Ludhiana News: ਹੋਲੇ- ਮਹੱਲੇ `ਤੇ ਜਾ ਰਹੇ ਨੌਜਵਾਨਾਂ ਨੇ ਕਾਰ ਚਾਲਕ `ਤੇ ਪਿਸਤੌਲ ਦਿਖਾ ਕੇ ਮਾਰਨ ਧਮਕੀ ਦੇਣ ਦੇ ਲਗਾਏ ਦੋਸ਼
Ludhiana News: ਲੁਧਿਆਣਾ ਤੋਂ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਜਾ ਰਹੇ ਨੌਜਵਾਨਾਂ ਨੇ ਕਾਰ ਚਾਲਕ ਤੇ ਪਿਸਤੌਲ ਦਿਖਾ ਕੇ ਮਾਰਨ ਧਮਕੀ ਦੇਣ ਦੇ ਦੋਸ਼ ਲਗਾਏ ਹਨ। ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਮਾਹੌਲ ਸ਼ਾਤ ਕੀਤਾ।
Ludhiana News/ਤਰਸੇਮ ਭਾਰਦਵਾਜ: ਪੰਜਾਬ ਦੇ ਲੁਧਿਆਣਾ ਦੇ ਸਰਕਟ ਹਾਊਸ ਦੇ ਬਾਹਰ ਬੀਤੀ ਰਾਤ ਹੰਗਾਮਾ ਹੋ ਗਿਆ। ਸ੍ਰੀ ਆਨੰਦਪੁਰ ਸਾਹਿਬ ਨੂੰ ਬਾਈਕ 'ਤੇ ਜਾ ਰਹੇ ਨੌਜਵਾਨ ਨਾਲ ਮਸ਼ਹੂਰ ਹੌਜ਼ਰੀ ਕਾਰੋਬਾਰੀ ਦਾ ਝਗੜਾ ਹੋ ਗਿਆ। ਬੁਲਟ ਸਵਾਰ ਨੌਜਵਾਨਾਂ ਨੇ ਕਾਰੋਬਾਰੀ 'ਤੇ ਕਾਰ ਨਾਲ 2 ਤੋਂ 3 ਵਾਰ ਟੱਕਰ ਮਾਰਨ ਦਾ ਦੋਸ਼ ਲਗਾਇਆ ਹੈ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਕਾਰ ਵਿਚ ਬੈਠੇ ਵਿਅਕਤੀ ਨੇ ਉਸ ਨੂੰ ਖਾਲਿਸਤਾਨੀ ਦੱਸਦੇ ਹੋਏ ਪਿਸਤੌਲ ਤਾਣ ਦਿੱਤਾ।
ਹੋਲਾ- ਮੁਹੱਲਾ ਲਈ ਮੱਥਾ ਟੇਕਣ ਜਾ ਰਹੇ ਸੀ
ਲੁਧਿਆਣਾ ਫਿਰੋਜ਼ਪੁਰ ਰੋਡ ਤੇ ਉਸ ਸਮੇਂ ਮਾਹੌਲ ਤਨਾਅ ਪੂਰਨ ਹੋ ਗਿਆ ਜਦ ਅਨੰਦਪੁਰ ਸਾਹਿਬ ਹੋਲਾ ਮਹੱਲਾ ਤੇ ਜਾ ਰਹੇ ਮੋਟਰਸਾਈਕਲ ਸਵਾਰਾਂ ਨੌਜਵਾਨਾਂ ਦੇ ਨਾਲ ਇੱਕ ਕਾਰ ਚਾਲਕ ਦਾ ਝਗੜਾ ਹੋ ਗਿਆ, ਆਨੰਦਪੁਰ ਸਾਹਿਬ ਜਾ ਰਹੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਦੱਸਿਆ ਕਿ ਕਾਰ ਚਾਲਕ ਉਹਨਾਂ ਨੂੰ ਕੱਟ ਮਾਰਦਾ ਆ ਰਿਹਾ ਸੀ ਅਤੇ ਜਦ ਉਹਨਾਂ ਨੇ ਉਸਨੂੰ ਅੱਗੇ ਜਾ ਕੇ ਰੋਕਿਆ ਤਦ ਕਾਰ ਚਾਲਕ ਨੇ ਉਹਨਾਂ ਨੂੰ ਆਪਣਾ ਪਿਸਤੋਲ ਕੱਢ ਕੇ ਮਾਰ ਦੇਣ ਦੀ ਧਮਕੀ ਦੇਣ ਲੱਗਾ ਮਾਮਲਾ ਇੰਨਾ ਵੱਧ ਗਿਆ ਕਿ ਨੌਜਵਾਨਾਂ ਦੇ ਹੋਰ ਸਾਥੀ ਇਕੱਠੇ ਹੋ ਗਏ।
ਕਾਰ ਚਾਲਕ ਨੇ ਵੀ ਕੁਝ ਸਾਥੀਆਂ ਨੂੰ ਉੱਥੇ ਬੁਲਾ ਲਿਆ ਇਸ ਸਾਰੀ ਘਟਨਾ ਤੋਂ ਬਅਦ ਪੁਲਿਸ ਵੀ ਮੌਕੇ ਉੱਤੇ ਪਹੁੰਚੀ ਅਤੇ ਮਾਮਲਾ ਸ਼ਾਂਤ ਕੀਤਾ। ਮੋਟਰਸਾਈਕਲ ਸਵਾਰਾਂ ਨੇ ਦੱਸਿਆ ਕਿ ਕਾਰ ਚਾਲਕ ਨੇ ਉਨਾਂ ਨੂੰ ਮਾਰ ਦੇਣ ਦੀ ਧਮਕੀ ਦਿੱਤੀ ਅਤੇ ਅਸਲਾ ਦਿਖਾਇਆ ਇਹ ਸਾਰੀ ਘਟਨਾ ਦੌਰਾਨ ਪੁਲਿਸ ਨੇ ਕਾਰ ਚਾਲਕ ਅਤੇ ਉਸਦੇ ਸਾਥੀ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਸਾਰੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਹੈ। ਪੁਲਿਸ ਨੇ ਦੱਸਿਆ ਕਾਰ ਚਾਲਕ ਇੱਕ ਹੋਜਰੀ ਦਾ ਮਾਲਕ ਹੈ ਅਤੇ ਉਹਨਾਂ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ।
ਇਹ ਵੀ ਪੜ੍ਹੋ: Chandigarh Holi: ਹੋਲੀ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਅਲਰਟ! ਸ਼ਰਾਰਤੀ ਅਨਸਰਾਂ 'ਤੇ ਰੱਖੀ ਜਾਵੇਗੀ ਨਜ਼ਰ, ਪੁਲਿਸ ਮੁਲਾਜ਼ਮ ਤਾਇਨਾਤ