, ਉਹ ਬਹੁਤ ਕਮਜ਼ੋਰ ਹੈ ਅਤੇ ਉਸ ਦੇ ਸਾਰੇ ਸਰੀਰ 'ਤੇ ਜ਼ਖ਼ਮ ਹਨ। ਬੱਚੇ ਦੀ ਦੇਖਭਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਲੋਕਾਂ ਦੀ ਭਾਲ ਜਾਰੀ ਹੈ।
(ਭਰਤ ਸ਼ਰਮਾ ਦੀ ਰਿਪੋਰਟ )