Philippine Onion price hike: ਪਿਆਜ਼ ਦੀਆਂ ਕੀਮਤਾਂ 'ਚ ਤੇਜ਼ੀ ਨੇ ਦੇਸ਼ ਦੇ ਲੋਕਾਂ ਦਾ ਸਵਾਦ ਵਿਗਾੜ ਦਿੱਤਾ ਹੈ। ਸਿਰਫ਼ 10 ਮਹੀਨਿਆਂ ਵਿੱਚ ਹੀ ਪਿਆਜ਼ ਦੀ ਕੀਮਤ 105 ਰੁਪਏ ਤੋਂ ਵਧ ਕੇ 1200 ਰੁਪਏ ਪ੍ਰਤੀ ਕਿਲੋ ਹੋ ਗਈ ਹੈ।
Trending Photos
Philippine Onion price hike: ਪੂਰੀ ਦੁਨੀਆ ਵਿੱਚ ਲੋਕ ਮਹਿੰਗਾਈ ਦੀ ਮਾਰ ਝੱਲ ਰਹੇ ਹਨ ਅਤੇ ਸਭ ਤੋਂ ਵੱਧ ਮਹਿੰਗਾਈ ਖਾਣ-ਪੀਣ ਦੀਆਂ ਵਸਤਾਂ ਉੱਤੇ ਦੇਖਣ ਨੂੰ ਮਿਲ ਰਹੀ ਹੈ। ਇਸ ਸੂਚੀ 'ਚ ਫਿਲੀਪੀਨਜ਼ ਵੀ ਸ਼ਾਮਲ ਹੈ ਅਤੇ ਇੱਥੇ ਜ਼ਿਆਦਾਤਰ ਪਿਆਜ਼ ਦੀ ਕੀਮਤ ਜਾਣ ਲੋਕ ਪਰੇਸ਼ਾਨ ਹੋ ਰਹੇ ਹਨ।
ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਅਪ੍ਰੈਲ 2022 ਦੇ ਮੁਕਾਬਲੇ ਹੁਣ ਪਿਆਜ਼ ਦੀ ਕੀਮਤ 1000 ਰੁਪਏ ਤੋਂ ਜ਼ਿਆਦਾ (Onion price hike)ਵੱਧ ਗਈ ਹੈ। ਦੇਸ਼ 'ਚ ਮਹਿੰਗਾਈ ਦਰ ਕਰੀਬ 14 ਸਾਲਾਂ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ: ਰਾਜਾ ਕੁਮਾਰੀ ਨੇ ਆਪਣੇ ਆਪ ਨੂੰ ਸਿੱਧੂ ਦਾ ‘ਸਭ ਤੋਂ ਵੱਡਾ ਫੈਨ’ ਦੱਸਿਆ; ਦਿਲ ਨੂੰ ਛੂਹ ਲੈਣ ਵਾਲੇ 'Cute Moments' ਵੀ ਕੀਤੇ ਸਾਂਝੇ
ਫਿਲੀਪੀਨ (Philippine Onion price hike)ਵਿੱਚ ਮਹਿੰਗਾਈ ਦੀ ਸਥਿਤੀ ਇਹ ਹੈ ਕਿ ਮਹਿੰਗਾਈ ਦਰ ਵਧ ਕੇ 8.7 ਫੀਸਦੀ ਹੋ ਗਈ ਹੈ। ਇਸ ਦੌਰਾਨ ਸਭ ਤੋਂ ਵੱਧ ਮਾਰ ਖਾਣ-ਪੀਣ ਵਾਲੀਆਂ ਵਸਤਾਂ 'ਤੇ ਪਈ ਹੈ। ਇੱਥੇ ਇੱਕ ਕਿੱਲੋ ਪਿਆਜ਼ ਦੀ ਕੀਮਤ (Onion price hike)ਹੁਣ 800 ਪੇਸੋ ਤੱਕ ਪਹੁੰਚ ਗਈ ਹੈ। ਜੇਕਰ ਇਸ ਨੂੰ ਭਾਰਤੀ ਰੁਪਏ 'ਚ ਦੇਖੀਏ ਤਾਂ ਇਹ ਲਗਭਗ 1200 ਰੁਪਏ ਬਣ ਜਾਂਦੀ ਹੈ। ਫਿਲੀਪੀਨਜ਼ ਵਿੱਚ ਪਿਆਜ਼ ਦੀਆਂ ਕੀਮਤਾਂ ਵਿੱਚ (Onion price hike)ਇਹ ਵਾਧਾ 10 ਮਹੀਨਿਆਂ ਵਿੱਚ ਦੇਖਿਆ ਗਿਆ ਹੈ। ਅਪ੍ਰੈਲ 2022 ਵਿੱਚ, ਇੱਕ ਕਿਲੋ ਪਿਆਜ਼ 70 ਪੇਸੋ (105 ਰੁਪਏ) ਵਿੱਚ ਉਪਲਬਧ ਸੀ।
ਦੇਸ਼ ਵਿੱਚ ਪਿਆਜ਼ ਦੇ ਭਾਅ ਚਿਕਨ ਅਤੇ ਮਟਨ ਨਾਲੋਂ ਵੱਧ ਹੋਣ ਕਾਰਨ ਲੋਕਾਂ ਦਾ ਸਵਾਦ ਵਿਗੜ ਗਿਆ ਹੈ। ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਦੀਆਂ ਰਸੋਈਆਂ ਵਿੱਚੋਂ ਪਿਆਜ਼ ਲਗਭਗ ਗਾਇਬ ਹੋ ਗਿਆ ਹੈ। ਭਾਵੇਂ ਸਰਕਾਰ ਨੇ ਪਿਆਜ਼ ਦੀਆਂ ਕੀਮਤਾਂ ਨੂੰ ਠੱਲ੍ਹ ਪਾਉਣ ਲਈ ਕਦਮ ਚੁੱਕੇ ਹਨ (Philippine Onion price hike) ਪਰ ਇਸ ਦਾ ਕੋਈ ਫੌਰੀ ਹੱਲ ਨਜ਼ਰ ਨਹੀਂ ਆ ਰਿਹਾ ਹੈ। ਰਿਪੋਰਟ ਮੁਤਾਬਕ ਫਿਲੀਪੀਨਜ਼ ਸਰਕਾਰ ਨੇ 21,000 ਟਨ ਪਿਆਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ।